ਲੈਬਰ ਐਮਪੀ ਤਮਨਮਜੀਤ ਢੇਸੀ ਨੇ ਯੂਕੇ ਦੇ ਪੱਧਾਨ ਮੰਤਰੀ ਬੋਰਿਸ ਜੌਨਸਨ ਨੂੰ ਮੁਸਲਮਾਨ ਔਰਤਾਂ ਲਈ ਕੀਤੀ 'ਨਸਲਵਾਦੀ' ਟਿੱਪਣੀ ਲਈ ਮੁਆਫੀ ਮੰਗਣ ਲਈ ਕਿਹਾ।
ਤਨਮਨਜੀਤ ਸਿੰਘ ਢੇਸੀ ਨੇ ਸਪੀਕਰ ਨੂੰ ਸੰਬੋਧਨ ਕਰਦਿਆਂ ਕਿਹਾ, "ਜੇਕਰ ਮੈਂ ਪੱਗ ਬੰਨ੍ਹਣ ਦਾ ਫੈ਼ਸਲਾ ਲਿਆ ਹੈ, ਤੁਸੀਂ ਕਰੌਸ ਪਾਉਣ ਦਾ ਫ਼ੈਸਲਾ ਲਿਆ ਹੈ, ਜਾਂ ਉਸ ਨੇ ਕਿਪਾਹ (ਇੱਕ ਤਰ੍ਹਾਂ ਦੀ ਟੋਪੀ) ਪਾਉਣ ਜਾਂ, ਉਨ੍ਹਾਂ ਨੇ ਹਿਜਾਬ ਜਾਂ ਬੁਰਕਾ ਪਾਉਣ ਫ਼ੈਸਲਾ ਲਿਆ ਹੈ ਤਾਂ ਇਸ ਨਾਲ ਮਾਣਯੋਗ ਸੰਸਦ ਮੈਂਬਰਾਂ ਨੂੰ ਇਹ ਹੱਕ ਮਿਲ ਜਾਂਦਾ ਹੈ ਕਿ ਉਹ ਸਾਡੀ ਦਿੱਖ 'ਤੇ ਅਪਮਾਨਯੋਗ ਅਤੇ ਵੰਡੀ ਪਾਉਣ ਵਾਲੀ ਟਿੱਪਣੀ ਕਰਨ।"
ਉਨ੍ਹਾਂ ਨੇ ਕਿਹਾ, "ਸਾਨੂੰ ਬਚਪਨ ਤੋਂ ਇਨ੍ਹਾਂ ਸਭ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੌਰਾਨ ਸਾਨੂੰ ਟੌਵਲਹੈੱਡ ਜਾਂ ਤਾਲੀਬਾਨੀ ਦੱਸਿਆ ਜਾਂਦਾ।"
"ਲੋਕ ਸਾਨੂੰ ਕਹਿੰਦੇ ਹਨ ਕਿ ਅਸੀਂ 'ਬੋਂਗੋ, ਬੋਂਗੋ ਲੈਂਡ' ਤੋਂ ਆਏ ਹਾਂ, ਅਸੀਂ ਉਨ੍ਹਾਂ ਮੁਸਲਮਾਨ ਔਰਤਾਂ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਜਿਨ੍ਹਾਂ ਨੂੰ ਬੈਂਕ ਰੋਬਰ ਜਾਂ ਲੈਟਰਬਾਕਸ ਕਿਹਾ ਜਾਂਦਾ ਹੈ।"
ਦਰਅਸਲ ਤਨਮਨਜੀਤ ਸਿੰਘ ਢੇਸੀ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਆਪਣੇ ਟੈਲੀਗਰਾਫ ਕਾਲਮ ਵਿੱਚ ਮੁਸਲਮਾਨ ਔਰਤਾਂ 'ਲੈਟਰਬਾਕਸ' ਵਾਂਗ ਦਿਖਣ ਵਾਲੇ ਬਿਆਨ 'ਤੇ ਮੁਆਫ਼ੀ ਲਈ ਕਿਹਾ।
ਇਹ ਵੀ ਪੜ੍ਹੋ-
ਇਸ ਤੋਂ ਇਲਾਵਾ ਢੇਸੀ ਨੇ ਕਿਹਾ, "ਪ੍ਰਧਾਨ ਮੰਤਰੀ ਝੂਠੀ ਜਾਂਚ ਦੇ ਪਿੱਛੇ ਲੁਕਣ ਦਾ ਬਜਾਇ ਕਦੋਂ ਅਸਲ ਵਿੱਚ ਅਪਮਾਨਯੋਗ ਅਤੇ ਨਸਲੀ ਟਿੱਪਣੀ ਦੀ ਮੁਆਫ਼ੀ ਮੰਗਣਗੇ? ਅਜਿਹੀਆਂ ਨਸਲਵਾਦੀ ਟਿੱਪਣੀਆਂ ਹੀ ਨਫ਼ਰਤ ਭਰੇ ਅਪਰਾਧਾਂ ਨੂੰ ਵਧਾਵਾ ਦਿੰਦੀਆਂ ਹਨ।"
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੰਜ਼ਰਵੈਟਿਵ ਪਾਰਟੀ ਵਿਚਾਲੇ ਕਦੋਂ ਇਸਲਾਮੋਫੋਬੀਆ ਬਾਰੇ ਅਸਲ 'ਚ ਜਾਂਚ ਦੇ ਆਦੇਸ਼ ਦੇਣਗੇ?
ਹਾਲਾਂਕਿ ਬੋਰੀਸ ਨੇ ਜਵਾਬ ਦਿੰਦਿਆ ਕਿਹਾ ਢੇਸੀ ਨੇ ਸ਼ਾਇਦ ਇਹ ਚੰਗੀ ਤਰ੍ਹਾਂ ਪੂਰਾ ਲੇਖ ਨਹੀਂ ਪੜਿਆ ਤਾਂ ਜੋ ਉਹ ਦੇਖ ਸਕਦੇ ਕਿ ਇਸ ਦੇਸ ਵਿੱਚ ਕੋਈ ਜੋ ਚਾਹੇ ਪਹਿਨ ਸਕਦਾ ਹੈ।
ਉਨ੍ਹਾਂ ਨੇ ਕਿਹਾ, "ਮੈਂ ਅਜਿਹੇ ਵਿਅਕਤੀ ਵਜੋਂ ਬੋਲਦਾ ਹਾਂ ਜਿਸ ਨੂੰ ਮੁਸਲਮਾਨ ਪੁਰਖਿਆਂ 'ਤੇ ਮਾਣ ਹੈ ਬਲਕਿ ਸਿੱਖਾਂ ਨਾਲ ਵੀ ਸਬੰਧਿਤ ਹਾਂ।"
"ਮੈਨੂੰ ਇਹ ਕਹਿੰਦਿਆਂ ਵੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਸ ਸਰਕਾਰ ਵਿੱਚ ਸਾਡੇ ਕੋਲ ਦੇਸ ਦੇ ਇਤਿਹਾਸ ਦੀ ਵਿਭਿੰਨਤਾ ਵਾਲੀ ਕੈਬਨਿਟ ਹੈ ਅਤੇ ਅਸੀਂ ਅਸਲ ਵਿੱਚ ਆਧੁਨਿਕ ਬਰਤਾਨੀਆ ਨੂੰ ਦਰਸਾਉਂਦੇ ਹਾਂ।"
ਇਹ ਵੀ ਪੜ੍ਹੋ-
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=qBHQm-5eYCE
https://www.youtube.com/watch?v=zYvTzI7x5sg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)

ਚੰਡੀਗੜ੍ਹ ''ਚ ਇੱਕ ਦੀ ਗੋਲੀ ਮਾਰ ਕੇ ਹੱਤਿਆ
NEXT STORY