ਸੋਨਭੱਦਰ ਹਿੰਸਾ ਬਾਰੇ ਮਿਰਜ਼ਾਪੁਰ ਦੇ ਚੁਨਾਰ ਗੈਸਟ ਹਾਊਸ ਵਿੱਚ ਸਿਆਸੀ ਗਹਿਮਾ-ਗਹਿਮੀ ਜਾਰੀ ਹੈ।
ਕਾਂਗਰਸ ਦੀ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ਦਾ ਗੈਸਟ ਹਾਊਸ ਵਿੱਚ ਧਰਨਾ ਜਾਰੀ ਹੈ। ਇਸੇ ਦੌਰਾਨ ਸੋਨਭੱਦਰ ਹਿੰਸਾ ਦੇ ਪੀੜਤ ਉਨ੍ਹਾਂ ਨੂੰ ਆ ਕੇ ਮਿਲੇ।
ਮੁਲਾਕਾਤ ਦੌਰਾਨ ਆਪਣੇ ਦੁੱਖ ਦੱਸਦਿਆਂ ਉਹ ਲਗਾਤਾਰ ਰੋ ਰਹੇ ਸਨ, ਕੁਝ ਔਰਤਾਂ ਪ੍ਰਿਅੰਕਾ ਦੇ ਗਲੇ ਲੱਗ ਕੇ ਰੋਂਦੀਆਂ ਵੀ ਦੇਖੀਆਂ ਗਈਆਂ।
ਪੀੜਤਾਂ ਨੇ ਦਾਅਵਾ ਕੀਤਾ ਕਿ ਉਹ ਆਪਣੀ ਮਰਜ਼ੀ ਨਾਲ ਪ੍ਰਿਅੰਕਾ ਗਾਂਧੀ ਨੂੰ ਮਿਲਣ ਪਹੁੰਚੇ ਸਨ।
https://twitter.com/INCIndia/status/1152469689722818560?
ਪ੍ਰਿਅੰਕਾਂ ਗਾਂਧੀ ਸ਼ੁੱਕਰਵਾਰ ਤੋਂ ਹੀ ਉਨ੍ਹਾਂ ਨਾਲ ਮਿਲਣ ਦੀ ਮੰਗ ਕਰ ਰਹੇ ਸਨ। ਸ਼ਨਿੱਚਰਵਾਰ ਸਵੇਰੇ ਵੀ ਉਨ੍ਹਾਂ ਆਪਣੀ ਮੰਗ ਮੁੜ ਦੁਹਰਾਈ।
ਪ੍ਰਿਅੰਕਾ ਨੇ ਬੀਬੀਸੀ ਨੂੰ ਕਿਹਾ ਸੀ ਕਿ ਚੁਨਾਰ ਸੱਦ ਕੇ ਵੀ ਪੀੜਤਾਂ ਨੂੰ ਉਨ੍ਹਾਂ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਕਿਹਾ"ਮੈਂ ਪ੍ਰਸ਼ਾਸਨ ਦੀ ਮਾਨਸਿਕਤਾ ਸਮਝ ਨਹੀਂ ਪਾ ਰਹੀ। ਉਹ ਮੈਨੂੰ ਕਿਉਂ ਪਰਿਵਾਰ ਵਾਲਿਆਂ ਨਾਲ ਮਿਲਣ ਨਹੀਂ ਦੇ ਰਹੇ ਹਨ।"
ਇਹ ਵੀ ਪੜ੍ਹੋ:
ਜਦੋਂ ਤੱਕ ਮੈਂ ਉਨ੍ਹਾਂ ਪਰਿਵਾਰ ਵਾਲਿਆਂ ਨੂੰ ਮਿਲਦੀ। ਮੈਂ ਇੱਥੋਂ ਨਹੀਂ ਜਾਵਾਂਗੀਂ। ਪਸ਼ਾਸਨ ਜੇ ਮੈਨੂੰ ਸੋਨ ਭੱਦਰ ਤੋਂ ਇਲਵਾ ਕਿਤੇ ਹੋਰ ਪਰਿਵਾਰ ਵਾਲਿਆਂ ਨਾਲ ਮਿਲਵਾਉਣਾ ਚਾਹੁੰਦਾ ਹੈ ਮੈਂ ਇਸ ਲਈ ਵੀ ਤਿਆਰ ਹਾਂ।"
ਗੈਸਟ ਹਾਊਸ ਵਿੱਚ ਰਾਤ
ਇਸ ਤੋਂ ਪਹਿਲਾਂ ਸ਼ੁੱਕਰਵਾਰ ਦੀ ਰਾਤ ਪ੍ਰਿਅੰਕਾ ਗਾਂਧੀ ਨੂੰ ਜਦੋਂ ਗੈਸਟ ਹਾਊਸ ਲਿਜਾਇਆ ਗਿਆ ਤਾਂ ਉਸ ਸਮੇਂ ਉੱਥੇ ਬਿਜਲੀ ਤੇ ਪਾਣੀ ਦਾ ਵੀ ਬੰਦੋਬਸਤ ਨਹੀਂ ਸੀ। ਇਸ ਦੌਰਾਨ ਉਨ੍ਹਾਂ ਦੇ ਨਾਲ ਗਏ ਕਾਂਗਰਸੀ ਆਗੂ ਮੋਬਾਈਲ ਫੋਨ ਦੀ ਰੌਸ਼ਨੀ ਵਿੱਚ ਭਜਨ-ਕੀਰਤਨ ਕਰਦੇ ਰਹੇ।
https://twitter.com/priyankagandhi/status/1152306659911507969
ਰਾਤ ਕਰੀਬ ਗਿਆਰਾਂ ਵਜੇ ਗੈਸਟ ਹਾਊਸ ਵਿੱਚ ਜਨਰੇਟਰ ਚਲਾ ਕੇ ਬਿਜਲੀ ਦਾ ਬੰਦੋਬਸਤ ਕੀਤਾ ਗਿਆ। ਇਸ ਦੌਰਾਨ ਪ੍ਰਸਾਸ਼ਨ ਦੇ ਅਧਿਕਾਰੀ ਪ੍ਰਿਅੰਕਾ ਨੂੰ ਵਾਪਸ ਮੁੜ ਜਾਣ ਲਈ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ।
ਕੀ ਹੈ ਸੋਨ ਭੱਦਰ ਹਿੰਸਾ ਦਾ ਮਾਮਲਾ ਜਿਸ ਕਾਰਨ ਪ੍ਰਿਅੰਕਾ ਗਾਂਧੀ ਉੱਥੇ ਪਹੁੰਚੇ ਹਨ
ਉੱਤਰ ਪ੍ਰਦੇਸ਼ ਦੇ ਸੋਨ ਭੱਦਰ ਜ਼ਿਲ੍ਹੇ ਵਿੱਚ ਜ਼ਮੀਨੀ ਵਿਵਾਦ ਵਿੱਚ ਤਿੰਨ ਔਰਤਾਂ ਸਮੇਤ ਨੌਂ ਜਣਿਆਂ ਦਾ ਕਤਲ ਕਰ ਦਿੱਤਾ ਗਿਆ ਸੀ।
ਉੱਭਾ ਪਿੰਡ ਦੇ ਬਾਹਰੀ ਇਲਾਕੇ ਵਿੱਚ ਸੈਂਕੜੇ ਵਿੱਘਿਆਂ ਦੇ ਖੇਤ ਹਨ, ਜਿਨ੍ਹਾਂ ਉੱਪਰ ਪਿੰਡ ਦੇ ਕੁਝ ਲੋਕ ਪੁਸ਼ਤੈਨੀ ਤੌਰ ਤੇ ਖੇਤੀ ਕਰਦੇ ਆ ਰਹੇ ਹਨ।
ਪਿੰਡ ਵਾਲਿਆਂ ਮੁਤਾਬਕ ਇਸ ਜ਼ਮੀਨ ਦਾ ਇੱਕ ਵੱਡਾ ਹਿੱਸਾ ਪ੍ਰਧਾਨ ਦੇ ਨਾਮ 'ਤੇ ਹੈ। ਪਿੰਡ ਵਾਲਿਆਂ ਤੋਂ ਕਬਜ਼ਾ ਛੁਡਾਉਣ ਦੇ ਇਰਾਦੇ ਨਾਲ ਪ੍ਰਧਾਨ ਸੈਂਕੜੇ ਲੋਕਾਂ ਸਮੇਤ ਖੇਤ ਵਾਹੁਣ ਪਹੁੰਚ ਗਏ। ਜਦੋਂ ਪਿੰਡ ਵਾਲਿਆਂ ਨੇ ਵਿਰੋਧ ਕੀਤਾ ਤਾਂ ਪ੍ਰਧਾਨ ਦੇ ਬੰਦਿਆਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ ਤੇ ਗੋਲੀਆਂ ਚਲਾਈਆਂ।
ਜੰਗਲਾਂ ਨਾਲ ਘਿਰੇ ਇਸ ਇਲਾਕੇ ਵਿੱਚ ਗੌਂਡ ਤੇ ਗੁੱਜਰ ਆਦੀਵਾਸੀ ਰਹਿੰਦੇ ਹਨ। ਇੱਥੋਂ ਦੀ ਜ਼ਿਆਦਾਤਰ ਜ਼ਮੀਨ ਜੰਗਲ ਹੇਠ ਹੈ। ਜਿਸ ਉੱਪਰ ਕਬਜ਼ੇ ਬਾਰੇ ਅਕਸਰ ਫਸਾਦ ਹੁੰਦਾ ਹੈ।
ਇਸ ਘਟਨਾ ਤੋਂ ਬਾਅਦ ਵਿਰੋਧੀ ਧਿਰ ਨੇ ਸੂਬੇ ਦੀ ਆਦਿਤਿਆ ਨਾਥ ਸਰਕਾਰ ਉੱਪਰ ਹਮਲੇ ਤੇਜ਼ ਕਰ ਦਿੱਤੇ। ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੂਬੇ ਵਿਚਲੀ ਅਮਨ ਕਾਨੂੰਨ ਦੀ ਸਥਿਤੀ ਉੱਪਰ ਸਵਾਲ ਚੁੱਕੇ ਅਤੇ ਮਰਨ ਵਾਲਿਆਂ ਨੂੰ ਵੀਹ-ਵੀਹ ਲੱਖ ਦੀ ਵਿੱਤੀ ਸਹਾਇਤਾ ਦੇਣ ਦੀ ਮੰਗ ਕੀਤੀ।
ਜਦਕਿ ਕਾਂਗਰਸੀ ਵਿਧਾਨ ਸਭਾ ਮੈਂਬਰਾਂ ਦੇ ਆਗੂ ਅਜੈ ਕੁਮਾਰ ਲੱਲੂ ਨੇ ਇਲਜ਼ਾਮ ਲਾਇਆ ਸੀ ਕਿ ਸਰਕਾਰ ਇਸ ਘਟਨਾ ਨੂੰ ਜ਼ਮੀਨੀ ਵਿਵਾਦ ਵਿੱਚ ਬਦਲ ਕੇ ਮਾਮਲਾ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਸੀ, "ਇਹ ਪੂਰਾ ਮਾਮਲਾ ਸਰਕਾਰ ਦੀ ਮਿਲੀ ਭੁਗਤ ਨਾਲ ਭੂਦਾਨ ਦੀ ਜ਼ਮੀਨ ਤੋਂ ਆਦੀਵਾਸੀਆਂ ਨੂੰ ਬੇਦਖ਼ਲ ਕਰਨ ਦਾ ਹੈ।"
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਜ਼ਰੂਰ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=LGPaq87iccY
https://www.youtube.com/watch?v=mdPdrtHANeA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਨਵਜੋਤ ਸਿੱਧੂ ਦਾ ਅਸਤੀਫ਼ਾ ਪ੍ਰਵਾਨ, ਕੈਪਟਨ ਨੇ ਰਾਜਪਾਲ ਨੂੰ ਭੇਜਿਆ ਪੱਤਰ
NEXT STORY