ਭਾਰਤ ਲੱਦਾਖ ਖੇਤਰ ਵਿੱਚ ਬਹੁਤ ਸਾਰੀਆਂ ਸੜਕਾਂ ਅਤੇ ਪੁਲ ਬਣਾ ਰਿਹਾ ਹੈ
ਭਾਰਤ ਅਤੇ ਚੀਨ ਵਿੱਚ ਆਪੋ-ਆਪਣੀਆਂ ਸਰਹੱਦਾਂ 'ਤੇ ਇੱਕ ਦੂਜੇ ਤੋਂ ਵਧ ਕੇ ਨਿਰਮਾਣ ਕਰਨ ਦੀ ਇੱਕ ਦੌੜ ਚੱਲ ਰਹੀ ਹੈ।
ਭਾਰਤ ਵੱਲੋਂ ਆਪਣੇ ਇੱਕ ਹਵਾਈ ਟਿਕਾਣੇ ਵੱਲ ਨੂੰ ਬਣਾਈ ਜਾ ਰਹੀ ਇੱਕ ਸੜਕ ਕਾਰਨ ਹੀ ਪਿਛਲੇ ਮਹੀਨੇ ਭਾਰਤੀ ਅਤੇ ਚੀਨੀ ਫ਼ੌਜੀਆਂ ਦੀ ਹਿੰਸਕ ਝੜਪ ਵੀ ਹੋਈ ਅਤੇ ਘੱਟੋ-ਘੱਟ ਵੀਹ ਭਾਰਤੀ ਫੌਜੀਆਂ ਦੀ ਮੌਤ ਹੋ ਗਈ ਸੀ।
255 ਕਿਲੋਮੀਟਰ (140 ਮੀਲ) ਲੰਬੀ ਦਬਰੁਕ-ਸ਼ਿਓਕ ਪਿੰਡ ਅਤੇ ਦੌਲਤ ਬੇਗ ਓਲਡੀ ਨੂੰ ਜੋੜਨ ਵਾਲੀ ਸੜਕ (DSDBO), ਪਹਾੜੀਆਂ ਵਿੱਚੋਂ ਹੁੰਦੀ ਹੋਈ ਭਾਰਤੀ ਹਵਾਈ ਟਿਕਾਣੇ ਤੱਕ ਪਹੁੰਚਦੀ ਹੈ।
ਇਹ ਟਿਕਾਣਾ ਲੱਦਾਖ਼ ਵਿੱਚ ਸਮੁੰਦਰ ਤਲ ਤੋਂ 5,000 ਮੀਟਰ ਦੀ ਉਚਾਈ 'ਤੇ ਸਥਿਤ ਹੈ ਅਤੇ ਦੁਨੀਆਂ ਦਾ ਸਭ ਤੋਂ ਉੱਚਾ ਹਵਾਈ ਟਿਕਾਣਾ ਹੈ।
ਇਹ ਵੀ ਪੜ੍ਹੋ:-
ਇਹ ਸੜਕ ਪਿਛਲੇ ਦੋ ਦਹਾਕਿਆਂ ਤੋਂ ਬਣ ਰਹੀ ਸੀ ਅਤੇ ਪਿਛਲੇ ਸਾਲ ਹੀ ਮੁਕੰਮਲ ਕੀਤੀ ਗਈ ਸੀ। ਇਸ ਮਾਰਗ ਰਾਹੀਂ ਭਾਰਤ ਦੀ ਤਣਾਅ ਦੀ ਸੂਰਤ ਵਿੱਚ ਆਪਣੀ ਤਾਇਨਾਤੀ ਤੇਜ਼ੀ ਨਾਲ ਵਧਾਉਣ ਦੀ ਸਮਰੱਥਾ ਵਿੱਚ ਵਾਧਾ ਹੋਇਆ ਹੈ।
ਲੱਦਾਖ਼ ਦੀ ਗਲਵਾਨ ਘਾਟੀ ਵਿੱਚ 15 ਜੂਨ ਦੇ ਟਕਰਾਅ ਨੇ ਦੋ ਪ੍ਰਮਾਣੂ ਸ਼ਕਤੀਆਂ ਵਿੱਚ ਤਣਾਅ ਦੇ ਡਰ ਨੂੰ ਹਵਾ ਦਿੱਤੀ ਹੈ।
ਭਾਰਤ ਅਤੇ ਚੀਨ ਕੋਲ ਦੁਨੀਆਂ ਦੀਆਂ ਦੋ ਸਭ ਤੋਂ ਵੱਡੀਆਂ ਫ਼ੌਜਾਂ ਹਨ ਅਤੇ ਦੋਹਾਂ ਦਰਮਿਆਨ 3,500 ਕਿਲੋਮੀਟਰ ਲੰਬੀ ਸਰਹੱਦ ਦਾ ਅਣਸੁਲਝਿਆ ਵਿਵਾਦ ਹੈ। ਗਾਹੇ-ਬਗਾਹੇ ਦੋਵੇਂ ਫੌਜਾਂ ਦਾ ਆਹਮੋ-ਸਾਹਮਣਾ ਹੁੰਦਾ ਹੈ।
ਭਾਰਤ ਅਤੇ ਚੀਨ ਦੋਵਾਂ ਨੇ ਹੀ ਸਰਹੱਦ (ਲਾਈਨ ਆਫ਼ ਕੰਟਰੋਲ- ਜੋ ਦੋਵਾਂ ਦੇਸ਼ਾਂ ਨੂੰ ਵੱਖ ਕਰਦੀ ਹੈ) ਦੇ ਨਾਲ-ਨਾਲ ਰੇਲ ਮਾਰਗ ਅਤੇ ਹਵਾਈ ਟਿਕਾਣੇ ਬਣਾਉਣ ਵਿੱਚ ਮਨੁੱਖੀ ਅਤੇ ਵਿੱਤੀ ਸਰੋਤਾਂ ਦਾ ਭਾਰੀ ਨਿਵੇਸ਼ ਕੀਤਾ ਹੈ।
ਦੋਵਾਂ ਦੇਸ਼ਾਂ ਨੇ ਇਸ ਖੇਤਰ ਵਿੱਚ ਆਪੋ-ਆਪਣੇ ਫ਼ੌਜੀ ਢਾਂਚੇ ਦਾ ਆਧੁਨਿਕੀਕਰਣ ਕੀਤਾ ਹੈ।
ਲਗਦਾ ਹੈ ਕਿ ਭਾਰਤ ਵੱਲੋਂ ਹਾਲ ਹੀ ਵਿੱਚ ਨੇਪਰੇ ਚਾੜ੍ਹੇ ਗਏ DSDBO ਰੋਡ ਪ੍ਰੋਜੈਕਟ ਨੇ ਚੀਨ ਦੀ ਨਰਾਜ਼ਗੀ ਵਧਾਈ ਹੈ। ਪਰ ਚੀਨ ਤਾਂ ਇਹ ਕੰਮ ਕਈ ਸਾਲਾਂ ਤੋਂ ਲਗਤਾਰ ਕਰਦਾ ਆ ਰਿਹਾ ਹੈ।
ਦੋਵੇਂ ਦੇਸ਼ ਇੱਕ ਦੂਜੇ ਦੇ ਨਿਰਮਾਣ ਕਾਰਜਾਂ ਨੂੰ ਆਪਣੇ ਖ਼ਿਲਾਫ਼ ਤਿਆਰੀ ਵਜੋਂ ਦੇਖਦੇ ਰਹੇ ਹਨ। ਜਦੋਂ ਦੋਵਾਂ ਵਿੱਚੋਂ ਕੋਈ ਵੀ ਧਿਰ ਇਸ ਖੇਤਰ ਵਿੱਚ ਕਿਸੇ ਵੱਡੇ ਪ੍ਰੋਜੈਕਟ ਦਾ ਐਲਾਨ ਕਰਦੀ ਹੈ ਤਾਂ ਤਣਾਅ ਵਧ ਜਾਂਦਾ ਹੈ।
ਸਾਲ 2017 ਦੀਆਂ ਗਰਮੀਆਂ ਵਿੱਚ ਦੋਵੇਂ ਗੁਆਂਢੀ ਲਦਾਖ਼ ਵਿੱਚ ਆਹਮੋ-ਸਾਹਮਣੇ ਹੋਏ। ਜਦੋਂ ਚੀਨ ਨੇ ਭਾਰਤ, ਚੀਨ ਅਤੇ ਭੂਟਾਨ ਦੀ ਸਾਂਝੀ ਸਰਹੱਦ ਦੇ ਨਜ਼ਦੀਕ ਇੱਕ ਸੜਕ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।
ਭਾਰਤ ਦੀ ਬਰਾਬਰੀ ਕਰਨ ਦੀ ਕੋਸ਼ਿਸ਼
DSDBO ਸੜਕ ਦੇ ਪੂਰਾ ਹੋ ਜਾਣ ਨਾਲ ਜੋ ਕਿ ਦੌਲਤ ਬੇਗ ਓਲਡੀ ਹਵਾਈ ਪੱਟੀ ਨੂੰ ਲੇਹ ਨਾਲ ਜੋੜਦੀ ਹੈ। ਇਸ ਨੇ ਭਾਰਤ ਦੀ ਫੌਜੀ ਉਪਕਰਣਾਂ ਦੀ ਤੇਜ਼ੀ ਨਾਲ ਢੋਆ-ਢੁਆਈ ਦੀ ਸਮਰੱਥਾ ਵਿੱਚ ਵਾਧਾ ਕੀਤਾ ਹੈ।
ਹਰ ਮੌਸਮਾਂ ਵਿੱਚ ਵਰਤੀ ਜਾ ਸਕਣ ਵਾਲੀ ਇਹ ਸੜਕ ਕਰਾਕੁਰਮ ਦੱਰੇ ਤੋਂ 20 ਕਿਲੋਮੀਟਰ ਦੂਰ ਹੈ ਅਤੇ ਪੂਰਬੀ ਲੱਦਾਖ ਵਿੱਚ LAC ਦੇ ਨਾਲ-ਨਾਲ ਚਲਦੀ ਹੈ।
ਭਾਰਤੀ ਫ਼ੌਜ ਲੰਬੇ ਸਮੇਂ ਤੋਂ ਦੌਲਤ ਬੇਗ ਓਲਡੀ ਵਿੱਚ ਮੌਜੂਦ ਹੈ। ਹਾਲਾਂਕਿ ਸੜਕ ਦੇ ਬਣਨ ਤੋਂ ਪਹਿਲਾਂ ਇੱਥੇ ਤਾਇਨਾਤ ਫੌਜੀਆਂ ਨੂੰ ਸਿਰਫ਼ ਹੈਲੀਕੌਪਟਰ ਰਾਹੀਂ ਹੀ ਰਸਦ ਪਹੁੰਚਾਈ ਜਾ ਸਕਦੀ ਸੀ ਅਤੇ ਉੱਥੋਂ ਕੁਝ ਵੀ ਵਾਪਸ ਨਹੀਂ ਸੀ ਕੱਢਿਆ ਜਾ ਸਕਦਾ ਸੀ। ਜਿਸ ਕਾਰਨ ਇਸ ਹਵਾਈ ਪੱਟੀ ਨੂੰ "ਉਪਕਰਣਾਂ ਦਾ ਕਬਰਿਸਤਾਨ" ਵੀ ਕਿਹਾ ਜਾਂਦਾ ਸੀ।
ਹੁਣ ਇਸ ਸੜਕ ਰਾਹੀਂ LAC ਉੱਪਰਲੇ ਹੋਰ ਮੋਰਚਿਆਂ ਤੱਕ ਮਦਦ ਪਹੁੰਚਾਉਣ ਲਈ ਹੋਰ ਸੜਕਾਂ ਵੀ ਬਣਾਈਆਂ ਜਾ ਰਹੀਆਂ ਹਨ। ਇਸ ਨਾਲ ਭਾਰਤੀ ਫ਼ੌਜੀ LAC ਦੇ ਹੋਰ ਅੰਦਰ ਤੱਕ ਜਾ ਸਕਣਗੇ ਅਤੇ ਖਿੱਤੇ ਵਿੱਚ ਭਾਰਤ ਦੀ ਰਣਨੀਤਿਕ ਪਕੜ ਮਜ਼ਬੂਤ ਹੋਵੇਗੀ।
ਭਾਰਤ ਨੇ ਦੌਲਤ ਬੇਗ ਓਲਡੀ ਵਿੱਚ ਵੱਡੇ ਮਾਲਵਾਹਕ ਜਹਾਜ਼ ਉਤਾਰੇ ਹਨ
ਹਾਲੀਆ ਝੜਪਾਂ ਦੇ ਬਾਵਜੂਦ ਭਾਰਤ ਨੇ ਸਾਫ਼ ਸੰਕੇਤ ਦਿੱਤੇ ਹਨ ਕਿ ਉਹ ਆਪਣੇ ਬੁਨਿਆਦੀ ਢਾਂਚ ਵਿੱਚ ਸੁਧਾਰ ਕਰਨਾ ਜਾਰੀ ਰੱਖੇਗਾ।
ਭਾਰਤ ਝਾਰਖੰਡ ਤੋਂ 12,000 ਕਾਮੇ ਲਿਆ ਕੇ ਲੱਦਾਖ਼, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਨਾਲ ਲਗਦੀ ਚੀਨੀ ਸਰਹੱਦ ਉੱਪਰ ਸੜਕਾਂ ਦਾ ਨਿਰਮਾਣ ਕਰਨ ਜਾ ਰਿਹਾ ਹੈ।
ਕਈ ਸਾਲਾਂ ਤੱਕ ਆਪਣੇ ਸਰਹੱਦੀ ਇਲਾਕਿਆਂ ਦੀ ਅਣਦੇਖੀ ਕਰਨ ਤੋਂ ਬਾਅਦ ਭਾਰਤ ਤੇਜ਼ੀ ਨਾਲ ਇਨ੍ਹਾਂ ਇਲਾਕਿਆਂ ਦਾ ਕਾਇਆ ਕਲਪ ਕਰ ਰਿਹਾ ਹੈ ਤਾਂ ਜੋ ਚੀਨ ਦੇ ਇਸ ਖੇਤਰ ਵਿੱਚ ਦਬਦਬੇ ਨੂੰ ਚੁਣੌਤੀ ਦਿੱਤੀ ਜਾ ਸਕੇ।
ਭਾਰਤ ਨੇ ਇਸ ਖੇਤਰ ਵਿੱਚ ਵੱਡ ਅਕਾਰੀ ਸੜਕ ਅਤੇ ਰੇਲ ਮਾਰਗ ਪ੍ਰੋਜੈਕਟ ਅਰੰਭੇ ਹਨ।
https://twitter.com/rajnathsingh/status/1186227801382244352
ਭਾਰਤ ਵੱਲੋਂ LAC ਦੇ ਨਾਲ ਲਗਦੇ ਇਲਾਕਿਆਂ ਵਿੱਚ ਰਣਨੀਤਿਕ ਪੱਖ ਤੋਂ ਕੁੱਲ 73 ਸੜਕਾਂ ਅਤੇ 125 ਪੁਲਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਹਾਲਾਂਕਿ ਇਨ੍ਹਾਂ ਪ੍ਰੋਜੈਕਟਾਂ ਵਿੱਚ ਤਰੱਕੀ ਬਹੁਤ ਮੱਧਮ ਰਹੀ ਹੈ।
ਹਾਲੇ ਤੱਕ ਸਿਰਫ਼ 35 ਸੜਕਾਂ ਹੀ ਪੂਰੀਆਂ ਕੀਤੀਆਂ ਜਾ ਸਕੀਆਂ ਹਨ। ਜਿਨ੍ਹਾਂ ਵਿੱਚੋਂ, ਉਤਰਾਖੰਡ ਵਿੱਚ ਘਾਟੀਬਾਗ਼ੜ੍ਹ-ਲਿਪੁਲੇਖ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਡੈਮਪਿੰਗ-ਯੈਂਗਜ਼ੇ ਪ੍ਰਮੁੱਖ ਹਨ। ਜਦਕਿ ਗਿਆਰਾਂ ਹੋਰ ਇਸ ਸਾਲ ਦੇ ਅੰਤ ਤੱਕ ਮੁਕੰਮਲ ਹੋ ਜਾਣਗੀਆਂ।
ਭਾਰਤ ਸਰਕਾਰ ਨੇ ਨੌਂ ਰੇਲਵੇ ਲਾਈਨਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ। ਜਿਨ੍ਹਾਂ ਵਿੱਚ ਮਿਸਾਮਾਰੀ-ਟੈਂਗਾ-ਤਵਾਂਗ ਅਤੇ ਬਿਲਾਸਪੁਰ-ਮੰਡੀ-ਮਨਾਲੀ-ਲੇਹ ਸ਼ਾਮਲ ਹਨ।
ਇਹ ਸਾਰੇ ਪ੍ਰੋਜੈਕਟ ਚੀਨ ਦੀ ਸਰਹੱਦ ਦੇ ਨਾਲੋ-ਨਾਲ ਚਲਦੇ ਹਨ ਅਤੇ ਇਨ੍ਹਾਂ ਰਾਹੀਂ ਭਾਰਤ ਤੇਜ਼ੀ ਨਾਲ ਆਪਣੇ ਫ਼ੌਜੀ ਉਪਕਰਣ ਅਤੇ ਜਵਾਨਾਂ ਦੀ ਢੋਆ-ਢੁਆਈ ਕਰ ਸਕੇਗਾ।
ਭਾਰਤ ਨੇ ਚੀਨ ਨਾਲ ਲਗਦੀ ਆਪਣੀ ਸਰਹੱਦ ਉੱਪਰ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਹੈ
ਹਵਾਈ ਸਹੂਲਤਾਂ ਦੇ ਪੱਖ ਤੋਂ ਭਾਰਤ ਕੋਲ LAC ਦੇ ਨਾਲ ਲਗਦੇ ਇਲਾਕਿਆਂ ਵਿੱਚ 25 ਹਵਾਈ ਅੱਡੇ ਹਨ ਪਰ ਹਾਲ ਦੇ ਸਾਲਾਂ ਵਿੱਚ ਭਾਰਤ ਦਾ ਵਧੇਰੇ ਧਿਆਨ ਆਡਵਾਂਸਡ ਲੈਂਡਿੰਗ ਗਰਾਊਂਡਸ (ALGs) ਦੇ ਵਿਕਾਸ ਉੱਪਰ ਵਧੇਰੇ ਰਿਹਾ ਹੈ।
ਸਾਲ 2018 ਵਿੱਚ ਭਾਰਤ ਨੇ ਆਪਣੇ ਅੱਠ ਆਡਵਾਂਸਡ ਲੈਂਡਿੰਗ ਗਰਾਊਂਡਸ ਦੇ ਆਧੁਨੀਕੀਕਰਣ ਦੇ ਨਾਲ ਸੱਤ ਹੋਰ ਬਣਾਉਣ ਦਾ ਐਲਾਨ ਕੀਤਾ।
ਅਸਾਮ ਵਿੱਚ ਭਾਰਤ ਦੇ ਇੱਕ ਅਹਿਮ ਹਵਾਈ ਟਿਕਾਣੇ ਉੱਪਰ ਸੁਖੋਈ-30 ਲੜਾਕੂ ਜਹਾਜ਼ ਅਤੇ ਚੇਤਕ ਹੈਲੀਕੌਪਟਰ ਤਾਇਨਾਤ ਹਨ। ਇਸ ਟਿਕਾਣੇ ਦਾ ਆਧੁਨਿਕੀਕਰਣ ਕੀਤਾ ਗਿਆ ਹੈ।
ਹਾਲਾਂਕਿ ਭਾਰਤ ਇਹ ਵਿਕਾਸ ਕਾਰਜ ਤੇਜ਼ੀ ਨਾਲ ਕਰ ਰਿਹਾ ਹੈ ਪਰ ਫਿਰ ਵੀ ਇਸ ਦੇ ਰਾਹ ਵਿੱਚ ਪਥਰੀਲੇ ਧਰਾਤਲ, ਜ਼ਮੀਨ ਹਾਸਲ ਕਰਨ, ਦਫ਼ਤਰੀ ਦੇਰੀ ਅਤੇ ਬਜਟ ਦੀ ਕਮੀ ਵਰਗੀਆਂ ਰੁਕਾਵਟਾਂ ਹਨ।
ਭਾਰਤ ਲਈ ਇਸ ਖੇਤਰ ਵਿੱਚ ਚੀਨ ਦਾ ਮੁਕਾਬਲਾ ਕਰਨ ਲਈ ਬਹੁਤ ਕੁਝ ਕਰਨਾ ਬਾਕੀ ਹੈ।
ਚੀਨ ਦੀ ਸ਼ੁਰੂਆਤ
ਚੀਨ ਨੇ ਇਸ ਖੇਤਰ ਵਿੱਚ ਨਿਰਮਾਣ ਕਾਰਜ ਤੇਜ਼ੀ ਨਾਲ ਕੀਤੇ ਹਨ ਅਤੇ ਆਪਣੀ ਪੂਰੀ ਸਮਰੱਥਾ ਨਾਲ ਕੰਮ ਕੀਤਾ ਹੈ। ਜਿਸ ਲਈ ਉਹ ਜਾਣਿਆ ਜਾਂਦਾ ਹੈ। ਉਸ ਨੇ ਹਵਾਈ ਟਿਕਾਣੇ, ਕੰਟੂਨਮੈਂਟਾਂ ਅਤੇ ਹੋਰ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਹੈ।
ਚੀਨ ਨੇ ਇਸ ਇਸ ਹਿਮਾਲਿਆਈ ਖੇਤਰ ਵਿੱਚ ਆਪਣਾ ਨਿਰਮਾਣ ਕਾਰਜ 1950 ਵਿੱਚ ਹੀ ਸ਼ੁਰੂ ਕਰ ਦਿੱਤਾ ਸੀ। ਹੁਣ ਚੀਨ ਕੋਲ ਤਿੱਬਤ ਅਤੇ ਯੁਨੈਨ ਪ੍ਰੋਵਿੰਸ ਵਿੱਚ ਚੋਖਾ ਬੁਨਿਆਦੀ ਢਾਂਚਾ ਹੈ।
ਸਾਲ 2016 ਤੋਂ ਚੀਨ ਨੇ ਭਾਰਤ, ਨੇਪਾਲ ਅਤੇ ਭੂਟਾਨ ਨਾਲ ਲਗਦੇ ਖੇਤਰਾਂ ਵਿੱਚ ਸੜਕਾਂ ਦਾ ਵਿਸਥਾਰ ਕੀਤਾ ਹੈ।
ਉਹ ਸ਼ਿਨਜ਼ਿਆਂਗ-ਤਿੱਬਤ ਮਾਰਗ ਨੂੰ ਆਪਣੇ ਨੈਸ਼ਨਲ ਹਾਈਵੇਅ- G219 ਨਾਲ ਜੋੜਨ ਦੀ ਯੋਜਨਾ ਬਣਾ ਰਿਹਾ ਹੈ ਜੋ ਕਿ ਲਗਭਗ ਸਾਰੀ ਭਾਰਤ ਚੀਨ ਸੀਮਾ ਦੇ ਸਮਾਂਤਰ ਚਲਦਾ ਹੈ।
ਇਸ ਦੇ ਨਾਲ ਹੀ ਭਾਰਤੀ ਸੂਬੇ ਅਰੁਣਾਚਲ ਪ੍ਰਦੇਸ਼ ਜਿਸ ਉੱਪਰ ਚੀਨ ਆਪਣਾ ਦਾਅਵਾ ਰੱਖਦਾ ਰਹਿੰਦਾ ਹੈ ਦੇ ਸਮਾਂਤਰ ਵੀ ਇੱਕ ਸੀਮੈਂਟ ਦੀ ਸੜਕ ਵੀ ਇਸ ਸਾਲ ਦੇ ਅੰਤ ਤੱਕ ਪੂਰੀ ਕਰ ਲਈ ਜਾਵੇਗੀ।
ਇਹ ਵੀ ਪੜ੍ਹੋ:
ਇਸ ਦੇ ਨਾਲ ਹੀ ਇੱਕ ਨਵਾਂ ਰੇਲ ਲਿੰਕ ਤਿੱਬਤ ਦੇ ਵੱਡੇ ਸ਼ਹਿਰ ਸ਼ਿਗਾਤਸੇ ਨੂੰ ਨਿਯੰਨਗਚੀ ਰਾਹੀਂ ਚੰਗਦੂ ਨਾਲ ਜੋੜਨ ਲਈ ਬਣਾਇਆ ਜਾ ਰਿਹਾ ਹੈ।
ਇੱਕ ਹੋਰ ਰੇਲ ਲਿੰਕ ਸ਼ਿਗਾਤਸੇ ਤੋਂ ਯਾਦੋਂਗ ਵਿਚਕਾਰ ਬਣਾਉਣ ਦੀ ਯੋਜਨਾ ਹੈ। ਜੋ ਕਿ ਭਾਰਤ ਦੇ ਉੱਤਰ-ਪੂਰਬੀ ਸੂਬੇ ਸਿੱਕਮ ਨਾਲ ਲਗਦਾ ਇੱਕ ਵੱਡਾ ਕਾਰੋਬਾਰੀ ਕੇਂਦਰ ਹੈ। ਜਿੱਥੇ ਮਈ ਦੇ ਸ਼ੁਰੂ ਵਿੱਚ ਚੀਨੀ ਅਤੇ ਭਾਰਤੀ ਫ਼ੌਜੀਆਂ ਦੀ ਝੜਪ ਵੀ ਹੋਈ ਸੀ।
ਚੀਨ ਨੇ ਤਿਬਤ ਵਿੱਚ ਤੇਜ਼ ਰਫ਼ਤਾਰ ਰੇਲ ਲਾਈਨਾਂ ਵਿਛਾਈਆਂ ਹਨ
ਚੀਨ ਦੇ ਭਾਰਤ ਨਾਲ ਲਗਭਗ ਇੱਕ ਦਰਜਣ ਹਵਾਈ ਅੱਡੇ ਹਨ। ਜਿਨ੍ਹਾਂ ਵਿੱਚੋਂ ਪੰਜ ਦੀ ਵਰਤੋਂ ਮਿਲਟਰੀ ਅਤੇ ਨਾਗਰਿਕ ਦੋਹਾਂ ਮੰਤਵਾਂ ਲਈ ਕੀਤੀ ਜਾਂਦੀ ਹੈ।
ਚੀਨ ਤਿੰਨ ਹੋਰ ਨਵੇਂ ਹਵਾਈ ਅੱਡੇ ਬਣਾ ਰਿਹਾ ਹੈ ਅਤੇ ਸ਼ਿਗਾਤਸੇ, ਨਾਗਰੀ ਗੁਨਸਾ ਅਤੇ ਲਾਸਾ ਦੇ ਹਰ ਮੌਸਮ ਵਿੱਚ ਵਰਤੇ ਜਾ ਸਕਣ ਵਾਲੇ ਗੋਂਗਾਰ ਹਵਾਈ ਅੱਡੇ ਵਿੱਚ ਅੰਡਰਗਰਾਊਂਡ ਸ਼ੈਲਟਰ ਅਤੇ ਰਨਵੇਅ ਬਣਾ ਰਿਹਾ ਹੈ।
ਨਾਗਰੀ ਗੁਨਸਾ ਵਿੱਚ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਬੈਟਰੀ ਅਤੇ ਆਧੁਨਿਕ ਲੜਾਕੂ ਜਹਾਜ਼ ਵੀ ਤਾਇਨਾਤ ਹਨ। ਇਹ ਹਵਾਈ ਅੱਡਾ ਸਮੁੰਦਰ ਤਲ ਤੋਂ 4,274 ਮੀਟਰ ਉਚਾਈ 'ਤੇ ਹੈ ਅਤੇ ਪੈਂਗੌਂਗ ਝੀਲ ਤੋਂ 200 ਕਿੱਲੋਮੀਟਰ ਦੂਰ ਹੈ।
ਹਵਾਈ ਸ਼ਕਤੀ ਦੇ ਪ੍ਰਸੰਗ ਵਿੱਚ ਮਿਲਟਰੀ ਮਾਹਰਾਂ ਦਾ ਮੰਨਣਾ ਹੈ ਕਿ ਭਾਰਤ ਦੀ ਸਥਿਤੀ ਕੁਝ ਚੰਗੀ ਹੈ ਕਿਉਂਕਿ ਚੀਨੀ ਟਿਕਾਣੇ ਆਮ ਕਰ ਕੇ LAC ਤੋਂ ਦੂਰ ਅਤੇ ਵਧੇਰੇ ਉਚਾਈ 'ਤੇ ਸਥਿਤ ਹਨ। ਜਿੱਥੇ ਹਵਾ ਪਤਲੀ ਹੋਣ ਕਾਰਨ ਜਹਾਜ਼ ਘੱਟ ਈਂਧਣ ਅਤੇ ਥੋੜ੍ਹਾ ਪੇਲੋਡ ਹੀ ਲਿਜਾ ਸਕਦੇ ਹਨ।
ਸਰਹੱਦੀ ਵਿਕਾਸ ਕਾਰਜਾਂ ਬਾਰੇ ਅੰਦੇਸ਼ੇ
ਦੋਵਾਂ ਦੇਸ਼ਾਂ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਵਿਕਾਸ ਕਾਰਜਾਂ ਦੇ ਦੋ ਮੁੱਖ ਮੰਤਵ ਹਨ। ਪਹਿਲਾ- ਲੜਾਈ ਲੱਗਣ ਦੀ ਸੂਰਤ ਵਿੱਚ ਸਰੱਹਦ ਵੱਲ ਫ਼ੌਜ ਦੀ ਸੌਖੀ ਕੂਚ।
ਸੈਂਟਰ ਫਾਰ ਨਿਊ ਅਮੈਰਿਕਨ ਸਕਿਊਰਿਟੀ ਦੇ ਸਾਲ 2019 ਦੇ ਇੱਕ ਅਧਿਐਨ ਵਿੱਚ ਨੋਟ ਕੀਤਾ ਗਿਆ,"ਜਦੋਂ ਇਹ ਪ੍ਰੋਜੈਕਟ ਪੂਰੇ ਹੋ ਜਾਣਗੇ ਤਾਂ ਭਾਰਤੀ ਫ਼ੌਜੀ ਵੱਡੀ ਗਿਣਤੀ ਵਿੱਚ ਬਿਨਾਂ ਕਿਸੇ ਡਰ ਅਤੇ ਰੁਕਾਵਟ ਦੇ ਕੂਚ ਕਰ ਸਕਣਗੇ।"
https://twitter.com/detresfa_/status/1264151684986494981
ਭਾਰਤ ਲੰਬੇ ਸਮੇਂ ਤੱਕ ਇਸ ਖੇਤਰ ਵਿੱਚ ਕੋਈ ਵੱਡਾ ਵਿਕਾਸ ਕਰਨ ਤੋਂ ਪ੍ਰਹੇਜ਼ਗਾਰ ਰਿਹਾ ਹੈ। ਭਾਰਤ ਦਾ ਮੰਨਣਾ ਸੀ ਕਿ ਲੜਾਈ ਲੱਗਣ ਦੀ ਸੂਰਤ ਵਿੱਚ ਇਸ ਨਾਲ ਚੀਨੀ ਫ਼ੌਜ ਨੂੰ ਭਾਰਤੀ ਖੇਤਰ ਵਿੱਚ ਆਉਣ ਵਿੱਚ ਸੌਖ ਹੋ ਜਾਵੇਗੀ। ਹੁਣ ਭਾਰਤ ਇਸ ਤਰਕ ਨੂੰ ਪਿੱਛੇ ਛੱਡ ਚੁੱਕਿਆ ਹੈ।
ਭਾਰਤ ਅਤੇ ਚੀਨ ਨੇ ਸਾਲ 1962 ਵਿੱਚ ਲੜਾਈ ਲੜੀ ਜਿਸ ਵਿੱਚ ਭਾਰਤ ਨੂੰ ਨਮੋਸ਼ੀ ਭਰੀ ਹਾਰ ਦਾ ਮੂੰਹ ਦੇਖਣਾ ਪਿਆ ਸੀ।
ਰਾਜੇਸ਼ਵਰੀ ਪਿੱਲੇ, ਓਬਜ਼ਰਵਰ ਰਿਸਰਚ ਫਾਊਂਡੇਸ਼ਨ ਵਿੱਚ ਫੈਲੋ ਹਨ। ਉਹ ਭਾਰਤੀ ਨਿਰਮਾਣ ਨੂੰ ਮੁਢਲੇ ਤੌਰ 'ਤੇ ਚੀਨ ਤੋਂ ਬਚਾਅ ਦੇ ਉਪਰਲੇ ਵਜੋਂ ਦੇਖਦੇ ਹਨ।
ਚੀਨ ਦਾ ਬੁਨਿਆਦੀ ਢਾਂਚਾ ਭਾਰਤ ਲਈ ਇੱਕ ਚੁਣੌਤੀ ਹੈ। ਇਸ ਨਾਲ ਚੀਨੀ ਫ਼ੌਜ ਹਮਲਾਵਰ ਹੋ ਸਕਦੀ ਹੈ ਅਤੇ ਵਿਵਾਦਿਤ ਥਾਂ ਉੱਪਰ ਤੇਜ਼ੀ ਨਾਲ ਫੌਜ਼ਾਂ ਇਕੱਠੀਆਂ ਕਰ ਸਕਦੀ ਹੈ।
"ਭਾਰਤ ਦੇ ਮਾੜੇ ਬੁਨਿਆਦੀ ਢਾਂਚੇ ਦਾ ਮਤਲਬ ਹੈ ਕਿ ਇਸ ਨੂੰ ਚੀਨੀ ਘੁਸਪੈਠ ਤੋਂ ਬਚਾਅ ਵਿੱਚ ਹਮੇਸ਼ਾ ਮੁਸ਼ਕਲਾਂ ਰਹੀਆਂ ਹਨ।"
ਲਾਈਨ ਟੱਪਣ ਦੇ ਇਲਜ਼ਾਮਾਂ ਤੋਂ ਭਾਰਤ ਅਤੇ ਚੀਨ ਦੋਵੇਂ ਇਨਕਾਰੀ ਹੋ ਜਾਂਦੇ ਹਨ। ਜਦਕਿ ਪਿਛਲੇ ਤਿੰਨ ਦਹਾਕਿਆਂ ਤੋਂ ਸਰਹੱਦੀ ਵਿਵਾਦ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ।
ਇਸੇ ਦੌਰਾਨ ਚੀਨ ਦਾ ਸਰਕਾਰੀ ਮੀਡੀਆ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਵੇਂ ਚੀਨੀ ਫ਼ੌਜ ਇੱਕ ਹਾਲੀਆ ਅਭਿਆਸ ਦੌਰਾਨ ਬਹੁਤ ਹੀ ਤੇਜ਼ੀ ਨਾਲ ਭਾਰਤੀ ਸਰਹੱਦ ਵੱਲ ਕੂਚ ਕਰਨ ਵਿੱਚ ਕਾਮਯਾਬ ਰਹੀ ਸੀ।
https://twitter.com/globaltimesnews/status/1269806349417943042
ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੂੰ ਚੀਨ ਦੇ ਇੱਕ ਸਾਬਕਾ ਫੌਜੀ ਅਫ਼ਸਰ ਨੇ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ, "ਇਸ ਨੇ ਜਿਸ ਪੱਧਰ ਅਤੇ ਥੋੜ੍ਹੇ ਸਮੇਂ ਵਿੱਚ ਫ਼ੌਜ ਭੇਜਣ ਦਾ ਕੰਮ ਕੀਤਾ ਹੈ ਉਸ ਨੇ ਦਿਖਾਇਆ ਹੈ ਕਿ ਚੀਨ ਅੰਦਰ ਕਿਸੇ ਵੀ ਹਿੱਸੇ ਅਤੇ ਉਚਾਈ 'ਤੇ ਤੇਜ਼ੀ ਨਾਲ ਫ਼ੌਜ ਭੇਜਣ ਦੀ ਸਮਰੱਥਾ ਹੈ।"
ਜਿਵੇਂ ਵੱਡੀ ਗਿਣਤੀ ਵਿੱਚ ਦੋਵੇਂ ਦੇਸ਼ ਨਵੀਆਂ ਸੜਕਾਂ, ਰੇਲਵੇ ਅਤੇ ਪੁਲ ਬਣਾ ਰਹੇ ਹਨ। ਉਸ ਨਾਲ ਭਵਿੱਖ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਫ਼ੌਜੀ ਟਕਰਾਅ ਦੀਆਂ ਸੰਭਾਵਨਾਵਾਂ ਹੋਰ ਵਧ ਗਈਆਂ ਹਨ।
ਬੀਬੀਸੀ ਮੌਨੀਟਰਿੰਗ ਦੁਨੀਆਂ ਭਰ ਦੇ ਟੈਲੀਵਿਜ਼ਨ ਦੀਆਂ ਖ਼ਬਰਾਂ, ਰੇਡੀਓ ਅਤੇ ਪ੍ਰਕਾਸ਼ਿਤ ਮੀਡੀਆ ਵਿੱਚ ਪੇਸ਼ ਸਮੱਗਰੀ ਦਾ ਵਿਸ਼ਲੇਸ਼ਣ ਕਰਦਾ ਹੈ। ਤੁਸੀਂ ਬੀਬੀਸੀ ਮੌਨੀਟਰਿੰਗ ਨੂੰ ਟਵਿੱਟਰ ਅਤੇ ਇੰਸਟਾਗ੍ਰਾਮ ਉੱਪਰ ਫਾਲੋ ਕਰ ਸਕਦੇ ਹੋ।
ਗ੍ਰਾਫ਼ਿਕਸ ਬੀਬੀਸੀ ਵਿਯੂਅਲ ਜਰਨਲਿਜ਼ਮ ਦੀ ਟੀਮ ਵੱਲੋਂ ਤਿਆਰ ਕੀਤੇ ਗਏ ਹਨ।
ਇਹ ਵੀ ਦੇਖੋ:
https://www.youtube.com/watch?v=sjnU8621zI0
https://www.youtube.com/watch?v=NWDc_rNWk7A
https://www.youtube.com/watch?v=EluwDoOYfro
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '56fe200d-1a6c-44fa-9be8-aab9fd75b363','assetType': 'STY','pageCounter': 'punjabi.international.story.53579308.page','title': 'ਭਾਰਤ ਤੇ ਚੀਨ ਸਰਹੱਦ ਉੱਪਰ ਕਿਹੋ-ਜਿਹੇ ਨਿਰਮਾਣ ਕਰ ਰਹੇ ਹਨ','author': 'ਪ੍ਰਤੀਕ ਜਾਖੜ','published': '2020-07-30T02:12:12Z','updated': '2020-07-30T02:12:12Z'});s_bbcws('track','pageView');

ਨਵੀਂ ਸਿੱਖਿਆ ਨੀਤੀ ਵਿੱਚ 5ਵੀਂ ਤੱਕ ਮਾਤ ਭਾਸ਼ਾ ਵਿੱਚ ਪੜ੍ਹਾਈ ਤੋਂ ਇਲਾਵਾ ਹੋਰ ਕੀ ਹੈ ਖ਼ਾਸ - 5 ਅਹਿਮ...
NEXT STORY