ਭਾਰਤ ਸ਼ਾਸਿਤ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖ਼ਾਲਸਾ, ਸਿੱਖ ਯੂਥ ਆਫ ਪੰਜਾਬ ਤੇ ਤਮਿਲ ਨਾਡੂ ਤੋਂ ਨਾਮ ਤਮੀਲਰ ਕਟਚੀ ਜਥੇਬੰਦੀ ਵੱਲੋਂ 26 ਸਤੰਬਰ ਨੂੰ ਦਿੱਲੀ ਵਿੱਚ ਰੋਸ ਮਾਰਚ ਕੱਢਿਆ ਜਾਵੇਗਾ।
ਇਹ ਰੋਸ ਮੁਜ਼ਾਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿੱਚ ਭਾਸ਼ਣ ਤੋਂ ਠੀਕ ਇੱਕ ਦਿਨ ਪਹਿਲਾਂ ਹੋਵੇਗਾ। ਇੱਕ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਨੁਮਾਇੰਦਿਆਂ ਨੇ ਕਿਹਾ ਦੇਸ ਦੀ ਰਾਜਧਾਨੀ ਵਿੱਚ ਕਸ਼ਮੀਰੀਆਂ ਦੇ ਹੱਕਾਂ ਲਈ ਆਵਾਜ਼ ਚੁੱਕੀ ਜਾਵੇਗੀ।
ਇਨ੍ਹਾਂ ਅਗੂਆਂ ਨੇ ਐਲਾਨ ਕੀਤਾ ਕਿ ਜਦੋਂ ਭਾਰਤ ਵਿੱਚ ਰੋਸ ਮੁਜ਼ਾਹਰਾ ਹੋਵੇਗਾ ਤਾਂ ਕੌਮਾਂਤਰੀ ਪੱਧਰ 'ਤੇ ਵੀ ਸਿੱਖ ਯੂਥ ਆਫ ਅਮਰੀਕਾ, ਹੋਰ ਸਿੱਖ ਜਥੇਬੰਦੀਆਂ, ਤਮਿਲ ਅਤੇ ਕਸ਼ਮੀਰੀ ਡਾਇਸਪੋਰਾ ਸੰਯੁਕਤ ਰਾਸ਼ਟਰ ਦੇ ਦਫ਼ਤਰ ਦੇ ਬਾਹਰ ਵੀ ਪ੍ਰਦਰਸ਼ਨ ਕਰੇਗਾ।
ਇਹ ਵੀ ਪੜ੍ਹੋ-
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ, '' ਘਾਟੀ ਦੀ ਆਬਾਦੀ 40 ਦਿਨਾਂ ਤੋਂ ਵੀ ਵੱਧ ਸਮੇਂ ਤੋਂ ਕੈਦ ਹੈ। ਇਸ ਸਬੰਧ ਵਿੱਚ ਸਿਆਸੀ ਪਾਰਟੀਆਂ, ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਕਸ਼ਮੀਰੀਆਂ ਦੇ ਹੱਕ ਵਿੱਚ ਦਿੱਲੀ ਦੇ ਜੰਤਰ-ਮੰਤਰ ਵਿਖੇ ਇਕੱਠੇ ਹੋਣਗੇ।''
ਦਲ ਖ਼ਾਲਸਾ ਦੇ ਮੁਖੀ ਹਰਪਾਲ ਸਿੰਘ ਚੀਮਾ ਨੇ ਕਿਹਾ, ''ਇਸ ਰੈਲੀ ਰਾਹੀਂ ਦੱਸਾਂਗੇ ਕਿ ਕਸ਼ਮੀਰ ਦੀ ਸਮੱਸਿਆ ਅਤੇ ਕਸ਼ਮੀਰੀ ਲੋਕਾਂ ਦੇ ਹੱਕ ਕੌਮਾਂਤਰੀ ਮੁੱਦੇ ਹਨ।''
ਇਸ ਤੋਂ ਇਲਾਵਾ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਹਾਲਾਂਕਿ ਸੰਯੁਕਤ ਰਾਸ਼ਟਰ ਲਈ ਕਸ਼ਮੀਰ ਦੇ ਮੁੱਦੇ 'ਤੇ ਬਹੁਤ ਕੁਝ ਕਰਨ ਦੀ ਗੁੰਜਾਇਸ਼ ਬਾਕੀ ਹੈ।
https://www.youtube.com/watch?v=hQCmzX_pAM4
ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਦਾ ਕਹਿਣਾ ਸੀ, ''ਪੂਰਾ ਦੇਸ ਡਰਿਆ ਹੋਇਆ ਹੈ। ਵਿਰੋਧੀ ਧਿਰਾਂ, ਗ਼ੈਰ-ਸਰਕਾਰੀ ਸਮੂਹ, ਮਨੁੱਖੀ ਅਧਿਕਾਰਾਂ ਦੇ ਰੱਖਿਅਕ ਵੀ ਤਣਾਅ ਵਿਚੋਂ ਲੰਘ ਰਹੇ ਹਨ।''
ਇਹ ਵੀ ਪੜ੍ਹੋ-
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=uUQ01ExpTAs
https://www.youtube.com/watch?v=nprXZcQJEEI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
KBC ’ਚ ਇੱਕ ਕਰੋੜ ਜਿੱਤਣ ਵਾਲੇ ਬਿਹਾਰ ਦੇ ਸਨੋਜ ਦੇ ਸੰਘਰਸ਼ ਦੀ ਕਹਾਣੀ
NEXT STORY