ਸੋਸ਼ਲ ਮੀਡੀਆ ਉੱਤੇ ਇੱਕ ਵਾਇਰਲ ਮੈਸੇਜ ਵਿੱਚ ਦਾਅਵਾ ਹੈ ਕਿ ਕਾਲੀ ਮਿਰਚ ਨਾਲ ਕੋਰੋਨਾ ਦਾ ਇਲਾਜ ਸੰਭਵ ਹੈ
ਹਾਲਾਂਕਿ ਕੋਰੋਨਾਵਾਇਰਸ ਤੋਂ ਬਚਾਅ ਲਈ ਵਿਸ਼ਵ ਸਿਹਤ ਸੰਗਠਨ ਵਾਰ-ਵਾਰ ਸਮਾਜਿਕ ਮੇਲਜੋਲ ਦੌਰਾਨ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣ, ਲਗਾਤਾਰ ਹੱਥ ਧੋਣ, ਸੰਤੁਲਿਤ ਖ਼ੁਰਾਕ ਆਦਿ ਦੀ ਸਲਾਹ ਦੇ ਰਿਹਾ ਹੈ ਪਰ ਦਿਲ ਹੈ ਕਿ ਮਾਨਤਾ ਨਹੀਂ ਅਤੇ ਸੋਸ਼ਲ ਮੀਡੀਆ 'ਤੇ ਵੱਖ-ਵੱਖ ਦਾਅਵੇ ਕੀਤੇ ਜਾਂਦੇ ਰਹੇ ਹਨ।
ਇਸ ਤੋਂ ਇਲਾਵਾ ਕੋਰੋਨਾਵਾਇਰਸ ਦੀ ਦਵਾਈ ਕਦੋਂ ਆਏਗੀ ਇਸ ਬਾਰੇ ਵੀ ਲੋਕਾਂ ਦੀ ਉਤਸੁਕਤਾ ਬਣੀ ਹੋਈ ਹੈ।
ਇਸ ਕੜੀ ਵਿੱਚ ਸੋਸ਼ਲ ਮੀਡੀਆ ਅਤੇ ਵਟਸਐਪ 'ਤੇ ਇੱਕ ਮੈਸੇਜ ਲਗਾਤਾਰ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾਵਾਇਰਸ ਦਾ ਘਰੇਲੂ ਇਲਾਜ ਮਿਲ ਗਿਆ ਹੈ।
ਬੀਬੀਸੀ ਨੂੰ ਵੀ ਪਾਠਕਾਂ ਨੇ ਫੈਕਟ ਚੈੱਕ ਨੰਬਰ 'ਤੇ ਵਾਇਰਲ ਮੈਸੇਜ ਭੇਜਿਆ ਅਤੇ ਇਸ ਦੀ ਸੱਚਾਈ ਜਾਣਨ ਲਈ ਕਿਹਾ। ਹੁਣ ਤੱਕ ਸਾਡੇ ਬਹੁਤ ਸਾਰੇ ਪਾਠਕ ਇਹ ਮੈਸੇਜ ਸਾਨੂੰ ਭੇਜ ਚੁੱਕੇ ਹਨ।
ਪੂਰਾ ਫੈਕਟ ਚੈੱਕ ਇੱਥੇ ਕਲਿਕ ਕਰ ਕੇ ਪੜ੍ਹੋ।
ਇਹਵੀ ਪੜ੍ਹੋ:
ਕੋਰੋਨਾਵਾਇਰਸ: ਪੰਜਾਬ 'ਚ ਮੌਤ ਦਰ ਭਾਰਤ 'ਚ ਸਭ ਤੋਂ ਵੱਧ ਕਿਉਂ
ਸਿਹਤ ਮਾਹਰਾਂ ਮੁਤਾਬਕ ਉੱਚੀ ਮੌਤ ਦਰ ਦਾ ਇੱਕ ਕਾਰਨ ਲੋਕਾਂ ਦਾ ਸਮੇਂ ਸਿਰ ਟੈਸਟ ਲਈ ਸਾਹਮਣੇ ਨਾ ਆਉਣਾ ਵੀ ਹੈ
10 ਸਤੰਬਰ ਤੱਕ ਮੌਤ ਦਾ ਅੰਕੜਾ 2000 ਪਾਰ ਕਰ ਗਿਆ। ਪੰਜਾਬ ਵਿੱਚ ਇਸ ਵੇਲੇ ਕੋਰਨਾਵਾਇਰਸ ਦੇ 100 ਮਰੀਜ਼ਾਂ ਪਿੱਛੇ ਤਿੰਨ ਲੋਕਾਂ ਦੀ ਮੌਤ ਹੋ ਰਹੀ ਹੈ।
ਇਸ ਬਾਰੇ ਬੀਬੀਸੀ ਨੇ ਪੰਜਾਬ ਵਿੱਚ ਕੋਵਿਡ 'ਤੇ ਬਣਾਏ ਗਏ ਮਾਹਰਾਂ ਦੇ ਪੈਨਲ ਦੇ ਮੁਖੀ ਡਾਕਟਰ ਕੇਕੇ ਤਲਵਾਰ ਨਾਲ ਗੱਲ ਕੀਤੀ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਮੌਤ ਦਰ ਪਿਛਲੇ ਕੁਝ ਦਿਨਾਂ ਵਿੱਚ ਹੀ ਵਧੀ ਹੈ। ਪਿਛਲੇ ਹਫ਼ਤੇ ਇੱਕ ਦਿਨ ਵਿੱਚ 106 ਮੌਤਾਂ ਹੋਈਆਂ ਜਦਕਿ ਲਗਾਤਾਰ ਇੱਕ ਦਿਨ ਵਿੱਚ ਮੌਤਾਂ ਦਾ ਅੰਕੜਾ 70 ਤੋਂ ਉੱਪਰ ਜਾ ਰਿਹਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
'ਟਰੰਪ ਨੇ ਕੋਰੋਨਾਵਾਇਰਸ ਦੇ ਖ਼ਤਰੇ ਨੂੰ ਜਾਣਬੁੱਝ ਕੇ ਘਟਾਅ ਕੇ ਦੱਸਿਆ', ਇੱਕ ਕਿਤਾਬ ਦਾ ਦਾਅਵਾ
ਇੱਕ ਨਵੀਂ ਕਿਤਾਬ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਕੋਰੋਨਾਵਾਇਰਸ ਦੇ ਦੇਸ਼ ਵਿੱਚ ਪਹੁੰਚਣ ਤੋਂ ਪਹਿਲਾਂ ਜਾਣਦੇ ਸਨ ਕਿ ਇਹ ਫਲੂ ਤੋਂ ਵਧੇਰੇ ਜਾਨਲੇਵਾ ਹੈ ਪਰ ਉਨ੍ਹਾਂ ਨੇ ਸੰਕਟ ਨੂੰ ਘਟਾਅ ਕੇ ਦੱਸਿਆ।
ਪੱਤਰਕਾਰ ਬੌਬ ਵੁੱਡਵਰਡ ਜਿਨ੍ਹਾਂ ਨੇ ਵਾਟਰਗੇਟ ਸਕੈਂਡਲ ਦਾ ਭਾਂਡਾ ਭੰਨਿਆ ਸੀ ਉਨ੍ਹਾਂ ਨੇ ਰਾਸ਼ਟਰਪਤੀ ਨਾਲ ਦਸੰਬਰ ਤੋਂ ਜੁਲਾਈ ਦਰਮਿਆਨ 18 ਵਾਰ ਮੁਲਾਕਾਤ ਕੀਤੀ ਹੈ।
ਉਨ੍ਹਾਂ ਮੁਤਾਬਕ ਕੋਰੋਨਾਵਾਇਰਸ ਨਾਲ ਅਮਰੀਕਾ ਵਿੱਚ ਪਹਿਲੀ ਮੌਤ ਤੋਂ ਵੀ ਪਹਿਲਾਂ ਹੀ ਟਰੰਪ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਇਹ "ਜਾਨਲੇਵਾ ਚੀਜ਼ ਹੈ"।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਵ੍ਹਿਸਕੀ ਦੀਆਂ ਬੋਤਲਾਂ ਵੇਚ ਕੇ ਘਰ ਖਰੀਦਣ ਦੀ ਤਿਆਰੀ
ਮੈਥੀਊ ਰੋਬਸਨ ਆਪਣੇ ਪਿਤਾ ਪੀਟ ਵੱਲੋਂ ਜਨਮ ਦਿਨ ਦੇ ਤੋਹਫਿਆਂ ਦੇ ਰੂਪ ਵਿੱਚ ਮਿਲੀਆਂ ਵ੍ਹਿਸਕੀ ਦੀਆਂ ਬੋਤਲਾਂ ਵੇਚ ਰਹੇ ਹਨ
ਬਾਪ ਵੱਲੋਂ 18 ਸਾਲ ਤੋਹਫ਼ੇ ਵਿੱਚ ਮਿਲੀਆਂ ਪੁਰਾਣੀ ਵ੍ਹਿਸਕੀ ਦੀਆਂ ਬੋਤਲਾਂ ਨੂੰ ਪੁੱਤਰ ਘਰ ਖਰੀਦਣ ਲਈ ਵੇਚ ਰਿਹਾ ਹੈ।
ਉਸ ਨੂੰ ਹਰ ਸਾਲ ਜਨਮ ਦਿਨ 'ਤੇ ਪਿਤਾ ਵੱਲੋਂ 18 ਸਾਲ ਪੁਰਾਣੀ ਵ੍ਹਿਸਕੀ ਦੀ ਬੋਤਲ ਤੋਹਫ਼ੇ ਵੱਜੋਂ ਮਿਲਦੀ ਸੀ। ਇੰਨਾਂ ਤੋਹਫ਼ਿਆਂ 'ਚ ਮਿਲੀਆਂ ਬੋਤਲਾਂ ਨੂੰ ਉਹ ਆਪਣਾ ਪਹਿਲਾ ਘਰ ਖਰੀਦਣ ਲਈ ਵੇਚ ਰਿਹਾ ਹੈ।
ਯੂਕੇ ਦੇ ਟੋਟਨ ਦੇ ਰਹਿਣ ਵਾਲੇ ਮੈਥੀਊ ਰੋਬਸਨ, 1992 ਵਿੱਚ ਜੰਮੇ ਸਨ ਅਤੇ ਉਨ੍ਹਾਂ ਦੇ ਪਿਤਾ ਪੀਟ ਨੇ ਹਰ ਸਾਲ 5000 ਪੌਂਡ ਖ਼ਰਚ ਕਰਕੇ 28 ਸਾਲ ਤੱਕ ਮਕੈਲਨ ਸਿੰਗਲ ਮਾਲਟ ਵ੍ਹਿਸਕੀ ਤੋਹਫ਼ੇ ਵੱਜੋਂ ਦਿੱਤੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਭਾਰਤ ਚੀਨ ਤਣਾਅ: ਭਾਰਤ ਲਈ ਅੱਗੇ ਕੀ ਰਾਹ ਹੈ
ਜਦੋਂ ਅਸੀਂ ਭਾਰਤ-ਚੀਨ ਸਬੰਧਾਂ ਦੀ ਗੱਲ ਕਰਦੇ ਹਾਂ ਤਾਂ ਪਿਛਲੇ ਕੁਝ ਮਹੀਨਿਆਂ ਤੋਂ ਇਸ ਵਿੱਚ ਬੁਨਿਆਦੀ ਬਦਲਾਅ ਨਜ਼ਰ ਆ ਰਿਹਾ ਹੈ।
ਪਿਛਲੇ ਕੁਝ ਦਹਾਕਿਆਂ ਤੋਂ ਭਾਰਤ ਅਤੇ ਚੀਨ ਵਿਚਾਲੇ ਸਹਿਮਤੀ ਸੀ ਕਿ ਸਰਹੱਦੀ ਵਿਵਾਦ ਨੂੰ ਇੱਕ ਪਾਸੇ ਰੱਖ ਕੇ ਆਪਸੀ ਸਬੰਧਾਂ ਨੂੰ ਅੱਗੇ ਵਧਾਇਆ ਜਾਵੇ, ਚਾਹੇ ਉਹ ਵਪਾਰ ਹੋਵੇ ਜਾਂ ਸਭਿਆਚਾਰਕ ਸਬੰਧ।
ਪਰ ਹੁਣ ਇਹ ਹਾਲਾਤ ਬਦਲ ਗਏ ਹਨ ਕਿਉਂਕਿ ਚੀਨ ਨੇ ਲਾਈਨ ਆਫ਼ ਐਕਚੁਅਲ ਕੰਟਰੋਲ (ਐੱਲਏਸੀ) ਦੀ ਸਥਿਤੀ ਨੂੰ ਇੱਕਪਾਸੜ ਢੰਗ ਨਾਲ ਬਦਲਣ ਦੀ ਕੋਸ਼ਿਸ਼ ਕੀਤੀ ਹੈ।
ਇਸ ਕਾਰਨ ਦੋਹਾਂ ਦੇਸਾਂ ਵਿੱਚ ਆਪਸੀ ਵਿਸ਼ਵਾਸ ਨੂੰ ਧੱਕਾ ਲੱਗਿਆ ਹੈ। ਭਾਰਤ ਹੁਣ ਚੀਨ ਦੀਆਂ ਗੱਲਾਂ 'ਤੇ ਵਿਸ਼ਵਾਸ ਨਹੀਂ ਕਰ ਪਾ ਰਿਹਾ ਹੈ। ਸ਼ਾਇਦ ਚੀਨ ਦਾ ਵੀ ਭਾਰਤ ਪ੍ਰਤੀ ਇਹੀ ਰਵੱਈਆ ਹੋਵੇ।
ਇੱਥੇ ਕਲਿਕ ਕਰ ਜਾਣੋ ਕੌਮਾਂਤਰੀ ਸਬੰਧਾਂ ਦੇ ਮਾਹਿਰ ਪ੍ਰੋ. ਹਰਸ਼ ਪੰਤ ਨੇ ਭਾਰਤ ਸਾਹਮਣੇ ਕਿਹੜੇ ਰਾਹ ਦੱਸੇ।
ਇਹ ਵੀ ਪੜ੍ਹੋ:-
ਵੀਡੀਓ: ਜੰਮੂ-ਕਸ਼ਮੀਰ ਵਿੱਚ ਪੰਜਾਬੀ ਹਮਾਇਤੀਆਂ ਦੀਦ ਲੀਲ
https://www.youtube.com/watch?v=IhELbdQjZ4g
ਵੀਡੀਓ: ਹਰਿਮੰਦਰ ਸਾਹਿਬ ਦੇ ਚੜ੍ਹਾਵੇ ਬਾਰੇ ਸੰਗਤਾਂ ਕੀ ਕਹਿੰਦੀਆਂ ਨੇ?
https://www.youtube.com/watch?v=00ihqhf45pk
ਵੀਡੀਓ: ਬੈਰੂਤ ਵਿੱਚ ਇੱਕ ਮਹੀਨੇ ਮਗਰੋਂ ਫਿਰ ਅੱਗ ਦਾ ਖ਼ੌਫ਼
https://www.youtube.com/watch?v=mmTaOUvatrw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'd75b5ae2-7532-42b6-ab7c-caa0a248c8fa','assetType': 'STY','pageCounter': 'punjabi.india.story.54113146.page','title': '’ਕਾਲੀ ਮਿਰਚ ਖਾਓ ਕੋਰੋਨਾ ਭਜਾਓ’ ਦਾ ਦਾਅਵਾ ਕਿੰਨਾ ਸੱਚਾ -5 ਅਹਿਮ ਖ਼ਬਰਾਂ','published': '2020-09-11T01:37:15Z','updated': '2020-09-11T01:37:15Z'});s_bbcws('track','pageView');

ਕੋਰੋਨਾਵਾਇਰਸ ਦਾ ਇਲਾਜ ਕਾਲੀ ਮਿਰਚ ਹੈ, ਦਾਅਵਾ ਕਿੰਨਾ ਸੱਚ- ਫੈਕਟ ਚੈੱਕ
NEXT STORY