ਵੀਰਵਾਰ ਤੱਕ ਟੀਨ ਅੰਦਰ 17 ਲੋਕਾਂ ਦੀ ਮੌਤ ਦੀ ਖ਼ਬਰ ਹੈ
ਚੀਨ ਦੇ ਨਵੇਂ ਸਾਲ ਦੇ ਜਸ਼ਨ ਨਜ਼ਦੀਕ ਆ ਰਹੇ ਪਰ ਕੋਰੋਨਾਵਾਇਰਸ ਇਨ੍ਹਾਂ ਸਾਰਿਆਂ ’ਤੇ ਅਸਰ ਪਾ ਸਕਦਾ ਹੈ।
ਚੀਨ ਦੇ ਲਗਭਗ ਇੱਕ ਕਰੋੜ ਦੀ ਅਬਾਦੀ ਵਾਲੇ ਵੁਹਾਨ ਸ਼ਹਿਰ ਵਿੱਚ ਵਾਇਰਸ ਫੈਲਣ ਕਰਕੇ ਜਨਤਕ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
ਲੋਕਾਂ ਨੂੰ ਸਫ਼ਰ ਨਾ ਕਰਨ ਲਈ ਕਿਹਾ ਗਿਆ ਹੈ। ਚੀਨ ਵਿੱਚ ਨਵੇਂ ਸਾਲ ਦੇ ਮੌਕੇ 'ਤੇ ਲੋਕਾਂ ਦੀ ਆਵਾਜਾਈ ਜ਼ਿਆਦਾ ਵਧ ਜਾਂਦੀ ਹੈ।
ਸ਼ਹਿਰ ਵਿੱਚ ਵਾਇਰਸ ਤੋਂ ਪ੍ਰਭਾਵਿਤ 500 ਕੇਸਾਂ ਦੀ ਪੁਸ਼ਟੀ ਹੋਈ ਹੈ ਤੇ 17 ਜਣਿਆਂ ਦੀ ਜਾਨ ਜਾ ਚੁੱਕੀ ਹੈ।
ਇਸ ਵਾਇਰਸ ਨੂੰ 2019-nCoV ਵਜੋਂ ਪਛਾਣਿਆ ਗਿਆ ਹੈ ਤੇ ਇਸ ਤੋਂ ਪਹਿਲਾਂ ਇਨਸਾਨਾਂ ਵਿੱਚ ਨਹੀਂ ਪਾਇਆ ਗਿਆ।
ਇਹ ਵੀ ਪੜ੍ਹੋ:
ਸਾਲ 2000 ਵਿੱਚ ਜਿਸ ਸਾਰਸ (SARS) ਵਾਇਰਸ ਨਾਲ ਦੁਨੀਆਂ ਭਰ ਵਿੱਚ 800 ਮੌਤਾਂ ਹੋਈਆਂ ਸਨ ਉਹ ਵੀ ਇਸੇ ਵਰਗ ਨਾਲ ਸੰਬਧਿਤ ਸੀ।
ਇਸ ਵਾਇਰਸ ਨਾਲ ਹੁਣ ਤੱਕ ਹੋਈਆਂ ਮੌਤਾਂ ਚੀਨ ਦੇ ਵੁਹਾਨ ਸ਼ਹਿਰ ਦੇ ਆਸਪਾਸ ਹੁਬੀ ਸੂਬੇ ਵਿੱਚ ਹੋਈਆਂ ਹਨ।
ਜਿਨੇਵਾ ਵਿੱਚ ਹੋਈ ਵਿਸ਼ਵ ਸਿਹਤ ਸੰਗਠਨ ਦੀ ਬੈਠਕ ਤੋਂ ਬਾਅਦ ਕਿਹਾ ਗਿਆ ਹੈ ਕਿ ਹਾਲੇ ਇਸ ਨੂੰ "ਵਿਸ਼ਵੀ ਐਮਰਜੈਂਸੀ" ਨਹੀਂ ਐਲਾਨਿਆ ਜਾਵੇਗਾ।
ਗਲੋਬਲ ਐਮਰਜੈਂਸੀ ਕਿਸੇ ਬਿਮਾਰੀ ਬਾਰੇ ਸਭ ਤੋਂ ਸਿਖਰਲੇ ਪੱਧਰ ਦੀ ਚੇਤਾਵਨੀ ਹੁੰਦੀ ਹੈ ਜੋ ਵਿਸ਼ਵ ਸੰਗਠਨ ਵੱਲੋਂ ਜਾਰੀ ਕੀਤੀ ਜਾਂਦੀ ਹੈ। ਹਾਲੇ ਤੱਕ ਇਬੋਲਾ, ਸਵਾਈਨ ਫਲੂ ਤੇ ਜ਼ੀਕਾ ਵਾਇਰਸ ਬਾਰੇ ਬਾਰੀ ਜਾਰੀ ਕੀਤੀ ਗਈ ਸੀ।
https://www.youtube.com/watch?v=HflP-RuHdso
ਦੁਨੀਆਂ ਵਿੱਚ ਕੀ ਹਾਲਾਤ ਹਨ
- ਹਾਂਗਕਾਂਗ ਦੇ ਮੈਕਿਊ ਵਿੱਚ ਇੱਕ ਕਾਰੋਬਾਰੀ ਦੇ ਇਸ ਵਾਇਰਸ ਦੇ ਸੰਕਰਮਣ ਵਿੱਚ ਆਉਣ ਦੀ ਖ਼ਬਰ ਹੈ।
- ਅਮਰੀਕਾ ਵਿੱਚ ਇਸ ਦਾ ਪਹਿਲਾ ਮਾਮਲਾ ਮੰਗਲਵਾਰ ਨੂੰ ਸਾਹਮਣੇ ਆਇਆ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ "ਹਾਲਾਤ ਕਾਬੂ ਹੇਠ" ਹਨ।
- ਥਾਇਲੈਂਡ, ਕੋਰੀਆ ਵਿੱਚ ਵਾਇਰਸ ਦੇ ਤਿੰਨ-ਤਿੰਨ ਮਾਮਲੇ ਤੇ ਜਪਾਨ ਵਿੱਚ ਮਾਮਲਾ ਸਾਹਮਣੇ ਆ ਚੁੱਕਿਆ ਹੈ।
- ਵੁਹਾਨ ਵਿੱਚ ਹਾਲਾਂਕਿ ਹਾਲੇ ਤੱਕ 500 ਕੇਸਾਂ ਦੀ ਹੀ ਪੁਸ਼ਟੀ ਹੋਈ ਹੈ।
- ਇਮਪੀਰੀਅਲ ਕਾਲਜ ਲੰਡਨ ਦੇ ਸੈਂਟਰ ਫਾਰ ਗਲੋਬਲ ਇਨਫੈਕਸ਼ਸ ਡਿਜ਼ੀਜ਼ ਅਨੈਲਿਸਸ ਮੁਤਾਬਕ ਵੁਹਾਨ ਸ਼ਹਿਰ ਵਿੱਚ ਚਾਰ ਹਜ਼ਾਰ ਲੋਕ ਇਸ ਤੋਂ ਪ੍ਰਭਾਵਿਤ ਹਨ।
https://twitter.com/MRC_Outbreak/status/1219943424285081602
ਵਾਇਰਸ ਬਾਰੇ ਸਾਨੂੰ ਕੀ ਪਤਾ ਹੈ?
- ਵਾਇਰਸ ਵੁਹਾਨ ਦੇ ਮੱਛੀ ਬਜ਼ਾਰ ਵਿੱਚੋਂ ਨਿਕਲਿਆ। ਸੀਫੂਡ ਦੀ ਇਸ ਮੰਡੀ ਵਿੱਚ ਸਮੁੰਦਰੀ ਜੀਵਾਂ ਦਾ ਵੱਡੇ ਪੱਧਰ 'ਤੇ ਗੈਰ-ਕਾਨੂੰਨੀ ਵਪਾਰ ਹੁੰਦਾ ਹੈ।
- ਵਾਰਿਸ ਫ਼ੈਲਣ ਤੋਂ ਬਾਅਦ ਹੀ ਇਹ ਮੰਡੀ ਬੰਦ ਕਰ ਦਿੱਤੀ ਗਈ।
- ਇਸ ਗੱਲ ਦੇ ਵੀ ਸਬੂਤ ਹਨ ਕਿ ਵਾਇਰਸ ਮਨੁੱਖ ਤੋਂ ਮਨੁੱਖ ਨੂੰ ਲਾਗ ਨਾਲ ਫੈਲਦਾ ਹੈ।
- ਇਹ ਵਾਇਰਸ ਦੇ ਲੱਛਣ ਬੁਖ਼ਾਰ ਤੇ ਖੰਘ ਤੋਂ ਸ਼ੁਰੂ ਹੁੰਦੇ ਹਨ ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੇ ਹਨ। ਇਸ ਤੋਂ ਬਾਅਦ ਸਾਹ ਉਖੜਣ ਲਗਦਾ ਹੈ ਸਾਲ ਲੈਣ ਵਿੱਚ ਦਿੱਕਤ ਹੁੰਦੀ ਹੈ।
ਇਹ ਵੀ ਪੜ੍ਹੋ:
ਇੱਕ ਗੈਂਗ ਦੇ 75 ਮੈਂਬਰ ਜੇਲ੍ਹ 'ਚੋਂ ਫਰਾਰ, ਅੰਦਰ ਮਿਲੀ ਸੁਰੰਗ ਮਗਰੋਂ ਉੱਠੇ ਸਵਾਲ
ਉਸ ਡੀਸੀ ਨੂੰ ਜਾਣੋ ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ
ਹੈਰੀ ਤੇ ਮੇਘਨ ਨੇ ਤਿਆਗੇ ਸ਼ਾਹੀ ਖ਼ਿਤਾਬ, ਆਮ ਲੋਕਾਂ ਵਾਂਗ ਜਿਊਣਗੇ ਜ਼ਿੰਦਗੀ
ਵੀਡੀਓ: ਪਰਮਵੀਰ ਚੱਕਰ ਜੇਤੂ ਦੇ ਵਾਰਸਾਂ ਦਾ ਸ਼ਿਕਵਾ
https://www.youtube.com/watch?v=QAR8PoVKClI
ਵੀਡੀਓ: ਪਾਕਿਸਤਾਨ ਦੇ ਕੁਝ ਇਲਾਕਿਆਂ ਵਿੱਚ ਆਟੇ ਦੀ ਕਮੀ
https://www.youtube.com/watch?v=OA78FC23QS4
ਵੀਡੀਓ: ਅਕਾਲੀ ਦਲ, ਦਿੱਲੀ ਵਿੱਚ ਚੋਣਾਂ ਆਪਣੇ ਬੂਤੇ ਕਿਉਂ ਨਹੀ ਲੜ ਰਹੀ
https://www.youtube.com/watch?v=qY5RCMcE_cw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਵਿਦੇਸ਼ ਜਾਣ ਦੇ 4 ਤਰੀਕੇ ਜਿੰਨ੍ਹਾਂ ਦੀ ਵਰਤੋਂ ਪੰਜਾਬੀਆਂ ਰੱਜ ਕੇ ਕੀਤੀ
NEXT STORY