ਬੀਤੀ ਰਾਤ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਹੋਈ ਹਿੰਸਾ ਬਾਅਦ ਤੋਂ ਯੂਨੀਵਰਸਿਟੀ ਦੇ ਕੁਝ ਵਿਦਿਆਰਥੀ ਯੂਨੀਵਰਸਿਟੀ ਛੱਡ ਕੇ ਜਾ ਰਹੇ ਹਨ।
ਇਸ ਦੌਰਾਨ ਇੱਕ ਪੀਐੱਚਡੀ ਵਿਦਿਆਰਥਣ ਨੇ ਦੱਸਿਆ ਕਿ ਲਗਦਾ ਨਹੀਂ ਕਿ ਅਜੇ ਇਹ ਸਭ ਠੀਕ ਹੋਵੇਗਾ।
ਉਹ ਉਸ ਵੇਲੇ ਉੱਥੇ ਹੀ ਸਨ, ਉਨ੍ਹਾਂ ਨੇ ਦੱਸਿਆ, "ਇਹ ਸਾਰੇ ਲੋਕ ਬਾਹਰੋਂ ਆਏ ਸਨ, ਜੋ ਲੋਕ ਰਾਤੀਂ ਆਏ ਸਨ ਉਨ੍ਹਾਂ ਦੇ ਹੱਥ ਵਿੱਚ ਕੁਹਾੜੀਆਂ ਅਤੇ ਸਰੀਏ ਸਨ।"
ਇਸ ਦੌਰਾਨ ਕਾਂਗਰਸ ਪਾਰਟੀ ਨੇ ਪ੍ਰੈਸ ਕਾਨਫਰੰਸ ਕਰਕੇ ਹਿੰਸਾ ਨੂੰ ਸਰਕਾਰ ਸਮਰਥਿਤ ਕਰਾਰ ਦਿੱਤਾ। ਪਾਰਟੀ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ, '' ਇਹ ਹਿੰਸਾ ਸਰਾਕਾਰ ਸਮਰਥਿਤ ਹੈ ਅਤੇ ਇਸ ਪਿੱਛੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਸਿੱਧਾ ਹੱਥ ਹੈ। ਸਰਕਾਰ ਦੀ ਜਾਂਚ ਉੱਤੇ ਵਿਦਿਆਰਥੀਆਂ ਨੂੰ ਭਰੋਸਾ ਨਹੀਂ ਹੈ, ਇਸ ਲਈ ਮਾਮਲੇ ਦੀ ਅਦਾਲਤੀ ਜਾਂਚ ਕਰਵਾਈ ਜਾਵੇ।
ਸੂਰਜੇਵਾਲਾ ਨੇ ਇਲਜ਼ਾਮ ਲਾਇਆ ਕਿ ਭਾਜਪਾ ਦੇਸ ਭਰ ਦੀਆਂ ਯੂਨੀਵਰਸਿਟੀਆਂ ਵਿਚ ਹਿੰਸਾ ਕਰਵਾ ਰਹੀ ਹੈ।
ਉੱਧਰ ਭਾਰਤੀ ਜਨਤਾ ਪਾਰਟੀ ਦੇ ਕਈ ਆਗੂ ਇਸ ਨੂੰ ਕਾਂਗਰਸ ਅਤੇ ਖੱਬੇਪੱਖੀਆਂ ਦਾ ਹੱਥ ਕਹਿ ਰਹੇ ਹਨ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਕਾਂਗਰਸ, ਖੱਬੇਪੱਖੀ ਅਤੇ ਆਮ ਆਦਮੀ ਪਾਰਟੀ ਮਿਲਕੇ ਦੇਸ ਵਿਚ ਹਿੰਸਾ ਦਾ ਮਾਹੌਲ ਬਣਾ ਰਹੀਆਂ ਹਨ।
ਇਹ ਵੀ ਦੇਖੋ-
ਚਸ਼ਮਦੀਦਾਂ ਦਾ ਕਹਿਣਾ ਹੈ ਕਿ JNU ਕੈਂਪਸ 'ਚ 50 ਤੋਂ ਜ਼ਿਆਦਾ ਲੋਕ ਵੜ ਗਏ। ਇਨ੍ਹਾਂ ਦੇ ਹੱਥਾਂ 'ਚ ਡਾਂਗਾਂ ਸਨ। ਬਹੁਤਿਆਂ ਨੇ ਆਪਣੇ ਚਿਹਰਿਆਂ 'ਤੇ ਕੱਪੜਾ ਬੰਨ੍ਹਿਆ ਹੋਇਆ ਸੀ। ਕੈਂਪਸ 'ਚ ਦਾਖ਼ਲ ਹੁੰਦੇ ਹੀ ਇਨ੍ਹਾਂ ਨੇ ਵਿਦਿਆਰਥੀਆਂ 'ਤੇ ਹਮਲਾ ਸ਼ੁਰੂ ਕਰ ਦਿੱਤਾ।
ਨਕਾਬਪੋਸ਼ ਲੋਕਾਂ ਨੇ 2 ਘੰਟੇ ਤੱਕ ਅੰਦਰ ਲੋਕਾਂ ਨੂੰ ਡਾਂਗਾਂ-ਸੋਟਿਆਂ ਨਾਲ ਕੁੱਟਿਆ ਤੇ ਇਸ ਦੌਰਾਨ ਪੁਲਿਸ ਨੇ ਯੂਨੀਵਰਸਿਟੀ ਗੇਟ ਬੰਦ ਕਰ ਦਿੱਤੇ ਮੂਕ ਦਰਸ਼ਕ ਬਣ ਕੇ ਖੜ੍ਹੀ ਰਹੀ।
https://www.youtube.com/watch?v=VY_IWh0eTew
ਇਸ ਦੌਰਾਨ ਜੇਐੱਨਯੂ ਪ੍ਰਧਾਨ ਸਣੇ ਕੁਝ ਅਧਿਆਪਕਾਂ ਅਤੇ ਹੋਰ ਵਿਦਿਆਰਥੀਆਂ ਨੂੰ ਸਿਰ 'ਤੇ ਸੱਟਾਂ ਲੱਗਣ ਕਾਰਨ ਹਸਪਤਾਲ ਪਹੁੰਚਾਇਆ ਗਿਆ ਹੈ।
ਅੱਧੀ ਰਾਤ ਨੂੰ ਹੀ ਵਿਦਿਆਰਥੀਆਂ ਨੇ ਦਿੱਲੀ ਪੁਲਿਸ ਹੈੱਡਕੁਆਟਰ ਅੱਗੇ ਰੋਸ ਮੁਜ਼ਾਹਰਾ ਵੀ ਕੀਤਾ ਅਤੇ ਆਪਣੀਆਂ ਮੰਗਾਂ ਦਿੱਲੀ ਪੁਲਿਸ ਦੇ ਬੁਲਾਰੇ ਐੱਮਐੱਸ ਰੰਧਾਵਾ ਨੂੰ ਸੌਂਪੀਆਂ।
ਇਸ ਹਿੰਸਾ ਲਈ ਖੱਬੇਪੱਖੀ ਵਿਦਿਆਰਥੀ ਸੰਗਠਨ ਤੇ ਏਬੀਵੀਪੀ ਇੱਕ-ਦੂਜੇ ਨੂੰ ਜ਼ਿੰਮੇਵਾਰ ਦੱਸ ਰਹੇ ਹਨ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਸਾ ਬਾਰੇ ਦਿੱਲੀ ਪੁਲਿਸ ਕੋਲੋਂ ਰਿਪੋਰਟ ਤਲਬ ਕੀਤੀ ਹੈ।
ਇਹ ਵੀ ਦੇਖੋ-
ਯੂਨੀਵਰਸਿਟੀ ਪ੍ਰਸ਼ਾਸ਼ਨ ਦਾ ਬਿਆਨ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਵਿੱਚ ਹੋਈ ਹਿੰਸਾ ਦੀ ਜੇਐੱਨਯੂ ਪ੍ਰਸ਼ਾਸਨ ਨੇ ਨਿੰਦਾ ਕੀਤੀ ਹੈ।
ਹਿੰਸਾ ਕਿਵੇਂ ਵਾਪਰੀ ਇਸ 'ਤੇ ਜੇਐੱਨਯੂ ਰਜਿਸਟਰਾਰ ਨੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 1 ਜਨਵਰੀ 2020 ਤੋਂ ਯੂਨੀਵਰਸਿਟੀ ਦਾ ਸਰਦ ਰੁੱਤ ਸੈਸ਼ਨ ਹੋਇਆ ਸੀ, ਜਿਸ ਤੋਂ ਬਾਅਦ ਵਿਦਿਆਰਥੀਆਂ ਦਾ ਰਜਿਸਟ੍ਰੇਸ਼ਨ ਜਾਰੀ ਸੀ।
1 ਜਨਵਰੀ 2020 ਤੋਂ ਯੂਨੀਵਰਸਿਟੀ ਦਾ ਸਰਦ ਰੁੱਤ ਸੈਸ਼ਨ ਹੋਇਆ ਸੀ, ਜਿਸ ਤੋਂ ਬਾਅਦ ਵਿਦਿਆਰਥੀਆਂ ਦਾ ਰਜਿਸਟ੍ਰੇਸ਼ਨ ਜਾਰੀ ਸੀ।
3 ਜਨਵਰੀ ਨੂੰ ਰਜਿਸਟ੍ਰੇਸ਼ਨ ਦਾ ਵਿਰੋਧ ਕਰ ਰਿਹਾ ਇੱਕ ਸਮੂਹ ਕਮਿਊਨੀਕੇਸ਼ ਐਂਡ ਇਨਫਾਰਮੇਸ਼ਨ ਸਰਵਿਸੇਜ਼ ਵਿਭਾਗ ਵਿੱਚ ਆ ਗਿਆ ਅਤੇ ਇੰਟਰਨੈੱਟ ਸਰਵਰ ਨੂੰ ਬੇਕਾਰ ਕਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਦੀ ਪਛਾਣ ਕਰਨ ਤੋਂ ਬਾਅਦ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ।
ਇਸ ਤੋਂ ਬਾਅਦ 4 ਜਨਵਰੀ ਨੂੰ ਫਿਰ ਰਜਿਟ੍ਰੇਸ਼ਨ ਸ਼ੁਰੂ ਹੋਇਆ ਪਰ ਇਸ ਤੋਂ ਬਾਅਦ ਫਿਰ ਵਿਦਿਆਰਥੀਆਂ ਨੇ ਇੰਟਰਨੈੱਟ ਦੇ ਨਾਲ-ਨਾਲ ਬਿਜਲੀ ਦੀ ਸਪਲਾਈ ਰੋਕ ਦਿੱਤੀ। ਮੁਜ਼ਾਹਰਾ ਕਰਨ ਵਾਲੇ ਵਿਦਿਆਰਥੀਆਂ ਨੇ ਕੁਝ ਸਕੂਲਾਂ ਦੀ ਇਮਾਰਤ ਨੂੰ ਵੀ ਬੰਦ ਕਰ ਦਿੱਤਾ।
https://www.youtube.com/watch?v=OOnEtSBxm_w
5 ਜਨਵਰੀ ਨੂੰ ਰਜਿਸਟ੍ਰੇਸ਼ਨ ਕਰਾ ਕੇ ਸਕੂਲ ਵਿੱਚ ਜਾ ਰਹੇ ਵਿਦਿਆਰਥੀਆਂ ਨੂੰ ਰੋਕਿਆ ਗਿਆ। ਇਸ ਤੋਂ ਬਾਅਦ 5 ਜਨਵਰੀ ਦੁਪਹਿਰ ਨੂੰ ਸਕੂਲਾਂ ਦੇ ਨਾਲ-ਨਾਲ ਹੋਸਟਲਾਂ 'ਚ ਵੀ ਰਜਿਸਟ੍ਰੇਸ਼ਨ ਦਾ ਵਿਰੋਧ ਕਰਨ ਵਾਲੇ ਅਤੇ ਰਜਿਟ੍ਰੇਸ਼ਨ ਕਰਵਾ ਚੁੱਕੇ ਵਿਦਿਆਰਥੀਆਂ ਵਿੱਚ ਹੱਥੋਪਾਈ ਹੋਈ।
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸ਼ਾਮ 4.30 ਵਜੇ ਰਜਿਟ੍ਰੇਸ਼ਨ ਪ੍ਰਕਿਰਿਆ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਨੇ ਕਮਰਿਆਂ ਵਿੱਚ ਵੜ ਕੇ ਵਿਦਿਆਰਥੀਆਂ 'ਤੇ ਡੰਡਿਆਂ ਅਤੇ ਰਾਡਾਂ ਨਾਲ ਹਮਲਾ ਕੀਤਾ ਸੀ।
ਇਹ ਵੀ ਦੇਖੋ-
ਇਹ ਵੀ ਦੇਖੋ
https://www.youtube.com/watch?v=oIXgb9YVXsc
https://www.youtube.com/watch?v=Ad2HFJk9Ph4
https://www.youtube.com/watch?v=zvtrZA-Rosg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਨਨਕਾਣਾ ਸਾਹਿਬ: ਪੱਥਰਬਾਜ਼ੀ ਕਰਨ ਤੇ ਸਿੱਖਾਂ ਖਿਲਾਫ਼ ਨਫ਼ਰਤ ਭਰੀ ਤਕਰੀਰ ਕਰਨ ਵਾਲਾ ਗ੍ਰਿਫ਼ਤਾਰ
NEXT STORY