ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਨਾਲ ਸੰਬੰਧਿਤ ਇੱਕ ਐੱਸਪੀ ਸਮੇਤ ਅੱਠ ਸੁਰੱਖਿਆ ਕਰਮੀਆਂ ਦੇ ਕੋਰੋਨਾ ਪੌਜ਼ਿਟੀਵ ਆ ਜਾਣ ਮਗਰੋਂ ਰਿਹਾਇਸ਼ ਨੂੰ ਮਾਈਕਰੋ- ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਫਿਲਹਾਲ ਦੀ ਘੜੀ ਨਾ ਤਾਂ ਕੋਈ ਘਰੋਂ ਬਾਹਰ ਆ ਸਕਦਾ ਹੈ ਤੇ ਨਾ ਹੀ ਕੋਈ ਬਾਦਲਾਂ ਨੂੰ ਮਿਲਣ ਅੰਦਰ ਜਾ ਸਕਦਾ ਹੈ।
ਸਿਵਲ ਹਸਪਤਾਲ ਬਾਦਲ ਦੀ ਐੱਸਐੱਮਓ ਦੇ ਹਵਾਲੇ ਨਾਲ ਅਖ਼ਬਾਰ ਨੇ ਲਿਖਿਆ ਹੈ ਕਿ ਸੀਨੀਅਰ ਬਾਦਲ ਆਪਣੀ ਵੱਡੀ ਉਮਰ ਕਾਰਨ ਬੀਮਾਰੀ ਤੋਂ ਖ਼ਤਰਾ ਹੈ। ਬਾਦਲ ਪਿੰਡ ਦੇ ਕੁਝ ਵਾਸੀ ਵੀ ਕੋਰੋਨਾਵਇਰਸ ਪੌਜ਼ਿਟਿਵ ਆਏ ਹਨ।
ਇਹ ਵੀ ਪੜ੍ਹੋ:
ਸੀਨੀਅਰ ਕਾਂਗਰਸੀਆਂ ਨੇ ਕੀਤੇ ਉੱਪਰੋ-ਥੱਲੀ ਬਦਲਾਅ ਦੀ ਮੰਗ
ਆਖ਼ਰਕਾਰ ਛੇ ਸਾਲਾਂ ਤੋਂ ਲਗਾਤਾਰ ਪਤਨ ਵੱਲ ਜਾ ਰਹੀ ਅਤੇ ਆਪਣਾ ਲੋਕ ਅਧਾਰ ਗੁਆ ਰਹੀ ਕਾਂਗਰਸ ਦੇ ਇਤਿਹਾਸ ਵਿੱਚ ਪਹਿਲੀ ਵਾਰ 23 ਸੀਨੀਅਰ ਆਗੂਆਂ ਨੇ ਪਾਰਟੀ ਪ੍ਰਧਾਨ ਸੋਨੀਆਂ ਗਾਂਧੀ ਨੂੰ ਚਿੱਠੀ ਲਿਖਦਿਆਂ ਪਾਰਟੀ ਵਿੱਚ ਵੱਡੇ ਬਦਲਾਅ ਲਿਆਉਣ ਦੀ ਮੰਗ ਕੀਤੀ ਹੈ।
ਇੰਡੀਅਨ ਐੱਕਸਪ੍ਰੈੱਸ ਦੀ ਖ਼ਬਰ ਮੁਤਾਬਕ ਇਨ੍ਹਾਂ ਆਗੂਆਂ ਵਿੱਚ ਪੰਜ ਸਾਬਕਾ ਮੁੱਖ ਮੰਤਰੀਆਂ, ਵਰਕਿੰਗ ਕਮੇਟੀ ਦੇ ਕਈ ਮੈਂਬਰਾਂ, ਮੌਜੂਦਾ ਐੱਮਪੀ ਤੇ ਸਾਬਕਾ ਕੇਂਦਰੀ ਮੰਤਰੀ ਸ਼ਾਮਲ ਹਨ।
ਪੱਤਰ ਵਿੱਚ ਮੰਨਿਆ ਗਿਆ ਹੈ ਕਿ ਪਾਰਟੀ ਨੌਜਵਾਨਾਂ ਵਿੱਚ ਆਪਣਾ ਅਧਾਰ ਗੁਆਰ ਰਹੀ ਹੈ ਅਤੇ ਉਨ੍ਹਾਂ ਨੇ ਸੋਚ-ਸਮਝ ਕੇ ਨਰਿੰਦਰ ਮੋਦੀ ਨੂੰ ਵੋਟ ਕੀਤੀ ਹੈ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਦੋ ਹਫ਼ਤੇ ਪਹਿਲਾਂ ਭੇਜੇ ਗਏ ਇਸ ਪੱਤਰ ਵਿੱਚ ਬਦਲਾਅ ਦਾ ਇੱਕੇ ਏਜੰਡਾ ਵੀ ਦਿੱਤਾ ਗਿਆ। ਇਸ ਪੱਤਰ ਨੂੰ ਮੌਜੂਦਾ ਲੀਡਰਸ਼ਿਪ ਲਈ ਇੱਕ ਚੁਣੌਤੀ ਅਤੇ ਮੌਜੂਦਾ ਸੰਕਟ ਲਈ ਮੁਲਜ਼ਮ ਠਹਿਰਾਉਣ ਵਾਲ਼ਾ ਮੰਨਿਆ ਜਾ ਰਿਹਾ ਹੈ।
ਕੇਂਦਰ ਨੇ ਸੂਬਿਆਂ ਨੂੰ ਅੰਤਰ-ਸੂਬਾਈ ਸਫ਼ਰ ਨਾ ਰੋਕਣ ਲਈ ਕਿਹਾ
ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਸਮੂਹ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਚਿੱਠੀ ਲਿਖ ਕੇ ਸੂਬਿਆਂ ਦੇ ਅੰਦਰ ਅਤੇ ਇੱਕ ਤੋਂ ਦੂਜੇ ਸੂਬੇ ਵਿੱਚ ਆਵਾਜਾਈ ਬਹਾਲ ਰੱਖਣ ਨੂੰ ਕਿਹਾ ਹੈ। ਚਿੱਠੀ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਅਜਿਹੀ ਕੋਈ ਵੀ ਪਾਬੰਦੀ ਅਨਲੌਕ ਲਈ ਗ੍ਰਹਿ ਮੰਤਰਾਲਾ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਹਵੇਗੀ।
ਹਿੰਦੁਲਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੱਤਰ ਵਿੱਚ ਲਿਖਿਆ ਹੈ ਕਿ ਇਸ ਨਾਲ ਦੇਸ਼ ਵਿੱਚ ਸਪਲਾਈ ਚੇਨ ਪ੍ਰਭਾਵਿਤ ਹੁੰਦੀ ਹੈ ਅਤੇ ਆਰਥਿਕਤਾ ਉੱਪਰ ਮਾੜਾ ਅਸਰ ਪੈਂਦਾ ਹੈ ਅਤੇ ਬੇਰੁਜ਼ਗਾਰੀ ਵਿੱਚ ਵੀ ਵਾਧਾ ਹੁੰਦਾ ਹੈ।
ਚਿੱਠੀ ਰਾਹੀਂ ਵੋਟਾਂ ਪਈਆਂ ਤਾਂ ਘਪਲੇਬਾਜ਼ੀ ਹੋਵੇਗੀ-ਟਰੰਪ
ਅਮਰੀਕੀ ਨਾਗਰਿਕਾਂ ਦੇ ਮਨਾਂ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਲਈ ਸ਼ੱਕ ਦਾ ਬੀਜ ਬੀਜਣ ਲਈ ਅਤੇ ਆਪਣੇ ਵਿਰੋਧੀ ਜੋ ਬਾਈਡਨ ਤੋਂ ਖ਼ੁਦ ਨੂੰ ਪਛੜਦਿਆਂ ਦੇਖ ਕੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚਿੱਠੀ ਰਾਹੀਂ ਪੈਣ ਵਾਲੀਆਂ ਵੋਟਾਂ ਵਿੱਚ ਘਪਲੇਬਾਜ਼ੀ ਹੋਵੇਗੀ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ, "ਇਹ ਸਾਡੇ ਦੇਸ਼ ਲਈ ਬਹੁਤ ਸ਼ਰਮ ਦੀ ਗੱਲ ਹੋਵੇਗੀ। ਇਹ ਹਮੇਸ਼ਾ ਚੱਲਦਾ ਰਹੇਗਾ ਤੇ ਤੁਹਾਨੂੰ ਕਦੇ ਪਤਾ ਨਹੀਂ ਚੱਲੇਗਾ ਕਿ ਕੌਣ ਜਿੱਤਿਆ। ਇਹ ਇੱਕ ਗੰਭੀਰ ਸਮੱਸਿਆ ਹੈ ਤੇ ਇਸ ਬਾਰੇ ਕੁਝ ਕਰਨ ਦੀ ਲੋੜ ਹੈ।"
ਪੰਜ ਸੂਬਿਆਂ ਵਿੱਚ ਪਹਿਲਾਂ ਹੀ ਬਿਨਾਂ ਕਿਸੇ ਗੰਭੀਰ ਧੋਖਾਧੜੀ ਦੇ ਡਾਕ ਰਾਹੀਂ ਵੋਟਾਂ ਪੈ ਚੁੱਕੀਆਂ ਹਨ, ਜਿਨ੍ਹਾਂ ਵਿੱਚ ਟਰੰਪ ਦੀ ਰਿਪਬਲੀਕਨ ਪਾਰਟੀ ਦੇ ਬਹੁਮਤ ਵਾਲਾ- ਉਤਾਹ ਸੂਬਾ ਵੀ ਸ਼ਾਮਲ ਹੈ। ਸਾਲ 2020 ਦੀਆਂ ਚੋਣਾਂ ਲਈ ਵੀ ਕਈ ਸੂਬੇ ਤੇਜ਼ੀ ਨਾਲ ਇਸ ਪਾਸੇ ਵਧ ਰਹੇ ਹਨ ਤਾਂ ਕਿ ਵੋਟਰ ਪੋਲਿੰਗ ਸਟੇਸ਼ਨ ਉੱਪਰ ਆਪ ਨਾ ਜਾ ਕੇ ਕੋਰੋਨਾਵਾਇਰਸ ਦੀ ਲਾਗ ਦੇ ਖ਼ਤਰੇ ਤੋਂ ਬਚ ਸਕਣ।
ਇਹ ਵੀ ਪੜ੍ਹੋ
ਇਹ ਵੀਡੀਓ ਵੀ ਦੇਖੋ
https://www.youtube.com/watch?v=P3yjcs469iM
https://www.youtube.com/watch?v=gZvjAI1k_xc
https://www.youtube.com/watch?v=weUJVr89_nk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '6d7df42b-9834-4992-8424-6e254f0377a7','assetType': 'STY','pageCounter': 'punjabi.india.story.53878549.page','title': 'ਕੋਰੋਨਾਵਾਇਰਸ : ਬਾਦਲਾਂ ਦਾ ਘਰ ਮਾਈਕਰੋ ਕੰਟੇਨਮੈਂਟ ਜ਼ੋਨ, ਨਾ ਕੋਈ ਘਰੋਂ ਆ ਸਕਦਾ ਨਾ ਜਾ ਸਕਦਾ- ਪ੍ਰੈੱਸ ਰਿਵੀਊ','published': '2020-08-23T02:46:22Z','updated': '2020-08-23T02:47:19Z'});s_bbcws('track','pageView');

ਕੋਰੋਨਾਵਾਇਰਸ ਮਹਾਮਾਰੀ ਦੌਰਾਨ ਹੇਮਕੁੰਟ ਸਾਹਿਬ ਜਾਣ ਦੇ ਕੀ ਹਨ ਨਵੇਂ ਨਿਯਮ
NEXT STORY