ਰਿੰਪੀ ਅਤੇ ਕੁਲਵਿੰਦਰ ਕੌਰ (ਪਿੱਛੇ) ਦੀ ਇੱਕੋ-ਜਿਹੀ ਕਹਾਣੀ ਹੈ
"ਮੇਰੇ ਪਿਤਾ ਮਜ਼ਦੂਰ ਹਨ, ਘਰ ਦੀ ਗ਼ਰੀਬੀ ਨੂੰ ਦੂਰ ਕਰਨ ਦੇ ਲਈ ਮੈਂ ਪੜ੍ਹਾਈ ਕੀਤੀ, ਟੀਚਰ ਬਣਨ ਦੇ ਲਈ ਬੀਐੱਡ ਅਤੇ ਫਿਰ ਅਧਿਆਪਕ ਯੋਗਤਾ ਟੈੱਸਟ ਵੀ ਪਾਸ ਕੀਤਾ ਪਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਮੈਂ ਮਜ਼ਦੂਰ ਹੀ ਬਣ ਕੇ ਹੀ ਰਹਿ ਗਈ"।
ਇਹ ਕਹਿਣਾ ਹੈ ਜ਼ਿਲ੍ਹਾ ਮਾਨਸਾ ਦੇ ਪਿੰਡ ਅਕਬਰਪੁਰ ਖੁਡਾਲ ਦੀ ਰਹਿਣ ਵਾਲੀ ਰਿੰਪੀ ਕੌਰ ਦਾ, ਜੋ ਅੱਜ-ਕੱਲ੍ਹ ਜ਼ਿੰਮੀਦਾਰਾਂ ਦੇ ਖੇਤਾਂ ਵਿੱਚ ਝੋਨਾ ਲਾਉਣ ਵਿੱਚ ਰੁੱਝੀ ਹੋਈ ਹੈ। ਰਿੰਪੀ ਨੇ ਐੱਮਏ, ਬੀ ਐੱਡ ਅਤੇ ਅਧਿਆਪਕ ਯੋਗਤਾ ਟੈੱਸਟ ਪਾਸ ਕੀਤਾ ਹੋਇਆ ਹੈ।
ਸਿਖਰ ਦੁਪਹਿਰ ਜਦੋਂ ਰਿੰਪੀ ਨੂੰ ਮਿਲਣ ਲਈ ਬੀਬੀਸੀ ਪੰਜਾਬੀ ਦੀ ਟੀਮ ਪਿੰਡ ਖੁਡਾਲ ਪਹੁੰਚੀ ਤਾਂ ਉਹ ਆਪਣੇ ਗਰੁੱਪ ਦੇ ਨਾਲ ਖੇਤ ਵਿੱਚ ਮੂੰਹ ਸਿਰ ਦੁਪੱਟੇ ਨਾਲ ਲਪੇਟ ਕੇ ਪਾਣੀ ਨਾਲ ਭਰੇ ਹੋਏ ਖੇਤ ਵਿੱਚ ਝੋਨਾ ਲਗਾਉਣ ਵਿੱਚ ਰੁੱਝੀ ਹੋਈ ਸੀ।
Click here to see the BBC interactive
ਗੱਲਬਾਤ ਕਰਨ ਲਈ ਪਾਣੀ ਵਿੱਚੋਂ ਨਿਕਲ ਕੇ ਨਾਲ ਲੱਗਦੇ ਸੁੱਕੇ ਖੇਤ ਵਿੱਚ ਆਈ ਤਾਂ ਦੱਸਿਆ ਕਿ ਬਹੁਤ ਮਿਹਨਤ ਕਰ ਕੇ ਡਿਗਰੀਆਂ ਇਸ ਉਮੀਦ ਨਾਲ ਹਾਸਲ ਕੀਤੀਆਂ ਸਨ ਕਿ ਉਹ ਘਰ ਦੀ ਗ਼ੁਰਬਤ ਨੂੰ ਦੂਰ ਕਰੇਗੀ ਪਰ ਅਜੇ ਤੱਕ ਉਮੀਦਾਂ ਨੂੰ ਬੂਰ ਨਹੀਂ ਪਿਆ।
ਰਿੰਪੀ ਦੱਸਦੀ ਹੈ ਕਿ 15 ਸਾਲ ਦੀ ਉਮਰ ਵਿੱਚ ਉਸ ਨੇ ਖੇਤ ਮਜ਼ਦੂਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਹਰ ਸਾਲ ਹਾੜੀ -ਸਾਉਣੀ ਦੇ ਸੀਜ਼ਨ ਦੌਰਾਨ ਉਹ ਪਰਵਾਰ ਦੇ ਬਾਕੀ ਮੈਂਬਰਾਂ ਦੇ ਨਾਲ ਕੁਝ ਸਮੇਂ ਲਈ ਖੇਤਾਂ ਵਿੱਚ ਕੰਮ ਕਰਦੀ ਹੈ ਅਤੇ ਇਸੀ ਪੈਸੇ ਨਾਲ ਉਸ ਨੇ ਆਪਣੀ ਪੜ੍ਹਾਈ ਦਾ ਖਰਚਾ ਕੀਤਾ ਹੈ।
ਰਿੰਪੀ ਮੁਤਾਬਕ ਪਿੰਡ ਦੀ ਪੰਚਾਇਤ ਨੇ ਸਰਕਾਰੀ ਸਕੂਲ ਵਿੱਚ ਖ਼ਾਲੀ ਪਈ ਅਸਾਮੀ ਉੱਤੇ ਉਸ ਨੂੰ 2000 ਰੁਪਏ ਪ੍ਰਤੀ ਮਹੀਨਾ ਨੌਕਰੀ ਉੱਤੇ ਰੱਖ ਲਿਆ ਸੀ ਪਰ ਕੋਰੋਨਾ ਕਾਰਨ ਸਕੂਲ ਬੰਦ ਹੋ ਗਿਆ ਅਤੇ ਇਸ ਦੇ ਨਾਲ ਹੀ ਉਸ ਦੀ ਆਮਦਨ ਵੀ ਖ਼ਤਮ।
ਗੱਲਬਾਤ ਦੌਰਾਨ ਰਿੰਪੀ ਫਿਰ ਤੋਂ ਖੇਤਾਂ ਵਿੱਚ ਝੋਨਾ ਲਾਉਣ ਵਿੱਚ ਮਸਰੂਫ਼ ਹੋ ਜਾਂਦੀ ਅਤੇ ਨਾਲ ਹੀ ਦੱਸਦੀ ਹੈ ਕਿ ਜਦੋਂ ਡਿਗਰੀਆਂ ਨਾਲ ਨੌਕਰੀ ਨਹੀਂ ਮਿਲੀ ਤਾਂ ਗੁਜ਼ਾਰੇ ਲਈ ਕੁਝ ਤਾਂ ਕਰਨਾ ਪੈਣਾ ਇਸ ਕਰ ਕੇ ਉਹ ਝੋਨਾ ਲਾਉਣ ਦਾ ਕੰਮ ਕਰ ਰਹੀ ਹੈ।
ਰਿੰਪੀ ਦੱਸਦੀ ਹੈ ਕਿ ਕੰਮ ਕੋਈ ਛੋਟਾ ਨਹੀਂ ਹੁੰਦਾ ਇਸ ਕਰ ਕੇ ਉਹ ਖੇਤ ਮਜ਼ਦੂਰ ਵਜੋਂ ਕੰਮ ਕਰ ਰਹੀ ਹੈ ਪਰ ਅਫ਼ਸੋਸ ਜ਼ਰੂਰ ਹੁੰਦਾ ਹੈ ਕਿ ਜੇਕਰ ਇਹੀ ਕੰਮ ਕਰਨਾ ਸੀ ਤਾਂ ਫਿਰ ਇੰਨੀਆਂ ਡਿਗਰੀਆਂ ਹਾਸਲ ਕਰਨ ਦਾ ਕੀ ਫ਼ਾਇਦਾ।
ਝੋਨਾ ਲਾਉਣ ਸਬੰਧੀ ਰਿੰਪੀ ਦੱਸਦੀ ਹੈ ਕਿ ਇਹ ਕੰਮ ਬਹੁਤ ਔਖਾ ਹੈ, "ਸਿਰ ਉੱਤੇ ਸੂਰਜ ਹੁੰਦਾ ਹੈ ਅਤੇ ਉਸ ਦੀ ਤਪਸ਼ ਦੇ ਨਾਲ ਖੇਤ ਦਾ ਪਾਣੀ ਵੀ ਗਰਮ ਹੋ ਜਾਂਦਾ ਹੈ ਅਜਿਹੇ ਮੌਸਮ ਵਿੱਚ ਕੰਮ ਕਰਨਾ ਬਹੁਤ ਔਖਾ ਹੈ"। ਉਹ ਦੱਸਦੀ ਹੈ ਕਿ ਪਾਣੀ ਵਿੱਚ ਕੰਮ ਕਰਨ ਨਾਲ ਹੱਥ ਅਤੇ ਪੈਰਾਂ ਦੀ ਚਮੜੀ ਵੀ ਖ਼ਰਾਬ ਹੋ ਜਾਂਦੀ ਹੈ।
ਰਿੰਪੀ ਨੇ ਦੱਸਿਆ ਕਿ ਕਰੀਬ 12 ਘੰਟੇ ਖੇਤ ਵਿੱਚ ਕੰਮ ਕਰਨ ਤੋ ਬਾਅਦ ਉਹ ਘਰ ਜਾ ਕੇ ਰੋਟੀ ਟੁੱਕ ਵੀ ਕਰਦੀ ਹੈ। ਝੋਨਾ ਲਾਉਣ ਦੇ ਬਦਲੇ ਉਸ ਨੂੰ ਕਰੀਬ ਚਾਰ ਸੋ ਰੁਪਏ ਰੋਜ਼ਾਨਾ ਮਿਲ ਜਾਂਦੇ ਹਨ।
ਰਿੰਪੀ ਕੌਰ ਮੁਤਾਬਕ ਸੂਬੇ ਵਿੱਚ ਬਹੁਤ ਸਾਰੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਪੋਸਟਾਂ ਖ਼ਾਲੀ ਪਈਆਂ ਹਨ ਪਰ ਸਰਕਾਰ ਉਸ ਨੂੰ ਭਰਦੀ ਹੀ ਨਹੀਂ। ਜਿੱਥੋਂ ਤੱਕ ਨਿੱਜੀ ਸਕੂਲਾਂ ਦੀ ਗੱਲ ਹੈ ਉੱਥੇ ਤਨਖ਼ਾਹ ਇੰਨੀ ਘੱਟ ਮਿਲਦੀ ਹੈ ਕਿ ਉਸ ਨਾਲ ਖਰਚਾ ਵੀ ਪੂਰਾ ਨਹੀਂ ਹੁੰਦਾ।
ਰਿੰਪੀ ਕੌਰ ਦੱਸਦੀ ਹੈ ਕਿ ਉਸ ਨੂੰ ਟਿੱਚਰਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਦੀ ਜੇਕਰ ਕੋਈ ਕੁੜੀ ਆਖਦੀ ਹੈ ਕਿ ਉਸ ਨੇ ਪੜ੍ਹਾਈ ਕਰਨੀ ਹੈ ਤਾਂ ਮਾਪਿਆਂ ਦਾ ਜਵਾਬ ਹੁੰਦਾ ਹੈ ਕਿ ਪੜ੍ਹ ਕੇ ਕੀ ਹੋਵੇਗਾ ਉਹ ਦੇਖੋ ਪੜ੍ਹੀ ਲਿਖੀ ਖੇਤਾਂ ਵਿੱਚ ਝੋਨਾ ਲਗਾਉਂਦੀ ਫਿਰਦੀ ਹੈ"।
ਰਿੰਪੀ ਕੌਰ ਦੇ ਨਾਲ ਉਸੀ ਖੇਤ ਵਿਚ ਕੁਲਵਿੰਦਰ ਕੌਰ ਵੀ ਝੋਨਾ ਲਾਉਣ ਦਾ ਕੰਮ ਕਰ ਰਹੀ ਹੈ। ਉਸ ਨੇ ਵੀ ਈਟੀਟੀ ਕਰ ਕੇ ਅਧਿਆਪਕ ਯੋਗਤਾ ਟੈੱਸਟ ਪਾਸ ਕੀਤਾ ਹੋਇਆ ਹੈ ਪਰ ਨੌਕਰੀ ਨਾ ਮਿਲਣ ਕਰ ਕੇ ਉਹ ਵੀ ਰਿੰਪੀ ਵਾਂਗ ਖੇਤਾਂ ਵਿੱਚ ਝੋਨਾ ਲਾਉਣ ਲਈ ਮਜਬੂਰ ਹੈ।
ਕਈ-ਕਈ ਵਾਰ ਸਰਕਾਰੀ ਨੌਕਰੀ ਲਈ ਅਪਲਾਈ ਕੀਤਾ
ਇਹ ਕਹਾਣੀ ਕੁਲਵਿੰਦਰ ਅਤੇ ਰਿੰਪੀ ਦੀ ਨਹੀਂ ਬਲਕਿ ਅਜਿਹੇ ਸੈਂਕੜੇ ਬੇਰੁਜ਼ਗਾਰ ਨੌਜਵਾਨ ਹਨ, ਜਿੰਨਾ ਨੂੰ ਯੋਗਤਾ ਮੁਤਾਬਕ ਕੰਮ ਨਹੀਂ ਮਿਲਿਆ ਹੈ।
ਕੁਲਵਿੰਦਰ ਕੌਰ ਦੇ ਘਰ ਦੀ ਸਥਿਤੀ ਵੀ ਰਿੰਪੀ ਕੌਰ ਵਰਗੀ ਹੈ। ਗੱਲਬਾਤ ਦੇ ਦੌਰਾਨ ਤੇਜ਼ ਧੁੱਪ ਕਾਰਨ ਜਦੋਂ ਖੇਤ ਦੀ ਜ਼ਮੀਨ ਤਪਣ ਲੱਗੀ ਤਾਂ ਕੁਲਵਿੰਦਰ ਕੌਰ ਨੇ ਮਿੱਟੀ ਨੂੰ ਡੂੰਘਾ ਕਰ ਕੇ ਉਸ ਵਿੱਚ ਆਪਣੇ ਪੈਰ ਲੁਕਾਉਣ ਦੀ ਕੋਸ਼ਿਸ਼ ਕੀਤੀ। ਕੁਲਵਿੰਦਰ ਕੌਰ ਦੱਸਦੀ ਹੈ ਕਿ ਇੰਨੀ ਗਰਮੀ ਵਿੱਚ ਕੰਮ ਕਰਨਾ ਬਹੁਤ ਔਖਾ ਹੈ।
ਉਹ ਦੱਸਦੀ ਹੈ ਕਿ 12 ਘੰਟੇ ਝੁਕ ਕੇ ਕੰਮ ਕਰਨ ਨਾਲ ਉਸ ਦੀ ਪਿੱਠ ਵੀ ਦਰਦ ਕਰਨ ਲੱਗ ਗਈ ਹੈ। ਉਨ੍ਹੇ ਕਿਹਾ, “ਹਰ ਰੋਜ਼ ਸੋਚਦੀ ਹਾਂ ਕਿ ਸਵੇਰੇ ਕੰਮ ਉੱਤੇ ਨਹੀਂ ਜਾਣਾ ਪਰ ਸਰਦਾ ਕਿੱਥੇ ਹੈ ਨਾ ਚਾਹੁੰਦੇ ਹੋਏ ਵੀ ਕੰਮ ਉੱਤੇ ਆਉਣ ਪੈਦਾ ਹੈ।”
ਕੁਲਵਿੰਦਰ ਕੌਰ ਦੱਸਦੀ ਹੈ ਕਿ ਕਈ-ਕਈ ਵਾਰ ਸਰਕਾਰੀ ਨੌਕਰੀ ਲਈ ਅਪਲਾਈ ਕੀਤਾ ਪਰੰਤੂ ਮਿਹਨਤ ਨੂੰ ਅੱਜ ਤੱਕ ਬੂਰ ਨਹੀਂ ਪਿਆ ਹੈ। ਇਹ ਕਹਾਣੀ ਰਿੰਪੀ ਅਤੇ ਕੁਲਵਿੰਦਰ ਦੀ ਨਹੀਂ ਬਲਕਿ ਅਜਿਹੇ ਸੈਂਕੜੇ ਬੇਰੁਜ਼ਗਾਰ ਨੌਜਵਾਨ ਹਨ, ਜਿੰਨਾ ਨੂੰ ਯੋਗਤਾ ਮੁਤਾਬਕ ਕੰਮ ਨਹੀਂ ਮਿਲਿਆ ਹੈ।
ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਦੇ ਰੁਝਾਨ ਬਾਰੇ ਗੱਲ ਕਰਦੇ ਹੋਏ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੀ ਮਾਨਸਾ ਇਕਾਈ ਦੇ ਪ੍ਰਧਾਨ ਜਸਵੀਰ ਸਿੰਘ ਨੇ ਦੱਸਿਆ ਮਾਪਿਆਂ ਨੇ ਮਿਹਨਤ ਮਜ਼ਦੂਰੀ ਕਰਕੇ ਬੱਚਿਆਂ ਨੂੰ ਪੜ੍ਹਾਈ ਕਰਵਾ ਕੇ ਨੌਕਰੀ ਦੇ ਕਾਬਲ ਬਣਾਇਆ।
ਫਿਰ ਵੀ ਨੌਕਰੀ ਨਹੀਂ ਮਿਲੀ ਜਿਸ ਕਾਰਨ ਇਹ ਭਖਦੀ ਦੁਪਹਿਰ ਵਿੱਚ ਖੇਤਾਂ ਵਿੱਚ ਝੋਨਾ ਲਾਉਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਜਦੋਂ ਆਪਣੇ ਦੇਸ਼ ਵਿੱਚ ਯੋਗਤਾ ਦੀ ਕੀਮਤ ਨਹੀਂ ਪੈਂਦੀ ਤਾਂ ਰਾਸੂਖਦਾਰ ਪਰਿਵਾਰਾਂ ਦੇ ਨੌਜਵਾਨ ਪੈਸੇ ਦੇ ਸਿਰ ਉੱਤੇ ਵਿਦੇਸ਼ਾਂ ਨੂੰ ਚਲੇ ਜਾਂਦੇ ਹਨ ਪਰ ਮਜ਼ਦੂਰਾਂ ਪਰਿਵਾਰਾਂ ਦੇ ਬੱਚਿਆਂ ਲਈ ਵਿਦੇਸ਼ ਇੱਕ ਸੁਪਨੇ ਵਾਂਗ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਬਹੁਤ ਸਾਰੇ ਸਕੂਲਾਂ ਵਿੱਚ ਅਧਿਆਪਕਾਂ ਦੀ ਪੋਸਟਾਂ ਖ਼ਾਲੀ ਪਈਆਂ ਹਨ ਪਰ ਸਰਕਾਰ ਭਰਤੀ ਨਹੀਂ ਕਰ ਰਹੀ।
ਉਨ੍ਹਾਂ ਦੱਸਿਆ ਬੀ ਐੱਡ, ਈ ਟੀ ਟੀ ਟੈਂਟ ਪਾਸ ਨੌਜਵਾਨ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਹਨ ਹਾਲਾਂਕਿ ਸਰਕਾਰ ਨੇ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਵੋਟਾਂ ਸਮੇਂ ਕੀਤਾ ਸੀ ਉਹ ਪੂਰਾ ਨਹੀਂ ਹੋਇਆ।
ਉਨ੍ਹਾਂ ਆਖਿਆ ਜੇਕਰ ਸਰਕਾਰ ਨੌਕਰੀਆਂ ਨਹੀਂ ਦੇ ਸਕਦੀ ਤਾਂ ਘੱਟੋ ਘੱਟ ਬੇਰੁਜ਼ਗਾਰੀ ਭੱਤਾ ਤਾਂ ਨੌਜਵਾਨਾਂ ਨੂੰ ਜ਼ਰੂਰ ਦੇਵੇ।
https://www.youtube.com/watch?v=wNArhs47RBU
ਪੰਜਾਬ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ
ਕੌਮੀ ਪੱਧਰ ਉੱਤੇ ਦਰਜ ਬੇਰੁਜ਼ਗਾਰੀ ਦਰ ਨਾਲੋਂ ਪੰਜਾਬ ਵਿੱਚ ਵਧੇਰੇ ਹੈ। ਇਸੀ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੂਬੇ ਵਿੱਚ ਬੇਰੁਜ਼ਗਾਰੀ ਦਾ ਮਸਲਾ ਕਿੰਨਾ ਗੰਭੀਰ ਹੈ।
ਪੰਜਾਬ ਆਰਥਿਕ ਸਰਵੇਖਣ 2019-20 ਦੀ ਰਿਪੋਰਟ ਉੱਤੇ ਜੇਕਰ ਗ਼ੌਰ ਕਰੀਏ ਤਾਂ ਸਪਸ਼ਟ ਹੁੰਦਾ ਹੈ ਕਿ ਸਾਲ 2017-18 ਵਿੱਚ ਰਾਸ਼ਟਰੀ ਪੱਧਰ ਉੱਤੇ ਨੌਜਵਾਨਾਂ ਦੀ ਬੇਰੁਜ਼ਗਾਰੀ ਦੀ ਦਰ (15 ਤੋਂ 29 ਸਾਲ) 17.8 ਫ਼ੀਸਦੀ ਸੀ ਜਦੋਂਕਿ ਪੰਜਾਬ ਵਿੱਚ ਇਹ ਦਰ 21.6 ਫ਼ੀਸਦੀ ਰਿਪੋਰਟ ਕੀਤੀ ਗਈ।
ਇਸ ਰਿਪੋਰਟ ਵਿੱਚ ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ ਨੌਜਵਾਨ ਦੀ ਇੱਛਾਵਾਂ ਅਤੇ ਉਪਲਬਧ ਨੌਕਰੀਆਂ ਦੇ ਅਵਸਰਾਂ ਦਰਮਿਆਨ ਅਸੰਤੁਲਨ ਰਾਜ ਵਿੱਚ ਨੌਜਵਾਨਾਂ ਦਰਮਿਆਨ ਵੱਧ ਰਹੀ ਬੇਰੁਜ਼ਗਾਰੀ ਦਾ ਕਾਰਨ ਹੈ।
ਸੂਬੇ ਦੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਘਰ ਘਰ ਰੋਜ਼ਗਾਰ ਦਾ ਨਾਅਰਾ ਵੋਟਾਂ ਸਮੇਂ ਦਿੱਤਾ ਸੀ। ਇਸ ਤਹਿਤ ਸਰਕਾਰ ਨੇ ਸੂਬੇ ਵਿੱਚ ਨੌਕਰੀਆਂ ਮੇਲੇ ਅਤੇ ਆਪਣੀ ਗੱਡੀ ਆਪਣਾ ਰੋਜ਼ਗਾਰ ਸਕੀਮਾਂ ਲਾਗੂ ਕੀਤੀਆਂ ਸਨ।
ਇਸੇ ਤਹਿਤ ਸਾਲ 2019 ਵਿੱਚ 54313 ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਦਾਅਵੇ ਕੀਤਾ ਗਿਆ ਹੈ ਪਰ ਇਸ ਦਾਅਵੇ ਵਿੱਚ ਇਹ ਸਪਸ਼ਟ ਨਹੀਂ ਕੀਤਾ ਗਿਆ ਇਹ ਨੌਕਰੀਆਂ ਨਿੱਜੀ ਖੇਤਰ ਦੀਆਂ ਹਨ ਜਾਂ ਫਿਰ ਸਰਕਾਰੀ।
ਇਹ ਵੀਡੀਓ ਵੀ ਦੇਖੋ
https://www.youtube.com/watch?v=1SxE6g0nW00
https://www.youtube.com/watch?v=izBz9r0meUQ&t=6s
https://www.youtube.com/watch?v=MqtqAKl2ssg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '83b4cedd-2e31-d64c-a056-d6cf4d2c6247','assetType': 'STY','pageCounter': 'punjabi.india.story.53096601.page','title': 'ਪੰਜਾਬ ਵਿੱਚ ਬੇਰੁਜ਼ਗਾਰੀ: \'ਬੀਐੱਡ ਅਤੇ ਫਿਰ TET ਪਾਸ ਕਰ ਕੇ ਵੀ ਮੈਂ ਮਜ਼ਦੂਰ ਹੀ ਬਣ ਕੇ ਹੀ ਰਹਿ ਗਈ\'','author': 'ਸਰਬਜੀਤ ਸਿੰਘ ਧਾਲੀਵਾਲ','published': '2020-06-19T03:09:21Z','updated': '2020-06-19T03:09:21Z'});s_bbcws('track','pageView');

ਕੋਰੋਨਾਵਾਇਰਸ ਦਾ ਇਲਾਜ ਦੱਸੀ ਜਾ ਰਹੀ ਡੈਕਸਾਮੀਥੇਸੋਨ ਦਵਾਈ ਕੀ ਹੈ - 5 ਅਹਿਮ ਖ਼ਬਰਾਂ
NEXT STORY