ਪੰਜਾਬ ਦੇ 7 ਨਗਰ ਨਿਗਮਾਂ, 116 ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਲਈ ਹੋਈਆਂ ਚੋਣਾਂ ਦੇ ਨਤੀਜੇ ਆ ਰਹੇ ਹਨ। ਹੁਣ ਤੱਕ ਦੇ ਨਤੀਜਿਆਂ ਮੁਤਾਬਕ ਕਾਂਗਰਸ ਪਾਰਟੀ ਮੋਹਰੀ ਰਹੀ ਹੈ।
ਸੁਨੀਲ ਜਾਖੜ ਨੇ ਕੀਤਾ ਜਿੱਤ ਦਾ ਦਾਅਵਾ
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਹੁਣ ਤੱਕ 104 ਸੀਟਾਂ ਦੇ ਨਤੀਜੇ ਆ ਗਏ ਹਨ ਅਤੇ ਉਨ੍ਹਾਂ ਵਿੱਚੋਂ 98 ਮਿਊਂਸੀਪਲ ਕਮੇਟੀਆਂ, ਨਗਰ ਕਮੇਟੀਆਂ ਕਾਂਗਰਸ ਦੀ ਝੋਲੀ 'ਚ ਪਈਆਂ ਹਨ।
Click here to see the BBC interactive
ਸੁਨੀਲ ਜਾਖੜ ਨੇ ਕਿਹਾ, "ਇਸ ਹੂੰਝਾ ਫੇਰ ਜਿੱਤ ਦਾ ਸਿਹਰਾ ਪੰਜਾਬ ਦੇ ਲੋਕਾਂ ਨੂੰ ਜਾਂਦਾ ਹੈ ਅਤੇ ਇਹ ਸਿਰਫ਼ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਕਾਰਨ ਸੰਭਵ ਹੋਇਆ ਹੈ।''
''ਜਿਸ ਤਰ੍ਹਾਂ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋਈ, ਪੰਜਾਬ ਦੇ ਲੋਕਾਂ ਨੇ ਨਕਾਰਾਤਮਕਤਾ ਨੂੰ ਨਕਾਰਿਆ, ਵਿਕਾਸ ਅਤੇ ਸਥਾਨਕ ਮੁੱਦਿਆਂ ਨੂੰ ਚੁਣਿਆ ਹੈ। ਉਨ੍ਹਾਂ ਉਹ ਹੀ ਆਗੂ ਚੁਣਿਆ ਜੋ ਪੰਜਾਬ ਵਿੱਚ ਅਮਨ ਸ਼ਾਂਤੀ ਬਣਾ ਸਕਦਾ ਹੈ।"
ਇਹ ਵੀ ਪੜ੍ਹੋ:
14 ਫ਼ਰਵਰੀ ਨੂੰ ਸਥਾਨਕ ਚੋਣਾਂ ਲਈ ਵੋਟਾਂ ਪਈਆਂ ਸਨ। ਚੋਣ ਕਮਿਸ਼ਨ ਵੱਲੋਂ 16 ਫ਼ਰਵਰੀ ਨੂੰ ਪਟਿਆਲਾ ਦੇ ਕੁਝ ਬੂਥਾਂ ਉੱਪਰ ਮੁੜ ਵੋਟਾਂ ਪੁਆਈਆਂ ਗਈਆਂ। ਜਦਕਿ ਮੁਹਾਲੀ ਦੇ ਦੋ ਬੂਥਾਂ ਉੱਪਰ ਮੁੜ ਵੋਟਾਂ ਪੁਆਈਆਂ ਜਾਣੀਆਂ ਹਨ।
ਸੁਨੀਲ ਜਾਖੜ ਨੇ ਅਕਾਲੀ ਦਲ ਅਤੇ ਭਾਜਪਾ ਦੀ ਮਿਲੀਭੁਗਤ ਹੋਣ ਦਾ ਇਲਜ਼ਾਮ ਲਾਉਂਦਿਆ ਕਿਹਾ, "ਕੁਝ ਲੋਕ ਪੰਜਾਬ ਨੂੰ ਡਿਸਟਰਬਡ ਸਟੇਟ ਐਲਾਨਣਾ ਚਾਹੁੰਦੇ ਸਨ। ਇਸ ਵਿੱਚ ਅਹਿਮ ਰੋਲ ਰਿਹਾ ਭਾਜਪਾ, ਕੇਂਦਰ ਸਰਕਾਰ ਤੇ ਉਨ੍ਹਾਂ ਦੇ ਭਾਈਵਾਲ ਅਕਾਲੀ ਤੇ 'ਆਪ' ਦਾ।''
''ਉਨ੍ਹਾਂ ਨੂੰ ਨਕਾਰ ਕੇ ਪੰਜਾਬ ਦੇ ਲੋਕਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਪਾਰਟੀ ਨੂੰ ਵੋਟਾਂ ਦੇਵਾਂਗੇ ਜਿਹੜੀ ਪੰਜਾਬ ਵਿੱਚ ਅਮਨ ਸ਼ਾਂਤੀ ਬਣਾਈ ਰੱਖੇ।"
ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਲਜ਼ਾਮ ਲਾਇਆ ਕਿ ਸੂਬੇ ਵਿੱਚ ਆਜ਼ਾਦ ਅਤੇ ਨਿਰਪੱਖ ਚੋਣਾਂ ਨਹੀਂ ਹੋਈਆਂ
ਬਿਕਰਮ ਸਿੰਘ ਮਜੀਠੀਆ ਨੇ ਕਿਹਾ, "ਸੂਬੇ ਵਿੱਚ 60 ਫੀਸਦ ਸੀਟਾਂ 'ਤੇ ਹੀ ਚੋਣਾਂ ਹੋਈਆਂ ਹਨ ਜਦਕਿ 40 ਫੀਸਦ ਸੀਟਾਂ 'ਤੇ ਤਾਂ ਕਾਂਗਰਸ ਨੇ ਚੋਣਾਂ ਹੋਣ ਹੀ ਨਹੀਂ ਦਿੱਤੀਆਂ। ਚੋਣਾਂ ਦਾ ਸੈਮੀਫਾਈਨਲ ਹੁੰਦਾ ਹੈ ਜਦੋਂ ਫ੍ਰੀ ਐਂਡ ਫੇਅਰ ਚੋਣਾਂ ਹੋਣ।''
''ਕਈ ਥਾਵਾਂ 'ਤੇ ਜਿੱਥੇ ਅਫ਼ਸਰ ਤਕੜੇ ਰਹੇ, ਉਹ ਸਰਕਾਰ ਦੇ ਦਬਾਅ ਹੇਠ ਨਹੀਂ ਆਏ। ਪਰ ਉਹ ਕੁਝ ਚੁਣੀਆਂ ਹੋਈਆਂ ਹੀ ਕਮੇਟੀਆਂ ਹਨ ਜਿੱਥੇ ਸਹੀ ਤਰੀਕੇ ਨਾਲ ਚੋਣਾਂ ਹੋਈਆਂ।"
"ਪਰ ਕੁਝ ਥਾਵਾਂ 'ਤੇ ਜੇ ਚੋਣਾਂ ਹੋ ਵੀ ਰਹੀਆਂ ਸੀ ਤਾਂ ਸਰਕਾਰ ਨੇ ਪੁਲਿਸ, ਕਰ ਤੇ ਆਬਕਾਰੀ, ਬਿਜਲੀ ਤਕਰਬੀਨ ਹਰ ਮਹਿਕਮੇ ਦੀ ਹੀ ਵਰਤੋਂ ਦਬਾਅ ਪਾਉਣ ਲਈ ਕੀਤੀ ਕਿਉਂਕਿ ਵੋਟਰ ਛੋਟੇ ਦੁਕਾਨਦਾਰ ਸਨ, ਮਿਹਨਤ ਕਰਨ ਵਾਲੇ ਲੋਕ ਸਨ।"
ਉਨ੍ਹਾਂ ਅੱਗੇ ਕਿਹਾ, "ਇਸ ਲਈ ਅਸੀਂ ਪਹਿਲੇ ਦਿਨ ਹੀ ਮੰਗ ਕੀਤੀ ਸੀ ਕਿ ਪੈਰਾ-ਮਿਲੀਟਰੀ ਫੋਰਸ ਲਾ ਕੇ ਵਿਧਇਕਾਂ ਅਤੇ ਸੰਸਦ ਮੈਂਬਰਾਂ ਦੀ ਚੋਣ ਵਾਂਗ ਹੀ ਚੋਣਾਂ ਹੋਣੀਆਂ ਚਾਹੀਦੀਆਂ ਸਨ। ਲਗਭਗ 80-90 ਫੀਸਦ ਥਾਵਾਂ 'ਤੇ ਇਸ ਤਰ੍ਹਾਂ ਹੀ ਚੋਣਾਂ ਹੋਈਆਂ ਹਨ।"
ਹਾਲਾਂਕਿ ਮਜੀਠੇ ਹਲਕੇ ਵਿੱਚ ਜਿੱਤ ਅਕਾਲੀ ਦਲ ਦੀ ਹੋਈ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਵਿੱਚ 9,222 ਉੁਮੀਦਵਾਰ ਮੈਦਾਨ ਵਿੱਚ ਸਨ। ਇਨ੍ਹਾਂ ਸਥਾਨਕ ਚੋਣਾਂ ਵਿੱਚ ਮੁੱਖ ਮੁਕਾਬਲਾ ਸੱਤਾਧਾਰੀ ਕਾਂਗਰਸ, ਅਕਾਲੀ ਦਲ ਅਤੇ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਵਿਚਾਲੇ ਸੀ।
ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਲਈ ਇਹ ਚੋਣਾਂ ਅਹਿਮ ਸਨ।
ਇਹ ਵੀ ਪੜ੍ਹੋ:
https://www.youtube.com/watch?v=N_ED2Zld6ic
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '16c37539-96d7-4c2e-8280-2f54c36f8a34','assetType': 'STY','pageCounter': 'punjabi.india.story.56094979.page','title': 'ਪੰਜਾਬ ਦੀਆਂ MC ਚੋਣਾਂ ਦੇ ਨਤੀਜਿਆਂ \'ਚ ਕਾਂਗਰਸ ਪਾਰਟੀ ਮੋਹਰੀ, 7 ਕਾਰਪੋਰੇਸ਼ਨਾਂ \'ਤੇ ਜਿੱਤ','published': '2021-02-17T09:28:10Z','updated': '2021-02-17T09:32:39Z'});s_bbcws('track','pageView');

ਕਿਸਾਨ ਅੰਦੋਲਨ ਬਾਰੇ ਭਾਜਪਾ ਆਗੂਆਂ ਦੀ ਬੈਠਕ ''ਚ ਅਮਿਤ ਸ਼ਾਹ ਨੇ ਕੀ ਸਲਾਹ ਦਿੱਤੀ - ਪ੍ਰੈੱਸ ਰਿਵੀਊ
NEXT STORY