"ਇਹ ਬਹੁਤ ਦਿਲ ਤੋੜਨ ਵਾਲਾ ਹੈ। ਸਾਨੂੰ ਲੋੜ ਹੈ ਕਿ ਇਹ ਆਵਾਜ਼ਾਂ ਸੁਣੀਆਂ ਜਾਣ।"
ਭਾਰਤ ਵਿੱਚ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਨ। ਸਰਕਾਰ ਵੱਲੋਂ ਪਾਸ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰ ਦਿੱਲੀ ਦੇ ਬਾਹਰ ਧਰਨਾ ਲਾਈ ਬੈਠੇ ਹਨ। ਉਹ ਕਹਿੰਦੇ ਹਨ ਕਿ ਇਹ ਉਨ੍ਹਾਂ ਦੀ ਰੋਜ਼ੀ-ਰੋਟੀ ਬਰਬਾਦ ਕਰ ਦੇਣਗੇ।
ਹਾਲਾਂਕਿ ਕਾਨੂੰਨਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਸੁਧਾਰਾਂ ਦੀ ਬਹੁਤ ਜ਼ਿਆਦਾ ਲੋੜ ਸੀ ਕਿਉਂਕਿ ਹਜ਼ਾਰਾਂ ਕਿਸਾਨ ਸੰਘਰਸ਼ ਕਰ ਰਹੇ ਸਨ।
ਭਾਰਤੀ ਮੂਲ ਦੇ ਨੌਜਵਾਨ ਬਰਤਾਨਵੀਂ ਭਾਵੇਂ ਪੰਜ ਹਜ਼ਾਰ ਮੀਲ ਦੂਰ ਬੈਠੇ ਹਨ ਪਰ ਇਹ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਿਸਾਨ ਅੰਦੋਲਨ ਪ੍ਰਭਾਵਿਤ ਕਰ ਰਿਹਾ ਹੈ।
Click here to see the BBC interactive
ਕਿਰਨ ਲਈ ਉਨ੍ਹਾਂ ਦਾ ਘਰ ਪ੍ਰਭਾਵਿਤ ਹੋ ਰਿਹਾ ਹੈ। ਉਹ ਦੇਖਦੇ ਹਨ ਕਿ ਉਨ੍ਹਾਂ ਦੇ ਮਾਪੇ ਅਤੇ ਦਾਦਾ-ਦਾਦੀ ਹਰ ਵੇਲੇ ਟੈਲੀਵਿਜ਼ਨ ਨਾਲ ਚਿਪਕੇ ਰਹਿੰਦੇ ਹਨ, ਕਦੇ ਗੁੱਸੇ ਹੁੰਦੇ ਹਨ ਤਾਂ ਕਦੇ ਪਰੇਸ਼ਾਨ ਹੁੰਦੇ ਹਨ।
ਇਹ ਵੀ ਪੜ੍ਹੋ:
ਉਹ ਕਹਿੰਦੇ ਹਨ, "ਇਹ ਸਾਡੀ ਵਿਰਾਸਤ ਹੈ। ਅਸੀਂ ਇੰਨੀਆਂ ਵੀ ਅਗਲੀਆਂ ਪੀੜ੍ਹੀਆਂ ਨਹੀਂ ਹਾਂ ਕਿ ਅਸੀਂ ਭਾਰਤ ਨਾਲ ਜੁੜੇ ਨਾ ਹੋਈਏ।"
"ਜੇ ਅਸੀਂ ਚਾਹੁੰਦੇ ਹਾਂ ਕਿ ਲੋਕ ਸਾਡੀ ਪਛਾਣ ਨੂੰ ਸਮਝਣ ਤਾਂ ਸਾਨੂੰ ਇਨ੍ਹਾਂ ਆਵਾਜ਼ਾਂ ਨੂੰ ਸੁਣਨ ਦੀ ਲੋੜ ਹੈ।"
ਜ਼ਿਆਦਾਤਰ ਪ੍ਰਦਰਸ਼ਨਕਾਰੀ ਹਰਿਆਣਾ ਅਤੇ ਪੰਜਾਬ ਤੋਂ ਆਏ ਹਨ, ਉਹ ਸੂਬੇ ਜਿਹੜੇ ਬਹੁਤ ਸਾਰਾ ਭੋਜਨ ਉਗਾਉਂਦੇ ਹਨ।
ਰਿਹਾਨਾ ਅਤੇ ਗ੍ਰੇਟਾ ਥਨਬਰਗ ਵੱਲੋਂ ਕਿਸਾਨ ਮੁਜ਼ਾਹਰਿਆਂ ਦੇ ਹੱਕ ਵਿੱਚ ਟਵੀਟ ਕਰਨ ਤੋਂ ਬਾਅਦ ਮਾਮਲਾ ਵਿਸ਼ਵੀ ਪੱਧਰ 'ਤੇ ਸੁਰਖ਼ੀਆਂ 'ਚ ਆ ਗਿਆ।
ਨਵੇਂ ਖੇਤੀ ਕਾਨੂੰਨ ਕੀ ਹਨ
ਨਵੇਂ ਖੇਤੀ ਕਾਨੂੰਨ ਪਿਛਲੀਆਂ ਗਰਮੀਆਂ ਵਿੱਚ ਪਾਸ ਕੀਤੇ ਗਏ ਸਨ। ਇਨ੍ਹਾਂ ਤਹਿਤ ਫਸਲ ਵੇਚਣ, ਕੀਮਤਾਂ ਅਤੇ ਕਿਸਾਨੀ ਉਤਪਾਦ ਦੇ ਭੰਡਾਰ ਸਬੰਧੀ ਨਿਯਮਾਂ ਵਿੱਚ ਢਿੱਲ ਦਿੱਤੀ ਗਈ ਹੈ।
ਇਸ ਦਾ ਅਰਥ ਹੈ ਕਿ ਕਿਸਾਨ ਖ਼ੇਤੀ ਉਤਪਾਦ ਨੂੰ ਸਿੱਧਿਆਂ ਨਿੱਜੀ ਖ਼ਰੀਦਦਾਰਾਂ ਨੂੰ ਵੇਚ ਸਕਦੇ ਹਨ ਬਜਾਇ ਇਸ ਦੇ ਕਿ ਸਰਕਾਰੀ ਨਿਯੰਤ੍ਰਿਤ ਬਾਜ਼ਾਰ ਵਿੱਚ ਵੇਚਣ ਜਿੱਥੇ ਉਨ੍ਹਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਮਿਲਦਾ ਹੈ।
ਸਰਕਾਰ ਦਾ ਕਹਿਣਾ ਹੈ ਕਿ ਇਹ ਕਾਨੂੰਨ ਬਾਜ਼ਾਰ ਨੂੰ ਵਧੇਰੇ ਬਿਹਤਰ ਬਣਾਉਣਗੇ ਅਤੇ ਨਿਵੇਸ਼ਕਾਂ ਨੂੰ ਆਪਣੇ ਵੱਲ ਖਿੱਚਣਗੇ ਅਤੇ ਕਿਸਾਨੀ ਨੂੰ ਬਿਹਤਰ ਬਣਾਉਣਗੇ।
ਪਰ ਜਨਵਰੀ ਵਿੱਚ ਸੁਪਰੀਮ ਕੋਰਟ ਨੇ "ਅਗਲੇ ਨੋਟਿਸ ਤੱਕ" ਕਾਨੂੰਨਾਂ 'ਤੇ ਰੋਕ ਲਗਾ ਦਿੱਤੀ।
ਕਿਰਨ ਕਹਿੰਦੇ ਹਨ, "ਸਾਡੇ ਸੱਭਿਆਚਾਰ ਵਿੱਚ ਅਸਲੀ ਸਤਿਕਾਰ ਹੈ ਕਿ ਤੁਹਾਡਾ ਪਿਛੋਕੜ ਕੀ ਹੈ।"
"ਇਹ ਉਹ ਹਨ ਜੋ ਕੌਮਾਂਤਰੀ ਪੱਧਰ 'ਤੇ ਭੋਜਨ ਮੁਹੱਈਆ ਕਰਵਾਉਂਦੇ ਹਨ, ਅਨਾਜ, ਹਲਦੀ, ਕਣਕ...ਇਨ੍ਹਾਂ ਸਭ ਦਾ ਇੱਕ ਵੱਡਾ ਹਿੱਸਾ ਭਾਰਤ ਤੋਂ ਆਉਂਦਾ ਹੈ।"
ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਹ ਨਵੇਂ ਕਾਨੂੰਨ ਕਿਸਾਨਾਂ ਦੀ ਆਮਦਨ ਅਤੇ ਉਦਪਾਦਨ ਵਧਾਉਣ ਲਈ ਜ਼ਰੂਰੀ ਹਨ।
ਆਗੂਆਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੀ ਗੱਲ ਸੁਣ ਰਹੇ ਹਨ ਅਤੇ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਨ ਅਤੇ ਇਹ ਨਵੇਂ ਖੇਤੀ ਕਾਨੂੰਨ ਉਨ੍ਹਾਂ ਦੀ ਆਮਦਨ ਨੂੰ ਦੁਗਣਾ ਕਰ ਦੇਣਗੇ। ਇਹ ਵਾਅਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਲ 2016 ਵਿੱਚ ਕੀਤਾ ਗਿਆ ਸੀ।
ਉਨ੍ਹਾਂ ਨੇ ਭਾਰਤ ਤੋਂ ਬਾਹਰ ਦੀਆਂ ਮਸ਼ਹੂਰ ਹਸਤੀਆਂ ਦੀ ਅਲੋਚਨਾ ਕੀਤੀ ਹੈ ਇਹ ਕਹਿੰਦਿਆਂ ਕਿ ਉਨ੍ਹਾਂ ਦੇ ਕਮੈਂਟ 'ਨਾ ਸਹੀ ਅਤੇ ਨਾ ਹੀ ਜ਼ਿੰਮੇਵਾਰ' ਹਨ।
ਚੋਟੀ ਦੇ ਮੰਤਰੀਆਂ ਅਤੇ ਮਸ਼ਹੂਰ ਹਸਤੀਆਂ ਨੇ ਪ੍ਰਚਾਰ ਵਿਰੁੱਧ ਟਵੀਟ ਕੀਤਾ ਅਤੇ ਇਸ ਨੂੰ ਭਾਰਤ ਦੀ ਏਕਤਾ ਲਈ ਖ਼ਤਰਾ ਦੱਸਿਆ।
ਬਹੁਤ ਸਾਰੇ ਬਾਲੀਵੁੱਡ ਸਿਤਾਰੇ ਅਤੇ ਕ੍ਰਿਕਟ ਖਿਡਾਰੀ ਭਾਰਤ ਸਰਕਾਰ ਦੀ ਹਮਾਇਤ ਵਿੱਚ ਆ ਗਏ।
'ਸੁਧਾਰਾਂ ਦੀ ਲੋੜ'
ਅਸੀਂ ਨੋਟਿੰਗਮ ਰਹਿੰਦੇ ਇੱਕ ਵਿਅਕਤੀ ਨਾਲ ਗੱਲ ਕੀਤੀ, ਜੋ ਕਿ ਹਿੰਦੂ ਹੈ। ਉਹ ਔਨਲਾਇਨ ਹਮਲਿਆਂ ਦੇ ਡਰ ਤੋਂ ਆਪਣਾ ਨਾਮ ਨਹੀਂ ਦੱਸਣਾ ਚਾਹੁੰਦੇ।
ਉਨ੍ਹਾਂ ਦੇ ਮਾਤਾ ਪਿਤਾ ਨੇ ਯੂਕੇ ਆਉਣ ਕਾਰਨ ਖੇਤੀ ਛੱਡ ਦਿੱਤੀ ਅਤੇ ਕਹਿੰਦੇ ਹਨ ਕਿ ਉਨ੍ਹਾਂ ਦੇ ਬਹੁਤੇ ਪਰਿਵਾਰਕ ਮੈਂਬਰਾਂ ਨੇ ਉਸ ਤੋਂ ਬਾਅਦ ਪਿੱਛੇ ਪੰਜਾਬ ਵਿਚਲੀ ਜ਼ਮੀਨ ਵੇਚ ਦਿੱਤੀ ਹੈ।
ਉਹ ਦੱਸਦੇ ਹਨ, "ਉੱਥੇ ਵਿਚੋਲੇ ਹਨ ਜੋ ਕਿਸਾਨਾਂ ਦੇ ਮੁਨਾਫ਼ੇ ਦਾ ਵੱਡਾ ਹਿੱਸਾ ਖਾ ਜਾਂਦੇ ਹਨ।"
"ਉਨ੍ਹਾਂ ਨੂੰ ਉਸ ਤੋਂ ਬਚਾਉਣ ਅਤੇ ਚੰਗੀ ਸੌਦੇਬਾਜ਼ੀ ਦੇਣ ਦੀ ਵੀ ਲੋੜ ਹੈ।"
ਉਨ੍ਹਾਂ ਨੂੰ ਬਹੁਤੀ ਚਿੰਤਾ ਹੈ ਕਿ ਅੰਦੋਲਨ ਧਾਰਮਿਕ ਵੰਡ ਪਾ ਰਿਹਾ ਹੈ।
"ਮੈਨੂੰ ਜੋ ਪਰੇਸ਼ਾਨ ਕਰਦਾ ਹੈ ਉਹ ਇਹ ਹੈ ਕਿ ਵੰਡ ਇੱਥੇ ਵੀ ਅਸਰ ਕਰੇਗੀ ਅਤੇ ਇੱਕ ਭਾਈਚਾਰੇ ਵਜੋਂ ਅਸੀਂ ਵੰਡੇ ਜਾਵਾਂਗੇ ਅਤੇ ਉਹ ਸੱਚੀਂ ਦੁੱਖ ਭਰਿਆ ਹੋਵੇਗਾ।"
ਭਾਰਤ ਵਿੱਚ 40 ਫ਼ੀਸਦ ਤੋਂ ਵੱਧ ਲੋਕ ਖ਼ੇਤੀ ਖ਼ੇਤਰ ਵਿੱਚ ਕੰਮ ਕਰਦੇ ਹਨ।
20 ਸਾਲਾ ਬਲਰਾਜ ਪੂਰੇਵਾਲ ਦਾ ਕਹਿਣਾ ਹੈ ਕਿ ਜੇ ਉਹ ਹੁਣ ਉੱਥੇ (ਭਾਰਤ ਵਿੱਚ) ਹੁੰਦਾ ਤਾਂ ਕਿਸਾਨ ਹੁੰਦਾ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਉਹ ਕਹਿੰਦੇ ਹਨ, "ਮੇਰਾ ਸਾਰਾ ਪਰਿਵਰ ਉੱਥੇ ਹੈ। ਇਹ ਠੀਕ ਨਹੀਂ ਹੈ। ਉਹ ਘੱਟੋ-ਘੱਟ ਆਮਦਨ ਨੂੰ ਖੋਹ ਰਹੇ ਹਨ।"
ਉਹ ਦਾਅਵਾ ਕਰਦੇ ਹਨ, "ਮੇਰੇ ਚਾਚਾ ਹਰ ਸਾਲ ਆਪਣੀ ਫ਼ਸਲ ਅਤੇ ਆਪਣੀ ਟੀਮ ਨੂੰ ਦੇਖਣ ਭਾਰਤ ਜਾਂਦੇ ਹਨ।"
ਉਸ ਨੇ ਦਾਅਵਾ ਕੀਤਾ, "ਮੇਰੇ ਚਾਚੇ ਦੇ ਪੁੱਤਰ ਅੰਦੋਲਨ 'ਤੇ ਜਾ ਰਹੇ ਹਨ। ਪੁਲਿਸ ਸਾਡੇ ਭਾਈਚਾਰੇ 'ਤੇ ਤਸ਼ਦਦ ਕਰ ਰਹੀ ਹੈ ਉਨ੍ਹਾਂ ਨੂੰ ਕੁੱਟ ਰਹੀ ਹੈ।"
ਹੋਰ ਵੀ ਬਹੁਤ ਲੋਕਾਂ ਨੇ ਅਜਿਹੇ ਇਲਜ਼ਾਮ ਲਗਾਏ ਪਰ ਉਨ੍ਹਾਂ ਦੀ ਸੁਤੰਤਰ ਤੌਰ 'ਤੇ ਤਸਦੀਕ ਕਰਨਾ ਔਖਾ ਹੈ।
ਹਾਲ ਹੀ ਵਿੱਚ ਹੋਈ ਇੱਕ ਟਰੈਕਟਰ ਰੈਲੀ ਵਿੱਚ ਹਿੰਸਾ ਹੋਈ ਅਤੇ ਇੱਕ ਮੁਜ਼ਾਹਰਾਕਾਰੀ ਦੀ ਮੌਤ ਹੋ ਗਈ। ਇਸ ਹਿੰਸਾ ਦੌਰਾਨ ਸੈਂਕੜੇ ਪੁਲਿਸ ਅਧਿਕਾਰੀ ਅਤੇ ਮੁਜ਼ਾਹਰਾਕਾਰੀ ਜਖ਼ਮੀ ਹੋ ਗਏ।
ਕੁਝ ਅੰਦੋਲਨਕਾਰੀ ਭਾਰਤ ਦੇ ਗਣਤੰਤਰਤਾ ਦਿਵਸ ਮੌਕੇ ਦਿੱਲੀ ਦੇ ਇਤਿਹਾਸਿਕ ਲਾਲ ਕਿਲ੍ਹੇ 'ਤੇ ਇਕੱਠੇ ਹੋ ਗਏ ਅਤੇ ਉਸ ਸਮੇਂ ਤੱਕ ਉਸ 'ਤੇ ਕਬਜ਼ਾ ਕਰੀ ਰੱਖਿਆ ਜਦੋਂ ਤੱਕ ਪੁਲਿਸ ਨੇ ਉਨ੍ਹਾਂ ਨੂੰ ਦੂਰ ਨਹੀਂ ਭਜਾਇਆ।
ਇਸ ਨੂੰ ਭਾਰਤ ਦੀ ਪ੍ਰਭੂਸੱਤਾ 'ਤੇ ਹਮਲੇ ਵਜੋਂ ਦੇਖਿਆ ਗਿਆ।
'ਪਿਛਲੇ 50 ਸਾਲਾਂ ਤੋਂ ਖੇਤੀ ਖੇਤਰ ਲਈ ਕੁਝ ਖ਼ਾਸ ਨਹੀਂ ਹੋਇਆ'
ਮਨੂੰ ਖਜੂਰੀਆ ਇੱਕ ਹਿੰਦੂ ਕਿਸਾਨੀ ਪਰਿਵਾਰ ਤੋਂ ਹਨ ਅਤੇ ਦਲੀਲ ਦਿੰਦੇ ਹਨ ਉੱਥੇ ਦਹਾਕਿਆਂ ਤੋਂ ਕੋਈ ਸੁਧਾਰ ਨਹੀਂ ਹੋਏ ਹਨ।
ਉਹ ਦੱਸਦੇ ਹਨ, "ਇੱਕ ਪੁਰਖ਼ੇ ਵੱਲੋਂ ਫੌਜ ਵਿੱਚ ਨਿਭਾਈਆਂ ਸੇਵਾਵਾਂ ਬਦਲੇ ਇਹ ਜ਼ਮੀਨ ਮਿਲੀ ਸੀ। ਇਸ ਨੇ ਸਾਡੀ ਮੇਜ਼ 'ਤੇ ਭੋਜਨ ਵੀ ਲਿਆਂਦਾ।"
ਮਨੂੰ ਅਤੇ ਉਨ੍ਹਾਂ ਦੇ ਦਾਦਾ ਨੂੰ ਖੇਤੀ ਦੇ ਨਾਲ-ਨਾਲ ਹੋਰ ਨੌਕਰੀਆਂ ਵੀ ਕਰਨੀਆਂ ਪੈਂਦੀਆਂ ਸਨ ਕਿਉਂਕਿ ਖੇਤੀ ਤੋਂ ਜ਼ਿਆਦਾ ਆਮਦਨ ਨਹੀਂ ਸੀ ਹੁੰਦੀ।
ਉਹ ਕਹਿੰਦੇ ਹਨ ਉਨ੍ਹਾਂ ਦੀ ਪੀੜੀ ਨੂੰ ਕੋਈ ਹੋਰ ਬਦਲ ਲੱਭਣਾ ਪਿਆ।
ਪੱਛਮੀ ਲੰਡਨ ਦੇ ਆਪਣੇ ਘਰ ਤੋਂ ਉਹ ਕਹਿੰਦੇ ਹਨ, "ਇਹ ਕਾਫ਼ੀ ਨਹੀਂ ਹੈ, ਸਾਨੂੰ ਵੱਧ ਪੈਸੇ ਕਮਾਉਣ ਲਈ ਵਿਭਿੰਨਤਾ ਦੀ ਲੋੜ ਹੈ।"
ਤਾਨੀ ਨਾਲ ਜਦੋਂ ਅਸੀਂ ਗੱਲ ਕੀਤੀ ਉਹ ਸੱਚਮੁੱਚ ਗੁੱਸੇ 'ਚ ਨਜ਼ਰ ਆਏ। 28 ਸਾਲਾ ਤਾਨੀ ਨੇ ਕਿਹਾ, "ਪੰਜਾਬ ਬਹੁਤ ਜ਼ਿਆਦਾ ਭਾਰਤ ਦੀ ਮਾਤਭੂਮੀ ਹੈ।"
"ਇਹ ਸਾਡਾ ਮੱਕਾ ਹੈ, ਇਹ ਸਾਡੀ ਮਾਂ ਹੈ। ਇਹ ਇਸ ਮਾਂ ਕਰਕੇ ਹੈ ਕਿ ਮੈਂ ਅੱਜ ਇੱਥੇ ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਜੇ ਤੁਸੀਂ ਭਾਰਤੀ ਪਿਛੋਕੜ ਤੋਂ ਆਉਂਦੇ ਹੋ ਤਾਂ ਇਸ ਵਿੱਚ ਤੁਹਾਡੀ ਬਹੁਤ ਦਿਲਚਸਪੀ ਹੋਵੇਗੀ, ਚਾਹੇ ਤੁਸੀਂ ਸਿੱਖ, ਮੁਸਲਮਾਨ, ਇਸਾਈ ਜਾਂ ਹਿੰਦੂ ਜਾਂ ਕੁਝ ਵੀ ਹੋਵੋ, ਇਹ ਬਹੁਤ ਜ਼ਿਆਦਾ ਖ਼ਤਰੇ ਭਰਿਆ ਹੈ।"
"ਇਹ ਭਾਰਤ ਦੀ ਦਿਲ ਦੀ ਧੜਕਨ ਹੈ। ਪੰਜਾਬ ਤੋਂ ਬਿਨਾ ਭਾਰਤ ਨਹੀਂ ਹੋਵੇਗਾ।"
ਤਾਨੀ ਮੰਨਦੇ ਹਨ ਕਿ ਨਵੇਂ ਖੇਤੀ ਕਾਨੂੰਨਾਂ ਕਾਰਨ ਕਿਸਾਨਾਂ ਦਾ ਸ਼ੋਸ਼ਣ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੇ ਪਿਛਲੇ ਛੇ ਮਹੀਨੇ ਔਨਲਾਈਨ ਮੁਹਿੰਮ ਚਲਾਉਂਦਿਆਂ ਬੀਤਾਏ।
ਤਾਨੀ ਕਹਿੰਦੇ ਹਨ, "ਜੇ ਅਸੀਂ ਆਪਣਾ ਰਾਹ ਨਹੀਂ ਲਿਆ ਤਾਂ ਇਹ ਤਬਾਹੀ ਵਾਲਾ ਹੋਵੇਗਾ। ਸਾਡੀ ਪਛਾਣ ਦਾ ਨੁਕਸਾਨ ਹੋਵੇਗਾ।"
"ਵਾਪਸ ਜਾਣ ਲਈ ਸਾਡੇ ਕੋਲ ਕੋਈ ਵਿਰਾਸਤ ਨਹੀਂ ਹੋਵੇਗੀ।"
ਇਹ ਵੀ ਪੜ੍ਹੋ:
https://www.youtube.com/watch?v=N_ED2Zld6ic
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '6ca109ef-ad63-422b-a04a-2b7bf27e72ba','assetType': 'STY','pageCounter': 'punjabi.international.story.56100051.page','title': 'ਕਿਸਾਨ ਅੰਦੋਲਨ ਯੂਕੇ ਰਹਿੰਦੇ ਭਾਰਤੀਆਂ ਲਈ ਅਹਿਮ ਕਿਉਂ','author': 'ਜੇਮਜ਼ ਵਾਟਰਹਾਉਸ','published': '2021-02-18T02:02:17Z','updated': '2021-02-18T02:02:17Z'});s_bbcws('track','pageView');

ਪਾਕਿਸਤਾਨ ਜਾਣ ਵਾਲੇ ਸਿੱਖ ਜੱਥੇ ''ਤੇ ਕੇਂਦਰ ਨੇ ਕੀ ਕਹਿ ਕੇ ਲਗਾਈ ਰੋਕ - 5 ਅਹਿਮ ਖ਼ਬਰਾਂ
NEXT STORY