ਤਿੰਨ ਨਵੰਬਰ ਨੂੰ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ
26 ਦਸੰਬਰ ਦੀ ਗੱਲ ਹੈ ਜਦੋਂ ਭਾਰਤ ਗਣਤੰਤਰ ਦਿਵਸ ਮਨਾਉਂਦਾ ਹੈ, ਉਸ ਦਿਨ ਇਲੀਆਸ ਮੁਹੰਮਦ ਉੱਤਰੀ ਕੈਰੋਲਾਈਨਾ ਦੇ ਸ਼ਾਰਲੋਟ ਸਥਿਤ ਆਪਣੇ ਘਰ ਤੋਂ 600 ਕਿਲੋਮੀਟਰ ਦੂਰ ਵਾਸ਼ਿੰਗਟਨ ਡੀਸੀ ਜਾ ਰਿਹਾ ਸੀ।
ਉਹ ਵਾਸ਼ਿੰਗਟਨ ਡੀਸੀ ਵਿੱਚ ਸੀਏਏ ਖਿਲਾਫ਼ ਮੁਜ਼ਾਹਰਾ ਕਰਨ ਲਈ ਜਾ ਰਿਹਾ ਸੀ।
ਅਮਰੀਕਾ ਵਿੱਚ ਬਹੁਤ ਸਾਰੇ ਭਾਰਤੀਆਂ ਨੇ ਚਾਹੇ ਕਿਸੇ ਵੀ ਧਰਮ ਦੇ ਹੋਣ, ਸੀਏਏ ਦੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ।
ਇਹ ਵੀ ਪੜ੍ਹੋ:
ਪ੍ਰਦਰਸ਼ਨਕਾਰੀਆਂ ਨੇ ਭਾਰਤੀ ਝੰਡੇ ਲਹਿਰਾਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ਼ ਨਾਅਰੇਬਾਜ਼ੀ ਕੀਤੀ।
ਸੀਏਏ ਵਿਰੁੱਧ ਬੈਨਰ ਲਾਏ ਗਏ ਸਨ। ਉਨ੍ਹਾਂ 'ਤੇ 'ਭਾਰਤ ਵਿੱਚ ਨਸਲਕੁਸ਼ੀ ਰੋਕੋ' ਅਤੇ 'ਸੇਵ ਮਾਈ ਸੈਕੁਲਰ ਇੰਡੀਆ' ਵਰਗੇ ਨਾਅਰੇ ਅਤੇ ਮੰਗਾਂ ਲਿਖੀਆਂ ਗਈਆਂ ਸਨ।
ਇਲੀਆਸ ਨੇ ਕਿਹਾ, "ਨਾਗਰਿਕਤਾ ਸੋਧ ਐਕਟ ਤੋਂ ਪਹਿਲਾਂ ਮੈਂ ਸਿਰਫ਼ ਆਪਣੇ ਵਿਚਾਰ ਆਨਲਾਈਨ ਜ਼ਾਹਰ ਕਰ ਸਕਦਾ ਸੀ ਪਰ ਸੀਏਏ ਤੋਂ ਬਾਅਦ ਮੈਂ ਆਪਣਾ ਮਨ ਬਦਲ ਲਿਆ। ਮੈਨੂੰ ਅਹਿਸਾਸ ਹੋਇਆ ਕਿ ਕੰਪਿਊਟਰ ਸਕ੍ਰੀਨ ਦੇ ਪਿੱਛੋਂ ਕੁਝ ਨਹੀਂ ਬਦਲੇਗਾ।"
ਇਲੀਆਸ ਹੈਦਰਾਬਾਦ ਦਾ ਰਹਿਣ ਵਾਲਾ ਹੈ ਅਤੇ ਅਮਰੀਕਾ ਵਿੱਚ ਸਾਫ਼ਟਵੇਅਰ ਇੰਜੀਨੀਅਰ ਹੈ।
ਇਲੀਆਸ ਨੇ ਕਿਹਾ, "ਟਰੰਪ ਅਤੇ ਮੋਦੀ ਦੇ ਵਿਚਾਰਾਂ ਵਿੱਚ ਕੋਈ ਵੱਡਾ ਫ਼ਰਕ ਨਹੀਂ ਹੈ। ਟਰੰਪ ਨੇ ਇੱਥੇ (ਅਮਰੀਕਾ ਵਿੱਚ) ਮੁਸਲਮਾਨਾਂ 'ਤੇ ਪਾਬੰਦੀ ਲਗਾਈ ਹੋਈ ਹੈ। ਸਾਡੇ ਮੋਦੀ ਜੀ ਵੀ ਭਾਰਤ ਵਿੱਚ ਕੁਝ ਅਜਿਹਾ ਕਰਨ ਦੀ ਯੋਜਨਾ ਬਣਾ ਰਹੇ ਹਨ।"
ਹਮਲੇ, ਗਊ ਮਾਸ ਦੀ ਤਸਕਰੀ ਦੇ ਇਲਜ਼ਾਮ, ਨਾਗਰਿਕਤਾ ਸੋਧ ਐਕਟ, ਰਾਮ ਮੰਦਰ ਵਿਵਾਦ, ਕਸ਼ਮੀਰ ਅਤੇ ਦਿੱਲੀ ਦੰਗੇ ਇਹ ਸਭ ਲਗਭਗ 45 ਲੱਖ ਭਾਰਤੀ ਅਮਰੀਕੀਆਂ ਖ਼ਾਸਕਰ ਮੁਸਲਮਾਨਾਂ ਨੂੰ ਪਰੇਸ਼ਾਨ ਕਰ ਰਹੇ ਹਨ।
ਇਨ੍ਹਾਂ ਗੱਲਾਂ ਨੂੰ ਮੁੱਖ ਰੱਖ ਕੇ ਲੋਕ ਤੈਅ ਕਰਨਗੇ ਕਿਸ ਨੂੰ ਵੋਟ ਪਾਉਣੀ ਹੈ।
ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਆਲੋਚਕਾਂ ਨੇ ਇਸ ਨੂੰ ਫਾਸੀਵਾਦੀ, ਜ਼ੈਨੋਫੋਬਿਕ ਅਤੇ ਦੂਜਿਆਂ ਵਿਚਾਲੇ ਨਫ਼ਰਤ ਵਾਹਕ ਵਜੋਂ ਦੱਸਿਆ ਹੈ।
ਜਦਕਿ ਸਮਰਥਕ ਪੱਖਪਾਤੀ ਅਤੇ ਖੱਬੇਪੱਖੀਆਂ ਵਜੋਂ ਉਸ ਤਰ੍ਹਾਂ ਦੇ ਚਰਿੱਤਰ ਚਿੱਤਰਨ ਵਜੋਂ ਦੋਸ਼ ਦਿੰਦੇ ਹਨ।
ਭਾਜਪਾ-ਅਮਰੀਕਾ (ਓਐੱਫਸੀਬੀਜੇਪੀ-ਯੂਐੱਸਏ) ਦੇ ਕਾਰਜਕਾਰੀ ਪ੍ਰਧਾਨ ਅਦਪਾ ਪ੍ਰਸਾਦ ਦੀ ਸ਼ਿਕਾਇਤ ਹੈ, "ਕੁਝ ਗਰਮ-ਦਿਮਾਗ਼ ਵਾਲੇ ਲੋਕਾਂ ਨੇ ਲਿੰਚਿੰਗ ਨੂੰ ਅੰਜਾਮ ਦਿੱਤਾ। ਪਰ ਹਿੰਦੂਆਂ ਨਾਲ ਵੀ ਲਿੰਚਿੰਗ ਵੀ ਹੋਈ ਪਰ ਇਸ ਦਾ ਜ਼ਿਕਰ ਨਹੀਂ ਹੋਇਆ।"
ਉਨ੍ਹਾਂ ਇਲਜ਼ਾਮ ਲਗਾਇਆ ਕਿ ਅਮਰੀਕਾ ਵਿੱਚ "ਪੱਖਪਾਤੀ ਰਿਪੋਰਟਿੰਗ" ਦੇ ਆਧਾਰ 'ਤੇ ਅਮਰੀਕਾ ਦੇ ਅਖ਼ਬਾਰਾਂ ਵਿੱਚ "ਭਾਰਤ ਵਿਰੋਧੀ ਏਜੰਡਾ" ਚਲਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ, "ਜੇਕਰ ਭਰਾ ਪੜ੍ਹ ਰਹੇ ਹਨ ਅਤੇ ਇਸ ਤੋਂ ਪ੍ਰਭਾਵਿਤ ਹੋ ਰਹੇ ਹਨ ਤਾਂ ਉਹ ਬਹੁਤ ਬਦਕਿਸਮਤੀ ਵਾਲੀ ਗੱਲ ਹੈ।"
ਪੀਐੱਮ ਮੋਦੀ ਦੇ ਸਮਰਥਕ ਵੀ ਸੜਕਾਂ 'ਤੇ ਉਤਰ ਆਏ ਹਨ।
ਅਦਪਾ ਪ੍ਰਸਾਦ ਦਾ ਕਹਿਣਾ ਹੈ, "ਇੱਕ ਅਫ਼ਵਾਹ ਫੈਲਾਈ ਗਈ ਹੈ ਕਿ ਮੁਸਲਮਾਨਾਂ ਨੂੰ ਭਾਰਤ ਤੋਂ ਬਾਹਰ ਕੱਢ ਦਿੱਤਾ ਗਿਆ ਹੈ, ਇਹ ਸੋਚੀ-ਸਮਝੀ ਸਾਜਿਸ਼ ਹੈ ਅਤੇ ਭਾਰਤ ਨੂੰ ਬਦਨਾਮ ਕੀਤਾ ਜਾ ਰਿਹਾ ਹੈ।"
ਉਨ੍ਹਾਂ ਨੇ ਵੰਡ ਨੂੰ ਸੰਗਠਿਤ ਦੱਸਿਆ।
ਇਲੀਆਸ ਮੁਹੰਮਦ ਕਹਿੰਦੇ ਹਨ ਕਿ ਭਾਈਚਾਰੇ ਵਿੱਚ ਵੰਡ ਸਪੱਸ਼ਟ ਤੌਰ 'ਤੇ ਦੇਖੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ, "ਮੈਂ 2011 ਤੋਂ ਸ਼ਾਰਲੌਟ ਵਿੱਚ ਰਿਹਾ ਹਾਂ ਅਤੇ ਭਾਰਤੀ ਭਾਈਚਾਰੇ ਵਜੋਂ ਇਕੱਠੇ ਰਹੇ ਸੀ। ਸਾਡੇ ਵਿਚਕਾਰ ਮਤਭੇਦ ਸਨ ਪਰ ਮੌਜੂਦਾ ਹਾਲਾਤ ਨੇ ਸਾਡੇ ਸਬੰਧਾਂ ਵਿੱਚ ਵੰਡੀਆਂ ਪਾ ਦਿੱਤੀਆਂ ਹਨ।
ਇਲੀਆਸ ਨੇ ਦੱਸਿਆ ਕਿ ਉਸ ਦਾ ਹਿੰਦੂ ਭਾਈਚਾਰਾ ਮੋਦੀ ਅਤੇ ਸੀਏਏ ਦਾ ਸਮਰਥਨ ਕਰਦੇ ਹਨ।
ਇੱਕ ਭਾਰਤੀ ਮੁਸਲਮਾਨ ਅਮਰੀਕੀ ਨੇ ਕਿਹਾ ਕਿ ਸਿਆਸਤ ਸਰਪ੍ਰਸਤਾਂ ਨੇ ਖੁੱਲ੍ਹੇਆਮ ਪੱਖਪਾਤ ਅਤੇ ਨਫ਼ਰਤ ਨੂੰ ਸਪੱਸ਼ਟ ਤੌਰ 'ਤੇ ਦਰਸਾਇਆ ਹੈ।
ਜਿਵੇਂ ਭਾਰਤ ਵਿੱਚ ਰਾਜਨੀਤੀ ਲੋਕਾਂ ਦਾ ਧਰੁਵੀਕਰਨ ਕਰਦੀ ਹੈ, ਕੀ ਉਹੀ ਰਾਜਨੀਤੀ ਭਾਰਤੀ ਅਮਰੀਕੀਆਂ ਦੀ ਪਛਾਣ ਨੂੰ ਪ੍ਰਭਾਵਿਤ ਕਰ ਰਹੀ ਹੈ?
'ਵੰਡੀ ਹੋਈ ਪਛਾਣ'
ਵਾਸ਼ਿੰਗਟਨ ਡੀਸੀ ਦੀ ਰਹਿਣ ਵਾਲੀ ਕਾਲਮਨਵੀਸ ਸੀਮਾ ਸਿਰੋਹੀ ਦਾ ਮੰਨਣਾ ਹੈ, "ਭਾਰਤੀ ਅਮਰੀਕੀਆਂ ਦੀ ਪਛਾਣ ਪਹਿਲਾਂ ਤੋਂ ਵੰਡੀ ਹੋਈ ਅਤੇ ਟੁੱਟੀ ਹੋਈ ਹੈ।
ਉਨ੍ਹਾਂ ਦਾ ਕਹਿਣਾ ਹੈ, "ਮੋਦੀ ਦੇ ਪੀਐੱਮ ਬਣਨ ਤੋ ਬਾਅਦ (ਭਾਰਤੀ) ਮੁਸਲਮਾਨ ਭਾਰਤੀ ਅਮਰੀਕੀ ਵੱਖ ਹੋ ਗਏ ਹਨ। ਉਹ ਖ਼ੁਦ ਨੂੰ ਭਾਰਤੀ ਸਮੂਹ ਵਿੱਚ ਸ਼ਾਮਿਲ ਨਹੀਂ ਕਰਦੇ ਹਨ।"
"ਉਹ ਕਸ਼ਮੀਰ ਵੱਲ ਦੇਖਦੇ ਹਨ ਕਿ ਪਿਛਲੇ ਛੇ ਸਾਲਾਂ ਵਿੱਚ ਭਾਰਤ ਵਿੱਚ ਮੁਸਲਮਾਨਾਂ ਨਾਲ ਕਿਵੇਂ ਦਾ ਰਵੱਈਆ ਅਪਣਾਇਆ ਜਾ ਰਿਹਾ ਹੈ। ਉਹ ਇਸ ਬਾਰੇ ਬਹੁਤ ਦੁਖੀ ਹਨ। ਉਹ ਸਮੂਹ ਤੋਂ ਬਾਹਰ ਹੋ ਗਏ ਹਨ। ਅਮਰੀਕੀ ਸਿੱਖ ਵੀ ਦੂਰ ਜਾ ਰਹੇ ਹਨ। ਇਸ ਮਰਦਮਸ਼ੁਮਾਰੀ ਤੋਂ ਉਨ੍ਹਾਂ ਨੂੰ ਵੱਖਰੇ ਤੌਰ 'ਤੇ ਗਿਣਿਆ ਜਾਵੇਗਾ। ਇਸ ਲਈ ਅਗਲੇ ਕੁਝ ਸਾਲਾਂ ਦੇ ਅੰਦਰ ਭਾਰਤੀ ਅਮਰੀਕੀ ਘੱਟ ਕੇ ਹਿੰਦੂ ਅਮੀਰਕੀ ਹੋ ਜਾਣਗੇ।"
2020 ਦੀ ਜਨਗਣਨਾ ਵਿੱਚ ਅਮਰੀਕੀ ਸਿੱਖ ਪਹਿਲੀ ਵਾਰ ਵੱਖਰੇ ਨਸਲੀ ਸਮੂਹ ਵਜੋਂ ਗਿਣੇ ਜਾਣਗੇ।
ਭਾਰਤੀ ਡਾਇਸਪੋਰਾ ਪਲੇਟਫਾਰਮ 'ਇੰਡਿਆਸਪੋਰਾ' ਦੇ ਸੰਸਥਾਪਕ ਐੱਮਆਰ ਰੰਗਾਸਵਾਮੀ ਨੇ ਅਜਿਹੇ ਕਿਸੇ ਵੀ ਬ੍ਰੇਕ-ਅਪ ਤੋਂ ਇਨਕਾਰ ਕੀਤਾ ਹੈ।
2020 ਦੀ ਜਨਗਣਨਾ ਵਿੱਚ ਅਮਰੀਕੀ ਸਿੱਖ ਪਹਿਲੀ ਵਾਰ ਵੱਖਰੇ ਨਸਲੀ ਸਮੂਹ ਵਜੋਂ ਗਿਣੇ ਜਾਣਗੇ
"ਮੈਂ ਹਰ ਸਮੇਂ ਭਾਰਤੀਆਂ ਨੂੰ ਮਿਲਦਾ ਹਾਂ। ਕੋਈ ਨਹੀਂ ਕਹਿ ਰਿਹਾ ਕਿ ਮੈਂ ਅਮਰੀਕੀ ਸਿੱਖ ਹਾਂ, ਮੈਂ ਅਮਰੀਕੀ ਹਿੰਦੂ, ਅਮਰੀਕੀ ਮੁਸਲਿਮ ਹਾਂ।"
ਅਦਪਾ ਪ੍ਰਸਾਦ ਦਾ ਕਹਿਣਾ ਹੈ ਕਿ ਵਿਚਾਰਕ ਮਤਭੇਦ ਦਾ ਸੰਪੂਰਨ ਅਮਰੀਕੀ ਪਛਾਣ 'ਤੇ ਅਸਰ ਨਹੀਂ ਪਏਗਾ।
ਪਰ ਐਮਹੈਰਸਟ ਕਾਲਜ ਦੇ ਪ੍ਰੋਫੈੱਸਰ ਪਵਨ ਢੀਂਗਰਾ ਅਨੁਸਾਰ, ਭਾਰਤੀ ਅਮਰੀਕੀਆਂ ਵਿੱਚ ਤਰੇੜ ਹਮੇਸ਼ਾ ਹੀ ਰਹੀ ਹੈ।
ਭਾਰਤੀ-ਅਮਰੀਕੀ ਹੋਟਲ ਮਾਲਕਾਂ ਬਾਰੇ ਕਿਤਾਬ ਲਿਖਣ ਵਾਲੇ ਪਵਨ ਢੀਂਗਰਾ ਨੇ ਕਿਹਾ, "9/11 ਤੋਂ ਬਾਅਦ ਦੱਖਣੀ ਏਸ਼ੀਆਈਆਂ ਸਮੇਤ ਅਮਰੀਕਾ ਵਿੱਚ ਬਹੁਤ ਸਾਰੇ ਘਰੇਲੂ ਹਮਲੇ ਹੋਏ ਅਤੇ ਮੁਸਲਮਾਨਾਂ ਦਾ ਮਖੌਲ ਉਡਾਉਣ ਦੀਆਂ ਘਟਨਾਵਾਂ ਵਾਪਰੀਆਂ। ਭਾਰਤੀ ਅਮਰੀਕੀ ਹਿੰਦੂ ਹਮੇਸ਼ਾਂ ਉਨ੍ਹਾਂ ਦੇ ਬਚਾਅ ਵਿੱਚ ਨਹੀਂ ਆਏ ਅਤੇ ਨਾ ਹੀ ਦਾਅਵਾ ਕੀਤਾ ਕਿ ਸਾਨੂੰ ਸਾਰਿਆਂ ਨੂੰ ਇੱਕ-ਦੂਜੇ ਲਈ ਇਕੱਠੇ ਹੋਣਾ ਚਾਹੀਦਾ ਹੈ। ਇਸ ਦੀ ਥਾਂ ਉਨ੍ਹਾਂ ਨੇ ਕਿਹਾ, 'ਸਾਨੂੰ ਨਾ ਦੇਖੋ, ਅਸੀਂ ਹਿੰਦੂ ਹਾਂ, ਅਸੀਂ' ਮਾੜੇ ਮੁੰਡੇ' ਨਹੀਂ ਹਾਂ।"
ਇਹ ਵੀ ਪੜ੍ਹੋ:
"1980 ਵਿਆਂ ਵਿੱਚ ਜਦੋਂ ਨਿਊ ਜਰਸੀ ਦੇ ਨਿਊ ਯਾਰਕ ਸ਼ਹਿਰ ਵਿੱਚ ਹਿੰਦੂਆਂ ਉੱਤੇ 'ਡੌਟਬਸਟਰਜ਼' ਵਲੋਂ ਹਮਲਾ ਹੋਇਆ ਸੀ ਤਾਂ ਖੇਤਰ ਦੇ ਸਾਰੇ ਭਾਰਤੀਆਂ ਵਲੋਂ ਇੱਕਜੁਟ ਹੋ ਕੇ ਮਜ਼ਬੂਤ ਬਚਾਅ ਨਹੀਂ ਕੀਤਾ ਗਿਆ। ਇਸ ਲਈ ਇਹ ਤਣਾਅ ਤਾਂ ਮੌਜੂਦ ਹਨ।"
'ਡੌਟ' ਬਿੰਦੀ ਦਾ ਸੰਕੇਤ ਸੀ ਜੋ ਹਿੰਦੂ ਔਰਤਾਂ ਲਗਾਉਂਦੀਆਂ ਸਨ। ਹਿੰਦੂ ਔਰਤਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਗਿਰੋਹ ਨੂੰ 'ਡੌਟ ਬਸਟਰਸ' ਕਿਹਾ ਜਾਂਦਾ ਸੀ।
'ਵੰਡ ਦੀ ਸ਼ੁਰੂਆਤ'
ਰਾਸ਼ਿਦ ਅਹਿਮਦ 1982 ਵਿੱਚ 'ਏਅਰਲਾਈਨ-ਸਬੰਧੀ ਸਿਖਲਾਈ' ਲਈ ਅਮਰੀਕਾ ਪਹੁੰਚੇ ਸਨ।
ਉਨ੍ਹਾਂ ਨੇ ਇੰਡੀਅਨ ਅਮੈਰੀਕਨ ਮੁਸਲਿਮ ਕੌਂਸਲ (ਆਈਏਐੱਮਸੀ) ਦੀ ਸਹਿ-ਸਥਾਪਨਾ ਕੀਤੀ। ਉਨ੍ਹਾਂ ਨੇ ਸਾਲ 2002 ਵਿੱਚ ਗੁਜਰਾਤ ਦੰਗਿਆਂ ਤੋਂ ਕੁਝ ਹੀ ਮਹੀਨਿਆਂ ਬਾਅਦ, ਜਿਸ ਵਿੱਚ 1000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਜ਼ਿਆਦਾਤਰ ਮੁਸਲਮਾਨ ਮਾਰੇ ਗਏ ਸਨ, ਇਸ ਸੰਸਥਾ ਦੀ ਸਥਾਪਨਾ ਕੀਤੀ ਸੀ।
ਆਈਏਐੱਮਸੀ ਅਤੇ ਹਿੰਦੂ ਫਾਰ ਹਿਊਮਨ ਰਾਈਟਸ, ਗਲੋਬਲ ਇੰਡੀਅਨ ਪ੍ਰੋਗੈਸਿਵ ਅਲਾਇੰਸ ਅਤੇ ਹੋਰਨਾਂ ਸੰਸਥਾਵਾਂ ਨੇ ਪੁਲਿਸ ਹਿੰਸਾ ਅਤੇ ਘੱਟ-ਗਿਣਤੀਆਂ ਦੇ ਅਧਿਕਾਰਾਂ ਲਈ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਵਿਰੁੱਧ ਮੁਹਿੰਮਾਂ ਦੀ ਅਗਵਾਈ ਕੀਤੀ ਹੈ।
ਰਸ਼ੀਦ ਅਹਿਮਦ ਨੇ ਮੈਨੂੰ ਸ਼ਿਕਾਗੋ ਤੋਂ ਦੱਸਿਆ, "ਵੰਡ ਦੀ ਸ਼ੁਰੂਆਤ ਬਾਬਰੀ ਮਸਜਿਦ ਢਾਹੁਣ ਨਾਲ ਹੋਈ। ਇਸ ਨੇ ਪਾੜਾ ਪਾ ਦਿੱਤਾ। ਇਸ ਨੇ ਭਾਰਤੀ ਅਮਰੀਕੀ ਭਾਈਚਾਰੇ ਨੂੰ ਵੰਡ ਦਿੱਤਾ। ਕੁਝ ਲੋਕ ਪੱਖ ਵਿੱਚ ਸਨ, ਕੁਝ ਹਮਦਰਦ ਸਨ, ਕੁਝ ਚੁੱਪ ਸਨ।"
1992 ਵਿੱਚ ਬਾਬਰੀ ਮਸਜਿਦ ਢਾਹੁਣ ਤੋਂ ਬਾਅਦ ਦੰਗੇ ਹੋਏ ਜਿਸ ਵਿੱਚ ਸੈਂਕੜੇ ਲੋਕ ਮਾਰੇ ਗਏ ਅਤੇ ਮੁੰਬਈ ਵਿੱਚ ਬੰਬ ਧਮਾਕੇ ਹੋਏ।
ਅਹਿਮਦ ਜੋ ਹੈਦਰਾਬਾਦ ਦੇ ਰਹਿਣ ਵਾਲੇ ਹਨ, ਨੇ ਕਿਹਾ, "ਭਾਰਤੀ ਅਮਰੀਕੀ ਮੁਸਲਮਾਨਾਂ ਨੇ ਕਦੇ ਆਪਣਾ ਮੰਚ ਬਣਾਉਣ ਬਾਰੇ ਨਹੀਂ ਸੋਚਿਆ। ਇਸ ਨੂੰ (ਢਹਿ-ਢੇਰੀ ਕਰਨ) ਇੱਕ ਭਾਰਤੀ ਮਾਮਲੇ ਵਜੋਂ ਵੇਖਿਆ ਜਾਂਦਾ ਸੀ। ਇਹ ਸਮਝਿਆ ਗਿਆ ਕਿ ਇਹ ਬੇਇਨਸਾਫ਼ੀ ਸੀ, ਇਹ ਭਾਰਤੀ ਸੰਸਕ੍ਰਿਤੀ ਦੇ ਖਿਲਾਫ਼ ਸੀ ਪਰ ਇਸ ਦੇ ਹੱਲ ਦੀ ਉਮੀਦ ਸੀ… ਪਰ ਜਦੋਂ ਗੁਜਰਾਤ ਕਤਲੇਆਮ ਹੋਇਆ ਉਦੋਂ ਭਾਰਤੀ ਅਮਰੀਕੀ ਮੁਸਲਮਾਨਾਂ ਦਾ ਇੱਕ ਹਿੱਸਾ ਕਹਿਣ ਲੱਗਾ ਕਿ ਕੁਝ ਕਰਨ ਦੀ ਲੋੜ ਹੈ।"
"1992 ਵਿੱਚ ਭਾਰਤੀ ਅਮਰੀਕੀ ਮੁਸਲਿਮ ਭਾਈਚਾਰੇ ਦਾ ਭਾਰਤੀ ਸਮਾਜ, ਸੰਸਥਾਵਾਂ ਅਤੇ ਭਾਰਤੀ ਸਭਿਆਚਾਰ ਵਿੱਚ ਬਹੁਤ ਵਿਸ਼ਵਾਸ ਸੀ। ਘਟਨਾ ਨੂੰ ਇੱਕ ਵਿਗਾੜ ਵਜੋਂ ਦੇਖਿਆ ਗਿਆ ਜਿਸ ਨੂੰ ਬਦਲ ਦਿੱਤਾ ਜਾਵੇਗਾ। ਮਾਮਲਾ ਅਦਾਲਤ ਵਿੱਚ ਸੀ। ਨਿਆਂ ਕੀਤਾ ਜਾਏਗਾ... 2002 ਦੇ ਦੰਗਿਆਂ ਨੇ ਉਸ ਵਿਸ਼ਵਾਸ ਨੂੰ ਢਾਹ ਲਾਈ।"
ਦੰਗਿਆਂ ਨੇ ਬਹੁਤ ਸਾਰੇ ਗੁਜਰਾਤੀ ਪਰਿਵਾਰਾਂ ਨੂੰ ਪ੍ਰਭਾਵਿਤ ਕੀਤਾ ਜੋ ਕਿ ਅਮਰੀਕਾ ਵਿੱਚ ਵਸੇ ਹੋਏ ਸਨ ਅਤੇ ਉਨ੍ਹਾਂ ਨੇ ਆਪਣੇ ਦੋਸਤਾਂ ਅਤੇ ਪਰਿਵਾਰਾਂ ਨੂੰ ਭਿਆਨਕ ਘਟਨਾਵਾਂ ਬਾਰੇ ਦੱਸਿਆ।
ਅਮਰੀਕਾ ਵਿੱਚ 'ਐਸੋਸੀਏਸ਼ਨ ਆਫ਼ ਇੰਡੀਅਨ ਮੁਸਲਿਮਜ਼' ਦੇ ਕਲੀਮ ਕਾਵਾਜਾ ਨੇ ਕਿਹਾ ਕਿ ਸਾਲ 2002 ਦੇ ਦੰਗਿਆਂ ਤੋਂ ਬਾਅਦ ਤਣਾਅ ਘੱਟ ਗਿਆ ਅਤੇ ਕੁਝ ਸਾਲਾਂ ਬਾਅਦ ਅਲੋਪ ਹੋ ਗਿਆ ਪਰ ਪਿਛਲੇ ਪੰਜ ਸਾਲਾਂ ਵਿੱਚ ਇਹ ਮੁੜ ਉਭਰਿਆ ਹੈ।
ਕਾਨਪੁਰ ਦੇ ਰਹਿਣ ਵਾਲੇ ਤੇ ਆਈਆਈਟੀ ਖੜਗਪੁਰ ਵਿੱਚ ਪੜ੍ਹੇ ਕਵਾਜਾ ਕਹਿੰਦੇ ਹਨ, "ਯੂਪੀ ਵਿੱਚ ਕੀ ਹੋ ਰਿਹਾ ਹੈ, ਦਿੱਲੀ ਵਿੱਚ ਪੁਲਿਸ ਦੀ ਕਾਰਵਾਈ, ਇਹ ਸਭ ਨੂੰ ਪਰੇਸ਼ਾਨ ਕਰਦੀ ਹੈ। ਮੇਰੇ ਦੇਸ ਵਿੱਚ ਕੀ ਹੋ ਰਿਹਾ ਹੈ? ਮੇਰੇ ਸ਼ਹਿਰ ਵਿੱਚ ਕੀ ਹੋ ਰਿਹਾ ਹੈ? ਲਖਨਊ, ਕਾਨਪੁਰ ਅਤੇ ਹੋਰਨਾਂ ਸ਼ਹਿਰਾਂ ਵਿੱਚ ਕੀ ਹੋ ਰਿਹਾ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀਨ'ਤੇ ਇੰਝ ਦੇਖੋ:
https://www.youtube.com/watch?v=xWw19z7Edrs&t=1s
ਕਵਾਜਾ ਦਾ ਕਹਿਣਾ ਹੈ ਕਿ "ਹਿੰਦੂਤਵ ਦੇ ਪ੍ਰਭਾਵ ਅਧੀਨ" ਕੰਮ ਕਰਨ ਵਾਲੇ ਭਾਰਤੀ ਅਮਰੀਕੀ ਸੰਗਠਨਾਂ ਵਿੱਚ ਤਣਾਅ ਜ਼ਰੂਰ ਹੁੰਦਾ ਹੈ।
ਕਵਾਜਾ ਕਹਿੰਦੇ ਹਨ, "ਬਹੁਤ ਸਾਰੇ ਮੁਸਲਮਾਨ ਲੋਕ ਕੁਝ ਭਾਈਚਾਰਕ ਸਮਾਗਮਾਂ ਵਿੱਚ ਜਾਣ ਵਿੱਚ ਸਹਿਜ ਮਹਿਸੂਸ ਨਹੀਂ ਕਰਦੇ।"
"ਜਾਂ ਤਾਂ ਉਹ ਬਿਲਕੁਲ ਨਹੀਂ ਜਾਂਦੇ ਅਤੇ ਜੇ ਉਹ ਇੱਕ ਵਾਰ ਚਲੇ ਵੀ ਜਾਂਦੇ ਹਨ ਤਾਂ ਉੱਥੇ ਦੁਬਾਰਾ ਨਹੀਂ ਜਾਣਗੇ। ਇਹ ਨਿਰਾਸ਼ ਕਰਨ ਵਾਲਾ ਹੈ।"
"ਭਾਰਤੀ ਅਮਰੀਕੀ ਪਛਾਣ ਬਹੁਤ ਮਜ਼ਬੂਤ ਹੈ ਅਤੇ ਭਾਰਤੀ ਮੁਸਲਮਾਨ ਉਸ ਵਿੱਚੋਂ 20 ਫੀਸਦ ਤੋਂ ਵੱਧ ਨਹੀਂ ਹਨ। ਪਰ ਮੈਂ ਪਿਛਲੇ ਕੁਝ ਸਾਲਾਂ ਵਿੱਚ ਦੇਖਿਆ ਹੈ ਕਿ ਇਹ ਹੁਣ ਭਾਰਤੀ ਅਮਰੀਕੀ ਹਿੰਦੂਆਂ, ਭਾਰਤੀ ਅਮਰੀਕੀ ਮੁਸਲਮਾਨਾਂ ਵਿੱਚ ਵੰਡਿਆ ਜਾ ਰਿਹਾ ਹੈ।"
ਪਵਨ ਢੀਂਗਰਾ ਕਹਿੰਦੇ ਹਨ,"ਭਾਜਪਾ ਨੇ ਇਹ ਵੰਡ ਅਮਰੀਕਾ ਵਿੱਚ ਨਹੀਂ ਕੀਤੀ। ਪਰ ਇਸ ਨੇ ਪੱਕੇ ਤੌਰ 'ਤੇ ਅਜਿਹੀਆਂ ਵੰਡਾਂ ਨੂੰ ਵਧੇਰੇ ਸਪਸ਼ਟ ਕਰਨ ਦਾ ਲਾਇਸੈਂਸ ਦਿੱਤਾ ਹੈ।"
ਭਾਰਤੀ ਅਮਰੀਕੀ ਸਿੱਖ ਹੋਰਨਾਂ ਭਾਰਤੀਆਂ ਨਾਲੋਂ ਵੱਖਰੇ ਹਨ?
ਰਵਾਇਤੀ ਤੌਰ 'ਤੇ ਸਿੱਖਾਂ ਨੂੰ ਏਸ਼ੀਆਈ ਭਾਰਤੀ ਵਰਗ ਵਿੱਚ ਰੱਖਿਆ ਗਿਆ ਸੀ।
ਸਾਲਾਂ ਤੋਂ ਮੁਹਿੰਮ ਚਲਾਉਣ ਵਾਲੇ ਕਾਰਕੁਨਾਂ ਨੇ ਸਿੱਖਾਂ ਨੂੰ ਵੱਖਰੀ ਪਛਾਣ ਦਿਵਾਉਣ ਲਈ 11 ਸਤੰਬਰ, 2001 ਤੋਂ ਅਮਰੀਕੀ ਸਿੱਖਾਂ 'ਤੇ ਵੱਧ ਰਹੇ ਨਸਲੀ ਹਮਲਿਆਂ ਦਾ ਹਵਾਲਾ ਦਿੱਤਾ।
ਹੁਣ ਉਨ੍ਹਾਂ ਨੂੰ 2020 ਦੀ ਮਰਦਮਸ਼ੁਮਾਰੀ ਵਿੱਚ ਇੱਕ ਵੱਖਰੇ ਨਸਲੀ ਸਮੂਹ ਵਜੋਂ ਗਿਣਿਆ ਜਾਵੇਗਾ।
ਇਸ ਨਾਲ ਚਿੰਤਾਵਾਂ ਹੋਰ ਵੱਧ ਗਈਆਂ ਹਨ ਕਿਉਂਕਿ ਇਸ ਨਾਲ ਸਿੱਖ ਭਾਈਚਾਰੇ ਦੇ ਇੱਕ ਹਿੱਸੇ ਵਿੱਚ ਸਿੱਖ ਵੱਖਵਾਦੀ ਸੋਚ ਨੂੰ ਹੁਲਾਰਾ ਮਿਲ ਸਕਦਾ ਹੈ।
ਯੂਨਾਈਟਿਡ ਸਿੱਖਸ ਸੰਸਥਾ ਦੀ ਵੈਂਡਾ ਸੈਂਚੇਜ਼ ਡੇਅ ਮੁਤਾਬਕ, "ਸਿੱਖਾਂ ਨੂੰ ਇੱਕ ਵੱਖਰੇ ਸਮੂਹ ਵਜੋਂ ਗਿਣੇ ਜਾਣ ਨਾਲ ਵੱਡੇ ਪੱਧਰ 'ਤੇ ਭਾਰਤੀ ਭਾਈਚਾਰੇ ਨੂੰ ਵੱਖ ਨਹੀਂ ਕਰੇਗਾ ਅਤੇ ਇਸ ਦਾ ਸਿੱਧੇ ਤੌਰ 'ਤੇ ਭਾਰਤ ਦੇ ਸਿਆਸੀ ਮੁੱਦਿਆਂ 'ਤੇ ਕੋਈ ਅਸਰ ਨਹੀਂ ਪਏਗਾ।"
"ਜੇ ਕੋਈ ਉਨ੍ਹਾਂ ਨੂੰ ਸਿੱਖ ਲਿੱਖ ਦਿੰਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਖੁਦ ਨੂੰ ਭਾਰਤੀ ਹੋਣ ਤੋਂ ਵੱਖ ਕਰ ਰਹੇ ਹਨ, ਜੋ ਉਨ੍ਹਾਂ ਦਾ ਮੂਲ ਹੈ।"
ਪੰਜਾਬ ਫਾਊਂਡੇਸ਼ਨ ਦੇ ਚੇਅਰਮੈਨ ਸੁੱਖੀ ਚਾਹਲ ਦਾ ਤਰਕ ਹੈ, "ਸਿੱਖ ਸੰਗਠਨਾਂ ਨੂੰ 'ਪੰਜਾਬੀ' ਭਾਸ਼ਾ ਲਈ ਵੱਖਰੀ ਕੋਡਿੰਗ ਦੀ ਵਕਾਲਤ ਕਰਨੀ ਚਾਹੀਦੀ ਸੀ, ਨਾ ਕਿ ਸਿੱਖਾਂ ਦੀ ਵੱਖ ਨਸਲੀ ਸਮੂਹ ਵਜੋਂ।
ਸਮਾਜਿਕ ਵੰਡਾਂ ਦੇ ਸਿਆਸੀ ਪ੍ਰਭਾਵ
ਬਾਈਡਨ ਅਤੇ ਟਰੰਪ ਦੋਵਾਂ ਨੇ ਹੀ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਨੂੰ ਲੁਭਾਉਣ ਲਈ ਮੁਹਿੰਮਾਂ ਸ਼ੁਰੂ ਕੀਤੀਆਂ ਹਨ। ਭਾਰਤੀ ਅਮਰੀਕੀ ਭਾਈਚਾਰੇ ਲਈ ਸੰਦੇਸ਼ ਹਨ।
ਪਵਨ ਢੀਂਗਰਾ ਕਹਿੰਦੇ ਹਨ, "ਮੈਂ ਇਸ ਤੋਂ ਜ਼ਿਆਦਾ ਚਿੰਤਤ ਨਹੀਂ ਹਾਂ ਕਿ ਇਸ ਤਰ੍ਹਾਂ ਦੀ 'ਮਾਈਕਰੋ ਟਾਰਗੈਟ' ਭਾਰਤੀ-ਅਮਰੀਕੀ ਪਛਾਣ ਜਾਂ ਏਕਤਾ ਜਾਂ ਰਿਸ਼ਤਿਆਂ ਨੂੰ ਭੰਗ ਕਰਨ ਜਾ ਰਿਹਾ ਹੈ।
ਭਾਰਤੀ ਪਰਵਾਸੀਆਂ ਦੇ ਪਲੇਟਫਾਰਮ 'ਇੰਡੀਆਸਪੋਰਾ' ਵੱਲੋਂ 260 ਭਾਰਤੀ ਅਮਰੀਕੀਆਂ ਦੇ ਤਾਜ਼ਾ ਸਰਵੇਖਣ ਦੇ ਨਤੀਜੇ ਵਿੱਚ ਕਿਹਾ ਗਿਆ ਹੈ ਕਿ ਇਸ ਸਮੇਂ 65 ਫੀਸਦ ਅਮਰੀਕੀ ਉਪ ਰਾਸ਼ਟਰਪਤੀ ਬਾਈਡਨ ਦੇ ਹੱਕ ਵਿੱਚ ਹਨ ਅਤੇ 28 ਫੀਸਦ ਰਾਸ਼ਟਰਪਤੀ ਟਰੰਪ ਦੇ ਹੱਕ ਵਿੱਚ ਹਨ।
ਟਰੰਪ ਵਿਕਟਰੀ ਇੰਡੀਅਨ ਅਮੈਰੀਕਨ ਫਾਈਨੈਂਸ ਕਮੇਟੀ ਦੀ ਸਹਿ-ਚੇਅਰਪਰਸਨ ਅਲ ਮੈਸਨ ਦਾ ਮੰਨਣਾ ਹੈ ਕਿ ਟਰੰਪ ਪ੍ਰਤੀ ਬੋਲਬਾਲਾ 50 ਫੀਸਦ ਹੋ ਸਕਦਾ ਹੈ।
ਜੇ ਇਹ ਸਹੀ ਹੈ ਤਾਂ ਇਹ ਡੈਮੋਕਰੇਟਸ ਤੋਂ ਲੈਕੇ ਜਾਣ ਦਾ ਇੱਕ ਵੱਡਾ ਸਵਿੰਗ ਹੋਵੇਗਾ।
ਓਐੱਫ਼ਬੀਜੇਪੀ-ਯੂਐੱਸਏ ਦੇ ਅਦਾਪਾ ਪ੍ਰਸਾਦ ਇਸ ਨੂੰ ਇੱਕ ਚੰਗਾ ਸੰਕੇਤ ਕਹਿੰਦੇ ਹਨ "ਕਿਉਂਕਿ ਕਿਸੇ ਵੀ ਭਾਈਚਾਰੇ ਨੂੰ ਕਿਸੇ ਇੱਕ ਧਿਰ ਦਾ ਪੱਖ ਨਹੀਂ ਲੈਣਾ ਚਾਹੀਦਾ।"
ਟਰੰਪ ਪ੍ਰਤੀ ਜਾਣ ਦਾ ਕਾਰਨ ਪ੍ਰਮਿਲਾ ਜੈਪਾਲ ਵਰਗੇ ਡੈਮੋਕਰੇਟਜ਼ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਸ਼ਮੀਰ ਅਤੇ ਐੱਨਆਰਸੀ 'ਤੇ ਕਾਰਵਾਈ ਦੀ ਆਲੋਚਨਾ ਕਰਨਾ ਮੰਨਿਆ ਜਾ ਰਿਹਾ ਹੈ।
ਪਵਨ ਢੀਂਗਰਾ ਪੁੱਛਦੇ ਹਨ,"ਮੇਰਾ ਸਵਾਲ ਇਹ ਹੈ ਕਿ ਕਿਉਂ? ਤੁਸੀਂ ਉਸ ਵਿਅਕਤੀ ਨੂੰ ਵੋਟ ਕਿਉਂ ਦੇਣਾ ਚਾਹੋਗੇ ਜਿਸਨੇ ਕਈ ਤਰ੍ਹਾਂ ਦੇ ਲੋਕਾਂ ਵਿਰੁੱਧ ਪੱਖਪਾਤ ਦੇ ਆਸਪਾਸ ਇੱਕ ਸਾਰਥਕ ਮੰਚ ਬਣਾਇਆ ਹੋਵੇ। ਕੀ ਇਹ ਇਸ ਲਈ ਹੈ ਕਿਉਂਕਿ ਤੁਸੀਂ ਉਨ੍ਹਾਂ ਪੱਖਪਾਤ ਨਾਲ ਸਹਿਮਤ ਹੋ? ਕੀ ਇਹ ਆਰਥਿਕ ਯੋਜਨਾ ਕਾਰਨ ਹੈ? ਕੀ ਇਹ ਇਸ ਲਈ ਹੈ ਕਿਉਂਕਿ ਤੁਸੀਂ ਕੁਝ ਸਮੂਹਾਂ ਦੀਆਂ ਨਰਾਜ਼ਗੀਆਂ ਨਾਲ ਸਾਂਝ ਰੱਖਦੇ ਹੋ। ਇਸ ਕਾਰਨ ਮੈਨੂੰ ਚਿੰਤਾ ਹੁੰਦੀ ਹੈ।"
ਆਲੋਚਕਾਂ ਨੇ ਟਰੰਪ ਨੂੰ ਇੱਕ 'ਨਸਲਵਾਦੀ' ਅਤੇ 'ਜ਼ੈਨੋਫੋਬਿਕ'(ਕਿਸੇ ਹੋਰ ਦੇਸ ਦੇ ਨਾਗਰਿਕਾਂ ਨੂੰ ਨਾਪਸੰਦ ਕਰਨਾ ) ਕਿਹਾ ਹੈ। ਉਨ੍ਹਾਂ ਦੇ ਕੁਝ ਮੁਸਲਿਮ ਬਹੁਗਿਣਤੀ ਦੇਸਾਂ ਦੇ ਨਾਗਰਿਕਾਂ ਲਈ ਅਮਰੀਕੀ ਸਰਹੱਦਾਂ ਨੂੰ ਬੰਦ ਕਰਨ ਦੇ ਕਦਮਾਂ ਦੀ ਤਿੱਖੀ ਆਲੋਚਨਾ ਹੋਈ ਹੈ।
ਪਰ ਹਾਊਡੀ ਮੋਦੀ ਸਮਾਗਮ ਅਤੇ ਰਾਸ਼ਟਰਪਤੀ ਟਰੰਪ ਦੇ ਭਾਰਤ ਦੌਰੇ ਨੇ ਕਈ ਭਾਰਤੀ ਅਮਰੀਕੀਆਂ, ਖ਼ਾਸਕਰ ਹਿੰਦੂਆਂ ਨੂੰ ਯਕੀਨ ਦਿਵਾਇਆ ਹੈ ਕਿ ਰਾਸ਼ਟਰਪਤੀ ਟਰੰਪ 'ਭਾਰਤ ਪੱਖੀ' ਹਨ।
ਟਰੰਪ ਵਿਕਟਰੀ ਇੰਡੀਅਨ ਅਮੈਰੀਕਨ ਫਾਈਨੈਂਸ ਕਮੇਟੀ ਦੇ ਸਹਿ-ਚੇਅਰਪਰਸਨ ਅਲ ਮੈਸਨ ਮੁਤਾਬਕ, "2019 ਵਿੱਚ ਜਦੋਂ ਵਿਸ਼ਵ ਕਸ਼ਮੀਰ ਮੁੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਦੇ ਵਿਰੁੱਧ ਸੀ - ਜੋ ਕਿ ਦੁਨੀਆਂ ਦਾ ਭੱਖਦਾ ਮੁੱਦਾ ਸੀ, ਦੁਨੀਆਂ ਦੇ ਆਗੂ ਮੋਦੀ ਦੀ ਆਲੋਚਨਾ ਕਰ ਰਹੇ ਸਨ। ਮੋਦੀ ਦੀ ਆਪਣੀ ਵਿਰੋਧੀ ਪਾਰਟੀ ਉਨ੍ਹਾਂ ਦੇ ਖਿਲਾਫ਼ ਸੀ। ਸਿਰਫ਼ ਇੱਕ ਵਿਅਕਤੀ ਜਿਸ ਕੋਲ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਖੜ੍ਹੇ ਹੋਣ ਦੀ ਹਿੰਮਤ ਸੀ, ਉਹ ਸੀ ਟਰੰਪ।
"ਉਹ ਹਾਊਡੀ ਮੋਦੀ ਸਮਾਗਮ ਵਿੱਚ ਗਏ ਅਤੇ ਕਸ਼ਮੀਰ ਮੁੱਦੇ ਵਿੱਚ ਦਖ਼ਲ ਨਹੀਂ ਦਿੱਤਾ… ਕਦੇ ਵੀ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਹੀਂ ਦਿੱਤਾ। ਕਸ਼ਮੀਰ ਹਰੇਕ ਭਾਰਤੀ ਅਮਰੀਕੀ ਲਈ ਇੱਕ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ। ਟਰੰਪ ਲਈ ਭਾਰਤੀ-ਅਮਰੀਕੀਆਂ ਦੀ ਤਬਦੀਲੀ ਦਾ ਇੱਕ ਮੁੱਖ ਕਾਰਨ ਹੈ- ਕਸ਼ਮੀਰ ਮੁੱਦਾ। "
ਅਗਲੀ ਪੀੜ੍ਹੀ ਦੀ ਉਮੀਦ
ਓਐੱਫ਼ਬੀਜੇਪੀ-ਯੂਐੱਸਏ ਦੇ ਅਦਪਾ ਪ੍ਰਸਾਦ ਨੇ ਭਾਰਤੀ ਅਮਰੀਕੀ ਭਾਈਚਾਰੇ ਦੇ ਅੰਦਰ ਮਤਭੇਦਾਂ ਨੂੰ ਦੂਰ ਕਰਨ ਲਈ ਪਹੁੰਚ ਦਾ ਸਮਰਥਨ ਕਰਦੇ ਹਨ।
ਆਈਏਐੱਮਸੀ ਦੇ ਰਾਸ਼ਿਦ ਅਹਿਮਦ ਨੂੰ ਉਮੀਦ ਹੈ ਕਿ ਭਾਰਤੀ ਅਮਰੀਕੀਆਂ ਦੀ ਅਗਲੀ ਪੀੜ੍ਹੀ ਦੇ ਆਉਣ ਨਾਲ ਸਥਿਤੀ ਵਿੱਚ ਸੁਧਾਰ ਹੋਵੇਗਾ।
ਉਹ ਅੱਗੇ ਕਹਿੰਦੇ ਹਨ,"ਜਦੋਂ ਉਹ ਵੱਡੇ ਹੋਣਗੇ, ਉਨ੍ਹਾਂ ਦਾ ਵਿਸ਼ਵ ਦ੍ਰਿਸ਼ਟੀਕੋਣ ਹੋਵੇਗਾ। ਉਨ੍ਹਾਂ ਦੇ ਉਦਾਰਵਾਦੀ ਹੋਣ ਦੀ ਸੰਭਾਵਨਾ ਹੈ।"
ਇਹ ਵੀ ਪੜ੍ਹੋ:
ਇਹ ਕਿਹਾ ਜਾਂਦਾ ਹੈ ਕਿ ਭਾਰਤੀ ਅਮਰੀਕੀਆਂ ਦੀ ਦੂਜੀ ਪੀੜ੍ਹੀ ਡੈਮੋਕਰੇਟਸ ਦਾ ਪੱਖ ਪੂਰਦੀ ਹੈ ਅਤੇ ਇਹ ਉਹ ਲੋਕ ਹਨ ਜੋ ਆਪਣੇ ਮਾਪਿਆਂ ਦੇ ਸਿਆਸੀ ਵਿਚਾਰਾਂ ਨੂੰ ਚੁਣੌਤੀ ਦਿੰਦੇ ਹਨ।
'ਇੰਡੀਆਸਪੋਰਾ' ਦੇ ਸੰਸਥਾਪਕ ਐੱਮਆਰ ਰੰਗਾਸਵਾਮੀ ਕਹਿੰਦੇ ਹਨ,"ਪੁਰਾਣਾ ਭਾਈਚਾਰਾ ਟਰੰਪ ਦੀ ਗੱਲ ਸੁਣਨ ਲਈ ਵਧੇਰੇ ਤਿਆਰ ਹੈ ਕਿਉਂਕਿ ਉਹ ਭਾਰਤ ਵਿੱਚ ਪੈਦਾ ਹੋਏ ਸਨ। ਇਸ ਲਈ ਭਾਰਤ ਅਤੇ ਅਮਰੀਕਾ ਬਾਰੇ ਟਰੰਪ ਦਾ ਸੰਦੇਸ਼ ਉਨ੍ਹਾਂ ਦੇ ਨਾਲ ਵਧੇਰੇ ਮੇਲ ਖਾਂਦਾ ਹੈ। ਨੌਜਵਾਨ ਭਾਈਚਾਰਾ ਅਮਰੀਕਾ ਦੇ ਮੁੱਦਿਆਂ ਨਾਲ ਵਧੇਰੇ ਜੁੜਿਆ ਹੋਇਆ ਹੈ।"
ਇਲੀਆਸ ਮੁਹੰਮਦ ਕਹਿੰਦੇ ਹਨ,"ਮੈਂ ਸ਼ਾਇਦ ਅਮਰੀਕਾ ਵਿੱਚ ਲੰਮੇ ਸਮੇਂ ਲਈ ਰਹਿ ਸਕਦਾ ਹਾਂ ਪਰ ਮੇਰੇ ਅੰਦਰ ਭਾਰਤੀਅਤਾ ਹੈ। ਮੇਰੀ ਮੌਤ ਤੱਕ ਮੇਰੇ ਆਪਣੇ ਲੋਕਾਂ ਲਈ ਪਿਆਰ ਕਦੇ ਨਹੀਂ ਮੁੱਕ ਸਕਦਾ।
ਇਹ ਵੀ ਪੜ੍ਹੋ
https://www.youtube.com/watch?v=F_Lvjkwq3BY
https://www.youtube.com/watch?v=Ps-uIHm1GSE
https://www.youtube.com/watch?v=rD_qtlZCU7U
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '3f62b1a5-2986-4487-9ea7-e7d1072ef977','assetType': 'STY','pageCounter': 'punjabi.international.story.54390781.page','title': 'ਅਮਰੀਕੀ ਚੋਣਾਂ 2020: ਮਰਦਮਸ਼ੁਮਾਰੀ ਵਿੱਚ ਸਿੱਖਾਂ ਦੀ ਵੱਖਰੀ ਪਛਾਣ ਨਾਲ ਕੀ ਅਸਰ ਪਵੇਗਾ','author': 'ਵਿਨੀਤ ਖਰੇ','published': '2020-10-03T02:27:34Z','updated': '2020-10-03T02:30:16Z'});s_bbcws('track','pageView');

ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਸ਼ਰਧਾਲੂਆਂ ਲਈ ਮੁੜ ਖੋਲ੍ਹਿਆ - 5 ਅਹਿਮ ਖ਼ਬਰਾਂ
NEXT STORY