Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    TUE, JUL 22, 2025

    1:18:43 AM

  • murgi had started robbing people  s mobile phones to meet drug needs

    ਨਸ਼ੇ ਦੀ ਪੂਰਤੀ ਲਈ ਲੋਕਾਂ ਦੇ ਮੋਬਾਈਲ ਲੁੱਟਣ ਲੱਗ...

  • amritsar airport receives bomb threat

    ਵੱਡੀ ਖ਼ਬਰ: ਅੰਮ੍ਰਿਤਸਰ ਹਵਾਈ ਅੱਡੇ ਨੂੰ ਮਿਲੀ ਬੰਬ...

  • renowned social worker saluja honored by head granthi raghbir singh

    ਪ੍ਰਸਿੱਧ ਸਮਾਜ ਸੇਵੀ ਸਲੂਜਾ ਦਾ ਹੈੱਡ ਗ੍ਰੰਥੀ ਗਿ....

  • child protection department tightened

    ਸਖਤ ਹੋਇਆ ਬਾਲ ਸੁਰੱਖਿਆ ਵਿਭਾਗ, ਭੀਖ ਮੰਗਣ ਵਾਲੇ ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਓਸ਼ੋ ਦੇ ਆਸ਼ਰਮ ਦੀ ਕਹਾਣੀ ਉਨ੍ਹਾਂ ਦੇ ਬਾਡੀਗਾਰਡ ਦੀ ਜ਼ੁਬਾਨੀ

ਓਸ਼ੋ ਦੇ ਆਸ਼ਰਮ ਦੀ ਕਹਾਣੀ ਉਨ੍ਹਾਂ ਦੇ ਬਾਡੀਗਾਰਡ ਦੀ ਜ਼ੁਬਾਨੀ

  • Updated: 19 Jan, 2020 08:10 AM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਹਿਊਗ ਮਿਲ ਸ਼ੁਰੂਆਤੀ ਦਿਨਾਂ 'ਚ ਹੀ 'ਸੈਕਸ ਗੁਰੂ' ਕਹੇ ਜਾਣ ਵਾਲੇ ਭਗਵਾਨ ਸ਼੍ਰੀ ਰਜਨੀਸ਼ ਦੇ ਚੇਲੇ ਬਣ ਗਏ ਸਨ ਪਰ ਪਿਆਰ ਅਤੇ ਤਰਸ 'ਤੇ ਆਧਾਰਿਤ ਸਮਾਜ ਦਾ ਉਨ੍ਹਾਂ ਦਾ ਸੁਪਨਾ ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਗਿਆ।

ਆਨਲਾਈਨ ਪਲੇਟਫਾਰਮ ਨੈਟਫਿਲਕਸ ਨੇ ਹਾਲ ਹੀ ਵਿੱਚ ਓਸ਼ੋ 'ਤੇ 'ਵਾਈਲਡ ਵਾਈਲਡ ਕਾਊਂਟ੍ਰੀ' ਟਾਈਟਲ ਤੋਂ ਇੱਕ ਦਸਤਾਵੇਜ਼ੀ ਸੀਰੀਜ਼ ਬਣਾਈ ਸੀ।

ਸੀਰੀਜ਼ 'ਚ ਰਜਨੀਸ਼ ਦੇ ਆਸ਼ਰਮ ਦਾ ਭਾਰਤ ਤੋਂ ਅਮਰੀਕਾ ਸ਼ਿਫਟ ਹੋਣਾ ਦਿਖਾਇਆ ਗਿਆ ਹੈ।

ਅਮਰੀਕਾ ਦੇ ਓਰੇਗਨ ਸੂਬੇ 'ਚ 64,000 ਏਕੜ ਜ਼ਮੀਨ 'ਤੇ ਰਜਨੀਸ਼ ਦੇ ਹਜ਼ਾਰਾਂ ਸਮਰਥਕਾਂ ਨੇ ਇੱਕ ਆਸ਼ਰਮ ਵਸਾਇਆ ਸੀ।

ਫਿਰ ਉੱਥੇ 5 ਸਾਲਾਂ ਤੱਕ ਲੋਕਾਂ ਦੇ ਨਾਲ ਤਣਾਅ, ਕਾਨੂੰਨੀ ਵਿਵਾਦ, ਕਤਲ ਦੀਆਂ ਕੋਸ਼ਿਸ਼ਾਂ ਦੇ ਮਾਮਲੇ, ਚੋਣਾਂ ਦੌਰਾਨ ਧੋਖਾਧੜੀ, ਹਥਿਆਰਾਂ ਦੀ ਤਸਕਰੀ, ਜ਼ਹਿਰ ਦੇਣ ਵਰਗੇ ਇਲਜ਼ਾਮ ਸਾਹਮਣੇ ਆਉਂਦੇ ਰਹੇ।

ਜ਼ਹਿਰ ਦੇਣ ਵਾਲਾ ਮਾਮਲਾ ਤਾਂ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ 'ਬਾਓ-ਟੇਰਰ' ਅਟੈਕ ਮੰਨਿਆਂ ਜਾਂਦਾ ਹੈ।

  • ਕਦੋਂ ਔਰਤਾਂ ਸੈਕਸ ਕਰਨ ਮਗਰੋਂ ਪਛਤਾਉਂਦੀਆਂ ਨਹੀਂ?
  • ਕੁੜੀਆਂ ਨੂੰ ਸੈਕਸ ਦੌਰਾਨ ਹੁੰਦੇ ਦਰਦ ਦਾ ਕੀ ਹੈ ਸੱਚ?
  • 'ਓਸ਼ੋ ਨਾਲ ਸੈਕਸ ਕੋਈ ਮੁੱਦਾ ਨਹੀਂ ਸੀ, ਮੇਰੇ ਆਪਣੇ ਪ੍ਰੇਮੀ ਸਨ'

ਬਾਡੀਗਾਰਡ ਦੀ ਜ਼ਿੰਮੇਵਾਰੀ

ਏਡਿਨਬਰਾ ਦੇ ਰਹਿਣ ਵਾਲੇ ਹਿਊਗ ਮਿੱਲ ਨੇ 90 ਰੌਲਸ ਰੌਇਸ ਕਾਰਾਂ ਲਈ ਮਸ਼ਹੂਰ ਰਹੇ ਰਜਨੀਸ਼ ਦੇ ਨਾਲ ਦਹਾਕੇ ਗੁਜ਼ਾਰੇ ਸਨ।

ਇਸ ਦੌਰਾਨ ਰਜਨੀਸ਼ ਨੇ ਹਿਊਗ ਨੂੰ ਪ੍ਰੇਰਿਤ ਕੀਤਾ, ਉਸ ਦੀ ਗਰਲਫ੍ਰੈਂਡ ਨਾਲ 'ਸੁੱਤੇ' ਅਤੇ ਉਸ ਨੂੰ ਸਖ਼ਤ ਮਿਹਨਤ ਕਰਨ ਲਾ ਦਿੱਤਾ।

ਸਾਲਾਂ ਤੱਕ ਹਿਊਗ ਮਿਲ ਨੇ ਭਗਵਾਨ ਰਜਨੀਸ਼ ਦੇ ਬਾਡੀਗਾਰਡ ਵਜੋਂ ਕੰਮ ਕੀਤਾ। ਇਸ ਭੂਮਿਕਾ 'ਚ ਹਿਊਗ ਦਾ ਕੰਮ ਇਹ ਦੇਖਣਾ ਸੀ ਕਿ ਚੇਲੇ ਓਸ਼ੋ ਨੂੰ ਹੱਥ ਨਾ ਲਾ ਸਕਣ।

ਹਿਊਗ ਜਿਸ ਦੌਰਾਨ ਰਜਨੀਸ਼ ਨਾਲ ਸਨ। ਉਹ ਉਨ੍ਹਾਂ ਦੇ ਆਸ਼ਰਮ ਦੇ ਵਿਸਤਾਰ ਦਾ ਵੇਲਾ ਸੀ। ਰਜਨੀਸ਼ ਦੇ ਸਮਰਥਕਾਂ ਦੀ ਗਿਣਤੀ ਇਸ ਦੌਰਾਨ 20 ਤੋਂ 20 ਹਜ਼ਾਰ ਹੋ ਗਈ ਸੀ।

ਹਿਊਗ ਦੱਸਦੇ ਹਨ, "ਉਹ 20 ਹਜ਼ਾਰ ਸਿਰਫ਼ ਮੈਗ਼ਜ਼ੀਨ ਖਰੀਦਣ ਵਾਲੇ ਲੋਕ ਨਹੀਂ ਸਨ। ਇਹ ਉਹ ਲੋਕ ਸਨ ਜਿੰਨ੍ਹਾਂ ਨੇ ਰਜਨੀਸ਼ ਲਈ ਆਪਣਾ-ਘਰ ਪਰਿਵਾਰ ਛੱਡ ਦਿੱਤਾ ਸੀ।"

"ਇਹ ਲੋਕ ਹਫ਼ਤੇ 'ਚ ਬਿਨਾਂ ਕੋਈ ਤਨਖਾਹ ਲਏ 60 ਤੋਂ 80 ਘੰਟੇ ਲਗਾਤਾਰ ਕੰਮ ਕਰ ਰਹੇ ਸਨ ਅਤੇ ਡੌਰਮੈਟਰੀ 'ਚ ਰਹਿ ਰਹੇ ਸਨ। ਰਜਨੀਸ਼ ਲਈ ਉਨ੍ਹਾਂ ਦਾ ਸਮਰਪਣ ਇਸ ਹੱਦ ਤੱਕ ਸੀ।"

  • ਕਿਹੋ ਜਿਹੀ ਹੈ ਸੈਕਸ ਦੀ ਲਤ ਵਾਲਿਆਂ ਦੀ ਜ਼ਿੰਦਗੀ?
  • 'ਮੇਰਾ ਪਤੀ ਮੈਨੂੰ ਗੈਰ-ਕੁਦਰਤੀ ਸੈਕਸ ਲਈ ਮਜਬੂਰ ਕਰਦਾ ਸੀ'

ਰਜਨੀਸ਼ ਦੇ ਪ੍ਰਵਚਨ

ਹਿਊਗ ਹੁਣ 70 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ ਸਕਾਟਲੈਂਡ ਦੇ ਲੈਨਾਰਕ 'ਚ ਹੋਇਆ ਸੀ ਅਤੇ ਪਾਲਣ-ਪੋਸ਼ਣ ਏਡਿਨਬਰਾ 'ਚ ਹੋਇਆ ਸੀ।

ਸਾਲ 1973 ਵਿੱਚ ਓਸਿਟਿਓਪੈਥ (ਮਾਂਸਪੇਸ਼ੀਆਂ ਤੇ ਹੱਡੀਆਂ ਨਾਲ ਸੰਬੰਧਤ ਮੈਡੀਕਲ ਸਾਇੰਸ) ਦੀ ਆਪਣੀ ਸਿਖਲਾਈ ਪੂਰੀ ਕਰਕੇ ਹਿਊਗ ਭਾਰਤ ਚਲੇ ਗਏ। ਉਸ ਵੇਲੇ ਉਹ 25 ਸਾਲਾਂ ਦੇ ਸਨ।

ਉਹ ਦੱਸਦੇ ਹਨ, "ਜਦੋਂ ਤੁਸੀਂ ਅਜਿਹੇ ਪ੍ਰਭਾਵਸ਼ਾਲੀ ਵਿਅਕਤੀ ਨਾਲ ਮਿਲਦੇ ਹੋ ਤਾਂ ਉਸ ਦਾ ਤੁਹਾਡੀ ਹੋਂਦ 'ਤੇ ਡੂੰਗਾ ਅਸਰ ਪੈਂਦਾ ਹੈ।

ਹਾਲਾਂਕਿ ਹਿਊਗ ਸਵਾਮੀ ਸ਼ਿਵਮੂਰਤੀ ਦਾ ਨਾਮ ਸੁਣ ਕੇ ਭਾਰਤ ਗਏ ਸਨ।

  • ਕੀ ਸੀ ਆਸਾਰਾਮ ਦਾ ਭਗਤ ਬਣਨ ਦੀ ਕੀਮਤ?
  • ਕਲਮਾਂ ਛੱਡ ਖਾੜਕੂ ਲਹਿਰ 'ਚ ਸ਼ਾਮਿਲ ਹੋਣ ਵਾਲੇ ਕੁਝ ਨੌਜਵਾਨ

'ਈਸ਼ਵਰ ਜੋ ਅਸਫਲ ਹੋ ਗਿਆ'

ਹਿਊਗ ਦੱਸਦੇ ਹਨ, "ਮੈਨੂੰ ਲੱਗਾ ਕਿ ਉਹ ਕਿੰਨੇ ਪ੍ਰਮਾਣਿਕ, ਸੂਝਵਾਨ, ਦਯਾਲੂ, ਪਿਆਰੇ ਅਤੇ ਪ੍ਰਫੁੱਲਤ ਸ਼ਖਸ ਸਨ। ਮੈਂ ਉਨ੍ਹਾਂ ਦੇ ਚਰਨਾਂ ਵਿੱਚ ਬੈਠਣਾ ਚਾਹੁੰਦਾ ਸੀ, ਉਨ੍ਹਾਂ ਕੋਲੋਂ ਸਿੱਖਣਾ ਚਾਹੁੰਦਾ ਸੀ।"

ਹਿਊਗ ਨੇ ਰਜਨੀਸ਼ ਬਾਰੇ 'ਦਿ ਗੌਡ ਦੈਟ ਫੇਲ੍ਹਡ' ਦੇ ਸਿਰਲੇਖ ਹੇਠ ਕਿਤਾਬ ਪ੍ਰਕਾਸ਼ਿਤ ਕੀਤੀ ਹੈ।

ਪੰਜਾਬੀ ਵਿੱਚ ਇਸ ਕਿਤਾਬ ਦੇ ਸਿਰਲੇਖ ਦਾ ਤਰਜਮਾ ਕੁਝ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, 'ਈਸ਼ਵਰ ਜੋ ਅਸਫਲ ਹੋ ਗਿਆ।'

ਉਹ ਦੱਸਦੇ ਹਨ, ਮੈਂ ਉਨ੍ਹਾਂ ਨੂੰ ਇੱਕ ਜਾਗਰੂਕ ਇਨਸਾਨ ਵਜੋਂ ਦੇਖਿਆ ਜਿਸ ਵਿੱਚ ਅਸਾਧਾਰਣ ਗਿਆਨ ਅਤੇ ਬੋਧ ਦੀ ਭਾਵਨਾ ਸੀ।

ਭਾਰਤ 'ਚ ਜ਼ਿੰਦਗੀ

ਰਜਨੀਸ਼ ਦੀ 1990 'ਚ ਮੌਤ ਹੋ ਗਈ ਸੀ। ਮਰਨ ਤੋਂ ਕੁਝ ਸਾਲ ਪਹਿਲਾਂ ਉਨ੍ਹਾਂ ਨੇ ਓਸ਼ੋ ਨਾਮ ਅਪਣਾ ਲਿਆ ਸੀ।

ਹਿਊਗ ਮਿੱਲ ਦੱਸਦੇ ਹਨ ਕਿ ਓਸ਼ੋ ਇੱਕ ਅਜਿਹੇ 'ਬਹਿਰੂਪੀਏ' ਵਾਂਗ ਸਨ ਜੋ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਖ਼ੁਦ ਨੂੰ ਪੇਸ਼ ਕਰ ਸਕਦੇ ਸਨ।

ਹਾਲਾਂਕਿ ਹਿਊਗ ਦਾ ਕਹਿਣਾ ਹੈ ਕਿ 'ਆਹਮੋ-ਸਾਹਮਣੇ ਦੀਆਂ ਮੁਲਾਕਾਤਾਂ' 'ਚ ਰਜਨੀਸ਼ 'ਪੂਰੀ ਤਰ੍ਹਾਂ ਮਨ ਦੀ ਗੱਲ ਸਮਝ ਕੇ ਅਗੇਤਰ ਬਾਰੇ' ਦੱਸ ਦਿੰਦੇ ਸਨ।

ਆਹਮੋ-ਸਾਹਮਣੇ ਦੀਆਂ ਇਨ੍ਹਾਂ ਮੁਲਾਕਾਤਾਂ ਨੂੰ ਰਜਨੀਸ਼ ਦੇ ਆਸ਼ਰਮ 'ਚ 'ਦਰਸ਼ਨ' ਕਿਹਾ ਜਾਂਦਾ ਸੀ। ਉਨ੍ਹਾਂ ਦਿਨਾਂ 'ਚ ਹਿਊਗ ਨੂੰ ਭਾਰਤ 'ਚ ਜ਼ਿੰਦਗੀ ਰਾਸ ਨਹੀਂ ਆ ਰਹੀ ਸੀ ਅਤੇ ਉਹ ਪ੍ਰੇਸ਼ਾਨ ਹੋ ਰਹੇ ਸਨ।

ਸ਼ੁਰੂਆਤੀ 18 ਮਹੀਨਿਆਂ 'ਚ ਰਜਨੀਸ਼ ਹਿਊਗ ਦੀ ਗਰਲਫ੍ਰੈਂਡ ਨਾਲ 'ਸੌਣ' ਲੱਗੇ ਅਤੇ ਫਿਰ ਉਨ੍ਹਾਂ ਨੂੰ ਭਾਰਤ ਦੀਆਂ ਸਭ ਤੋਂ ਗਰਮ ਥਾਵਾਂ 'ਚੋਂ ਇੱਕ 'ਤੇ ਖੇਤਾਂ 'ਚ ਕੰਮ ਕਰਨ ਲਈ ਭੇਜ ਦਿੱਤਾ।

ਰਜਨੀਸ਼ ਨਾਲ ਈਰਖਾ

ਹਿਊਗ ਦੀ ਉਮਰ ਉਸ ਵੇਲੇ 40 ਤੋਂ ਟੱਪ ਗਈ ਸੀ। ਉਹ ਦੱਸਦੇ ਹਨ ਕਿ ਰਜਨੀਸ਼ ਸਵੇਰੇ ਚਾਰ ਵਜੇ ਆਪਣੀਆਂ ਚੇਲੀਆਂ ਨੂੰ 'ਵਿਸ਼ੇਸ਼ ਦਰਸ਼ਨ' ਦਿੰਦੇ ਸਨ।

"ਰਜਨੀਸ਼ ਨੂੰ ਕੁਝ ਹਦ ਤੱਕ 'ਸੈਕਸ ਗੁਰੂ' ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਉਹ ਆਪਣੇ ਜਨਤਕ ਪ੍ਰਵਚਨਾਂ ਵਿੱਚ ਸੈਕਸ ਅਤੇ ਆਰਗੇਜ਼ਮ ਦਾ ਅਕਸਰ ਜ਼ਿਕਰ ਕਰਦੇ ਸਨ।"

"ਇਹ ਗੱਲ ਸਾਰਿਆਂ ਨੂੰ ਪਤਾ ਸੀ ਕਿ ਉਹ ਆਪਣੀਆਂ ਚੇਲੀਆਂ ਨਾਲ ਸੌਂਦੇ ਸਨ।"

ਹਿਊਗ ਇਹ ਵੀ ਮੰਨਦੇ ਹਨ ਕਿ ਉਨ੍ਹਾਂ ਨੂੰ ਰਜਨੀਸ਼ ਤੋਂ ਈਰਖਾ ਹੋਣ ਲੱਗੀ ਸੀ ਅਤੇ ਉਹ ਇਸ ਕਰਕੇ ਆਸ਼ਰਮ ਛੱਡਣ ਬਾਰੇ ਸੋਚਣ ਲੱਗੇ ਸਨ।

ਪਰ ਫਿਰ ਉਨ੍ਹਾਂ ਦੇ ਅੰਦਰੋਂ ਆਵਾਜ਼ ਆਈ ਕਿ ਇਹ ਕਿਤੇ ਨਾ ਕਿਤੇ ਚੰਗੇ ਲਈ ਹੋ ਰਿਹਾ ਹੋਵੇਗਾ।

ਰਜਨੀਸ਼ ਦੀ ਹਿਫ਼ਾਜ਼ਤ

ਹਿਊਗ ਕਹਿੰਦੇ ਹਨ, "ਮੈਂ ਜਾਣਦਾ ਸੀ ਕਿ ਉਹ ਸੈਕਸ ਗੁਰੂ ਹਨ। ਸਾਨੂੰ ਸਾਰਿਆਂ ਨੂੰ ਸੈਕਸ ਦੀ ਆਜ਼ਾਦੀ ਸੀ। ਇੱਕ ਹੀ ਸਹਿਯੋਗੀ ਨਾਲ ਰਹਿਣ ਵਾਲੇ ਉਥੇ ਘੱਟ ਹੀ ਲੋਕ ਸਨ। 1973 ਵਿੱਚ ਇਹ ਗੱਲ ਵੱਖਰੀ ਜਿਹੀ ਸੀ।

ਉਨ੍ਹਾਂ ਨੇ ਦੱਸਿਆ ਕਿ ਰਜਨੀਸ਼ ਦੇ ਵਿਸ਼ੇਸ਼ ਦਰਸ਼ਨ ਤੋਂ ਬਾਅਦ ਆਪਣੀ ਗਰਲਫ੍ਰੈਂਡ ਨਾਲ ਉਨ੍ਹਾਂ ਦਾ ਰਿਸ਼ਤਾ ਇੱਕ ਨਵੇਂ ਮੁਕਾਮ 'ਤੇ ਪਹੁੰਚ ਗਿਆ ਪਰ ਇਹ ਜ਼ਿਆਦਾ ਦਿਨਾਂ ਤੱਕ ਬਰਕਰਾਰ ਨਹੀਂ ਰਹਿ ਸਕਿਆ।

ਕਿਉਂਕਿ ਰਜਨੀਸ਼ ਨੇ ਉਨ੍ਹਾਂ ਗਰਲਫ੍ਰੈਂਡ ਨੂੰ 400 ਮੀਲ ਦੂਰ ਭੇਜ ਦਿੱਤਾ ਸੀ। ਜਦੋਂ ਹਿਊਗ ਵਾਪਸ ਆਏ ਤਾਂ ਉਹ ਰਜਨੀਸ਼ ਦੀ ਨਿੱਜੀ ਸਕੱਤਰ ਮਾਂ ਯੋਗ ਲਕਸ਼ਮੀ ਦੇ ਬਾਡੀਗਾਰਡ ਬਣ ਗਏ।

  • ਭਗਤ ਸਿੰਘ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਤਸਵੀਰਾਂ
  • 'ਆਪਰੇਸ਼ਨ ਬਲੂ ਸਟਾਰ ਦਾ ਬਦਲਾ ਲੈਣ ਲਈ ਮੈਂ ਬਣੀ ਖਾੜਕੂ'

ਦਰਸ਼ਨ ਦਾ ਮੌਕਾ ਨਹੀਂ ਮਿਲਿਆ ਪਰ ਇੱਕ ਚੇਲੇ ਨੇ ਮਾਂ ਯੋਗ ਲਕਸ਼ਮੀ 'ਤੇ ਹਮਲਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਲਕਸ਼ਮੀ ਨੇ ਉਨ੍ਹਾਂ ਨੂੰ ਬਾਡੀਗਾਰਡ ਦਾ ਕੰਮ ਕਰਨ ਲਈ ਕਿਹਾ।

ਹਿਊਗ ਨੂੰ ਭਗਵਾਨ ਰਜਨੀਸ਼ ਦੀ ਹਿਫ਼ਾਜ਼ਤ ਕਰਨ ਲਈ ਵੀ ਕਿਹਾ ਗਿਆ ਸੀ।

ਓਸ਼ੋ ਦਾ ਅੰਦਰੂਨੀਘੇਰਾ

ਕਿਹਾ ਜਾਂਦਾ ਹੈ ਕਿ ਰਜਨੀਸ਼ ਇਸ ਗੱਲ ਦੇ ਪੱਖ 'ਚ ਨਹੀਂ ਸਨ ਕਿ ਚੇਲਿਆਂ ਨੂੰ ਉਨ੍ਹਾਂ ਤੱਕ ਪਹੁੰਚਣ ਤੋਂ ਰੋਕਿਆ ਜਾਵੇ।

ਪਰ ਹਿਊਗ ਦਾ ਕਹਿਣਾ ਸੀ ਕਿ ਜਦੋਂ ਲੋਕ ਉਨ੍ਹਾਂ ਨੂੰ ਹੱਥ ਲਾਉਣ ਜਾਂ ਉਨ੍ਹਾਂ ਦੇ ਪੈਰ ਚੁੰਮਣ ਲਈ ਬੇਸਬਰੇ ਹੋਣ ਤਾਂ ਗੁਰੂ ਨੂੰ ਖੜ੍ਹਾ ਨਹੀਂ ਰਹਿਣਾ ਚਾਹੀਦਾ।

ਹਿਊਗ ਦੱਸਦੇ ਹਨ, "ਭਗਵਾਨ ਨੂੰ ਇਹ ਪਸੰਦ ਨਹੀਂ ਆਇਆ।" ਪਰ ਅਗਲੇ 7 ਸਾਲਾਂ ਤੱਕ ਹਿਊਗ ਭਗਵਾਨ ਦੇ ਆਲੇ-ਦੁਆਲੇ ਰਹਿਣ ਵਾਲੇ ਪ੍ਰਭਾਵਸ਼ਾਲੀ ਸੰਨਿਆਸੀਆਂ ਵਿੱਚ ਸ਼ਾਮਿਲ ਸਨ।

ਓਸ਼ੋ ਦੇ ਅੰਦਰੂਨੀ ਘੇਰੇ 'ਚ ਇੱਕ ਨਾਮ ਮਾਂ ਆਨੰਦ ਸ਼ੀਲਾ ਦਾ ਵੀ ਸੀ। ਨੈਟਫਲਿਕਸ ਦੀ ਦਸਤਾਵੇਜ਼ੀ ਫਿਲਮ 'ਚ ਆਨੰਦ ਸ਼ੀਲਾ ਨੂੰ ਤਵੱਜੋ ਦਿੰਦਿਆਂ ਉਨ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ।

ਸ਼ੀਲਾ ਭਾਰਤੀ ਸੀ ਪਰ ਉਨ੍ਹਾਂ ਦੀ ਪੜ੍ਹਾਈ-ਲਿਖਾਈ ਨਿਊਜਰਸੀ ਵਿੱਚ ਹੋਈ ਸੀ। ਓਸ਼ੋ ਨਾਲ ਜੁੜਨ ਤੋਂ ਪਹਿਲਾਂ ਸ਼ੀਲਾ ਨੇ ਇੱਕ ਅਮਰੀਕੀ ਨਾਗਰਿਕ ਨਾਲ ਵਿਆਹ ਕਰਵਾਇਆ ਸੀ।

ਆਸ਼ਰਮ ਦੀ ਕੈਂਟੀਨ 'ਚ...

ਹਿਊਗ ਦੱਸਦੇ ਹਨ ਕਿ ਭਗਵਾਨ ਦੀ ਸੁਰੱਖਿਆ ਦੇ ਨਾਲ ਆਸ਼ਰਮ ਦੀ ਕੰਟੀਨ ਚਲਾਉਣ ਵਿੱਚ ਸ਼ੀਲਾ ਦੀ ਮਦਦ ਵੀ ਕਰ ਰਹੇ ਸਨ।

ਕੰਟੀਨ ਦਾ ਕੰਮ ਵਧ ਰਿਹਾ ਸੀ ਕਿਉਂਕਿ ਆਸ਼ਰਮ ਆਉਣ ਵਾਲੇ ਭਗਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਸੀ।

ਹਿਊਗ ਮੁਤਾਬਕ ਉਨ੍ਹਾਂ ਦਾ ਅਤੇ ਸ਼ੀਲਾ ਦਾ ਤਕਰੀਬਨ ਇੱਕ ਮਹੀਨੇ ਤੱਕ ਜ਼ਬਰਦਸਤ ਅਫੇਅਰ ਚੱਲਿਆ। ਇਹ ਗੱਲ ਉਨ੍ਹਾਂ ਦੇ ਪਤੀ ਤੱਕ ਪਹੁੰਚ ਗਈ ਅਤੇ ਪਤੀ ਨੇ ਰਜਨੀਸ਼ ਨੂੰ ਇਹ ਬੰਦ ਕਰਾਉਣ ਲਈ ਕਿਹਾ।

ਇਸ ਘਟਨਾ ਤੋਂ ਬਾਅਦ ਸ਼ੀਲਾ ਦਾ ਵਿਹਾਰ ਹਿਊਗ ਲਈ ਬਦਲ ਗਿਆ ਅਤੇ ਉਨ੍ਹਾਂ ਲਈ ਮੁਸ਼ਕਿਲਾਂ ਖੜੀਆਂ ਹੋਣ ਲੱਗੀਆਂ।

ਆਸ਼ਰਮ 'ਚ ਸ਼ੀਲਾ ਦਾ ਕੱਦ ਕੁਝ ਇਸ ਤਰ੍ਹਾਂ ਵਧਿਆ ਕਿ ਛੇਤੀ ਹੀ ਉਹ ਲਕਸ਼ਮੀ ਦੀ ਥਾਂ ਰਜਨੀਸ਼ ਦੀ ਨਿੱਜੀ ਸਕੱਤਰ ਬਣ ਗਈ।

ਰਜਨੀਸ਼ 'ਤੇ ਵਿਵਾਦ

ਓਸ਼ੋ ਦੇ ਆਸ਼ਰਮ ਨੂੰ ਭਾਰਤ ਤੋਂ ਓਰੇਗਨ ਲਿਜਾਣ ਦੇ ਫ਼ੈਸਲੇ ਪਿੱਛੇ ਜਿਨ੍ਹਾਂ ਲੋਕਾਂ ਦੀ ਵੱਡੀ ਭੂਮਿਕਾ ਸੀ ਉਨ੍ਹਾਂ ਵਿੱਚ ਸ਼ੀਲਾ ਦਾ ਨਾਮ ਮੁੱਖ ਸੀ।

ਭਾਰਤ 'ਚ ਰਜਨੀਸ਼ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਸੀ ਅਤੇ ਉਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਆਸ਼ਰਮ ਕਿਸੇ ਸ਼ਾਂਤ ਥਾਂ 'ਤੇ ਹੋਵੇ ਤਾਂ ਜੋ ਹਜ਼ਾਰਾਂ ਚੇਲਿਆਂ ਨਾਲ ਕੇਂਦਰ ਵਸਾਇਆ ਜਾ ਸਕੇ।

ਸ਼ੀਲਾ ਨੇ 1981 'ਚ ਓਰੇਗਨ 'ਚ ਦਲਦਲੀ ਜ਼ਮੀਨ 'ਤੇ ਪਲਾਟ ਖਰੀਦਿਆ ਸੀ। ਉਨ੍ਹਾਂ ਨੂੰ ਸਥਾਨਕ ਕਾਨੂੰਨ ਦੀ ਜਾਣਕਾਰੀ ਘੱਟ ਹੀ ਸੀ।

ਪਰ ਉਹ ਚਾਹੁੰਦੀ ਸੀ ਕਿ ਸੰਨਿਆਸੀ ਇੱਥੇ ਕੰਮ ਕਰਨ ਅਤੇ ਰਜਨੀਸ਼ ਦੀਆਂ ਮਾਨਤਾਵਾਂ ਮੁਤਾਬਕ ਨਵਾਂ ਸ਼ਹਿਰ ਵਸਾਇਆ ਜਾਵੇ।

ਹਿਊਗ ਕਹਿੰਦੇ ਹਨ, "ਮੈਨੂੰ ਲਗਦਾ ਹੈ ਕਿ ਓਰੇਗਨ ਜਾਣ ਦਾ ਫ਼ੈਸਲਾ ਇੱਕ ਗਲਤੀ ਸੀ। ਇਹ ਗਲਤ ਚੋਣ ਸੀ।"

ਓਰੇਗਨ 'ਚ ਵਿਵਾਦ

ਹਿਊਗ ਕਹਿੰਦੇ ਹਨ ਕਿ ਓਰੇਗਨ ਆਸ਼ਰਮ ਸ਼ੁਰੂ ਤੋਂ ਹੀ ਸਥਾਨਕ ਕਾਨੂੰਨਾਂ ਦੇ ਖ਼ਿਲਾਫ਼ ਜਾ ਰਿਹਾ ਸੀ।

"ਪਰ ਇਸ ਦੇ ਬਾਵਜੂਦ ਸ਼ੀਲਾ ਅਤੇ ਉਨ੍ਹਾਂ ਦੇ ਕਰੀਬੀ ਲੋਕਾਂ ਨੇ ਉਹ ਸਾਰੀਆਂ ਚੀਜ਼ਾਂ ਕੀਤੀਆਂ ਜੋ ਉਨ੍ਹਾਂ ਦੀਆਂ ਯੋਜਨਾਵਾਂ ਦੇ ਹਿਸਾਬ ਨਾਲ ਸਨ।"

"ਇਸ ਵਿੱਚ ਸਥਾਨਕ ਲੋਕਾਂ ਨੂੰ ਪਰੇਸ਼ਾਨ ਕਰਨ ਤੋਂ ਲੈ ਕੇ ਉਕਸਾਉਣ ਤੱਕ ਦੀ ਗਲਤੀ ਕੀਤੀ ਗਈ। ਇੱਥੋਂ ਤੱਕ ਕਿ ਸਰਕਾਰੀ ਅਧਿਕਾਰੀਆਂ ਦੇ ਕਤਲ ਦੀ ਸਾਜ਼ਿਸ਼ ਤੱਕ ਰਚੀ ਗਈ।"

"ਇੱਕ ਸਥਾਨਕ ਰੇਸਤਰਾਂ 'ਚ ਸੰਨਿਆਸੀਆਂ ਨੇ ਖਾਣੇ 'ਚ ਜ਼ਹਿਰ ਮਿਲਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਨਾਲ 750 ਲੋਕ ਬੀਮਾਰ ਹੋ ਗਏ ਸਨ। ਇਸ ਦਾ ਮਕਸਦ ਚੋਣਾਂ ਨੂੰ ਪ੍ਰਭਾਵਿਤ ਕਰਨਾ ਸੀ। "

ਰਜਨੀਸ਼ ਦੇ ਚੇਲੇ ਦਾਅਵਾ ਕਰਦੇ ਹਨ ਕਿ ਸਥਾਨਕ ਅਧਿਕਾਰੀਆਂ ਨੇ ਪ੍ਰੇਸ਼ਾਨ ਕੀਤਾ ਅਤੇ ਉਹ ਕੰਜ਼ਰਵੇਟਿਵ ਪ੍ਰਸ਼ਾਸਨ ਦੀ ਨਾਰਾਜ਼ਗੀ ਦਾ ਸ਼ਿਕਾਰ ਹੋਏ ਸਨ।

ਆਸ਼ਰਮ ਦੀਆਂ ਗਤੀਵਿਧੀਆਂ

ਪਰ ਹਿਊਗ ਦਾ ਕਹਿਣਾ ਹੈ ਕਿ ਆਸ਼ਰਮ ਦੇ ਲੋਕਾਂ ਨੇ ਇਹ ਮੁਸ਼ਕਿਲਾਂ ਆਪਣੇ ਲਈ ਖੁਦ ਹੀ ਪੈਦਾ ਕੀਤੀਆਂ ਸਨ ਕਿਉਂਕਿ ਉਨ੍ਹਾਂ ਨੇ ਉੱਥੇ ਕਾਨੂੰਨਾਂ ਦੀ ਕਦੇ ਪਰਵਾਹ ਹੀ ਨਹੀਂ ਕੀਤੀ।

ਹਿਊਗ ਮੁਤਾਬਕ ਅਪ੍ਰੈਲ 1982 ਤੱਕ ਉਨ੍ਹਾਂ ਨੂੰ ਆਸ਼ਰਮ ਦੀਆਂ ਗਤੀਵਿਧੀਆਂ 'ਤੇ ਸ਼ੱਕ ਹੋਣ ਲੱਗਾ ਸੀ।

ਓਰੇਗਨ ਆਸ਼ਰਮ ਦੇ ਹੈਲਥ ਸੈਂਟਰ 'ਚ ਓਸਟਿਓਪੈਥ ਦੀ ਹੈਸੀਅਤ ਨਾਲ ਕੰਮ ਕਰਨ ਵਾਲੇ ਕਹਿੰਦੇ ਹਨ, ਹੁਣ ਇਹ ਆਸ਼ਰਮ ਪਿਆਰ, ਦਯਾ ਅਤੇ ਧਿਆਨ ਕਰਨ ਦੀ ਥਾਂ ਨਹੀਂ ਰਹਿ ਗਿਆ ਸੀ।

ਜੋ ਸੰਨਿਆਸੀ ਇਸ ਆਸ਼ਰਮ ਨੂੰ ਖੜਾ ਕਰਨ ਲਈ ਹਫ਼ਤੇ 'ਚ 80 ਤੋਂ 100 ਘੰਟੇ ਕੰਮ ਕਰਦੇ ਸਨ ਉਹ ਬੀਮਾਰ ਹੋਣ ਲੱਗੇ।

ਹਿਊਗ ਦੱਸਦੇ ਹਨ ਕਿ ਸ਼ੀਲਾ ਨੇ ਇਨ੍ਹਾਂ ਬੀਮਾਰ ਸੰਨਿਆਸੀਆਂ ਦੇ ਇਲਾਜ ਲਈ ਜੋ ਨਿਰਦੇਸ਼ ਦਿੱਤੇ ਉਹ ਬੇਹੱਦ 'ਅਣਮਨੁੱਖੀ' ਸਨ।

ਹਿਊਗ ਦਾ ਤਜ਼ਰਬਾ

ਹਿਊਗ ਮੁਤਾਬਕ, "ਸ਼ੀਲਾ ਨੇ ਕਿਹਾ ਕਿ ਇਨ੍ਹਾਂ ਸੰਨਿਆਸੀਆਂ ਨੂੰ ਟੀਕੇ ਲਾ ਕੇ ਕੰਮ 'ਤੇ ਭੇਜ ਦਿਉ।"

ਇੱਕ ਹੋਰ ਮੌਕੇ 'ਤੇ ਹਿਊਗ ਦੇ ਇੱਕ ਦੋਸਤ ਬੇੜੀ ਦੁਰਘਟਨਾ ਦੇ ਸ਼ਿਕਾਰ ਹੋ ਗਏ ਸਨ ਪਰ ਉਨ੍ਹਾਂ ਨੂੰ ਆਪਣੇ ਦੋਸਤ ਨੂੰ ਦੇਖਣ ਜਾਣ ਤੋਂ ਰੋਕ ਦਿੱਤਾ ਗਿਆ ਅਤੇ ਕੰਮ 'ਤੇ ਆਉਣ ਲਈ ਕਿਹਾ।

ਉਹ ਕਹਿੰਦੇ ਹਨ, "ਮੈਨੂੰ ਲੱਗਾ ਕਿ ਅਸੀਂ ਰਾਕਸ਼ਸ 'ਚ ਬਣਦੇ ਜਾ ਰਹੇ ਹਾਂ। ਮੈਂ ਖ਼ੁਦ ਨੂੰ ਪੁੱਛਿਆ ਕਿ ਮੈਂ ਹੁਣ ਵੀ ਇੱਥੇ ਕਿਉਂ ਹਾਂ।"

ਹਿਊਗ ਨੇ ਨਵੰਬਰ 1982 'ਚ ਆਸ਼ਰਮ ਛੱਡ ਦਿੱਤਾ। ਉਨ੍ਹਾਂ ਨੇ ਕਿਹਾ, "ਕੁਝ ਸਮੇਂ ਲਈ ਮੈਨੂੰ ਲੱਗਿਆ ਕਿ ਮੈਂ ਖਾਲੀ ਹੋ ਗਿਆ ਹਾਂ। ਮੈਂ ਬੇਹੱਦ ਉਲਝਿਆ ਹੋਇਆ ਸੀ। ਮੇਰੇ ਤੋਂ ਹਾਲਾਤ ਸਾਂਭੇ ਨਹੀਂ ਜਾ ਰਹੇ ਸਨ।"

ਜ਼ਿੰਦਗੀ ਮੁੜ ਲੀਹ 'ਤੇ ਲਿਆਉਣ ਤੋਂ ਪਹਿਲਾਂ ਹਿਊਗ ਨੂੰ ਇੱਕ ਹਸਪਤਾਲ 'ਚ 6 ਮਹੀਨੇ ਰਹਿ ਕੇ ਆਪਣੀ ਕਾਊਂਸਲਿੰਗ ਕਰਾਉਣੀ ਪਈ।

'ਵਾਈਲਡ ਵਾਈਲਡ ਕਾਊਂਟਰੀ' ਡਾਕੂਮੈਂਟਰੀ

ਹਿਊਗ ਨੇ ਏਡਿਨਬਰਾ 'ਚ ਕੁਝ ਸਮੇਂ ਤੱਕ ਓਸਟਿਓਪੈਥ ਵਜੋਂ ਕੰਮ ਕੀਤਾ ਅਤੇ ਫਿਰ ਉਹ ਲੰਡਨ, ਮਿਊਨਿਖ ਅਤੇ ਉੱਥੋਂ ਕੈਲੀਫੋਰਨੀਆ ਚਲੇ ਗਏ।

ਸਾਲ 1985 ਤੋਂ ਹੀ ਹਿਊਗ ਕੈਲੀਫੋਰਨੀਆ ਵਿੱਚ ਰਹਿ ਰਹੇ ਹਨ।

ਹਿਊਗ ਦਾ ਕਹਿਣਾ ਹੈ ਕਿ 'ਵਾਈਲਡ ਵਾਈਲਡ ਕਾਊਂਟਰੀ' ਡਾਕੂਮੈਂਟਰੀ ਸੀਰੀਜ਼ 'ਚ ਜੋ ਚੀਜ਼ਾਂ ਦਿਖਾਈਆਂ ਗਈਆਂ ਹਨ ਉਹ ਉਨ੍ਹਾਂ ਦੇ ਓੇਰੇਗਨ ਛੱਡਣ ਤੋਂ ਬਾਅਦ ਦੀਆਂ ਹਨ।

ਸ਼ੀਲਾ ਦੀਆਂ ਗਤੀਵਿਧੀਆਂ ਬਾਰੇ ਹਿਊਗ ਦੇ ਕੋਲ ਪੂਰੀ ਜਾਣਕਾਰੀ ਨਹੀਂ ਸੀ।

ਪਰ ਕੀ ਸ਼ੀਲਾ ਜੋ ਕਰ ਰਹੀ ਸੀ ਉਸ ਬਾਰੇ ਓਸ਼ੋ ਨੂੰ ਸਭ ਕੁਝ ਪਤਾ ਸੀ?

ਹਿਊਗ ਜਵਾਬ ਦਿੰਦੇ ਹਨ, "ਮੈਨੂੰ ਇਸ ਵਿੱਚ ਕੋਈ ਸ਼ੱਕ ਨਹੀਂ...ਓਸ਼ੋ ਨੂੰ ਸਭ ਕੁਝ ਪਤਾ ਸੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)


  • bbc news punjabi

ਇੱਕ ਸਕਾਰਾਤਮਕ ਸੋਚ ਨੇ ਇੰਝ ਬਦਲੀ ਪੰਜਾਬ ਦੇ ਇਨ੍ਹਾਂ ਪਿੰਡਾਂ ਦੇ ਸਰਕਾਰੀ ਸਕੂਲਾਂ ਦੀ ਨੁਹਾਰ

NEXT STORY

Stories You May Like

  • bbc news
    ਬਾਦਲ ਪਿੰਡ ਤੋ ਉੱਠ ਕੇ ਕਾਰੋਬਾਰੀ ਬਣੇ ਨਰੋਤਮ ਢਿੱਲੋਂ ਦੇ ਕਤਲ ਬਾਰੇ ਹੁਣ ਤੱਕ ਕੀ ਖੁਲਾਸੇ ਹੋਏ
  • bbc news
    ਬ੍ਰਿਟੇਨ ਦਾ ਸ਼ਾਹੀ ਪਰਿਵਾਰ: ਕਿੰਗ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ
  • bbc news
    ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ
  • bbc news
    ਚੰਡੀਗੜ੍ਹ ਮੇਅਰ ਦੀ ਚੋਣ ’ਤੇ ਸੁਪਰੀਮ ਕੋਰਟ ਨੇ ਕਿਹਾ, ‘ਇਹ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦਾ ਕਤਲ ਹੈ’
  • bbc news
    ਕਿੰਗ ਚਾਰਲਸ ਨੂੰ ਕੈਂਸਰ: ਹੁਣ ਤੱਕ ਜੋ ਗੱਲਾਂ ਸਾਨੂੰ ਪਤਾ ਹਨ
  • bbc news
    ਪਾਕਿਸਤਾਨ ਦਾ ਉਹ ਇਲਾਕਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਲਈ ਮਰਦਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ
  • bbc news
    ਐੱਗ ਫਰੀਜ਼ਿੰਗ ਕੀ ਹੈ ਜਿਸ ਰਾਹੀਂ ਤੁਸੀਂ ਵੱਡੀ ਉਮਰੇ ਮਾਂ ਬਣ ਸਕਦੇ ਹੋ ਤੇ ਇਹ ਕਿਵੇਂ ਆਈਵੀਐੱਫ ਤੋਂ ਬਿਹਤਰ ਹੈ
  • bbc news
    ਜਾਅਲੀ ਮਾਰਕਸ਼ੀਟ ਨਾਲ ਲਿਆ ਐੱਮਬੀਬੀਐੱਸ ''ਚ ਦਾਖ਼ਲਾ ਤੇ 43 ਸਾਲ ਕੀਤੀ ਡਾਕਟਰੀ
  • murgi had started robbing people  s mobile phones to meet drug needs
    ਨਸ਼ੇ ਦੀ ਪੂਰਤੀ ਲਈ ਲੋਕਾਂ ਦੇ ਮੋਬਾਈਲ ਲੁੱਟਣ ਲੱਗ ਗਿਆ ਸੀ ਮੁਰਗੀ, ਪੁਲਸ ਨੇ ਕੀਤਾ...
  • rains of the month of sawan will start in punjab from today
    ਪੰਜਾਬ 'ਚ ਅੱਜ ਤੋਂ ਸ਼ੁਰੂ ਹੋਵੇਗੀ ਸਾਉਣ ਮਹੀਨੇ ਦੀ ਝੜੀ, ਇਨ੍ਹਾਂ ਜ਼ਿਲ੍ਹਿਆਂ ਲਈ...
  • speeding car kills two youths in punjab
    ਪੰਜਾਬ 'ਚ ਤੇਜ਼ ਰਫ਼ਤਾਰ ਕਾਰ ਨੇ ਲਈ ਦੋ ਨੌਜਵਾਨਾਂ ਦੀ ਜਾਨ, NH 'ਤੇ ਵਾਪਰਿਆ...
  • major incident in phillaur gunshots fired
    ਪੰਜਾਬ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ! ਸਮਾਜਸੇਵੀ ਨੂੰ ਰਸਤੇ 'ਚ ਘੇਰ ਕਰ 'ਤਾ...
  • girl dies after being hit by sd public school bus
    ਜਲੰਧਰ 'ਚ ਵੱਡਾ ਹਾਦਸਾ! ਸਕੂਲ ਬੱਸ ਦੇ ਹੇਠਾਂ ਆਈ ਮਾਸੂਮ, ਤੜਫ਼-ਤੜਫ਼ ਕੇ ਨਿਕਲੀ...
  • up gangster loots jewellery worth rs 25 lakh in jalandhar
    UP ਦੇ ਗੈਂਗਸਟਰ ਨੇ ਜਲੰਧਰ 'ਚ ਲੁੱਟੇ 25 ਲੱਖ ਰੁਪਏ ਦੇ ਗਹਿਣੇ, ਹੋਏ ਵੱਡੇ...
  • 2 accused arrested with 1 kg heroin and 2 pistols
    ਜਲੰਧਰ ਪੁਲਸ ਨੇ 2 ਮੁਲਜ਼ਮਾਂ ਨੂੰ 1 ਕਿੱਲੋ ਹੈਰੋਇਨ ਤੇ 2 ਪਿਸਤੌਲਾਂ ਸਮੇਤ ਕੀਤਾ...
  • 2 accused in bookie mandi assault surrender
    ਬੁੱਕੀ ਮੰਡੀ ਨਾਲ ਵਸੂਲੀ ਲਈ ਕੁੱਟਮਾਰ ਕਰਨ ਵਾਲੇ 2 ਮੁਲਜ਼ਮਾਂ ਨੇ ਕੀਤਾ ਆਤਮ-ਸਮਰਪਣ
Trending
Ek Nazar
rains of the month of sawan will start in punjab from today

ਪੰਜਾਬ 'ਚ ਅੱਜ ਤੋਂ ਸ਼ੁਰੂ ਹੋਵੇਗੀ ਸਾਉਣ ਮਹੀਨੇ ਦੀ ਝੜੀ, ਇਨ੍ਹਾਂ ਜ਼ਿਲ੍ਹਿਆਂ ਲਈ...

punjab government is going to provide a big facility

ਪੰਜਾਬੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਸਹੂਲਤ

major incident in phillaur gunshots fired

ਪੰਜਾਬ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ! ਸਮਾਜਸੇਵੀ ਨੂੰ ਰਸਤੇ 'ਚ ਘੇਰ ਕਰ 'ਤਾ...

girl dies after being hit by sd public school bus

ਜਲੰਧਰ 'ਚ ਵੱਡਾ ਹਾਦਸਾ! ਸਕੂਲ ਬੱਸ ਦੇ ਹੇਠਾਂ ਆਈ ਮਾਸੂਮ, ਤੜਫ਼-ਤੜਫ਼ ਕੇ ਨਿਕਲੀ...

up gangster loots jewellery worth rs 25 lakh in jalandhar

UP ਦੇ ਗੈਂਗਸਟਰ ਨੇ ਜਲੰਧਰ 'ਚ ਲੁੱਟੇ 25 ਲੱਖ ਰੁਪਏ ਦੇ ਗਹਿਣੇ, ਹੋਏ ਵੱਡੇ...

husband wife and child dead on raod accident

ਕਹਿਰ ਓ ਰੱਬਾ! ਹਾਦਸੇ ਨੇ ਤਬਾਹ ਕਰ 'ਤਾ ਟੱਬਰ, ਪਤੀ-ਪਤਨੀ ਦੀ ਮੌਤ ਮਗਰੋਂ ਮਾਸੂਮ...

nuclear talks between iran and european powers

ਈਰਾਨ ਅਤੇ ਯੂਰਪੀ ਸ਼ਕਤੀਆਂ ਵਿਚਕਾਰ 25 ਜੁਲਾਈ ਨੂੰ ਹੋਵੇਗੀ ਪਰਮਾਣੂ ਗੱਲਬਾਤ

punjabi girl in italy

ਇਟਲੀ 'ਚ ਪੰਜਾਬਣ ਧੀ ਨੇ ਵਧਾਇਆ ਮਾਣ, 97% ਅੰਕਾਂ ਨਾਲ ਪਾਸ

bus collision in sri lanka

ਦੋ ਬੱਸਾਂ ਦੀ ਜ਼ਬਰਦਸਤ ਟੱਕਰ, 21 ਲੋਕ ਜ਼ਖਮੀ

christian man arrested in punjab

ਪੰਜਾਬ 'ਚ ਈਸ਼ਨਿੰਦਾ ਦੇ ਦੋਸ਼ 'ਚ ਈਸਾਈ ਵਿਅਕਤੀ ਗ੍ਰਿਫ਼ਤਾਰ

humanity is shameful in jalandhar

ਪੰਜਾਬ 'ਚ ਇਨਸਾਨੀਅਤ ਸ਼ਰਮਸਾਰ! ਨਵਜੰਮੇ ਮੁੰਡੇ ਨੂੰ ਕੱਪੜੇ ’ਚ ਲਪੇਟ ਕੇ ਖੇਤਾਂ...

heavy rains landslides in south korea

ਭਾਰੀ ਮੀਂਹ ਮਗਰੋਂ ਖਿਸਕੀ ਜ਼ਮੀਨ, 18 ਲੋਕਾਂ ਦੀ ਮੌਤ, 9 ਜ਼ਖਮੀ

weather changes in punjab

ਪੰਜਾਬ 'ਚ ਬਦਲਿਆ ਮੌਸਮ, ਛਾਈ ਕਾਲੀ ਘਟਾ, ਜਲੰਧਰ, ਹੁਸ਼ਿਆਰਪੁਰ ਸਣੇ ਕਈ ਥਾਵਾਂ...

pathankot lost contact with many villages

ਵੱਡੀ ਖ਼ਬਰ: ਪਠਾਨਕੋਟ ਦਾ ਕਈ ਪਿੰਡਾਂ ਨਾਲੋਂ ਸੰਪਰਕ ਟੁੱਟਿਆ

iran warns of sanctions

ਈਰਾਨ ਨੇ ਪਾਬੰਦੀਆਂ ਦੇ ਮਾਮਲੇ 'ਚ ਦਿੱਤੀ ਚੇਤਾਵਨੀ

punjabi arrested in us

ਅਮਰੀਕਾ 'ਚ ਪੰਜਾਬੀ ਗ੍ਰਿਫ਼ਤਾਰ, FBI ਬੋਲੀ-'ਇਹ ਪੰਜਾਬੀ ਗੈਂਗ ਇਨਸਾਨ ਨਹੀਂ ਜਾਨਵਰ...

boom in automobile sector  exports increased

ਆਟੋਮੋਬਾਈਲ ਸੈਕਟਰ 'ਚ ਤੇਜ਼ੀ: ਨਿਰਯਾਤ 'ਚ 22 ਪ੍ਰਤੀਸ਼ਤ ਵਾਧਾ

3 smugglerof babbar khalsa international arrested in punjab

ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, BKI ਦੇ 3 ਕਾਰਕੁੰਨ ਹਥਿਆਰਾਂ ਸਣੇ ਗ੍ਰਿਫ਼ਤਾਰ, DGP...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • australia work permit
      ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਇੰਝ ਕਰੋ ਅਪਲਾਈ, ਸਿੱਧਾ ਮਿਲੇਗਾ...
    • 45 days recharge is over this telecom company has brought a new prepaid plan
      ਹੁਣ 45 ਦਿਨ Recharge ਦੀ ਟੈਂਸ਼ਨ ਖਤਮ! ਦੇਖੋ ਇਸ ਕੰਪਨੀ ਦੇ ਧਮਾਕੇਦਾਰ ਪਲਾਨ
    • good news for those taking admission in b ed in punjab
      ਪੰਜਾਬ 'ਚ B.ED 'ਚ ਦਾਖ਼ਲਾ ਲੈਣ ਵਾਲਿਆਂ ਲਈ ਖ਼ੁਸ਼ਖ਼ਬਰੀ, ਮਿਲੀ ਵੱਡੀ ਰਾਹਤ
    • these roads will remain closed today
      ਅੱਜ ਇਹ ਸੜਕਾਂ ਰਹਿਣਗੀਆਂ ਬੰਦ! ਲੱਗ ਗਏ ਬੈਰੀਕੇਡ, ਇੱਧਰ ਆਉਣ ਵਾਲੇ ਸਾਵਧਾਨ
    • the land of this asian country shook with earthquake tremors
      ਭੂਚਾਲ ਦੇ ਝਟਕਿਆਂ ਨਾਲ ਕੰਬੀ ਇਸ ਏਸ਼ੀਆਈ ਦੇਸ਼ ਦੀ ਧਰਤੀ, ਦਹਿਸ਼ਤ ਦੇ ਮਾਰੇ ਘਰਾਂ...
    • important news for those who own kutcha houses in punjab
      ਪੰਜਾਬ 'ਚ ਕੱਚੇ ਮਕਾਨਾਂ ਵਾਲਿਆਂ ਲਈ ਆਈ ਜ਼ਰੂਰੀ ਖ਼ਬਰ, ਵੱਡੀ ਸਕੀਮ ਦਾ ਲਾਭ ਲੈਣਾ...
    • the plane was in the air flames started coming out of the engine
      ਹਵਾ 'ਚ ਸੀ ਜਹਾਜ਼, ਇੰਜਣ 'ਚੋਂ ਨਿਕਲਣ ਲੱਗੀਆਂ ਅੱਗ ਦੀਆਂ ਲਪਟਾਂ; ਵਾਲ-ਵਾਲ ਬਚੀ...
    • after barnala dhuri people will get a big gift today
      ਬਰਨਾਲਾ ਮਗਰੋਂ ਅੱਜ ਧੂਰੀ ਵਾਲਿਆਂ ਨੂੰ ਮਿਲੇਗਾ ਵੱਡਾ ਤੋਹਫ਼ਾ, CM ਮਾਨ ਵੰਡਣਗੇ...
    • aman arora said something big about anmol gagan maan
      ਅਨਮੋਲ ਗਗਨ ਮਾਨ ਬਾਰੇ ਅਮਨ ਅਰੋੜਾ ਕਹਿ ਗਏ ਵੱਡੀ ਗੱਲ, ਅਸਤੀਫ਼ੇ 'ਤੇ ਦਿੱਤਾ ਆਹ...
    • zelenskyy offer ceasefire to putin
      ਇਕ ਹੋਰ ਜੰਗ ਹੋਵੇਗੀ ਖ਼ਤਮ! ਜ਼ੇਲੇਂਸਕੀ ਨੇ ਪੁਤਿਨ ਨੂੰ ਦਿੱਤਾ ਖ਼ਾਸ ਆਫ਼ਰ
    • kyunki saas bhi kabhi bahu thi new promo
      ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਦਾ ਨਵਾਂ ਪ੍ਰੋਮੋ ਹੋਇਆ ਜਾਰੀ
    • BBC News Punjabi ਦੀਆਂ ਖਬਰਾਂ
    • bbc news
      ਔਰਤਾਂ ''ਤੇ ''ਪ੍ਰੀ-ਪ੍ਰੈਗਨੈਂਸੀ'' ਸ਼ੇਪ ’ਚ ਆਉਣ ਦਾ ਦਬਾਅ: ‘ਲੋਕਾਂ ਨੂੰ...
    • bbc news
      ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ...
    • bbc news
      ਤਿੰਨ ਸਾਲਾਂ ਤੋਂ ਮੰਜੇ ’ਤੇ ਪਏ ਹਰਪਾਲ ਲਈ ਰੋਪੜ ਆਈ ਵਿਦੇਸ਼ੀ ਪਤਨੀ, ਇੱਕ ਹਾਦਸੇ ਨੇ...
    • bbc news
      ਪਾਕਿਸਤਾਨ ਚੋਣਾਂ : ''ਮਿਰਜ਼ਾ ਯਾਰ ਇਮਰਾਨ ਖ਼ਾਨ ਜੇਲ੍ਹ ਵਿੱਚ ਅਤੇ ਗੁਆਂਢਣਾ ਜ਼ਿੰਦਾ...
    • bbc news
      ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ...
    • bbc news
      ਭਾਨਾ ਸਿੱਧੂ : ਧਰਨਾ ਚੁੱਕਣ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦਾ ਕਿਹੜਾ ''ਭਰਮ...
    • bbc news
      ਫੇਸਬੁੱਕ ਦੇ 20 ਸਾਲ: ਉਹ ਚਾਰ ਅਹਿਮ ਗੱਲਾਂ ਜਿਨ੍ਹਾਂ ਜ਼ਰੀਏ ਇਸ ਨੇ ਦੁਨੀਆ ਬਦਲੀ
    • bbc news
      ਕਮਰ ਦਰਦ ਦੇ ਕਿਹੜੇ ਇਲਾਜ ਫ਼ਾਇਦਿਆਂ ਨਾਲੋਂ ਵੱਧ ਨੁਕਸਾਨ ਕਰ ਸਕਦੇ ਹਨ
    • bbc news
      ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਪਰਫਿਊਮ ਫੈਕਟਰੀ ਵਿੱਚ ਲੱਗੀ ਅੱਗ, ਇੱਕ ਦੀ ਮੌਤ 9...
    • bbc news
      ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +