ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਖਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ।
ਉਨ੍ਹਾਂ ਅਤੇ ਉਨ੍ਹਾਂ ਦੇ 20 ਸਾਥੀਆਂ ਦੇ ਖਿਲਾਫ਼ ਇਹ ਮਾਮਲਾ ਗੁਰਦਾਸਪੁਰ ਦੇ ਡੀਸੀ ਵਿਪੁਲ ਉੱਜਵਲ ਲਈ ਇਤਰਾਜਯੋਗ ਸ਼ਬਦਾਵਲੀ ਦੀ ਵਰਤੋਂ ਦੀ ਵਜ੍ਹਾ ਨਾਲ ਦਰਜ ਹੋਇਆ ਹੈ।
ਚਾਰ ਸਤੰਬਰ ਨੂੰ ਬਟਾਲਾ ਦੀ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਮਗਰੋਂ ਸਿਰਮਜੀਤ ਸਿੰਘ ਬੈਂਸ ਬਟਾਲਾ ਪਹੁੰਚੇ ਸਨ।
ਅੰਮ੍ਰਿਤਸਰ ਤੋਂ ਆਇਆ ਇੱਕ ਪਰਿਵਾਰ ਆਪਣੇ ਮ੍ਰਿਤਕ ਮੈਂਬਰ ਸਤਨਾਮ ਸਿੰਘ ਦੀ ਲਾਸ਼ ਦੀ ਸ਼ਿਨਾਖਤ ਲਈ ਪਰੇਸ਼ਾਨ ਨਜ਼ਰ ਆਇਆ।
ਇਹ ਵੀ ਪੜ੍ਹੋ
ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ
ਇਸ ਸਬੰਧੀ ਪੁੱਛਗਿੱਛ ਕਰਨ ਲਈ ਬੈਂਸ ਆਪਣੇ ਸਾਥੀਆਂ ਸਮੇਤ ਬਟਾਲਾ ਵਿੱਚ ਪਹੁੰਚੇ ਜ਼ਿਲ੍ਹੇ ਦੇ ਡੀਸੀ ਵਿਪੁਲ ਉੱਜਵਲ ਕੋਲ ਪਹੁੰਚ ਗਏ।
ਸੋਸ਼ਲ ਮੀਡੀਆ 'ਤੇ ਵਾਇਰਲ ਇੱਕ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਬੈਂਸ ਡਿਪਟੀ ਕਮਿਸ਼ਨਰ ਨਾਲ ਬਹਿਸ ਕਰਦਿਆਂ ਅਸੱਭਿਅਕ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ।
ਇਹ ਵੀਡੀਓ ਤੇਜ਼ੀ ਨਾਲ ਸ਼ੇਅਰ ਕੀਤਾ ਜਾਣ ਲੱਗਾ। ਇਸ ਮਗਰੋਂ 8 ਸਤੰਬਰ ਨੂੰ ਪੁਲਿਸ ਨੇ ਆਈਪੀਸੀ ਦੀਆਂ 7 ਧਾਰਾਵਾਂ ਤਹਿਤ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ
https://www.youtube.com/watch?v=vmjONq2Mfhw
ਸਿਮਰਜੀਤ ਸਿੰਘ ਬੈਂਸ ਨੇ ਕੀ ਕਿਹਾ?
ਬੀਬੀਸੀ ਪੰਜਾਬੀ ਨੇ ਬਹਿਸਬਾਜ਼ੀ ਦਾ ਵੀਡੀਓ ਵਾਇਰਲ ਹੋਣ ਮਗਰੋਂ ਵੀ ਅਤੇ ਮਾਮਲਾ ਦਰਜ ਹੋਣ ਮਗਰੋਂ ਵੀ ਸਿਮਰਜੀਤ ਸਿੰਘ ਬੈਂਸ ਦਾ ਪੱਖ ਜਾਣਨ ਲਈ ਕਈ ਵਾਰ ਸੰਪਰਕ ਕੀਤਾ ਪਰ ਉਹ ਨਹੀਂ ਮਿਲੇ।
ਹਾਲਾਂਕਿ ਉਨ੍ਹਾਂ ਇੱਕ ਮੀਡੀਆ ਅਦਾਰੇ ਨਾਲ ਗੱਲਬਾਤ ਵਿੱਚ ਕਿਹਾ, ''ਮੈਂ ਤਾਂ ਪਰਿਵਾਰ ਦੀ ਮਦਦ ਕਰਨ ਆਇਆ ਸੀ ਪਰ ਉੱਥੇ ਚਾਹ ਪਕੌੜੇ ਖਾਧੇ ਜਾ ਰਹੇ ਸਨ। ਪਰ ਲਾਸ਼ ਲੈਣ ਆਏ ਪਰਿਵਾਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।''
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=anX-167IWDE
https://www.youtube.com/watch?v=o9o72A-hIbI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਰਾਮ ਜੇਠ ਮਲਾਨੀ: ਹਾਈ-ਪ੍ਰੋਫਾਈਲ ਕੇਸ ਲੜਨ ਵਾਲੇ ਵਕੀਲ ਜੇਠਮਲਾਨੀ ਦਾ ਦੇਹਾਂਤ
NEXT STORY