ਸ਼ੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਰਨਾ ਹੁਣ ਪਾਕਿਸਤਾਨ ਜਾ ਸਕਣਗੇ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਦਿੱਲੀ ਹਾਈ ਕੋਰਟ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ।
ਜੱਜ ਨਵੀਨ ਚਾਵਲਾ ਨੇ ਸਰਨਾ ਨੂੰ ਇਹ ਇਜਾਜ਼ਤ ਦਿੰਦਿਆਂ ਇਹ ਵੀ ਕਿਹਾ ਹੈ ਕਿ ਉਹ ਲਿਖਤੀ ਰੂਪ ਵਿੱਚ ਇਹ ਯਕੀਨੀ ਬਣਾਉਣ ਕਿ 16 ਨਵੰਬਰ ਤੋਂ ਪਹਿਲਾਂ ਭਾਰਤ ਮੁੜ ਆਉਣਗੇ।
ਦਰਅਸਲ ਕੁਝ ਦਿਨ ਪਹਿਲਾਂ ਅਟਾਰੀ-ਵਾਹਘਾ ਸਰਹੱਦ 'ਤੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਨਗਰ ਕੀਰਤਨ ਦੇ ਨਾਲ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ ਗਿਆ ਸੀ।
ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਨਗਰ ਕੀਰਤਨ ਦਿੱਲੀ ਤੋਂ ਨਨਕਾਣਾ ਸਾਹਿਬ ਜਾ ਰਿਹਾ ਸੀ, ਜਿਸ ਦੀ ਸਰਨਾ ਅਗਵਾਈ ਕਰ ਰਹੇ ਸਨ।
https://www.youtube.com/watch?v=-67EyzPXCT4
ਅਦਾਲਤ ਦੇ ਹੁਕਮ ਮੁਤਾਬਕ ਸਰਨਾ ਨੂੰ ਜਾਣ ਤੋਂ ਪਹਿਲਾਂ ਆਪਣੀ ਪਾਕਿਸਤਾਨ ਯਾਤਰਾ ਦਾ ਪੂਰਾ ਵੇਰਵਾ, ਰਹਿਣ ਦੀ ਥਾਂ ਤੇ ਸੰਪਰਕ ਨੰਬਰ ਦੇਣਾ ਹੋਵੇਗਾ। ਇਸ ਦੇ ਨਾਲ ਹੀ 5 ਲੱਖ ਰੁਪਏ ਜਮਾਂ ਕਰਵਾਉਣਗੇ ਹੋਣਗੇ।
ਸਰਨਾ ਮੁਤਾਬਕ ਉਨ੍ਹਾਂ ਨੂੰ ਪਹਿਲਾਂ ਪਾਕਿਸਤਾਨ ਜਾਣ ਤੋਂ ਇਸ ਲਈ ਰੋਕਿਆ ਗਿਆ ਕਿਉਂਕਿ ਦਿੱਲੀ ਪੁਲਿਸ ਵੱਲੋਂ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ। ਇਹ ਨੋਟਿਸ ਸੱਤ ਸਾਲ ਪੁਰਾਣੇ ਧੋਖਾਧੜੀ ਮਾਮਲੇ ਵਿੱਚ ਸੀ, ਜਿਸ ਦੀ ਚਾਰਜਸ਼ੀਟ ਫਾਈਲ ਨਹੀਂ ਹੋਈ ਹੈ।
ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਦਾ ਮੋਦੀ ਸਰਕਾਰ ਨੂੰ ਸਵਾਲ
ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਸਮੋਗ ਕਾਰਨ ਬੁਰਾ ਹਾਲ ਹੈ। ਇਸ ਦੇ ਮੱਦੇਨਜ਼ਰ ਦਿੱਲੀ ਵਿੱਚ ਔਡ-ਈਵਨ ਲਾਗੂ ਹੋ ਗਿਆ।
ਅਦਾਲਤ ਨੇ ਕਿਹਾ, "ਹਾਲਾਤ ਗੰਭੀਰ ਹਨ। ਕੇਂਦਰ ਅਤੇ ਦਿੱਲੀ ਸਰਕਾਰ ਵਜੋਂ ਤੁਸੀਂ ਕੀ ਕਰਨਾ ਚਾਹੁੰਦੇ ਹੋ, ਪ੍ਰਦੂਸ਼ਣ ਘਟਾਉਣ ਲਈ ਕਿਹੜੇ ਕਦਮ ਚੁੱਕੋਗੇ। ਲੋਕ ਮਰ ਰਹੇ ਹਨ ਅਤੇ ਕੀ ਉਹ ਇੱਦਾਂ ਹੀ ਮਰਦੇ ਰਹਿਣਗੇ।"
ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਮੌਜੂਦਾ ਹਾਲਾਤ 'ਤੇ ਚਿੰਤਾ ਜ਼ਾਹਿਰ ਕਰਦਿਆਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ
ਗੁਰੂ ਨਾਨਕ ਦੇ ਸਮਾਗਮਾਂ ਲਈ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੂੰ ਕਿਵੇਂ ਸਾਂਭੇਗਾ ਪ੍ਰਸ਼ਾਸਨ
ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਲਤਾਨਪੁਰ ਲੋਧੀ ਵਿਖੇ ਪ੍ਰਸ਼ਾਸਨ ਦੀ ਤਿਆਰੀ ਬਾਰੇ ਆਈਜੀ ਨੌਨਿਹਾਲ ਸਿੰਘ (ਜਲੰਧਰ ਰੇਂਜ) ਨੇ ਆਉਣ ਵਾਲੇ ਸ਼ਰਧਾਲੂਆਂ ਲਈ ਕੀਤੇ ਗਏ ਇੰਤਜ਼ਾਮਾਂ ਬਾਰੇ ਗੱਲਬਾਤ ਕੀਤੀ।
ਸੁਲਤਾਨਪੁਰ ਲੋਧੀ ਵਿਖੇ ਕੰਧਾਂ 'ਤੇ ਸੰਤਾਂ, ਫ਼ਕੀਰਾਂ ਦੀਆਂ ਤਸਵੀਰਾਂ ਨੂੰ ਉਕੇਰਿਆ ਗਿਆ ਹੈ
ਸਮਾਗਮਾਂ ਦੌਰਾਨ ਪ੍ਰਸ਼ਾਸਨ ਲਈ ਟ੍ਰੈਫ਼ਿਕ ਇੱਕ ਵੱਡਾ ਚੈਲੇਂਜ ਹੈ ਅਤੇ ਪਾਰਕਿੰਗ ਦੀ ਵਿਵਸਥਾ ਸ਼ਹਿਰ ਤੋਂ ਬਾਹਰ ਕੀਤੀ ਗਈ ਹੈ। ਬਜ਼ੁਰਗਾਂ, ਬੱਚੇ ਅਤੇ ਔਰਤਾਂ ਲਈ ਖ਼ਾਸ ਇੰਤਜ਼ਾਮ ਕੀਤੇ ਗਏ ਹਨ।
ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ
ਸ੍ਰੀਨਗਰ 'ਚ ਗ੍ਰੇਨੇਡ ਹਮਲੇ 'ਚ 1 ਦੀ ਮੌਤ
ਭਾਰਤ-ਸ਼ਾਸਿਤ ਕਸ਼ਮੀਰ ਦੇ ਸ੍ਰੀਨਗਰ 'ਚ ਹੋਏ ਇੱਕ ਗ੍ਰੇਨੇਡ ਹਮਲੇ 'ਚ ਇੱਕ ਵਿਅਕਤੀ ਦੀ ਮੌਤ ਦੀ ਖ਼ਬਰ ਹੈ। ਇਸ ਹਮਲੇ ਵਿੱਚ ਕਰੀਬ 15 ਲੋਕਾਂ ਜਖ਼ਮੀ ਹੋ ਗਏ ਹਨ।
ਸੰਕੇਤਕ ਤਸਵੀਰ
ਸ੍ਰੀਨਗਰ 'ਚ ਮੌਜੂਦ ਬੀਬੀਸੀ ਦੇ ਸਹਿਯੋਗੀ ਮਾਜਿਦ ਜਹਾਂਗੀਰ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਇਹ ਹਮਲਾ ਸ੍ਰੀਨਗਰ ਦੀ ਹਰੀ ਸਿੰਘ ਹਾਈਸਟ੍ਰੀਟ 'ਤੇ ਹੋਇਆ ਹੈ।
ਪੂਰੀ ਖ਼ਬਰ ਲਈ ਇੱਥੇ ਕਲਿੱਕ ਕਰੋ
'ਨਾਜ਼ੀ ਐਮਰਜੈਂਸੀ' ਕੀ ਹੈ, ਜੋ ਇਸ ਸ਼ਹਿਰ 'ਚ ਲੱਗੀ
ਪੂਰਬੀ ਜਰਮਨੀ ਦੇ ਇੱਕ ਸ਼ਹਿਰ 'ਚ ਕੱਟੜ ਸੱਜੇ ਪੱਖੀਆਂ ਨੂੰ ਇੱਕ ਗੰਭੀਰ ਸਮੱਸਿਆ ਦੱਸਦਿਆਂ, 'ਨਾਜ਼ੀ ਐਮਰਜੈਂਸੀ' ਦਾ ਐਲਾਨ ਕੀਤਾ ਗਿਆ ਹੈ।
ਡਰੇਜ਼ਡਨ, ਸਾਕਸੂਨੀ ਸੂਬੇ ਦੀ ਰਾਜਧਾਨੀ ਹੈ। ਇਹ ਸ਼ਹਿਰ ਪਿਛਲੇ ਲੰਮੇ ਸਮੇਂ ਤੋਂ ਕੱਟੜ-ਸੱਜੇ ਪੱਖੀਆਂ ਦਾ ਗੜ੍ਹ ਰਿਹਾ ਹੈ ਅਤੇ ਨਾਲ ਹੀ ਇਸਲਾਮ ਵਿਰੋਧੀ ਪੈਗਿਡਾ ਅੰਦੋਲਨ ਦੀ ਜਨਮਭੂਮੀ ਵੀ ਬਣਿਆ ਹੈ।
ਜੋ ਲੋਕ ਜਾਂ ਜਥੇਬੰਦੀ ਧਰਮ, ਜਾਤ ਜਾਂ ਰੰਗ ਦੇ ਆਧਾਰ 'ਤੇ ਕੱਟੜ ਵਿਚਾਰ ਰੱਖਦੇ ਹਨ, ਉਨ੍ਹਾਂ ਨੂੰ ਸੱਜੇ ਪੱਖੀ ਕਿਹਾ ਜਾਂਦਾ ਹੈ।
ਖ਼ਬਰ ਨੂੰ ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ
ਇਹ ਵੀਡੀਓਜ਼ ਵੀ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=NIXU5CLDYW4
https://www.youtube.com/watch?v=fAb_IiMJpFQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)

ਸ੍ਰੀਨਗਰ ''ਚ ਗ੍ਰੇਨੇਡ ਹਮਲਾ, ਇੱਕ ਦੀ ਮੌਤ -Breaking News
NEXT STORY