ਰਾਸ਼ਟਰਪਤੀ ਨੇ ਇਸ ਸਾਰੇ ਬਾਰੇ ਕਿਹਾ ਹੈ ਕਿ ਉਹ ਲੋਕਾਂ ਵਿੱਚ ਮਹਾਮਾਰੀ ਬਾਰੇ ਡਰ ਦਾ ਮਹੌਲ ਨਹੀਂ ਪੈਦਾ ਕਰਨਾ ਚਾਹੁੰਦੇ ਸਨ
ਇੱਕ ਨਵੀਂ ਕਿਤਾਬ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਕੋਰੋਨਾਵਾਇਰਸ ਦੇ ਦੇਸ਼ ਵਿੱਚ ਪਹੁੰਚਣ ਤੋਂ ਪਹਿਲਾਂ ਜਾਣਦੇ ਸਨ ਕਿ ਇਹ ਫਲੂ ਤੋਂ ਵਧੇਰੇ ਜਾਨਲੇਵਾ ਹੈ ਪਰ ਉਨ੍ਹਾਂ ਨੇ ਸੰਕਟ ਨੂੰ ਘਟਾਅ ਕੇ ਦੱਸਿਆ।
ਪੱਤਰਕਾਰ ਬੌਬ ਵੁੱਡਵਰਡ ਜਿਨ੍ਹਾਂ ਨੇ ਵਾਟਰਗੇਟ ਸਕੈਂਡਲ ਦਾ ਭਾਂਡਾ ਭੰਨਿਆ ਸੀ ਉਨ੍ਹਾਂ ਨੇ ਰਾਸ਼ਟਰਪਤੀ ਨਾਲ ਦਸੰਬਰ ਤੋਂ ਜੁਲਾਈ ਦਰਮਿਆਨ 18 ਵਾਰ ਮੁਲਾਕਾਤ ਕੀਤੀ ਹੈ।
ਉਨ੍ਹਾਂ ਮੁਤਾਬਕ ਕੋਰੋਨਾਵਾਇਰਸ ਨਾਲ ਅਮਰੀਕਾ ਵਿੱਚ ਪਹਿਲੀ ਮੌਤ ਤੋਂ ਵੀ ਪਹਿਲਾਂ ਹੀ ਟਰੰਪ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਇਹ "ਜਾਨਲੇਵਾ ਚੀਜ਼ ਹੈ"।
ਕਿਤਾਬ ਬਾਰੇ ਪ੍ਰਤੀਕਿਰਿਆ ਦਿੰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਉਹ ਜਨਤਾ ਵਿੱਚ ਮਹਾਂਮਾਰੀ ਬਾਰੇ ਭੈਅ ਦਾ ਮਾਹੌਲ ਨਹੀਂ ਸਨ ਪੈਦਾ ਕਰਨਾ ਚਾਹੁੰਦੇ।
ਇਹ ਵੀ ਪੜ੍ਹੋ:
ਮਹਾਂਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਅਮਰੀਕਾ ਵਿੱਚ ਲਗਭਗ 1,90,000 ਮੌਤਾਂ ਹੋ ਚੁੱਕੀਆਂ ਹਨ।
ਬੁੱਧਵਾਰ ਨੂੰ ਕੁਝ ਅਮਰੀਕੀ ਮੀਡੀਆ ਨੇ ਪੱਤਰਕਾਰ ਅਤੇ ਰਾਸ਼ਟਰਪਤੀ ਦਰਮਿਆਨ ਗੱਲਬਾਤ ਦੇ ਕੁਝ ਅੰਸ਼ ਨਸ਼ਰ ਕੀਤੇ। ਇਨ੍ਹਾਂ ਵਿੱਚ ਰਾਸ਼ਟਰਪਤੀ ਦੀਆਂ ਮਹਾਂਮਾਰੀ ਅਤੇ ਨਸਲ ਸਮੇਤ ਹੋਰ ਮਸਲਿਆਂ ਬਾਰੇ ਟਿੱਪਣੀਆਂ ਹਨ।
15 ਸਤੰਬਰ ਨੂੰ ਜਾਰੀ ਹੋਣ ਜਾ ਰਹੀ ਕਿਤਾਬ 'ਰੇਜ' ਦੇ ਕੁਝ ਮੁੱਖ ਅੰਸ਼ ਇਸ ਤਰ੍ਹਾਂ ਹਨ:
ਕਿਤਾਬ ਵਿੱਚ ਟਰੰਪ ਅਤੇ ਵਾਇਰਸ ਬਾਰੇ ਕੀ ਕਿਹਾ ਗਿਆ ਹੈ?
ਬੁੱਧਵਾਰ ਨੂੰ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਉਹ ਲੋਕਾਂ ਵਿੱਚ ਮਹਾਂਮਾਰੀ ਕਰਾਨ ਡਰ ਦਾ ਮਾਹੌਲ ਪੈਦਾ ਨਹੀਂ ਕਰਨਾ ਚਾਹੁੰਦੇ ਸਨ।
ਉਨ੍ਹਾਂ ਨੇ ਅਜਿਹੇ ਸੰਕੇਤ ਵੀ ਦਿੱਤੇ ਕਿ ਉਹ ਵਾਇਰਸ ਦੀ ਗੰਭੀਰਤਾ ਬਾਰੇ ਉਸ ਨਾਲੋਂ ਵਧੇਰੇ ਜਾਣਦੇ ਸਨ ਜਿਨਾਂ ਉਨ੍ਹਾਂ ਨੇ ਜਨਤਕ ਰੂਪ ਵਿੱਚ ਕਿਹਾ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਇੱਕ ਟੇਪ ਮੁਤਾਬਕ ਰਾਸ਼ਟਰਪਤੀ ਨੇ ਵੂਡਵਰਡ ਨੂੰ ਫਰਵਰੀ ਵਿੱਚ ਦੱਸਿਆ ਸੀ ਕਿ ਵਾਇਰਸ ਫਲੂ ਨਾਲੋਂ ਜ਼ਿਆਦਾ ਖ਼ਤਰਨਾਕ ਸੀ।
ਟਰੰਪ ਨੇ ਲੇਖਕ ਨੂੰ ਸੱਤ ਫ਼ਰਵਰੀ ਨੂੰ ਕਿਹਾ ਸੀ, "ਇਹ ਹਵਾ ਰਾਹੀਂ ਫੈਲਦਾ ਹੈ।"
"ਅਜਿਹਾ ਹਮੇਸ਼ਾ ਹੀ ਛੂਹਣ ਨਾਲੋਂ ਮੁਸ਼ਕਲ ਹੁੰਦਾ ਹੈ। ਤੁਹਾਨੂੰ ਚੀਜ਼ਾਂ ਨੂੰ ਛੂਹਣ ਦੀ ਲੋੜ ਨਹੀਂ। ਠੀਕ? ਪਰ ਹਵਾ, ਤੁਸੀਂ ਸਿਰਫ਼ ਸਾਹ ਰਾਹੀਂ ਹਵਾ ਲੈਂਦੇ ਹੋ ਅਤੇ ਇਸ ਤਰ੍ਹਾਂ ਇਹ ਫੈਲ ਜਾਂਦਾ ਹੈ। ਇਹ ਤੁਹਾਡੇ ਸਭ ਤੋਂ ਖ਼ਤਰਨਾਕ ਫਲੂ ਤੋਂ ਵੀ ਖ਼ਤਰਨਾਕ ਹੈ।"
ਉਸੇ ਮਹੀਨੇ ਬਾਅਦ ਵਿੱਚ ਟਰੰਪ ਨੇ ਵਾਅਦਾ ਕੀਤਾ ਕਿ ਵਾਇਰਸ ਕਾਫ਼ੀ ਕੰਟਰੋਲ ਵਿੱਚ ਸੀ ਅਤੇ ਜਲਦੀ ਹੀ ਮਾਮਲੇ ਘੱਟ ਕੇ ਸਿਫ਼ਰ ਹੋ ਜਾਣਗੇ। ਉਨ੍ਹਾਂ ਨੇ ਜਨਤਕ ਰੂਪ ਵਿੱਚ ਇਹ ਵੀ ਕਿਹਾ ਸੀ ਕਿ ਫਲੂ ਕੋਰੋਨਾਵਾਇਰਸ ਨਾਲੋਂ ਵਧੇਰੇ ਖ਼ਤਰਨਾਕ ਹੈ।
10 ਮਾਰਚ ਨੂੰ ਉਨ੍ਹਾਂ ਨੇ ਕਿਹਾ ਸੀ, "ਸ਼ਾਂਤੀ ਰੱਖੋ, ਇਹ ਚਲਿਆ ਜਾਵੇਗਾ।"
ਵ੍ਹਾਈਟ ਹਾਊਸ ਵੱਲੋਂ ਕੋਰੋਨਾਵਾਇਰਸ ਨੂੰ ਕੌਮੀ ਸਿਹਤ ਐਮਰਜੈਂਸੀ ਐਲਾਨਣ ਤੋਂ ਨੌ ਦਿਨਾਂ ਬਾਅਦ ਰਾਸ਼ਟਰਪਤੀ ਨੇ ਵੁੱਡਵਰਡ ਨੂੰ ਦੱਸਿਆ ਸੀ, "ਮੈਂ ਹਮੇਸ਼ਾ ਇਸ ਨੂੰ ਘਟਾ ਕੇ ਦੱਸਣਾ ਚਾਹੁੰਦਾ ਸੀ। ਮੈਂ ਹਾਲੇ ਵੀ ਇਸ ਨੂੰ ਘਟਾ ਕੇ ਹੀ ਦੱਸਣਾ ਚਾਹੁੰਦਾ ਹਾਂ ਕਿਉਂਕਿ ਮੈਂ ਡਰ ਨਹੀਂ ਪੈਦਾ ਕਰਨਾ ਚਾਹੁੰਦਾ।"
ਵ੍ਹਾਈਟ ਹਾਊਸ ਨੇ ਕੀ ਪ੍ਰਤੀਕਿਰਿਆ ਕੀਤੀ ਹੈ?
ਬੁੱਧਵਾਰ ਨੂੰ ਵ੍ਹਾਈਟ ਹਾਊਸ ਤੋਂ ਬੋਲਦਿਆਂ ਟਰੰਪ ਨੇ ਕਿਹਾ, "ਮੈਂ ਮਹਾਂਮਾਰੀ ਬਾਰੇ ਲੋਕਾਂ ਵਿੱਚ ਡਰ ਨਹੀਂ ਫੈਲਾਉਣਾ ਚਾਹੁੰਦੇ ਸੀ ਅਤੇ ਜਿਵੇਂ ਤੁਸੀਂ ਕਹਿੰਦੇ ਹੋ ਬਿਨਾਂ ਸ਼ੱਕ ਮੈਂ ਦੇਸ਼ ਜਾਂ ਦੁਨੀਆਂ ਨੂੰ ਉਨਮਾਦ ਵਿੱਚ ਨਹੀਂ ਲਿਜਾਉਣਾ ਚਾਹੁੰਦਾ।"
ਇਸ ਤੋਂ ਇਲਾਵਾ ਰਾਸ਼ਟਰਪਤੀ ਜੋ ਕਿ ਨਵੰਬਰ ਵਿੱਚ ਹੋਣ ਜਾ ਰਹੀਆਂ ਚੋਣਾਂ ਲੜਨ ਲਈ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਹਨ, ਉਨ੍ਹਾਂ ਨੇ ਵੁੱਡਵਰਡ ਦੀ ਕਿਤਾਬ ਨੂੰ ਸਿਆਸੀ ਮੰਤਵ ਤੋਂ ਪ੍ਰੇਰਿਤ ਦੱਸਿਆ।
ਇਹ ਵੀ ਪੜ੍ਹੋ:
ਵੀਡੀਓ: ਜੰਮੂ-ਕਸ਼ਮੀਰ ਵਿੱਚ ਪੰਜਾਬੀ ਪੱਖੀ ਸੰਗਠਨਾਂ ਦੀਆਂ ਕੀ ਹਨ ਦਲੀਲਾਂ
https://www.youtube.com/watch?v=IhELbdQjZ4g
ਵੀਡੀਓ: ਲੌਕਡਾਊਨ ਦੌਰਾਨ ਬੇਸਹਾਰਿਆਂ ਦੇ ਆਸ਼ਰਮ ਦਾ ਗੁਜ਼ਾਰਾ ਕਿਵੇਂ ਔਖਾ ਹੋਇਆ
https://www.youtube.com/watch?v=v2713FRkMVY
ਵੀਡੀਓ: ਕੰਗਨਾ ਰਨੌਤ ਦੇ ਮੁੰਬਈ ਸਥਿਤ ਦਫ਼ਤਰ 'ਤੇ BMC ਦੀ ਕਾਰਵਾਈ
https://www.youtube.com/watch?v=SvZ-0bu0KB8
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '3b1f1f0e-ea0d-4f1d-8f4d-ce646427646c','assetType': 'STY','pageCounter': 'punjabi.international.story.54098147.page','title': '\'ਟਰੰਪ ਨੇ ਕੋਰੋਨਾਵਾਇਰਸ ਦੇ ਖ਼ਤਰੇ ਨੂੰ ਜਾਣਬੁੱਝ ਕੇ ਘਟਾਅ ਕੇ ਦੱਸਿਆ\', ਇੱਕ ਕਿਤਾਬ ਦਾ ਦਾਅਵਾ','published': '2020-09-10T07:18:06Z','updated': '2020-09-10T07:18:06Z'});s_bbcws('track','pageView');

ਕੋਰੋਨਾਵਾਇਰਸ: ਪੰਜਾਬ ਵਿੱਚ ਮੌਤ ਦੀ ਦਰ ਸਭ ਤੋਂ ਵੱਧ, ਮਹਾਰਾਸ਼ਟਰ ਨੂੰ ਵੀ ਛੱਡਿਆ ਪਿੱਛੇ
NEXT STORY