ਕਰਤਾਰਪੁਰ ਲਾਂਘਾ ਪਿਛਲੇ ਸਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ਪੁਰਬ ਮੌਕੇ ਖੋਲ੍ਹਿਆ ਗਿਆ ਸੀ
ਪਾਕਿਸਤਾਨ ਸਰਕਾਰ ਭਾਰਤੀ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਤੋਂ ਛੋਟ ਦੇਣ ਬਾਰੇ ਵਿਚਾਰ ਕਰ ਰਹੀ ਹੈ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਹ ਜਾਣਕਾਰੀ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਪ੍ਰਸ਼ਨ ਕਾਲ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਇਜਾਜ਼ ਸ਼ਾਹ ਨੇ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਕਰਤਾਰਪੁਰ ਸਾਹਿਬ ਵੱਲ ਖਿੱਚਣ ਲਈ ਭਾਰਤੀ ਸ਼ਰਧਾਲੂਆਂ ਨੂੰ ਬਿਨਾਂ ਪਾਸਪੋਰਟ ਦੇ ਆਉਣ ਦੀ ਆਗਿਆ ਦੇਣ ਬਾਰੇ ਵਿਚਾਰ ਕਰ ਰਹੀ ਹੈ।
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਹ ਮਹਿਜ਼ ਇੱਕ ਤਜਵੀਜ਼ ਹੈ ਜਿਸ ਬਾਰੇ ਵੇਰਵੇ ਵਿਦੇਸ਼ ਮੰਤਰਾਲੇ ਤੋਂ ਲਏ ਜਾ ਸਕਦੇ ਹਨ
ਅਖ਼ਬਾਰ ਮੁਤਾਬਕ ਦਿੱਲੀ ਦੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਜਿਹੀ ਕਿਸੇ ਤਜਵੀਜ਼ ਦੀ ਜਾਣਕਾਰੀ ਨਹੀਂ ਹੈ। ਇਸ ਤੋਂ ਇਲਾਵਾ ਸ਼ਰਧਾਲੂਆਂ ਦੇ ਕਰਤਾਰਪੁਰ ਸਾਹਿਬ ਘੱਟ ਗਿਣਤੀ ਵਿੱਚ ਜਾਣ ਦੀ ਮੁੱਖ ਵਜ੍ਹਾ ਤਾਂ ਪਾਕਿਸਤਾਨ ਵੱਲੋਂ ਲਾਈ ਗਈ 20 ਡਾਲਰ ਦੀ ਫ਼ੀਸ ਹੈ।
ਥਾਈਲੈਂਡ ਵਿੱਚ ਫੌਜੀ ਨੇ ਕੀਤੀ ਗੋਲੀਬਾਰੀ, 20 ਹਲਾਕ
ਥਾਈਲੈਂਡ ਦੇ ਸ਼ਹਿਰ ਨਾਖ਼ੋਨ ਰਾਚੇਸੀਮਾ ਵਿੱਚ ਇੱਕ ਫੌਜੀ ਨੇ ਗੋਲੀਆਂ ਚਲਾਕੇ 20 ਜਣਿਆਂ ਨੂੰ ਮਾਰ ਦਿੱਤਾ ਅਤੇ ਦਰਜਣਾਂ ਨੂੰ ਜ਼ਖ਼ਮੀ ਕਰ ਦਿੱਤਾ।
ਥਾਈਲੈਂਡ ਦੇ ਰੱਖਿਆ ਮੰਤਰਾਲਾ ਨੇ ਬੀਬੀਸੀ ਨੂੰ ਦੱਸਨਿਆ ਕਿ ਜਕਰਾਫ਼ੰਥ ਥੋਮਾ ਨਾਮ ਦੇ ਇੱਕ ਜੂਨੀਅਰ ਅਫ਼ਸਰ ਨੇ ਫੌਜੀ ਕੈਂਪ ਵਿੱਚੋਂ ਹਥਿਆਰ ਚੋਰੀ ਕਰਨ ਤੋਂ ਪਹਿਲਾਂ ਆਪਣੇ ਕਮਾਂਡਿਗ ਅਫ਼ਸਰ 'ਤੇ ਵੀ ਹਮਲਾ ਕੀਤਾ ਸੀ।
ਉਸ ਤੋਂ ਮਗਰੋਂ ਉਸ ਨੇ ਉੱਤਰ ਪੂਰਬੀ ਬੈਂਕਾਕ ਦੇ ਸ਼ਾਪਿੰਗ ਸੈਂਟਰ ਅਤੇ ਬੋਧੀਆਂ ਦੇ ਮੰਦਰ 'ਤੇ ਗੋਲੀਬਾਰੀ ਕੀਤੀ। ਸ਼ੱਕੀ ਹਮਲਾਵਰ ਹਾਲੇ ਲੁਕਿਆ ਹੋਇਆ ਹੈ।
ਉਨ੍ਹਾਂ ਨੇ ਦੱਸਿਆ ਕਿ ਘਟਨਾ ਵਿੱਚ 31 ਜਣੇ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚੋਂ 10 ਦੀ ਹਾਲਤ ਗੰਭੀਰ ਹੈ। ਖ਼ਦਸ਼ਾ ਹੈ ਕਿ ਮਰਨ ਵਾਲਿਆਂ ਤੇ ਜ਼ਖ਼ਮੀਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।
ਕੋਰੋਨਾਵਾਇਰਸ :ਮੌਤਾਂ ਦੀ ਗਿਣਤੀ ਸਾਰਸ ਮਹਾਂਮਾਰੀ ਤੋਂ ਟੱਪੀ
ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ ਸਾਲ 2003 ਵਿੱਚ ਫੈਲੀ ਸਾਰਸ ਮਹਾਂਮਾਰੀ ਤੋਂ ਟੱਪ ਗਈ ਹੈ।
ਅਧਿਕਾਰੀਆਂ ਮੁਤਾਬਕ ਇਕੱਲੇ ਚੀਨ ਦੇ ਹੋਬੇਈ ਸੂਬੇ ਵਿੱਚ ਜਿਸ ਵਿੱਚ ਕਿ ਵਾਇਰਸ ਦਾ ਕੇਂਦਰ ਵੁਹਾਨ ਸਥਿਤ ਹੈ, ਮਰਨ ਵਾਲਿਆਂ ਦੀ ਗਿਣਤੀ 780 ਹੋ ਗਈ ਹੈ।
ਸਾਲ 2003 ਵਿੱਚ ਦੋ ਦਰਜਨ ਤੋਂ ਵਧੇਰੇ ਦੇਸ਼ਾਂ ਵਿੱਚ ਸਾਰਸ ਮਹਾਂਮਾਰੀ ਨਾਲ 774 ਮੌਤਾਂ ਹੋਈਆਂ ਸਨ।
ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਬਿਮਾਰਾਂ ਦੀ ਸੰਖਿਆ 34,800 ਹੋ ਗਈ ਹੈ। ਜਿਸ ਵਿੱਚ ਬਹੁਗਿਣਤੀ ਮਰੀਜ਼ ਚੀਨ ਵਿੱਚ ਹਨ
ਪਿਛਲੇ ਮਹੀਨੇ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ਨੂੰ ਵਿਸ਼ਵੀ ਸਿਹਤ ਐਮਰਜੈਂਸੀ ਐਲਾਨ ਦਿੱਤਾ ਸੀ।
ਦਿੱਲੀ ਐਗਜ਼ਿਟ ਪੋਲ ਵਿੱਚ AAP ਅੱਗੇ
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਹਾਲਾਂ ਕਿ 11 ਫਰਵਰੀ ਨੂੰ ਆਉਣੇ ਹਨ। ਹਾਲਾਂਕਿ ਜੇ ਐਗਜ਼ਿਟ ਪੋਲ ਵਾਲਿਆਂ ਦੀ ਮੰਨੀਏ ਤਾਂ ਆਮ ਆਦਮੀ ਪਾਰਟੀ ਸਰਕਾਰ ਵਿੱਚ ਵਾਪਸੀ ਕਰ ਸਕਦੀ ਹੈ।
70 ਮੈਂਬਰੀ ਦਿੱਲੀ ਵਿਧਾਨ ਸਭਾ ਵਿੱਚ ਜਾਦੂਈ ਅੰਕੜਾ 36 ਹੈ।
ਲਗਭਗ ਸਾਰੇ ਖ਼ਬਰ ਚੈਨਲਾਂ ਦੇ ਐਗਜ਼ਿਟ ਪੋਲ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੀ ਭਵਿੱਖਬਾਣੀ ਕੀਤੀ ਹੈ।
ਦੱਸ ਦੇਈਏ ਕਿ ਬੀਬੀਸੀ ਕੋਈ ਐਗਜ਼ਿਟ ਪੋਲ ਨਹੀਂ ਕਰਵਾਉਂਦਾ। ਪੜ੍ਹੋ, ਐਗਜ਼ਿਟ ਪੋਲ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਦੇ ਰਿਹਾ ਹੈ।
ਪੰਜਾਬ ਵਿੱਚ ਹਾਦਸਿਆਂ ਦਾ ਸ਼ਨਿੱਚਰਵਾਰ
https://www.youtube.com/watch?v=m8VHiKQW9Fg
ਤਰਨਤਾਰਨ ਦੇ ਪਿੰਡ ਪਹੂਵਿੰਡ ਤੋਂ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਜਾ ਰਹੇ ਨਗਰ ਕੀਰਤਨ ਵਿੱਚ ਧਮਾਕਾ ਹੋ ਗਿਆ।
ਜਦੋਂ ਨਗਰ ਕੀਰਤਨ ਪਿੰਡ ਡਾਲੇਕੇ ਵਿੱਚ ਪਹੁੰਚਿਆ ਤਾਂ ਅਚਾਨਕ ਟਰਾਲੀ ਵਿੱਚ ਪਏ ਪਟਾਖ਼ਿਆਂ ਨੂੰ ਅੱਗ ਲੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 9 ਲੋਕ ਜ਼ਖ਼ਮੀ ਵੀ ਹੋਏ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਤਰਨਤਾਰਨ ਦੇ ਐੱਸ ਡੀ ਐੱਮ ਨੂੰ ਜਾਂਚ ਕਰ ਕੇ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਲਈ ਅਤੇ ਪੀੜਤਾਂ ਨੂੰ ਨਿਆ ਦਵਾਉਣ ਲਈ ਕਿਹਾ ਹੈ। ਪੜ੍ਹੋ ਪੂਰੀ ਖ਼ਬਰ।
ਇਸ ਤੋਂ ਪਹਿਲਾਂ ਦੁਪਹਿਰੇ ਮੁਹਾਲੀ 'ਚ ਤਿੰਨ ਮੰਜ਼ਿਲਾ ਇਮਾਰਤ ਡਿੱਗ ਪਈ ਜਿਸ ਥੱਲੇ 6-7 ਜਣਿਆਂ ਦੇ ਦੱਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਦੋ ਜ਼ਖ਼ਮੀਆਂ ਸਣੇ ਤਿੰਨ ਜਣੇ ਮਹਿਫੂਜ਼ ਕੱਢ ਲਏ ਗਏ ਹਨ। ਇਮਾਰਤ ਦੇ ਮਲਬੇ ਹੇਠਾਂ ਆਉਣ ਕਾਰਨ ਜੇਸੀਬੀ ਚਾਲਕ ਹਰਿਵਿੰਦਰ ਸਿੰਘ ਦੀ ਮੌਤ ਹੋ ਗਈ ਹੈ। ਮਲਬੇ ਹੇਠ ਫਸੇ ਲੋਕ ਮਜਦੂਰ ਦੱਸੇ ਜਾ ਰਹੇ ਹਨ।
ਖਰੜ ਦੇ ਡੀਐੱਸਪੀ ਪਾਲ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮੁਹਾਲੀ-ਲਾਂਡਰਾ ਰੋਡ 'ਤੇ ਇੱਕ ਨਿੱਜੀ ਕੰਪਨੀ ਦੀ ਤਿੰਨ ਮੰਜ਼ਿਲਾਂ ਇਮਾਰਤ ਡਿੱਗ ਗਈ ਹੈ। ਪੜ੍ਹੋ ਪੂਰੀ ਖ਼ਬਰ।
ਇਹ ਵੀ ਪੜ੍ਹੋ:
ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
https://youtu.be/xWw19z7Edrs
ਵੀਡਿਓ: ਬਠਿੰਡੇ ਦੇ ਇਨ੍ਹਾਂ ਦੋ ਕਿਸਾਨਾਂ ਦੇ ਖੇਤੀ ਤਜਰਬੇ ਤੁਹਾਨੂੰ ਹੈਰਾਨ ਕਰ ਦੇਣਗੇ
https://www.youtube.com/watch?v=O4jRRnEAA0k
ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ
https://www.youtube.com/watch?v=xJFnyrBH6Aw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਕਬੱਡੀ ਟੂਰਨਾਮੈਂਟ ਖੇਡਣ ਪਾਕਿਸਤਾਨ ਪਹੁੰਚੀ ਭਾਰਤੀ ਟੀਮ ''ਤੇ ਵਿਵਾਦ
NEXT STORY