ਕਸ਼ਮੀਰ ਵਿੱਚ ਇੱਕ ਵਿਅਕਤੀ ਦੇ ਲੱਕ ਉੱਤੇ ਤਸ਼ੱਦਦ ਨੇ ਨਿਸ਼ਾਨ
ਭਾਰਤ ਸਰਕਾਰ ਦੇ ਫ਼ੈਸਲੇ ਮੁਤਾਬਕ ਭਾਰਤ ਸ਼ਾਸਿਤ ਕਸ਼ਮੀਰ ਵਿਚੋਂ ਖ਼ੁਦਮੁਖਤਿਆਰੀ (ਧਾਰਾ 370) ਹਟਾਈ ਜਾਣ ਤੋਂ ਬਾਅਦ ਕਸ਼ਮੀਰ ਦੇ ਲੋਕਾਂ ਨੇ ਭਾਰਤੀ ਫੌਜ 'ਤੇ ਕੁੱਟਮਾਰ ਤੇ ਤਸ਼ੱਦਦ ਢਾਏ ਜਾਣ ਦੇ ਇਲਜ਼ਾਮ ਲਗਾਏ ਹਨ।
ਬੀਬੀਸੀ ਨੇ ਕਈ ਪਿੰਡਵਾਸੀਆਂ ਨੂੰ ਸੁਣਿਆ ਜਿਨ੍ਹਾਂ ਨੂੰ ਡੰਡਿਆਂ, ਤਾਰਾਂ ਨਾਲ ਕੁੱਟਿਆ ਗਿਆ ਤੇ ਬਿਜਲੀ ਦੇ ਝਟਕੇ ਵੀ ਦਿੱਤੇ ਗਏ।
ਕਈ ਪਿੰਡਾਂ ਦੇ ਲੋਕਾਂ ਨੇ ਮੈਨੂੰ ਆਪਣੇ ਜਖ਼ਮ ਵੀ ਦਿਖਾਏ ਪਰ ਬੀਬੀਸੀ ਅਧਿਕਾਰੀਆਂ ਨਾਲ ਇਨ੍ਹਾਂ ਇਲਜ਼ਾਮਾਂ ਦੀ ਤਸਦੀਕ ਕਰਨ 'ਚ ਸਮਰਥ ਨਹੀਂ ਹੋ ਸਕਿਆ।
ਹਾਲਾਂਕਿ, ਭਾਰਤੀ ਫੌਜ ਦਾ ਕਹਿਣਾ ਹੈ, "ਇਲਜ਼ਾਮ ਆਧਾਰਹੀਣ ਤੇ ਬੇਬੁਨਿਆਦ ਹਨ।"
ਪਾਬੰਦੀਆਂ ਕਰਕੇ ਕਸ਼ਮੀਰ ਦੇ ਹਾਲਾਤ ਲੰਘੇ ਤਿੰਨ ਹਫ਼ਤਿਆਂ ਤੋਂ ਵੀ ਵੱਧ ਦੇ ਸਮੇਂ ਤੋਂ 'ਬੰਦ' ਵਾਂਗ ਹੈ। 5 ਅਗਸਤ ਨੂੰ ਜਦੋਂ ਧਾਰਾ 370 ਦੇ ਤਹਿਤ ਇਸ ਇਲਾਕੇ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕੀਤਾ ਗਿਆ ਤਾਂ ਉਦੋਂ ਤੋਂ ਇਲਾਕੇ ਤੋਂ ਸੂਚਨਾਵਾਂ ਘੱਟ ਹੀ ਮਿਲ ਰਹੀਆਂ ਹਨ।
ਇਲਾਕੇ ਵਿੱਚ ਕਰੀਬ 10 ਹਜ਼ਾਰ ਵਾਧੂ ਸੁਰੱਖਿਆ ਮੁਲਾਜ਼ਮ ਤਾਇਨਾਤ ਹਨ ਅਤੇ ਸਿਆਸੀ ਨੇਤਾ, ਵਪਾਰੀ ਅਤੇ ਸਮਾਜਿਕ ਕਾਰਕੁਨਾਂ ਸਣੇ ਕਰੀਬ 3 ਹਜ਼ਾਰ ਲੋਕ ਹਿਰਾਸਤ 'ਚ ਹਨ। ਕਈ ਲੋਕਾਂ ਨੂੰ ਸੂਬੇ ਤੋਂ ਬਾਹਰ ਜੇਲ੍ਹਾਂ 'ਚ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ-
ਪਾਕਿਸਤਾਨ ਦਾ ਇਲਜ਼ਾਮਾਂ ਤੋਂ ਇਨਕਾਰ
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਾਰਵਾਈਆਂ ਸਾਵਧਾਨੀਆਂ ਵਰਤਦਿਆਂ ਅਤੇ ਇਲਾਕੇ ਵਿੱਚ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਕੀਤੀਆਂ ਗਈਆਂ ਹਨ।
ਜੰਮੂ-ਕਸ਼ਮੀਰ ਵਿੱਚ ਮੁਸਲਮਾਨ ਭਾਈਚਾਰਾ ਵੱਧ ਗਿਣਤੀ ਵਿੱਚ ਰਹਿੰਦਾ ਹੈ ਪਰ ਹੁਣ ਇਸ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਹੈ।
ਭਾਰਤੀ ਫੌਜ ਤਿੰਨ ਦਹਾਕੇ ਦੇ ਵੱਧ ਸਮੇਂ ਤੋਂ ਵੱਖਵਾਦੀਆਂ ਨਾਲ ਲੜਾਈ ਕਰ ਰਹੀ ਹੈ। ਭਾਰਤ, ਪਾਕਿਸਤਾਨ 'ਤੇ ਇਲਜ਼ਾਮ ਲਗਾਉਂਦਾ ਹੈ ਕਿ ਉਹ ਇਲਾਕੇ ਵਿੱਚ ਕੱਟੜਪੰਥ ਨੂੰ ਹਮਾਇਤ ਦੇ ਕੇ ਹਿੰਸਾ ਭੜਕਾਉਂਦਾ ਹੈ। ਉੱਥੇ ਹੀ ਗੁਆਂਢੀ ਮੁਲਕ ਪਾਕਿਸਤਾਨ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕਰਦਾ ਰਿਹਾ ਹੈ।
ਭਾਰਤ ਵਿੱਚ ਕਈ ਲੋਕਾਂ ਨੇ ਧਾਰਾ 370 ਨੂੰ ਹਟਾਏ ਜਾਣ ਦਾ ਸੁਆਗਤ ਕੀਤਾ ਹੈ ਅਤੇ ਉਹ ਪ੍ਰਧਾਨ ਮੰਤਰੀ ਮੋਦੀ ਦੇ ਇਸ 'ਸਾਹਸੀ ਫ਼ੈਸਲੇ' ਦੀ ਸ਼ਲਾਘਾ ਕਰ ਰਹੇ ਹਨ। ਇਸ ਤੋਂ ਇਲਾਵਾ ਇਸ ਕਦਮ ਦਾ ਮੀਡੀਆ ਦੀ ਮੁੱਖ ਧਾਰਾ ਵਜੋਂ ਸਮਰਥਨ ਕੀਤਾ ਜਾ ਰਿਹਾ ਹੈ।
ਚਿਤਾਵਨੀ: ਹੇਠ ਲਿਖੀ ਸਮੱਗਰੀ ਤੁਹਾਨੂੰ ਪ੍ਰੇਸ਼ਾਨ ਕਰ ਸਕਦੀ ਹੈ
ਮੈਂ ਦੱਖਣੀ ਜ਼ਿਲ੍ਹੇ ਦੇ ਘੱਟੋ-ਘੱਟ ਅੱਧਾ ਦਰਜਨ ਪਿੰਡਾਂ ਦਾ ਦੌਰਾ ਕੀਤਾ, ਜੋ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਕੱਟੜਪੰਥ ਦੇ ਗੜ੍ਹ ਵਜੋਂ ਉਭਰੇ ਹਨ।
ਮੈਂ ਇੱਥੇ ਲਈ ਲੋਕਾਂ ਕੋਲੋਂ ਰਾਤ ਵੇਲੇ ਛਾਪੇਮਾਰੀ, ਕੁੱਟਮਾਰ ਅਤੇ ਤਸ਼ੱਦਦ ਦੀ ਦਾਸਤਾਨ ਸੁਣੀ।
ਡਾਕਟਰ ਅਤੇ ਸਿਹਤ ਅਧਿਕਾਰੀ ਪੱਤਰਕਾਰਾਂ ਨਾਲ ਕਿਸੇ ਵੀ ਮਰੀਜ਼ ਬਾਰੇ ਗੱਲ ਕਰਨ ਤੋਂ ਬਚਦੇ ਹਨ, ਬੇਸ਼ੱਕ ਕੋਈ ਵੀ ਬਿਮਾਰੀ ਹੋਵੇ ਪਰ ਪਿੰਡ ਵਾਲਿਆਂ ਨੇ ਮੈਨੂੰ ਉਹ ਜਖ਼ਮ ਦਿਖਾਏ, ਜੋ ਕਥਿਤ ਤੌਰ 'ਤੇ ਕੁੱਟਮਾਰ ਨਾਲ ਹੋਏ ਸਨ।
'ਸਰੀਰ ਦੇ ਹਰੇਕ ਹਿੱਸੇ 'ਤੇ ਸੱਟ ਮਾਰੀ'
ਇੱਕ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਸ ਵਿਵਾਦਿਤ ਫ਼ੈਸਲੇ ਨਾਲ ਦਿੱਲੀ ਅਤੇ ਕਸ਼ਮੀਰ ਵਿਚਾਲੇ ਦਹਾਕਿਆਂ ਪੁਰਾਣੀ ਵਿਵਸਥਾ ਖ਼ਤਮ ਹੋ ਗਈ ਅਤੇ ਉਸ ਦੇ ਕੁਝ ਘੰਟਿਆਂ ਬਾਅਦ ਫੌਜ ਘਰ-ਘਰ ਗਈ।
ਇੱਕ ਵਿਅਕਤੀ ਦੇ ਪੈਰਾਂ ਉੱਤੇ ਕਥਇਤ ਤੌਰ ਮਾਰੀਆਂ ਸੱਟਾਂ ਦੇ ਨਿਸ਼ਾਨ
ਦੋ ਭਰਾਵਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੂੰ ਜਗਾ ਕੇ, ਇਲਾਕੇ ਤੋਂ ਦੂਰ ਲੈ ਗਏ ਜਿੱਥੇ ਹੋਰ ਦਰਜਨਾਂ ਲੋਕ ਇਕੱਠੇ ਕੀਤੇ ਹੋਏ ਸਨ। ਹੋਰਨਾਂ ਲੋਕਾਂ ਵਾਂਗ ਉਹ ਵੀ ਆਪਣੀ ਪਛਾਣ ਉਜਾਗਰ ਕਰਨ ਤੋਂ ਡਰੇ ਹੋਏ ਸਨ।
ਉਨ੍ਹਾਂ ਵਿਚੋਂ ਇੱਕ ਨੇ ਕਿਹਾ, "ਸਾਨੂੰ ਕੁੱਟਿਆ, ਮੈਂ ਪੁੱਛਿਆ , 'ਸਾਡਾ ਜੁਰਮ ਕੀ ਹੈ?'ਤੁਸੀਂ ਪਿੰਡ ਵਾਲਿਆਂ ਕੋਲੋਂ ਪੁੱਛ ਸਕਦੇ ਹੋ ਜੇਕਰ ਮੈਂ ਝੂਠ ਬੋਲ ਰਿਹਾ ਹੋਵਾਂ ਜਾਂ ਕੁਝ ਗ਼ਲਤ ਕੀਤਾ ਹੋਵੇ? ਪਰ ਉਨ੍ਹਾਂ ਨੇ ਕੁਝ ਨਹੀਂ ਕਿਹਾ ਉਹ ਸਿਰਫ਼ ਸਾਨੂੰ ਕੁੱਟ ਰਹੇ ਸਨ।"
"ਉਨ੍ਹਾਂ ਦੇ ਮੇਰੇ ਸਰੀਰ ਦੇ ਹਰੇਕ ਹਿੱਸੇ 'ਤੇ ਸੱਟ ਮਾਰੀ। ਸਾਨੂੰ ਲੱਤਾਂ ਮਾਰੀਆਂ, ਰਾਡਾਂ ਤੇ ਤਾਰਾਂ ਨਾਲ ਕੁੱਟਿਆਂ ਤੇ ਬਿਜਲੀ ਦੇ ਝਟਕੇ ਵੀ ਦਿੱਤੇ। ਉਹ ਸਾਡੀਆਂ ਲੱਤਾਂ ਦੇ ਪੁੱਠੇ ਪਾਸੇ ਵੀ ਮਾਰ ਰਹੇ ਸਨ। ਜਦੋਂ ਅਸੀਂ ਬੇਹੋਸ਼ ਹੋ ਗਏ ਤਾਂ ਉਨ੍ਹਾਂ ਨੇ ਸਾਨੂੰ ਹੋਸ਼ 'ਚ ਲਿਆਉਣ ਲਈ ਬਿਜਲੀ ਦੇ ਝਟਕੇ ਦਿੱਤੇ। ਜਦੋਂ ਉਹ ਮਾਰਦੇ ਸਾਡੀਆਂ ਚੀਕਾਂ ਨਿਕਲਦੀਆਂ ਸਨ ਤੇ ਉਹ ਸਾਡਾ ਮੂੰਹ ਬੰਦ ਕਰਨ ਲਈ ਮੂੰਹ 'ਚ ਮਿੱਟੀ ਪਾ ਦਿੰਦੇ ਸਨ।"
"ਅਸੀਂ ਉਨ੍ਹਾਂ ਨੂੰ ਦੱਸਿਆ ਕਿ ਅਸੀਂ ਬੇਕਸੂਰ ਹਾਂ। ਅਸੀਂ ਪੁੱਛਿਆ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ? ਪਰ ਉਨ੍ਹਾਂ ਨੇ ਸਾਡੀ ਨਹੀਂ ਸੁਣੀ, ਮੈਂ ਉਨ੍ਹਾਂ ਨੂੰ ਕਿਹਾ ਕੁੱਟੋ ਨਹੀਂ ਗੋਲੀ ਮਾਰ ਦਿਓ। ਅਸੀਂ ਅੱਲਾਹ ਕੋਲੋਂ ਦੁਆ ਮੰਗ ਰਹੇ ਸੀ ਕਿ ਸਾਨੂੰ ਗੋਲੀ ਮਾਰ ਦੇਣ, ਤਸੀਹੇ ਬਰਦਾਸ਼ਤ ਨਹੀਂ ਹੁੰਦੇ ਸਨ।"
ਪਿੰਡ ਦੇ ਇੱਕ ਹੋਰ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਸੁਰੱਖਿਆ ਮੁਲਾਜ਼ਮ ਉਨ੍ਹਾਂ ਨੂੰ ਲਗਾਤਾਰ ਪੁੱਛ ਰਹੇ ਸਨ ਕਿ 'ਪੱਥਰਬਾਜਾਂ ਦੇ ਨਾਮ' ਦੱਸੋ, ਉਹ ਉਨ੍ਹਾਂ ਵਧੇਰੇ ਨੌਜਵਾਨਾਂ ਤੇ ਬਾਲਗ਼ਾਂ ਦਾ ਹਵਾਲਾ ਦੇ ਰਹੇ ਸਨ, ਜੋ ਪਿਛਲੇ ਦਹਾਕੇ ਵਿੱਚ ਕਸ਼ਮੀਰ ਘਾਟੀ 'ਚ ਨਾਗਰਿਕ ਪ੍ਰਦਰਸ਼ਨਾਂ ਦਾ ਚਿਹਰਾ ਬਣ ਗਏ ਹਨ।
ਉਸ ਨੇ ਦੱਸਿਆ ਕਿ ਉਸ ਨੇ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਕਿਸੇ ਨੂੰ ਨਹੀਂ ਜਾਣਦੇ ਇਸ ਤੋਂ ਬਾਅਦ ਉਨ੍ਹਾਂ ਨੂੰ ਚਸ਼ਮਾ, ਕੱਪੜੇ ਅਤੇ ਜੁੱਤੇ ਉਤਾਰਨ ਲਈ ਕਿਹਾ ਗਿਆ।
'ਪਿੰਡ ਵਾਲਿਆਂ ਨੂੰ ਡਰਾਉਣ ਲਈ ਕੀਤਾ'
"ਜਦੋਂ ਮੈਂ ਆਪਣੇ ਕੱਪੜੇ ਉਤਾਰ ਦਿੱਤੇ ਤਾਂ ਉਨ੍ਹਾਂ ਨੇ ਬੇਰਹਿਮੀ ਨਾਲ ਮੈਨੂੰ ਰਾਡ ਅਤੇ ਡੰਡਿਆਂ ਨਾਲ ਕਰੀਬ ਦੋ ਘੰਟੇ ਤੱਕ ਕੁੱਟਿਆ। ਜਦੋਂ ਮੈਂ ਬੇਹੋਸ਼ ਹੋ ਜਾਂਦਾ ਤਾਂ ਮੈਨੂੰ ਹੋਸ਼ ਵਿੱਚ ਲੈ ਕੇ ਆਉਣ ਲਈ ਬਿਜਲੀ ਦੇ ਝਟਕੇ ਦਿੰਦੇ।"
ਉਸ ਨੇ ਕਿਹਾ, "ਜੇਕਰ ਉਨ੍ਹਾਂ ਫਿਰ ਮੇਰੇ ਨਾਲ ਇੰਝ ਕੀਤਾ ਤਾਂ ਮੈਂ ਕੁਝ ਵੀ ਕਰ ਸਕਦਾ ਹਾਂ, ਮੈਂ ਬੰਦੂਕ ਚੁੱਕ ਲਵਾਂਗਾ। ਮੈਂ ਹਰ ਰੋਜ਼ ਇਹ ਸਭ ਬਰਦਾਸ਼ਤ ਨਹੀਂ ਕਰ ਸਕਦਾ।"
ਨੌਜਵਾਨ ਨੇ ਦੱਸਿਆ ਕਿ ਸੈਨਿਕਾਂ ਨੇ ਮੈਨੂੰ ਕਿਹਾ ਕਿ ਮੈਂ ਆਪਣੇ ਪਿੰਡ ਦੇ ਹਰੇਕ ਵਿਅਕਤੀ ਨੂੰ ਚਿਤਾਵਨੀ ਦੇ ਦੇਵਾਂ ਕਿ ਜੇਕਰ ਕਿਸੇ ਨੇ ਵੀ ਸੁਰੱਖਿਆ ਬਲਾਂ ਦੇ ਖ਼ਿਲਾਫ਼ ਕਿਸੇ ਵੀ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਤਾਂ ਉਨ੍ਹਾਂ ਨੂੰ ਅਜਿਹੇ ਹੀ ਸਿੱਟੇ ਭੁਗਤਣੇ ਪੈਣਗੇ।
ਸਾਰੇ ਪਿੰਡਾਂ ਦੇ ਜਿਨ੍ਹਾਂ ਵੀ ਲੋਕਾਂ ਨਾਲ ਅਸੀਂ ਗੱਲ ਕੀਤੀ ਉਨ੍ਹਾਂ ਸਾਰਿਆਂ ਦਾ ਮੰਨਣਾ ਸੀ ਕਿ ਸੁਰੱਖਿਆ ਬਲਾਂ ਨੇ ਅਜਿਹਾ ਪਿੰਡ ਵਾਲਿਆਂ ਨੂੰ ਡਰਾਉਣ ਲਈ ਕੀਤਾ ਸੀ ਤਾਂ ਜੋ ਉਹ ਪ੍ਰਦਰਸ਼ਨ ਕਰਨ ਤੋਂ ਡਰਨ।
ਇਹ ਵੀ ਪੜ੍ਹੋ-
ਭਾਰਤੀ ਫੌਜ ਦਾ ਜਵਾਬ
ਬੀਬੀਸੀ ਨੂੰ ਭੇਜੇ ਗਏ ਬਿਆਨ ਵਿੱਚ ਭਾਰਤੀ ਫੌਜ ਨੇ ਕਿਹਾ, "ਭਾਰਤੀ ਫੌਜ ਨੇ ਕਿਸੇ ਆਦਮੀ ਨੂੰ ਕਥਿਤ ਤੌਰ 'ਤੇ ਨਹੀਂ ਮਾਰਿਆ।"
ਫੌਜ ਦੇ ਬੁਲਾਰੇ ਕਰਨਲ ਅਮਨ ਆਨੰਦ ਨੇ ਕਿਹਾ, "ਇਸ ਤਰ੍ਹਾਂ ਦੇ ਕੋਈ ਵਿਸ਼ੇਸ਼ ਇਲਜ਼ਾਮ ਸਾਡੇ ਨੋਟਿਸ ਵਿੱਚ ਨਹੀਂ ਲਿਆਂਦੇ ਗਏ। ਸੰਭਵ ਹੈ ਕਿ ਇਹ ਇਲਜ਼ਾਮ ਵਿਰੋਧੀ ਤੱਤਾਂ ਵੱਲੋਂ ਪ੍ਰੇਰਿਤ ਹੋਣ।"
ਉਨ੍ਹਾਂ ਨੇ ਕਿਹਾ, "ਨਾਗਰਿਕਾਂ ਨੂੰ ਬਚਾਉਣ ਲਈ ਕਦਮ ਚੁੱਕੇ ਗਏ ਸਨ ਪਰ ਸੈਨਾ ਵੱਲੋਂ ਕੀਤੀ ਗਈ ਕਾਰਵਾਈ ਕਾਰਨ ਕੋਈ ਜਖ਼ਮੀ ਨਹੀਂ ਹੋਇਆ।"
ਅਸੀਂ ਅਜਿਹੇ ਕਈ ਪਿੰਡਾਂ ਵਿੱਚ ਗਏ, ਜਿਥੋਂ ਦੇ ਲੋਕ ਵੱਖਵਾਦੀਆਂ ਗਰੁਪਾਂ ਨਾਲ ਹਮਦਰਦੀ ਰੱਖਦੇ ਹਨ ਅਤੇ ਉਹ ਉਨ੍ਹਾਂ ਨੂੰ 'ਆਜ਼ਾਦੀ ਘੁਲਾਟੀਏ' ਦੱਸਦੇ ਹਨ।
ਇਸੇ ਇਲਾਕੇ ਦੇ ਹੀ ਜ਼ਿਲ੍ਹਾ ਪੁਲਵਾਮਾ ਵਿੱਚ ਫਰਵਰੀ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ 40 ਤੋਂ ਵਧੇਰੇ ਭਾਰਤੀ ਸੈਨਿਕ ਮਾਰੇ ਗਏ ਸਨ ਅਤੇ ਇਸੇ ਕਾਰਨ ਭਾਰਤ ਤੇ ਪਾਕਿਸਤਾਨ ਜੰਗ ਦੀਆਂ ਬਰੂਹਾਂ ਤੱਕ ਪੁੱਜਿਆ।
ਇਹ ਉਹ ਇਲਾਕਾ ਜਿੱਥੇ ਕਸ਼ਮੀਰੀ ਕੱਟੜਪੰਥੀ ਬੁਰਹਾਨ ਵਾਨੀ ਸਾਲ 2016 ਵਿੱਚ ਮਾਰਿਆ ਗਿਆ ਸੀ, ਜਿਸ ਤੋਂ ਬਾਅਦ ਸਾਰੇ ਨੌਜਵਾਨ ਅਤੇ ਗੁੱਸੇ ਵਿੱਚ ਆਏ ਕਸ਼ਮੀਰੀ ਭਾਰਤ ਦੇ ਖ਼ਿਲਾਫ਼ ਹਥਿਆਰਬੰਦ ਬਗ਼ਾਵਤ ਵਿੱਚ ਸ਼ਾਮਿਲ ਹੋਏ ਸਨ।
ਇਸੇ ਇਲਾਕੇ ਵਿੱਚ ਹੀ ਸੈਨਿਕ ਕੈਂਪ ਹੈ ਅਤੇ ਕੱਟੜਪੰਥੀਆਂ ਤੇ ਸਮਰਥਕਾਂ ਨੂੰ ਫੜਨ ਲਈ ਸੈਨਿਕ ਲਗਾਤਾਰ ਤਲਾਸ਼ੀ ਮੁਹਿੰਮ ਵਿੱਢਦੇ ਰਹੇ ਹਨ ਪਰ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਹ ਦੋਵੇਂ ਪਾਸੇ ਦੀਆਂ ਕਾਰਵਾਈਆਂ ਵਿਚਾਲੇ ਅਕਸਰ ਉਹ ਫਸ ਜਾਂਦੇ ਹਨ।
https://www.youtube.com/watch?v=7M3bF_xzgCg
ਇੱਕ ਪਿੰਡ ਵਿੱਚ ਮੈਂ ਇੱਕ 20ਵਿਆਂ ਦੀ ਉਮਰ ਦੇ ਨੌਜਵਾਨ ਨੂੰ ਮਿਲਿਆ। ਉਸ ਨੇ ਦੱਸਿਆ ਕਿ ਸੈਨਾ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਕੱਟੜਪੰਥੀਆਂ ਦੇ ਖ਼ਿਲਾਫ਼ ਜਾਣਕਾਰੀ ਦੇਣ ਵਾਲਾ (ਇਨਫਾਰਮੈਂਟ) ਨਹੀਂ ਬਣਦਾ ਤਾਂ ਉਸ ਨੂੰ ਫਸਾ ਦਿੱਤਾ ਜਾਵੇ।
ਉਸ ਦਾ ਇਲਜ਼ਾਮ ਹੈ ਕਿ ਜੇਕਰ ਉਸ ਨੇ ਇਨਕਾਰ ਕੀਤਾ ਤਾਂ ਉਸ ਦੀ ਇਸ ਤਰ੍ਹਾਂ ਕੁੱਟਮਾਰ ਕੀਤੀ ਜਾਵੇਗੀ ਕਿ ਦੋ ਹਫ਼ਤਿਆਂ ਬਾਅਦ ਵੀ ਆਪਣੇ ਲੱਕ ਦਾ ਭਾਰ ਖੜ੍ਹਾ ਨਹੀਂ ਹੋ ਸਕੇਗਾ।
ਉਸ ਨੇ ਕਿਹਾ, "ਜੇਕਰ ਇਹ ਜਾਰੀ ਰਿਹਾ ਤਾਂ ਮੇਰੇ ਸਾਹਮਣੇ ਆਪਣੀ ਘਰ ਛੱਡਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਬਚੇਗਾ। ਉਹ ਸਾਨੂੰ ਜਾਨਵਰਾਂ ਵਾਂਗ ਕੁੱਟਦੇ ਹਨ, ਉਹ ਇਨਸਾਨ ਸਮਝਦੇ ਹੀ ਨਹੀਂ।"
ਇੱਕ ਹੋਰ ਆਦਮੀ ਨੇ ਮੈਨੂੰ ਆਪਣੇ ਜਖ਼ਮ ਦਿਖਾਉਂਦਿਆ ਕਿਹਾ ਕਿ ਉਨ੍ਹਾਂ ਨੇ ਉਸ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਤੇ "15-16 ਮੁਲਾਜ਼ਮਾਂ ਨੇ ਤਾਰਾਂ, ਬੰਦੂਕਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਕੁੱਟਿਆ।"
"ਮੈਂ ਅੱਧ-ਬੇਹੋਸ਼ੀ ਦੀ ਹਾਲਤ 'ਚ ਸੀ। ਉਨ੍ਹਾਂ ਨੇ ਮੇਰੀ ਦਾੜ੍ਹੀ ਇੰਝ ਖਿੱਝੀ, ਮੈਨੂੰ ਇੰਝ ਲੱਗਾ ਜਿਵੇਂ ਮੇਰੇ ਦੰਦ ਹੀ ਬਾਹਰ ਆ ਜਾਣਗੇ।"
ਉਨ੍ਹਾਂ ਨੇ ਦੱਸਿਆ ਕਿ ਬਾਅਦ ਵਿੱਚ ਮੈਨੂੰ ਇੱਕ ਮੁੰਡੇ ਨੇ ਦੱਸਿਆ, ਜੋ ਉਸ ਵੇਲੇ ਉੱਥੇ ਸੀ ਕਿ "ਉਹ ਮੇਰੀ ਦਾੜ੍ਹੀ ਸਾੜਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਕਿਸੇ ਹੋਰ ਮੁਲਾਜ਼ਮ ਨੇ ਉਨ੍ਹਾਂ ਰੋਕ ਦਿੱਤਾ।"
ਇੱਕ ਹੋਰ ਪਿੰਡ ਵਿੱਚ ਮੈਂ ਇੱਕ ਨੌਜਵਾਨ ਮੁੰਡੇ ਨੂੰ ਮਿਲਿਆ, ਜਿਸ ਨੇ ਮੈਨੂੰ ਦੱਸਿਆ ਕਿ ਉਸ ਭਰਾ ਨੇ ਹਿਜ਼ਬੁਲ ਮੁਜਾਹੀਦੀਨ 'ਚ ਸ਼ਾਮਿਲ ਹੋ ਗਿਆ ਹੈ, ਜੋ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਲੜਨ ਵਾਲੇ ਵੱਡੇ ਗਰੁੱਪਾਂ ਵਿਚੋਂ ਇੱਕ ਹੈ।
ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਆਰਮੀ ਕੈਂਪਾਂ ਵਿੱਚ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਇਲਜ਼ਾਮ ਲਗਾਇਆ ਕਿ ਉਥੇ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ ਅਤੇ ਉਨ੍ਹਾਂ ਦਾ ਖੱਬਾ ਪੈਰ ਟੁੱਟ ਗਿਆ।
ਉਨ੍ਹਾਂ ਨੇ ਦੱਸਿਆ, "ਉਨ੍ਹਾਂ ਨੇ ਮੇਰੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਮੈਨੂੰ ਪੁੱਠਾ ਲਟਕਾ ਦਿੱਤਾ।
ਪਰ ਸੈਨਾ ਨੇ ਅਜਿਹੇ ਕਿਸੇ ਵੀ ਅਤਿਆਚਾਰ ਤੋਂ ਇਨਕਾਰ ਕੀਤਾ ਹੈ।
ਇਲਜ਼ਾਮਾਂ ਦੀ ਜਾਂਚ
ਬੀਬੀਸੀ ਨੂੰ ਭੇਜ ਗਏ ਆਪਣੇ ਬਿਆਨ ਵਿੱਚ ਸੈਨਾ ਨੇ ਕਿਹਾ ਹੈ, "ਭਾਰਤੀ ਫੌਜ ਇੱਕ ਪੇਸ਼ੇਵਰ ਸੰਸਥਾ ਹੈ ਜੋ ਮਨੁੱਖੀ ਅਧਿਕਾਰਾਂ ਨੂੰ ਸਮਝਦੀ ਹੈ ਤੇ ਉਨ੍ਹਾਂ ਦਾ ਸਤਿਕਾਰ ਕਰਦਾ ਹੈ ਅਤੇ ਸੈਨਾ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਇਲਜ਼ਾਮਾਂ ਦੀ "ਤੁਰੰਤ ਜਾਂਚ" ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਆਪਣੇ ਬਿਆਨ ਵਿੱਚ ਪਿਛਲੇ 5 ਸਾਲਾਂ ਵਿੱਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਵੱਲੋਂ ਚੁੱਕੇ ਗਏ 37 ਮਾਮਲਿਆਂ ਵਿਚੋਂ 20 ਮਾਮਲੇ "ਬੇਬੁਨਿਆਦ" ਦੇਖੇ ਗਏ। 15 ਦਾ ਜਾਂਚ ਹੋ ਰਹੀ ਹੈ ਅਤੇ "ਸਿਰਫ਼ 3 ਇਲਜ਼ਾਮਾਂ ਵਾਲੇ ਮਾਮਲੇ ਜਾਂਚ ਲਾਇਕ ਮਿਲੇ ਹਨ। ਜੋ ਦੋਸ਼ੀ ਮਿਲਣਗੇ ਉਨ੍ਹਾਂ ਨੂੰ ਸਜ਼ਾ ਮਿਲੇਗੀ।"
ਹਾਲਾਂਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਪਿਛਲੇ 3 ਦਹਾਕਿਆਂ ਵਿੱਚ ਕਸ਼ਮੀਰ ਵਿੱਚ ਕਥਿਤ ਮਨੁੱਖੀ ਅਧਿਕਾਰ ਦੀ ਉਲੰਘਣਾ ਦੇ ਸੈਂਕੜੇ ਮਾਮਲਿਆਂ ਦਾ ਇੱਕ ਦਸਤਾਵੇਜ਼ ਤਿਆਰ ਕਰਨ ਵਾਲੇ ਦੋ ਮੁੱਖ ਕਸ਼ਮੀਰੀ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਇੱਕ ਨੇ ਰਿਪੋਰਟ ਜਾਰੀ ਕੀਤੀ ਸੀ।
ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਕਸ਼ਮੀਰ ਵਿੱਚ ਮਨੁੱਖੀ ਅਧਿਕਾਰ ਉਲੰਘਣਾ ਦੇ ਇਲਜ਼ਾਮਾਂ ਨੂੰ ਵਿਆਪਕ ਅਤੇ ਸੁਤੰਤਰ ਕੌਮਾਂਤਰੀ ਜਾਂਚ ਲਈ ਕਮਿਸ਼ਨ ਆਫ ਇਨਕੁਆਰੀ ਦੀ ਮੰਗ ਕੀਤੀ ਸੀ। ਇਸ ਨੇ ਇਲਾਕੇ ਵਿੱਚ ਸੁਰੱਖਿਆ ਬਲਾਂ ਦੇ ਹੱਥੋਂ ਵਾਧੂ ਬਲ ਦੀ ਵਰਤੋਂ 'ਤੇ 49 ਪੇਜਾਂ ਦੀ ਇੱਕ ਰਿਪੋਰਟ ਵੀ ਜਾਰੀ ਕੀਤੀ ਹੈ।
ਭਾਰਤ ਨੇ ਇਨ੍ਹਾਂ ਇਲਜ਼ਾਮਾਂ ਅਤੇ ਰਿਪੋਰਟ ਨੂੰ ਖਾਰਿਜ ਕੀਤਾ ਹੈ।
ਕਸ਼ਮੀਰ ਵਿੱਚ ਹੋ ਰਿਹਾ ਹੈ?
- ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਕਸ਼ਮੀਰ ਨੂੰ ਆਪਣੇ ਦੱਸਦੇ ਹਨ। ਦੋਵੇਂ ਦੇਸ ਇੱਕ-ਇੱਕ ਹਿੱਸੇ ਨੂੰ ਕੰਟਰੋਲ ਕਰਦੇ ਹਨ। ਇਸ ਇਲਾਕੇ ਨੂੰ ਲੈ ਕੇ ਦੋਵਾਂ ਦੇਸਾਂ ਵਿਚਾਲੇ ਦੋ ਜੰਗਾਂ ਹੋਈਆਂ ਅਤੇ ਸੀਮਤ ਸੰਘਰਸ਼ ਵੀ ਹੁੰਦੇ ਰਹੇ ਹਨ।
- ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਸੂਬੇ ਨੂੰ ਹਾਲੇ ਤੱਕ ਭਾਰਤੀ ਸੰਵਿਧਾਨ ਦੀ ਧਾਰਾ 370 ਦੇ ਤਹਿਤ ਖ਼ੁਦਮੁਖਤਿਆਰੀ ਹਾਸਿਲ ਸੀ।
- 5 ਅਗਸਤ ਨੂੰ ਭਾਰਤ ਸਰਕਾਰ ਨੇ ਧਾਰਾ 370 ਨੂੰ ਰੱਦ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਭਾਜਪਾ ਸਰਕਾਰ ਦਾ ਤਰਕ ਹੈ ਕਿ ਦੇਸ ਦੇ ਬਾਕੀ ਹਿੱਸਿਆਂ ਵਾਂਗ ਹੀ ਕਸ਼ਮੀਰ ਦਾ ਦਰਜਾ ਹੋਣਾ ਚਾਹੀਦਾ ਹੈ।
- ਉਦੋਂ ਤੋਂ ਘਾਟੀ ਵਿੱਚ ਹਾਲਾਤ ਆਮ ਨਹੀਂ ਹਨ। ਕੁਝ ਵੱਡੇ ਪ੍ਰਦਰਸ਼ਨ ਵੀ ਹੋਏ, ਜੋ ਹਿੰਸਕ ਵੀ ਹੋ ਹੋਏ ਸਨ, ਪਾਕਿਸਤਾਨ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ ਅਤੇ ਕੌਮਾਂਤਰੀ ਭਾਈਚਾਰੇ ਨੂੰ ਇਸ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ-
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=MqtqAKl2ssg
https://www.youtube.com/watch?v=OQ_pgCMV9wk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਪਾਕਿਸਤਾਨ ਵਿੱਚ ਸਿੱਖ ਕੁੜੀ ਦੇ ‘ਜਬਰਨ’ ਧਰਮ ਪਰਿਵਰਤਨ ਮਾਮਲੇ ’ਚ ਕਾਰਵਾਈ ਕਰਨ ਇਮਰਾਨ - ਕੈਪਟਨ ਅਮਰਿੰਦਰ
NEXT STORY