ਅਮਰੀਕੀ ਚੋਣਾਂ ਵਿੱਚ ਡੈਮੋਕਰੇਟਿਕ ਪਾਰਟੀ ਵੱਲੋਂ ਭਾਰਤੀ ਮੂਲ ਦੇ ਚਾਰ ਨੇਤਾਵਾਂ ਨੇ ਇੱਕ ਵਾਰ ਫਿਰ ਤੋਂ ਆਪਣੀ ਜਿੱਤ ਦਰਜ ਕਰ ਲਈ ਹੈ। ਇਨ੍ਹਾਂ ਚਾਰ ਨੇਤਾਵਾਂ ਦੇ ਨਾਂ ਹਨ- ਡਾਕਟਰ ਅਮੀ ਬੇਰਾ, ਰੋ ਖੰਨਾ, ਪ੍ਰਮਿਲਾ ਜੈਪਾਲ ਅਤੇ ਰਾਜਾ ਕ੍ਰਿਸ਼ਨਮੂਰਤੀ।
ਦੂਜੇ ਪਾਸੇ ਮੁੰਬਈ ਵਿੱਚ ਪੈਦਾ ਹੋਈ 52 ਸਾਲ ਦੀ ਡਾਕਟਰ ਹੀਰਲ ਤਿਪਿਰਨੈਨੀ ਅਤੇ ਰਿਪਬਲੀਕਨ ਉਮੀਦਵਾਰ ਡੇਬੀ ਸੋਲਕੋ ਵਿਚਕਾਰ ਐਰੀਜ਼ੋਨਾ ਵਿੱਚ ਕਾਂਟੇ ਦੀ ਟੱਕਰ ਚੱਲ ਰਹੀ ਹੈ।
ਅਜੇ ਇੱਥੇ ਗਿਣਤੀ ਜਾਰੀ ਹੈ। ਜੇਕਰ ਉਹ ਚੋਣ ਜਿੱਤ ਜਾਂਦੀ ਹੈ ਤਾਂ ਉਹ ਪ੍ਰਮਿਲਾ ਜੈਪਾਲ ਦੇ ਬਾਅਦ ਦੂਜੀ ਭਾਰਤੀ-ਅਮਰੀਕੀ ਮਹਿਲਾ ਹੋਵੇਗੀ ਜੋ ਹਾਊਸ ਆਫ ਰਿਪ੍ਰੇਜੈਂਟੇਟਿਵ ਯਾਨੀ ਅਮਰੀਕੀ ਸੰਸਦ ਦੇ ਹੇਠਲੇ ਸਦਨ ਲਈ ਚੁਣੀ ਜਾਵੇਗੀ।
ਇਸ ਤੋਂ ਪਹਿਲਾਂ ਪ੍ਰਮਿਲਾ ਜੈਪਾਲ 2016 ਵਿੱਚ ਪਹਿਲੀ ਭਾਰਤੀ ਮਹਿਲਾ ਬਣੀ ਸੀ ਜਿਨ੍ਹਾਂ ਨੂੰ ਹਾਊਸ ਆਫ ਰਿਪ੍ਰੇਜੈਂਟੇਟਿਵ ਲਈ ਚੁਣਿਆ ਗਿਆ ਸੀ।
ਇਹ ਵੀ ਪੜ੍ਹੋ:
ਅਮਰੀਕਾ ਵਿੱਚ 6 ਨਵੰਬਰ, 2018 ਨੂੰ ਕੁਝ ਸੀਟਾਂ ਲਈ ਮੱਧਕਾਲੀ ਚੋਣਾਂ ਹੋਈਆਂ ਸਨ। ਉਸ ਵਕਤ ਵੀ ਐਰੀਜ਼ੋਨਾ ਪ੍ਰਾਂਤ ਵਿੱਚ ਹੀਰਲ ਤਿਪਿਰਨੈਨੀ ਡਿਸਟ੍ਰਿਕਟ ਅੱਠ ਤੋਂ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਸੀ ਅਤੇ ਰਿਪਬਲੀਕਨ ਪਾਰਟੀ ਦੀ ਮੌਜੂਦਾ ਸੰਸਦ ਮੈਂਬਰ ਡੇਬੀ ਸੇਲਕੋ ਨੂੰ ਸਖ਼ਤ ਟੱਕਰ ਦੇ ਰਹੀ ਸੀ, ਪਰ ਉਹ ਚੋਣ ਹਾਰ ਗਈ ਸੀ।
ਇਸ ਤੋਂ ਪਹਿਲਾਂ ਭਾਰਤੀ ਮੂਲ ਦੇ ਰਿਕਾਰਡ ਪੰਜ ਨੇਤਾਵਾਂ ਨੇ ਅਮਰੀਕੀ ਕਾਂਗਰਸ (ਜਿਸ ਵਿੱਚ ਸੀਨੇਟ ਅਤੇ ਹਾਊਸ ਆਫ ਰਿਪ੍ਰੇਜੈਂਟੇਟਿਵ ਦੋਵੇਂ ਸ਼ਾਮਲ ਹਨ) ਵਿੱਚ ਮੈਂਬਰ ਦੇ ਦੌਰ 'ਤੇ ਜਨਵਰੀ 2017 ਵਿੱਚ ਸਹੁੰ ਚੁੱਕੀ ਸੀ।
ਉਸ ਵਕਤ ਇਨ੍ਹਾਂ ਚਾਰ ਦੇ ਇਲਾਵਾ ਕਮਲਾ ਹੈਰਿਸ ਸੀਨੇਟ ਦੇ ਮੈਂਬਰ ਦੇ ਤੌਰ 'ਤੇ ਚੁਣੀ ਗਈ ਸੀ, ਜਦੋਂਕਿ ਬਾਕੀ ਦੇ ਚਾਰਾਂ ਨੇ ਹਾਊਸ ਆਫ ਰਿਪ੍ਰੇਜੈਂਟੇਟਿਵ ਦੇ ਮੈਂਬਰ ਦੇ ਤੌਰ 'ਤੇ ਸਹੁੰ ਚੁੱਕੀ ਸੀ। ਇਸ ਵਾਰ ਵੀ ਇਹ ਚਾਰੋਂ ਹਾਊਸ ਆਫ ਰਿਪ੍ਰੇਜੈਂਟੇਟਿਵ ਲਈ ਹੀ ਚੁਣੇ ਗਏ ਹਨ।
https://www.youtube.com/watch?v=j9YTHqWQKWM
ਰਾਜਾ ਕ੍ਰਿਸ਼ਨਾਮੂਰਤੀ ਨੇ ਇਨ੍ਹਾਂ ਪੰਜ ਮੈਂਬਰਾਂ ਦੇ ਦਲ ਨੂੰ ਗੈਰ ਰਸਮੀ ਰੂਪ ਨਾਲ 'ਸਮੋਸਾ ਕਾਕਸ' ਦਾ ਨਾਮ ਦਿੱਤਾ ਹੋਇਆ ਹੈ।
ਅਮਰੀਕੀ ਸੰਸਦ ਵਿੱਚ ਹਾਊਸ ਆਫ ਰਿਪ੍ਰੇਜੈਂਟੇਟਿਵ ਨੂੰ ਹੇਠਲਾ ਸਦਨ ਕਹਿੰਦੇ ਹਨ ਅਤੇ ਸੀਨੇਟ ਉੱਪਰਲਾ ਸਦਨ ਹੁੰਦਾ ਹੈ।
ਕਮਲਾ ਹੈਰਿਸ ਇਸ ਵਾਰ ਉਪ ਰਾਸ਼ਟਰਪਤੀ ਪਦ ਦੀ ਉਮੀਦਵਾਰ ਹੈ। ਉਹ ਭਾਰਤੀ-ਅਫ਼ਰੀਕੀ ਮੂਲ ਦੀ ਪਹਿਲੀ ਅਜਿਹੀ ਸ਼ਖ਼ਸ ਹੈ ਜੋ ਉਪ ਰਾਸ਼ਟਰਪਤੀ ਪਦ ਲਈ ਉਮੀਦਵਾਰ ਬਣੀ ਹੈ।
ਇਸ ਵਾਰ ਦੀਆਂ ਚੋਣਾਂ ਵਿੱਚ ਭਾਰਤੀ-ਅਮਰੀਕੀ ਮਤਦਾਤਿਆਂ ਦੀ ਅਹਿਮ ਭੂਮਿਕਾ ਮੰਨੀ ਜਾ ਰਹੀ ਹੈ। ਚੋਣ ਪ੍ਰਚਾਰ ਦੌਰਾਨ ਡੈਮੋਕਰੇਟਿਕ ਅਤੇ ਰਿਪਬਲੀਕਨ ਦੋਵਾਂ ਹੀ ਭਾਰਤੀ ਵੋਟਰਾਂ ਨੂੰ ਆਪਣੇ ਵੱਲ ਕਰਨ ਵਿੱਚ ਲੱਗੇ ਹੋਏ ਸਨ, ਹਾਲਾਂਕਿ ਪਰੰਪਰਾਗਤ ਰੂਪ ਨਾਲ ਭਾਰਤੀ-ਅਮਰੀਕੀ ਡੈਮੋਕਰੈਟਸ ਨੂੰ ਹੀ ਸਮਰਥਨ ਦਿੰਦੇ ਆਏ ਹਨ।
2016 ਵਿੱਚ ਸਿਰਫ਼ 16 ਫੀਸਦੀ ਭਾਰਤੀ ਅਮਰੀਕਨਾਂ ਨੇ ਹੀ ਟਰੰਪ ਨੂੰ ਵੋਟ ਦਿੱਤੀ ਸੀ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਭਾਰਤੀ ਮੂਲ ਦੇ ਲਗਭਗ 45 ਲੱਖ ਲੋਕ ਅਮਰੀਕਾ ਵਿੱਚ ਰਹਿੰਦੇ ਹਨ। ਦਲੀਪ ਸਿੰਘ ਸੌਂਧ ਸੱਠ ਸਾਲ ਅਮਰੀਕਾ ਵਿੱਚ ਸੰਸਦ ਮੈਂਬਰ ਚੁਣੇ ਜਾਣ ਵਾਲੇ ਪਹਿਲੇ ਭਾਰਤੀ-ਅਮਰੀਕੀ ਸਨ।
ਆਓ ਹੁਣ ਜਾਣਦੇ ਹਾਂ ਕਿ ਇਸ ਵਾਰ ਫਿਰ ਤੋਂ ਜਿੱਤੇ ਭਾਰਤੀ-ਅਮਰੀਕੀ ਮੂਲ ਦੇ ਇਨ੍ਹਾਂ ਚਾਰ ਹਾਊਸ ਆਫ ਰਿਪ੍ਰੇਜੈਂਟੇਟਿਵ ਦੇ ਮੈਂਬਰਾਂ ਦੇ ਵਿਅਕਤੀਗਤ-ਰਾਜਨੀਤਕ ਜੀਵਨ ਅਤੇ ਉਨ੍ਹਾਂ ਦੇ ਚੋਣ ਪ੍ਰਦਰਸ਼ਨ ਬਾਰੇ।
ਡਾਕਟਰ ਅਮੀ ਬੇਰਾ
55 ਸਾਲ ਦੇ ਅਮੀ ਬੇਰਾ ਨੇ ਕੈਲੀਫੋਰਨੀਆ ਦੇ ਸੱਤਵੇਂ ਕਾਂਗਰੇਸਨਲ ਡਿਸਟ੍ਰਿਕਟ ਤੋਂ ਰਿਕਾਰਡ ਪੰਜਵੀਂ ਵਾਰ ਜਿੱਤ ਦਰਜ ਕੀਤੀ ਹੈ।
ਭਾਰਤੀ ਸੰਸਦ ਮੈਂਬਰਾਂ ਵਿੱਚੋਂ ਉਹ ਸਭ ਤੋਂ ਸੀਨੀਅਰ ਹਨ। ਇਸ ਵਾਰ ਉਨ੍ਹਾਂ ਨੇ ਰਿਪਬਲੀਕਨ ਉਮੀਦਵਾਰ ਬਜ਼ ਪੈਟਰਸਨ ਨੂੰ ਹਰਾਇਆ ਹੈ। ਇਸ ਵਾਰ ਉਨ੍ਹਾਂ ਨੂੰ ਕੁਲ ਵੋਟਾਂ ਦਾ 61 ਫੀਸਦੀ ਪ੍ਰਾਪਤ ਹੋਇਆ ਹੈ।
2016 ਵਿੱਚ ਉਨ੍ਹਾਂ ਨੇ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਸਕਾਟ ਜੋਂਸ ਨੂੰ ਹਰਾਇਆ ਸੀ। ਜਦੋਂ ਉਨ੍ਹਾਂ ਨੇ ਤੀਜੀ ਵਾਰ ਜਿੱਤ ਦਰਜ ਕੀਤੀ ਸੀ, ਉਦੋਂ ਉਨ੍ਹਾਂ ਨੇ ਦਲੀਪ ਸਿੰਘ ਸੌਂਧ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ।
ਅਮੀ ਬੇਰਾ ਪੇਸ਼ੇ ਤੋਂ ਇੱਕ ਡਾਕਟਰ ਹਨ। 2012 ਵਿੱਚ ਉਨ੍ਹਾਂ ਨੇ ਪਹਿਲੀ ਵਾਰ ਚੋਣ ਜਿੱਤੀ ਸੀ।
ਰਾਜਾ ਕ੍ਰਿਸ਼ਨਮੂਰਤੀ
47 ਸਾਲ ਦੇ ਰਾਜਾ ਕ੍ਰਿਸ਼ਨਮੂਰਤੀ ਨੇ ਇਸ ਵਾਰ ਦੀਆਂ ਚੋਣਾਂ ਵਿੱਚ ਲਿਬਰਟੇਰਿਯਨ ਪਾਰਟੀ ਦੇ ਪ੍ਰਿਸਟਨ ਨੀਲਸਨ ਨੂੰ ਇਲੀਨੌਇ ਵਿੱਚ ਆਸਾਨੀ ਨਾਲ ਹਰਾ ਦਿੱਤਾ ਹੈ। ਉਨ੍ਹਾਂ ਨੂੰ ਕੁੱਲ ਵੋਟਾਂ ਦਾ ਲਗਭਗ 71 ਫੀਸਦੀ ਪ੍ਰਾਪਤ ਹੋਇਆ ਹੈ।
2016 ਵਿੱਚ ਉਨ੍ਹਾਂ ਨੇ ਰਿਪਬਲਿਕ ਪਾਰਟੀ ਦੇ ਉਮੀਦਵਾਰ ਪੀਟਰ ਡਿਕਿਨਾਨੀ ਨੂੰ ਹਰਾਇਆ ਸੀ। ਪਿਛਲੀ ਵਾਰ ਜਦੋਂ ਉਹ ਚੋਣ ਜਿੱਤੇ ਸਨ ਤਾਂ ਉਨ੍ਹਾਂ ਨੇ ਗੀਤਾ ਦੀ ਸਹੁੰ ਲੈ ਕੇ ਅਮਰੀਕੀ ਸੰਸਦ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ ਸੀ।
ਉਹ ਤੁਲਸੀ ਗਬਾਰਡ ਦੇ ਬਾਅਦ ਗੀਤਾ ਦੀ ਸਹੁੰ ਲੈਣ ਵਾਲੇ ਦੂਜੇ ਸੰਸਦ ਮੈਂਬਰ ਹਨ। ਤੁਸਲੀ ਗਬਾਰਡ ਅਮਰੀਕਾ ਵਿੱਚ ਸੰਸਦ ਮੈਂਬਰ ਬਣਨ ਵਾਲੀ ਪਹਿਲੀ ਹਿੰਦੂ ਹੈ।
1973 ਵਿੱਚ ਦਿੱਲੀ ਵਿੱਚ ਪੈਦਾ ਹੋਏ ਰਾਜਾ ਕ੍ਰਿਸ਼ਨਾਮੂਰਤੀ ਦੇ ਮਾਤਾ-ਪਿਤਾ ਉਦੋਂ ਨਿਊਯਾਰਕ ਵਿੱਚ ਜਾ ਕੇ ਵਸ ਗਏ ਸਨ, ਜਦੋਂ ਰਾਜਾ ਸਿਰਫ਼ ਤਿੰਨ ਮਹੀਨੇ ਦੇ ਸਨ।
ਰੋ ਖੰਨਾ
44 ਸਾਲ ਦੇ ਰੋ ਖੰਨਾ ਨੇ ਕੈਲੀਫੋਰਨੀਆ ਦੇ ਸਤਾਰ੍ਹਵੇਂ ਕਾਂਗਰੇਸਨਲ ਡਿਸਟ੍ਰਿਕਟ ਤੋਂ ਲਗਾਤਾਰ ਤੀਜੀ ਵਾਰ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਇੱਕ ਦੂਜੇ ਭਾਰਤੀ-ਅਮਰੀਕੀ 48 ਸਾਲ ਦੇ ਰਿਤੇਸ਼ ਟੰਡਨ ਨੂੰ ਆਸਾਨੀ ਨਾਲ ਮਾਤ ਦਿੱਤੀ ਹੈ। ਉਨ੍ਹਾਂ ਨੂੰ ਲਗਭਗ 74 ਫੀਸਦੀ ਵੋਟਾਂ ਪ੍ਰਾਪਤ ਹੋਈਆਂ ਹਨ।
ਉਨ੍ਹਾਂ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਅੱਠ ਵਾਰ ਅਮਰੀਕੀ ਸੰਸਦ ਮੈਂਬਰ ਰਹਿ ਚੁੱਕੇ ਮਾਈਕ ਹੌਂਡਾ ਨੂੰ ਹਰਾਇਆ ਸੀ। ਮਾਈਕ ਹੌਂਡਾ ਨੇ 15 ਸਾਲਾਂ ਤੋਂ ਜ਼ਿਆਦਾ ਸਮੇਂ ਤੱਕ ਕੈਲੀਫੋਰਨੀਆ ਦੀ ਪ੍ਰਤੀਨਿਧਤਾ ਕੀਤੀ ਹੈ।
2018 ਵਿੱਚ ਹੋਈ ਮੱਧਕਾਲੀ ਚੋਣ ਵਿੱਚ ਉਨ੍ਹਾਂ ਨੇ ਰਿਪਬਲੀਕਨ ਉਮੀਦਵਾਰ ਰੌਨ ਕੋਹੇਨ ਨੂੰ ਹਰਾਇਆ ਸੀ।
ਰੋ ਖੰਨਾ ਦੇ ਮਾਤਾ-ਪਿਤਾ ਪੰਜਾਬ ਤੋਂ ਅਮਰੀਕਾ ਦੇ ਫਿਲਾਡੇਲਫਿਆ ਪਹੁੰਚੇ। ਰੋ ਖੰਨਾ ਸਟੈਨਫੋਰਡ ਯੂਨੀਵਰਸਿਟੀ ਵਿੱਚ ਅਰਥਸ਼ਾਸਤਰ ਦੇ ਪ੍ਰੋਫੈਸਰ ਹਨ। ਉਹ ਓਬਾਮਾ ਪ੍ਰਸ਼ਾਸਨ ਵਿੱਚ ਅਧਿਕਾਰੀ ਰਹੇ ਹਨ।
ਪ੍ਰਮਿਲਾ ਜੈਪਾਲ
55 ਸਾਲ ਦੀ ਪ੍ਰਮਿਲਾ ਜੈਪਾਲ ਨੇ ਰਿਪਬਲੀਕਨ ਉਮੀਦਵਾਰ ਕਰੈਗ ਕੇਲਜ ਨੂੰ ਵਾਸ਼ਿੰਗਟਨ ਵਿੱਚ ਵੱਡੇ ਅੰਤਰ ਨਾਲ ਹਰਾਇਆ ਹੈ। ਉਨ੍ਹਾਂ ਨੂੰ ਕੁੱਲ ਵੋਟਾਂ ਦਾ 84 ਫੀਸਦੀ ਪ੍ਰਾਪਤ ਹੋਇਆ ਹੈ।
ਉਨ੍ਹਾਂ ਨੇ 2016 ਦੀਆਂ ਚੋਣਾਂ ਵਿੱਚ ਰਿਪਬਲੀਕਨ ਪਾਰਟੀ ਦੀ ਉਮੀਦਵਾਰ ਬ੍ਰੈਡੀ ਵਾਲਕਿਨਸ਼ਾਂ ਨੂੰ ਹਰਾਇਆ ਸੀ।
ਉਹ ਪਹਿਲੀ ਭਾਰਤੀ-ਅਮਰੀਕੀ ਮਹਿਲਾ ਹੈ ਜਿਨ੍ਹਾਂ ਨੇ ਅਮਰੀਕੀ ਸੰਸਦ ਵਿੱਚ ਜਗ੍ਹਾ ਬਣਾਈ ਸੀ। ਪਿਛਲੀ ਵਾਰ ਉਨ੍ਹਾਂ ਦੀ 78 ਸਾਲ ਦੀ ਮਾਂ ਖਾਸ ਤੌਰ 'ਤੇ ਸਹੁੰ ਚੁੱਕ ਸਮਾਗਮ ਦੇਖਣ ਲਈ ਭਾਰਤ ਤੋਂ ਅਮਰੀਕਾ ਪਹੁੰਚੀ ਸੀ।
ਪ੍ਰਮਿਲਾ ਦਾ ਜਨਮ ਚੇਨਈ ਵਿੱਚ ਹੋਇਆ ਹੈ ਅਤੇ 16 ਸਾਲ ਦੀ ਉਮਰ ਵਿੱਚ ਆਪਣੀ ਪੜ੍ਹਾਈ ਕਰਨ ਲਈ ਅਮਰੀਕਾ ਪਹੁੰਚੀ ਸੀ। ਸਾਲ 2000 ਵਿੱਚ ਉਨ੍ਹਾਂ ਨੇ ਅਮਰੀਕੀ ਨਾਗਰਿਕਤਾ ਹਾਸਲ ਕੀਤੀ। ਉਨ੍ਹਾਂ ਨੇ ਇੱਕ ਅਮਰੀਕੀ ਸਟੀਵ ਵਿਲਿਯਮਸਨ ਨਾਲ ਵਿਆਹ ਕਰਾਇਆ ਹੈ।
ਇਸ ਵਾਰ ਇਨ੍ਹਾਂ ਦੇ ਇਲਾਵਾ ਕੁਝ ਹੋਰ ਵੀ ਭਾਰਤੀ ਹਨ ਜਿਨ੍ਹਾਂ ਦੇ ਜਿੱਤਣ ਦੀ ਉਮੀਦ ਸੀ ਅਤੇ 'ਸਮੋਸਾ ਕਾਕਸ' ਦੀ ਸੰਖਿਆ ਵਿੱਚ ਇਜ਼ਾਫਾ ਹੋਣ ਦੀ ਸੰਭਾਵਨਾ ਸੀ, ਪਰ ਉਹ ਚੋਣ ਹਾਰ ਗਏ ਹਨ।
ਇਨ੍ਹਾਂ ਵਿੱਚ ਇੱਕ ਪ੍ਰਮੁੱਖ ਨਾਮ 42 ਸਾਲ ਦੇ ਸ਼੍ਰੀ ਪ੍ਰੇਸਟਨ ਕੁਲਕਰਨੀ ਦਾ ਹੈ। ਉਨ੍ਹਾਂ ਦਾ ਪੂਰਾ ਨਾਮ ਸ਼੍ਰੀਨਿਵਾਸ ਰਾਓ ਪ੍ਰੇਸਟਨ ਕੁਲਕਰਨੀ ਹੈ। ਉਹ ਸਾਬਕਾ ਡਿਪਲੋਮੈਟ ਰਹੇ ਹਨ, ਪਰ ਉਹ ਟੈਕਸਸ ਤੋਂ ਦੂਜੀ ਵਾਰ ਚੋਣ ਹਾਰ ਗਏ ਹਨ।
ਇਸ ਵਾਰ ਉਨ੍ਹਾਂ ਨੂੰ ਰਿਪਬਲੀਕਨ ਪਾਰਟੀ ਦੇ ਟ੍ਰੌਇ ਨੇਹਲਸ ਨੇ ਹਰਾਇਆ ਹੈ ਜਦੋਂਕਿ 2018 ਦੀ ਮੱਧਕਾਲੀ ਚੋਣ ਵਿੱਚ ਉਹ ਪੀਟ ਓਲਸਨ ਦੇ ਹੱਥੋਂ ਬਹੁਤ ਕਰੀਬੀ ਮੁਕਾਬਲੇ ਵਿੱਚ ਹਾਰ ਗਏ ਸਨ।
ਇਸ ਵਾਰ ਉਨ੍ਹਾਂ ਨੂੰ 44 ਫੀਸਦੀ ਵੋਟਾਂ ਮਿਲੀਆਂ ਹਨ ਜਦੋਂਕਿ ਉਨ੍ਹਾਂ ਦੇ ਵਿਰੋਧੀ ਟ੍ਰੌਇ ਨੇਹਲਸਪਾਕਿਸਤਾਨ ਦਾ ਭੋਲੂ ਭਲਵਾਨ ਜਿਸਦੇ ਭਾਰਤ ਆਉਣ ਉੱਤੇ ਪਾਬੰਦੀ ਲਾਈ ਗਈ ਸੀ ਨੂੰ 52 ਫੀਸਦੀ ਵੋਟਾਂ ਹਾਸਲ ਹੋਈਆਂ ਹਨ। ਟੈਕਸਾਸ ਨੂੰ ਰਿਪਬਲੀਕਨ ਦਾ ਗੜ੍ਹ ਮੰਨਿਆ ਜਾਂਦਾ ਹੈ।
ਇਸ ਦੇ ਇਲਾਵਾ ਭਾਰਤੀ ਮੂਲ ਦੀ 48 ਸਾਲ ਦੀ ਸਾਰਾ ਗਿਡਨ ਵੀ ਅਮਰੀਕੀ ਪ੍ਰਾਂਤ ਮੇਨ ਵਿੱਚ ਰਿਪਬਲੀਕਨ ਉਮੀਦਵਾਰ ਸੁਸਾਨ ਕੋਲੀਂਸ ਦੇ ਹੱਥੋਂ ਚੋਣ ਹਾਰ ਗਈ ਹੈ।
ਇਹ ਵੀ ਪੜ੍ਹੋ:
https://www.youtube.com/watch?v=Cdj3c01n0tM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'ab7e2764-520d-4af9-84ef-f69326c3d7c0','assetType': 'STY','pageCounter': 'punjabi.international.story.54845454.page','title': 'US Election 2020: ਜਿੱਤਣ ਵਾਲੇ ਇਨ੍ਹਾਂ ਭਾਰਤੀ ਮੂਲ ਦੇ ਅਮਰੀਕੀਆਂ ਨੂੰ \'ਸਮੋਸਾ ਕਾਕਸ\' ਕਿਉਂ ਕਿਹਾ ਜਾਂਦਾ ਹੈ','published': '2020-11-07T10:16:48Z','updated': '2020-11-07T10:16:48Z'});s_bbcws('track','pageView');

ਸਾਊਦੀ ਅਰਬ ਨੇ ਹਟਾਈਆਂ ਕੁਝ ਪਾਬੰਦੀਆਂ, ਭਾਰਤੀਆਂ ਨੂੰ ਮਿਲ ਸਕਦੇ ਇਹ ਲਾਭ- 5 ਅਹਿਮ ਖ਼ਬਰਾਂ
NEXT STORY