ਖ਼ੂਫ਼ੀਆ ਏਜੰਸੀਆਂ ਦਾ ਦਾਅਵਾ ਹੈ ਕਿ ਕੁਝ ਦਿਨ ਪਹਿਲਾਂ ਲਾਹੌਰ ਵਿੱਚ ਮਾਰੇ ਗਏ ਹੈਪੀ ਪੀਐੱਚਡੀ ਦੇ ਕਤਲ ਦਾ ਕਾਰਨ ਇੱਕ ਮੁਸਲਿਮ ਔਰਤ ਨਾਲ ਮਰਹੂਮ ਦੇ ਨਜਾਇਜ਼ ਸੰਬੰਧ ਹੋ ਸਕਦੇ ਹਨ।
ਹਰਮੀਤ ਸਿੰਘ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਕਥਿਤ ਆਗੂ ਸਮਝਿਆ ਜਾਂਦਾ ਸੀ ਅਤੇ ਉਸ ਉੱਤੇ ਭਾਰਤ ਵਿਚ ਕਈ ਹਿੰਸਕ ਵਾਰਦਾਤਾਂ ਵਿਚ ਸ਼ਾਮਲ ਹੋਣ ਦਾ ਇਲਜ਼ਾਮ ਲਗਦਾ ਰਿਹਾ ਹੈ।
ਦਿ ਟ੍ਰਬਿਊਨ ਦੀ ਖ਼ਬਰ ਮੁਤਾਬਕ ਖੁਫ਼ੀਆ ਏਜੰਸੀਆਂ ਦਾ ਦਾਅਵਾ ਹੈ ਕਿ ਔਰਤ ਦੇ ਰਿਸ਼ਤੇਦਾਰਾਂ ਨੇ ਹੈਪੀ ਨੂੰ ਕੋਈ 3 ਹਫ਼ਤੇ ਪਹਿਲਾਂ ਇਹ ਰਿਸ਼ਤਾ ਖ਼ਤਮ ਕਰਨ ਲਈ ਤੇ ਮੁੜ ਨਾ ਮਿਲਣ ਲਈ ਕਿਹਾ ਸੀ।
ਇਹ ਵੀ ਪੜ੍ਹੋ
ਜਦਕਿ ਹੈਪੀ ਨੇ ਰਿਸ਼ਤਾ ਜਾਰੀ ਰੱਖਿਆ, ਜਿਸ ਕਾਰਨ ਉਨ੍ਹਾਂ ਨੇ ਇਹ ਹਮਲਾ ਕੀਤਾ।ਰਿਸ਼ਤੇਦਾਰਾਂ ਨੇ ਹੈਪੀ ਤੇ ਉਸ ਔਰਤ ਨੂੰ ਇੱਕ ਹੋਟਲ ਵਿੱਚ ਵੀ ਦੇਖਿਆ ਸੀ।
ਇਨ੍ਹਾਂ ਰਿਸ਼ਤੇਦਾਰਾਂ ਵਿੱਚ ਇੱਕ ਨਸ਼ੇ ਦਾ ਤਸਕਰ ਵੀ ਸ਼ਾਮਲ ਸੀ। ਹੈਪੀ ਉਸ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦਾ ਸੀ ਅਤੇ ਨਸ਼ੇ ਦੀ ਪੰਜਾਬ ਵਿੱਚ ਤਸਕਰੀ ਕਰਦਾ ਸੀ।
ਕਤਲ ਮਗਰੋਂ ਹਰਮੀਤ ਸਿੰਘ ਉਰਫ਼ ਪੀਐੱਚਡੀ ਦੇ ਪਿਤਾ ਨਾਲ ਅੰਮ੍ਰਿਤਸਰ ਵਿੱਚ ਬੀਸੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਗੱਲਬਾਤ ਕੀਤੀ ਸੀ। ਤੁਸੀਂ ਗੱਲਬਾਤ ਦੀ ਵੀਡੀਓ ਦੇਖ ਸਕਦੇ ਹੋ।
https://www.youtube.com/watch?v=xIuGXghB0lw
ਬਜਟ ਦੀਆਂ ਤੁਹਾਡੇ ਨਾਲ ਜੁੜੀਆਂ 10 ਗੱਲਾਂ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਭਾਰਤ ਦਾ ਵਿੱਤੀ ਸਾਲ 2020-21 ਲਈ ਸਲਾਨਾ ਬੱਜਟ ਸੰਸਦ ਵਿੱਚ ਪੇਸ਼ ਕੀਤਾ। ਵਿੱਤ ਮੰਤਰੀ ਵਜੋਂ ਇਹ ਉਨ੍ਹਾਂ ਦਾ ਦੂਜਾ ਬਜਟ ਸੀ।
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸਭ ਤੋਂ ਲੰਬਾ ਬਜਟ ਭਾਸ਼ਣ ਦੇਣ ਦਾ ਰਿਕਾਰਡ ਵੀ ਕਾਇਮ ਕੀਤਾ ਹੈ। ਵਿੱਤ ਮੰਤਰੀ ਦਾ ਭਾਸ਼ਣ 2 ਘੰਟੇ 40 ਮਿੰਟ ਚੱਲਿਆ। ਇਸ ਖ਼ਬਰ ਵਿੱਚ ਪੜ੍ਹੋ ਬੱਜਟ ਦੀਆਂ ਤੁਹਾਡੇ ਨਾਲ ਜੁੜੀਆਂ 10 ਮੁੱਖ ਗੱਲਾਂ, ਪੂਰੇ ਬੱਜਟ ਦੀਆਂ ਮੁੱਖ ਗੱਲਾਂ ਵੀ ਪੜ੍ਹ ਸਕਦੇ ਹੋ।
ਆਖ਼ਰ ਬ੍ਰੈਗਜ਼ਿਟ ਹੋ ਗਿਆ ਪਰ ਇੱਥੇ ਤੱਕ ਪਹੁੰਚੇ ਕਿਵੇਂ?
ਬ੍ਰਿਟੇਨ ਅਧਿਕਾਰਤ ਤੌਰ 'ਤੇ ਯੂਰਪੀ ਸੰਘ ਤੋਂ ਵੱਖ ਹੋ ਗਿਆ ਹੈ। ਇਸ ਦੇ ਨਾਲ ਹੀ ਦੋਵਾਂ ਦਾ ਕਰੀਬ ਅੱਧੀ ਸਦੀ ਪੁਰਾਣਾ ਰਿਸ਼ਤਾ ਖ਼ਤਮ ਹੋ ਗਿਆ ਹੈ।
31 ਜਨਵਰੀ 2020 ਨੂੰ ਰਾਤ ਦੇ 11 ਵੱਜਣ ਦੇ ਨਾਲ ਹੀ ਬ੍ਰਿਟੇਨ ਯੂਰਪੀ ਸੰਘ ਤੋਂ ਵੱਖ ਹੋ ਗਿਆ ਹੈ।
ਬ੍ਰਿਟੇਨ ਦੇ ਲੋਕਾਂ ਨੇ 2016 ਵਿੱਚ ਯੂਰਪੀ ਸੰਘ ਤੋਂ ਵੱਖ ਹੋਣ ਦੇ ਹੱਕ ਵਿੱਚ ਵੋਟਾਂ ਪਾ ਕੇ ਆਪਣਾ ਫੈਸਲਾ ਸੁਣਾਇਆ ਸੀ। ਇਸ ਨੂੰ ਬ੍ਰੈਗਜ਼ਿਟ ਕਿਹਾ ਗਿਆ ਸੀ।
ਉਸ ਤੋਂ ਬਾਅਦ ਬ੍ਰਿਟੇਨ ਵਿੱਚ ਤਿੰਨ ਪ੍ਰਧਾਨ ਮੰਤਰੀ ਬਦਲੇ। ਪੜ੍ਹੋ ਹੋਰ ਵੀ ਦਿਲਚਸਪ ਜਾਣਕਾਰੀ।
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ’ਤੇ
https://www.youtube.com/watch?v=xWw19z7Edrs
ਸ਼ਾਹੀਨ ਬਾਗ਼ ਕੋਲ ਗੋਲੀ ਚਲਾਉਣ ਵਾਲੇ ਨੇ ਕੀ ਕਿਹਾ?
ਦਿੱਲੀ ਦੇ ਸ਼ਾਹੀਨ ਬਾਗ਼ ਵਿੱਚ ਰੋਸ-ਮੁਜ਼ਾਹਰੇ ਵਾਲੀ ਥਾਂ ਦੇ ਨੇੜੇ ਇੱਕ ਸ਼ਖ਼ਸ ਨੇ ਗੋਲੀ ਚਲਾਈ, ਜਿਸ ਵਿੱਚ ਅਜੇ ਤੱਕ ਕਿਸੇ ਦੇ ਜਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਗੋਲੀ ਚਲਾਉਣ ਵਾਲੇ ਵਿਅਕਤੀ ਕਪਿਲ ਗੁਰਜਰ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਦੱਖਣੀ ਪੂਰਬੀ ਦਿੱਲੀ ਦੇ ਡੀਸੀਪੀ ਚਿਨਮਯ ਬਿਸਵਾਲ ਨੇ ਗੋਲੀ ਚੱਲਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਨੌਜਵਾਨ ਨੇ ਹਵਾਈ ਫਾਇਰਿੰਗ ਕੀਤੀ ਸੀ ਜਿਸ ਮਗਰੋਂ ਪੁਲਿਸ ਨੇ ਤੁਰੰਤ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਪੜ੍ਹੋ ਫੜੇ ਜਾਣ ਮਗਰੋਂ ਬੰਦੂਕਧਾਰੀ ਨੇ ਕੀ ਕਿਹਾ।
ਦਿੱਲੀ ਵਿੱਚ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਮੁਜ਼ਾਹਰਾ ਕਰਨ ਵਾਲਿਆਂ ਤੇ ਗੋਲੀ ਚੱਲਣ ਦੀ ਦੂਜੀ ਘਟਨਾ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਦਿੱਲੀ ਦੇ ਜਾਮੀਆ ਇਲਾਕੇ ਵਿੱਚ ਇੱਕ ਪਿਸਤੌਲਧਾਰੀ ਨੇ ਗੋਲੀ ਚਲਾ ਦਿੱਤੀ ਸੀ। ਹਾਲਾਂਕਿ ਗੋਲੀ ਚਲਾਉਣ ਤੋਂ ਤੁਰੰਤ ਬਾਅਦ ਉਸ ਨੇ ਆਪਣੀ ਦੇਸੀ ਪਿਸਤੌਲ ਪਿੱਛੇ ਖੜ੍ਹੇ ਪੁਲਿਸ ਵਾਲੇ ਨੂੰ ਫੜਾ ਦਿੱਤੀ ਸੀ।
ਜਸਵੰਤ ਸਿੰਘ ਕੰਵਲ ਨਾਲ ਇੱਕ ਮੁਲਾਕਾਤ
ਕਦੇ ਮੋਗਾ ਜਿਲ੍ਹੇ ਦੇ ਪਿੰਡ ਢੁੱਡੀਕੇ ਦੀ ਗ਼ਦਰੀ ਬਾਬਿਆਂ ਅਤੇ ਲਾਲਾ ਲਾਜਪਤ ਰਾਏ ਕਰਕੇ ਰੱਜਵੀਂ ਚਰਚਾ ਹੋਈ ਪਰ ਅੱਜ ਮੋਗਾ ਜ਼ਿਲ੍ਹੇ ਦੇ ਇਸ ਪਿੰਡ ਦੀ ਚਰਚਾ ਪੰਜਾਬੀ ਸਾਹਿਤ ਦੇ ਉੱਘੇ ਲੇਖਕ ਜਸਵੰਤ ਸਿੰਘ ਕੰਵਲ ਕਾਰਨ ਹੋ ਰਹੀ ਹੈ।
ਪੰਜਾਬੀ ਸਾਹਿਤ ਦੇ ਮਸ਼ਹੂਰ ਨਾਵਲਕਾਰ ਜਸਵੰਤ ਸਿੰਘ ਕੰਵਲ ਦੁਨੀਆਂ ਨੂੰ ਅਲਵਿਦਾ ਆਖ ਗਏ ਉਨ੍ਹਾਂ ਨੂੰ ਸਾਹਿਤ ਨਾਲ ਜੁੜੇ ਲੋਕ ਯਾਦ ਕਰ ਰਹੇ ਹਨ। ਪੜ੍ਹੋ ਉਨ੍ਹਾਂ ਦੇ ਸੌਵੇਂ ਜਨਮ ਦਿਨ ਤੇ ਬੀਬੀਸੀ ਦੇ ਸਹਿਯੋਗੀ ਜਸਬੀਰ ਸ਼ੇਤਰਾ ਵੱਲੋਂ ਕੀਤੀ ਗਈ ਗੱਲਬਾਤ।
ਜਸਵੰਤ ਸਿੰਘ ਕੰਵਲ ਤੋਂ ਸ਼ੁੱਕਰਵਾਰ ਨੂੰ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਡਾ਼ ਦਲੀਪ ਕੌਰ ਟਿਵਾਣਾ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ:
ਵੀਡੀਓ: ਸੜਕ ਹਾਦਸੇ ਵਿੱਚ ਪੀੜਤ ਦੀ ਜਾਨ ਬਚਾਉਣ ਵਾਲੀ ਡਾਕਟਰ
https://www.youtube.com/watch?v=au8xTXMHtCs
ਵੀਡੀਓ: ਕੋਰੋਨਾਵਾਇਰਸ ਦਾ ਕਿੰਨਾ ਡਰ
https://www.youtube.com/watch?v=HflP-RuHdso
ਵੀਡੀਓ: ਮੰਜ ਮਿਊਜ਼ਕ ਦਾ ਸੰਗੀਤ ਵਿੱਚ ਸਫ਼ਰ ਕਿਵੇਂ ਸ਼ੁਰੂ ਹੋਇਆ
https://www.youtube.com/watch?v=fWTV2okefoc
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਜਾਮੀਆ: ਹਮਲਾਵਾਰ ਨਾਬਾਲਗ, ਤਾਂ ਕੀ ਸਜ਼ਾ ਹੋ ਸਕਦੀ ਹੈ?
NEXT STORY