ਚਾਰ ਅਮਰੀਕੀ ਡੈਮੋਕ੍ਰੇਟਿਕ ਮਹਿਲਾ ਸੰਸਦ ਮੈਂਬਰਾਂ ਨੇ ਟਰੰਪ ਵਲੋਂ ਉਨ੍ਹਾਂ 'ਤੇ ਕੀਤੀ ਟਿੱਪਣੀ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਧਿਆਨ ਨੀਤੀ 'ਤੇ ਹੋਣਾ ਚਾਹੀਦਾ ਹੈ ਨਾ ਕਿ ਰਾਸ਼ਟਰਪਤੀ ਦੇ ਸ਼ਬਦਾਂ 'ਤੇ।
ਸੋਮਵਾਰ ਨੂੰ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਐਲੇਗਜ਼ੇਂਡਰੀਆ ਓਕਾਸੀਓ ਕੋਰਟੇਜ਼, ਰਸ਼ੀਦਾ ਤਲੀਬ, ਅਇਆਨਾ ਪ੍ਰੈਸਲੀ ਤੇ ਇਲਹਾਨ ਓਮਾਰ ਨੇ ਕਿਹਾ ਕਿ 'ਇਸ ਵੱਲ ਧਿਆਨ ਦੇਣ ਦੀ ਲੋੜ ਨਹੀਂ'।
ਦਰਅਸਲ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ "ਇਨ੍ਹਾਂ ਔਰਤਾਂ ਨੂੰ ਅਮਰੀਕਾ ਦੇ ਦੁਸ਼ਮਣਾਂ ਨਾਲ ਪਿਆਰ ਹੈ ਅਤੇ ਜੇ ਉਹ ਖੁਸ਼ ਨਹੀਂ ਹਨ ਤਾਂ ਉਨ੍ਹਾਂ ਨੂੰ ਉੱਥੇ ਚਲੇ ਜਾਣਾ ਚਾਹੀਦਾ ਹੈ।"
ਵਾਈਟ ਹਾਊਸ ਵਿੱਚ ਹੋਈ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਨੇ ਕਿਹਾ, "ਜੇ ਤੁਸੀਂ ਹਮੇਸ਼ਾ ਸ਼ਿਕਾਇਤ ਹੀ ਕਰਨੀ ਹੈ ਤਾਂ ਇੱਥੋਂ ਜਾਓ।"
ਐਤਵਾਰ ਨੂੰ ਜਾਤੀ ਤੌਰ 'ਤੇ ਵੱਖਰੇ ਪਿਛੋਕੜ ਦੀਆਂ ਔਰਤਾਂ ਨੂੰ ਟਰੰਪ ਨੇ 'ਵਾਪਸ ਜਾਣ ਲਈ' ਕਿਹਾ ਸੀ। ਇਸ ਤੋਂ ਬਾਅਦ ਉਨ੍ਹਾਂ 'ਤੇ ਨਸਲਵਾਦ ਤੇ ਦੂਜੇ ਦੇਸਾਂ ਦੇ ਲੋਕਾਂ ਪ੍ਰਤੀ ਪੱਖ਼ਪਾਤ ਤੇ ਨਫ਼ਰਤ ਦਾ ਰਵੱਈਆ ਰੱਖਣ ਦੇ ਇਲਜ਼ਾਮ ਲੱਗੇ, ਜਿਨ੍ਹਾਂ ਨੂੰ ਟਰੰਪ ਨੇ ਖਾਰਿਜ ਕਰ ।
ਮਹਿਲਾ ਸੰਸਦ ਮੈਂਬਰਾਂ ਨੇ ਕੀ ਕਿਹਾ
ਐਲੈਗਜ਼ੈਂਗਡਰੀਆ, ਰਸ਼ੀਦਾ ਤੇ ਪ੍ਰੈਸਲੀ ਦਾ ਜਨਮ ਅਮਰੀਕਾ ਵਿੱਚ ਹੀ ਹੋਇਆ ਸੀ, ਜਦੋਂਕਿ ਇਲਹਾਨ ਓਮਾਰ 12 ਸਾਲ ਦੀ ਉਮਰ ਵਿੱਚ ਸ਼ਰਨਾਰਥੀ ਦੇ ਤੌਰ 'ਤੇ ਅਮਰੀਕਾ ਆਈ ਸੀ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਚਾਰੇ ਮਹਿਲਾ ਸੰਸਦ ਮੈਂਬਰਾਂ ਨੇ ਕਿਹਾ ਕਿ ਧਿਆਨ ਨੀਤੀ ਤੇ ਹੋਣਾ ਚਾਹੀਦਾ ਹੈ ਨਾ ਕਿ ਰਾਸ਼ਟਰਪਤੀ ਦੇ ਸ਼ਬਦਾਂ 'ਤੇ।
ਇਹ ਵੀ ਪੜ੍ਹੋ:
ਅਇਆਨਾ ਪ੍ਰੈਸਲੀ ਨੇ ਕਿਹਾ, "ਇਹ ਸਿਰਫ਼ ਇਕ ਹੰਗਾਮਾ ਹੈ ਅਤੇ ਇਸ ਪ੍ਰਸ਼ਾਸਨ ਦੇ ਘਿਨਾਉਣੇ ਅਰਾਜਕਤਾ ਅਤੇ ਭ੍ਰਿਸ਼ਟ ਸੱਭਿਆਚਾਰ ਦਾ ਇੱਕ ਭੁਲੇਖਾ ਹੈ, ਜੋ ਕਿ ਬਹੁਤ ਹੀ ਹੇਠਲੇ ਪੱਧਰ ਦਾ ਹੈ।"
ਓਮਰ ਅਤੇ ਤਲੀਬ ਨੇ ਲਗਾਤਾਰ ਟਰੰਪ 'ਤੇ ਮਹਾਦੋਸ਼ ਲਾਏ ਜਾਣ ਦੀ ਮੰਗ ਕੀਤੀ।
ਪ੍ਰੈਸਲੀ ਨੇ ਕਿਹਾ, "ਅਸੀਂ ਚਾਰ ਨਾਲੋਂ ਵੱਧ ਹਾਂ। ਸਾਡੇ ਦਲ ਵਿੱਚ ਹਰ ਉਹ ਵਿਅਕਤੀ ਸ਼ਾਮਿਲ ਹੈ ਜੋ ਕਿ ਬਰਾਬਰੀ ਦੀ ਦੁਨੀਆਂ ਪ੍ਰਤੀ ਵਚਨਬੱਧ ਹੈ।"
ਚਾਰੋਂ ਮਹਿਲਾ ਸੰਸਦ ਮੈਂਬਰਾਂ ਨੇ ਸਿਹਤ, ਗਨ ਕਲਚਰ, ਮੈਕਸੀਕੋ ਨਾਲ ਲੱਗਦੇ ਅਮਰੀਕੀ ਬਾਰਡਰ 'ਤੇ ਪਰਵਾਸੀਆਂ ਦੀ ਹਿਰਾਸਤ ਦੇ ਮੁੱਦਿਆਂ 'ਤੇ ਜ਼ੋਰ ਦੇਣ ਲਈ ਕਿਹਾ।
ਇਲਹਾਨ ਓਮਾਰ ਨੇ ਵੱਡੇ ਪੱਧਰ 'ਤੇ ਦੇਸ-ਨਿਕਾਲੇ ਅਤੇ ਸਰਹੱਦ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਨਿੰਦਾ ਕਰਦਿਆਂ ਕਿਹਾ, "ਇਤਿਹਾਸ ਦੀਆਂ ਨਜ਼ਰਾਂ ਸਾਡੇ 'ਤੇ ਹਨ।"
ਇਲਹਾਨ ਓਮਾਰ ਨੇ ਕਿਹਾ, "ਇਹ ਗੋਰੇ ਰਾਸ਼ਟਰਵਾਦੀਆਂ ਦਾ ਏਜੰਡਾ ਹੈ। ਜੋ ਕਿ ਸਾਡੇ ਦੇਸ ਨੂੰ ਵੰਡਣਾ ਚਾਹੁੰਦਾ ਹੈ।"
ਉਨ੍ਹਾਂ ਕਿਹਾ, "ਮੈਂ ਜਾਣਦੀ ਹਾਂ ਕਿ ਇਸ ਦੇਸ ਵਿੱਚ ਰਹਿਣ ਵਾਲੇ ਮੁਸਲਮਾਨ ਅਤੇ ਦੁਨੀਆਂ ਭਰ ਦੇ ਮੁਸਲਮਾਨਾਂ ਨੇ ਇਹ ਟਿੱਪਣੀ ਸੁਣੀ ਹੈ ਅਤੇ ਮੈਂ ਜਵਾਬ ਨਾਲ ਇਸ ਦੀ ਵਡਿਆਈ ਨਹੀਂ ਕਰਾਂਗੀ।"
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ 'ਗੈਰ-ਅਮਰੀਕੀ' ਕਹਿਣਾ 'ਪੂਰੀ ਤਰ੍ਹਾਂ ਧੋਖਾ' ਹੈ।
ਤਲੀਬ ਨੇ ਕਿਹਾ ਕਿ "ਇਹ ਸਿਰਫ਼ ਉਨ੍ਹਾਂ ਦੀ ਨਸਲਵਾਦੀ ਸੋਚ ਦੀ ਨਿਰੰਤਰਤਾ ਹੈ। ਅਸੀਂ ਕਾਨੂੰਨ ਮੁਤਾਬਕ ਉਨ੍ਹਾਂ ਦੀ ਇਸ ਟਿੱਪਣੀ ਲਈ ਜ਼ਿੰਮੇਵਾਰ ਠਹਿਰਾਉਣ ਪ੍ਰਤੀ ਵਚਨਬੱਧ ਹਾਂ।"
ਇਹ ਪੂਰਾ ਮਾਮਲਾ ਕੀ ਹੈ
ਦਰਅਸਲ ਸ਼ੁੱਕਰਵਾਰ ਨੂੰ ਓਕਾਸੀਓ ਕੋਰਟੇਜ਼, ਰਸ਼ੀਦਾ ਤਲੀਬ, ਅਇਯਾਨਾ ਪ੍ਰੈਸਲੀ ਨੇ ਸਦਨ ਦੀ ਕਮੇਟੀ ਦੇ ਸਾਹਮਣੇ ਇੱਕ ਪਰਵਾਸੀ ਡਿਟੈਂਸ਼ਨ ਸੈਂਟਰ ਦੀ ਹਾਲਤ ਦੇ ਬਾਰੇ ਦੱਸਿਆ ਸੀ। ਇਹ ਤਿੰਨੋਂ ਇਸ ਸੈਂਟਰ ਦਾ ਦੌਰਾ ਕਰਕੇ ਆਈ ਸੀ।
ਉਨ੍ਹਾਂ ਨੇ "ਅਮਰੀਕਾ ਦੇ ਝੰਡੇ ਤਲੇ" ਲੋਕਾਂ ਨਾਲ ਹੋ ਰਹੇ ਗਲਤ ਰਵੱਈਏ 'ਤੇ ਚਿੰਤਾ ਜ਼ਾਹਿਰ ਕੀਤੀ ਸੀ।
ਇਹ ਵੀ ਪੜ੍ਹੋ:
ਰਾਸ਼ਟਰਪਤੀ ਟਰੰਪ ਨੇ ਇਸ ਦੇ ਜਵਾਬ ਵਿੱਚ ਟਵੀਟ ਕਰਕੇ ਕਿਹਾ ਸੀ ਕਿ ਬੱਚਿਆਂ ਦੇ ਡਿਟੈਂਸ਼ਨ ਸੈਂਟਰ ਬਾਰੇ ਬਹੁਤ 'ਚੰਗੇ ਰਿਵੀਊ' ਮਿਲੇ ਹਨ ਅਤੇ ਜਿਨ੍ਹਾਂ ਇਲਾਕਿਆਂ ਵਿੱਚ ਵੱਡਿਆਂ ਨੂੰ ਰੱਖਿਆ ਗਿਆ ਹੈ, ਉੱਥੇ ਅਪਰਾਧ ਦਾ ਪ੍ਰਤੀਸ਼ਤ ਬਹੁਤ ਜ਼ਿਆਦਾ ਹੈ।
ਉਸ ਤੋਂ ਬਾਅਦ ਟਰੰਪ ਨੇ ਇਨ੍ਹਾਂ ਮਹਿਲਾ ਸੰਸਦ ਮੈਂਬਰਾਂ ਖਿਲਾਫ਼ ਕਈ ਟਵੀਟ ਕੀਤੇ।
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=fYpqYmAwNuA
https://www.youtube.com/watch?v=QnWIyeXP2Ks
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਆਲੂ ਦੇ ਪਰੌਂਠੇ, ਕਾਫ਼ੀ ,ਚਾਕਲੇਟ, ਮੱਛੀ ਤੇ ਵਿਸਕੀ ਦੇ ਸ਼ੌਕੀਨਾਂ ਲਈ ਚਿੰਤਾ ਦੀ ਗੱਲ
NEXT STORY