ਪੁਲਿਸ ਮੁਤਾਬਕ ਭਾਰਤ ਦੀ ਕੌਫੀ ਰੈਸਟੋਰੈਂਟਾਂ ਦੀ ਸਭ ਤੋਂ ਵੱਡੀ ਚੇਨ ‘ਕੈਫੇ ਕਾਫੀ ਡੇਅ’ (CCD) ਦੇ ਮਾਲਕ ਵੀਜੀ ਸਿਧਾਰਥ ਸੋਮਵਾਰ ਰਾਤ ਤੋਂ ਮੈਂਗਲੋਰ ਤੋਂ ਲਾਪਤਾ ਹਨ।
ਇੱਕ ਸੀਨੀਅਰ ਪੁਲਿਸ ਅਫ਼ਸਰ ਨੇ ਦੱਸਿਆ, "ਉਨ੍ਹਾਂ ਨੇ ਡਰਾਈਵਰ ਨੂੰ ਕਿਹਾ ਕਿ ਉਹ ਚਲਿਆ ਜਾਵੇ ਤੇ ਆਪ ਉਹ ਤੁਰ ਕੇ ਆ ਜਾਣਗੇ।"
ਜਦੋਂ ਵੀਜੀ ਸਿਧਾਰਥ ਵਾਪਸ ਬਹੁਤ ਦੇਰ ਤੱਕ ਨਹੀਂ ਆਏ ਤਾਂ ਡਰਾਈਵਰ ਨੇ ਹੋਰਨਾਂ ਲੋਕਾਂ ਨੂੰ ਇਸ ਬਾਰੇ ਦੱਸਿਆ।
ਕੌਣ ਹਨ ਵੀਜੀ ਸਿਧਾਰਥ
ਵੀਜੀ ਸਿਧਾਰਥ ਸੀਸੀਡੀ ਨਾਮ ਨਾਲ ਜਾਣੀ ਜਾਂਦੀ ਮਸ਼ਹੂਰ ਕੈਫੇ ਚੇਨ ਦੇ ਮਾਲਕ ਹਨ। ਉਨ੍ਹਾਂ ਦੇ ਪੂਰੇ ਭਾਰਤ ਵਿੱਚ 1750 ਕੈਫੇ ਹਨ। ਸੀਸੀਡੀ ਦੇ ਮਲੇਸ਼ੀਆ, ਨੇਪਾਲ ਅਤੇ ਮਿਸਰ 'ਚ ਵੀ ਕੈਫੇ ਹਨ।
ਵੀਜੀ ਸਿਧਾਰਥ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਸ ਐੱਮ ਕ੍ਰਿਸ਼ਣਾ ਦੇ ਜਵਾਈ ਹਨ। ਉਨ੍ਹਾਂ ਦੇ ਗਾਇਬ ਹੋਣ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੱਕ ਜ਼ਾਹਿਰ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ-
ਕੰਪਨੀ ਘਾਟੇ ਵਿੱਚ ਚੱਲ ਰਹੀ ਸੀ
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦਾ ਮੋਬਾਈਲ ਫੋਨ ਬੰਦ ਆ ਰਿਹਾ ਹੈ। ਮੈਂਗਲੋਰ ਦੇ ਪੁਲਿਸ ਕਮਿਸ਼ਨਰ ਸੰਦੀਪ ਪਾਟਿਲ ਨੇ ਦੱਸਿਆ ਹੈ ਕਿ ਦੋ ਟੀਮਾਂ ਨੂੰ ਨਦੀ ਵਿੱਚ ਖੋਜ ਮੁਹਿੰਮ 'ਤੇ ਲਾਇਆ ਗਿਆ ਹੈ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਦੋ ਸਾਲਾਂ ਵਿੱਚ ਲਗਾਤਾਰ ਵਧਦੇ ਕੰਪੀਟੀਸ਼ਨ ਕਰਕੇ ਸੀਸੀਡੀ ਨੂੰ ਕਾਫੀ ਨੁਕਸਾਨ ਹੋ ਰਿਹਾ ਸੀ। ਕੰਪਨੀ ਨੇ ਕਈ ਥਾਵਾਂ 'ਤੇ ਆਪਣੇ ਛੋਟੇ ਆਊਟਲੈਟ ਬੰਦ ਵੀ ਕਰ ਦਿੱਤੇ ਸਨ।
ਇਸ ਦੇ ਨਾਲ ਅਜਿਹੀਆਂ ਖ਼ਬਰਾਂ ਵੀ ਮੀਡੀਆ 'ਚ ਲਗਾਤਾਰ ਆ ਰਹੀਆਂ ਸਨ ਕਿ ਵੀਜੀ ਸਿਧਾਰਥ ਸੀਸੀਡੀ ਨੂੰ ਕੋਕਾ ਕੋਲਾ ਕੰਪਨੀ ਨੂੰ ਵੇਚਣ ਦਾ ਮਨ ਵੀ ਬਣਾ ਰਹੇ ਸਨ। ਹਾਲਾਂਕਿ ਇਸ ਖ਼ਬਰ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ-
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=4c_5eKlQFvI
https://www.youtube.com/watch?v=ZcOtKaL2B_w
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਕੀ ਭਾਰਤ ਵਿੱਚ ਨੈਟਫਲਿਕਸ ਦੀਆਂ ਔਕੜਾਂ ਦਾ ਹੱਲ ਹੈ
NEXT STORY