ਸੰਧਿਆ ਬਾਂਸਲ
ਹੱਸਦੀ-ਖੇਡਦੀ ਅਤੇ ਫੈਸ਼ਨ ਕਰਨ ਵਾਲੀ ਸੰਧਿਆ ਜਦੋਂ ਦੱਸਦੀ ਹੈ ਕਿ ਉਸ ਦੀ ਉਮਰ 40 ਸਾਲ ਹੈ ਤਾਂ ਵਿਸ਼ਵਾਸ ਨਹੀਂ ਹੁੰਦਾ।
"ਤੁਸੀਂ ਤਾਂ 30 ਸਾਲਾ ਦੇ ਵੀ ਨਹੀਂ ਲੱਗਦੇ! 40 ਸਾਲ ਤਾਂ ਦੂਰ-ਦੂਰ ਤੱਕ ਨਹੀਂ, ਇਸ ਦਾ ਕੀ ਰਾਜ਼ ਹੈ?"
ਸੰਧਿਆ ਨੇ ਇਸ ਦਾ ਹੱਸ ਕੇ ਜਵਾਬ ਦਿੱਤਾ, "ਇਸ ਦਾ ਰਾਜ਼ ਹੈ- ਨਾ ਬੁਆਏਫਰੈਂਡ, ਨਾ ਪਤੀ, ਨਾ ਪਰਿਵਾਰ ਤੇ ਨਾ ਕੋਈ ਟੈਂਸ਼ਨ"
ਸੰਧਿਆ ਬਾਂਸਲ ਇੱਕ ਨਾਮੀ ਕੰਪਨੀ ਵਿੱਚ ਮਾਰਕਿਟਿੰਗ ਦਾ ਕੰਮ ਕਰਦੇ ਹਨ ਤੇ ਦਿੱਲੀ ਵਿੱਚ ਇੱਕ ਕਰਾਏ ਦੇ ਘਰ 'ਚ ਇੱਕਲੇ ਰਹਿੰਦੇ ਹਨ।
ਇਕੱਲੇ ਇਸ ਕਰਕੇ ਕਿਉਂਕਿ ਉਹ ਅਲਿੰਗੀ ਹਨ। ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ। ਪਰਿਵਾਰ ਨੂੰ ਲੈ ਕੇ ਉਨ੍ਹਾਂ ਦੇ ਵਿਚਾਰ ਵੀ ਵੱਖਰੇ ਹਨ।
ਅਲਿੰਗੀ ਉਨ੍ਹਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਜੋ ਆਮ ਤੌਰ 'ਤੇ ਕਿਸੇ ਵਿਅਕਤੀ (ਮਰਦ ਜਾਂ ਆਦਮੀ) ਦੇ ਲਈ ਸਰੀਰਿਕ ਖਿੱਚ ਨਾ ਮਹਿਸੂਸ ਕਰਨ।
'ਪਹਿਚਾਣ ਹਮੇਸ਼ਾ ਪਰਿਵਾਰ ਤੋਂ ਉਪਰ'
ਸੰਧਿਆ ਨਹੀਂ ਚਾਹੁੰਦੀ ਕਿ ਉਨ੍ਹਾਂ ਦਾ ਪਹਿਚਾਣ ਰਵਾਇਤੀ ਪਰਿਵਾਰਕ ਢਾਂਚੇ ਵਿੱਚ ਗੁਆਚ ਜਾਣ।
ਉਨ੍ਹਾਂ ਅਨੁਸਾਰ ਇਹ ਜ਼ਰੂਰੀ ਨਹੀਂ ਕਿ ਖੁਸ਼ਹਾਲ ਪਰਿਵਾਰ ਵਿੱਚ ਪਤੀ-ਪਤਨੀ ਅਤੇ ਬੱਚੇ ਹੋਣ। ਉਹ ਕਹਿੰਦੇ ਹਨ ਕਿ ਹਰੇਕ ਵਿਅਕਤੀ ਲਈ ਪਰਿਵਾਰ ਦੀ ਵੱਖਰੀ ਪਰਿਭਾਸ਼ਾ ਹੋ ਸਕਦੀ ਹੈ।
ਸੰਧਿਆ ਯਾਦ ਕਰਦੇ ਹਨ, "23-24 ਸਾਲਾਂ ਦੀ ਉਮਰ ਵਿੱਚ, ਮੈਨੂੰ ਲੱਗਣਾ ਸ਼ੁਰੂ ਹੋਇਆ ਕਿ ਮੇਰੇ ਵਿੱਚ ਕੁਝ ਅਲਗ ਸੀ। ਮੇਰੀ ਨਾਲ ਦੀਆਂ ਕੁੜੀਆਂ ਦੇ ਬੁਆਏਫ੍ਰੈਂਡ ਬਣਨੇ ਸ਼ੁਰੂ ਹੋਏ, ਉਹ ਮੁੰਡਿਆਂ ਨੂੰ ਡੇਟ ਕਰ ਰਹੀਆਂ ਸੀ ਅਤੇ ਰਿਸ਼ਤੇ ਬਣਾ ਰਹੀਆਂ ਸੀ ਪਰ ਮੇਰੇ ਨਾਲ ਅਜਿਹਾ ਕੁਝ ਨਹੀਂ ਹੋ ਰਿਹਾ ਸੀ।"
ਇਹ ਵੀ ਪੜ੍ਹੋ:
ਇੱਕ ਅਲਿੰਗ ਕੁੜੀ ਆਪਣੇ ਪਰਿਵਾਰ ਤੋਂ ਕੀ ਚਾਹੁੰਦੀ ਹੈ?
ਅਜਿਹਾ ਵੀ ਨਹੀਂ ਸੀ ਕਿ ਸੰਧਿਆ ਨੂੰ ਮੁੰਡੇ ਪਸੰਦ ਨਹੀਂ ਸਨ।
ਉਹ ਦੱਸਦੀ ਹਨ, "ਉਸ ਵੇਲੇ ਮੈਨੂੰ ਇੱਕ ਮੁੰਡਾ ਬਹੁਤ ਪਸੰਦ ਸੀ। ਮੈਨੂੰ ਉਸ ਦਾ ਸਾਥ ਵੀ ਬਹੁਤ ਚੰਗਾ ਲੱਗਦਾ ਸੀ। ਨਾਲ ਰਹਿੰਦੇ ਹੋਏ ਉਸ ਦੀਆਂ ਉਮੀਦਾਂ ਵਧਣ ਲੱਗੀਆਂ ਤੇ ਇਹ ਆਮ ਗੱਲ ਵੀ ਸੀ।"
"ਪਰ ਜਿਵੇਂ ਹੀ ਗੱਲ ਸੈਕਸ ਦੇ ਕੋਲ ਪਹੁੰਚੀ, ਮੈਂ ਪਿੱਛੇ ਹੱਟ ਗਈ। ਮੈਨੂੰ ਲੱਗਾ ਕਿ ਮੇਰਾ ਸਰੀਰ ਇਹ ਸਭ ਝਲ ਨਹੀਂ ਸਕਦਾ। ਜਿਵੇਂ ਮੈਨੂੰ ਸੈਕਸ ਦੀ ਲੋੜ ਹੀ ਨਹੀਂ।"
ਅਜਿਹਾ ਨਹੀਂ ਸੀ ਕਿ ਸੰਧਿਆ ਸੈਕਸ ਨੂੰ ਲੈ ਕੇ ਡਰ ਰਹੀ ਸੀ। ਪਰ ਅਜਿਹਾ ਵੀ ਨਹੀਂ ਸੀ ਕਿ ਸੈਕਸ ਤੋਂ ਬਿਨਾਂ ਉਸ ਨੂੰ ਕੋਈ ਕਮੀ ਮਹਿਸੂਸ ਹੋ ਰਹੀ ਸੀ।
ਸੈਕਸ ਤੋਂ ਬਿਨਾਂ ਸੰਧਿਆ ਨੂੰ ਕੋਈ ਕਮੀ ਮਹਿਸੂਸ ਨਹੀਂ ਹੋ ਰਹੀ ਸੀ
ਕਿਵੇਂ ਪਛਾਣਿਆ ਅਲਿੰਗ ਹੋਣਾ?
ਉਹ ਦੱਸਦੇ ਹਨ, "ਮੈਂ ਰਿਸ਼ਤਿਆਂ ਵਿੱਚ ਰੋਮੈਂਟਿਕ ਝੁਕਾਅ ਰੱਖਦੀ ਸੀ ਪਰ ਮੈਨੂੰ ਕਦੇ ਸਰੀਰਿਕ ਖਿੱਚ ਮਹਿਸੂਸ ਨਹੀਂ ਹੋਈ। ਜਿਸ ਮੁੰਡੇ ਨਾਲ ਮੈਨੂੰ ਪਿਆਰ ਸੀ, ਉਸ ਦਾ ਹੱਥ ਫੜ ਕੇ ਤੁਰਨਾ ਮੈਨੂੰ ਬਹੁਤ ਪਸੰਦ ਸੀ।"
"ਉਸ ਨੂੰ ਗਲ ਲਾਉਣਆ ਤੇ ਉਸ ਨਾਲ ਸਮਾਂ ਬਤਾਉਣਾ...ਇਹ ਸਭ ਮੈਨੂੰ ਚੰਗਾ ਲੱਗਦਾ ਸੀ। ਪਰ ਸੈਕਸ ਦੇ ਵੇਲੇ ਮੈਨੂੰ ਦਿੱਕਤ ਮਹਿਸੂਸ ਹੋਈ। ਮੇਰੇ ਸਰੀਰ ਨੇ ਜਵਾਬ ਨਹੀਂ ਦਿੱਤਾ।"
ਸੰਧਿਆ ਨਾਲ ਅਜਿਹਾ ਕਈ ਵਾਰ ਹੋਇਆ। ਹਰ ਵਾਰ ਸਰੀਰਕ ਤੌਰ 'ਤੇ ਨੇੜੇ ਹੁੰਦੀ ਹੋਈ ਉਹ ਪਿਛੇ ਹੱਟ ਜਾਂਦੀ। ਜਦੋਂ ਉਸ ਨੇ ਇਸ ਬਾਰੇ ਆਪਣੇ ਦੋਸਤਾਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਉਸ ਨੂੰ ਡਾਕਟਰ ਕੋਲ ਜਾਣ ਦੀ ਸਲਾਹ ਦਿੱਤੀ।
ਹਾਲਾਂਕਿ ਸੰਧਿਆ ਨੇ ਡਾਕਟਰ ਦੇ ਕੋਲ ਜਾਣ ਤੋਂ ਪਹਿਲਾਂ ਇਸ ਬਾਰੇ ਆਪ ਪੜ੍ਹਿਆ ਤੇ ਸਮਝਣਾ ਸ਼ੁਰੂ ਕੀਤਾ। ਇਸ ਲਈ ਉਨ੍ਹਾਂ ਨੇ ਇੰਟਰਨੈਟ ਦਾ ਸਹਾਰਾ ਲਿਆ।
ਉਹ ਸੋਸ਼ਲ ਮੀਡੀਆ 'ਤੇ ਅਲਿੰਗੀ ਨਾਲ ਜੁੜੇ ਗਰੁੱਪਾਂ ਨਾਲ ਜੁੜੀ।
ਇਹ ਵੀ ਪੜ੍ਹੋ:
ਸੰਧਿਆ ਸੋਸ਼ਲ ਮੀਡੀਆ 'ਤੇ ਅਲਿੰਗੀ ਨਾਲ ਜੁੜੇ ਗਰੁੱਪਾਂ ਨਾਲ ਜੁੜੀ।
ਸੰਧਿਆ ਕਹਿੰਦੀ ਹੈ," ਮੈਨੂੰ ਸ਼ੁਰੂਆਤ ਵਿੱਚ ਲੱਗਿਆ ਕਿ ਮੇਰੇ ਨਾਲ ਕੋਈ ਸਮਸਿਆ ਹੈ। ਆਪਣੇ ਰਿਸ਼ਤੇ ਟੁੱਟਣ ਲਈ ਮੈਂ ਖ਼ੁਦ ਨੂੰ ਜ਼ਿੰਮੇਵਾਰ ਸਮਝਣ ਲੱਗੀ।"
"ਪਰ ਜਿਵੇਂ ਮੈਂ ਅਲਿੰਗੀ ਬਾਰੇ ਪੜ੍ਹਿਆ ਤੇ ਸਮਝਿਆ, ਮੈਂ ਆਪਣੇ ਆਪ ਨੂੰ ਸਵੀਕਾਰ ਕਰ ਲਿਆ। ਹੌਲੀ-ਹੌਲੀ ਮੈਨੂੰ ਸਮਝ ਆਇਆ ਕਿ ਨਾ ਮੇਰੇ ਵਿੱਚ ਕੁਝ ਅਜੀਬ ਹੈ ਤੇ ਨਾ ਮੈਂ ਬਿਮਾਰ ਹਾਂ।"
"ਸੋਸ਼ਲ ਮੀਡੀਆ ਦੇ ਜ਼ਰੀਏ ਮੈਂ ਹੋਰ ਅਲਿੰਗੀ ਲੋਕਾਂ ਨੂੰ ਮਿਲੀ। ਇਸ ਤਰ੍ਹਾਂ ਮੈਂ ਆਪਣੀ ਅਲਿੰਗਤਾ ਤੇ ਸਰੀਰ ਨੂੰ ਸਮਝਿਆ।"
ਕੀ ਇਸ ਮਗਰੋਂ ਉਨ੍ਹਾਂ ਨੇ ਆਪਣਾ ਪਾਟਨਰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ?
ਇਸ ਦੇ ਜਵਾਬ ਵਿੱਚ ਸੰਧਿਆ ਕਹਿਦੇ ਹਨ, "ਆਪਣੇ ਕਈ ਵਾਰ ਦੇ ਅੁਨਭਵ ਤੋਂ ਮੈਂ ਸਮਝ ਚੁੱਕੀ ਸੀ ਕਿ ਜੇ ਮੈਂ ਕਿਸੇ ਮਰਦ ਦੇ ਨਾਲ ਰਿਸ਼ਤੇ ਵਿੱਚ ਆਈ ਤਾਂ ਇੱਕ ਸਮੇਂ ਤੋਂ ਬਾਅਦ ਉਸ ਨੂੰ ਮੇਰੇ ਤੋਂ ਉਮੀਦ ਹੋਣ ਲੱਗ ਪਵੇਗੀ।"
"ਮੈਂ ਆਪਣੇ ਅਲਿੰਗੀ ਹੋਣ ਨੂੰ ਲੈ ਕੇ ਕੋਈ ਵੀ ਸਮਝੌਤਾ ਨਹੀਂ ਕਰ ਸਕਦੀ। ਮੈਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਅਲਿੰਗੀ ਮੁੰਡਾ ਹੀ ਮੇਰਾ ਪਾਟਨਰ ਬਣ ਸਕਦਾ ਹੈ। ਇਸ ਲਈ ਮੈਂ ਪਾਟਨਰ ਲੱਭਣਾ ਬੰਦ ਕਰ ਦਿੱਤਾ।"
ਇਹ ਵੀ ਪੜ੍ਹੋ:
ਸੰਧਿਆ ਕਿਵੇਂ ਦਾ ਪਰਿਵਾਰ ਚਾਹੁੰਦੀ ਹੈ?
ਕੀ ਅਲਿੰਗੀ ਲੋਕਾਂ ਵਿੱਚ ਉਨ੍ਹਾਂ ਨੂੰ ਕੋਈ ਨਹੀਂ ਮਿਲਿਆ ਜਿਸ ਨਾਲ ਉਹ ਆਪਣੀ ਜ਼ਿੰਦਗੀ ਕਟ ਸਕੇ।
ਇਸ ਬਾਰੇ ਉਹ ਕਹਿੰਦੀ ਹੈ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਥੇ ਤਾਂ ਬਹੁਤ ਲੋਕ ਮਿਲੇ ਪਰ ਅਸਲ ਜ਼ਿੰਦਗੀ ਵਿੱਚ ਕੋਈ ਨਹੀਂ।
ਸੰਧਿਆ ਅਨੁਸਾਰ, "ਕਈ ਲੋਕ ਅਲਿੰਗੀ ਹੁੰਦੇ ਹਨ ਪਰ ਘੱਟ ਜਾਣਕਾਰੀ ਹੋਣ ਕਰਕੇ ਉਹ ਆਪਣੇ ਆਪ ਨੂੰ ਸਮਝ ਨਹੀਂ ਪਾਉਂਦੇ। ਕੁਝ ਲੋਕ ਸਮਾਜਿਕ ਤੇ ਪਰਿਵਾਰਕ ਡਰ ਦੇ ਚਲਦਿਆਂ ਇਹ ਸਵੀਕਾਰ ਨਹੀਂ ਕਰ ਪਾਉਂਦੇ ਤੇ ਅੰਦਰ ਹੀ ਘੁੱਟਦੇ ਰਹਿੰਦੇ ਹਨ।"
ਸੰਧਿਆ ਅਨੁਸਾਰ ਜੇ ਉਨ੍ਹਾਂ ਨੂੰ ਕੋਈ ਅਲਿੰਗੀ ਸਾਥੀ ਮਿਲਿਆ ਤਾਂ ਉਹ ਜ਼ਰੂਰ ਉਸ ਬਾਰੇ ਸੋਚ ਸਕਦੇ ਹਨ।
ਇੱਕ ਅਲਿੰਗੀ ਹੋਣ ਦੇ ਨਾਤੇ ਉਨ੍ਹਾਂ ਦੇ ਪਰਿਵਾਰ ਵਾਲੇ ਕੀ ਸੋਚਦੇ ਹਨ?
ਸੰਧਿਆ ਕਹਿੰਦੇ ਹਨ, "ਅਜੇ ਤਾਂ ਮੈਂ ਸਿੰਗਲ ਹਾਂ ਤੇ ਜਿੱਥੇ ਤੱਕ ਮੈਨੂੰ ਲੱਗਦਾ ਹੈ ਮੈਂ ਆਉਣ ਵਾਲੇ ਸਮੇਂ ਵਿੱਚ ਵੀ ਇੱਕਲੀ ਹੀ ਹੋਵਾਂਗੀ। ਫਿਲਹਾਲ ਮੇਰੇ ਦੋਸਤ, ਮੇਰੇ ਨਾਲ ਰਹਿਣ ਵਾਲੀਆਂ ਕੁੜੀਆਂ ਹੀ ਮੇਰਾ ਪਰਿਵਾਰ ਹਨ।"
"ਅਸੀਂ ਵੱਖਰੇ ਕਮਰਿਆਂ ਵਿੱਚ ਰਹਿੰਦੇ ਹਾਂ ਪਰ ਰਸੋਈ ਸਾਂਝੀ ਹੈ। ਅਸੀਂ ਇੱਕ-ਦੂਜੇ ਨੂੰ ਮਿਲਦੇ ਹਾਂ ਤੇ ਦੁੱਖ-ਸੁੱਖ ਸਾਂਝਾ ਕਰਦੇ ਹਾਂ। ਇਹ ਹੀ ਮੇਰਾ ਪਰਿਵਾਰ ਹਨ। ਮੈਂ ਨਹੀਂ ਚਾਹੁੰਦੀ ਕਿ ਕਦੇ ਪਰਿਵਾਰ ਮੇਰੇ ਤੇ ਇਸ ਤਰ੍ਹਾਂ ਹਾਵੀ ਹੋ ਜਾਵੇ ਕਿ ਮੈਂ ਆਪਣੀ ਪਹਿਚਾਣ ਗੁਆ ਦਵਾਂ।"
'ਇੱਕਲਿਆ ਰਹਿਣ ਵਿੱਚ ਡਰ ਨਹੀਂ ਲੱਗਦਾ'
ਸੰਧਿਆ ਨੂੰ ਜੇ ਮਨ ਚਾਹਿਆ ਸਾਥੀ ਮਿਲਿਆ ਤਾਂ ਉਹ ਉਸ ਨਾਲ ਰਹਿਣਾ ਚਾਹੇਗੀ ਪਰ ਉਸ ਦੇ ਵੀ ਆਪਣੇ ਦਾਇਰੇ ਹੋਣਗੇ।
ਉਹ ਕਹਿੰਦੀ ਹੈ, "ਪਰਿਵਾਰ ਬਾਰੇ ਸੋਚਦੇ ਹੋਏ ਮੇਰੇ ਦਿਮਾਗ ਵਿੱਚ ਜੋ ਤਸਵੀਰ ਆਉਂਦੀ ਹੈ, ਉਸ ਅਨੁਸਾਰ ਮੈਂ ਤੇ ਮੇਰਾ ਪਾਟਨਰ ਇੱਕਠੇ ਤਾਂ ਹਾਂ ਪਰ ਸਾਡਾ ਆਪਣਾ ਸਪੇਸ ਵੀ ਹੋਵੇਗਾ। ਮੈਂ ਚਾਹੁੰਦੀ ਹਾਂ ਕਿ ਅਸੀਂ ਇੱਕ ਘਰ ਵਿੱਚ ਤਾਂ ਰਹੀਏ ਪਰ ਸਾਡੇ ਕਮਰੇ ਵਖਰੇ ਹੋਣ। ਚਾਹੇ ਸਾਡੇ ਕਮਰੇ ਵਖਰੇ ਹੋਣ ਪਰ ਅਸੀਂ ਭਾਵਨਾਤਮਕ ਤੌਰ 'ਤੇ ਜੁੜੇ ਹੋਈਏ।"
ਮਾਂ ਬਣਨ ਅਤੇ ਬੱਚੇ ਹੋਣ ਬਾਰੇ ਪੁੱਛੇ ਜਾਣ 'ਤੇ ਸੰਧਿਆ ਸਾਫ਼ ਕਹਿੰਦੇ ਹਨ, "ਬੱਚੇ ਦੂਸਰਿਆਂ ਨਾਲੋਂ ਮੈਨੂੰ ਜ਼ਿਆਦਾ ਪਸੰਦ ਕਰਦੇ ਹਨ। ਮੈਨੂੰ ਆਪਣਾ ਬੱਚਾ ਨਹੀਂ ਚਾਹੀਦਾ ਅਤੇ ਮੈਨੂੰ ਨਹੀਂ ਲਗੱਦਾ ਕਿ ਬੱਚਾ ਦੀ ਚਾਹ ਨਾ ਹੋਣਾ ਕਿਸੇ ਔਰਤ ਨੂੰ ਘੱਟ ਕਰਦਾ ਹੈ।"
ਉਹ ਕਹਿੰਦੀ ਹੈ, "ਲੋਕ ਅਕਸਰ ਮੈਨੂੰ ਪੁੱਛਦੇ ਹਨ ਕਿ ਕੀ ਤੁਸੀਂ ਇਕੱਲੇ ਹੋਵੋਗੇ, ਜੇ ਕੋਈ ਬੱਚੇ ਨਹੀਂ ਹੋਣਗੇ ਤਾਂ ਬੁਢਾਪੇ ਵਿੱਚ ਤੁਹਾਡੀ ਦੇਖਭਾਲ ਕੌਣ ਕਰੇਗਾ?"
"ਮੇਰਾ ਸਧਾਰਣ ਪ੍ਰਸ਼ਨ ਇਹ ਹੈ ਕਿ: ਕੀ ਸਾਰੇ ਬਜ਼ੁਰਗ ਲੋਕਾਂ ਦੇ ਬੱਚੇ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ? ਮੈਂ ਆਪਣੇ ਬੁਢਾਪੇ ਲਈ ਬਚਤ ਕਰ ਰਹੀ ਹਾਂ। ਮੈਂ ਨਿਵੇਸ਼ ਵੀ ਕਰ ਰਹੀ ਹਾਂ। ਮੈਨੂੰ ਪਤਾ ਹੈ ਕਿ ਮੈਂ ਇਕੱਲੀ ਹਾਂ ਅਤੇ ਮੈਨੂੰ ਆਪਣੀ ਸੰਭਾਲ ਕਰਨੀ ਪਏਗੀ। ਇਸ ਲਈ ਮੈਂ ਆਪਣੀ ਸਿਹਤ ਅਤੇ ਤੰਦਰੁਸਤੀ ਦਾ ਪੂਰਾ ਧਿਆਨ ਰੱਖਦੀ ਹਾਂ। ਮੈਂ ਯੋਗਾ ਕਰਦੀ ਹਾਂ, ਮੈਂ ਚੰਗਾ ਭੋਜਨ ਖਾਂਦੀ ਹਾਂ ਅਤੇ ਸੋਚ-ਸਮਝ ਕੇ ਕੋਈ ਵੀ ਫੈਸਲਾ ਲੈਂਦੀ ਹਾਂ।"
ਸੰਧਿਆ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਵੀ ਵਿਆਹ ਦਾ ਦਬਾਅ ਲਗਾਤਾਰ ਬਣਾਇਆ ਜਾਂਦਾ ਰਿਹਾ ਹੈ, ਪਰ ਉਸਨੇ ਸਪੱਸ਼ਟ ਤੌਰ 'ਤੇ ਵਿਆਹ ਤੋਂ ਇਨਕਾਰ ਕਰ ਦਿੱਤਾ।
ਸੰਧਿਆ ਨੇ ਸਪੱਸ਼ਟ ਤੌਰ 'ਤੇ ਵਿਆਹ ਤੋਂ ਇਨਕਾਰ ਕਰ ਦਿੱਤਾ
'ਵਿਆਹ ਨਾ ਕਰਵਾਉਣ ਨਾਲ ਕੁਝ ਨਹੀਂ ਵਿਗੜਦਾ'
ਉਹ ਦੱਸਦੇ ਹਨ, "ਮੇਰੀ ਛੋਟੀ ਭੈਣ ਦਾ ਵੀ ਵਿਆਹ ਹੋ ਗਿਆ ਹੈ, ਇਸ ਲਈ ਵਿਆਹ ਦਾ ਦਬਾਅ ਜ਼ਿਆਦਾ ਹੈ। ਪਰ ਹੁਣ ਮੈਂ ਲੋਕਾਂ ਦੇ ਤਾਅਨੇ ਸੁਣਨੇ ਬੰਦ ਕਰ ਦਿੱਤੇ ਹਨ। ਮੈਂ ਇਕੱਲੀ ਰਹਿੰਦੀ ਹਾਂ ਅਤੇ ਪੂਰੀ ਤਰ੍ਹਾਂ ਸਵੈ-ਨਿਰਭਰ ਹਾਂ।"
"ਮੈਂ ਬਾਹਰ ਇਕੱਲੀ ਖਾਣਾ ਖਾਣ ਜਾਂਦੀ ਹਾਂ ਅਤੇ ਮੈਂ ਇਕੱਲਿਆ ਹੀ ਖਰੀਦਦਾਰੀ ਕਰਨ ਜਾਂਦੀ ਹਾਂ ... ਭਾਵੇਂ ਮੈਂ ਬਿਮਾਰ ਹੋਵਾਂ ਤਾਂ ਵੀ ਮੈਂ ਕਈ ਵਾਰ ਇਕੱਲਿਆ ਹੀ ਡਾਕਟਰ ਕੋਲ ਜਾਂਦੀ ਹਾਂ। ਮੈਨੂੰ ਨਹੀਂ ਲੱਗਦਾ ਕਿ ਵਿਆਹ ਜ਼ਿੰਦਗੀ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਮੇਰੇ ਅਨੁਸਾਰ, ਜ਼ਿੰਦਗੀ ਦੀ ਸਭ ਤੋਂ ਵੱਡੀ ਲੋੜ ਆਜ਼ਾਦੀ ਨਾਲ ਆਪਣੀ ਮਰਜ਼ੀ ਨਾਲ ਜੀਣ ਦੀ ਅਤੇ ਮਾਨਸਿਕ ਸ਼ਾਂਤੀ ਹੈ"
ਉਸ ਦੇ ਦਫ਼ਤਰ ਅਤੇ ਬਾਹਰ ਦੀ ਦੁਨੀਆਂ ਵਿੱਚ ਲੋਕਾਂ ਦਾ ਰਵੱਈਆ ਕੀ ਹੈ?
ਸੰਧਿਆ ਇਸ ਬਾਰੇ ਕਹਿੰਦੀ ਹੈ, "ਲੋਕ ਵਿਸ਼ਵਾਸ ਨਹੀਂ ਕਰਦੇ ਕਿ 40 ਸਾਲ ਦੀ ਉਮਰ ਵਿੱਚ ਮੈਂ ਕੁਆਰੀ ਹਾਂ ਅਤੇ ਕੋਈ ਰਿਸ਼ਤੇ ਵਿੱਚ ਵੀ ਨਹੀਂ। ਉਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਝੂਠ ਬੋਲ ਰਹੀ ਹਾਂ। ਉਨ੍ਹਾਂ ਨੂੰ ਲੱਗਦਾ ਹੈ ਕਿ ਮੇਰੇ ਬਹੁਤ ਸਾਰੇ ਰਿਸ਼ਤੇ ਹੋਣਗੇ ਜਾਂ ਮੈਨੂੰ ਕੋਈ ਬਿਮਾਰੀ ਹੋਵੇਗੀ।"
"ਲੋਕ ਮੇਰੇ ਬਾਰੇ ਵੱਖੋ-ਵੱਖਰੀਆਂ ਗੱਲਾਂ ਕਰਦੇ ਹਨ ਪਰ ਮੈਂ ਉਨ੍ਹਾਂ ਵੱਲ ਧਿਆਨ ਨਹੀਂ ਦਿੰਦੀ। ਮੇਰੇ ਦੋਸਤ ਬਹੁਤ ਚੰਗੇ ਹਨ ਪਰ ਉਹ ਮੇਰੀ ਅਲਿੰਗੀ ਨੂੰ ਨਹੀਂ ਸਮਝ ਸਕਦੇ। ਉਹ ਮੇਰੀ ਫ਼ਿਕਰ ਕਰਦੇ ਹਨ ਤੇ ਅਕਸਰ ਮੈਨੂੰ ਡਾਕਟਰ ਕੋਲ ਜਾਣ ਦੀ ਸਲਾਹ ਵੀ ਦਿੰਦੇ ਹਨ। ਪਰ, ਕਿਉਂਕਿ ਮੈਨੂੰ ਪਤਾ ਹੈ ਕਿ ਮੈਨੂੰ ਕੋਈ ਸਮੱਸਿਆ ਨਹੀਂ ਹੈ, ਮੈਂ ਡਾਕਟਰ ਕੋਲ ਨਹੀਂ ਜਾਂਦੀ।"
ਸਮਾਜ ਵਿੱਚ ਇੱਕ ਅਜਿਹਾ ਵਰਗ ਹੈ ਜੋ ਮਹਿਸੂਸ ਕਰਦਾ ਹੈ ਕਿ ਜੇ ਸਮਲਿੰਗੀ, ਟ੍ਰਾਂਸ ਜਾਂ ਜਿਨਸੀ ਸੰਬੰਧਾਂ ਨੂੰ ਮਾਨਤਾ ਦਿੱਤੀ ਗਈ ਤਾਂ ਪਰਿਵਾਰਕ ਢਾਂਚਾ ਵਿਗੜ ਜਾਵੇਗਾ।
ਸੰਧਿਆ ਕਹਿੰਦੀ ਹੈ, "ਮੈਂ ਬਹੁਤ ਸੌਖੀ ਭਾਸ਼ਾ ਵਿਚ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ। ਕਿਸੇ ਵੀ ਬਗੀਚੇ ਵਿੱਚ ਇਕੋ ਰੰਗ ਦੇ ਫੁੱਲ ਨਹੀਂ ਹਨ। ਬਹੁਤ ਸਾਰੇ ਲਾਲ, ਕੁਝ ਪੀਲੇ ਅਤੇ ਕੁਝ ਜਾਮਨੀ ਹਨ। ਇਸੇ ਕਰਕੇ ਇਹ ਬਾਗ ਸੁੰਦਰ ਲੱਗ ਰਿਹਾ ਹੈ। ਇਸੇ ਤਰ੍ਹਾਂ ਵੱਖ-ਵੱਖ ਲੋਕਾਂ ਦੇ ਕਾਰਨ ਸਾਡੀ ਰਚਨਾ ਵੀ ਸੋਹਣੀ ਹੈ।"
ਸੰਧਿਆ ਦਾ ਕਹਿਣਾ ਹੈ ਕਿ ਦੁਨੀਆਂ ਵਿੱਚ ਇੰਨੀ ਆਬਾਦੀ ਹੈ ਕਿ ਭਾਵੇਂ ਕੁਝ ਲੋਕ ਵਿਆਹ ਨਾ ਕਰਵਾਉਣ ਅਤੇ ਰਵਾਇਤੀ ਢੰਗ ਨਾਲ ਘਰ ਨਾ ਵਸਾਉਣ ਤੇ ਬੱਚੇ ਪੈਦਾ ਨਾ ਕਰਨ, ਇਸ ਨਾਲ ਕੁਝ ਵਿਗੜੇਗਾ ਨਹੀਂ।
ਵੀਡਿਓ: ਵਿਆਹ ਮਗਰੋਂ ਖੇਡਾਂ ਦੀ ਸ਼ੁਰੂਆਤ ਕਰਕੇ, ਓਲੰਪਿਕ ਜਿੱਤਣ ਵਾਲੀ ਭਾਰਤੀ ਸ਼ੂਟਰ
https://www.facebook.com/BBCnewsPunjabi/videos/479845266241055/
ਵੀਡਿਓ: ਕਰਮ ਸਿੰਘ ਦੀ ਕਹਾਣੀ
https://www.facebook.com/BBCnewsPunjabi/videos/2590582304491051/
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਪੰਜਾਬੀਆਂ ਦਾ ਪਰਵਾਸ: ਪੰਜਾਬ ਦੇ ਘਰ-ਘਰ ਦਾ ਨੌਜਵਾਨ ਵਿਦੇਸ਼ ਕਿਉਂ ਜਾਣਾ ਚਾਹੁੰਦਾ ਹੈ
NEXT STORY