ਦਿੱਲੀ ਪੁਲਿਸ ਵੱਲੋਂ 22 ਸਾਲਾ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੂੰ ਕਿਸਾਨ ਅੰਦੋਲਨ ਨਾਲ ਜੁੜੀ ਟੂਲਕਿੱਟ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਖ਼ੂਬ ਚਰਚਾ ਹੋ ਰਹੀ ਹੈ।
ਸੀਨੀਅਰ ਵਕੀਲ ਰੈਬੇਕਾ ਜੌਹਨ ਨੇ ਕਿਹਾ “ਪਟਿਆਲਾ ਹਾਊਸ ਕੋਰਟ ਦੇ ਡਿਊਟੀ ਮੈਜਿਸਟ੍ਰੇਟ ਦੀ ਕਾਰਵਾਈ ਤੋਂ ਮੈਂ ਕਾਫ਼ੀ ਨਿਰਾਸ਼ ਹਾਂ ਜਿਸ ਨੇ ਕਾਉਂਸਲ ਦੀ ਨਾਮੌਜੂਦਗੀ ’ਚ ਇੱਕ ਨੌਜਵਾਨ ਕੁੜੀ ਨੂੰ 5 ਦਿਨਾਂ ਦੀ ਪੁਲਿਸ ਹਿਰਾਸਤ ’ਚ ਭੇਜ ਦਿੱਤਾ। ਮੈਜਿਸਟ੍ਰੇਟ ਨੂੰ ਆਪਣੀ ਰਿਮਾਂਡ ਦੀ ਡਿਊਟੀ ਨੂੰ ਕਾਫ਼ੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਸਵਿਧਾਨ ਦੇ ਆਰਟੀਕਲ 22 ਨੂੰ ਫੌਲੋ ਕਰਨਾ ਚਾਹੀਦਾ ਹੈ।”
ਉਨ੍ਹਾਂ ਕਿਹਾ ਕਿ ਇਸ ਵਿੱਚ ਲਿਖਿਆ ਹੈ ਕਿ ਜੇਕਰ ਮੁਲਜ਼ਮ ਨੂੰ ਕਾਉਂਸਲ ਦੀ ਨਾਮੌਜੂਦਗੀ ’ਚ ਪੇਸ਼ ਕੀਤਾ ਜਾਂਦਾ ਹੈ ਤਾਂ ਮੈਜਿਸਟ੍ਰੇਟ ਨੂੰ ਕਾਉਂਸਲ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਜਾਂ ਕਾਨੂੰਨੀ ਮਦਦ ਮੁਹੱਈਆ ਕਰਵਾਉਣੀ ਚਾਹੀਦੀ ਹੈ।
Click here to see the BBC interactive
ਉਨ੍ਹਾਂ ਪੁੱਛਿਆ, “ਕੀ ਕੇਸ ਡਾਇਰੀ ਅਤੇ ਅਰੈਸਟ ਮੈਮੋ ਦੀ ਜਾਂਚ ਕੀਤੀ ਗਈ ਸੀ? ਕੀ ਮੈਜਿਸਟ੍ਰੇਟ ਨੇ ਸਪੈਸ਼ਲ ਸੈੱਲ ਨੂੰ ਪੁੱਛਿਆ ਸੀ ਕਿ ਬੰਗਲੂਰੂ ਕੋਰਟ ਦੇ ਟ੍ਰਾਂਜ਼ਿਟ ਰਿਮਾਂਡ ਤੋਂ ਬਿਨਾਂ ਉਸ ਨੂੰ ਬੰਗਲੁਰੂ ਤੋਂ ਲਿਆ ਕੇ ਸਿੱਧਾ ਹੀ ਪੇਸ਼ ਕਿਉਂ ਕੀਤਾ ਗਿਆ?”
ਦੇਸ਼ ’ਚ ਹੀ ਨਹੀਂ ਸਗੋਂ ਬਾਹਰਲੇ ਮੁਲਕਾਂ ’ਚ ਵੀ ਇਸ ਬਾਰੇ ਗੱਲਬਾਤ ਹੋ ਰਹੀ ਹੈ।
ਇਹ ਵੀ ਪੜ੍ਹੋ
ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਅਤੇ ਵਕੀਲ ਮੀਨਾ ਹੈਰਿਸ ਨੇ ਲੇਖਿਕਾ ਰੂਪੀ ਕੌਰ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ, "ਭਾਰਤੀ ਅਧਿਕਾਰੀਆਂ ਨੇ ਇੱਕ ਹੋਰ ਨੌਜਵਾਨ ਕਾਰਕੁਨ, 21 ਸਾਲਾ ਦਿਸ਼ਾ ਰਵੀ ਨੂੰ ਗ੍ਰਿਫ਼ਤਾਰ ਕੀਤਾ ਹੈ ਕਿਉਂਕਿ ਉਸ ਨੇ ਕਿਸਾਨਾਂ ਦੇ ਸਮਰਥਨ 'ਚ ਸੋਸ਼ਲ ਮੀਡੀਆ ਟੂਲਕਿਟ ਨੂੰ ਪੋਸਟ ਕੀਤਾ ਸੀ।"
https://twitter.com/meenaharris/status/1361012734477828098?s=20
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਸੰਯੁਕਤ ਕਿਸਾਨ ਮੋਰਚਾ ਨੇ ਵੀ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਦਿੱਲੀ ਪੁਲਿਸ ਦੀ ਅਲੋਚਨਾ ਕੀਤੀ ਹੈ ਅਤੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਰਿਹਾਅ ਕਰਨ ਦੀ ਮੰਗ ਕੀਤੀ ਹੈ।
https://twitter.com/PTI_News/status/1360978381702004739?s=20
ਸੱਤਾਧਿਰ ਦੇ ਲੀਡਰ ਕਰ ਰਹੇ ਗ੍ਰਿਫ਼ਤਾਰੀ ਦਾ ਸਮਰਥਨ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ 'ਬੰਗਲੁਰੂ ਸੈਂਟਰਲ' ਤੋਂ ਪਾਰਟੀ ਦੇ ਸੰਸਦ ਮੈਂਬਰ ਪੀ.ਸੀ. ਮੋਹਨ ਨੇ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਦੀ ਤੁਲਨਾ ਪਾਕਿਸਤਾਨੀ ਕੱਟੜਪੰਥੀ ਮੁਹੰਮਦ ਅਜਮਲ ਆਮਿਰ ਕਸਾਬ ਨਾਲ ਕੀਤੀ ਹੈ ਜੋ ਮੁੰਬਈ ਦੇ 26/11 ਹਮਲੇ ਵਿੱਚ ਫੜਿਆ ਗਿਆ ਸੀ।
ਪੀ.ਸੀ. ਮੋਹਨ ਨੇ ਟਵਿੱਟਰ 'ਤੇ ਲਿਖਿਆ, "ਬੁਰਹਾਨ ਵਾਨੀ ਵੀ 21 ਸਾਲਾਂ ਦਾ ਸੀ। ਅਜਮਲ ਕਸਾਬ ਵੀ 21 ਸਾਲਾਂ ਦਾ ਸੀ। ਉਮਰ ਸਿਰਫ਼ ਇੱਕ ਗਿਣਤੀ ਹੈ। ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ। ਜੁਰਮ ਹਮੇਸ਼ਾ ਜੁਰਮ ਹੀ ਰਹੇਗਾ।"
ਇਸ ਟਵੀਟ ਦੇ ਨਾਲ ਉਨ੍ਹਾਂ ਨੇ #DishaRavi ਦੀ ਵਰਤੋਂ ਕੀਤੀ ਹੈ ਅਤੇ ਦਿਸ਼ਾ ਰਵੀ ਦੀ ਤਸਵੀਰ ਵੀ ਪੋਸਟ ਕੀਤੀ ਹੈ।
ਉਨ੍ਹਾਂ ਲਿਖਿਆ ਕਿ,''ਜਿਹੜੇ ਲੋਕ ਦਿਸ਼ਾ ਰਵੀ ਦਾ ਬਚਾਅ ਕਰ ਰਹੇ ਹਨ, ਉਨ੍ਹਾਂ ਨੂੰ ਦਿੱਲੀ ਪੁਲਿਸ ਦਾ ਬਿਆਨ ਪੜ੍ਹਨਾ ਚਾਹੀਦਾ ਹੈ।''
https://twitter.com/PCMohanMP/status/1360936928107929601?s=20
ਪੀ.ਸੀ. ਮੋਹਨ ਨੇ ਦਿੱਲੀ ਪੁਲਿਸ ਦਾ ਉਹ ਟਵੀਟ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਲਿਖਿਆ ਹੈ, "ਦਿਸ਼ਾ ਰਵੀ ਉਸ ਟੂਲਕਿਟ ਦੀ ਐਡੀਟਰ ਹੈ। ਉਹ ਇਸ ਨੂੰ ਤਿਆਰ ਕਰਨ ਅਤੇ ਸੋਸ਼ਲ ਮੀਡੀਆ 'ਤੇ ਇਸ ਨੂੰ ਸਰਕੂਟਲੇਟ ਕਰਨ ਵਾਲੇ ਮੁੱਖ ਯੋਜਨਾਕਾਰਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਹੀ ਉਸ ਟੂਲਕਿਟ ਦੇ ਫਾਈਨਲ ਡ੍ਰਾਫਟ ਬਣਾਉਣ ਵਾਲੀ ਟੀਮ ਦੇ ਨਾਲ ਕੰਮ ਕੀਤਾ ਸੀ। ਦਿਸ਼ਾ ਨੇ ਹੀ ਇਸ ਟੂਲਕਿੱਟ ਨੂੰ ਗ੍ਰੇਟਾ ਥਨਬਰਗ ਨਾਲ ਸਾਂਝਾ ਕੀਤਾ ਸੀ।"
ਭਾਜਪਾ ਦੇ ਸੰਸਦ ਮੈਂਬਰ ਪੀ.ਸੀ. ਮੋਹਨ ਵਿਦੇਸ਼ ਮਾਮਲਿਆਂ ਬਾਰੇ ਬਣੀ ਸੰਸਦੀ ਕਮੇਟੀ ਦੇ ਮੈਂਬਰ ਵੀ ਹਨ। ਉਨ੍ਹਾਂ ਦਾ ਟਵੀਟ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਤੋਂ ਬਾਅਦ ਪਾਰਟੀ ਦੀ ਆਗੂ ਨੁਪੁਰ ਸ਼ਰਮਾ ਨੇ ਵੀ ਇਸ ਸਬੰਧ ਵਿੱਚ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ, "ਕੀ ਕਿਸੇ ਅਪਰਾਧ ਦਾ ਉਮਰ ਜਾਂ ਲਿੰਗ ਨਾਲ ਕੋਈ ਲੈਣਾ ਦੇਣਾ ਹੁੰਦਾ ਹੈ? ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਵਿੱਚ ਸ਼ਾਮਲ ਔਰਤਾਂ ਵੀ ਕਥਿਤ ਤੌਰ 'ਤੇ 17 ਜਾਂ 24 ਸਾਲ ਵਿਚਾਲੇ ਸਨ। ਨਿਰਭਿਆ ਦਾ ਬਲਾਤਕਾਰ ਕਰਨ ਵਾਲੇ ਅਤੇ ਉਸ ਦੇ ਇੱਕ ਕਾਤਲ ਦੀ ਉਮਰ ਵੀ 17 ਸਾਲ ਸੀ।"
https://twitter.com/NupurSharmaBJP/status/1361024820125831169?s=20
ਹਰਿਆਣਾ ਦੇ ਖੇਡ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਵੀ ਇੱਕ ਟਵੀਟ ਕੀਤਾ ਹੈ।
https://twitter.com/anilvijminister/status/1361174083933663232?s=20
ਇਹ ਵੀ ਪੜ੍ਹੋ-
ਵਿਰੋਧੀ ਧਿਰਾਂ ਨੇ ਕੀਤੀ ਗ੍ਰਿਫ਼ਤਾਰੀ ਦੀ ਨਿਖੇਧੀ
ਪ੍ਰਿਅੰਕਾ ਗਾਂਧੀ ਵਾਡਰਾ ਨੇ ਵੀ #ReleaseDishaRavi ਦੀ ਵਰਤੋਂ ਕਰਦਿਆਂ ਦਿਸ਼ਾ ਦੇ ਪੱਖ ਵਿੱਚ ਟਵੀਟ ਕੀਤਾ ਹੈ।
https://twitter.com/priyankagandhi/status/1361165074484797442?s=20
ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਪੀ ਚਿੰਤਬਰਮ ਨੇ ਟਵੀਟ ਕਰਦਿਆਂ ਲਿਖਿਆ ਕਿ ਭਾਰਤ ਕਾਫ਼ੀ ਕਮਜ਼ੋਰ ਨੀਂਹ 'ਤੇ ਖੜ੍ਹਾ ਹੈ ਜੇਕਰ 22 ਸਾਲਾ ਵਿਦਿਆਰਥਣ ਅਤੇ ਵਾਤਾਵਰਣ ਕਾਰਕੁਨ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਬਣ ਗਏ ਹਨ।
https://twitter.com/PChidambaram_IN/status/1360993002202816513?s=20
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਿਖਿਆ ਕਿ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਲੋਕਤੰਤਰ ’ਤੇ ਹਮਲਾ ਹੈ। ਕਿਸਾਨਾਂ ਦਾ ਸਮਰਥਨ ਕਰਨਾ ਜੁਰਮ ਨਹੀਂ ਹੈ।
https://twitter.com/ArvindKejriwal/status/1361169667985788929?s=20
ਕੀ ਹੈ ਪੂਰਾ ਮਾਮਲਾ
ਐਤਵਾਰ ਨੂੰ ਦਿੱਲੀ ਦੀ ਇਕ ਅਦਾਲਤ ਨੇ 22 ਸਾਲਾ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੂੰ ਪੰਜ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਸੀ।
ਸ਼ਨੀਵਾਰ ਸ਼ਾਮ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕਿਸਾਨ ਅੰਦੋਲਨ ਨਾਲ ਜੁੜੀ 'ਟੂਲਕਿੱਟ ਮਾਮਲੇ' ਵਿੱਚ ਬੰਗਲੁਰੂ ਤੋਂ ਦਿਸ਼ਾ ਨੂੰ ਗ੍ਰਿਫ਼ਤਾਰ ਕੀਤਾ ਸੀ।
ਦਿਸ਼ਾ ਨੇ ਬੰਗਲੁਰੂ ਦੇ ਇੱਕ ਪ੍ਰਾਈਵੇਟ ਕਾਲਜ ਤੋਂ ਬੀਬੀਏ ਦੀ ਡਿਗਰੀ ਹਾਸਲ ਕੀਤੀ ਹੈ ਅਤੇ ਉਹ ਵਾਤਾਵਰਣ ਲਈ ਕੰਮ ਕਰਨ ਵਾਲੀ ਸੰਸਥਾ 'ਫ੍ਰਾਈਡੇਜ਼ ਫ਼ਾਰ ਫ਼ਿਊਚਰ' ਦੇ ਸੰਸਥਾਪਕ ਮੈਂਬਰਾਂ 'ਚੋਂ ਇੱਕ ਹੈ।
ਹਾਲਾਂਕਿ, ਕਈ ਕਾਨੂੰਨ ਮਾਹਰਾਂ ਨੇ ਦਿਸ਼ਾ ਨੂੰ ਪੁਲਿਸ ਹਿਰਾਸਤ ਵਿੱਚ ਭੇਜੇ ਜਾਣ 'ਤੇ ਸਵਾਲ ਚੁੱਕੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ
https://www.youtube.com/watch?v=EJGTqSAyclA
ਇਹ ਲਿਖਿਆ ਜਾ ਰਿਹਾ ਹੈ ਕਿ 'ਅਦਾਲਤ ਵਿੱਚ ਔਰਤ ਦੀ ਨੁਮਾਇੰਦਗੀ ਕਰਨ ਲਈ ਵਕੀਲ ਦੀ ਹਾਜ਼ਰੀ ਯਕੀਨੀ ਬਣਾਏ ਬਿਨਾਂ, ਜੱਜ ਨੇ ਉਸ ਨੂੰ ਪੰਜ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜਣ ਦਾ ਹੁਕਮ ਕਿਵੇਂ ਦਿੱਤਾ?'
ਟੂਲਕਿੱਟ ਆਖ਼ਰ ਹੁੰਦੀ ਕੀ ਹੈ?
ਮੌਜੂਦਾ ਸਮੇਂ ਵਿੱਚ ਦੁਨੀਆਂ ਦੇ ਵੱਖੋ-ਵੱਖ ਹਿੱਸਿਆਂ ਵਿੱਚ ਜੋ ਵੀ ਅੰਦੋਲਨ ਹੁੰਦੇ ਹਨ, ਭਾਵੇਂ ਉਹ ਬਲੈਕ ਲਾਈਵਸ ਮੈਟਰ ਹੋਵੇ, ਅਮਰੀਕਾ ਦਾ 'ਐਂਟੀ ਲੌਕਡਾਊਨ ਪ੍ਰੋਟੈਸਟ' ਹੋਵੇ ਜਾਂ ਵਾਤਾਵਰਨ ਸਬੰਧੀ ਤਬਦੀਲੀ ਨਾਲ ਜੁੜੀ ਕਲਾਈਮੇਟ ਸਟਰਾਈਕ ਮੁਹਿੰਮ ਹੋਵੇ ਜਾਂ ਕੋਈ ਹੋਰ ਦੂਜਾ ਅੰਦੋਲਨ।
ਇਨ੍ਹਾਂ ਸਾਰੀਆਂ ਥਾਵਾਂ ਉੱਪਰ ਅੰਦੋਲਨ ਨਾਲ ਜੁੜੇ ਲੋਕ ਕੁਝ 'ਐਕਸ਼ਨ ਪੁਆਇੰਟ' ਬਣਾਉਂਦੇ ਹਨ।
ਮਤਲਬ ਕੁਝ ਅਜਿਹੀਆਂ ਗੱਲਾਂ ਦੀ ਵਿਉਂਤ ਕਰਦੇ ਹਨ ਜੋ ਅੰਦੋਲਨ ਨੂੰ ਅੱਗੇ ਵਧਾਉਣ ਲਈ ਕੀਤੀਆਂ ਜਾ ਸਕਦੀਆਂ ਹਨ।
ਜਿਸ ਦਸਤਾਵੇਜ਼ ਵਿੱਚ ਇਨ੍ਹਾਂ ਐਕਸ਼ਨ ਪੁਆਇੰਟਾਂ ਨੂੰ ਦਰਜ ਕੀਤਾ ਜਾਂਦਾ ਹੈ, ਉਸ ਨੂੰ ਟੂਲਕਿੱਟ ਕਹਿੰਦੇ ਹਨ।
ਇਸ ਸ਼ਬਦ ਦੀ ਵਰਤੋਂ ਸੋਸ਼ਲ ਮੀਡੀਆ ਦੇ ਪ੍ਰਸੰਗ ਵਿੱਚ ਵਧੇਰੇ ਹੁੰਦੀ ਹੈ। ਇਸ ਵਿੱਚ ਸੋਸ਼ਲ ਮੀਡੀਆ ਤੋਂ ਇਲਾਵਾ ਜ਼ਮੀਨੀ ਪੱਧਰ 'ਤੇ ਸਮੂਹਿਕ ਪ੍ਰਦਰਸ਼ਨ ਕਰਨ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ।
ਟੂਲਕਿੱਟ ਅਕਸਰ ਉਨ੍ਹਾਂ ਲੋਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ, ਜਿਨ੍ਹਾਂ ਦੀ ਮੌਜੂਦਗੀ ਅੰਦੋਲਨ ਦਾ ਅਸਰ ਵਧਾਉਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ।
ਅਜਿਹੇ ਵਿੱਚ ਜੇ ਟੂਲਕਿੱਟ ਨੂੰ ਕਿਸੇ ਅੰਦੋਲਨ ਦਾ ਅਹਿਮ ਹਿੱਸਾ ਕਿਹਾ ਜਾਵੇ ਤਾਂ ਗ਼ਲਤ ਨਹੀਂ ਹੋਵੇਗਾ।
ਟੂਲਕਿੱਟ ਨੂੰ ਤੁਸੀਂ ਕੰਧਾਂ ਉੱਪਰ ਲਾਏ ਜਾਣ ਵਾਲੇ ਉਨ੍ਹਾਂ ਪੋਸਟਰਾਂ ਦਾ ਸੁਧਰਿਆ ਤੇ ਆਧੁਨਿਕ ਰੂਪ ਕਹਿ ਸਕਦੇ ਹੋ, ਜਿਨ੍ਹਾਂ ਦੀ ਵਰਤੋਂ ਕਈ ਸਾਲਾਂ ਤੋਂ ਅੰਦੋਲਨ ਕਰਨ ਵਾਲੇ ਲੋਕ ਜਾਂ ਸੱਦਾ ਦੇਣ ਲਈ ਕਰਦੇ ਆ ਰਹੇ ਹਨ।
ਸੋਸ਼ਲ ਮੀਡੀਆ ਅਤੇ ਮਾਰਕਟਿੰਗ ਦੇ ਮਾਹਰਾਂ ਦੇ ਮੁਤਾਬਕ, ਇਸ ਦਸਤਾਵੇਜ਼ ਦਾ ਮੁੱਖ ਮਕਸਦ ਲੋਕਾਂ (ਅੰਦੋਲਨ ਦੇ ਹਮਾਇਤੀਆਂ) ਵਿੱਚ ਤਾਲਮੇਲ ਕਾਇਮ ਕਰਨਾ ਹੁੰਦਾ ਹੈ।
ਟੂਲਕਿੱਟ ਵਿੱਚ ਆਮ ਤੌਰ 'ਤੇ ਇਹ ਦੱਸਿਆ ਜਾਂਦਾ ਹੈ ਕਿ ਲੋਕ ਕੀ ਲਿਖ ਸਕਦੇ ਹਨ, ਕਿਹੜੇ ਹੈਸ਼ਟੈਗ ਵਰਤ ਸਕਦੇ ਹਨ। ਕਿਸ-ਕਿਸ ਸਮੇਂ ਟਵੀਟ ਕਰਨ ਨਾਲ ਸਭ ਤੋਂ ਜ਼ਿਆਦਾ ਫਾਇਦਾ ਮਿਲੇਗਾ, ਕਿਨ੍ਹਾਂ ਲੋਕਾਂ ਨੂੰ ਟਵੀਟ ਜਾਂ ਫੇਸਬੁੱਕ ਪੋਸਟਾਂ ਵਿੱਚ ਸ਼ਾਮਲ ਕਰਨ (ਮੈਨਸ਼ਨ) ਨਾਲ ਫ਼ਾਇਦਾ ਮਿਲੇਗਾ।
ਜਾਣਕਾਰਾਂ ਮੁਤਾਬਕ ਇਸ ਦਾ ਅਸਰ ਇਹ ਹੁੰਦਾ ਹੈ ਕਿ ਇੱਕ ਹੀ ਸਮੇਂ ਲੋਕਾਂ ਦੇ ਐਕਸ਼ਨ ਨਾਲ ਕਿਸੇ ਅੰਦੋਲਨ ਦੀ ਮੌਜੂਦਗੀ ਦਰਜ ਹੁੰਦੀ ਹੈ। ਇਸ ਨਾਲ ਅੰਦੋਲਨ ਸੋਸ਼ਲ ਮੀਡੀਆ ਦੇ ਟਰੈਂਡਸ ਵਿੱਚ ਆਉਂਦਾ ਹੈ ਤੇ ਫਿਰ ਲੋਕਾਂ ਦਾ ਧਿਆਨ ਇਸ ਵੱਲ ਜਾਂਦਾ ਹੈ।
ਸਿਰਫ਼ ਅੰਦੋਲਨਕਾਰੀ ਹੀ ਨਹੀਂ ਸਗੋਂ ਸਿਆਸੀ ਪਾਰਟੀਆਂ, ਵੱਡੀਆਂ ਕੰਪਨੀਆਂ ਅਤੇ ਹੋਰ ਸਮਾਜਿਕ ਸਮੂਹ ਵੀ ਕਈ ਮੌਕਿਆਂ ਉੱਪਰ ਅਜਿਹੀਆਂ ਟੂਲਕਿੱਟਾਂ ਦੀ ਵਰਤੋਂ ਕਰਦੇ ਹਨ।
ਇਹ ਵੀ ਪੜ੍ਹੋ:
https://www.youtube.com/watch?v=kOO8YFfHLT8
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '82f46e0e-fd9d-4fcf-abff-15fcb039255c','assetType': 'STY','pageCounter': 'punjabi.india.story.56066556.page','title': 'ਦਿਸ਼ਾ ਰਵੀ ਦੀ ਗ੍ਰਿਫ਼ਤਾਰੀ \'ਤੇ ਰੈਬੇਕਾ ਜੌਹਨ ਤੇ ਮੀਨਾ ਹੈਰਿਸ ਸਮੇਤ ਕਈਆਂ ਨੇ ਚੁੱਕੇ ਸਵਾਲ','published': '2021-02-15T06:00:18Z','updated': '2021-02-15T06:00:18Z'});s_bbcws('track','pageView');

ਯੁਵਰਾਜ ਸਿੰਘ ਖ਼ਿਲਾਫ਼ ਕਿਹੜੇ ਇਲਜ਼ਾਮਾਂ ਤਹਿਤ FIR ਦਰਜ ਹੋਈ- ਪ੍ਰੈੱਸ ਰਿਵੀਊ
NEXT STORY