ਔਰਤਾਂ ਦੇ ਗਰੁੱਪ 'ਪਿੰਜਰਾ ਤੋੜ' ਨਾਲ ਜੁੜੀ 30 ਸਾਲਾ ਨਤਾਸ਼ਾ ਨਾਰਵਾਲ ਨੂੰ ਲੋਕ ਉਸ ਦੇ ਜੱਦੀ ਸ਼ਹਿਰ ਰੋਹਤਕ ਵਿੱਚ ਇੱਕ ਪੜ੍ਹੀ-ਲਿਖੀ ਕੁੜੀ ਵਜੋਂ ਜਾਣਦੇ ਹਨ।
ਕੁਝ ਦਿਨ ਪਹਿਲਾਂ ਦਿੱਲੀ ਪੁਲਿਸ ਨੇ ਨਾਗਰਿਕਤਾ ਕਾਨੂੰਨ ਦੇ ਮੁੱਦੇ ਨਾਲ ਜੁੜੀ ਹੋਈ ਹਿੰਸਾ ਦੇ ਮਾਮਲੇ ਵਿੱਚ ਨਤਾਸ਼ਾ ਨੂੰ ਗ੍ਰਿਫ਼ਤਾਰ ਕੀਤਾ ਸੀ।
ਨਤਾਸ਼ਾ ਨੇ ਆਪਣੀ ਸਕੂਲੀ ਪੜ੍ਹਾਈ ਹਿਸਾਰ ਤੋਂ ਕੀਤੀ ਸੀ। ਇਸ ਤੋਂ ਬਾਅਦ ਨਤਾਸ਼ਾ ਨੇ ਇਤਿਹਾਸ ਵਿੱਚ ਆਪਣੀ ਗ੍ਰੈਜੁਏਸ਼ਨ ਦਿੱਲੀ ਯੂਨੀਵਰਸਿਟੀ ਤੋਂ ਕੀਤੀ।
ਸਬੰਧਤ ਖ਼ਬਰ- 'ਪਿੰਜਰਾ ਤੋੜ' ਦੀਆਂ ਕੁੜੀਆਂ ਦੀ ਗ੍ਰਿਫ਼ਤਾਰੀ, ਜਮਾਨਤ ਅਤੇ ਫਿਰ ਪੁਲਿਸ ਹਿਰਾਸਤ ਦੀ ਕਹਾਣੀ
ਨਤਾਸ਼ਾ ਦੇ ਪਿਤਾ ਮਹਾਵੀਰ ਸਿੰਘ ਨਾਰਵਾਲ ਨੇ ਦੱਸਿਆ ਕਿ ਨਤਾਸ਼ਾ ਨੇ ਆਪਣੀ ਮਾਸਟਰ ਡਿਗਰੀ ਕਰਨ ਮਗਰੋਂ ਅੰਬੇਡਕਰ ਯੂਨੀਵਰਸਿਟੀ ਤੋਂ ਐੱਮ.ਫਿਲ ਦੀ ਪੜ੍ਹਾਈ ਕੀਤੀ ਸੀ।
ਨਤਾਸ਼ਾ ਨੇ ਆਪਣੀ ਥੀਸਿਸ ਕਬਾਇਲੀ ਲੋਕਾਂ ਦੇ ਹੱਕਾਂ ਬਾਰੇ ਲਿਖਿਆ ਸੀ। ਇਸ ਦੇ ਲਈ ਉਸ ਨੇ ਨਕਸਲੀਆਂ ਦੇ ਗੜ੍ਹ ਵਿੱਚ 6 ਮਹੀਨੇ, ਕਬਾਇਲੀ ਲੋਕਾਂ ਨਾਲ ਉਨ੍ਹਾਂ ਦੀਆਂ ਝੁੱਗੀਆਂ ਵਿੱਚ ਗੁਜ਼ਾਰੇ ਸਨ।
ਮਹਾਵੀਰ ਨਾਰਵਾਲ ਹਿਸਾਰ ਦੀ ਖੇਤੀਬਾੜੀ ਯੂਨੀਵਰਸਿਟੀ ਤੋਂ ਰਿਟਾਇਰਡ ਵਿਗਿਆਨੀ ਹਨ। ਉਨ੍ਹਾਂ ਦਾ ਇੱਕ ਬੇਟਾ ਅਕਾਸ਼ ਹੈ ਜੋ ਫ਼ਿਲਮ ਮੇਕਿੰਗ ਵਿੱਚ ਡਿਗਰੀ ਕਰ ਰਿਹਾ ਹੈ।
ਨਤਾਸ਼ਾ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੀ ਪੀਐੱਚਡੀ ਦੀ ਸਕਾਲਰ ਹੈ।
https://www.youtube.com/watch?v=zSGvgapPcac
ਮਹਾਵੀਰ ਸਿੰਘ ਨੇ ਦੱਸਿਆ, "ਨਤਾਸ਼ਾ ਸਕੂਲ ਤੋਂ ਹੀ ਪੜ੍ਹਾਈ ਵਿੱਚ ਤੇਜ਼ ਸੀ ਅਤੇ ਇਹ ਕਾਬਲੀਅਤ ਉੱਚੇਰੀ ਸਿੱਖਿਆ ਤੱਕ ਕਾਇਮ ਰਹੀ। ਉਸ ਦੇ ਨਿੱਜੀ ਵਿਚਾਰ ਤੇ ਵਿਚਾਰਧਾਰਾ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਨ ਵੇਲੇ ਬਣੀ ਸੀ।"
"ਉੱਥੇ ਉਸ ਨੇ ਇਤਿਹਾਸ ਬਾਰੇ ਡੂੰਘਾ ਅਧਿਐਨ ਕੀਤਾ ਜਿਸ ਨਾਲ ਉਸ ਦੀ ਸਮਾਜਿਕ ਮੁੱਦਿਆਂ ਬਾਰੇ ਸੋਚ ਵਿਕਸਿਤ ਹੋਈ ਸੀ ਪਰ ਉਹ ਕਦੇ ਵੀ ਇੱਕ ਖ਼ਾਸ ਗਰੁੱਪ ਮਗਰ ਨਹੀਂ ਲੱਗੀ ਸੀ।"
‘ਲੋਕਾਂ ਦੇ ਮੁੱਦਿਆਂ ਨੂੰ ਚੁੱਕਣਾ ਜੁਰਮ ਨਹੀਂ ਸਮਝਿਆ’
'ਪਿੰਜਰਾ ਤੋੜ' ਬਾਰੇ ਮਹਾਂਵੀਰ ਕਹਿੰਦੇ ਹਨ ਕਿ ਉਹ ਕੇਵਲ ਕੁੜੀਆਂ ਦਾ ਉਹ ਗਰੁੱਪ ਹੈ ਜੋ ਉਨ੍ਹਾਂ ਹੱਕਾਂ ਨੂੰ ਹਾਸਲ ਕਰਨਾ ਚਾਹੁੰਦਾ ਹੈ ਜਿਸ ਤੋਂ ਉਹ ਕਾਲਜ ਦੇ ਹੋਸਟਲਾਂ ਵਿੱਚ ਵਾਂਝੇ ਰਹੇ ਹਨ।
ਉਨ੍ਹਾਂ ਕਿਹਾ, "ਉਨ੍ਹਾਂ ਦੇ ਮੁੱਦੇ ਕਾਫ਼ੀ ਮੁੱਢਲੇ ਹਨ ਜਿਵੇਂ ਹੌਸਟਲ ਦੀ ਟਾਈਮਿੰਗ, ਕੁੜੀਆਂ ਲਈ ਲਾਈਬ੍ਰੇਰੀ ਦੀ ਟਾਈਮਿੰਗ। ਪਿੰਜਰਾ ਤੋੜ ਮੁਹਿੰਮ ਦਾ ਮਕਸਦ ਔਰਤਾਂ ਨੂੰ ਮਰਦਾਂ ਨਾਲ ਬਰਾਬਰਤਾ ਦਿਵਾਉਣਾ ਹੈ।"
ਮਹਾਂਵੀਰ ਸਿੰਘ ਆਪਣੀ ਧੀ ਨਾਲ ਖੜ੍ਹੇ ਨਜ਼ਰ ਆਏ ਤੇ ਕਹਿੰਦੇ ਕਿ ਉਨ੍ਹਾਂ ਲਈ ਡਰਨ ਦੀ ਲੋੜ ਨਹੀਂ ਹੈ।
ਉਨ੍ਹਾਂ ਕਿਹਾ, "ਮੇਰੇ ਪਿਤਾ ਇੱਕ ਫੌਜੀ ਅਫ਼ਸਰ ਸਨ ਤੇ ਮੈਂ ਇੱਕ ਰਿਟਾਇਰਡ ਵਿਗਿਆਨੀ ਹਾਂ। ਬਦਕਿਸਮਤੀ ਨਾਲ ਨਤਾਸ਼ਾ ਦੀ ਮਾਂ ਦਾ ਦੋ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਅਸੀਂ ਅਕਾਸ਼ ਤੇ ਨਤਾਸ਼ਾ ਨੂੰ ਦੇਸ ਭਗਤੀ ਤੇ ਪੜ੍ਹਾਈ ਵਾਲਾ ਮਾਹੌਲ ਦਿੱਤਾ ਹੈ। ਉਹ ਪੁਰਜੋਰ ਤਰੀਕੇ ਨਾਲ ਮੰਨਦੀ ਹੈ ਕਿ ਲੋਕਾਂ ਨਾਲ ਹੀ ਭਾਰਤ ਬਣਦਾ ਹੈ ਤੇ ਲੋਕਾਂ ਦੇ ਮੁੱਦਿਆਂ ਨੂੰ ਚੁੱਕਣਾ ਕਦੇ ਵੀ ਜੁਰਮ ਨਹੀਂ ਹੋ ਸਕਦਾ ਹੈ।"
Click here to see the BBC interactive
ਨਤਾਸ਼ਾ ਦੇ ਪਿਤਾ ਰੋਹਤਕ ਦੀ ਇੱਕ ਪੋਸ਼ ਕਾਲੋਨੀ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਘਰ ਵਿੱਚ ਰਿਟਾਇਰਡ ਡਾਕਟਰਾਂ, ਵਿਗਿਆਨੀਆਂ, ਸਮਾਜ ਸੇਵੀਆਂ ਦਾ ਜਮਾਵੜਾ ਲਗਿਆ ਰਹਿੰਦਾ ਹੈ।
ਨਤਾਸ਼ਾ ਦੀ ਖੁਦ ਦੇ ਕਮਰੇ ਵਿੱਚ ਨਿੱਜੀ ਲਾਈਬ੍ਰੇਰੀ ਹੈ ਜਿੱਥੇ ਔਰਤਾਂ ਦੇ ਮੁੱਦਿਆਂ ਤੇ ਇਤਿਹਾਸ ਨਾਲ ਜੁੜੀਆਂ ਕਿਤਾਬਾਂ ਭਰੀਆਂ ਹੋਈਆਂ ਹਨ।
ਨਤਾਸ਼ਾ ਦੇ ਕਮਰੇ ਦੀਆਂ ਦੀਵਾਰਾਂ 'ਤੇ ਔਰਤਾਂ ਦੀ ਅਜ਼ਾਦੀ ਨਾਲ ਜੁੜੇ ਪੋਸਟਰ ਨਜ਼ਰ ਆਉਂਦੇ ਹਨ ਜੋ ਔਰਤਾਂ 'ਤੇ ਲੱਗੀਆਂ ਬੰਦਿਸ਼ਾਂ ਨੂੰ ਦਰਸਾਉਂਦੇ ਹਨ।
ਨਤਾਸ਼ਾ ਦੇ ਪਿਤਾ ਨੂੰ ਲਗਾਤਾਰ ਔਰਤਾਂ ਦੇ ਸੰਗਠਨਾਂ, ਖੱਬੇ ਪੱਖੀ ਪਾਰਟੀਆਂ ਤੇ ਸ਼ੁੱਭ ਚਿੰਤਕਾਂ ਦੇ ਫੋਨ ਆ ਰਹੇ ਹਨ ਜੋ ਉਨ੍ਹਾਂ ਨੂੰ ਸੰਭਵ ਸਹਿਯੋਗ ਦੇਣ ਦੀ ਗੱਲ ਕਰ ਰਹੇ ਹਨ।
ਸੋਸ਼ਲ ਮੀਡੀਆ ’ਤੇ ਕਿੰਨੀ ਐਕਟਿਵ
ਨਤਾਸ਼ਾ ਦੇ ਫੇਸਬੁੱਕ ਅਕਾਊਂਟ ਵਿੱਚ ਕਸ਼ਮੀਰ, ਔਰਤਾਂ ਦੇ ਮੁੱਦਿਆਂ, ਪਿੰਜਰਾ ਤੋੜ ਗਰੁੱਪ ਤੇ ਯੂਨੀਵਰਸਿਟੀ ਦੇ ਦਿਨਾਂ ਦੇ ਅੰਦੋਲਨਾਂ ਦੀਆਂ ਤਸਵੀਰਾਂ ਦੇ ਵੀਡੀਓਜ਼ ਨਜ਼ਰ ਆਉਂਦੀਆਂ ਹਨ।
ਪਰਿਵਾਰ ਦੀਆਂ ਕੁਝ ਤਸਵੀਰਾਂ ਨੂੰ ਛੱਡ ਕੇ ਉਸ ਦੀਆਂ ਜ਼ਿਆਦਾਤਰ ਫੇਸਬੁੱਕ ਪੋਸਟਾਂ ਔਰਤਾਂ ਦੇ ਮੁੱਦਿਆਂ ਬਾਰੇ ਉਸ ਦੇ ਵਿਚਾਰਾਂ ਨੂੰ ਦਰਸਾਉਂਦੀਆਂ ਹਨ।
ਉਨ੍ਹਾਂ ਵਿੱਚ ਕੁਝ ਪੋਸਟਾਂ ਵਿੱਚ ਲਿਖਿਆ ਹੈ, "ਪਿੱਤਰਤਾ ਤੋਂ ਅਜ਼ਾਦੀ, ਸ਼ੋਸ਼ਣ ਤੋਂ ਅਜ਼ਾਦੀ, ਆਰਐੱਸਐੱਸ ਤੋਂ ਅਜ਼ਾਦੀ।"
ਨਤਾਸ਼ਾ ਦੀ ਇੱਕ ਦੋਸਤ ਜੋ ਉਸ ਨੂੰ ਸਕੂਲ ਵੇਲੇ ਤੋਂ ਜਾਣਦੀ ਹੈ, ਉਸ ਨੇ ਨਾਂ ਲੁਕਾਉਣ ਦੀ ਸ਼ਰਤ 'ਤੇ ਦੱਸਿਆ ਕਿ ਨਤਾਸ਼ਾ ਸਕੂਲ ਵੇਲੇ ਕਾਫੀ ਘੱਟ ਬੋਲਦੀ ਸੀ ਤੇ ਜ਼ਿਆਦਾ ਵਕਤ ਕਿਤਾਬਾਂ ਪੜ੍ਹਨ ਵਿੱਚ ਲਗਾਉਂਦੀ ਸੀ।
ਉਸ ਦੇ ਅਨੁਸਾਰ, ਉਸ ਵਿੱਚ ਬਦਲਾਅ ਦਿੱਲੀ ਯੂਨੀਵਰਸਿਟੀ ਦੀਆਂ ਚੋਣਾਂ ਵਿੱਚ ਹਿੱਸਾ ਲੈਣ ਵੇਲੇ ਅਤੇ ਇਤਿਹਾਸ ਦੀ ਵਿਦਿਆਰਥਣ ਬਣਨ ਮਗਰੋਂ ਨਜ਼ਰ ਆਇਆ ਸੀ।
ਉਸ ਨੇ ਅੱਗੇ ਕਿਹਾ, "ਨਤਾਸ਼ਾ ਦੇ ਇਤਿਹਾਸ ਤੇ ਦੁਨੀਆਂ ਵਿੱਚ ਔਰਤਾਂ ਦੇ ਸੰਘਰਸ਼ ਬਾਰੇ ਅਧਿਐਨ ਨੇ ਉਸ ਦੇ ਵਿਚਾਰ ਬਦਲ ਦਿੱਤੇ ਸਨ ਜਿਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਸੀ।"
"ਪਰ ਉਸ ਨੇ ਕਦੇ ਆਪਣੀਆਂ ਹੱਦਾਂ ਨੂੰ ਪਾਰ ਨਹੀਂ ਕੀਤਾ ਤੇ ਹਮੇਸ਼ਾ ਇੱਕ ਕਾਰਕੁਨ ਹੀ ਰਹੀ।"
ਸਮਾਜਸੇਵੀ ਕਾਮਰੇਡ ਇੰਦਰਜੀਤ ਸਿੰਘ ਨੇ ਦੱਸਿਆ ਕਿ ਨਤਾਸ਼ਾ ਦੇ ਦਾਦਾ, ਸੁਬੇਦਾਰ ਪ੍ਰਤਾਪ ਸਿੰਘ ਇੱਕ ਸਮਾਜ ਸੇਵੀ ਸਨ ਅਤੇ ਉਨ੍ਹਾਂ ਨੇ ਕੁੜੀਆਂ ਦੇ ਪੜ੍ਹਾਈ ਲਈ ਕਾਫੀ ਕੰਮ ਕੀਤਾ ਸੀ।
ਉਨ੍ਹਾਂ ਕਿਹਾ, "ਨਤਾਸ਼ਾ ਦੇ ਮਾਪਿਆਂ ਨੇ ਅੰਤਰਜਾਤੀ ਵਿਆਹ ਕੀਤਾ ਸੀ ਜੋ ਇਹ ਦਰਸਾਉਂਦਾ ਹੈ ਕਿ ਉਹ ਜਾਤ, ਧਰਮ ਬਾਰੇ ਕੀ ਸੋਚਦੇ ਹਨ।"
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'f6529bab-9890-b74c-92c6-e06e8098e5fc','assetType': 'STY','pageCounter': 'punjabi.india.story.52840133.page','title': '‘ਪਿੰਜਰਾ ਤੋੜ’ ਮੁਹਿੰਮ ਨਾਲ ਜੁੜੀ ਨਤਾਸ਼ਾ ’ਚ ਕਿਵੇਂ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਦਾ ਜਜ਼ਬਾ ਆਇਆ','author': 'ਸਤ ਸਿੰਘ ','published': '2020-05-29T15:17:22Z','updated': '2020-05-29T15:17:22Z'});s_bbcws('track','pageView');

ਕੋਰੋਨਾਵਾਇਰਸ ਕਾਰਨ ਲੌਕਡਾਊਨ: ਕਿਹੜੇ ਖੇਤਰਾਂ ਨੂੰ ਸਭ ਤੋਂ ਵੱਧ ਮਾਰ ਪਈ ਹੈ
NEXT STORY