ਕਾਂਗਰਸ ਆਗੂ ਰਾਹੁਲ ਗਾਂਧੀ ਦੀ 'ਖੇਤੀ ਬਚਾਓ' ਯਾਤਰਾ ਪੰਜਾਬ ਅਤੇ ਹਰਿਆਣਾ ਵਿੱਚ ਘੁੰਮਦੀ ਤੇ ਸੁਰਖੀਆਂ ਬਟੋਰਦੀ ਖ਼ਤਮ ਹੋ ਗਈ।
ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਦਾ ਵਿਰੋਧ ਕਰਨ ਅਤੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਇਹ ਯਾਤਰਾ ਕੀਤੀ ਗਈ।
ਲੋਕ ਸਭਾ ਮੈਂਬਰ ਰਾਹੁਲ ਗਾਂਧੀ ਦੀ ਇਸ 'ਖੇਤੀ ਬਚਾਓ' ਯਾਤਰਾ ਨੂੰ ਜਿੱਥੇ ਪੰਜਾਬ ਦੀ ਕੈਪਟਨ ਸਰਕਾਰ ਤੇ ਕਾਂਗਰਸ ਕਿਸਾਨਾਂ ਲਈ ਪਾਰਟੀ ਦੇ 'ਹਾਅ ਦੇ ਨਾਅਰੇ' ਵਜੋਂ ਖੇਤਰੀ ਤੇ ਕੌਮੀ ਪੱਧਰ ਉੱਤੇ ਪ੍ਰਚਾਰ ਰਹੀ ਹੈ, ਉੱਥੇ ਵਿਰੋਧੀ ਪਾਰਟੀਆਂ ਇਸ ਨੂੰ 'ਡਰਾਮਾ ਯਾਤਰਾ' ਤੇ ਸਿਆਸੀ ਜ਼ਮੀਨ ਤਲਾਸ਼ਣ ਦਾ ਢਕਵੰਜ ਦੱਸ ਰਹੀਆਂ ਹਨ।
ਇਹ ਵੀ ਪੜ੍ਹੋ
ਰਾਹੁਲ ਗਾਂਧੀ ਦੀ 'ਖੇਤੀ ਬਚਾਓ ਯਾਤਰਾ' ਨੇ ਮੀਡੀਆ ਤੇ ਸਿਆਸੀ ਹਲਕਿਆਂ ਦਾ ਧਿਆਨ ਖਿੱਚਿਆ ਅਤੇ ਚਰਚਾ ਛੇੜੀ ਹੈ।
ਯਾਤਰਾ ਦੌਰਾਨ ਤੇ ਬਾਅਦ ’ਚ ਜਿਹੋ ਜਿਹੇ ਸਵਾਲਾਂ ਉੱਤੇ ਚਰਚਾ ਚੱਲ ਰਹੀ ਹੈ, ਉਨ੍ਹਾਂ ਦੇ ਜਵਾਬ ਜਾਣਨ ਲਈ ਬੀਬੀਸੀ ਨੇ ਕੁਝ ਮੀਡੀਆ ਤੇ ਸਿਆਸੀ ਖੇਤਰ ਦੇ ਜਾਣਕਾਰਾਂ ਨਾਲ ਗੱਲਬਾਤ ਕੀਤੀ।
ਰਾਹੁਲ ਗਾਂਧੀ ਪੰਜਾਬ ਕਿਉਂ ਆਏ?
ਚੰਡੀਗੜ੍ਹ ਵਿਚਲੇ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਂਲਪਮੈਂਟ ਦੇ ਪ੍ਰੋਫੈਸਰ ਅਤੇ ਖੇਤੀ ਆਰਥਿਕਤਾ ਦੇ ਮਾਹਰ ਡਾਕਟਰ ਆਰਐੱਸ ਘੁੰਮਣ ਕਹਿੰਦੇ ਹਨ, ''ਜਦੋਂ ਮੁਲਕ ਦੀ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨਾਂ ਖੇਤੀ ਬਿੱਲਾਂ ਨੂੰ ਕਿਸਾਨ ਅਤੇ ਬਹੁਤ ਸਾਰੇ ਆਰਥਿਕ ਮਾਹਰ ਨੁਕਸਾਨਦਾਇਕ ਮੰਨ ਰਹੇ ਹਨ ਅਤੇ ਤਿੱਖਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਤਾਂ ਦੇਸ਼ ਪੱਧਰ ਉੱਤੇ ਮੁੱਖ ਵਿਰੋਧੀ ਪਾਰਟੀ ਹੋਣ ਕਾਰਨ ਇਹ ਉਨ੍ਹਾਂ ਦਾ ਰੋਲ ਬਣਦਾ ਹੈ।''
''ਪੰਜਾਬ ਅਤੇ ਹਰਿਆਣਾ ਕਿਸਾਨ ਅੰਦੋਲਨ ਦਾ ਕੇਂਦਰ ਬਣੇ ਹੋਏ ਹਨ, ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ ਅਤੇ ਇੱਥੋਂ ਉਹ ਆਪਣੀ ਗੱਲ ਜ਼ਿਆਦਾ ਬਿਹਤਰ ਤਰੀਕੇ ਨਾਲ ਰੱਖ ਸਕਦੇ ਸਨ।
ਕਿਸਾਨ ਅੰਦੋਲਨ ਦੇ ਸਮਰਥਕ ਮੁਲਾਜ਼ਮ ਆਗੂ ਗੁਵਿੰਦਰ ਸਿੰਘ ਸਸਕੌਰ ਕਹਿੰਦੇ ਹਨ, ''ਕਾਂਗਰਸ ਪੰਜਾਬ ਵਿੱਚ 2022 ਅਤੇ 2024 ਦੀਆਂ ਕੇਂਦਰੀ ਚੋਣਾਂ ਦੇ ਪ੍ਰਚਾਰ ਦਾ ਆਧਾਰ ਕਿਸਾਨ ਅੰਦੋਲਨ ਨੂੰ ਬਣਾਉਣ ਦੀ ਫਿਰਾਕ ਵਿੱਚ ਹੈ।''
''ਕਾਂਗਰਸ ਨੂੰ ਅਕਾਲੀ ਦਲ ਅਤੇ ਭਾਜਪਾ ਦੀ ਕਿਸਾਨਾਂ ਤੋਂ ਦੂਰੀ ਦਾ ਸਿਆਸੀ ਲਾਹਾ ਮਿਲਣ ਦੀ ਆਸ ਹੋ ਸਕਦੀ ਹੈ, ਇਸ ਆਸ ਨੂੰ ਬੂਰ ਪਵੇਗਾ ਜਾ ਨਹੀਂ ਇਹ ਸਭ ਸਮੇਂ ਦੇ ਗਰਭ ਵਿੱਚ ਹੈ।''
ਜਾਣਕਾਰ ਮੰਨਦੇ ਹਨ ਕਿ ਰਾਹੁਲ ਦੀ ਇਹ ਯਾਤਰਾ ਪੰਜਾਬ ਕਾਂਗਰਸ ਦੇ ਸੱਦੇ ਦੀ ਬਜਾਇ ਕੇਂਦਰ ਦੀ ਪਹਿਲ ਕਦਮੀ ਜ਼ਿਆਦਾ ਲੱਗਦੀ ਹੈ। ਅਸਲ ਵਿੱਚ ਪੰਜਾਬ ਦੀ ਸਰਕਾਰੀ ਮਸ਼ੀਨਰੀ ਦੀ ਮਦਦ ਨਾਲ ਕਾਂਗਰਸ ਖੁਦ ਨੂੰ ਦੇਸ਼ ਭਰ ਵਿੱਚ ਕਿਸਾਨਾਂ ਨਾਲ ਖੜ੍ਹਾ ਦਿਖਾਉਣਾ ਚਾਹੁੰਦੀ ਹੈ।
ਇਹ ਯਾਤਰਾ ਕਾਂਗਰਸ ਦਾ 2024 ਦੀਆਂ ਚੋਣਾਂ ਲਈ ਆਧਾਰ ਅਤੇ ਰਾਹੁਲ ਗਾਂਧੀ ਦੀ ਰੀਲਾਚਿੰਗ ਲਈ ਨੀਂਹ ਬਣ ਸਕਦੀ ਹੈ।
ਕੈਪਟਨ ਕਿੱਥੇ ਨਿਸ਼ਾਨਾ ਮਾਰ ਰਹੇ
ਕੋਰੋਨਾ ਦੇ ਡਰ ਕਾਰਨ ਖੁਦ ਨੂੰ ਆਪਣੇ ਫਾਰਮ ਹਾਊਸ ਤੱਕ ਕਈ ਮਹੀਨੇ ਮਹਿਦੂਦ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਟਰੈਕਟਰ ਰੈਲੀ ਲਈ ਅਚਾਨਕ ਤਿਆਰ ਕਿਵੇਂ ਹੋ ਗਏ।
ਸਿਆਸੀ ਵਿਸ਼ਲੇਸ਼ਕਾਂ ਮੁਤਾਬਕ ਪੰਜਾਬ ਵਿੱਚ ਆਪਣਾ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਅਕਾਲੀ ਦਲ ਅੰਦੋਲਨਕਾਰੀ ਕਿਸਾਨਾਂ ਦੇ ਨੇੜੇ ਨਹੀਂ ਜਾ ਸਕਿਆ ਤੇ ਭਾਰਤੀ ਜਨਤਾ ਪਾਰਟੀ ਖਿਲਾਫ਼ ਸਿੱਧੇ ਮੁਜ਼ਾਹਰੇ ਹੋ ਰਹੇ ਹਨ।
ਅਜਿਹੇ ਹਾਲਾਤ ਵਿੱਚ ਕੈਪਟਨ ਅਮਰਿੰਦਰ ਸਿੰਘ ਆਪਣੇ ਕਾਰਜਕਾਲ ਦੀਆਂ ਨਾਕਾਮੀਆਂ ਨੂੰ ਇਸ ਐਕਸ਼ਨ ਹੇਠ ਲੁਕਾਉਣਾ ਚਾਹੁੰਦੇ ਹਨ, ਇਹੀ ਨਹੀਂ ਉਹ ਕੇਂਦਰੀ ਸੱਤਾ ਵਿਰੋਧੀ ਰੁਖ ਨੂੰ ਹਵਾ ਦੇਕੇ ਪੰਜਾਬ ਵਿਚ ਲੜਾਈ ਮੋਦੀ ਬਨਾਮ ਕਿਸਾਨ ਬਣਾਉਣ ਦੀ ਕੋਸ਼ਿਸ਼ ਵਿੱਚ ਹਨ।
ਇਸਦੇ ਨਾਲ ਨਾਲ, ਉਨ੍ਹਾਂ ਰਹੀਸ਼ ਰਾਵਤ ਰਾਹੀ ਨਵਜੋਤ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਵਰਗੇ ਆਗੂਆਂ ਨੂੰ ਆਪਣੇ ਨਾਲ ਮੰਚ ਸਾਂਝਾ ਕਰਨ ਲਈ ਮਜਬੂਰ ਕਰਕੇ ਪੰਜਾਬ ਕਾਂਗਰਸ ਉੱਤੇ ਆਪਣਾ ਏਕਾਅਧਿਕਾਰ ਹੋਣ ਦਾ ਸੰਦੇਸ਼ ਦੇ ਦਿੱਤਾ ਹੈ।
ਨਵਜੋਤ ਸਿੰਘ ਸਿੱਧੂ ਲਈ ਵੱਡੀ ਜ਼ਿੰਮੇਵਾਰੀ ਤੇ ਪ੍ਰਤਾਪ ਬਾਜਵਾ ਦਾ ਮਤਭੇਦ ਭੁਲਾਉਣਾ ਸਭ ਕੁਝ ਕੈਪਟਨ ਦੀ ਕਮਾਂਡ ਅਗਾਂਹ ਲਈ ਪੱਕੀ ਹੋਣ ਨੂੰ ਹੀ ਦਰਸਾਉਂਦਾ ਹੈ।
ਸੀਨੀਅਰ ਪੱਤਰਕਾਰ ਹਮੀਰ ਸਿੰਘ ਕਹਿੰਦੇ ਹਨ, ''ਕੈਪਟਨ ਅਮਰਿੰਦਰ ਸਿੰਘ ਨੇ ਇਸ ਯਾਤਰਾ ਨਾਲ ਆਪਣਾ ਕਾਡਰ ਮੁੜ ਲਾਮਬੰਦ ਕਰ ਲਿਆ ਹੈ। ਇਸ ਨਾਲ ਉਨ੍ਹਾਂ ਪੰਜਾਬ ਕਾਂਗਰਸ ਦੀ ਅੰਦਰੂਨੀ ਟੁੱਟ-ਭੱਜ ਨੂੰ ਦਰੁਸਤ ਕਰਨ ਤੇ ਅੰਦਰੂਨੀ ਵਿਰੋਧੀਆਂ ਨੂੰ ਵੀ ਆਪਣੀ ਕਮਾਂਡ ਹੇਠ ਤੋਰਿਆ ਹੈ।''
https://www.youtube.com/watch?v=xWw19z7Edrs&t=1s
ਰਾਵਤ ਦੀ ਧਮਾਕੇਦਾਰ ਐਂਟਰੀ ਸਿੱਧੂ ਦਾ ਮਸਲਾ
ਰਾਹੁਲ ਗਾਂਧੀ ਦੀ ਕਿਸਾਨ ਬਚਾਓ ਯਾਤਰਾ ਨੂੰ ਕੁਝ ਦਿਨ ਪਹਿਲਾਂ ਹੀ ਪੰਜਾਬ ਮਾਮਲਿਆਂ ਦੇ ਇੰਚਾਰਜ ਲੱਗੇ ਸੀਨੀਅਰ ਆਗੂ ਹਰੀਸ਼ ਰਾਵਤ ਦੀ ਦਿਮਾਗੀ ਕਾਢ ਸਮਝਿਆ ਜਾ ਰਿਹਾ ਹੈ।
ਇਸ ਯਾਤਰਾ ਲਈ ਉਨ੍ਹਾਂ ਕਰੀਬ ਇੱਕ ਸਾਲ ਦੇ ਵਕਫ਼ੇ ਬਾਅਦ ਕੈਪਟਨ ਅਮਰਿੰਦਰ ਨਾਲ ਨਵਜੋਤ ਸਿੰਘ ਸਿੱਧੂ ਤੇ ਪ੍ਰਤਾਪ ਬਾਜਵਾ ਨਾਲ ਮੰਚ ਸਾਂਝਾ ਕਰਵਾ ਕੇ ਆਪਣੀ ਸਿਆਸੀ ਸੂਝਬੂਝ ਜਾ ਲੋਹਾ ਮਨਵਾਇਆ।
ਹਰੀਸ਼ ਰਾਵਤ ਇਸ ਨਾਲ ਕੈਪਟਨ ਖੇਮੇ ਨੂੰ ਇਹ ਸਾਬਤ ਕਰਨ ਵਿੱਚ ਕਾਮਯਾਬ ਹੋ ਗਏ ਕਿ ਉਹ ਆਸ਼ਾ ਕੁਮਾਰੀ ਵਰਗੇ ਯੈੱਸ ਮੈਨ ਇੰਚਾਰਜ ਨਹੀਂ ਹਨ।
ਪਰ ਨਵਜੋਤ ਸਿੰਘ ਸਿੱਧੂ ਤੇ ਪ੍ਰਤਾਪ ਬਾਜਵਾ ਨੂੰ ਕੈਪਟਨ ਦੀ ਸਟੇਜ ਉੱਤੇ ਲਿਆ ਕਿ ਇਹ ਵੀ ਦਿਖਾ ਦਿੱਤਾ ਕਿ ਕਿਸੇ ਵੀ ਵੱਡੀ ਭੂਮਿਕਾ ਲੈਣ ਤੋਂ ਪਹਿਲਾਂ ਪਾਰਟੀ ਦਾ ਅਨੁਸ਼ਾਨ ਮੰਨਣਾ ਪਵੇਗਾ। ਇਥੇ ਕੈਪਟਨ ਕਮਾਂਡਰ ਹਨ, ਪੰਜਾਬ ਵਿੱਚ ਹਰ ਵੱਡੀ ਭੂਮਿਕਾ ਉਨ੍ਹਾਂ ਦੀ ਕਮਾਂਡ ਹੇਠ ਹੀ ਰਹੇਗੀ।
ਬੀਬੀਸੀ ਨਾਲ ਗੱਲਬਾਤ ਦੌਰਾਨ ਰਹੀਸ਼ ਰਾਵਤ ਨੇ ਕਿਹਾ, ''ਸਿੱਧੂ ਸਟਾਰ ਆਗੂ ਹਨ, ਉਨ੍ਹਾਂ ਦੀ ਵਰਤੋਂ ਪਾਰਟੀ ਕਿਉਂ ਨਹੀਂ ਕਰੇਗੀ, ਪਰ ਕੈਪਟਨ ਅਮਰਿੰਦਰ ਬਜ਼ੁਰਗ ਆਗੂ ਹਨ ਉਨ੍ਹਾਂ ਤੋਂ ਦਿਸਾ ਨਿਰਦੇਸ਼ ਲਿਆ ਜਾਵੇਗਾ।''
ਰਾਵਤ ਨੇ ਦਾਅਵਾ ਕੀਤਾ ਕਿ ਅਜੇ ਤਾਂ ਉਹ ਆਏ ਹੀ ਹਨ, ਆਉਣ ਵਾਲੇ ਦਿਨਾਂ ਵਿੱਚ ਦੇਖਣਾ ਸਭ ਕਾਂਗਰਸ ਆਗੂ ਮਿਲਕੇ ਸੰਘਰਸ਼ ਕਰਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ
ਕਿਸਾਨ ਅੰਦੋਲਨ ਦਾ ਨਫ਼ਾ ਜਾ ਨੁਕਸਾਨ
ਰਾਹੁਲ ਦੀ ਪੂਰੀ ਯਾਤਰਾ ਦੌਰਾਨ ਕਾਂਗਰਸ ਪਾਰਟੀ ਖੁਦ ਨੂੰ ਕਿਸਾਨ ਹਿਤੈਸ਼ੀ ਦੱਸ ਰਹੀ ਹੈ, ਉਵੇਂ ਹੀ ਜਿਵੇਂ ਅਕਾਲੀ ਦਲ ਰੈਲੀਆਂ ਮੁਜ਼ਾਹਰੇ ਕਰਕੇ ਕਰ ਰਿਹਾ ਹੈ।
ਪੰਜਾਬ ਵਿੱਚ ਕਿਸਾਨ ਅੰਦੋਲਨ ਨੂੰ ਪਿਛਲੇ ਕਈ ਦਿਨਾਂ ਤੋਂ ਕਵਰ ਕਰ ਰਹੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਕਹਿੰਦੇ ਹਨ, ਸਾਰੀਆਂ ਸਿਆਸੀ ਪਾਰਟੀਆਂ ਖੁਦ ਨੂੰ ਕਿਸਾਨ ਹਿਤੈਸ਼ੀ ਦੱਸ ਰਹੀਆਂ ਹਨ, ਪਰ ਕਿਸਾਨ ਕਿਸੇ ਸਿਆਸੀ ਪਾਰਟੀ ਉੱਤੇ ਭਰੋਸਾ ਨਹੀਂ ਕਰ ਰਹੇ।
ਉਹ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੇ ਕਿਸਾਨ ਅੰਦੋਲਨ ਦੇ ਸਮਾਂਤਰ ਐਕਸ਼ਨਾਂ ਨੂੰ ਨੁਕਸਾਨਦਾਇਕ ਮੰਨ ਰਹੇ ਹਨ।
ਸਰਬਜੀਤ ਕਹਿੰਦੇ ਹਨ ਕਿ ਉਨ੍ਹਾਂ ਪਿਛਲੇ 15 ਦਿਨਾਂ ਦੌਰਾਨ ਅਨੇਕਾਂ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਪਰ ਇੱਕ ਨੇ ਵੀ ਕਿਸੇ ਸਿਆਸੀ ਪਾਰਟੀ ਤੋਂ ਸਹਿਯੋਗ ਦੀ ਮੰਗ ਨਹੀਂ ਕੀਤੀ।
ਕਿਸਾਨ ਕਹਿੰਦੇ ਕਿ ਸਿਆਸੀ ਪਾਰਟੀਆਂ ਕਿਸਾਨੀ ਅੰਦੋਲਨ ਦੇ ਨਾਂ ਉੱਤੇ ਰੋਟੀਆਂ ਸੇਕ ਰਹੀਆਂ ਹਨ, ਰਾਹੁਲ ਤੇ ਕੈਪਟਨ ਅਮਰਿੰਦਰ ਵੀ ਉਹੀ ਕਰ ਰਹੇ ਹਨ।
ਕਿਸਾਨ ਆਗੂਆਂ ਦਾ ਰਾਹੁਲ ਨੂੰ ਸਵਾਲ ਹੈ ਕਿ ਜੇਕਰ ਕਾਂਗਰਸ ਸਚਮੁੱਚ ਕਿਸਾਨਾਂ ਦਾ ਭਲਾ ਕਰਨਾ ਚਾਹੁੰਦੀ ਹੈ ਤਾਂ ਪੰਜਾਬ ਵਿੱਚ ਆਪਣੀ ਸਰਕਾਰ ਵਲੋਂ 2017 ਵਿੱਚ ਕਿਸਾਨੀ ਕਰਜ਼ ਮੁਆਫ਼ੀ ਵਰਗੇ ਵਾਅਦੇ ਪੂਰੇ ਕਰਨ।
ਕਿਸਾਨ ਇਹ ਵੀ ਮੰਨਦੇ ਹਨ ਕਿ ਕਾਂਗਰਸ ਦੀਆਂ ਆਰਥਿਕ ਨੀਤੀਆਂ ਭਾਰਤੀ ਜਨਤਾ ਪਾਰਟੀ ਤੋਂ ਵੱਖਰੀਆਂ ਨਹੀਂ ਹਨ। ਇਸ ਲਈ ਕਾਂਗਰਸ ਦੀ ਯਾਤਰਾ ਦਾ ਕਿਸਾਨ ਅੰਦੋਲਨ ਨੂੰ ਕੋਈ ਫਾਇਦਾ ਨਹੀਂ ਹੈ।
ਪੱਤਰਕਾਰ ਹਮੀਰ ਸਿੰਘ ਵੀ ਕਿਸਾਨਾਂ ਦੀ ਦਲੀਲ ਨਾਲ ਸਹਿਮਤ ਹਨ ਕਿ ਕਾਂਗਰਸ ਦੀ ਯਾਤਰਾ ਨਾਲ ਕਿਸਾਨ ਅੰਦੋਲਨ ਨੂੰ ਕੋਈ ਫਰਕ ਨਹੀਂ ਪੈਣਾ ਪਰ ਖੇਤੀ ਆਰਥਿਕ ਮਾਹਰ ਡਾਕਟਰ ਆਰ ਐੱਸ ਘੁੰਮਣ ਕਹਿੰਦੇ ਹਨ ਕਿ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਦੇਣਾ ਅਤੇ ਰਾਹੁਲ ਦੀ ਕਿਸਾਨ ਬਚਾਓ ਯਾਤਰਾ ਇਸ ਅੰਦੋਲਨ ਨੂੰ ਕੌਮੀ ਸਰੂਪ ਦਿੰਦੇ ਹਨ।
''ਦੇਸ ਵਿੱਚ 14 ਕਰੋੜ ਕਿਸਾਨ ਹਨ ਅਤੇ ਕਾਂਗਰਸ ਜੇਕਰ ਇਸ ਮਸਲੇ ਨੂੰ ਪੂਰੇ ਮੁਲਕ ਤੱਕ ਲਿਜਾਉਣ ਤੇ ਲੋਕਾਂ ਨੂੰ ਸਮਝਾਉਣ ਵਿੱਚ ਸਫ਼ਲ ਹੋ ਗਈ ਤਾਂ ਇਹ ਕੇਂਦਰੀ ਸੱਤਾਧਾਰੀ ਗਠਜੋੜ ਦੀ ਪੈਰਾਂ ਦੀ ਜ਼ਮੀਨ ਖਿਸਕਾ ਸਕਦੀ ਹੈ।''
ਕਿਸਾਨ ਸਿਆਸੀ ਚਰਚਾ ਦਾ ਕੇਂਦਰ ਬਣ ਰਹੇ ਹਨ ਅਤੇ ਖੇਤੀ ਮਸਲਿਆਂ ਤੇ ਮੌਜੂਦਾ ਸੰਕਟ ਲਈ ਹੋਰ ਸਿਆਸੀ ਪਾਰਟੀਆਂ ਨੂੰ ਵੀ ਹੱਲ ਪੇਸ਼ ਕਰਨ ਲਈ ਅੱਗੇ ਆਉਣਾ ਪਵੇਗਾ।
ਪਰ ਕਾਂਗਰਸ ਨੂੰ ਇਸ ਦਾ ਲਾਹਾ ਤਾਂ ਹੀ ਮਿਲੇਗਾ ਜੇਕਰ ਉਹ ਲੰਬੇ ਸਮੇਂ ਤੱਕ ਲਾਗਾਤਾਰ ਇਸ ਮਸਲੇ ਉੱਤੇ ਸਟੈਂਡ ਦੁਹਰਾਏ ਤੇ ਕਿਸਾਨਾਂ ਲਈ ਸੰਘਰਸ਼ ਕਰੇ।
ਕੀ ਕਹਿੰਦੀਆਂ ਨੇ ਵਿਰੋਧੀ ਪਾਰਟੀਆਂ
ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਗੈਰ ਰਸਮੀ ਗੱਲਬਾਤ ਵਿੱਚ ਇਹ ਗੱਲ ਸਵੀਕਾਰ ਕਰਦੇ ਹਨ ਕਿ ਕਾਂਗਰਸ ਪਾਰਟੀ ਨੂੰ ਪੰਜਾਬ ਵਿੱਚ ਆਪਣੀ ਸੱਤਾ ਵਿਰੋਧੀ ਹਵਾ ਨਾਲ ਲੜਨ ਲਈ ਵਿਵਾਦਤ ਖੇਤੀ ਕਾਨੂੰਨ ਵੱਡਾ ਮੁੱਦਾ ਮਿਲ ਗਿਆ ਹੈ।
ਸੂਬੇ ਵਿੱਚ ਭਖ਼ੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਵੱਡਾ ਐਕਸ਼ਨ ਕਰਕੇ ਕੈਪਟਨ ਸਰਕਾਰ ਨੇ ਸੱਤਾ ਵਿਰੋਧੀ ਹਵਾ ਦਾ ਰੁਖ ਮੋਦੀ ਸਰਕਾਰ ਵੱਲ ਮੋੜਨ ਦਾ ਯਤਨ ਕੀਤਾ ਹੈ।
ਪਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਕਹਿੰਦੇ ਹਨ, ਰਾਹੁਲ ਪੰਜਾਬ ਵਿੱਚ ਕਿਸਾਨਾਂ ਨੂੰ ਉਕਸਾਉਣ ਆਏ ਸੀ। ਜੇ ਉਹ ਕਿਸਾਨ ਹਿਤੈਸ਼ੀ ਹੁੰਦੇ ਤਾਂ 2017 ਦੇ ਵਾਅਦੇ ਪੂਰੇ ਕਰਵਾਉਂਦੇ, ਕਿਸਾਨ ਖੁਦਕੁਸ਼ੀਆਂ ਤੇ ਨਸ਼ੀਲੀ ਸਰਾਬ ਨਾਲ ਮਾਰੇ ਲੋਕਾਂ ਦੀ ਗੱਲ ਕਰਦੇ।
ਸਾਂਪਲਾ ਕਹਿੰਦੇ ਹਨ ਕਿ ਰਾਹੁਲ ਨਾ ਕਿਸਾਨਾਂ ਨੂੰ ਮਿਲੇ, ਨਾ ਉਨ੍ਹਾਂ 2017 ਦੇ ਵਾਅਦਿਆਂ ਤੇ 2019 ਦੇ ਮੈਨੀਫੈਸਟੋ ਵਿੱਚ ਬਿੱਲ ਪਾਸ ਕਰਨ ਦੇ ਆਪਣੇ ਵਾਅਦੇ ਨੂੰ ਰੱਦ ਕੀਤਾ, ਉਹ ਫੇਲ੍ਹ ਆਗੂ ਹਨ, ਉਹ ਕਿਸਾਨਾਂ ਦੇ ਸਹਾਰੇ ਆਪਣੀ ਲੀਡਰੀ ਚਮਕਾਉਣ ਆਏ ਸੀ।
ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਜਵਾਬ ਦੇ ਦਿੱਤਾ ਕਿ ਸੂਬਾ ਸਰਕਾਰ ਪਹਿਲਾ ਆਪਣਾ ਫਰਜ਼ ਅਦਾ ਕਰੇ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਕਹਿੰਦੇ ਹਨ ਕਿ ਇਹ ਫੇਰੀ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਦੀ ਉਸੇ ਤਰ੍ਹਾਂ ਦੀ ਕੋਸ਼ਿਸ਼ ਹੈ, ਜੋ ਅਕਾਲੀ ਦਲ ਕਿਸਾਨਾਂ ਦੇ ਬਰਾਬਰ ਪ੍ਰੋਗਰਾਮ ਕਰਕੇ ਕਰ ਰਿਹਾ ਹੈ।
ਚੀਮਾ ਕਹਿੰਦੇ ਹਨ, ''ਇਹ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਅਤੇ ਕਿਸਾਨ ਅੰਦੋਲਨ ਦੀ ਅੱਗ ਉੱਤੇ ਕਾਂਗਰਸ ਦੀਆਂ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਸੀ। ਜਿਸ ਰਸਤੇ ਵਿੱਚ ਕਿਸਾਨ ਅੰਦੋਲਨ ਕਰ ਰਹੇ ਸਨ ਰਾਹੁਲ ਤਾਂ ਉਸ ਰਾਹ ਵੀ ਨਹੀਂ ਲੰਘੇ।''
ਜਿੰਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਆਇਆ
ਕਿਸਾਨਾਂ ਨਾਲ ਚੰਡੀਗੜ੍ਹ ਵਿੱਚ ਕੀਤੀ ਗਈ ਬੈਠਕ ਦੇ ਵਾਅਦੇ ਮੁਤਾਬਕ ਪੰਜਾਬ ਅਸੰਬਲੀ ਦਾ ਸੈਸ਼ਨ ਕਦੋਂ ਬੁਲਾਇਆ ਜਾਵੇਗਾ ਅਤੇ ਕਾਨੂੰਨ ਕਦੋਂ ਰੱਦ ਕੀਤੇ ਜਾਣਗੇ।
ਕੇਂਦਰੀ ਕਾਨੂੰਨਾਂ ਨੂੰ ਰੱਦ ਕਰਦੇ ਸਮੇਂ ਪੰਜਾਬ ਸਰਕਾਰ ਕਿਸਾਨੀ ਸੰਕਟ ਦੇ ਨਿਪਟਾਰੇ ਲਈ ਕੀ ਕਦਮ ਚੁੱਕੇਗੀ?, ਕੀ ਸੂਬਾ ਸਰਕਾਰ ਕੋਲ ਅਜਿਹਾ ਸਿਸਟਮ ਹੈ, ਜਿਸ ਨਾਲ ਉਹ ਕਿਸਾਨਾਂ ਦੀ ਜਿਣਸ ਦਾ ਪੂਰਾ ਭਾਅ ਦੁਆ ਕੇ ਮੰਡੀਕਰਨ ਦਾ ਪ੍ਰਬੰਧ ਕਰ ਸਕੇ?
ਯਾਤਰਾ ਦੌਰਾਨ ਇਹ ਵੀ ਸਾਫ਼ ਨਹੀਂ ਕੀਤਾ ਗਿਆ ਕਿ ਵਿਵਾਦਤ ਕਾਨੂੰਨਾਂ ਖ਼ਿਲਾਫ਼ ਕਾਨੂੰਨੀ ਲੜਾਈ ਲੜਨ ਦੀ ਜੋ ਗੱਲ ਹੋ ਰਹੀ ਸੀ ਉਹ ਕਿਸ ਅਦਾਲਤ ਵਿੱਚ ਕਿਵੇਂ ਲੜੀ ਜਾਵੇਗੀ, ਇਸ ਬਾਰੇ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ:
https://www.youtube.com/watch?v=p1iJAyrlVAk
https://www.youtube.com/watch?v=rXkS7d0y2Ak
https://www.youtube.com/watch?v=Lv2neF0URSI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'c932cf0a-28a9-434e-962b-4c7f48ec45de','assetType': 'STY','pageCounter': 'punjabi.india.story.54466516.page','title': 'ਪੰਜਾਬ ਦੀ ਸੱਤਾ ਵਿਰੋਧੀ ਹਵਾ ਦਾ ਰੁਖ ਮੋਦੀ ਵੱਲ ਮੋੜਨ \'ਚ ਕੈਪਟਨ ਦੀ ਕੋਸ਼ਿਸ਼ ਕਿੰਨੀ ਕਾਮਯਾਬ','author': 'ਖੁਸ਼ਹਾਲ ਲਾਲੀ','published': '2020-10-09T01:13:54Z','updated': '2020-10-09T01:13:54Z'});s_bbcws('track','pageView');

ਰਾਮ ਵਿਲਾਸ ਪਾਸਵਾਨ : ਕੇਂਦਰੀ ਮੰਤਰੀ ਤੇ ਦਲਿਤ ਆਗੂ ਨਹੀਂ ਰਹੇ
NEXT STORY