ਫ਼ੇਕ ਨਿਊਜ਼ ਕੌਣ ਤੇ ਕਿਵੇਂ ਫੈਲਾਉਂਦਾ ਹੈ
ਕੋਰੋਨਾਵਾਇਰਸ ਨਾਲ ਜੁੜੀਆਂ ਅਫ਼ਵਾਹਾਂ, ਝੂਠੀਆਂ ਖ਼ਬਰਾਂ ਤੇ ਅੰਦਾਜ਼ਿਆਂ ਨਾਲ ਸੋਸ਼ਲ ਮੀਡੀਆ ਭਰਿਆ ਹੋਇਆ ਹੈ। ਪਰ ਇਹ ਅਫ਼ਵਾਹਾਂ ਸ਼ੁਰੂ ਕੌਣ ਕਰਦਾ ਹੈ ਤੇ ਇਨ੍ਹਾਂ ਨੂੰ ਫੈਲਾਉਂਦਾ ਕੌਣ ਹੈ?
ਇਸ ਮਹਾਂਮਾਰੀ ਦੌਰਾਨ ਅਸੀਂ ਕਈ ਝੂਠੀ ਜਾਣਕਾਰੀ ਫੈਲਾਉਣ ਵਾਲੀਆਂ ਖ਼ਬਰਾਂ ਦੀ ਚੰਗੀ ਤਰ੍ਹਾਂ ਪੜਤਾਲ ਕੀਤੀ। ਇਸ ਨਾਲ ਸਾਨੂੰ ਇਹ ਪਤਾ ਲੱਗਿਆ ਕਿ ਗ਼ਲਤ ਜਾਣਕਾਰੀ ਕੌਣ ਫੈਲਾ ਰਿਹਾ ਹੈ ਤੇ ਕਿਉਂ।
ਝੂਠੀਆਂ ਖ਼ਬਰਾਂ ਸ਼ੁਰੂ ਕਰਨ ਤੇ ਫੈਲਾਉਣ ਵਾਲੇ ਸੱਤ ਤਰ੍ਹਾਂ ਦੇ ਲੋਕ ਹੁੰਦੇ ਹਨ
ਲੰਡਨ ਵਿੱਚ ਵੱਟਸਐਪ 'ਤੇ ਇੱਕ ਮੈਸੇਜ ਸ਼ੁਰੂ ਹੋਇਆ ਕਿ ਸਰਕਾਰ ਵੈਂਬਲੇ ਸਟੇਡੀਅਮ ਵਿੱਚ ਲੋਕਾਂ ਲਈ ਸਵਾਦ ਭੋਜਨ ਬਣਵਾ ਰਹੀ ਹੈ। ਕਈਆਂ ਨੂੰ ਤਾਂ ਇਹ ਮਜ਼ਾਕ ਸਮਝ ਆ ਗਿਆ ਪਰ ਕਈ ਇਸ ਨੂੰ ਸੱਚ ਸਮਝ ਬੈਠੇ।
ਜੇਕਰ ਥੋੜ੍ਹੀ ਹੋਰ ਗੰਭੀਰ ਉਦਾਹਰਣ ਦੀ ਗੱਲ ਕਰੀਏ, ਤਾਂ ਕਿਸੇ ਨੇ ਇੱਕ ਝੂਠਾ ਸਰਕਾਰੀ ਮੈਸੇਜ ਬਣਾਇਆ, ਜਿਸ ਵਿੱਚ ਲਿਖਿਆ ਸੀ ਕਿ ਲੌਕਡਾਊਨ ਦੌਰਾਨ ਵਾਰ-ਵਾਰ ਘਰੋਂ ਬਾਹਰ ਨਿਕਲਣ ਕਰਕੇ ਇੱਕ ਸ਼ਖ਼ਸ ਨੂੰ ਜ਼ੁਰਮਾਨਾ ਲੱਗਿਆ।
ਮੈਸੇਜ ਬਣਾਉਣ ਵਾਲੇ ਨੇ ਸੋਚਿਆ ਕਿ ਲੋਕਾਂ ਨੂੰ ਲੌਕਡਾਊਨ ਦੌਰਾਨ ਡਰਾਉਣ ਲਈ ਇਹ ਇੱਕ ਚੰਗਾ ਮਜ਼ਾਕ ਹੋਵੇਗਾ।
ਇੰਸਟਾਗ੍ਰਾਮ 'ਤੇ ਸ਼ੇਅਰ ਹੋਣ ਮਗਰੋਂ ਇਹ ਮੈਸੇਜ ਫੇਸਬੁੱਕ 'ਤੇ ਵੀ ਵਾਇਰਲ ਹੋ ਗਿਆ। ਫ਼ਿਕਰਮੰਦ ਲੋਕਾਂ ਨੇ ਇਸ ਨੂੰ ਹੋਰਾਂ ਤੱਕ ਭੇਜਣਾ ਸ਼ੁਰੂ ਕਰ ਦਿੱਤਾ ਤੇ ਕਈਆਂ ਨੇ ਇਸ ਨੂੰ ਗੰਭੀਰਤਾ ਨਾਲ ਵੀ ਲਿਆ।
ਮੈਸੇਜ ਬਣਾਉਣ ਵਾਲੇ ਨੇ ਬਿਨਾਂ ਆਪਣਾ ਨਾਂ ਦੱਸਿਆ ਕਿਹਾ, "ਮੈਂ ਕਿਸੇ ਤਰ੍ਹਾਂ ਦੀ ਤਰਾਸ ਨਹੀਂ ਫੈਲਾਉਣਾ ਚਾਹੁੰਦਾ ਸੀ। ਪਰ ਜੇਕਰ ਉਹ ਲੋਕ ਸੋਸ਼ਲ ਮੀਡੀਆ 'ਤੇ ਆਏ ਇੱਕ ਸਕਰੀਨ ਸ਼ੋਟ ਨੂੰ ਇੰਨੀ ਗੰਭੀਰਤਾ ਨਾਲ ਲੈਂਦੇ ਹਨ ਤਾਂ ਉਨ੍ਹਾਂ ਨੂੰ ਇੰਟਰਨੈੱਟ 'ਤੇ ਆਉਣ ਵਾਲੀ ਜਾਣਕਾਰੀ ਬਾਰੇ ਜਾਗਰੂਕ ਹੋਣ ਦੀ ਲੋੜ ਹੈ।”
ਇਸ ਤੋਂ ਇਲਾਵਾ ਸਰਕਾਰੀ ਜਾਂ ਸਥਾਨਕ ਪ੍ਰਸ਼ਾਸਨ ਦੇ ਦਾਅਵਿਆਂ ਵਾਲੇ ਹੋਰ ਕਈ ਝੂਠੇ ਮੈਸੇਜ ਵੀ ਸਾਹਮਣੇ ਆਏ। ਘੁਟਾਲਾ ਕਰਨ ਵਾਲਿਆਂ ਨੇ ਲੌਕਡਾਊਨ ਦੌਰਾਨ ਪੈਸੇ ਬਣਾਉਣ ਦੇ ਟੀਚੇ ਨਾਲ ਇਹ ਮੈਸੇਜ ਕੀਤੇ।
ਇੱਕ ਅਜਿਹੇ ਘੋਟਾਲੇ ਦੀ ਪੜਤਾਲ ਫੈਕਟ ਚੈੱਕ ਕਰਨ ਵਾਲੀ ਸਵੈ-ਸੇਵੀ ਸੰਸਥਾ ਫੁਲ ਫੈਕਟ ਨੇ ਮਾਰਚ ਦੇ ਮਹੀਨੇ ਵਿੱਚ ਕੀਤੀ। ਇਸ ਮੈਸੇਜ ਵਿੱਚ ਲਿਖਿਆ ਗਿਆ ਸੀ ਕਿ ਸਰਕਾਰ ਲੋਕਾਂ ਦੀ ਆਰਥਿਕ ਮਦਦ ਕਰਨਾ ਚਾਹੁੰਦੀ ਹੈ ਜਿਸ ਕਰਕੇ ਬੈਂਕ ਖ਼ਾਤੇ ਦੀ ਜਾਣਕਾਰੀ ਦੇਣ ਦੀ ਲੋੜ ਹੈ।
ਇਸ ਝੂਠੀ ਜਾਣਕਾਰੀ ਦੀਆਂ ਫੋਟੋਆਂ ਫੇਸਬੁੱਕ 'ਤੇ ਵੀ ਸ਼ੇਅਰ ਕੀਤੀਆਂ ਗਈਆਂ। ਕਿਉਂਕਿ ਇਸ ਦੀ ਸ਼ੁਰੂਆਤ ਇੱਕ ਟੈਕਸਟ ਮੈਸੇਜ ਤੋਂ ਹੋਈ, ਇਸ ਕਰਕੇ ਇਸ ਦੀ ਡੂੰਘਾਈ ਵਿੱਚ ਪਹੁੰਚਣਾ ਮੁਸ਼ਕਲ ਸੀ।
ਵਾਇਰਸ ਬਾਰੇ ਝੂਠੀਆਂ ਖ਼ਬਰਾਂ ਦਾ ਸਹਾਰਾ ਲੈ ਕੇ ਘੋਟਾਲੇ ਕਰਨ ਵਾਲਿਆਂ ਨੇ ਫਰਵਰੀ ਵਿੱਚ ਹੀ ਪੈਸੇ ਬਣਾਉਣੇ ਸ਼ੁਰੂ ਕਰ ਦਿੱਤੇ।
ਲੋਕਾਂ ਨੂੰ ਫਸਾਉਣ ਲਈ ਈ-ਮੇਲ ਭੇਜੀਆਂ ਗਈਆਂ ਜਿਨ੍ਹਾਂ ਵਿੱਚ ਬਿਮਾਰੀ ਕਰਕੇ ਟੈਕਸ ਵਾਪਸ ਕਰਨ ਵਰਗੀਆਂ ਚੀਜ਼ਾਂ ਲਿਖੀਆਂ ਹੋਈਆਂ ਸਨ।
ਗਲਤ ਜਾਣਕਾਰੀ ਸਿਰਫ਼ ਇੰਟਰਨੈੱਟ 'ਤੇ ਮੌਜੂਦ ਝੂਠੇ ਅਕਾਊਂਟਾਂ ਤੋਂ ਹੀ ਨਹੀਂ ਆਉਂਦੀ।
ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਸਵਾਲ ਚੁੱਕਿਆ ਕਿ ਕੀ ਕੋਵਿਡ-19 ਦੇ ਮਰੀਜ਼ਾਂ ਨੂੰ ਪਰਾਬੈਂਗਨੀ ਕਿਰਨਾਂ ਜਾਂ ਬਲੀਚ ਦਾ ਟੀਕਾ ਲਾ ਕੇ ਠੀਕ ਨਹੀਂ ਕੀਤਾ ਜਾ ਸਕਦਾ। ਉਹ ਅੰਦਾਜ਼ਾ ਲੈ ਰਹੇ ਸਨ।
ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਗੱਲਾਂ ਵਿਅੰਗਾਤਮਿਕ ਸਨ। ਪਰ ਇਸਦੇ ਬਾਵਜੂਦ ਵੀ ਲੋਕ ਇਹ ਇਲਾਜ ਕਰਵਾਉਣ ਲਈ ਹਸਪਤਾਲਾਂ ਵਿੱਚ ਲਗਾਤਾਰ ਫੋਨ ਕਰਦੇ ਰਹੇ।
ਇਹ ਸਿਰਫ਼ ਅਮਰੀਕੀ ਰਾਸ਼ਟਰਪਤੀ ਨਾਲ ਜੁੜਿਆ ਮਸਲਾ ਨਹੀਂ ਹੈ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਵੀ ਇਹ ਗੱਲ ਕਹੀ ਕਿ ਵੂਹਾਨ ਵਿੱਚ ਕੋਵਿਡ-19 ਅਮਰੀਕੀ ਫ਼ੌਜ ਦੁਆਰਾ ਪਹੁੰਚਿਆ। ਮਹਾਂਮਾਰੀ ਨਾਲ ਜੁੜੀਆਂ ਕਈ ਸਾਜ਼ਿਸ਼ ਭਰੀਆਂ ਖ਼ਬਰਾਂ ਰੂਸ ਦੇ ਟੀਵੀ ਤੇ ਟਵਿੱਟਰ 'ਤੇ ਚਰਚਾ ਵਿੱਚ ਰਹੀਆਂ।
ਅਸਲ ਵਿੱਚ ਵਾਇਰਸ ਬਾਰੇ ਕੋਈ ਪੱਕੀ ਜਾਣਕਾਰੀ ਨਾ ਹੋਣ ਕਰਕੇ, ਝੂਠੀਆਂ ਖ਼ਬਰਾਂ ਲਈ ਇੱਕ ਰਾਹ ਬਣ ਗਿਆ ਹੈ।
ਇਹੋ ਜਿਹੀ ਇੱਕ ਝੂਠੀ ਖ਼ਬਰ ਉਸ ਸ਼ਖ਼ਸ ਬਾਰੇ ਵੀ ਫੈਲੀ ਜਿਸ ਨੇ ਯੂਕੇ ਵਿੱਚ ਵੈਕਸੀਨ ਦੇ ਟ੍ਰਾਇਲ ਵਿੱਚ ਹਿੱਸਾ ਲਿਆ ਸੀ। ਖ਼ਬਰ ਫੈਲੀ ਕਿ ਉਸ ਸ਼ਖ਼ਸ ਦੀ ਮੌਤ ਹੋ ਗਈ ਜੋ ਬਿਲਕੁਲ ਝੂਠ ਸੀ। ਇਹ ਖ਼ਬਰ ਐਂਟੀ-ਵੈਕਸੀਨੇਸ਼ਨ ਫੇਸਬੁੱਕ ਗਰੁੱਪਾਂ ਵਿੱਚ ਵੀ ਫੈਲੀ।
https://twitter.com/BBCFergusWalsh/status/1254356432780214272
ਯੂ-ਟਿਊਬ 'ਤੇ ਡੇਵਿਡ ਆਇਕ ਨਾਲ ਇੰਟਰਵਿਊ ਵਿੱਚ ਵੀ ਝੂਠਾ ਦਾਅਵਾ ਕੀਤਾ ਗਿਆ ਸੀ ਕਿ 5G ਦਾ ਕੋਰੋਨਾਵਾਇਰਸ ਨਾਲ ਸਬੰਧ ਹੈ। ਹਲਾਂਕਿ ਹੁਣ ਇਹ ਇੰਟਰਵਿਊ ਹੱਟਾ ਦਿੱਤਾ ਗਿਆ ਹੈ।
ਆਇਕ ਦਾ ਇਹ ਇੰਟਰਵਿਊ ਲੰਡਨ ਟੀਵੀ ਸਟੇਸ਼ਨ 'ਤੇ ਵੀ ਆਇਆ। ਬਾਅਦ ਵਿੱਚ ਆਇਕ ਦਾ ਫੇਸਬੁੱਕ ਪੇਜ ਵੀ ਇਹ ਕਹਿ ਕੇ ਬੰਦ ਕਰ ਦਿੱਤਾ ਗਿਆ ਕਿ ਉਹ 'ਸਿਹਤ ਨਾਲ ਜੁੜੀ ਗਲਤ ਜਾਣਕਾਰੀ ਫੈਲਾਅ ਰਿਹਾ ਸੀ ਜੋ ਨੁਕਸਾਨਦਾਇਕ ਹੋ ਸਕਦਾ ਹੈ।’
ਕਦੇ-ਕਦੇ ਗਲਤ ਜਾਣਕਾਰੀ ਕਿਸੇ ਭਰੋਸੇਯੋਗ ਸਰੋਤ- ਡਾਕਟਰ, ਪ੍ਰੋਫੈਸਰ ਜਾਂ ਹਸਪਤਾਲ ਕਰਮਚਾਰੀ ਤੋਂ ਵੀ ਫੈਲ ਸਕਦੀ ਹੈ। ਹਾਲਾਂਕਿ ਅਕਸਰ ਇਹ ਲੋਕ ਗਲਤ ਜਾਣਕਾਰੀ ਫੈਲਾਉਣ ਵਾਲੇ ਨਹੀਂ ਹੁੰਦੇ।
ਪੱਛਮੀ ਸੋਅਸੇਕਸ ਦੇ ਕੈਰੋਲੇ ਵਿੱਚ ਰਹਿਣ ਵਾਲੀ ਇੱਕ ਔਰਤ ਨੇ ਦਹਿਸ਼ਤ ਫੈਲਾਉਣ ਵਾਲਾ ਇੱਕ ਵੁਆਇਸ ਮੈਸੇਜ ਬਣਾਇਆ।
ਇਸ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਨੌਜਵਾਨਾਂ ਤੇ ਬੱਚਿਆ ਦੇ ਮੌਤ ਦਾ ਵੱਡਾ ਤੇ ਝੂਠਾ ਅੰਕੜਾ ਸੀ। ਉਸ ਔਰਤ ਦਾ ਦਾਅਵਾ ਸੀ ਕਿ ਉਸ ਨੂੰ ਇਹ ਜਾਣਕਾਰੀ ਆਪਣੇ ਕੰਮ ਵਾਲੀ ਥਾਂ 'ਤੇ ਮੌਜੂਦ ਐਮਬੂਲੈਂਸ ਤੋਂ ਮਿਲੀ ਹੈ।
ਪਤਾ ਲੱਗਿਆ ਕਿ ਐਮਬੂਲੈਂਸ ਵਰਕਰ ਦੁਆਰਾ ਦਿੱਤੀ ਜਾਣਕਾਰੀ ਝੂਠੀ ਸੀ।
ਬਾਅਦ ਵਿੱਚ ਉਸ ਔਰਤ ਨੇ ਨਾ ਤਾਂ ਇਸ ਗਲਤ ਜਾਣਕਾਰੀ ਬਾਰੇ ਕੋਈ ਬਿਆਨ ਦਿੱਤਾ ਤੇ ਨਾ ਹੀ ਉਹ ਕੋਈ ਸਬੂਤ ਦਿਖਾ ਪਾਈ ਕਿ ਉਹ ਅਸਲ ਵਿੱਚ ਕੋਈ ਸਿਹਤ ਕਰਮੀ ਹੈ ਵੀ ਜਾਂ ਨਹੀਂ।
ਉਸ ਔਰਤ ਦੁਆਰਾ ਫੈਲਾਇਆ ਮੈਸੇਜ ਝੂਠਾ ਹੋਣ ਦੇ ਬਾਵਜੂਦ ਤੇਜ਼ੀ ਨਾਲ ਫੈਲ ਗਿਆ ਕਿਉਂਕਿ ਲੋਕਾਂ ਨੇ ਘਬਰਾਹਟ ਵਿੱਚ ਇਸਨੂੰ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਸਾਂਝਾ ਕਰ ਦਿੱਤਾ।
ਇਨ੍ਹਾਂ ਵਿੱਚੋਂ ਹੀ ਇੱਕ ਸੀ ਏਸੇਕਸ ਦੀ ਰਹਿਣ ਵਾਲੀ ਡੇਨੀਅਲ ਬੇਕਰ ਜੋ ਚਾਰ ਬੱਚਿਆਂ ਦੀ ਮਾਂ ਹੈ।
ਉਸਨੇ ਕਿਹਾ, "ਪਹਿਲਾਂ ਮੈਨੂੰ ਥੋੜ੍ਹਾ ਸ਼ੱਕ ਹੋਇਆ ਕਿਉਂਕਿ ਇਹ ਮੈਸੇਜ ਇੱਕ ਅਣਜਾਣ ਔਰਤ ਦੁਆਰਾ ਮੈਨੂੰ ਭੇਜਿਆ ਗਿਆ ਸੀ।”
"ਪਰ ਕਿਉਂਕਿ ਮੇਰੇ ਆਪਣੇ ਬੱਚੇ ਜਵਾਨ ਹਨ ਤੇ ਮੈਸੇਜ ਵਿੱਚ ਲਿਖੇ ਲੋਕਾਂ ਦੀਆਂ ਉਮਰਾਂ ਵਾਲੇ ਹਨ, ਤਾਂ ਸਾਵਧਾਨੀ ਵਰਤਣ ਬਾਰੇ ਸੋਚਦਿਆਂ ਮੈਂ ਇਹ ਮੈਸੇਜ ਸ਼ੇਅਰ ਕਰ ਦਿੱਤਾ।"
ਇਹ ਲੋਕ ਇੱਕ ਦੂਜੇ ਦੀ ਮਦਦ ਕਰਨ ਦੇ ਮਕਸਦ ਨਾਲ ਇਹੋ ਜਿਹੇ ਮੈਸੇਜ ਸ਼ੇਅਰ ਕਰ ਦਿੰਦੇ ਹਨ। ਹਾਲਾਂਕਿ ਇਨ੍ਹਾਂ ਦੇ ਮਨ ਸਾਫ਼ ਹੁੰਦੇ ਹਨ, ਪਰ ਫਿਰ ਵੀ ਇਸ ਨਾਲ ਮੈਸੇਜ ਵਿੱਚ ਦਿੱਤੀ ਜਾਣਕਾਰੀ ਸੱਚ ਨਹੀਂ ਹੋ ਜਾਂਦੀ।
ਇਸੇ ਤਰ੍ਹਾਂ ਇਹੋ ਜਿਹੀਆਂ ਗ਼ਲਤ ਜਾਣਕਾਰੀਆਂ ਫੈਲਾਉਣ ਵਾਲੇ ਸਿਰਫ਼ ਸਾਡੇ ਰਿਸ਼ਤੇਦਾਰ ਜਾਂ ਦੋਸਤ ਹੀ ਨਹੀਂ ਹੁੰਦੇ। ਕਈ ਵਾਰ ਮਸ਼ਹੂਰ ਸੇਲਿਬ੍ਰਿਟੀ ਵੀ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰ ਬੈਠਦੇ ਹਨ।
ਮਠਾਂਗੀ ਮਾਇਆ ਨਾਂ ਦੀ ਬਰਤਾਨਵੀ ਗਾਇਕ, ਜਿਸ ਨੂੰ M.I.A ਵੀ ਕਿਹਾ ਜਾਂਦਾ ਹੈ ਤੇ ਅਦਾਕਾਰ ਵੂਡੀ ਹੈਰਲਸਨ ਵੀ 5G ਤੇ ਕੋਰੋਨਾਵਾਇਰਸ ਵਾਲੀ ਥਿਊਰੀ ਫੈਲਾਉਣ ਵਿੱਚ ਅੱਗੇ ਰਹੇ। ਇਨ੍ਹਾਂ ਲੋਕਾਂ ਦੇ ਸੋਸ਼ਲ ਮੀਡਿਆ 'ਤੇ ਕਈ ਹਜ਼ਾਰ ਫੋਲੋਅਰ ਹਨ।
ਰੌਇਟਰਜ਼ ਇੰਸਟੀਚਿਊਟ ਦੀ ਇੱਕ ਰਿਪੋਰਟ ਮੁਤਾਬਕ ਸੈਲੀਬ੍ਰਿਟੀ ਗਲਤ ਜਾਣਕਾਰੀ ਫੈਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਸੋਸ਼ਲ ਮੀਡੀਆ ਤੋਂ ਇਲਾਵਾ ਵੀ ਕਈ ਲੋਕਾਂ ਦੇ ਬਾਹਰੀ ਦੁਨੀਆਂ ਵਿੱਚ ਜ਼ਿਆਦਾ ਫੈਨ ਹੁੰਦੇ ਹਨ। ਹਾਲ ਹੀ ਵਿੱਚ ਐਮਨ ਹੋਮਸ ਦੀ ਵੀ 5G ਥਿਊਰੀ ਵਾਲਿਆਂ ਦਾ ਸਾਥ ਦੇਣ ਲਈ ਨਿੰਦਾ ਕੀਤੀ ਗਈ।
ਇਹ ਵੀ ਵੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=vpHPTG1RJSk
https://www.youtube.com/watch?v=H1BnJtQqYLQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '6002fb20-4f81-4e9e-a3af-f1dbda767470','assetType': 'STY','pageCounter': 'punjabi.international.story.52529192.page','title': 'ਕੋਰੋਨਾਵਾਇਰਸ: ਗ਼ਲਤ ਜਾਣਕਾਰੀ ਫੈਲਾਉਣ ਵਾਲੇ 7 ਤਰ੍ਹਾਂ ਦੇ ਲੋਕ','published': '2020-05-05T03:19:13Z','updated': '2020-05-05T03:19:13Z'});s_bbcws('track','pageView');

ਕੋਰੋਨਾਵਾਇਰਸ: ਚਮਗਿੱਦੜ ਤੋਂ ਇੰਨੀਆਂ ਬਿਮਾਰੀਆਂ ਕਿਵੇਂ ਫੈਲਦੀਆਂ ਹਨ
NEXT STORY