ਕੋਰੋਨਾਵਾਇਰਸ ਮਹਾਂਮਾਰੀ ਨੇ ਇਨ੍ਹਾਂ 10 ਦੇਸ਼ਾਂ ਨੂੰ ਛੱਡ ਕੇ ਵਿਸ਼ਵ ਦੇ ਲਗਭਗ ਹਰ ਦੇਸ਼ ਵਿੱਚ ਆਪਣਾ ਅਸਰ ਵਿਖਾਇਆ ਹੈ। ਪਰ ਕੀ ਇਹ ਦੇਸ਼ ਕੋਵਿਡ -19 ਤੋਂ ਅਸਲ ਵਿੱਚ ਬੇਅਸਰ ਰਹੇ ਹਨ? ਅਤੇ ਸਵਾਲ ਇਹ ਵੀ ਹੈ ਕਿ ਉਹ ਹੁਣ ਕੀ ਕਰ ਰਹੇ ਹਨ?
1982 ਵਿਚ ਖੋਲ੍ਹਿਆ ਗਿਆ 'ਦ ਪਲਾਉ ਹੋਟਲ' ਉਸ ਸਮੇਂ ਇਕ 'ਵੱਡੀ ਚੀਜ਼' ਸੀ, ਇਸ ਹੋਟਲ ਦਾ ਇਕ ਵੱਡਾ ਨਾਮ ਸੀ ਕਿਉਂਕਿ ਉਸ ਸਮੇਂ ਹੋਰ ਕੋਈ ਹੋਟਲ ਨਹੀਂ ਸੀ।
ਉਸ ਸਮੇਂ ਤੋਂ, ਅਸਮਾਨੀ ਰੰਗ ਵਾਲੇ ਪ੍ਰਸ਼ਾਂਤ ਮਹਾਂਸਾਗਰ ਨਾਲ ਘਿਰਿਆ ਇਹ ਛੋਟਾ ਜਿਹਾ ਦੇਸ਼, ਸੈਰ-ਸਪਾਟਾ ਵਿਚ ਉਛਾਲ ਦਾ ਪੂਰਾ ਆਨੰਦ ਲਿਆ ਸੀ।
ਇਹ ਵੀ ਪੜ੍ਹੋ
ਸਾਲ 2019 ਵਿਚ ਤਕਰੀਬਨ 90 ਹਜ਼ਾਰ ਸੈਲਾਨੀ ਪਲਾਉ ਪਹੁੰਚੇ ਸੀ, ਯਾਨੀ ਇਸ ਦੇਸ਼ ਦੀ ਕੁੱਲ ਆਬਾਦੀ ਤੋਂ ਪੰਜ ਗੁਣਾ ਜ਼ਿਆਦਾ।
2017 ਵਿੱਚ, ਆਈਐਮਐਫ਼ ਦੇ ਅੰਕੜੇ ਦਰਸਾਉਂਦੇ ਹਨ ਕਿ 'ਦੇਸ਼ ਦੇ ਜੀਡੀਪੀ ਦਾ 40 ਪ੍ਰਤੀਸ਼ਤ ਹਿੱਸਾ ਸੈਰ-ਸਪਾਟੇ ਤੋਂ ਆਉਂਦਾ ਹੈ।'
ਪਰ ਇਹ ਸਭ ਕੁਝ ਕੋਵਿਡ ਤੋਂ ਪਹਿਲਾਂ ਦੀਆਂ ਗੱਲਾਂ ਹਨ।
ਪਰ ਕਿਸੇ ਵੀ ਮਨੁੱਖ ਨੂੰ ਸੰਕਰਮਿਤ ਕੀਤੇ ਬਿਨਾਂ, ਕੋਰੋਨਾਵਾਇਰਸ ਨੇ ਇਨ੍ਹਾਂ 10 ਦੇਸ਼ਾਂ ਨੂੰ ਵੀ ਤਬਾਹ ਕਰ ਦਿੱਤਾ ਹੈ।
ਕੰਮ-ਕਾਜ ਹੋਏ ਠੱਪ
ਪਲਾਉ ਦੀਆਂ ਸਰਹੱਦਾਂ ਮਾਰਚ ਦੇ ਆਖਰੀ ਦਿਨਾਂ ਤੋਂ ਬੰਦ ਹਨ। ਲਗਭਗ ਉਸੇ ਸਮੇਂ ਤੋਂ ਜਦੋਂ ਭਾਰਤ ਵਿਚ ਪਹਿਲੇ ਲੌਕਡਾਊਨ ਦੀ ਘੋਸ਼ਣਾ ਕੀਤੀ ਗਈ ਸੀ। ਹਾਲਾਂਕਿ, ਪਲਾਉ ਦੁਨੀਆਂ ਦੇ 10 ਦੇਸ਼ਾਂ ਵਿੱਚੋਂ ਇੱਕ ਹੈ (ਉੱਤਰੀ ਕੋਰੀਆ ਅਤੇ ਤੁਰਕਮੇਨਿਸਤਾਨ ਨੂੰ ਛੱਡ ਕੇ) ਜਿੱਥੇ ਕੋਰੋਨਾ ਦੀ ਲਾਗ ਦਾ ਕੋਈ ਅਧਿਕਾਰਤ ਕੇਸ ਨਹੀਂ ਹੈ।
ਪਰ ਕਿਸੇ ਵੀ ਮਨੁੱਖ ਨੂੰ ਸੰਕਰਮਿਤ ਕੀਤੇ ਬਿਨਾਂ, ਕੋਰੋਨਾਵਾਇਰਸ ਨੇ ਇਸ ਦੇਸ਼ ਨੂੰ ਵੀ ਤਬਾਹ ਕਰ ਦਿੱਤਾ ਹੈ।
ਦ ਪਲਾਉ ਹੋਟਲ ਮਾਰਚ ਤੋਂ ਹੀ ਬੰਦ ਹੈ ਅਤੇ ਹੁਣ ਇਹ ਇਕੱਲਾ ਨਹੀਂ ਹੈ। ਪਲਾਉ ਵਿਚ ਸਾਰੇ ਰੈਸਟੋਰੈਂਟ ਖਾਲੀ ਹਨ। ਉਹ ਦੁਕਾਨਾਂ ਜਿੱਥੇ ਸੈਲਾਨੀ ਤੋਹਫੇ ਖਰੀਦਣ ਜਾਂਦੇ ਸਨ, ਉਹ ਬੰਦ ਹਨ। ਅਤੇ ਸਿਰਫ਼ ਉਹ ਹੀ ਹੋਟਲ ਖੁੱਲ੍ਹੇ ਹਨ, ਜੋ ਵਿਦੇਸ਼ ਤੋਂ ਪਰਤਣ ਵਾਲੇ ਪਲਾਉ ਦੇ ਨਾਗਰਿਕਾਂ ਨੂੰ ਕੁਆਰੰਟੀਨ ਸਹੂਲਤਾਂ ਪ੍ਰਦਾਨ ਕਰ ਰਹੇ ਹਨ।
ਦੁਨੀਆ ਦੇ ਉਹ 10 ਦੇਸ਼ ਜਿਥੇ ਕੋਰੋਨਾ ਦਾ ਇਕ ਵੀ ਕੇਸ ਨਹੀਂ ਹੈ
ਉਹ 10 ਦੇਸ਼, ਜਿੱਥੇ ਕੋਵਿਡ -19 ਦਾ ਕੋਈ ਕੇਸ ਨਹੀਂ ਹੈ
1.ਪਲਾਉ
2.ਮਾਈਕ੍ਰੋਨੇਸ਼ੀਆ
3.ਮਾਰਸ਼ਲ ਟਾਪੂ
4.ਨਾਉਰੂ
5.ਕਿਰੀਬਾਤੀ
6.ਸੋਲੋਮਨ ਟਾਪੂ
7.ਤੁਵਾਲੁ
8.ਸਮੋਆ
9.ਵਾਨੁਅਤੁ
10.ਟੋਂਗਾ
ਬ੍ਰਾਇਨ ਦਾ ਕਹਿਣਾ ਹੈ ਕਿ "ਇਹ ਇਕ ਛੋਟਾ ਜਿਹਾ ਦੇਸ਼ ਹੈ, ਇਸ ਲਈ ਸਥਾਨਕ ਲੋਕ ਤਾਂ ਪਲਾਉ ਹੋਟਲ ਵਿਚ ਆ ਕੇ ਰੁਕਣਗੇ ਨਹੀਂ।"
ਦ ਪਲਾਉ ਹੋਟਲ ਦੇ ਮੈਨੇਜਰ ਬ੍ਰਾਇਨ ਲੀ ਦਾ ਕਹਿਣਾ ਹੈ, "ਇਥੇ ਦਾ ਸਮੁੰਦਰ ਦੁਨੀਆਂ ਦੇ ਕਿਸੇ ਵੀ ਸਮੁੰਦਰ ਤੋਂ ਜ਼ਿਆਦਾ ਸੁੰਦਰ ਹੈ।"
ਉਨ੍ਹਾਂ ਦੇ ਅਨੁਸਾਰ, ਇਹ ਅਸਮਾਨੀ ਰੰਗ ਦਾ ਨੀਲਾ ਸਮੁੰਦਰ ਹੀ ਹੈ, ਜੋ ਉਨ੍ਹਾਂ ਨੂੰ ਵਿਅਸਤ ਰੱਖਦਾ ਹੈ। ਕੋਵਿਡ ਤੋਂ ਪਹਿਲਾਂ, ਉਨ੍ਹਾਂ ਦੇ ਹੋਟਲ ਦੇ 54 ਕਮਰਿਆਂ ਵਿਚੋਂ 70-80 ਪ੍ਰਤੀਸ਼ਤ ਹਰ ਸਮੇਂ ਭਰੇ ਰਹਿੰਦੇ ਸਨ। ਪਰ ਸਰਹੱਦਾਂ ਦੇ ਬੰਦ ਹੋਣ ਤੋਂ ਬਾਅਦ, ਉਨ੍ਹਾਂ ਕੋਲ ਕੋਈ ਕੰਮ ਨਹੀਂ ਰਹਿ ਗਿਆ।
ਬ੍ਰਾਇਨ ਦਾ ਕਹਿਣਾ ਹੈ ਕਿ "ਇਹ ਇਕ ਛੋਟਾ ਜਿਹਾ ਦੇਸ਼ ਹੈ, ਇਸ ਲਈ ਸਥਾਨਕ ਲੋਕ ਤਾਂ ਪਲਾਉ ਹੋਟਲ ਵਿਚ ਆ ਕੇ ਰੁਕਣਗੇ ਨਹੀਂ।"
ਉਨ੍ਹਾਂ ਦੀ ਟੀਮ ਵਿਚ ਤਕਰੀਬਨ 20 ਕਰਮਚਾਰੀ ਹਨ ਅਤੇ ਉਨ੍ਹਾਂ ਨੇ ਹੁਣ ਤਕ ਸਾਰਿਆਂ ਨੂੰ ਨੌਕਰੀ 'ਤੇ ਰੱਖਿਆ ਹੋਇਆ ਹੈ, ਹਾਲਾਂਕਿ ਉਨ੍ਹਾਂ ਦੇ ਕੰਮ ਕਰਨ ਦੇ ਸਮੇਂ ਨੂੰ ਘਟਾ ਦਿੱਤਾ ਗਿਆ ਹੈ।
ਉਹ ਕਹਿੰਦੇ ਹਨ, "ਮੈਂ ਉਨ੍ਹਾਂ ਲਈ ਹਰ ਰੋਜ਼ ਕੰਮ ਲੱਭਣ ਦੀ ਕੋਸ਼ਿਸ਼ ਕਰਦਾ ਹਾਂ। ਰੱਖ ਰਖਾਵ ਦੇ ਕੰਮ, ਕਿਸੇ ਹਿੱਸੇ ਦਾ ਨਵੀਨੀਕਰਨ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਚੀਜ਼।"
ਪਰ ਖਾਲੀ ਹੋਟਲ ਵਿਚ ਰੱਖ-ਰਖਾਅ ਅਤੇ ਨਵੀਨੀਕਰਨ ਦਾ ਕੰਮ ਹਮੇਸ਼ਾ ਲਈ ਨਹੀਂ ਕੀਤਾ ਜਾ ਸਕਦਾ।
ਬ੍ਰਾਇਨ ਕਹਿੰਦੇ ਹਨ, "ਮੈਂ ਇਸ ਤਰੀਕੇ ਨਾਲ ਛੇ ਹੋਰ ਮਹੀਨੇ ਚਲਾ ਸਕਦਾ ਹਾਂ, ਪਰ ਅੰਤ ਵਿੱਚ ਮੈਨੂੰ ਹੋਟਲ ਬੰਦ ਕਰਨਾ ਹੀ ਪਏਗਾ।"
ਬ੍ਰਾਇਨ ਇਸ ਸਥਿਤੀ ਲਈ ਸਰਕਾਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦੇ, ਜਿਸ ਨੇ ਪਲਾਉ ਦੇ ਵਸਨੀਕਾਂ ਨੂੰ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ ਅਤੇ ਸਭ ਤੋਂ ਵੱਡੀ ਗੱਲ - ਕੋਰੋਨਾਵਾਇਰਸ ਮਹਾਂਮਾਰੀ, ਨੂੰ ਸਫ਼ਲਤਾਪੂਰਵਕ ਦੇਸ਼ ਤੋਂ ਬਾਹਰ ਰੱਖਿਆ ਹੈ।
ਉਹ ਕਹਿੰਦੇ ਹਨ ਕਿ "ਸਰਕਾਰ ਨੇ ਆਪਣੇ ਪੱਧਰ 'ਤੇ ਵਧੀਆ ਕੰਮ ਕੀਤਾ ਹੈ।"
ਪਰ ਜੇ ਪਲਾਉ ਦੇ ਸਭ ਤੋਂ ਪੁਰਾਣੇ ਹੋਟਲ ਦੀ ਇਹ ਸਥਿਤੀ ਹੈ ਤਾਂ ਜਲਦੀ ਹੀ ਕੁਝ ਤਬਦੀਲੀਆਂ ਕਰਨ ਦੀ ਜ਼ਰੂਰਤ ਹੈ।
ਪਲਾਉ ਦੇ ਰਾਸ਼ਟਰਪਤੀ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ 'ਜ਼ਰੂਰੀ ਹਵਾਈ ਯਾਤਰਾ 1 ਸਤੰਬਰ ਤੱਕ ਦੁਬਾਰਾ ਸ਼ੁਰੂ ਹੋ ਸਕਦੀ ਹੈ।'
ਇਸ ਦੌਰਾਨ, ਇਹ ਅਫ਼ਵਾਹ ਵੀ ਸੁਣਾਈ ਦਿੱਤੀ ਹੈ ਕਿ ਪਲਾਉ ਦੀ 'ਏਅਰ ਕੋਰੀਡੋਰ' ਬਣਾਉਣ 'ਤੇ ਤਾਈਵਾਨ ਨਾਲ ਗੱਲਬਾਤ ਹੋਈ ਹੈ, ਜਿਸ ਨਾਲ ਸੈਲਾਨੀਆਂ ਨੂੰ ਆਉਣ ਦਿੱਤਾ ਜਾ ਸਕੇਗਾ।
ਹਾਲਾਂਕਿ, ਬ੍ਰਾਇਨ ਮਹਿਸੂਸ ਕਰਦੇ ਹਨ ਕਿ ਇਹ ਜਲਦੀ ਨਹੀਂ ਹੋਣ ਵਾਲਾ ਹੈ।
ਉਹ ਕਹਿੰਦੇ ਹਨ, "ਸਰਕਾਰ ਨੂੰ ਕਾਰੋਬਾਰ ਦੁਬਾਰਾ ਖੋਲ੍ਹਣੇ ਸ਼ੁਰੂ ਕਰਨੇ ਪੈਣਗੇ। ਸ਼ਾਇਦ ਨਿਊਜ਼ੀਲੈਂਡ ਜਾਂ ਇਸ ਤਰਾਂ ਦੇ ਹੋਰ ਦੇਸ਼ਾਂ ਨਾਲ ਯਾਤਰੀਆਂ ਲਈ ਏਅਰ-ਬਬਲ ਸ਼ੁਰੂ ਕਰਨ ਨਾਲ ਮਦਦ ਮਿਲੇਗੀ। ਨਹੀਂ ਤਾਂ ਇਥੇ ਕੋਈ ਕਾਰੋਬਾਰ ਨਹੀਂ ਬਚੇਗਾ।"
ਕੋਵਿਡ -19 ਨਾਲ ਮਾਰਸ਼ਲ ਆਈਲੈਂਡਜ਼ ਵਿਚ 700 ਤੋਂ ਵੱਧ ਨੌਕਰੀਆਂ ਜਾ ਸਕਦੀਆਂ ਹਨ, ਜੋ 1997 ਤੋਂ ਬਾਅਦ ਦੀ ਸਭ ਤੋਂ ਵੱਡੀ ਗਿਰਾਵਟ ਹੈ।
ਮਾਰਸ਼ਲ ਟਾਪੂ ‘ਚ ਕੀ ਹੋ ਰਿਹਾ ਹੈ?
ਪਲਾਉ ਤੋਂ ਲਗਭਗ 4000 ਕਿਲੋਮੀਟਰ ਪੂਰਬ ਵਿਚ ਵਿਸ਼ਾਲ ਪ੍ਰਸ਼ਾਂਤ ਮਹਾਸਾਗਰ ਦੇ ਪਾਰ ਸਥਿਤ ਮਾਰਸ਼ਲ ਟਾਪੂ, ਜੋ ਅਜੇ ਵੀ ਕੋਰੋਨਾ ਮੁਕਤ ਹੈ, ਪਰ ਪਲਾਉ ਵਾਂਗ, ਕੋਰੋਨਾ ਦੀ ਲਾਗ ਨਾ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਇਸ ਦਾ ਕੋਈ ਪ੍ਰਭਾਵ ਉਨ੍ਹਾਂ 'ਤੇ ਨਹੀਂ ਪਿਆ।
ਹੋਟਲ ਰਾਬਰਟ ਰੀਮਰਸ, ਜੋ ਇੱਥੇ ਦਾ ਇੱਕ ਪ੍ਰਸਿੱਧ ਹੋਟਲ ਹੈ, ਇਸ ਦੀ ਲੋਕੇਸ਼ਨ ਸ਼ਾਨਦਾਰ ਹੈ। ਕੋਵਿਡ ਤੋਂ ਪਹਿਲਾਂ, ਹੋਟਲ ਦੇ 37 ਕਮਰਿਆਂ ਵਿਚੋਂ 75-88% ਕਮਰੇ ਭਰੇ ਰਹਿੰਦੇ ਸਨ। ਇਥੇ ਮੁੱਖ ਤੌਰ 'ਤੇ ਏਸ਼ੀਆ ਅਤੇ ਅਮਰੀਕਾ ਦੇ ਯਾਤਰੀ ਪਹੁੰਚਦੇ ਸਨ।
ਪਰ ਕਿਉਂਕਿ ਬਾਰਡਰ ਬੰਦ ਹਨ, ਇਸ ਲਈ ਹੋਟਲ ਵਿਚ 3-5 ਪ੍ਰਤੀਸ਼ਤ ਕੰਮ ਹੀ ਬਾਕੀ ਹੈ।
ਇਸ ਹੋਟਲ ਸਮੂਹ ਲਈ ਕੰਮ ਕਰਨ ਵਾਲੀ ਸੋਫੀਆ ਫਾਉਲਰ ਕਹਿੰਦੀ ਹੈ ਕਿ "ਸਾਡੇ ਕੋਲ ਪਹਿਲਾਂ ਹੀ ਬਾਹਰਲੇ ਟਾਪੂਆਂ ਤੋਂ ਆਉਣ ਵਾਲੇ ਲੋਕਾਂ ਦੀ ਸੀਮਤ ਗਿਣਤੀ ਸੀ, ਪਰ ਲੌਕਡਾਊਨ ਨੇ ਸਭ ਕੁਝ ਹੀ ਖ਼ਤਮ ਕਰ ਦਿੱਤਾ ਹੈ।"
ਕੌਮੀ ਤੌਰ 'ਤੇ, ਕੋਵਿਡ -19 ਨਾਲ ਮਾਰਸ਼ਲ ਆਈਲੈਂਡਜ਼ ਵਿਚ 700 ਤੋਂ ਵੱਧ ਨੌਕਰੀਆਂ ਜਾ ਸਕਦੀਆਂ ਹਨ, ਜੋ 1997 ਤੋਂ ਬਾਅਦ ਦੀ ਸਭ ਤੋਂ ਵੱਡੀ ਗਿਰਾਵਟ ਹੈ। ਇਨ੍ਹਾਂ ਵਿਚੋਂ 258 ਨੌਕਰੀਆਂ ਹੋਟਲ ਅਤੇ ਰੈਸਟੋਰੈਂਟ ਸੈਕਟਰ ਵਿਚੋਂ ਜਾਣ ਦੀ ਉਮੀਦ ਹੈ।
ਪਰ ਮਾਰਸ਼ਲ ਆਈਲੈਂਡਜ਼ ਨੂੰ 'ਸੈਲਫ਼ ਆਈਸੋਲੇਸ਼ਨ' ਨੇ ਟੂਰਿਜ਼ਮ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਹੈ, ਕਿਉਂਕਿ ਮਾਰਸ਼ਲ ਆਈਲੈਂਡ ਪਲਾਉ ਨਾਲੋਂ ਟੂਰਿਜ਼ਮ 'ਤੇ ਘੱਟ ਨਿਰਭਰ ਹੈ। ਇੱਥੇ ਵੱਡੀ ਸਮੱਸਿਆ ਮੱਛੀ ਉਦਯੋਗ ਦੇ ਬੰਦ ਹੋਣ ਦੀ ਹੈ।
ਦੇਸ਼ ਨੂੰ ਕੋਵਿਡ ਮੁਕਤ ਰਹਿਤ ਰੱਖਣ ਲਈ, ਸੰਕਰਮਿਤ ਦੇਸ਼ਾਂ ਦੀਆਂ ਕਿਸ਼ਤੀਆਂ ਨੂੰ ਮਾਰਸ਼ਲ ਆਈਲੈਂਡਜ਼ ਦੀਆਂ ਬੰਦਰਗਾਹਾਂ ਵਿੱਚ ਦਾਖਲ ਹੋਣ 'ਤੇ ਪਾਬੰਦੀ ਲਗਾਈ ਗਈ ਹੈ। ਬਾਲਣ ਟੈਂਕਰਾਂ ਅਤੇ ਕੰਟੇਨਰ ਸਮੁੰਦਰੀ ਜਹਾਜ਼ਾਂ ਸਮੇਤ ਹੋਰ ਵੱਡੀਆਂ ਕਿਸ਼ਤੀਆਂ ਦੇ ਦਾਖਲ ਹੋਣ ਤੋਂ ਪਹਿਲਾਂ ਸਮੁੰਦਰ ਵਿਚ 14 ਦਿਨਾਂ ਲਈ ਖੜ੍ਹੇ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।
ਮੱਛੀ ਫੜਨ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ ਅਤੇ ਕਾਰਗੋ ਉਡਾਣਾਂ 'ਚ ਵੀ ਕਟੌਤੀ ਕੀਤੀ ਗਈ ਹੈ।
ਸੰਖੇਪ ਵਿੱਚ ਕਹਿਏ ਤਾਂ ਤੁਸੀਂ ਵਾਇਰਸ ਨੂੰ ਤਾਂ ਦੇਸ਼ ਤੋਂ ਬਾਹਰ ਰੱਖ ਸਕਦੇ ਹੋ, ਪਰ ਤੁਸੀਂ ਇਸ ਨੂੰ ਹਰਾ ਨਹੀਂ ਸਕਦੇ। ਕੋਵਿਡ -19 ਤੁਹਾਨੂੰ ਇਕ ਨਹੀਂ ਤਾਂ ਦੂਜੇ ਢੰਗ ਨਾਲ ਪ੍ਰਭਾਵਿਤ ਕਰ ਸਕਦਾ ਹੈ।
ਹਾਲਾਂਕਿ, ਸੋਫੀਆ ਨੂੰ ਉਮੀਦ ਹੈ ਕਿ 'ਚੀਜ਼ਾਂ ਜਲਦੀ ਠੀਕ ਹੋਣਗੀਆਂ'।
ਕੋਰੋਨਾ ਕਰਕੇ ਮੱਛੀ ਫੜਨ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ ਅਤੇ ਕਾਰਗੋ ਉਡਾਣਾਂ 'ਚ ਵੀ ਕਟੌਤੀ ਕੀਤੀ ਗਈ ਹੈ।
ਕੋਵਿਡ ਨੇ ਕਈ ਦੇਸ਼ਾਂ ਨੂੰ ਕੀਤਾ ਗਰੀਬ
ਕੋਵਿਡ -19 ਦੇ ਕਾਰਨ ਸਰਹੱਦਾਂ ਦੇ ਬੰਦ ਹੋਣ ਨਾਲ ਕਈ ਦੇਸ਼ ਗਰੀਬ ਹੋਏ ਹਨ, ਪਰ ਹਰ ਕੋਈ ਨਹੀਂ ਚਾਹੁੰਦਾ ਕਿ ਸਰਹੱਦਾਂ ਨੂੰ ਦੁਬਾਰਾ ਖੋਲ੍ਹਿਆ ਜਾਵੇ।
ਡਾ. ਲੈਨ ਟਾਰਿਵੋਂਡਾ ਵਾਨੁਅਤੁ ਵਿਚ ਜਨ ਸਿਹਤ ਵਿਭਾਗ ਦੇ ਡਾਇਰੈਕਟਰ ਹਨ। ਉਹ ਤਿੰਨ ਲੱਖ ਦੀ ਆਬਾਦੀ ਵਾਲੀ ਰਾਜਧਾਨੀ ਪੋਰਟ ਵਿਲਾ ਵਿੱਚ ਕੰਮ ਕਰਦੇ ਹਨ। ਉਹ ਖੁਦ ਅੰਬੇ ਨਾਲ ਸਬੰਧਤ ਹੈ ਜਿਸਦੀ ਆਬਾਦੀ ਲਗਭਗ 10,000 ਹੈ।
ਉਹ ਕਹਿੰਦੇ ਹਨ, "ਜੇ ਤੁਸੀਂ ਅੰਬੇ ਦੇ ਲੋਕਾਂ ਨਾਲ ਗੱਲ ਕਰੋਗੇ, ਤਾਂ ਤੁਸੀਂ ਦੇਖੋਗੇ ਕਿ ਲੋਕ ਸਰਹੱਦਾਂ ਨੂੰ ਬੰਦ ਰੱਖਣ ਦੀ ਵਕਾਲਤ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਮਹਾਂਮਾਰੀ ਖਤਮ ਹੋਣ ਤੱਕ ਸਰਹੱਦਾਂ ਨੂੰ ਬੰਦ ਰੱਖਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਨੂੰ ਮਹਾਂਮਾਰੀ ਦਾ ਬਹੁਤ ਡਰ ਹੈ। ਉਹ ਇਸਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ।"
ਡਾ. ਲੈਨ ਟਾਰਿਵੋਂਡਾ ਅਨੁਸਾਰ, ਵਾਨੁਅਤੁ ਦੇ ਕਰੀਬ 80% ਲੋਕ ਸ਼ਹਿਰਾਂ ਅਤੇ 'ਰਸਮੀ ਆਰਥਿਕਤਾ' ਤੋਂ ਬਾਹਰ ਹਨ।
ਟਾਰਿਵੋਂਡਾ ਅਨੁਸਾਰ, "ਉਨ੍ਹਾਂ ਨੂੰ ਬੰਦ ਨਾਲ ਕੋਈ ਫ਼ਰਕ ਨਹੀਂ ਪੈਂਦਾ, ਉਹ ਕਿਸਾਨ ਹਨ ਜੋ ਆਪਣਾ ਭੋਜਨ ਖ਼ੁਦ ਪੈਦਾ ਕਰਦੇ ਹਨ, ਉਹ ਸਥਾਨਕ, ਰਵਾਇਤੀ ਆਰਥਿਕਤਾ 'ਤੇ ਨਿਰਭਰ ਹਨ।"
ਫਿਰ ਵੀ, ਦੇਸ਼ ਨੂੰ ਨੁਕਸਾਨ ਤੋਂ ਬਚਾਉਣਾ ਮੁਸ਼ਕਲ ਲਗਦਾ ਹੈ। ਏਸ਼ੀਅਨ ਵਿਕਾਸ ਬੈਂਕ ਦਾ ਅਨੁਮਾਨ ਹੈ ਕਿ ਵਾਨੁਅਤੁ ਦੀ ਜੀਡੀਪੀ ਵਿੱਚ ਲਗਭਗ 10% ਕਮੀ ਆਵੇਗੀ, ਜੋ ਕਿ 1980 ਵਿੱਚ ਆਜ਼ਾਦ ਹੋਣ ਤੋਂ ਬਾਅਦ ਵਾਨੁਅਤੁ ਦੀ ਸਭ ਤੋਂ ਵੱਡੀ ਗਿਰਾਵਟ ਹੋਵੇਗੀ।
ਇਹ ਮੰਨਿਆ ਜਾ ਰਿਹਾ ਹੈ ਕਿ ਕੋਵਿਡ ਦਾ ਪ੍ਰਭਾਵ ਇੱਥੇ ਬਹੁਤ ਸਮੇਂ ਲਈ ਰਹੇਗਾ।
ਜੁਲਾਈ ਵਿਚ, ਵਾਨੁਅਤੁ ਦੀ ਸਰਕਾਰ ਨੇ 1 ਸਤੰਬਰ ਤੱਕ ਕੁਝ 'ਸੁਰੱਖਿਅਤ' ਦੇਸ਼ਾਂ ਦੀਆਂ ਸਰਹੱਦਾਂ ਮੁੜ ਖੋਲ੍ਹਣ ਦੀ ਯੋਜਨਾ ਬਣਾਈ ਸੀ। ਪਰ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚ ਫਿਰ ਤੋਂ ਵਧ ਰਹੇ ਕੇਸਾਂ ਕਾਰਨ ਯੋਜਨਾ ਰੱਦ ਕਰ ਦਿੱਤੀ ਗਈ ਹੈ।
ਡਾਕਟਰ ਟਾਰਿਵੋਂਡਾ ਦਾ ਕਹਿਣਾ ਹੈ ਕਿ ਮੁਸੀਬਤ ਅਤੇ ਬਾਰਡਰ ਖੋਲ੍ਹਣ ਦੀ ਜ਼ਰੂਰਤ ਦੇ ਬਾਵਜੂਦ ਵਾਨੁਅਤੁ ਕੋਈ ਜਲਦਬਾਜ਼ੀ ਨਹੀਂ ਕਰੇਗਾ। ਉਹ ਪਾਪੁਆ ਨਿਊ ਗਿੰਨੀ ਦੀ ਉਦਾਹਰਣ ਦਿੰਦੇ ਹੋਏ ਦੱਸਦੇ ਹਨ ਕਿ "ਜੁਲਾਈ ਦੇ ਅੰਤ ਤੱਕ ਕੋਈ ਕੇਸ ਨਹੀਂ ਸੀ। ਪਰ ਉਨ੍ਹਾਂ ਨੇ ਜਲਦਬਾਜ਼ੀ ਕੀਤੀ ਅਤੇ ਲਾਗ ਅੱਗ ਦੀ ਤਰ੍ਹਾਂ ਫੈਲ ਗਈ। ਇਸ ਲਈ ਅਸੀਂ ਚਿੰਤਤ ਹਾਂ।"
ਯਾਤਰੀਆਂ ਨੂੰ ਲਿਆਉਣ ਲਈ 'ਏਅਰ-ਬਬਲ' ਤੋਂ ਉਮੀਦ ਕੀਤੀ ਜਾ ਸਕਦੀ ਹੈ
ਤਾਂ ਫਿਰ ਕੋਵਿਡ ਮੁਕਤ ਦੇਸ਼ ਕੀ ਕਰ ਸਕਦੇ ਹਨ?
ਥੋੜ੍ਹੇ ਸਮੇਂ ਦਾ ਹੱਲ ਹੈ 'ਵਰਕਰਾਂ ਅਤੇ ਕਾਰੋਬਾਰੀ ਲੋਕਾਂ ਨੂੰ ਕੁਝ ਵਿੱਤੀ ਸਹਾਇਤਾ ਦਿੱਤੀ ਜਾਵੇ' ਅਤੇ ਲੰਬੇ ਸਮੇਂ ਦਾ ਹੱਲ ਹੈ 'ਕੋਰੋਨਾ ਟੀਕੇ ਦੀ ਉਡੀਕ'।
ਉਦੋਂ ਤੱਕ, ਯਾਤਰੀਆਂ ਨੂੰ ਲਿਆਉਣ ਲਈ 'ਏਅਰ-ਬਬਲ' ਤੋਂ ਉਮੀਦ ਕੀਤੀ ਜਾ ਸਕਦੀ ਹੈ। ਪਰ ਮਾਹਰਾਂ ਦੀ ਰਾਏ ਇਹ ਹੈ ਕਿ ਇਹ ਕਹਿਣਾ ਜਿੰਨਾ ਸੌਖਾ ਲੱਗ ਰਿਹਾ ਹੈ, ਇਸ ਨੂੰ ਲਾਗੂ ਕਰਨਾ ਉਨ੍ਹਾਂ ਆਸਾਨ ਨਹੀਂ ਹੈ।
ਅਤੇ ਜਿਵੇਂ ਕਿ ਵਾਨੁਅਤੁ ਦੀ 'ਸਤੰਬਰ ਯੋਜਨਾ' ਦੇ ਨਾਲ ਦੇਖਿਆ ਗਿਆ ਹੈ - ਏਅਰ ਬੱਬਲ ਨਾਲ ਸਬੰਧਤ ਯੋਜਨਾਵਾਂ ਬਹੁਤ ਅਸਾਨੀ ਨਾਲ 'ਰੱਦ ਹੋ ਸਕਦੀਆਂ ਹਨ'। ਕਿਉਂਕਿ ਆਸਟਰੇਲੀਆ ਅਤੇ ਨਿਊਜ਼ੀਲੈਂਡ ਨੇ ਹੁਣ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪਹਿਲਾਂ ਇਕ ਦੂਜੇ ਨਾਲਏਅਰ-ਬਬਲ ਯੋਜਨਾ ਦੀ ਅਜ਼ਮਾਇਸ਼ ਕਰਨਗੇ।
ਲੋਵੀ ਇੰਸਟੀਚਿਊਟ ਵਿਖੇ ਪੈਸੀਫ਼ਕ ਆਈਲੈਂਡ ਪ੍ਰੋਗਰਾਮ ਦੇ ਡਾਇਰੈਕਟਰ ਜੋਨਾਥਨ ਪ੍ਰੀਕੇ ਦੇ ਅਨੁਸਾਰ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੰਤਰਰਾਸ਼ਟਰੀ ਪੱਧਰ ਉੱਤੇ ਇਨ੍ਹਾਂ ਦੇਸ਼ਾਂ ਕੋਲ ਖੁਦ ਨੂੰ ਅਲੱਗ-ਥਲੱਗ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।
ਉਹ ਕਹਿੰਦੇ ਹਨ, "ਜੇ ਇਨ੍ਹਾਂ ਦੇਸ਼ਾਂ ਨੇ ਆਪਣੀਆਂ ਸਰਹੱਦਾਂ ਨੂੰ ਖੁੱਲਾ ਰੱਖਿਆ ਹੁੰਦਾ, ਤਾਂ ਸੈਰ ਸਪਾਟਾ ਲਈ ਮਹੱਤਵਪੂਰਨ ਆਸਟਰੇਲੀਆ ਅਤੇ ਨਿਊਜ਼ੀਲੈਂਡ ਆਪਣੀਆਂ ਸਰਹੱਦਾਂ ਨਹੀਂ ਖੋਲ੍ਹਦਾ ਕਿਉਂਕਿ ਦੋਵੇਂ ਦੇਸ਼ਾਂ ਨੇ ਵੀ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਸਨ।"
"ਇਸ ਲਈ ਇਹ ਨਿਸ਼ਚਤ ਤੌਰ 'ਤੇ ਇਕ ਦੋਹਰੀ ਮਾਰ ਹੈ। ਲਾਗ ਅਤੇ ਬਿਮਾਰੀ ਤਾਂ ਹੈ ਹੀ, ਪਰ ਨਾਲ ਹੀ ਇੱਕ ਆਰਥਿਕ ਸੰਕਟ ਵੀ ਹੈ। ਸਹੀ ਜਵਾਬ ਲੱਭਣ ਵਿੱਚ ਕਈਂ ਸਾਲ ਲੱਗ ਸਕਦੇ ਹਨ ਕਿ ਕੋਰੋਨਾ ਕਾਲ ਵਿਚ ਸਹੀ ਫੈਸਲਾ ਕਿਸ ਨੇ ਲਿਆ ਅਤੇ ਕੀ ਗ਼ਲਤ ਕੀਤਾ ਗਿਆ। ਪਰ ਪਿੱਛੇ ਮੁੜ ਕੇ ਵੇਖਣ 'ਤੇ, ਇਨ੍ਹਾਂ ਦੇਸ਼ਾਂ ਦੀਆਂ ਸਰਹੱਦਾਂ ਨੂੰ ਪ੍ਰਸ਼ਾਂਤ ਮਹਾਂਸਾਗਰ ਤੋਂ ਦੂਰ ਰੱਖਣ ਦੇ ਫੈਸਲੇ ਨੂੰ ਕਦੇ ਗਲਤ ਨਹੀਂ ਸਮਝਿਆ ਜਾ ਸਕਦਾ।"
ਇਹ ਵੀ ਪੜ੍ਹੋ
ਇਹ ਵੀਡੀਓ ਵੀ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=cocgfg33Ca4
https://www.youtube.com/watch?v=ujawSb62a1E
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '0312d288-62c7-4123-bf88-827e051691ce','assetType': 'STY','pageCounter': 'punjabi.international.story.53889084.page','title': 'ਦੁਨੀਆਂ ਦੇ 10 ਦੇਸ਼ ਜਿਥੇ ਕੋਰੋਨਾ ਦਾ ਇੱਕ ਵੀ ਕੇਸ ਨਹੀਂ ਪਰ ਫ਼ਿਰ ਵੀ ਹਨ ਬੇਹਾਲ','author': 'ਓਵੇਨ ਅਮੋਸ','published': '2020-08-25T02:35:56Z','updated': '2020-08-25T02:35:56Z'});s_bbcws('track','pageView');

ਪ੍ਰਸ਼ਾਂਤ ਭੂਸ਼ਣ ਖਿਲਾਫ਼ ਅਦਾਲਤ ਦੀ ਮਾਣਹਾਨੀ ਦੇ ਇਨ੍ਹਾਂ ਮਾਮਲਿਆਂ ’ਚ ਅੱਜ ਅਹਿਮ ਸੁਣਵਾਈ - 5 ਅਹਿਮ...
NEXT STORY