ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਤਖ਼ਤਾਂ ਤੋਂ ਮਾਰਚ ਸ਼ੁਰੂ ਕੀਤਾ।
ਇਹ ਮਾਰਚ ਚੰਡੀਗੜ੍ਹ ਤੱਕ ਕੱਢਿਆ ਜਾਵੇਗਾ ਜਿੱਥੇ ਪੰਜਾਬ ਦੇ ਗਵਰਨਰ ਨੂੰ ਮੈਮੋਰੈਂਡਮ ਦਿੱਤਾ ਜਾਵੇਗਾ।
ਇਸ ਮਾਰਚ ਦੀ ਸ਼ੁਰੂਆਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਤੋਂ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ, "ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਮਾਹਰਾਜ ਜੀ ਦਾ ਓਟ ਆਸਰਾ ਲੈ ਕੇ ਇੱਕ ਕਿਸਾਨ ਮਾਰਚ ਦੀ ਸ਼ੁਰੂਆਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹੋ ਜਾਣੀ ਹੈ।"
"ਮਾਰਚ ਸਿੱਧਾ ਗਵਰਨਰ ਹਾਊਸ ਜਾਊਗਾ, ਜਿੱਥੇ ਪੰਜਾਬ ਦੇ ਗਵਰਨਰ ਨੂੰ ਮੈਮੋਰੈਂਡਮ ਦਿੱਤਾ ਜਾਊਗਾ ਕਿ ਕੇਂਦਰ ਦੀ ਸਰਕਾਰ ਖ਼ਾਸ ਕਰ ਕੇ ਰਾਸ਼ਟਰਪਤੀ ਨੂੰ ਬੇਨਤੀ ਹੈ ਕਿ ਇਹ ਸੰਸਦ ਦੇ ਦੋਵਾਂ ਸਦਨਾਂ ਨੂੰ ਫਿਰ ਤੋਂ ਬੁਲਾਇਆ ਜਾਵੇ।"
"ਦੇਸ਼ ਦੇ ਕਿਸਾਨ ਜਿਹੜੇ ਸੰਘਰਸ਼ ਕਰ ਰਹੇ ਐ ਕਿਉਂਕਿ ਜਿਹੜਾ ਕਾਲਾ ਕਾਨੂੰਨ ਹੈ ਉਨ੍ਹਾਂ ਦੇ ਬੜਾ ਖ਼ਿਲਾਫ਼ ਹੈ। ਅਤੇ ਉਸ ਕਾਨੂੰਨ ਨੂੰ ਫਿਰ ਤੋਂ ਰੱਦ ਕੀਤਾ ਜਾਵੇ ਅਤੇ ਇਸ ਲਈ ਇਹ ਸੈਸ਼ਨ ਬੁਲਾਇਆ ਜਾਵੇ।"
ਇਹ ਵੀ ਪੜ੍ਹੋ:
"ਇੱਕ ਮਾਰਚ ਇੱਥੋਂ ਸ਼ੁਰੂ ਹੋ ਰਿਹਾ ਹੈ ਇੱਕ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ਼ੁਰੂ ਹੋ ਰਿਹਾ ਹੈ ਇੱਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋ ਰਿਹਾ ਹੈ।"
ਉਨ੍ਹਾਂ ਨੇ ਦੁਹਰਾਇਆ ਕਿ ਬਿੱਲ ਬਾਰੇ ਕਿਸੇ ਤੋਂ ਕੁਝ ਪੁੱਛਿਆ ਨਹੀਂ ਗਿਆ ਅਸੀਂ ਕੈਬਨਿਟ ਵਿੱਚ ਵਿਰੋਧ ਕੀਤਾ ਅਤੇ ਵਿਸ਼ਵਾਸ਼ ਦੁਆਇਆ ਗਿਆ ਕਿ ਤੁਹਾਡੇ ਮੁਤਾਬਕ ਸੋਧਾਂ ਕਰ ਦਿੱਤੀਆਂ ਜਾਣਗੀਆਂ ਪਰ ਅਜਿਹਾ ਨਹੀਂ ਕੀਤਾ ਗਿਆ।"
ਰਹਸਿਮਰਤ ਨੇ ਤਲਵੰਡੀ ਸਾਬੋ ਤੋਂ ਸ਼ੁਰੂ ਕੀਤਾ ਮਾਰਚ
ਇਸ ਮੌਕੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਆਪਣੇ ਟਵਿੱਟਰ ਹੈਂਡਲ ਤੋਂ ਜਾਰੀ ਆਪਣੇ ਬਿਆਨ ਲੋਕਾਂ ਨੂੰ ਪੰਜਾਬ ਦੇ ਭਵਿੱਖ ਦਾ ਵਾਸਤਾ ਪਾ ਕੇ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
https://twitter.com/HarsimratBadal_?ref_src=twsrc%5Egoogle%7Ctwcamp%5Eserp%7Ctwgr%5Eauthor
ਉਨ੍ਹਾਂ ਨੇ ਕਿਹਾ, "ਮੈਂ ਆਪਣੇ ਘਰੋਂ ਚਲ ਪਈ ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਫਿਰ ਮੌੜ, ਬਰਨਾਲਾ, ਸੰਗਰੂਰ, ਪਟਿਆਲਾ ਹੁੰਦੇ ਹੋਏ ਚੰਡੀਗੜ੍ਹ ਵੱਲ ਜਾਵਾਂਗੇ।"
"ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਅੱਜ ਆਪਣੇ ਘਰ ਵਿੱਚ ਰਹਿਣ ਦਾ ਸਮਾਂ ਨਹੀਂ ਹੈ। ਅੱਜ ਚੰਡੀਗੜ੍ਹ ਵਿੱਚ ਦਿੱਲੀ ਦੇ ਤਖ਼ਤਾਂ ਨੂੰ ਦੱਸਣਾ ਹੈ ਕਿ ਜਦ ਪੰਜਾਬ ਦੇ ਲੋਕੀ ਸੰਘਰਸ਼ ਵਾਸਤੇ ਉਤਰ ਆਂਦੇ ਨੇ ਤਾਂ ਹੁਣ ਵੀ ਸਮਾਂ ਹੈ ਸੁਚੇਤ ਹੋ ਜਾਓ ਸਾਨੂੰ ਨਿਆਂ ਦਿਓ। ਨਹੀਂ ਤਾਂ ਜਦ ਦਿੱਲੀ ਵੱਲ ਤੁਰ ਪਵਾਂਗੇ ਫਿਰ ਵਾਪਸ ਮੁੜਨ ਦਾ ਤੁਹਾਡੇ ਕੋਲ ਕੋਈ ਰਸਤਾ ਨਹੀਂ ਹੋਵੇਗਾ।”
“ਸੋ ਆਓ ਇਸ ਮਾਰਚ ਦਾ ਹਿੱਸਾ ਬਣੋ, ਕੋਈ ਵੀ ਮਾਈ ਭਾਈ ਘਰ ਵਿੱਚ ਨਾ ਰਹੇ, ਇਹ ਪੰਜਾਬ ਦੇ ਭਵਿੱਖ ਦੀ ਗੱਲ ਹੈ, ਤੁਹਾਡੇ ਬੱਚਿਆਂ ਦੇ ਭਵਿੱਖ ਦੀ ਗੱਲ ਹੈ। ਇਹ ਹਰੇਕ ਉਸ ਇਨਸਾਨ ਦੀ ਗੱਲ ਹੈ ਜਿਹੜਾ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ।”
ਮਾਰਚ ਦਾ ਅਕਾਲੀ ਦਲ ਦੇ ਅਧਿਕਾਰਤ ਫੇਸਬੁੱਕ ਪੇਜ ਉੱਪਰ ਵੀ ਲਾਈਵ ਕੀਤਾ ਜਾ ਰਿਹਾ ਹੈ।
https://www.facebook.com/ShiromaniAkaliDal/videos/777988689646360/
ਇਹ ਵੀ ਪੜ੍ਹੋ:
ਵੀਡੀਓ: ਬਾਬਰੀ ਮਸਜਿਦ ਢਾਹੇ ਜਾਣ ਬਾਰੇ ਫ਼ੈਸਲੇ 'ਤੇ ਬੋਲੇ ਜਸਟਿਸ ਲਿਬਰਾਹਨ
https://www.youtube.com/watch?v=cwimvbE5NDk
ਵੀਡੀਓ: ਫੈਸਲੇ ਤੋਂ ਬਾਅਦ ਅਡਵਾਨੀ ਕੀ ਬੋਲੇ?
https://www.youtube.com/watch?v=f2eiQuMiaiw
ਵੀਡੀਓ: ਰਾਮ ਮੰਦਿਰ ਕਾਰ ਸੇਵਾ ਵਿੱਚ ਜਾਣ ਵਾਲੇ ਦੋ ਬੰਦਿਆਂ ਦੀ ਕਹਾਣੀ ਉਨ੍ਹਾਂ ਦੀ ਜ਼ੁਬਾਨੀ
https://www.youtube.com/watch?v=-W1KJZnhrq0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '0a2f6d57-ee15-4794-8571-d9ee167d29bb','assetType': 'STY','pageCounter': 'punjabi.india.story.54367486.page','title': 'ਖੇਤੀ ਕਾਨੂੰਨ: ਕਿਸਾਨ ਮਾਰਚ ਸ਼ੁਰੂ ਕਰਨ ਤੋਂ ਪਹਿਲਾ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਨੇ ਕੀ ਕਿਹਾ','published': '2020-10-01T05:08:10Z','updated': '2020-10-01T05:08:10Z'});s_bbcws('track','pageView');

ਪੰਜਾਬ ਵਿੱਚ ਕਿਸਾਨ ਅੰਦੋਲਨ ''ਚ ਅੱਜ ਕੀ ਹੋਣ ਜਾ ਰਿਹਾ ਹੈ - ਪ੍ਰੈੱਸ ਰਿਵੀਊ
NEXT STORY