ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਦੋਹਰੀ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਸੰਸਦ ਮੈਂਬਰਾਂ ਨੇ ਉਨ੍ਹਾਂ ਦੀ ਆਮ ਚੋਣਾਂ ਕਰਵਾਉਣ ਦੀ ਮੰਗ ਰੱਦ ਕਰ ਦਿੱਤੀ।
ਇਸ ਤੋਂ ਪਹਿਲਾਂ ਸੰਸਦ ਮੈਂਬਰਾਂ ਨੇ 'ਨੋ-ਬ੍ਰੈਗਜ਼ਿਟ ਡੀਲ' ਨੂੰ ਰੱਦ ਕਰਨ ਲਈ ਇੱਕ ਬਿਲ ਦਾ ਸਮਰਥਨ ਕੀਤਾ। ਅਜਿਹਾ ਇਸ ਲਈ ਜੇ ਪ੍ਰਧਾਨ ਮੰਤਰੀ ਯੂਰਪੀ ਯੂਨੀਅਨ ਤੋਂ ਵੱਖ ਹੋਣ ਦੇ ਲਈ 31 ਅਕਤੂਬਰ ਦੀ ਡੈਡਲਾਈਨ ਤੋਂ ਪਹਿਲਾਂ ਕਿਸੇ ਸਮਝੌਤੇ 'ਤੇ ਨਹੀਂ ਪਹੁੰਚਦੇ।
ਬੋਰਿਸ ਜੌਨਸਨ ਨੇ ਕਿਹਾ ਕਿ ਬਿੱਲ ਗੱਲਬਾਤ ਨੂੰ 'ਖ਼ਰਾਬ' ਕਰਨ ਵਾਲਾ ਹੈ ਅਤੇ ਹੁਣ ਆਉਣ ਦਾ ਇੱਕੋ-ਇੱਕ ਰਾਹ ਚੋਣਾਂ ਸੀ।
ਪਰ ਲੇਬਰ ਪਾਰਟੀ ਦੇ ਆਗੂ ਜੈਰੇਮੀ ਕੋਰਬਿਨ ਨੇ 'ਨੋ-ਬ੍ਰੈਗਜ਼ਿਟ ਡੀਲ' ਨੂੰ ਜ਼ਬਰੀ ਲਾਗੂ ਕਰਨ ਲਈ ਪ੍ਰਧਾਨ ਮੰਤਰੀ 'ਤੇ "ਇੱਕ ਵਿਲੱਖਣ ਖੇਡ ਖੇਡਣ" ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਚੋਣ ਦਾ ਸਮਰਥਨ ਬਿਲ ਪਾਸ ਹੋ ਜਾਣ ਤੋਂ ਬਾਅਦ ਹੀ ਕਰੇਗੀ।
ਇਹ ਵੀ ਪੜ੍ਹੋ:
ਬੋਰਿਸ ਜੌਨਸਨ ਚਾਹੁੰਦੇ ਸਨ ਕਿ ਸੰਸਦ ਮੈਂਬਰ ਛੇਤੀ ਆਮ ਚੋਣਾਂ ਲਈ (15 ਅਕਤੂਬਰ ਨੂੰ) ਸਹਿਮਤ ਹੋਣ। ਜਿਸ ਕਾਰਨ ਉਹ ਬ੍ਰੈਗਜ਼ਿਟ ਦੀ ਆਖਰੀ ਤਾਰੀਖ ਨੂੰ ਅੱਗੇ ਵਧਾਉਣ ਦੀ ਗੱਲ ਕਰਨ ਲਈ ਮਜਬੂਰ ਹੋ ਜਾਣਗੇ।
ਉਨ੍ਹਾਂ ਨੂੰ ਸਾਰੇ ਸੰਸਦ ਮੈਂਬਰਾਂ ਵਿੱਚੋਂ ਦੋ-ਤਿਹਾਈ ਹੱਕ ਵਿੱਚ ਵੋਟਾਂ ਦੀ ਲੋੜ ਸੀ ਪਰ ਸਿਰਫ਼ 298 ਵੋਟਾਂ ਵੀ ਮਿਲੀਆਂ ਅਤੇ 56 ਖਿਲਾਫ਼ ਸਨ- ਇਹ ਲੋੜ ਨਾਲੋਂ 136 ਘੱਟ ਸੀ।
ਬਟਾਲਾ 'ਚ ਫੈਕਟਰੀ 'ਚ ਹੋਇਆ ਧਮਾਕਾ, 23 ਲੋਕਾਂ ਦੀ ਮੌਤ
ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿੱਚ ਇੱਕ ਪਟਾਕਿਆਂ ਦੀ ਫੈਕਟਰੀ ਵਿੱਚ ਧਮਾਕਾ ਹੋਇਆ ਜਿਸ ਤੋਂ ਬਾਅਦ ਇਮਾਰਤ ਢਹਿ ਗਈ।
ਇਸ ਹਾਦਸੇ ਵਿੱਚ 23 ਲੋਕਾਂ ਦੀ ਮੌਤ ਹੋਈ ਹੈ ਅਤੇ ਕਈ ਜ਼ਖ਼ਮੀ ਹੋਏ ਹਨ। ਇਮਾਰਤ ਹੇਠਾਂ ਦੱਬੇ ਹੋਏ ਲੋਕਾਂ ਨੂੰ ਬਾਹਰ ਕੱਢਣ ਲਈ ਐੱਨਡੀਆਰਐੱਫ ਦੀ ਟੀਮ ਅਤੇ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਚਲਾਇਆ ਜਾ ਰਿਹਾ ਹੈ।
ਬਟਾਲਾ ਦੇ ਐੱਸਡੀਐੱਮ ਦੀਪਕ ਭਾਟੀਆ ਨੇ ਦੱਸਿਆ ਕਿ 19 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ।
ਫੈਕਟਰੀ ਦੇ ਨੇੜੇ ਰਹਿਣ ਵਾਲੇ ਅਮਨ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ ਉਹ ਆਪਣੀ ਦੁਕਾਨ 'ਤੇ ਸਨ। ਘਰ ਆ ਕੇ ਦੇਖਿਆ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਗਈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਮਗਰੋਂ ਉੱਠੇ 5 ਸਵਾਲ
ਬੁੱਧਵਾਰ ਨੂੰ ਗੁਰਦਾਸਪੁਰ ਦੇ ਬਟਾਲਾ ਵਿੱਚ ਇੱਕ ਰਿਹਾਇਸ਼ੀ ਇਲਾਕੇ 'ਚ ਚੱਲ ਰਹੀ ਪਟਾਕਾ ਫੈਕਟਰੀ ਵਿੱਚ ਹੋਏ ਜ਼ਬਰਦਸਤ ਧਮਾਕੇ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਗਏ ਹਨ।
ਪਟਾਕਾ ਫੈਕਟਰੀ ਰਿਹਾਇਸ਼ੀ ਇਲਾਕੇ ਵਿੱਚ ਕਿਉਂ ਅਤੇ ਕਿਸਦੇ ਹੁਕਮ ਨਾਲ ਚੱਲ ਰਹੀ ਸੀ? ਧਮਾਕੇ ਵਾਲੀ ਥਾਂ ਤੋਂ ਕੁਝ ਹੀ ਦੂਰੀ 'ਤੇ ਇੱਕ ਸਕੂਲ ਹੈ। ਸਕੂਲ ਦੇ ਨੇੜੇ ਅਜਿਹੀ ਫੈਕਟਰੀ ਕਿਉਂ ਚੱਲ ਰਹੀ ਸੀ?
ਸਥਾਨਕ ਲੋਕਾਂ ਮੁਤਾਬਕ ਇਸ ਫੈਕਟਰੀ ਦੇ ਖ਼ਤਰਿਆਂ ਬਾਰੇ ਕਈ ਵਾਰ ਸ਼ਿਕਾਇਤ ਕੀਤੀ ਗਈ ਸੀ ਬਾਵਜੂਦ ਇਸਦੇ ਕੋਈ ਕਾਰਵਾਈ ਕਿਉਂ ਨਹੀਂ ਹੋਈ?
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਚੰਡੀਗੜ੍ਹ 'ਚ ਗੋਲੀ ਮਾਰ ਕੇ ਕਤਲ
ਚੰਡੀਗੜ੍ਹ ਦੇ ਸੈਕਟਰ 17 ਵਿੱਚ ਇੱਕ ਸ਼ਖਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਜਦੋਂਕਿ ਇੱਕ ਜ਼ਖ਼ਮੀ ਹੈ।
ਚੰਡੀਗੜ੍ਹ ਪੁਲਿਸ ਦੇ ਇੱਕ ਅਫ਼ਸਰ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਜੇਰੇ ਇਲਾਜ਼ ਹੈ।
ਦੋਵੇਂ ਸ਼ਖਸ ਹਰਿਆਣਾ ਦੇ ਨਰਵਾਣਾ ਦੇ ਹਨ।
ਪੁਲਿਸ ਸਾਰੇ ਪੱਖਾਂ ਤੋਂ ਜਾਂਚ ਕਰ ਰਹੀ ਹੈ, ਪਰ ਪੁਲਿਸ ਦਾ ਮੰਨਣਾ ਹੈ ਕਿ ਇਹ ਆਪਸੀ ਰੰਜਿਸ਼ ਦਾ ਮਾਮਲਾ ਹੋ ਸਕਦਾ ਹੈ।
ਸੈਕਟਰ 17 ਦੇ ਇੱਕ ਦੁਕਾਨਦਾਰ ਨੇ ਦੱਸਿਆ ਕਿ ਉਸ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ ਅਤੇ ਪਤਾ ਲੱਗਾ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਤਨਮਨਜੀਤ ਢੇਸੀ ਨੇ ਯੂਕੇ ਪੀਐਮ ਨੂੰ ਮੁਆਫ਼ੀ ਮੰਗਣ ਲਈ ਕਿਹਾ
ਲੈਬਰ ਐਮਪੀ ਤਮਨਮਜੀਤ ਢੇਸੀ ਨੇ ਯੂਕੇ ਦੇ ਪੱਧਾਨ ਮੰਤਰੀ ਬੋਰਿਸ ਜੌਨਸਨ ਨੂੰ ਮੁਸਲਮਾਨ ਔਰਤਾਂ ਲਈ ਕੀਤੀ 'ਨਸਲਵਾਦੀ' ਟਿੱਪਣੀ ਲਈ ਮੁਆਫੀ ਮੰਗਣ ਲਈ ਕਿਹਾ।
ਤਨਮਨਜੀਤ ਸਿੰਘ ਢੇਸੀ ਨੇ ਸਪੀਕਰ ਨੂੰ ਸੰਬੋਧਨ ਕਰਦਿਆਂ ਕਿਹਾ, "ਜੇਕਰ ਮੈਂ ਪੱਗ ਬੰਨ੍ਹਣ ਦਾ ਫੈ਼ਸਲਾ ਲਿਆ ਹੈ, ਤੁਸੀਂ ਕਰੌਸ ਪਾਉਣ ਦਾ ਫ਼ੈਸਲਾ ਲਿਆ ਹੈ, ਜਾਂ ਉਸ ਨੇ ਕਿਪਾਹ (ਇੱਕ ਤਰ੍ਹਾਂ ਦੀ ਟੋਪੀ) ਪਾਉਣ ਜਾਂ, ਉਨ੍ਹਾਂ ਨੇ ਹਿਜਾਬ ਜਾਂ ਬੁਰਕਾ ਪਾਉਣ ਫ਼ੈਸਲਾ ਲਿਆ ਹੈ ਤਾਂ ਇਸ ਨਾਲ ਮਾਣਯੋਗ ਸੰਸਦ ਮੈਂਬਰਾਂ ਨੂੰ ਇਹ ਹੱਕ ਮਿਲ ਜਾਂਦਾ ਹੈ ਕਿ ਉਹ ਸਾਡੀ ਦਿੱਖ 'ਤੇ ਅਪਮਾਨਯੋਗ ਅਤੇ ਵੰਡੀ ਪਾਉਣ ਵਾਲੀ ਟਿੱਪਣੀ ਕਰਨ।"
ਦਰਅਸਲ ਤਨਮਨਜੀਤ ਸਿੰਘ ਢੇਸੀ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਆਪਣੇ ਟੈਲੀਗਰਾਫ਼ ਕਾਲਮ ਵਿੱਚ ਮੁਸਲਮਾਨ ਔਰਤਾਂ 'ਲੈਟਰਬਾਕਸ' ਵਾਂਗ ਦਿਖਣ ਵਾਲੇ ਬਿਆਨ 'ਤੇ ਮੁਆਫ਼ੀ ਲਈ ਕਿਹਾ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਇਹ ਵੀਡੀਓ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=anX-167IWDE
https://www.youtube.com/watch?v=Dnk4jmWql2U
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਪੰਜਾਬ ਬਟਾਲਾ ਦੀ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਮਗਰੋਂ ਉੱਠੇ 5 ਸਵਾਲ, ਜਵਾਬ ਕੌਣ ਦੇਵੇਗਾ?
NEXT STORY