ਕਾਂਗਰਸ ਦੇ ਮੈਨੀਫੇਸਟੋਂ 'ਚ ਵਾਅਦਿਆਂ ਦੀ ਲੰਬੀ ਲਿਸਟ ਸੀ, ਪਰ ਸਵਾਲ ਹੈ ਕਿ ਕੈਪਟਨ ਸਰਕਾਰ ਆਪਣੇ ਕਿੰਨੇ ਕੁ ਵਾਅਦੇ ਪੂਰੇ ਕਰ ਪਾਈ ਹੈ
ਪੰਜਾਬ ਦੀ ਸੱਤਾ 'ਚ ਅੱਜ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਤਿੰਨ ਸਾਲ ਪੂਰੇ ਹੋ ਗਏ ਹਨ। ਕਾਂਗਰਸ ਦੇ ਮੈਨੀਫੇਸਟੋਂ 'ਚ ਵਾਅਦਿਆਂ ਦੀ ਲੰਬੀ ਲਿਸਟ ਸੀ, ਪਰ ਸਵਾਲ ਹੈ ਕਿ ਕੈਪਟਨ ਸਰਕਾਰ ਆਪਣੇ ਕਿੰਨੇ ਕੁ ਵਾਅਦੇ ਪੂਰੇ ਕਰ ਪਾਈ ਹੈ।
'ਦਿ ਟ੍ਰਿਬਿਊਨ' ਅਖ਼ਬਾਰ ਮੁਤਾਬ਼ਕ, ਇਨ੍ਹਾਂ ਤਿੰਨ ਸਾਲਾਂ 'ਚ ਸਰਕਾਰ ਆਪਣੇ ਵਾਅਦੇ ਵਫ਼ਾ ਨਾ ਕਰ ਪਾਈ।
ਕੈਪਟਨ ਸਰਕਾਰ ਦਾ ਵੱਡਾ ਵਾਅਦਾ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦਾ ਸੀ। ਇਸ ਤੋਂ ਇਲਾਵਾ ਕਿਹਾ ਗਿਆ ਸੀ ਕਿ ਬੈਂਕਾਂ ਦਾ ਕਰਜ਼ਾ ਭਰਾਂਗੇ, ਕੋਆਪ੍ਰੇਟਿਵ ਸੁਸਾਇਟੀਆਂ ਅਤੇ ਆੜ੍ਹਤੀਆਂ ਦਾ ਕਰਜ਼ਾ ਵੀ ਸਰਕਾਰ ਮੋੜੇਗੀ। ਕੋਈ ਕਿਸਾਨ ਖ਼ੁਦਕੁਸ਼ੀ ਨਹੀਂ ਕਰੇਗਾ ਅਤੇ ਕਿਸੇ ਕਿਸਾਨ ਦੀ ਜ਼ਮੀਨ ਕੁਕਰ ਨਹੀਂ ਹੋਵੇਗੀ। ਪਰ ਇੰਨ੍ਹਾਂ ਵਾਅਦਿਆਂ ਨੂੰ ਪੂਰੇ ਨਾ ਕਰਨ ਦੇ ਇਲਜ਼ਾਮ ਸਰਕਾਰ 'ਤੇ ਲਗਾਤਾਰ ਲੱਗ ਰਹੇ ਹਨ।
ਇਹ ਵੀ ਪੜ੍ਹੋ
ਸੂਬੇ ਦੀਆਂ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ। ਰਿਪੋਰਟ ਮੁਤਾਬ਼ਕ, ਸਿਹਤ ਸੁਵਿਧਾਵਾਂ ਵੱਲ ਵੀ ਖ਼ਾਸਾ ਧਿਆਨ ਸਰਕਾਰ ਨੇ ਨਹੀਂ ਦਿੱਤਾ। ਸੂਬੇ ਵਿੱਚ 4400 ਮਾਹਿਰ ਡਾਕਟਰਾਂ ਦੀਆਂ ਅਸਾਮੀਆਂ ਵਿੱਚੋਂ 1200 ਤੋਂ ਵੱਧ ਖਾਲੀ ਪਈਆਂ ਹਨ।
ਪੰਜਾਬ ਦੀ ਆਰਥਿਕਤਾ ਨੂੰ ਲੈ ਕੇ ਵੀ ਕਈ ਸਵਾਲ ਚੁੱਕੇ ਜਾ ਰਹੇ ਹਨ। ਵਿੱਤੀ ਪੱਖ਼ ਤੋਂ ਪੰਜਾਬ ਸਰਕਾਰ ਦੇ ਲੰਘੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਕਰਜ਼ੇ ਲੈ ਕੇ ਗੁਜ਼ਾਰਾ ਕਰਨਾ ਅਤੇ ਤਨਖਾਹਾਂ ਦੇਣ ਸਮੇਤ ਹੋਰ ਬੱਝਵੇਂ ਖਰਚਿਆਂ ਨੂੰ ਪੂਰਾ ਕਰਨਾ ਵੀ ਕੈਪਟਨ ਸਰਕਾਰ ਲਈ ਵੱਡਾ ਚੈਲੇਂਜ ਜਾਪਦਾ ਹੈ।
ਅੰਮ੍ਰਿਤਸਰ ਵਿੱਚ ਕੁੜੀਆਂ ਸੈਲਫੀ ਲੈਂਦੀਆਂ ਹੋਈਆਂ। ਪੂਰੇ ਪੰਜਾਬ ਵਿੱਚ ਕੋਰੋਨਾਵਾਇਰਸ ਤੋਂ ਬਚਣ ਲਈ ਕਦਮ ਚੁੱਕੇ ਗਏ ਹਨ
ਕੋਰੋਨਾਵਾਇਰਸ ਨਾਲ ਲੜਨ ਲਈ ਪੰਜਾਬ ਕਿੰਨਾ ਤਿਆਰ
ਕੋਰੋਨਾਵਾਇਰਸ ਨੂੰ WHO ਵੱਲੋਂ ਮਹਾਂਮਾਰੀ ਯਾਨੀ ਪੈਨਡਮਿਕ ਐਲਾਨਿਆ ਗਿਆ ਹੈ। ਪੂਰੀ ਦੁਨੀਆਂ ਵਿੱਚ 13 ਮਾਰਚ ਤੱਕ 4900 ਤੋਂ ਵੱਧ ਮੌਤਾਂ ਤੇ 1.25 ਲੱਖ ਲੋਕ ਪ੍ਰਭਾਵਿਤ ਹੋ ਚੁੱਕੇ ਹਨ।
ਦੁਨੀਆ ਭਰ 'ਚ ਗੰਭੀਰ ਸੰਕਟ ਬਣਿਆ ਕੋਰੋਨਾਵਾਇਰਸ ਭਾਰਤ ਵਿੱਚ ਵੀ ਫੈਲ ਰਿਹਾ ਹੈ। 15 ਮਾਰਚ ਤੱਕ ਇਸ ਦੇ 100 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।
ਭਾਰਤ ਸਰਕਾਰ ਨੇ ਕੋਰੋਨਾਵਾਇਰਸ ਨੂੰ ਰੋਕਣ ਲਈ ਕਈ ਯਾਤਰਾ ਪਾਬੰਦੀਆਂ ਦਾ ਐਲਾਨ ਕੀਤਾ ਹੈ।
ਭਾਰਤੀ ਨਾਗਰਿਕਾਂ ਨੂੰ ਵੀ ਗ਼ੈਰ-ਜ਼ਰੂਰੀ ਸਫ਼ਰ ਨਾ ਕਰਨ ਲਈ ਕਿਹਾ ਗਿਆ ਹੈ। ਕਈ ਲੋਕ ਜਿਹੜੇ ਇਸ ਐਲਾਨ ਤੋਂ ਪਹਿਲਾਂ ਵਿਦੇਸ਼ਾਂ 'ਚ ਗਏ ਸਨ ਤੇ ਵਾਪਸ ਭਾਰਤ ਆ ਰਹੇ ਹਨ, ਜਿਵੇਂ ਕਿ 25 ਸਾਲਾ ਯਸ਼ ਅਬਰੋਲ।
ਇਹ ਵੀ ਪੜ੍ਹੋ:
ਚੰਡੀਗੜ੍ਹ ਦੇ ਰਹਿਣ ਵਾਲੇ ਯਸ਼ ਦਵਾਈਆਂ ਦੀ ਦੁਕਾਨ ਚਲਾਉਂਦੇ ਹਨ। ਪਿਛਲੇ ਦਿਨੀਂ ਉਹ ਥਾਈਲੈਂਡ ਘੁੰਮਣ ਗਏ ਸਨ। ਉੱਥੋਂ ਇਹ ਨੌਂ ਮਾਰਚ ਨੂੰ ਹੀ ਪਰਤੇ ਹਨ।
ਇਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਏਅਰਪੋਰਟ ਉੱਤੇ ਵਾਇਰਸ ਨੂੰ ਚੈੱਕ ਕਰਨ ਵਾਸਤੇ ਕਈ ਇੰਤਜ਼ਾਮ ਵੇਖੇ ਪਰ ਚੰਡੀਗੜ੍ਹ ਵਿੱਚ ਇਨ੍ਹਾਂ ਦੀ ਕੋਈ ਚੈਕਿੰਗ ਨਹੀਂ ਹੋਈ।
ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ‘ਤੇ ਕਲਿਕ ਕਰੋ।
ਕੋਰੋਨਾਵਾਇਰਸ ਨੂੰ ਲੈ ਕੇ ਮੋਦੀ ਦੀ ਗੁਆਂਢੀ ਮੁਲਕਾਂ ਨੂੰ ਸਲਾਹ 'ਤਿਆਰੀ ਰੱਖੋ, ਘਬਰਾਓ ਨਾ'
ਘਬਰਾਉਣ ਨਾਲੋਂ ਤਿਆਰੀ ਕਰਨ ਦੀ ਸਲਾਹ ਦਿੰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ SAARC ਦੇਸਾਂ ਨੂੰ ਸੰਬੋਧਿਤ ਕੀਤਾ।
ਵੀਡੀਓ ਕਾਨਫਰੈਂਸਿੰਗ ਵਿੱਚ SAARC ਦੇ ਕੁਲ ਅੱਠ ਦੇਸ ਸ਼੍ਰੀਲੰਕਾ, ਨੇਪਾਲ, ਮਾਲਡਿਵਸ, ਭੁਟਾਨ, ਬੰਗਲਾਦੇਸ਼, ਅਫ਼ਗਾਨਿਸਤਾਨ ਤੇ ਪਾਕਿਸਤਾਨ ਦੇ ਪ੍ਰਤੀਨਿਧੀ ਸ਼ਾਮਲ ਰਹੇ।
ਵਿਸ਼ਵ ਸਿਹਤ ਸੰਗਠਨ ਵੱਲੋਂ ਕੋਰੋਨਾਵਾਇਰਸ ਨੂੰ ਮਹਾਂਮਾਰੀ ਐਲਾਨ ਕੀਤਾ ਗਿਆ ਹੈ। ਅਜੇ ਤੱਕ ਦੱਖਣੀ ਏਸ਼ੀਆ ਵਿੱਚ ਤਕਰੀਬਨ 150 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਹਨ।
https://www.youtube.com/watch?v=1C0tnk2ztGk
ਇਸ ਮੌਕੇ ਭਾਰਤ ਅਤੇ ਸਾਰਕ ਦੇਸਾਂ ਮੈਂਬਰਾਂ ਨੇ ਕੋਰੋਨਾਵਾਇਰਸ ਨੂੰ ਲੈ ਕੇ ਅਪਣਾਈ ਗਈ ਨੀਤੀ ਦੀ ਵੀ ਜਾਣਕਾਰੀ ਸਾਂਝੀ ਕੀਤੀ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ (COVID-19) ਤੋਂ ਨਜਿੱਠਣ ਲਈ ਸਾਰਕ ਦੇਸਾਂ ਵੱਲੋਂ ਵਲੰਟਰੀ ਫੰਡ ਜੁਟਾਉਣ ਦੀ ਤਜਵੀਜ਼ ਰੱਖੀ ਅਤੇ ਕਿਹਾ ਕਿ ਭਾਰਤ ਇਸ ਦੀ ਸ਼ੁਰੂਆਤ ਇੱਕ ਕਰੋੜ ਅਮਰੀਕੀ ਡਾਲਰ ਦੇਣ ਨਾਲ ਕਰਦਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿਕ ਕਰੋ।
ਇਟਲੀ ਵਿੱਚ ਕੋਰੋਨਾਵਾਇਰਸ ਦੇ ਹਰ ਦਿਨ ਨਵੇਂ ਕੇਸ ਆ ਰਹੇ ਹਨ। ਬਿਮਾਰਾਂ ਦੇ ਇਲਾਜ ਲਈ ਹਸਪਤਾਲ 'ਚ ਬੈੱਡ ਜੁਟਾਉਣ ਲਈ ਸੰਘਰਸ਼ ਹੋ ਰਿਹਾ ਹੈ।
ਕੋਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਦਾ ਇਲਾਜ਼ ਕਰਨ 'ਚ ਡਾਕਟਰ ਵਖਰੇਵਾਂ ਕਿਉਂ ਕਰ ਰਹੇ
ਇਟਲੀ ਵਿੱਚ ਕੋਰੋਨਾਵਾਇਰਸ ਵਿਰੁੱਧ ਲੜਾਈ ਲੜ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਚੋਣ ਕਰਨੀ ਪੈ ਰਹੀ ਹੈ ਕਿ ਕਿਸ ਦੀ ਜ਼ਿੰਦਗੀ ਬਚਾਈ ਜਾਵੇ ਅਤੇ ਕਿਸ ਦੀ ਨਹੀਂ।
ਇਟਲੀ ਵਿੱਚ ਕੋਰੋਨਾਵਾਇਰਸ ਦੇ ਹਰ ਦਿਨ ਨਵੇਂ ਕੇਸ ਆ ਰਹੇ ਹਨ। ਬਿਮਾਰਾਂ ਦੇ ਇਲਾਜ ਲਈ ਹਸਪਤਾਲ 'ਚ ਬੈੱਡ ਜੁਟਾਉਣ ਲਈ ਸੰਘਰਸ਼ ਹੋ ਰਿਹਾ ਹੈ।
ਲੋਮਬਾਰਡੀ ਸੂਬੇ ਦੇ ਉੱਤਰੀ ਖੇਤਰ ਬਰਗਮੋ ਦੇ ਇੱਕ ਹਸਪਤਾਲ ਵਿੱਚ ਇੰਟੈਂਸਿਵ ਕੇਅਰ ਯੂਨਿਟ ਦੇ ਮੁਖੀ ਡਾ. ਕ੍ਰਿਸਟਿਨ ਸਾਲਾਰੋਲੀ ਨੇ ਦੱਸਿਆ, "ਜੇ 80 ਤੋਂ 95 ਦੀ ਉਮਰ ਦੇ ਵਿਚਕਾਰ ਕੋਈ ਵਿਅਕਤੀ ਲਾਗ ਕਾਰਨ ਸਾਹ ਨਹੀਂ ਲੈ ਪਾ ਰਿਹਾ, ਤਾਂ ਤੁਸੀਂ ਸ਼ਾਇਦ ਇਲਾਜ ਨਹੀਂ ਕਰੋਗੇ।"
ਇਹ ਵੀ ਪੜ੍ਹੋ:
ਉਨ੍ਹਾਂ ਅੱਗੇ ਕਿਹਾ, "ਇਹ ਭਿਆਨਕ ਸ਼ਬਦ ਹਨ, ਪਰ ਅਫ਼ਸੋਸ ਕਿ ਇਹ ਸੱਚ ਹੈ। ਅਸੀਂ ਉਸ ਸਥਿਤੀ ਵਿਚ ਨਹੀਂ ਹਾਂ ਜਿਸ ਨੂੰ ਤੁਸੀਂ 'ਚਮਤਕਾਰ' ਕਹਿੰਦੇ ਹੋ।"
ਇਸ ਦਾ ਮਤਲਬ ਹੈ ਕਿ, ਕੀ ਇਹ ਜੀਵਨ ਜਾਂ ਮੌਤ ਦੇ ਫੈਸਲੇ ਲੈਣੇ ਜ਼ਰੂਰੀ ਹਨ?
ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ ‘ਤੇ ਕਲਿਕ ਕਰੋ।
ਕੋਰੋਨਾਵਾਇਰਸ ਕਾਰਨ ਕਰਤਾਰਪੁਰ ਸਾਹਿਬ ਦੀ ਯਾਤਰਾ 'ਤੇ ਰੋਕ ਲਗਾ ਦਿੱਤੀ ਗਈ ਹੈ
ਕਰਤਾਰਪੁਰ ਯਾਤਰਾ ਰੋਕ 'ਤੇ ਸ਼ਰਧਾਲੂਆਂ ਦੀ ਪ੍ਰਤੀਕਿਰਿਆ
ਕੋਰੋਨਾਵਾਇਰਸ ਕਾਰਨ ਕਰਤਾਰਪੁਰ ਸਾਹਿਬ ਦੀ ਯਾਤਰਾ 'ਤੇ ਰੋਕ ਲਗਾ ਦਿੱਤੀ ਗਈ ਹੈ। ਭਾਰਤ ਸਰਕਾਰ ਵਲੋਂ 16 ਮਾਰਚ ਤੋਂ ਅਗਲੇ ਹੁਕਮਾਂ ਤੱਕ ਯਾਤਰਾ 'ਤੇ ਪਾਬੰਦੀ ਲਗਾਈ ਗਈ ਹੈ।
ਪਾਕਿਸਤਾਨੀਆਂ 'ਤੇ ਵੀ ਕਰਤਾਰਪੁਰ ਦੇ ਗੁਰਦੁਆਰੇ ਆਉਣ 'ਤੇ ਰੋਕ ਲੱਗੀ ਹੈ। ਜਾਣੋ ਕਰਤਾਰਪੁਰ ਤੋਂ ਵਾਪਸ ਭਾਰਤ ਆਏ ਲੋਕਾਂ ਦੀ ਪ੍ਰਤਿਕਿਰਿਆ।
ਇਹ ਵੀ ਪੜ੍ਹੋ:
https://www.youtube.com/watch?v=g6JP3cBwmGI
https://www.youtube.com/watch?v=K4IK__bGBEk
https://www.youtube.com/watch?v=baO4zoODzAI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

Coronavirus: 14 ਦਿਨ ਵੱਖਰੇ ਰੱਖੇ ਗਏ ਇਸ ਜੋੜੇ ਤੋਂ ਜਾਣੋ, ਕਿਵੇਂ ਹੁੰਦਾ ਹੈ ਇੱਕ ਕਮਰੇ ''ਚ ਬੰਦ ਰਹਿਣਾ
NEXT STORY