ਜਗਤ ਪ੍ਰਕਾਸ਼ ਨੱਡਾ, ਭਾਰਤੀ ਜਨਤਾ ਪਾਰਟੀ ਦੇ ਨਵੇਂ ਕੌਮੀ ਪ੍ਰਧਾਨ ਬਣ ਗਏ ਹਨ
ਜਗਤ ਪ੍ਰਕਾਸ਼ ਨੱਡਾ, ਭਾਰਤੀ ਜਨਤਾ ਪਾਰਟੀ ਦੇ ਨਵੇਂ ਕੌਮੀ ਪ੍ਰਧਾਨ ਬਣ ਗਏ ਹਨ।
ਸੁਭਾਅ ਤੋਂ ਨਰਮ, ਸਭ ਨੂੰ ਨਾਲ ਲੈ ਕੇ ਚੱਲਣ ਵਾਲੇ, ਨਫ਼ਾਸਤ ਪਸੰਦ ਅਤੇ ਆਰਾਮ ਨਾਲ ਕੰਮ ਕਰਨ ਵਾਲੇ ਜੇ ਪੀ ਨੱਡਾ ਦੇ ਰਾਜਨੀਤਿਕ ਜੀਵਨ ਦੇ ਅਗਲੇ ਤਿੰਨ ਸਾਲ ਸਭ ਤੋਂ ਮੁਸ਼ਕਿਲ ਹੋਣ ਜਾ ਰਹੇ ਹਨ। ਉਹ ਸੰਗਠਨ 'ਚ ਅਮਿਤ ਸ਼ਾਹ ਦੀ ਥਾਂ ਲੈ ਰਹੇ ਹਨ।
ਪਾਰਟੀ 'ਚ ਖਿਡਾਰੀ ਤੋਂ ਕਪਤਾਨ ਬਣੇ ਨੱਡਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀ ਹਨ। ਪਰ ਮੋਦੀ ਅਤੇ ਸ਼ਾਹ ਦੋਵੇਂ ਅਕਸਰ ਰਿਸ਼ਤੇ ਤੋਂ ਵਧੇਰੇ ਕੰਮ ਅਤੇ ਨਤੀਜੇ ਦੇਖਦੇ ਹਨ।
ਨੱਡਾ ਮਿਮੀਕਰੀ ਦੇ ਉਸਤਾਦ ਹਨ, ਪਰ ਉਨ੍ਹਾਂ ਦਾ ਇਹ ਗੁਣ ਨਵੀਂ ਭੂਮਿਕਾ ਵਿੱਚ ਕੰਮ ਨਹੀਂ ਆਉਣ ਵਾਲਾ। ਵਿਦਿਆਰਥੀ ਜੀਵਨ ਵਿੱਚ ਉਹ ਇੱਕ ਚੰਗੇ ਐਨਸੀਸੀ ਕੈਡਿਟ ਰਹੇ ਹਨ।
ਇਹ ਵੀ ਪੜ੍ਹੋ
ਨੱਡਾ ਦਾ ਸਿਆਸੀ ਉਭਾਰ
ਸਿਆਸੀ ਉਭਾਰ ਜੀਵਨ ਵਿੱਚ ਉਨ੍ਹਾਂ ਨੂੰ ਆਪਣੀ ਮਿਹਨਤ ਤੋਂ ਜ਼ਿਆਦਾ ਹੀ ਮਿਲਿਆ ਹੈ। ਉਨ੍ਹਾਂ ਦਾ ਸਿਆਸੀ ਉਭਾਰ 1992 ਵਿੱਚ ਬਾਬਰੀ ਮਸਜ਼ਿਦ ਢਾਉਣ ਤੋਂ ਬਾਅਦ ਰਾਸ਼ਟਰੀ ਸਵੈਮ ਸੇਵਕ ਸੰਘ ਉੱਤੇ ਪਾਬੰਦੀ ਲੱਗਣ 'ਤੇ ਹੋਇਆ। ਉਸ ਤੋਂ ਬਾਅਦ ਉਨ੍ਹਾਂ ਦਾ ਸਿਆਸੀ ਸੁਭਾਅ ਥੋੜਾ ਹਮਲਾਵਰ ਹੋਇਆ।
ਸਾਲ 1993 ਵਿੱਚ, ਉਹ ਪਹਿਲੀ ਵਾਰ ਵਿਧਾਇਕ ਬਣੇ ਅਤੇ ਇੱਕ ਸਾਲ ਵਿੱਚ ਹੀ ਵਿਰੋਧੀ ਧਿਰ ਦੇ ਨੇਤਾ ਬਣ ਗਏ। ਦੂਜੀ ਅਤੇ ਤੀਜੀ ਵਾਰ ਜਿੱਤੇ ਤਾਂ ਉਹ ਹਿਮਾਚਲ ਸਰਕਾਰ ਵਿੱਚ ਮੰਤਰੀ ਬਣ ਗਏ। ਉਸ ਤੋਂ ਬਾਅਦ ਉਨ੍ਹਾਂ ਕਦੇ ਵਿਧਾਨ ਸਭਾ ਚੋਣਾਂ ਨਹੀਂ ਲੜੀਆਂ ਅਤੇ ਰਾਜ ਸਭਾ ਦੇ ਮੈਂਬਰ ਬਣੇ।
ਨੱਡਾ ਨੇ ਹਿਮਾਚਲ ਦੀ ਸਿਆਸਤ ਵਿੱਚ ਰਹਿੰਦਿਆਂ ਪ੍ਰੇਮ ਕੁਮਾਰ ਧੂਮਲ ਅਤੇ ਸ਼ਾਂਤਾ ਕੁਮਾਰ ਦੀ ਧੜੇਬੰਦੀ ਤੋਂ ਦੂਰੀ ਬਣਾਈ ਰੱਖੀ। ਜਦੋਂ ਮੋਦੀ ਹਿਮਾਚਲ 'ਚ ਭਾਜਪਾ ਦੇ ਇੰਚਾਰਜ ਸਨ, ਤਾਂ ਨੱਡਾ ਲਗਾਤਾਰ ਉਨ੍ਹਾਂ ਨਾਲ ਰਹੇ। ਉਸ ਵੇਲੇ ਦੀ ਦੋਸਤੀ 2014 ਵਿੱਚ ਵੀ ਕੰਮ ਆਈ।
ਨੱਡਾ ਦੀ ਪਹਿਲਾਂ ਹੀ ਸੀ 'ਪ੍ਰਧਾਨਗੀ' ਦੇ ਅਹੁਦੇ 'ਤੇ ਅੱਖ?
ਜੇ ਪੀ ਨੱਡਾ ਸਾਢੇ ਪੰਜ ਸਾਲ ਪਹਿਲਾਂ ਵੀ ਪ੍ਰਧਾਨਗੀ ਦੇ ਅਹੁਦੇ ਦੀ ਦੌੜ ਵਿੱਚ ਸੀ, ਪਰ ਅਮਿਤ ਸ਼ਾਹ ਤੋਂ ਮਾਤ ਖਾ ਗਏ। ਫਿਰ ਕੇਂਦਰੀ ਮੰਤਰੀ ਮੰਡਲ ਦੀ ਸ਼ੋਭਾ ਬਣੇ।
ਇਸ ਵਾਰ ਮੋਦੀ ਜਿੱਤੇ ਪਰ ਜੇ ਪੀ ਨੱਡਾ ਮੰਤਰੀ ਨਹੀਂ ਬਣੇ। ਇਸ ਨੂੰ ਲੈ ਕੇ ਉਨ੍ਹਾਂ ਵਿੱਚ ਨਿਰਾਸ਼ਾ ਸੀ।
ਪਰ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ।
ਨੱਡਾ ਦੀ 'ਵਫ਼ਾਦਾਰੀ' ਤੇ 'ਢਿੱਲਮੁੱਲ' ਰਵੱਈਆ
ਜੇ ਪੀ ਨੱਡਾ ਦੀ ਵਿਚਾਰਧਾਰਕ ਵਫ਼ਾਦਾਰੀ ਅਤੇ ਸਾਰਿਆਂ ਨੂੰ ਨਾਲ ਤੋਰਨ ਦੀ ਯੋਗਤਾ ਬਾਰੇ ਕੋਈ ਸ਼ੱਕ ਨਹੀਂ ਹੈ। ਜੇ ਕੋਈ ਕੰਮ ਲੈਕੇ ਜਾਵੇ ਤਾਂ ਉਹ ਗੱਲਬਾਤ ਤੋਂ ਸੰਤੁਸ਼ਟ ਹੋ ਕੇ ਹੀ ਮੁੜ੍ਹਦਾ ਹੈ। ਇਹ ਅਲਗ ਗੱਲ ਹੈ ਕਿ ਕੰਮ ਕਦੇ ਨਹੀਂ ਹੁੰਦਾ। ਇਸ ਦੇ ਪੀੜਤ ਨੇਤਾ ਅਤੇ ਵਰਕਰ ਦੋਵੇਂ ਰਹੇ ਹਨ।
ਨੱਡਾ ਪ੍ਰਸ਼ਨਾਂ ਨੂੰ ਟਾਲਣ ਵਿੱਚ ਨਿਪੁੰਨ ਹਨ। ਜਾਣਕਾਰੀ ਸਭ ਕੁਝ ਹੁੰਦੀ ਹੈ, ਪਰ ਦੱਸਦੇ ਕੁਝ ਨਹੀਂ। ਪੱਤਰਕਾਰਾਂ ਨਾਲ ਚੰਗੀ ਦੋਸਤੀ ਰਹਿੰਦੀ ਹੈ, ਪਰ ਪਾਰਟੀ ਦੀ ਜਾਣਕਾਰੀ ਦੇਣ 'ਚ ਅਮਿਤ ਸ਼ਾਹ ਵਾਂਗ ਹੀ ਮਿੱਤਰਤਾਪੂਰਣ ਹਨ।
ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਮਿਲੀ, ਉਸ ਲਈ ਉਨ੍ਹਾਂ ਦਾ ਸੁਭਾਅ ਸਭ ਤੋਂ ਵੱਡੀ ਰੁਕਾਵਟ ਰਿਹਾ।
ਨੱਡਾ ਨੂੰ ਕੌਮੀ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਅਮਿਤ ਸ਼ਾਹ ਤੋਂ ਬਾਅਦ ਮਿਲ ਰਹੀ ਹੈ
ਨੱਡਾ ਦੀ 'ਬਦਕਿਸਮਤੀ' ਜਾਂ 'ਖੁਸ਼ਕਿਸਮਤੀ'
ਨੱਡਾ ਦੀ ਬਦਕਿਸਮਤੀ ਕਹੋ ਜਾਂ ਚੰਗੀ ਕਿਸਮਤ, ਕੌਮੀ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਅਮਿਤ ਸ਼ਾਹ ਤੋਂ ਬਾਅਦ ਮਿਲ ਰਹੀ ਹੈ।
ਖੁਸ਼ਕਿਸਮਤੀ ਇਸ ਲਈ ਕਹੀ ਜਾ ਸਕਦੀ ਹੈ ਕਿਉਂਕਿ ਅਮਿਤ ਸ਼ਾਹ ਨੇ ਪਿਛਲੇ ਪੰਜ ਸਾਲਾਂ ਵਿੱਚ ਪਾਰਟੀ ਦੇ ਸੰਗਠਨ ਦਾ ਢਾਂਚਾ ਹੀ ਨਹੀਂ, ਬਲਕਿ ਕਾਰਜ-ਸੱਭਿਆਚਾਰ ਵੀ ਬਦਲ ਦਿੱਤਾ ਹੈ।
ਪੁਰਾਣੇ ਲੋਕ ਸ਼ਿਕਾਇਤ ਕਰਦੇ ਹਨ ਕਿ ਪਹਿਲੇ ਵਾਲੀ ਭਾਜਪਾ ਹੁਣ ਨਹੀਂ ਰਹੀ। ਨਵੇਂ ਲੋਕ ਖੁਸ਼ ਹਨ ਕਿ ਮੋਦੀ-ਸ਼ਾਹ ਦੇ ਨਵੇਂ ਕਾਰਜ ਸਭਿਆਚਾਰ ਨੇ ਪਾਰਟੀ ਵਿੱਚ ਜਿੱਤ ਦੀ ਭੁੱਖ ਜਗਾ ਦਿੱਤੀ ਹੈ।
ਹੁਣ ਚੋਣ ਹਾਰਨ ਤੋਂ ਬਾਅਦ ਵੱਡੇ ਲੀਡਰ ਸਿਨੇਮਾ ਵੇਖਣ ਨਹੀਂ ਜਾਂਦੇ। ਹਾਰ ਮਾੜੀ ਲੱਗਦੀ ਹੈ ਅਤੇ ਜਿੱਤ ਦਾ ਜਸ਼ਨ ਮਨਾਇਆ ਜਾਂਦਾ ਹੈ।
ਬਦਕਿਸਮਤੀ ਇਸ ਕਰ ਕੇ ਹੈ ਕਿ ਅਮਿਤ ਸ਼ਾਹ ਨੇ ਜਿਹੜੀ ਲ਼ਕੀਰ ਖਿੱਚੀ ਹੈ, ਉਸ ਨੂੰ ਵੱਡਾ ਕਰਨ ਲਈ ਪੂਰਾ ਜ਼ੋਰ ਲਗਾਣਾ ਪਵੇਗਾ, ਫਿਰ ਵੀ ਸਫ਼ਲਤਾ ਦੀ ਕੋਈ ਗਰੰਟੀ ਨਹੀਂ ਹੈ।
ਰਾਜਨੀਤੀ ਦੇ ਮੌਦਾਨ ’ਚ ਜੇ ਪੀ ਨੱਡਾ ਦਾ ਪ੍ਰਦਰਸ਼ਨ ਔਸਤਨ ਹੀ ਰਿਹਾ ਹੈ।
ਕਿਉਂ ਨੱਡਾ ਨਹੀਂ ਛੱਡ ਪਾਏ ਕੋਈ ਵੱਡੀ ਛਾਪ
ਹਿਮਾਚਲ ਪ੍ਰਦੇਸ਼ ਜਾਂ ਕੇਂਦਰ ਵਿੱਚ ਮੰਤਰੀ ਬਣ ਕੇ ਵੀ ਜੇ ਪੀ ਨੱਡਾ ਆਪਣੀ ਕੋਈ ਛਾਪ ਨਹੀਂ ਛੱਡ ਪਾਏ। ਉਨ੍ਹਾਂ ਦਾ ਪ੍ਰਦਰਸ਼ਨ ਔਸਤਨ ਹੀ ਰਿਹਾ ਹੈ।
ਫਿਰ, ਹਿਮਾਚਲ ਜਾਂ ਦੇਸ਼ ਦੇ ਹੋਰ ਰਾਜਾਂ ਵਿੱਚ ਵੀ ਭਾਜਪਾ ਦਾ 'ਭਾਈ ਸਹਿਬ' ਵਾਲਾ ਜੋ ਸਭਿਆਚਾਰ ਚਲਦਾ ਰਿਹਾ ਹੈ, ਉਹ ਹੁਣ ਨਹੀਂ ਚੱਲਣ ਵਾਲਾ। ਨੱਡਾ, ਇਸ ਹੀ ਸਿਆਸੀ ਸੱਭਿਆਚਾਰ ਵਿੱਚ ਵੱਡੇ ਹੋਏ ਹਨ।
ਅਮਿਤ ਸ਼ਾਹ ਨੂੰ ਇਹ ਲਾਭ ਮਿਲਿਆ ਕਿ ਉਹ ਛੋਟੀ ਉਮਰ ਤੋਂ ਹੀ ਮੋਦੀ ਦੇ ਕਾਰਜ ਸਭਿਆਚਾਰ ਦਾ ਹਿੱਸਾ ਰਹੇ ਹਨ। ਇਸ ਲਈ, ਨੱਡਾ ਅੱਗੇ ਬਹੁਤ ਸਾਰੀਆਂ ਚੁਣੌਤੀਆਂ ਹਨ।
ਗੌਤਮ ਬੁੱਧ ਦਾ ਉਹ ਕਿੱਸਾ
ਗੌਤਮ ਬੁੱਧ ਦਾ ਇੱਕ ਕਿੱਸਾ ਹੈ। ਇੱਕ ਵਾਰ ਇੱਕ ਵਿਅਕਤੀ ਬੁੱਧ ਕੋਲ ਆਇਆ ਅਤੇ ਕਿਹਾ ਕਿ ਮੈਂ ਬਹੁਤ ਮੁਸੀਬਤ ਵਿਚ ਹਾਂ, ਕੁਝ ਉਪਾਅ ਸੁਝਾਓ। ਬੁੱਧ ਨੇ ਬੈਠਣ ਦਾ ਇਸ਼ਾਰਾ ਕੀਤਾ।
ਉਹ ਕੁਝ ਸਮੇਂ ਲਈ ਅੱਖਾਂ ਬੰਦ ਕਰਕੇ ਬੈਠਾ ਰਿਹਾ। ਫਿਰ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਪਏ। ਕੁਝ ਦੇਰ ਬਾਅਦ ਜਾਗਿਆ, ਕਿਹਾ ਮਿਲ ਗਿਆ ਅਤੇ ਫਿਰ ਚਲਾ ਗਿਆ।
ਭਗਵਾਨ ਬੁੱਧ ਦੇ ਚਚੇਰੇ ਭਰਾ ਉੱਥੇ ਮੌਜੂਦ ਸਨ। ਉਨ੍ਹਾਂ ਪੁੱਛਿਆ, "ਇਹ ਕੀ ਹੋਇਆ? ਉਹ ਆਇਆ, ਰੋਇਆ ਅਤੇ ਬੋਲਿਆ, ਕਿ ਮਿਲ ਗਿਆ। ਇਹ ਕਹਿ ਕਿ ਉਹ ਚਲਾ ਗਿਆ। ਉਸਨੇ ਕੁਝ ਨਹੀਂ ਪੁੱਛਿਆ, ਤੁਸੀਂ ਕੁਝ ਨਹੀਂ ਕਿਹਾ।"
ਬੁੱਧ ਨੇ ਕਿਹਾ, "ਤੁਸੀਂ ਚੰਗੇ ਘੋੜਸਵਾਰ ਰਹੇ ਹੋ, ਇਸ ਲਈ ਮੈਂ ਤੁਹਾਨੂੰ ਘੋੜੇ ਦੀ ਮਿਸਾਲ ਦਿੰਦਾ ਹਾਂ। ਤਿੰਨ ਕਿਸਮਾਂ ਦੇ ਘੋੜੇ ਹੁੰਦੇ ਹਨ। ਇੱਕ, ਚਾਬੁਕ ਮਾਰਨ ਨਾਲ ਚੱਲਦਾ ਹੈ। ਦੂਜਾ, ਚਾਬੁਕ ਲਹਿਰਾਉਣ ਨਾਲ ਹੀ ਰਫ਼ਤਾਰ ਫੜ ਲੈਂਦਾ ਹੈ। ਤੀਜਾ, ਮਾਲਕ ਦੇ ਪੈਰਾਂ ਦੇ ਇਸ਼ਾਰੇ ਨੂੰ ਹੀ ਸਮਝ ਕੇ ਹਵਾ ਨਾਲ ਗੱਲਾਂ ਕਰਨ ਲੱਗ ਪੈਂਦਾ ਹੈ।"
ਉਨ੍ਹਾਂ ਅੱਗੇ ਕਿਹਾ, "ਮਨੁੱਖ ਦੀਆਂ ਵੀ ਤਿੰਨ ਕਿਸਮਾਂ ਹਨ ਅਤੇ ਇਹ ਤੀਜੀ ਸ਼੍ਰੇਣੀ ਦਾ ਸੀ।"
ਅਮਿਤ ਸ਼ਾਹ ਦਾ ਵੀ ਇਹ ਗੁਣ ਸੀ ਕਿ ਉਹ ਪ੍ਰਧਾਨ ਮੰਤਰੀ ਦੇ ਇਸ਼ਾਰੇ ਨੂੰ ਸਮਝਦੇ ਸਨ। ਇਸ ਲਈ ਉਨ੍ਹਾਂ ਨੂੰ ਪਾਰਟੀ ਚਲਾਉਣ ਜਾਂ ਸਖ਼ਤ ਅਤੇ ਵੱਡੇ ਫੈਸਲੇ ਲੈਣ ਵਿੱਚ ਕੋਈ ਮੁਸ਼ਕਲ ਨਹੀਂ ਆਈ।
ਕੀ ਨੱਡਾ ਅਜਿਹਾ ਕਰ ਪਾਉਣਗੇ? ਲੋਕ ਸਭਾ ਚੋਣਾਂ ਦੌਰਾਨ ਇਸ ਵਾਰ ਉੱਤਰ ਪ੍ਰਦੇਸ਼ ਦਾ ਚਾਰਜ ਜੇਪੀ ਨੱਡਾ ਕੋਲ ਸੀ।
ਅਮਿਤ ਸ਼ਾਹ ਨੇ ਨੱਡਾ ਬਾਰੇ ਕੀ ਕਿਹਾ ਸੀ?
ਕਿਸੀ ਚਰਚਾ ਵਿੱਚ ਪਾਰਟੀ ਦੇ ਇੱਕ ਨੇਤਾ ਨੇ ਅਮਿਤ ਸ਼ਾਹ ਤੋਂ ਨੱਡਾ ਦੇ ਸੁਭਾਅ ਬਾਰੇ ਪੁੱਛਿਆ। ਅਮਿਤ ਸ਼ਾਹ ਦਾ ਸੰਖੇਪ ਜਵਾਬ ਸੀ- ਨੱਡਾ ਜੀ ਇੱਕ ਖੁਸ਼ਹਾਲ ਜੀਵ ਹਨ। ਹੁਣ ਤੁਸੀਂ ਆਪਣੇ ਆਪ ਦੇ ਅਨੁਸਾਰ ਇਸ ਦਾ ਅਰਥ ਕੱਢ ਸਕਦੇ ਹੋ।
ਨੱਡਾ ਨੂੰ ਮਿਲੀ ਇਸ ਜ਼ਿੰਮੇਵਾਰੀ ਨਾਲ ਖੜ੍ਹੇ ਹੋਏ ਦੋ ਸਵਾਲ
ਹੁਣ ਦੋ ਸਵਾਲ ਖੜ੍ਹੇ ਹੁੰਦੇ ਹਨ। ਇਕ, ਨੱਡਾ ਦੇ ਸੁਭਾਅ ਬਾਰੇ ਜਾਣਨ ਦੇ ਬਾਵਜੂਦ ਉਨ੍ਹਾਂ ਨੂੰ ਇਨ੍ਹੀਂ ਵੱਡੀ ਜ਼ਿੰਮੇਵਾਰੀ ਕਿਉਂ ਸੌਂਪੀ ਜਾ ਰਹੀ ਹੈ?
ਇਸ ਤੋਂ ਪੈਦਾ ਹੁੰਦਾ ਹੈ ਦੂਜਾ ਸਵਾਲ। ਕੀ ਅਮਿਤ ਸ਼ਾਹ ਪਰਦੇ ਦੇ ਪਿੱਛੇ ਰਹਿ ਕੇ ਪਾਰਟੀ ਚਲਾਉਣਗੇ?
ਦੂਜੇ ਸਵਾਲ ਦਾ ਜਵਾਬ ਪਹਿਲਾਂ ਦਿੰਦੇ ਹਾਂ, ਇਹ ਜਵਾਬ ਹੈ ਨਹੀਂ, ਨੱਡਾ ਨੂੰ ਕੰਮ ਕਰਨ ਦੀ ਪੂਰੀ ਆਜ਼ਾਦੀ ਮਿਲੇਗੀ। ਜੇ ਤੁਸੀਂ ਮੋਦੀ-ਸ਼ਾਹ ਦੇ ਪਿਛਲੇ ਪੰਜ ਸਾਲਾਂ 'ਤੇ ਨਜ਼ਰ ਮਾਰੋ, ਤਾਂ ਤੁਸੀਂ ਦੇਖੋਗੇ ਕਿ ਉਨ੍ਹਾਂ ਨੇ ਜਿਸ ਨੂੰ ਜ਼ਿੰਮੇਵਾਰੀ ਸੌਂਪੀ, ਉਸ 'ਤੇ ਪੂਰਾ ਭਰੋਸਾ ਵੀ ਜਤਾਇਆ।
ਫਿਰ ਉਸ ਦੇ ਕੰਮਕਾਜ ਵਿਚ ਦਖਲਅੰਦਾਜ਼ੀ ਨਹੀਂ ਕਰਦੇ। ਫਿਰ ਉਹ ਮੁੱਖ ਮੰਤਰੀ ਹੋਣ ਜਾਂ ਰਾਜ ਪ੍ਰਧਾਨ। ਚੰਗੇ ਅਤੇ ਮਾੜੇ ਵਿੱਚ ਉਹ ਉਨ੍ਹਾਂ ਨਾਲ ਖੜੇ ਹੁੰਦੇ ਹਨ।
ਪਹਿਲੇ ਪ੍ਰਸ਼ਨ ਦਾ ਉੱਤਰ ਇਹ ਹੈ ਕਿ ਇਹ ਫ਼ੈਸਲਾ ਇਕ ਦਿਨ ਜਾਂ ਇਕ ਮਹੀਨੇ ਵਿੱਚ ਨਹੀਂ ਲਿਆ ਗਿਆ ਹੈ। ਇਹ ਇੱਕ ਦੂਰ- ਅੰਦੇਸ਼ ਰਣਨੀਤੀ ਦੇ ਤਹਿਤ ਸੋਚ-ਵਿਚਾਰ ਨਾਲ ਲਿਆ ਗਿਆ ਫ਼ੈਸਲਾ ਹੈ।
'ਨੱਡਾ' ਅਤੇ 'ਸੰਤੋਸ਼' ਦੀ ਜੋੜੀ
ਜੇਪੀ ਨੱਡਾ ਨੂੰ ਪ੍ਰਧਾਨ ਬਣਾਉਣ ਦਾ ਫ਼ੈਸਲਾ ਬਹੁਤ ਪਹਿਲਾਂ ਕਰ ਲਿਆ ਗਿਆ ਸੀ। ਇਸੇ ਕਰਕੇ ਰਾਮ ਲਾਲ ਨੂੰ ਹਟਾ ਕੇ ਕਰਨਾਟਕ ਦੇ ਬੀ ਐਲ ਸੰਤੋਸ਼ ਨੂੰ ਕੌਮੀ ਜਨਰਲ ਸਕੱਤਰ (ਸੰਗਠਨ) ਬਣਾਇਆ ਗਿਆ ਸੀ।
ਸੰਤੋਸ਼, ਨੱਡਾ ਤੋਂ ਬਿਲਕੁਲ ਉਲਟ ਸੁਭਾਅ ਵਾਲੇ ਹਨ। ਹਾਰਡ ਟਾਸਕ ਮਾਸਟਰ। ਨਤੀਜੇ ਵਿੱਚ ਕੋਈ ਪੱਖਪਾਤ ਨਹੀਂ ਕਰਦੇ। ਸਖ਼ਤੀ ਉਨ੍ਹਾਂ ਦੀ ਰਣਨੀਤੀ ਨਹੀਂ, ਸੁਭਾਅ ਦਾ ਇੱਕ ਹਿੱਸਾ ਹੈ।
ਨੱਡਾ ਅਤੇ ਸੰਤੋਸ਼ ਦੀ ਜੋੜੀ, ਇੱਕ ਦੂਜੇ ਦੇ ਪੂਰਕ ਹੈ। ਜਿੱਥੇ ਜੇਪੀ ਨੱਡਾ ਦੇ ਨਰਮ ਸੁਭਾਅ ਨਾਲ ਕੰਮ ਨਹੀਂ ਚਲੇਗਾ, ਉੱਥੇ ਉਂਗਲੀ ਟੇਢੀ ਕਰਨ ਲਈ ਬੀ ਐਲ ਹਨ। ਹੁਣ ਸੰਗਠਨ ਦੇ ਹੇਠਾਂ ਦਾ ਕੰਮ ਉਹ ਹੀ ਦੇਖਣਗੇ।
ਬੀ ਐਲ ਸੰਤੋਸ਼ 'ਤੇ ਸਿਰਫ਼ ਮੋਦੀ ਅਤੇ ਸ਼ਾਹ ਦੀ ਹੀ ਨਹੀਂ, ਸੰਘ ਦੀ ਵੀ ਪੂਰੀ ਕਿਰਪਾ ਹੈ। ਇਸ ਲਈ ਭਾਜਪਾ ਵਿੱਚ ਇੱਕ ਨਵੇਂ ਦੌਰ ਦਾ ਆਗਾਜ਼ ਹੋਣ ਜਾ ਰਿਹਾ ਹੈ।
ਵਿਰੋਧੀਆਂ ਅਨੁਸਾਰ, ਭਾਜਪਾ ਦੋ ਲੋਕਾਂ ਦੀ ਪਾਰਟੀ ਹੈ। ਜੋ ਕਰ ਇਸ ਨੂੰ ਸੱਚ ਮੰਨ ਲਈਏ, ਹੁਣ ਭਾਜਪਾ ਚਾਰ ਲੋਕਾਂ ਦੀ ਪਾਰਟੀ ਬਣਨ ਜਾ ਰਹੀ ਹੈ। ਪਾਰਟੀ ਦੇ ਵਿਰੋਧੀਆਂ ਲਈ ਇਹ ਚੰਗੀ ਖ਼ਬਰ ਨਹੀਂ ਹੈ।
ਇਹ ਵੀ ਪੜ੍ਹੋ
ਇਹ ਵੀ ਦੇਖੋ
https://www.youtube.com/watch?v=MMwnxIDjHgI
https://www.youtube.com/watch?v=cdC8Djz21ig
https://www.youtube.com/watch?v=3D-nFu_5QKI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
![](https://static.jagbani.com/jb2017/images/bbc-footer.png)
ਜਾਣੋ ਸੂਬੇਦਾਰ ਕਰਮ ਸਿੰਘ ਬਾਰੇ ਜਿੰਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਯਾਦ ਕਰ ਰਹੇ ਨੇ
NEXT STORY