ਤੇਜਿੰਦਰਪਾਲ ਸਿੰਘ ਬੱਗਾ ਨੂੰ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹਰੀਨਗਰ ਸੀਟ ਤੋਂ ਟਿਕਟ ਦਿੱਤਾ ਹੈ। ਦੇਰ ਰਾਤ ਪਾਰਟੀ ਨੇ ਉਨ੍ਹਾਂ ਦੇ ਨਾਮ ਦਾ ਐਲਾਨ ਕਰ ਦਿੱਤਾ।
ਭਾਜਪਾ ਅਤੇ ਅਕਾਲੀ ਦਲ ਵਿਚਾਲੇ ਇਸ ਵਿਧਾਨ ਸਭਾ ਚੋਣਾਂ ਵਿੱਚ ਗਠਜੋੜ ਨਹੀਂ ਹੋ ਸਕਿਆ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਟਿਕਟ ਦੇਣ ਪਿੱਛੇ ਇਹ ਬਹੁਤ ਵੱਡਾ ਕਾਰਨ ਹੈ।
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਨਾਮਜ਼ਦਗੀ ਲਈ ਅੱਜ ਆਖ਼ਰੀ ਤਰੀਕ ਹੈ। 8 ਫਰਵਰੀ ਨੂੰ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ ਚੋਣਾਂ ਹੋਣੀਆਂ ਹਨ।
ਤੇਜਿੰਦਰ ਬੱਗਾ ਦੇ ਨਾਮ ਦੇ ਐਲਾਨ ਦੇ ਨਾਲ ਹੀ ਸਵੇਰ ਤੋਂ ਹੀ #Bagga4HariNagar ਟਵਿੱਟਰ 'ਤੇ ਟਰੈਂਡ ਕਰ ਰਿਹਾ ਸੀ।
ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਜੱਦੋਜਹਿਦ ਵਿਚਾਲੇ ਤੇਜਿੰਦਰਪਾਲ ਬੱਗਾ ਨੇ ਬੀਬੀਸੀ ਨਾਲ ਗੱਲਬਾਤ ਕੀਤੀ।
'ਟਵਿੱਟਰ' ਤੋਂ 'ਵਿਧਾਇਕ ਦੀ ਟਿਕਟ' ਤੱਕ
34 ਸਾਲ ਦੇ ਤੇਜਿੰਦਰਪਾਲ ਬੱਗਾ ਦੇ ਟਵਿੱਟਰ 'ਤੇ 6.4 ਲੱਖ ਫੌਲੋਅਰ ਹਨ। ਜਦੋਂ ਭਾਜਪਾ ਦਿੱਲੀ ਦੀ ਪਹਿਲੀ ਸੂਚੀ ਵਿੱਚ ਉਨ੍ਹਾਂ ਦਾ ਨਾਮ ਨਹੀਂ ਆਇਆ ਤਾਂ ਵੀ ਟਵਿੱਟਰ 'ਤੇ ਉਨ੍ਹਾਂ ਦੇ ਪੱਖ ਵਿੱਚ ਮੁਹਿੰਮ ਜਿਹੀ ਦਿਖੀ ਸੀ।
ਉਨ੍ਹਾਂ ਨੂੰ ਟ੍ਰੋਲ ਵੀ ਕੀਤਾ ਗਿਆ। ਤਾਂ ਕੀ ਟਵਿੱਟਰ 'ਤੋ ਫ਼ੈਨ ਫੌਲੋਇੰਗ ਅਤੇ ਟ੍ਰੋਲਿੰਗ ਦੇਖ ਕੇ ਬੱਗਾ ਨੂੰ ਇਹ ਟਿਕਟ ਮਿਲਿਆ? ਇਸ ਸਵਾਲ 'ਤੇ ਬੱਗਾ ਜ਼ੋਰ ਦੀ ਹੱਸੇ।
ਫਿਰ ਛੇਤੀ ਹੀ ਚੋਣ ਉਮੀਦਵਾਰ ਵਾਲੀ ਗੰਭੀਰਤਾ ਵਿਖਾਉਂਦਿਆਂ ਉਨ੍ਹਾਂ ਨੇ ਕਿਹਾ, "ਇੱਕ ਗੱਲ ਦੱਸੋ, ਲੋਕ ਤੁਹਾਡੇ ਨਾਲ ਜਿਸ ਭਾਸ਼ਾ ਵਿੱਚ ਗੱਲ ਕਰਣਗੇ, ਤੁਸੀਂ ਵੀ ਤਾਂ ਉਸੇ ਭਾਸ਼ਾ ਵਿੱਚ ਗੱਲ ਕਰੋਗੇ ਨਾ? ਤਾਂ ਮੈਂ ਵੀ ਉਹੀ ਕਰਦਾ ਹਾਂ।"
ਇਹ ਵੀ ਪੜ੍ਹੋ
ਉਨ੍ਹਾਂ ਅੱਗੇ ਕਿਹਾ, "ਫਿਰ ਲੋਕ ਮੈਨੂੰ ਟ੍ਰੋਲ ਕਹਿੰਦੇ ਹਨ। ਮੈਨੂੰ ਅਜਿਹੀਆਂ ਗੱਲਾਂ ਦੀ ਕੋਈ ਪਰਵਾਹ ਨਹੀਂ। ਮੈਂ ਤਾਂ ਬੱਸ ਆਪਣਾ ਕੰਮ ਕਰਦਾ ਹਾਂ ਅਤੇ ਕਰਦਾ ਰਹਾਗਾਂ।"
ਅਜਿਹਾ ਨਹੀਂ ਹੈ ਕਿ ਬੱਗਾ ਰਾਜਨੀਤੀ ਵਿੱਚ ਨਵੇਂ ਹਨ। ਸਾਲ 2017 ਵਿੱਚ ਉਨ੍ਹਾਂ ਨੂੰ ਪਾਰਟੀ ਨੇ ਅਧਿਕਾਰਤ ਤੌਰ 'ਤੇ ਦਿੱਲੀ ਭਾਜਪਾ ਦਾ ਬੁਲਾਰਾ ਬਣਾਇਆ ਸੀ।
ਪ੍ਰਸ਼ਾਂਤ ਭੂਸ਼ਣ 'ਤੇ ਹਮਲਾ
ਪਰ ਪਹਿਲੀ ਵਾਰ ਬੱਗਾ ਚਰਚਾ 'ਚ ਉਦੋਂ ਆਏ ਜਦੋਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਪੁਰਾਣੇ ਸਾਥੀ ਅਤੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ 'ਤੇ ਸਿਆਸੀ ਹਮਲਾ ਕੀਤਾ ਸੀ।
ਪ੍ਰਸ਼ਾਂਤ ਭੂਸ਼ਣ ਦੇ ਇੱਕ ਬਿਆਨ 'ਤੇ ਉਨ੍ਹਾਂ ਨੂੰ ਇਤਰਾਜ਼ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਸ਼ਮੀਰ ਵਿੱਚ ਰਾਏਸ਼ੁਮਾਰੀ ਹੋਣੀ ਚਾਹੀਦੀ ਹੈ।
ਫਿਲਹਾਲ ਇਹ ਮਾਮਲਾ ਕੋਰਟ ਵਿੱਚ ਹੈ ਪਰ ਬੱਗਾ ਮੁਤਾਬਕ ਇਹ ਸਵਾਲ ਉਨ੍ਹਾਂ ਦਾ ਪਿੱਛਾ ਹੀ ਨਹੀਂ ਛੱਡਦਾ।
ਇਸ ਮੁੱਦੇ 'ਤੇ ਉਨ੍ਹਾਂ ਨੇ ਜ਼ਿਆਦਾ ਕੁਝ ਬੋਲਣ ਤੋਂ ਇਨਕਾਰ ਕਰਦਿਆਂ ਕਿਹਾ, "ਜੋ ਕੋਈ ਦੇਸ ਨੂੰ ਤੋੜਨ ਦੀ ਗੱਲ ਕਰੇਗਾ ਤਾਂ ਉਸ ਦਾ ਉਹੀ ਹਾਲ ਹੋਵੇਗਾ, ਜੋ ਪ੍ਰਸ਼ਾਂਤ ਭੂਸ਼ਣ ਦਾ ਹੋਇਆ ਹੈ।"
ਉਨ੍ਹਾਂ ਮੁਤਾਬਕ ਕਿਸੇ 'ਤੇ ਹਮਲਾ ਕਰਨ ਦੇ ਉਨ੍ਹਾਂ ਦੇ ਇਸ ਅਕਸ ਦਾ ਚੋਣਾਂ 'ਚ ਕੋਈ ਅਸਰ ਨਹੀਂ ਹੋਵੇਗਾ।
ਉਨ੍ਹਾਂ ਨੇ ਕਿਹਾ, "ਕੋਈ ਤੁਹਾਡੀ ਮਾਂ ਨੂੰ ਗਾਲ੍ਹ ਕੱਢੇ ਤਾਂ ਤੁਸੀਂ ਸੁਣਦੇ ਰਹੋਗੇ ਕੀ? ਜਾਂ ਇਸ ਗੱਲ ਦਾ ਇੰਤਜ਼ਾਰ ਕਰੋਗੇ ਕਿ ਇਸ 'ਤੇ ਕੋਈ ਕਾਨੂੰਨ ਬਣੇ?"
ਪ੍ਰਸ਼ਾਂਤ ਭੂਸ਼ਣ 'ਤੇ ਹਮਲੇ ਤੋਂ ਇਲਾਵਾ ਵੀ ਕਈ ਵਾਰ ਬੱਗਾ ਸੁਰਖ਼ੀਆਂ ਵਿੱਚ ਰਹੇ ਹਨ। ਸਾਲ 2014 ਵਿੱਚ ਜਦੋਂ ਕਾਂਗਰਸ ਨੇਤਾ ਮਣੀਸ਼ੰਕਰ ਅਈਅਰ ਨੇ ਨਰਿੰਦਰ ਮੋਦੀ ਲਈ ਇੱਕ ਵਿਵਾਦਿਤ ਬਿਆਨ ਦਿੱਤਾ ਸੀ, ਉਦੋਂ ਬੱਗਾ ਆਲ ਇੰਡੀਆ ਕਾਂਗਰਸ ਕਮੇਟੀ ਦੀ ਬੈਠਕ ਦੇ ਬਾਹਰ ਰੋਸ-ਮੁਜ਼ਾਹਰੇ ਕਰਨ ਲਈ ਚਾਹ ਦੀ ਕੇਤਲੀ ਲੈ ਕੇ ਚਾਹ ਪਿਆਉਣ ਪਹੁੰਚੇ ਸਨ।
ਇਸ ਤਰ੍ਹਾਂ ਦੇ ਪ੍ਰਬੰਧਾਂ ਲਈ ਉਹ ਅਕਸਰ ਚਰਚਾ ਵਿੱਚ ਰਹਿੰਦੇ ਹਨ। ਕਦੇ ਕੇਜਰੀਵਾਲ ਦੇ ਗੁਮਸ਼ੁਦਾ ਹੋਣ ਦੇ ਪੋਸਟਰ ਲਗਵਾਉਣ ਦੀ ਗੱਲ ਹੋਵੇ ਜਾਂ ਫਿਰ ਮੋਦੀ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਰੌਕ ਪਰਫਾਰਮੈਂਸ ਦੀ ਗੱਲ ਹੋਵੇ, ਨਵੇਂ ਤਰੀਕਿਆਂ ਨਾਲ ਹੈੱਡਲਾਈਨ ਵਿੱਚ ਬਣੇ ਰਹਿੰਦੇ ਦਾ ਨਾਯਾਬ ਢੰਗ ਇਹ ਲੱਭ ਹੀ ਲੈਂਦੇ ਹਨ।
ਸਿਆਸਤ ਨਾਲ ਨਾਤਾ
ਬੱਗਾ ਆਪਣੇ ਲਈ ਤਿਲਕ ਨਗਰ ਸੀਟ 'ਚੋਂ ਟਿਕਟ ਮੰਗ ਰਹੇ ਸਨ ਪਰ ਪਾਰਟੀ ਨੇ ਉਨ੍ਹਾਂ ਨੂੰ ਹਰੀਨਗਰ ਸੀਟ ਤੋਂ ਟਿਕਟ ਦਿੱਤਾ ਹੈ। ਪਾਰਟੀ ਦੇ ਇਸ ਫ਼ੈਸਲੇ ਦਾ ਉਹ ਸੁਆਗਤ ਕਰਦੇ ਹਨ।
ਉਨ੍ਹਾਂ ਕਿਹਾ, "ਮੈਨੂੰ ਹਮੇਸ਼ਾ ਤੋਂ ਦੇਸ਼ ਲਈ ਕੁਝ ਕਰਨ ਦਾ ਮਨ ਸੀ। ਮੈਂ ਚਾਰ ਸਾਲ ਦੀ ਉਮਰ ਵਿੱਚ ਸੰਘ ਦੇ ਬਰਾਂਚ ਵਿੱਚ ਪਿਤਾ ਜੀ ਦੇ ਨਾਲ ਜਾਂਦਾ ਹੁੰਦਾ ਸੀ। ਉਦੋਂ ਮੈਂ ਦਿੱਲੀ ਦੇ ਵਿਕਾਸਪੁਰੀ ਇਲਾਕੇ ਵਿੱਚ ਰਹਿੰਦਾ ਸੀ।"
ਉਨ੍ਹਾਂ ਦੱਸਿਆ, "16 ਸਾਲ ਦੀ ਉਮਰ ਵਿੱਚ ਮੈਂ ਕਾਂਗਰਸ ਸਰਕਾਰ ਦੀ ਸੀਲਿੰਗ ਮੁਹਿੰਮ ਦਾ ਵਿਰੋਧ ਕੀਤਾ ਸੀ। 2002 ਵਿੱਚ ਮੈਂ ਸੀਲਿੰਗ ਦੇ ਵਿਰੋਧ ਵਿੱਚ ਜੇਲ੍ਹ ਭਰੋ ਅੰਦੋਲਨ ਦੀ ਸ਼ੁਰੂਆਤ ਵੀ ਕੀਤੀ ਸੀ ਅਤੇ ਤਿੰਨ ਦਿਨ ਤੱਕ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਵੀ ਬੰਦ ਰਿਹਾ ਸੀ। 23 ਸਾਲ ਦੀ ਉਮਰ ਵਿੱਚ ਭਾਜਪਾ ਦੀ ਨੈਸ਼ਨਲ ਯੂਥ ਟੀਮ ਵਿੱਚ ਆ ਗਿਆ ਸੀ।"
ਭਾਜਪਾ ਨਾਲ ਨੇੜਤਾ ਅਤੇ ਆਪਣੇ ਸਿਆਸੀ ਸਫ਼ਰ 'ਤੇ ਰੌਸ਼ਨੀ ਪਾਉਂਦਿਆਂ ਹੋਇਆਂ ਤੇਜਿੰਦਰਪਾਲ ਸਿੰਘ ਬੱਗਾ ਬੋਲਦੇ ਹੀ ਚਲੇ ਜਾਂਦੇ ਹਨ।
ਉਨ੍ਹਾਂ ਨੇ ਕਿਹਾ, "ਸਭ ਤੋਂ ਪਹਿਲਾਂ ਭਾਜਪਾ ਯੂਥ ਵਿੰਗ ਵਿੱਚ ਮੈਂ ਮੰਡਲ ਨਾਲ ਜ਼ਿਲ੍ਹਾ ਅਤੇ ਫਿਰ ਸਟੇਟ ਲੇਵਲ ਟੀਮ ਵਿੱਚ ਆਇਆ। ਹਰੀਨਗਰ ਵਿਧਾਨ ਸਭਾ ਸੀਟ ਤੋਂ ਟਿਕਟ ਮਿਲਣਾ 20 ਸਾਲ ਤੋਂ ਸਿਆਸਤ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ਾਂ ਦਾ ਹੀ ਸਿੱਟਾ ਹੈ।"
ਬੱਗਾ ਦੇ ਪਰਿਵਾਰ ਵਿੱਚ ਚੋਣਾਵੀਂ ਸਿਆਸਤ 'ਚ ਇਸ ਤੋਂ ਪਹਿਲਾਂ ਕਿਸੇ ਨੇ ਹੱਥ ਨਹੀਂ ਅਜਮਾਇਆ। ਅਜਿਹਾ ਕਰਨ ਵਾਲੇ ਉਹ ਪਹਿਲੇ ਸ਼ਖ਼ਸ ਹਨ। ਉਨ੍ਹਾਂ ਦੇ ਪਿਤਾ ਸਾਲ 93-94 ਵਿੱਚ ਸੰਘ ਨਾਲ ਜੁੜੇ ਸਨ ਪਰ ਬਾਅਦ ਦੇ ਸਾਲਾਂ ਵਿੱਚ ਉਹ ਸਰਗਰਮ ਨਹੀਂ ਰਹੇ।
ਲਾਂਸ ਪ੍ਰਾਈਜ਼ ਦੀ ਕਿਤਾਬ ਹੈ 'ਦਿ ਮੋਦੀ ਇਫੈਕਟ: ਇਨਸਾਈਡ ਨਰਿੰਦਰ ਮੋਦੀ ਕੈਪੇਨ ਟੂ ਟ੍ਰਾਂਸਫਾਰਮ ਇੰਡੀਆ।' ਸਾਲ 2015 ਵਿੱਚ ਆਈ ਇਸ ਕਿਤਾਬ ਵਿੱਚ ਨਰਿੰਦਰ ਮੋਦੀ ਨੇ ਵੀ ਆਪਣਾ ਇੰਟਰਵਿਊ ਦਿੱਤਾ ਹੈ।
ਬੀਬੀਸੀ ਨਾਲ ਗੱਲ ਕਰਦਿਆਂ ਬੱਗਾ ਨੇ ਦਾਅਵਾ ਕੀਤਾ, "ਇਸ ਕਿਤਾਬ ਨੂੰ ਲਿਖਣ ਲਈ ਲੇਖਕ ਨੇ ਪੀਐੱਮਓ ਨਾਲ ਦੋ ਨਾਮ ਮੰਗੇ ਸਨ ਜਿਨ੍ਹਾਂ ਨੇ ਉਨ੍ਹਾਂ ਦੇ ਕੈਂਪੇਨ ਵਿੱਚ ਯੋਗਦਾਨ ਦਿੱਤਾ। ਪੀਐੱਮਓ ਵੱਲੋਂ ਜਿਨ੍ਹਾਂ ਦੋ ਲੋਕਾਂ ਦੇ ਨਾਮ ਲੇਖਕ ਨੂੰ ਦਿੱਤੇ ਗਏ ਉਨ੍ਹਾਂ ਵਿਚੋਂ ਇੱਕ ਨਾਮ ਸੀ ਪ੍ਰਸ਼ਾਂਤ ਕਿਸ਼ੋਰ ਅਤੇ ਦੂਜਾ ਨਾਮ ਸੀ ਮੇਰਾ। ਕਿਤਾਬ ਵਿੱਚ ਮੇਰੇ ਹਵਾਲੇ ਨਾਲ 4-5 ਪੰਨੇ ਹਨ।"
ਹਰੀਨਗਰ ਸੀਟ ਦਾ ਸਮੀਕਰਣ ਅਤੇ ਅਕਾਲੀ ਦਲ ਦਾ ਪ੍ਰਭਾਵ
ਹਰੀਨਗਰ ਵਿਧਾਨ ਸਭਾ ਸੀਟ ਪਿਛਲੀ ਵਾਰ ਅਕਾਲੀ ਦਲ ਕੋਲ ਗਈ ਸੀ। ਪਰ ਤੇਜਿੰਦਰ ਪਾਲ ਸਿੰਘ ਬੱਗਾ ਦਾ ਕਹਿਣਾ ਹੈ, "ਬੀਜੇਪੀ ਉਮੀਦਵਾਰ ਨੇ ਹੀ ਇਸ ਸੀਟ ਤੋਂ ਪਿਛਲੇ ਛੇ ਵਿਚੋਂ ਪੰਜ ਵਾਰ ਚੋਣ ਲੜੀ ਸੀ। ਇਸ ਲਈ ਇਹ ਸੀਟ ਰਵਾਇਤੀ ਤੌਰ 'ਤੇ ਭਾਜਪਾ ਦੀ ਸੀਟ ਹੈ।"
ਪਿਛਲੇ ਦੋ ਵਾਰ ਤੋਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਰਿਹਾ ਹੈ, ਜੋ ਇਸ ਸਮੇਂ ਟੁੱਟ ਗਿਆ। ਕੀ ਇਸ ਸੀਟ ਨੂੰ ਗੱਠਜੋੜ ਤੋੜਨ ਦਾ ਨੁਕਸਾਨ ਨਹੀਂ ਹੋਏਗਾ?
ਬੱਗਾ ਕਹਿੰਦੇ ਹਨ, "ਇਸ ਵਾਰ ਅਕਾਲੀ ਦਲ ਚੋਣ ਮੈਦਾਨ ਵਿੱਚ ਨਹੀਂ ਹੈ ਤਾਂ ਮੈਨੂੰ ਨਹੀਂ ਲਗਦਾ ਕਿ ਇਸ ਦਾ ਕੋਈ ਅਸਰ ਹੋਏਗਾ। ਬਾਕੀ ਸਿਰਸਾ ਜੀ ਮੇਰੇ ਵੱਡੇ ਭਰਾ ਦੀ ਤਰ੍ਹਾਂ ਹਨ, ਮੈਂ ਉਨ੍ਹਾਂ ਦਾ ਪੂਰਾ ਸਤਿਕਾਰ ਕਰਦਾ ਹਾਂ ਅਤੇ ਯਕੀਨਨ ਉਨ੍ਹਾਂ ਦਾ ਆਸ਼ੀਰਵਾਦ ਲੈਣ ਜਾਵਾਂਗਾ।"
ਸਾਲ 2015 ਵਿੱਚ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਹਰੀਨਗਰ ਵਿਧਾਨ ਸਭਾ ਸੀਟ ਤੋਂ 25 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤੇ ਸਨ।
ਬੱਗਾ ਦੀ ਉਮੀਦਵਾਰੀ 'ਤੇ, ਜਗਦੀਪ ਸਿੰਘ ਨੇ ਬੀਬੀਸੀ ਨੂੰ ਕਿਹਾ, "ਟਵਿੱਟਰ' ਤੇ ਫ਼ੋਲੋ ਕਰਨ ਵਾਲੇ ਵਿਧਾਨ ਸਭਾ 'ਚ ਜਿੱਤ ਨਹੀਂ ਦਵਾ ਸਕਦੇ। ਉਹ ਨਾ ਤਾਂ ਹਰੀਨਗਰ ਵਿੱਚ ਰਹਿੰਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਇਸ ਅਸੈਂਬਲੀ ਸੀਟ ਦਾ ਨਕਸ਼ਾ ਪਤਾ ਹੈ। ਕੀ ਉਹ ਦੱਸ ਸਕਦੇ ਹਨ ਕਿ ਹਰੀਨਗਰ ਪਦਮ ਬਸਤੀ ਕਿੱਥੇ ਹੈ? ਉਥੇ ਲੋਕਾਂ ਦੀਆਂ ਮੁਸ਼ਕਲਾਂ ਦੀ ਗੱਲ ਤਾਂ ਛੱਡ ਹੀ ਦਿਓ।"
ਪਰ ਇਸ ਵਾਰ ਆਮ ਆਦਮੀ ਪਾਰਟੀ ਨੇ ਜਗਦੀਪ ਨੂੰ ਟਿਕਟ ਨਹੀਂ ਦਿੱਤੀ। ਉਹ ਇਸ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਇਸ ਚੋਣ ਵਿੱਚ 'ਆਪ' ਨੇ ਰਾਜਕੁਮਾਰੀ ਢਿੱਲੋਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਸੁਰੇਂਦਰ ਸੇਤੀਆ ਕਾਂਗਰਸ ਵਲੋਂ ਮੈਦਾਨ ਵਿੱਚ ਹਨ।
ਹਰੀਨਗਰ ਵਿਧਾਨ ਸਭਾ ਸੀਟ 'ਤੇ ਤਕਰੀਬਨ ਇੱਕ ਲੱਖ 65 ਹਜ਼ਾਰ ਵੋਟਰ ਹਨ, ਜਿਨ੍ਹਾਂ ਵਿਚੋਂ ਸਿੱਖ ਵੋਟਰਾਂ ਦੀ ਗਿਣਤੀ ਲਗਭਗ 45 ਹਜ਼ਾਰ ਹੈ।
ਬੱਗਾ ਦਾ ਕਹਿਣਾ ਹੈ ਕਿ ਉਹ ਪਿਛਲੇ ਪੰਜ ਸਾਲਾਂ ’ਚ ਕੇਂਦਰ ਵਿੱਚ ਮੋਦੀ ਸਰਕਾਰ ਦੇ ਕੰਮਕਾਜ 'ਤੇ ਵੋਟਾਂ ਮੰਗਣਗੇ
ਦਿੱਲੀ ਚੋਣਾਂ ਵਿੱਚ ਕੀ ਮੁੱਦੇ ਹੋਣਗੇ
ਬੱਗਾ ਦਾ ਕਹਿਣਾ ਹੈ ਕਿ ਉਹ ਪਿਛਲੇ ਪੰਜ ਸਾਲਾਂ ਵਿੱਚ ਕੇਜਰੀਵਾਲ ਸਰਕਾਰ ਦੀਆਂ ਅਸਫ਼ਲਤਾਵਾਂ ਅਤੇ ਕੇਂਦਰ ਵਿੱਚ ਮੋਦੀ ਸਰਕਾਰ ਦੇ ਕੰਮਕਾਜ 'ਤੇ ਵੋਟਾਂ ਮੰਗਣਗੇ।
ਉਨ੍ਹਾਂ ਦੇ ਅਨੁਸਾਰ, "ਕੇਜਰੀਵਾਲ ਸਰਕਾਰ ਕਹਿੰਦੀ ਹੈ ਕਿ ਸਿੱਖਿਆ ਦੇ ਖੇਤਰ ਵਿੱਚ ਬਹੁਤ ਕੰਮ ਕੀਤਾ ਗਿਆ ਹੈ। ਪਰ ਉਨ੍ਹਾਂ ਨੇ ਸਕੂਲ ਵਿੱਚ ਸਿਰਫ਼ ਕਮਰੇ ਬਣਾਏ ਹਨ। ਜੇਕਰ ਉਨ੍ਹਾਂ ਨੇ 20,000 ਕਮਰੇ ਵੀ ਬਣਾਏ ਹਨ, ਤਾਂ ਉਨ੍ਹੇਂ ਅਧਿਆਪਕਾਂ ਨੂੰ ਵੀ ਭਰਿਆ ਜਾਣਾ ਚਾਹੀਦਾ ਸੀ। ਪਰ ਆਰਟੀਆਈ ਵਿੱਚ ਇਹ ਪਤਾ ਲੱਗਿਆ ਹੈ ਕਿ ਅਧਿਆਪਕਾਂ ਦੀ ਗਿਣਤੀ ਘੱਟ ਗਈ ਹੈ। ਅਸੀਂ ਆਪਣੀ ਕੈਂਪੇਨ ਵਿੱਚ ਇਸ 'ਤੇ ਧਿਆਨ ਕੇਂਦਰਤ ਕਰਾਂਗੇ।"
ਕੀ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਨਵੀਂ ਦਿੱਲੀ ਤੋਂ ਲੜਨਾ ਉਨ੍ਹਾਂ ਲਈ ਜ਼ਿਆਦਾ ਚੰਗਾ ਹੁੰਦਾ? ਇਸ ਸਵਾਲ ਦੇ ਜਵਾਬ ਵਿੱਚ, ਉਹ ਕਹਿੰਦੇ ਹਨ, "ਮੈਂ ਪਾਰਟੀ ਦਾ ਇੱਕ ਸੇਵਕ ਹਾਂ, ਜਿੱਥੋਂ ਕਹਿਣਗੇ, ਮੈਂ ਲੜਨ ਲਈ ਤਿਆਰ ਹਾਂ।"
ਇਹ ਵੀ ਪੜ੍ਹੋ
ਇਹ ਵੀ ਦੇਖੋਂ
https://www.youtube.com/watch?v=OWvvZ7VEbm8
https://www.youtube.com/watch?v=qY5RCMcE_cw
https://www.youtube.com/watch?v=ZlX1geMemig
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

China Coronavirus: ਦੁਨੀਆਂ ਦੇ ਸਿਹਤ ਮਾਹਰਾਂ ਨੂੰ ਚਿੰਤਾ ''ਚ ਪਾਉਣ ਵਾਲਾ ਚੀਨੀ ਵਾਇਰਸ ਕਿੰਨਾ ਖ਼ਤਰਨਾਕ
NEXT STORY