ਸ਼ਨਿੱਚਰਵਾਰ ਨੂੰ ਪਾਕਿਸਤਾਨ ਨੇ ਭਾਰਤ ਨੂੰ ਜਾਣਕਾਰੀ ਦਿੱਤੀ ਕਿ ਉਹ 29 ਜੂਨ ਤੋਂ ਸਿੱਖ ਸ਼ਰਧਾਲੂਆਂ ਲਈ ਗੁਰਦੁਆਰਾ ਕਰਤਾਰਪੁਰ ਖੋਲ੍ਹਣ ਲਈ ਤਿਆਰ ਹਨ। ਵਿਦੇਸ਼ ਮੰਤਰੀ ਸ਼ਾਹ ਮੁਹਮੂਦ ਕੁਰੈਸ਼ੀ ਨੇ ਇਹ ਜਾਣਕਾਰੀ ਟਵੀਟ ਜ਼ਰੀਏ ਦਿੱਤੀ।
ਭਾਰਤ ਨੇ ਇਹ ਪੇਸ਼ਕਸ਼ ਤਕਨੀਕੀ ਅਤੇ ਕੋਵਿਡ-19 ਨੂੰ ਅਧਾਰ ਬਣਾਉਂਦਿਆਂ ਰੱਦ ਕਰ ਦਿੱਤੀ ਹੈ।
ਇਸ ਤੋਂ ਬਾਅਦ ਖ਼ਬਰ ਏਜੰਸੀ ਏਐਨਆਈ ਨੇ ਭਾਰਤੀ ਵਿਦੇਸ਼ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਪਾਕਿਸਤਾਨ 29 ਜੂਨ ਨੂੰ ਕਰਤਾਰਪੁਰ ਲਾਂਘਾ ਮਹਿਜ਼ ਦੋ ਦਿਨਾਂ ਦੇ ਸ਼ੌਰਟ ਨੋਟਿਸ ਨਾਲ ਮੁੜ ਖੋਲ੍ਹਣ ਦੀ ਪੇਸ਼ਕਸ਼ ਕਰ ਕੇ “ਸਦਭਾਵਨਾ ਦੀ ਮਰਿਗ-ਤ੍ਰਿਸ਼ਨਾ” (ਮਿਰਾਜ ਆਫ਼ ਗੁੱਡਵਿਲ) ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਹੈ।
https://twitter.com/ANI/status/1276812033871106048
ਏਜੰਸੀ ਮੁਤਾਬਕ ਸੂਤਰਾਂ ਦਾ ਕਹਿਣਾ ਹੈ ਕਿ ਦੋਵਾਂ ਮੁਲਕਾਂ ਨੇ ਕਿਸੇ ਵੀ ਕਦਮ ਦੀ ਜਾਣਕਾਰੀ ਦੂਜੇ ਪੱਖ ਨੂੰ ਘੱਟੋ-ਘੱਟ ਸੱਤ ਦਿਨ ਪਹਿਲਾਂ ਦੇਣੀ ਹੁੰਦੀ ਹੈ।
ਇਸ ਮੁੱਦੇ ਉੱਤੇ ਪੰਜਾਬ ਸਰਕਾਰ ਦੀ ਵੀ ਪ੍ਰਤਿਕਿਰਿਆ ਆਈ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਯੂਪੀ ਵਿੱਚ ਸਿੱਖਾਂ ਦੀਆਂ ਜ਼ਮੀਨਾਂ ਬਾਰੇ ਵਿਵਾਦ ਕਿਉਂ
ਉੱਤਰ ਪ੍ਰਦੇਸ਼ ਦੇ ਲਖੀਮਪੁਰ ਜ਼ਿਲੇ ਦੀ ਤਹਿਸੀਲ ਨਿਘਾਸਨਦੇ ਪਿੰਡ ਸਿਸਿਆਇਆ ਦੇ ਅੰਗਰੇਜ਼ ਸਿੰਘ ਬਹੁਤ ਪਰੇਸ਼ਾਨ ਹਨ।
ਉਨ੍ਹਾਂ ਦੀ ਪਰੇਸ਼ਾਨੀ ਦਾ ਕਾਰਨ ਹੈ ਕਿ ਜਿਸ ਜ਼ਮੀਨ ਨੂੰ ਅੰਗਰੇਜ਼ ਸਿੰਘ ਦੇ ਪੁਰਖਿਆਂ ਨੇ ਪਿਛਲੇ ਛੇ ਦਹਾਕਿਆਂ ਤੋਂ ਸਾਂਭਿਆ ਹੋਇਆ ਸੀ, ਜੰਗਲਾਤ ਵਿਭਾਗ ਨੇ ਉਨ੍ਹਾਂ ਨੂੰ ਉਸ ਜ਼ਮੀਨ ਤੋਂ ਹੱਟਣ ਲਈ ਨੋਟਿਸ ਦਿੱਤਾ ਹੈ।
ਉਸ ਪਿੰਡ ਵਿੱਚ ਸਿਰਫ਼ ਅੰਗਰੇਜ਼ ਸਿੰਘ ਹੀ ਨਹੀਂ ਸਗੋਂ ਹੋਰ ਕਈ ਲੋਕਾਂ ਨੂੰ ਨੋਟਿਸ ਮਿਲਿਆ ਹੈ।
ਇਸ ਤਹਿਸੀਲ ਦੇ ਪਿੰਡ ਰਣਨਗਰ ਦੇ ਵੀ ਬਹੁਤ ਸਾਰੇ ਲੋਕਾਂ ਨੂੰ ਜੰਗਲਾਤ ਵਿਭਾਗ ਵੱਲੋਂ ਜ਼ਮੀਨ ਖਾਲੀ ਕਰਨ ਲਈ ਨੋਟਿਸ ਮਿਲੇ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਅਮਰੀਕੀ ਫ਼ੌਜ ਦੇ ਯੂਰਪ ਵਿੱਚੋਂ ਘਟਣ ਦੇ ਭਾਰਤ ਲਈ ਕੀ ਮਾਅਨੇ
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਅਤੇ ਉਨ੍ਹਾਂ ਦੇ ਭਾਰਤੀ ਹਮਰੁਤਬਾ ਸੁਬਰਾਮਣੀਅਮ ਜੈਸ਼ੰਕਰ
ਭਾਰਤ-ਚੀਨ ਸਰਹੱਦ ਤਣਾਅ ਵਿਚਾਲੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਮਪਿਓ ਦਾ ਇੱਕ ਨਵਾਂ ਬਿਆਨ ਸਾਹਮਣੇ ਆਇਆ ਹੈ।
ਮਾਈਕ ਪੌਂਪਿਓ ਨੇ ਬ੍ਰਸਲਸ ਫੋਰਮ ਵਿੱਚ ਕਿਹਾ ਹੈ ਕਿ ਚੀਨ ਨੇ ਭਾਰਤ ਤੇ ਦੱਖਣੀ-ਪੂਰਬੀ ਏਸ਼ੀਆ ਵਿੱਚ ਵਧਦੇ ਖ਼ਤਰਿਆਂ ਨੂੰ ਵੇਖਦਿਆਂ ਅਮਰੀਕਾ ਨੇ ਯੂਰਪ ਵਿੱਚ ਆਪਣੀ ਫੌਜ ਦੀ ਗਿਣਤੀ ਘੱਟ ਕਰਨ ਦਾ ਫ਼ੈਸਲਾ ਕੀਤਾ ਹੈ।
ਭਾਰਤ-ਚੀਨ ਸਰਹੱਦ ਉੱਤੇ 15-16 ਜੂਨ ਨੂੰ ਗਲਵਾਨ ਘਾਟੀ ਵਿੱਚ ਦੋਵੇਂ ਦੇਸਾਂ ਦੇ ਫੌਜੀਆਂ ਵਿਚਾਲੇ ਹਿੰਸਕ ਝੜਪ ਹੋਈ ਸੀ ਜਿਸ ਵਿੱਚ ਭਾਰਤ ਦੇ 20 ਫੌਜੀ ਮਾਰੇ ਗਏ ਸਨ।
ਦੋਵਾਂ ਦੇਸ਼ ਇਸ ਵਿਵਾਦ ਨੂੰ ਸੁਲਝਾਉਣ ਲਈ ਮੀਟਿੰਗਾਂ ਕਰ ਰਹੇ ਹਨ ਪਰ ਪੂਰੇ ਵਿਸ਼ਵ ਵਿੱਚ ਇਸ ਬਾਰੇ ਚਰਚਾ ਹੋ ਰਹੀ ਹੈ।
ਅਜਿਹੇ ਵਿੱਚ ਅਮਰੀਕੀ ਵਿਦੇਸ਼ ਮੰਤਰੀ ਦੇ ਨਵੇਂ ਬਿਆਨ ਨੇ ਮੁੜ ਤੋਂ ਭਾਰਤ-ਚੀਨ ਵਿਵਾਦ ਨੂੰ ਸੁਰਖ਼ੀਆਂ ਵਿੱਚ ਲਿਆ ਦਿੱਤਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਕੋਰੋਨਾਵਾਇਰਸ ਤੋਂ ਬਾਅਦ ਬੱਚੇ ਦੇ ਭਵਿੱਖ ਬਾਰੇ ਮਾਪਿਆਂ ਦੀ ਚਿੰਤਾ
ਕੋਰੋਨਾਵਾਇਰਸ ਕਾਰਨ ਪੜ੍ਹਨ-ਪੜ੍ਹਾਉਣ ਦਾ ਤਜਰਬਾ ਪੂਰੀ ਤਰ੍ਹਾਂ ਬਦਲ ਗਿਆ ਹੈ।
ਅਜਿਹੇ ਵਿੱਚ ਭਾਰਤ ਵਿੱਚ ਹਰ ਥਾਂ 'ਤੇ ਇੰਟਰਨੈਟ ਸੇਵਾਵਾਂ ਨਾ ਮੌਜੂਦ ਹੋਣ ਦੀ ਸਮੱਸਿਆ ਵੀ ਇੱਕ ਨਵੀਂ ਚੁਣੌਤੀ ਬਣ ਗਈ ਹੈ।
ਬਹੁਤ ਸਾਰੇ ਸਕੂਲਾਂ ਤੇ ਯੂਨੀਵਰਸਿਟੀਆਂ ਵਿੱਚ ਆਨਲਾਈਨ ਪੜਾਈ ਸ਼ੁਰੂ ਕੀਤੀ ਗਈ ਹੈ। ਪਰ ਇਸ ਸਬੰਧੀ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਰਲਵੇਂ-ਮਿਲਵੇਂ ਵਿਚਾਰ ਹਨ।
ਮਾਪਿਆਂ ਨੂੰ ਲਗਦਾ ਹੈ ਕਿ ਆਹਮੋ-ਸਾਹਮਣੇ ਨਾ ਹੋਣ ਕਾਰਨ ਬੱਚਿਆਂ ਦੇ ਕਿੰਨਾ ਸਮਝ ਆਉਂਦਾ ਹੋਵੇਗਾ ਕਿੰਨਾ ਨਹੀਂ ਕੁਝ ਕਿਹਾ ਨਹੀਂ ਜਾ ਸਕਦਾ। ਮਾਪੇ ਆਪਣੇ ਬੱਚਿਆਂ ਦੇ ਮੁਸਤਕਬਿਲ ਨੂੰ ਲੈ ਕੇ ਪਰੇਸ਼ਾਨ ਹਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
1962 ਦੀ ਜੰਗ ਵਿੱਚ ਜੰਗੀ ਕੈਦੀ ਬਣੇ ਭਾਰਤੀ ਬ੍ਰਿਗੇਡੀਅਰ ਦੀ ਕਹਾਣੀ
ਬ੍ਰਿਗੇਡੀਅਰ (ਸੇਵਾ ਮੁਕਤ) ਅਮਰਜੀਤ ਸਿੰਘ ਬਹਿਲ ਨੇ ਦੱਸਿਆ ਕਿ ਦੇਸ ਪਰਤਣ ਉੱਤੇ ਸਭ ਤੋਂ ਪਹਿਲਾਂ ਉਨ੍ਹਾਂ ਚਾਹ ਪੀਤੀ ਜੋ ਕਿ ਦੁੱਧ ਅਤੇ ਚੀਨੀ ਵਾਲੀ ਸੀ
"1962 ਵਿਚ ਚੀਨ ਨਾਲ ਜਦੋਂ ਭਾਰਤ ਦੀ ਜੰਗ ਹੋਈ ਤਾਂ ਉਸ ਵੇਲੇ ਮੈਂ 21 ਸਾਲਾ ਦਾ ਸੀ ਅਤੇ ਮਹਿਜ਼ 40 ਜਵਾਨਾਂ ਦੇ ਨਾਲ ਮੋਰਚੇ ਉੱਤੇ ਡਟਿਆ ਹੋਇਆ ਸੀ। ਅਸੀਂ ਚੀਨ ਦੇ ਤਿੰਨ ਹਮਲੇ ਪਛਾੜ ਚੁੱਕੇ ਸੀ ਪਰ ਚੌਥੇ ਹਮਲੇ ਵਿਚ ਅਸੀਂ ਚਾਰੇ ਪਾਸਿਆਂ ਤੋਂ ਘਿਰ ਗਏ ਅਤੇ ਸਾਨੂੰ ਯੁੱਧ ਬੰਦੀ ਬਣਾ ਲਿਆ ਗਿਆ।"
ਇਹ ਕਹਿਣਾ ਹੈ ਭਾਰਤੀ ਫੌਜ ਦੇ ਬ੍ਰਿਗੇਡੀਅਰ (ਸੇਵਾ ਮੁਕਤ) ਅਮਰਜੀਤ ਸਿੰਘ ਬਹਿਲ ਦਾ।
ਭਾਰਤ -ਚੀਨ ਜੰਗ ਸਮੇਂ ਬ੍ਰਿਗੇਡੀਅਰ (ਸੇਵਾ ਮੁਕਤ) ਅਮਰਜੀਤ ਸਿੰਘ ਬਹਿਲ ਸੈਕੰਡ ਲੈਫ਼ਟੀਨੈਂਟ ਦੇ ਅਹੁਦੇ ਉੱਤੇ ਸਨ। ਭਾਰਤ-ਚੀਨ ਵਿਚਾਲੇ ਪੈਦਾ ਹੋਏ ਹਾਲਾਤ ਬਾਰੇ ਬੀਬੀਸੀ ਪੰਜਾਬੀ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਪੂਰੀ ਗੱਲਬਾਤ ਪੜ੍ਹਨ ਲਈ ਇੱਥੇ ਕਲਿਕ ਕਰੋ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'fa8bbe8e-1897-43a5-bc76-d3f8d77e0d77','assetType': 'STY','pageCounter': 'punjabi.india.story.53208911.page','title': 'ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਪਾਕ ਦੀ ਪੇਸ਼ਕਸ਼ \'ਤੇ ਭਾਰਤ ਨੇ ਇਹ ਪ੍ਰਤੀਕਿਰਿਆ ਦਿੱਤੀ- 5 ਅਹਿਮ ਖ਼ਬਰਾਂ','published': '2020-06-28T02:37:31Z','updated': '2020-06-28T02:37:31Z'});s_bbcws('track','pageView');

ਯੂਪੀ ਵਿੱਚ ਭਾਰਤ-ਪਾਕ ਵੰਡ ਵੇਲੇ ਵਸਾਏ ਸਿੱਖਾਂ ਦੀਆਂ ਜ਼ਮੀਨਾਂ ਬਾਰੇ ਵਿਵਾਦ ਕਿਉਂ
NEXT STORY