ਦਿੱਲੀ ਮੈਟਰੋ ਵਿੱਚ ਔਰਤਾਂ ਦੀ ਮੁਫ਼ਤ ਆਵਾਜਾਈ ਦੇ ਅਰਵਿੰਦ ਕੇਜਰੀਵਾਲ ਸਰਕਾਰ ਦੀ ਤਜਵੀਜ਼ 'ਤੇ ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀ ਕੀਤੀ ਹੈ।
ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉਹ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਅਤੇ ਦਿੱਲੀ ਮੈਟਰੋ ਦੀ ਮਾਲੀ ਸਿਹਤ 'ਤੇ ਪੈਣ ਵਾਲੇ ਅਸਰ ਦੇ ਮਾਮਲੇ 'ਚ ਦਖ਼ਲ ਦੇਣ ਤੋਂ ਨਹੀਂ ਝਿਝਕੇਗਾ।
ਕੇਂਦਰ ਅਤੇ ਦਿੱਲੀ ਸਰਕਾਰ ਵਿਚਾਲੇ ਪੰਜਵੇਂ ਫੇਜ ਦੀ ਮੈਟਰੋ ਲਾਈਨ ਵਿੱਚ ਫੰਡ ਨੂੰ ਲੈ ਕੇ ਵਿਵਾਦ 'ਤੇ ਜਸਟਿਸ ਅਰੁਣ ਮਿਸ਼ਰ ਅਤੇ ਜਸਟਿਸ ਦੀਪਕ ਗੁਪਤਾ ਦੀ ਬੈਂਚ ਨੇ ਕਿਹਾ ਕਿ ਜੇਕਰ ਮੈਟਰੋ 'ਚ ਲੋਕਾਂ ਨੂੰ ਮੁਫ਼ਤ ਯਾਤਰਾ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ ਤਾਂ ਇਸ ਨਾਲ ਮੈਟਰੋ ਨੂੰ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ-
ਚੰਦਰਯਾਨ-2: ਵਿਕਰਮ ਲੈਂਡਰ ਦੇ ਨਾਲ ਸੰਪਰਕ ਟੁੱਟਿਆ ਡਾਟਾ ਦਾ ਇੰਤਜ਼ਾਰ
ਚੰਦਰਯਾਨ-2 ਦੇ ਵਿਕਰਮ ਲੈੰਡਰ ਦਾ ਸੰਪਰਕ ਚੰਦ ਦੀ ਸਤਹਿ 'ਤੇ ਉਤਰਨ ਤੋਂ ਥੋੜ੍ਹੀ ਦੇਰ ਪਹਿਲਾਂ ਟੁੱਟ ਗਿਆ ਹੈ।
ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ (ਇਸਰੋ) ਦੇ ਪ੍ਰਧਾਨ ਦੇ ਸਿਵਿਨ ਨੇ ਮਿਸ਼ਨ ਤੋਂ ਬਾਅਦ ਕਿਹਾ, "ਵਿਕਰਮ ਲੈਂਡਰ ਯੋਜਨਾ ਦੇ ਅਨੁਸਾਰ ਉਤਰ ਰਿਹਾ ਸੀ ਅਤੇ ਸਤਹਿ ਤੋਂ 2.1 ਕਿਲੋਮੀਟਰ ਦੂਰ ਤੱਕ ਸਾਰਾ ਕੁਝ ਸਾਧਾਰਨ ਸੀ। ਪਰ ਇਸ ਤੋਂ ਬਾਅਦ ਉਸ ਨਾਲ ਸੰਪਰਕ ਟੁੱਟ ਗਿਆ। ਡਾਟਾ ਦੀ ਸਮੀਖਿਆ ਕੀਤੀ ਜਾ ਰਹੀ ਹੈ।"
ਵਿਕਰਮ ਨੂੰ ਰਾਤ 1.30 ਵਜੇ ਤੋਂ 2.30 ਵਿਚਾਲੇ ਚੰਦ ਦੀ ਸਤਹਿ 'ਤੇ ਉਤਰਨਾ ਸੀ।
ਸਭ ਕੁਝ ਚੰਗੀ ਤਰ੍ਹਾਂ ਨਾਲ ਚੱਲ ਰਿਹਾ ਸੀ ਅਤੇ ਵਿਗਿਆਨੀ ਵਿਕਰਮ ਦੇ ਸਤਹਿ ਦੇ ਨੇੜੇ ਪਹੁੰਚਣ 'ਤੇ ਹਰ ਨਜ਼ਰ ਰੱਖੀ ਹੋਈ ਸੀ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਵਿਗਿਆਨੀਆਂ ਵਿਚਾਲੇ ਗਏ ਅਤੇ ਉਨ੍ਹਾਂ ਦਾ ਹੌਸਲਾ ਵਧਾਉਂਦਿਆਂ ਹੋਇਆ ਕਿਹਾ, "ਜ਼ਿੰਦਗੀ 'ਚ ਉਤਾਰ-ਚੜਾਅ ਆਉਂਦੇ ਰਹਿੰਦੇ ਹਨ। ਮੈਂ ਦੇਖ ਰਿਹਾ ਸੀ ਜਦੋਂ ਕਮਿਊਕੇਸ਼ ਆਫ ਹੋ ਗਿਆ ਸੀ। ਪਰ ਇਹ ਕੋਈ ਛੋਟੀ ਉਪਲਬਧੀ ਨਹੀਂ ਹੈ।" ਪੂਰੀ ਖ਼ਬਰੀ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ-
PU ਕੌਂਸਲ ਚੋਣਾਂ: SOIਦੇ ਚੇਤਨ ਚੌਧਰੀ ਬਣੇ ਪ੍ਰਧਾਨ
ਪੰਜਾਬ ਯੂਨੀਵਰਸਟੀ ਵਿੱਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। SOI ਦੇ ਚੇਤਨ ਚੌਧਰੀ ਨੇ ਪ੍ਰਧਾਨਗੀ ਜਿੱਤ ਲਈ ਹੈ।
SOI ਦੇ ਚੇਤਨ ਚੌਧਰੀ ਨੇ PU ਕੌਂਸਲ ਚੋਣਾਂ ਵਿੱਚ ਪ੍ਰਧਾਨਗੀ ਜਿੱਤੀ
ਵਾਈਸ ਪ੍ਰੈਜ਼ੀਡੈਂਟਸ, ਸਕੱਤਰ ਤੇ ਜੁਆਈਂਟ ਸਕੱਤਰ ਦਾ ਅਹੁਦਾ NSUI ਨੇ ਜਿੱਤਿਆ ਹੈ। ਵਾਈਸ ਪ੍ਰੈਜ਼ੀਡੈਂਟ ਰਾਹੁਲ ਕੁਮਾਰ, ਸਕੱਤਰ ਤੇਗਬੀਰ ਸਿੰਘ ਤੇ ਮਨਪ੍ਰੀਤ ਸਿੰਘ ਮਹਿਲ ਜੁਆਈਂਟ ਸਕੱਤਰ ਬਣੇ ਹਨ।
ਵਿਦਿਆਰਥੀ ਕੌਂਸਲ ਦੇ ਚਾਰ ਅਹੁਦਿਆਂ ਪ੍ਰਧਾਨ, ਉਪ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਲਈ ਵੋਟਿੰਗ ਹੋ ਸੀ। 16 ਹਜ਼ਾਰ ਤੋਂ ਵੱਧ ਵਿਦਿਆਰਥੀ ਵੋਟਰ ਇਸ ਚੋਣ ਵਿੱਚ ਹਿੱਸਾ ਲਿਆ ਹੈ। ਪੂਰੀ ਖ਼ਬਰ ਇੱਥੇ ਕਲਿੱਕ ਕਰਕੇ ਪੜ੍ਹੋ।
ਦੋ ਕੁੜੀਆਂ ਜਿਨ੍ਹਾਂ ਨੇ ਪਿਆਰ ਲਈ ਘਰ-ਬਾਰ ਛੱਡਿਆ
ਸਿੰਦੂਰ ਤੇ ਸਫ਼ੂਰਤੀ ਇੱਕ-ਦੂਜੇ ਨੂੰ ਪਿਆਰ ਕਰਦੀਆਂ ਹਨ ਤੇ ਪਿਛਲੇ ਤਿੰਨ ਸਾਲਾਂ ਤੋਂ ਇਕੱਠੇ ਰਹਿੰਦੀਆਂ ਹਨ। ਦੋਨੋਂ ਵਿਆਹ ਕਰਨਾ ਚਾਹੁੰਦੀਆਂ ਹਨ ਪਰ ਕਈ ਮੁਸ਼ਕਿਲਾਂ ਹਨ।
ਸੁਪਰੀਮ ਕੋਰਟ ਨੇ 6 ਸਤੰਬਰ, 2018 ਨੂੰ ਇਤਿਹਾਸਕ ਫੈਸਲਾ ਲੈਂਦਿਆਂ ਦੋ ਬਾਲਗਾਂ ਵਿਚਾਲੇ ਆਪਸੀ ਸਹਿਮਤੀ ਨਾਲ ਹੋਣ ਵਾਲੇ ਸਮਲਿੰਗੀ ਸਬੰਧਾਂ ਨੂੰ ਅਪਰਾਧ ਠਹਿਰਾਉਣ ਵਾਲੀ ਧਾਰਾ - 377 ਨੂੰ ਰੱਦ ਕਰ ਦਿੱਤਾ ਸੀ। ਅਦਾਲਤ ਦੇ ਇਸ ਫੈਸਲੇ ਨੂੰ ਇੱਕ ਸਾਲ ਹੋ ਗਿਆ ਹੈ।
ਇਸ ਇੱਕ ਸਾਲ ਵਿੱਚ ਐਲਜੀਬੀਟੀ ਭਾਈਚਾਰੇ ਦੇ ਲੋਕਾਂ ਲਈ ਹਾਲਾਤ ਕਿੰਨੇ ਬਦਲੇ ਹਨ? ਇਹ ਜਾਨਣ ਲਈ ਸਿੰਦੂਰ ਤੇ ਸਫ਼ੂਰਤੀ ਦੇ ਕਹਾਣੀ ਇੱਥੇ ਕਲਿੱਕ ਕਰਕੇ ਪੜ੍ਹੋ।
ਜ਼ਿੰਬਾਬਵੇ ਦੀ ਸੱਤਾ 'ਤੇ 3 ਦਹਾਕੇ ਕਾਬਜ਼ ਰਹੇ ਮੁਗਾਬੇ ਨਾਇਕ ਸਨ ਜਾਂ ਖ਼ਲਨਾਇਕ
ਜ਼ਿੰਬਬਾਵੇ ਦੇ ਅਜ਼ਾਦ ਹੋਣ ਤੋਂ ਬਾਅਦ ਸਭ ਤੋਂ ਪਹਿਲੇ ਰਾਸ਼ਟਰਪਤੀ ਰੌਬਰਟ ਮੁਗਾਬੇ ਦੀ ਦੇਹਾਂਤ ਹੋ ਗਿਆ ਹੈ। ਉਹ 95 ਸਾਲਾਂ ਦੇ ਸਨ।
ਰੌਬਰਟ ਮੁਗਾਬੇ 1980 ਤੋਂ ਜ਼ਿੰਬਬਾਵੇ ਦੀ ਅਜ਼ਾਦੀ ਤੋਂ ਬਾਅਦ ਹੀ ਸੱਤਾ ਵਿਚ ਸਨ। 1980 ਵਿਚ ਉਹ ਪ੍ਰਧਾਨ ਮੰਤਰੀ ਬਣੇ ਅਤੇ 1987 ਵਿਚ ਪ੍ਰਧਾਨ ਮੰਤਰੀ ਦਾ ਕਾਰਜਕਾਲ ਖ਼ਤਮ ਹੋਣ ਉੱਤੇ ਉਨ੍ਹਾਂ ਖੁਦ ਨੂੰ ਰਾਸ਼ਟਰਪਤੀ ਐਲਾਨ ਦਿੱਤਾ ਸੀ।
ਉਨ੍ਹਾਂ ਦੇ ਪਰਿਵਾਰ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਕਈ ਤਰ੍ਹਾਂ ਦੇ ਰੋਗਾਂ ਦਾ ਜੂਝ ਰਹੇ ਸਨ।
ਨਵੰਬਰ 2017 ਵਿਚ ਫੌਜ ਨੇ ਮੁਗਾਬੇ ਦਾ ਜ਼ਬਰਦਸਤੀ ਤਖ਼ਤਾ ਪਲਟ ਦਿੱਤਾ ਸੀ। ਜਿਸ ਨਾਲ ਉਨ੍ਹਾਂ ਦੇ ਤਿੰਨ ਦਹਾਕੇ ਦੇ ਸ਼ਾਸਨ ਦਾ ਅੰਤ ਹੋ ਗਿਆ ਸੀ। ਪੂਰੀ ਖ਼ਬਰ ਇੱਥੇ ਕਲਿੱਕ ਕਰਕੇ ਪੜ੍ਹੋ।
ਇਹ ਵੀ ਪੜ੍ਹੋ-
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=pgjmWpvATXM
https://www.youtube.com/watch?v=kHWrsPE6t0A
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਚੰਦਰਯਾਨ-2: ਵਿਕਰਮ ਲੈਂਡਰ ਦਾ ਸੰਪਰਕ ਟੁੱਟਣ ਮਗਰੋਂ ਪੀਐੱਮ ਮੋਦੀ ਤੇ ਵਿਗਿਆਨੀਆਂ ਵਿਚਾਲੇ ਕਿਹੜੀਆਂ ਗੱਲਾਂ...
NEXT STORY