ਯੂਰਪ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਬ੍ਰਿਟੇਨ ਲਈ ਔਖੀ ਲੜਾਈ ਹੈ
ਬ੍ਰਿਟੇਨ ਅਧਿਕਾਰਤ ਤੌਰ ’ਤੇ ਯੂਰਪੀ ਸੰਘ ਤੋਂ ਵੱਖ ਹੋ ਗਿਆ ਹੈ। ਇਸ ਦੇ ਨਾਲ ਹੀ ਦੋਵਾਂ ਦਾ ਕਰੀਬ ਅੱਧੀ ਸਦੀ ਪੁਰਾਣਾ ਰਿਸ਼ਤਾ ਖ਼ਤਮ ਹੋ ਗਿਆ ਹੈ।
31 ਜਨਵਰੀ 2020 ਨੂੰ ਰਾਤ ਦੇ 12 ਵੱਜਣ ਦੇ ਨਾਲ ਹੀ ਬ੍ਰਿਟੇਨ ਯੂਰਪੀ ਸੰਘ ਤੋਂ ਵੱਖ ਹੋ ਗਿਆ ਹੈ।
ਬ੍ਰਿਟੇਨ ਦੇ ਲੋਕਾਂ ਨੇ ਸਾਢੇ ਤਿੰਨ ਸਾਲ ਪਹਿਲਾਂ ਯੂਰਪੀ ਸੰਘ ਤੋਂ ਵੱਖ ਹੋਣ ਦੇ ਹੱਕ ਵਿੱਚ ਵੋਟਾਂ ਪਾ ਕੇ ਆਪਣਾ ਫੈਸਲਾ ਸੁਣਾਇਆ ਸੀ। ਇਸ ਨੂੰ ਬ੍ਰੈਗਜ਼ਿਟ ਕਿਹਾ ਗਿਆ ਸੀ।
ਇਹ ਵੀ ਪੜ੍ਹੋ
23 ਜੂਨ 2016 ਨੂੰ ਆਏ ਨਤੀਜਿਆਂ ਮੁਤਾਬਕ, 52 ਫੀਸਦ ਵੋਟਰਾਂ ਨੇ ਬ੍ਰੈਗਜ਼ਿਟ ਦਾ ਸਮਰਥਨ ਕੀਤਾ ਸੀ ਤੇ 48 ਫੀਸਦ ਨੇ ਇਸ ਦਾ ਵਿਰੋਧ ਕੀਤਾ ਸੀ।
ਸਕਾਟਲੈਂਡ ਦੇ ਲੋਕਾਂ ਨੇ ਯੂਰਪੀ ਸੰਘ ਵਿੱਚ ਰਹਿਣ ਲਈ ਵੋਟਾਂ ਪਾਈਆਂ ਸਨ। ਉੱਥੇ ਇਸ ਬਾਰੇ ਕੈਂਡਲ ਮਾਰਚ ਕੱਢੇ ਗਏ।
ਦੂਜੇ ਪਾਸੇ, ਬ੍ਰੈਗਜ਼ਿਟ ਲਈ ਵੋਟਾਂ ਪਾਉਣ ਵਾਲੇ ਲੋਕਾਂ ਨੇ ਜਸ਼ਨ ਮਨਾਇਆ।
ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸੋਸ਼ਲ ਮੀਡੀਆ ’ਤੇ ਇੱਕ ਸੰਦੇਸ਼ ਦਿੰਦਿਆਂ ਕਿਹਾ, "ਕਈ ਲੋਕਾਂ ਲਈ ਇਹ ਉਮੀਦ ਦੀ ਘੜੀ ਹੈ, ਉਹ ਘੜੀ ਜੋ ਉਨ੍ਹਾਂ ਨੂੰ ਲਗਦਾ ਸੀ ਕਿ ਆਏਗੀ ਹੀ ਨਹੀਂ।"
ਸਕਾਟਲੈਂਡ ਦੇ ਲੋਕਾਂ ਨੇ ਯੂਰਪੀ ਸੰਘ ਵਿੱਚ ਰਹਿਣ ਲਈ ਵੋਟਾਂ ਪਾਈਆਂ ਸਨ।
"ਕਈ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਚਿੰਤਾ ਹੈ ਅਤੇ ਨੁਕਸਾਨ ਦਾ ਅਹਿਸਾਸ ਕਰ ਰਹੇ ਹਨ।"
"ਤੀਜਾ ਉਹ ਸਮੂਹ ਹੈ, ਸ਼ਾਇਦ ਸਭ ਤੋਂ ਵੱਡਾ, ਜਿਸ ਨੂੰ ਲੱਗ ਰਿਹਾ ਸੀ ਕਿ ਇਹ ਸਿਆਸੀ ਲੜਾਈ ਕਦੇ ਖ਼ਤਮ ਨਹੀਂ ਹੋਵੇਗੀ।"
"ਮੈਂ ਇਨ੍ਹਾਂ ਭਾਵਨਾਵਾਂ ਨੂੰ ਸਮਝਦਾ ਹਾਂ। ਸਰਕਾਰ ਹੋਣ ਦੇ ਨਾਤੇ ਸਾਡਾ ਕੰਮ ਹੈ ਦੇਸ਼ ਨੂੰ ਜੋੜਨਾ ਤੇ ਅੱਗੇ ਲੈ ਕੇ ਜਾਣਾ।"
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ’ਤੇ
https://www.youtube.com/watch?v=xWw19z7Edrs
ਹੁਣ ਕੀ ਹੋਵੇਗਾ?
ਬ੍ਰਿਟੇਨ ਦੇ ਯੂਰਪੀ ਸੰਘ ਛੱਡਣ ਤੋਂ ਬਾਅਦ ਬ੍ਰਿਟੇਨ ਦੇ ਨਾਗਰਿਕ ਕੁਝ ਬਦਲਾਅ ਦੇਖਣਗੇ।
ਹਾਲਾਂਕਿ 31 ਦਸੰਬਰ ਤੱਕ ਯੂਰਪੀ ਸੰਘ ਦੇ ਕਾਨੂੰਨ ਲਾਗੂ ਰਹਿਣਗੇ। ਇਸ ਵਿੱਚ ਬਿਨਾਂ ਰੁਕਾਵਟ ਆਵਾਜਾਈ ਸ਼ਾਮਲ ਹੈ।
ਬ੍ਰਿਟੇਨ ਯੂਰਪੀ ਸੰਘ ਦੇ ਨਾਲ ਉਸ ਤਰ੍ਹਾਂ ਦਾ ਵਪਾਰ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਤਰ੍ਹਾਂ ਦਾ ਯੂਰਪੀ ਸੰਘ ਦਾ ਕੈਨੇਡਾ ਨਾਲ ਹੈ।
ਪਰ ਯੂਰਪ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਬ੍ਰਿਟੇਨ ਲਈ ਔਖੀ ਲੜਾਈ ਹੈ।
ਇਹ ਵੀ ਪੜ੍ਹੋ:
ਵੀਡੀਓ: ਚੰਡੀਗੜ੍ਹ ਦੇ ਲੰਗਰ ਬਾਬਾ ਨੂੰ ਮਿਲੋ
https://www.youtube.com/watch?v=m8Dk9wJxvWA
ਵੀਡੀਓ: ਕੋਰੋਨਾਵਾਇਰਸ ਦਾ ਕਿੰਨਾ ਡਰ
https://www.youtube.com/watch?v=HflP-RuHdso
ਵੀਡੀਓ: ਮੰਜ ਮਿਊਜ਼ਕ ਦਾ ਸੰਗੀਤ ਵਿੱਚ ਸਫ਼ਰ ਕਿਵੇਂ ਸ਼ੁਰੂ ਹੋਇਆ
https://www.youtube.com/watch?v=fWTV2okefoc
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)

ਪੰਜਾਬ ਦੀ ਆਬਕਾਰੀ ਨੀਤੀ: ਹੁਣ ਸ਼ਰਾਬ ਦੀ ਹੋ ਸਕਦੀ ਹੈ ‘ਹੋਮ-ਡਲਿਵਰੀ’ - 5 ਅਹਿਮ ਖ਼ਬਰਾਂ
NEXT STORY