ਆਈਪੀਐੱਲ ਯਾਨੀ ਕਿ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ 18 ਫਰਵਰੀ ਨੂੰ ਚੇਨਈ ਵਿਖੇ ਹੋਵੇਗੀ।
ਇਸ ਵਾਰ ਨੀਲਾਮੀ ਲਈ 1097 ਖਿਡਾਰੀਆਂ ਨੇ ਆਪਣਾ ਰਜਿਸਟ੍ਰੇਸ਼ਨ ਕਰਵਾਇਆ ਹੈ। ਜਿਸ ਵਿੱਚ 814 ਭਾਰਤੀ ਅਤੇ 283 ਵਿਦੇਸ਼ੀ ਖਿਡਾਰੀ ਹਨ।
ਇਹ ਇੱਕ ਤਰ੍ਹਾਂ ਨਾਲ ਛੋਟੀ ਨਿਲਾਮੀ ਹੋਵੇਗੀ ਕਿਉਂਕਿ ਜ਼ਿਆਦਾਤਰ ਟੀਮਾਂ ਨੇ ਆਪਣੇ ਪ੍ਰਮੁੱਖ ਖਿਡਾਰੀਆਂ ਨੂੰ ਟੀਮ ਵਿੱਚ ਬਰਕਰਾਰ ਰੱਖਿਆ ਹੈ। ਇਸ ਲਈ ਕਿਸੇ ਵੀ ਵੱਡੇ ਫੇਰ ਬਦਲ ਦੀ ਸੰਭਾਵਨਾ ਨਹੀਂ ਹੈ।
Click here to see the BBC interactive
ਹਾਲਾਂਕਿ ਕਿੰਗਜ਼ 11 ਪੰਜਾਬ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਆਪਣੇ ਜ਼ਿਆਦਾਤਰ ਖਿਡਾਰੀਆਂ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਹੈ। ਇਸ ਲਈ ਇਹ ਹੁਣ ਨਵੀਆਂ ਟੀਮਾਂ ਬਣਾਉਣ ਦੀ ਤਿਆਰੀ ਵਿੱਚ ਹਨ। ਕਹਿ ਸਕਦੇ ਹਾਂ ਕਿ ਇਸ ਵਾਰ ਦੀ ਨਿਲਾਮੀ ਇਨ੍ਹਾਂ ਦੋਵਾਂ ਟੀਮਾਂ ਲਈ ਬਹੁਤ ਖਾਸ ਹੈ।
ਇਹ ਵੀ ਪੜ੍ਹੋ:
ਰਜਿਸਟ੍ਰੇਸ਼ਨ ਕਰਵਾਉਣ ਵਾਲੇ ਖਿਡਾਰੀਆਂ 'ਚੋਂ 207 ਖਿਡਾਰੀ ਰਾਸ਼ਟਰੀ ਟੀਮ ਲਈ ਖੇਡ ਚੁੱਕੇ ਹਨ ਅਤੇ 863 ਖਿਡਾਰੀ ਫੱਸਟ ਕਲਾਸ ਅਤੇ ਲੋਕਲ ਕ੍ਰਿਕਟ ਨਾਲ ਸਬੰਧ ਰੱਖਦੇ ਹਨ, ਜਦੋਂਕਿ 27 ਖਿਡਾਰੀ ਸਹਿਯੋਗੀ ਦੇਸਾਂ ਤੋਂ ਹਨ।
ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਈਪੀਐੱਲ ਦੀ ਨਿਲਾਮੀ ਦੀ ਪੂਰੀ ਪ੍ਰਕ੍ਰਿਆ ਕੀ ਹੈ।
ਆਈਪੀਐੱਲ ਨੀਲਾਮੀ ਕੀ ਹੈ
ਆਈਪੀਐਲ ਨਿਲਾਮੀ ਇੱਕ ਤਰ੍ਹਾਂ ਦਾ ਇਵੈਂਟ ਹੈ, ਜਿਸ ਦੇ ਜ਼ਰੀਏ ਅੱਠ ਆਈਪੀਐੱਲ ਟੀਮਾਂ ਅਗਾਮੀ ਟੂਰਨਾਮੈਂਟ ਲਈ ਨਵੇਂ ਖਿਡਾਰੀਆਂ ਦੀ ਚੋਣ ਕਰਦੀਆਂ ਹਨ।
ਬੀਸੀਸੀਆਈ ਇਸ ਨਿਲਾਮੀ ਦਾ ਪ੍ਰਬੰਧ ਕਰਵਾਉਂਦਾ ਹੈ।
ਆਈਪੀਐੱਲ ਦੀ ਨਿਲਾਮੀ ਦਾ ਸਭ ਤੋਂ ਪਹਿਲਾ ਆਯੋਜਨ ਸਾਲ 2008 'ਚ ਹੋਇਆ ਸੀ ਅਤੇ ਉਸ ਤੋਂ ਬਾਅਦ ਹਰ ਸਾਲ ਇਸ ਦਾ ਪ੍ਰਬੰਧ ਹੁੰਦਾ ਆ ਰਿਹਾ ਹੈ।
ਇੱਕ ਟੀਮ ਵੱਧ ਤੋਂ ਵੱਧ 25 ਖਿਡਾਰੀ ਰੱਖ ਸਕਦੀ ਹੈ, ਜਿਸ 'ਚ 8 ਵਿਦੇਸ਼ੀ ਕ੍ਰਿਕਟਰ ਹੋ ਸਕਦੇ ਹਨ।
ਕਿਵੇਂ ਹੁੰਦੀ ਹੈ ਨੀਲਾਮੀ
ਸਭ ਤੋਂ ਪਹਿਲਾਂ ਹਰੇਕ ਖਿਡਾਰੀ ਦਾ ਬੇਸ ਮੁੱਲ ਤੈਅ ਹੁੰਦਾ ਹੈ ਅਤੇ ਇਸੇ ਮੁੱਲ ਤੋਂ ਹੀ ਉਸ ਦੀ ਬੋਲੀ ਲੱਗਣੀ ਸ਼ੁਰੂ ਹੁੰਦੀ ਹੈ। ਕੋਈ ਵੀ ਟੀਮ ਵੱਧ ਬੋਲੀ ਲਗਾ ਕੇ ਉਸ ਖਿਡਾਰੀ ਨੂੰ ਆਪਣੀ ਟੀਮ ਲਈ ਖਰੀਦ ਸਕਦੀ ਹੈ।
ਜੇਕਰ ਇੱਕ ਤੋਂ ਵੱਧ ਫ੍ਰੈਂਚਾਇਜ਼ੀ ਉਸ ਖਿਡਾਰੀ ਨੂੰ ਆਪਣੀ ਟੀਮ 'ਚ ਰੱਖਣ ਦੀਆਂ ਚਾਹਵਾਨ ਹੁੰਦੀਆਂ ਹਨ ਤਾਂ ਨਿਲਾਮੀ ਸ਼ੁਰੂ ਹੁੰਦੀ ਹੈ। ਜੇਕਰ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਦੂਜੀਆਂ ਟੀਮਾਂ ਚੁਣੌਤੀ ਨਹੀਂ ਦਿੰਦੀਆਂ ਹਨ ਤਾਂ ਉਹ ਖਿਡਾਰੀ ਅੰਤਿਮ ਬੋਲੀ ਲਗਾਉਣ ਵਾਲੀ ਟੀਮ 'ਚ ਸ਼ਾਮਲ ਹੋ ਜਾਂਦਾ ਹੈ।
ਜੇਕਰ ਕਿਸੇ ਖਿਡਾਰੀ 'ਤੇ ਕੋਈ ਵੀ ਬੋਲੀ ਨਾ ਲਗਾਏ ਤਾਂ ਉਹ ਖਿਡਾਰੀ ਅਨਸੋਲਡ ਹੋ ਜਾਂਦਾ ਹੈ। ਸਾਰੇ ਖਿਡਾਰੀਆਂ ਦੀ ਬੋਲੀ ਲਗਾਉਣ ਤੋਂ ਬਾਅਦ ਅਨਸੋਲਡ ਖਿਡਾਰੀਆਂ ਦੇ ਨਾਂਅ ਬੋਲੀ ਲਈ ਇੱਕ ਵਾਰ ਲਏ ਜਾਂਦੇ ਹਨ। ਜੇਕਰ ਕੋਈ ਟੀਮ ਚਾਹੇ ਤਾਂ ਉਨ੍ਹਾਂ ਨੂੰ ਨਿਲਾਮੀ ਦੇ ਦੂਜੇ ਗੇੜ੍ਹ 'ਚ ਖਰੀਦ ਸਕਦੀ ਹੈ।
ਹਰੇਕ ਟੀਮ ਕੋਲ ਕਿੰਨਾ ਬਜਟ ਹੁੰਦਾ ਹੈ?
ਆਈਪੀਐੱਲ ਵਿੱਚ ਹਰ ਟੀਮ ਦੇ ਮਾਲਿਕ ਕੋਲ ਆਪਣੀ ਟੀਮ ਬਣਾਉਣ ਲਈ 80 ਕਰੋੜ ਰੁਪਏ ਦਾ ਬਜਟ ਹੁੰਦਾ ਹੈ।
ਅਜਿਹਾ ਨਹੀਂ ਹੈ ਕਿ ਆਈਪੀਐੱਲ ਫ੍ਰੈਂਚਾਇਜ਼ੀ ਨੂੰ ਆਪਣਾ ਪੂਰਾ ਬਜਟ ਖਰਚਣਾ ਲਾਜ਼ਮੀ ਹੈ। ਹਾਲਾਂਕਿ ਨਵੇਂ ਨਿਯਮਾਂ ਮੁਤਾਬਕ ਕਿਸੇ ਵੀ ਟੀਮ ਦੇ ਮਾਲਿਕ ਨੂੰ ਬਜਟ ਦਾ 75% ਪੈਸਾ ਖਰਚ ਕਰਨਾ ਲਾਜ਼ਮੀ ਹੋਵੇਗਾ ਜੋ ਕਿ 60 ਕਰੋੜ ਰੁਪਏ ਦੇ ਕਰੀਬ ਬਣਦਾ ਹੈ।
ਫ੍ਰੈਂਚਾਇਜ਼ੀ 80 ਕਰੋੜ ਰੁਪਏ ਤੱਕ ਖਰਚ ਕਰਕੇ ਆਪਣੀ ਟੀਮ ਦੇ ਖਿਡਾਰੀਆਂ ਦੀ ਚੋਣ ਕਰ ਸਕਦੀ ਹੈ। ਹਾਲ ਵਿੱਚ ਹੀ ਸੀਐੱਸਕੇ ਨੇ ਖਿਡਾਰੀਆਂ ਦੀ ਤਨਖਾਹ 'ਤੇ 79.85 ਕਰੋੜ ਰੁਪਏ ਖਰਚ ਕੀਤੇ ਸਨ, ਜਿਸ ਤੋਂ ਬਾਅਦ ਉਸ ਕੋਲ ਸਿਰਫ਼ 15 ਲੱਖ ਰੁਪਏ ਹੀ ਬਚੇ ਸਨ।
ਫ੍ਰੈਂਚਾਇਜ਼ੀ ਇਸ ਤਰ੍ਹਾਂ ਨਾਲ ਆਪਣੀ ਰਣਨੀਤੀ ਤਿਆਰ ਕਰਦੀਆਂ ਹਨ ਕਿ ਉਨ੍ਹਾਂ ਨੂੰ ਕਿਹੜਾ ਖਿਡਾਰੀ ਚਾਹੀਦਾ ਹੈ ਅਤੇ ਉਨ੍ਹਾਂ ਦਾ ਬਜਟ ਕਿੰਨਾਂ ਹੈ। ਇਹ ਅਕਸਰ ਹੀ ਵੇਖਣ ਨੂੰ ਮਿਲਿਆ ਹੈ ਕਿ ਫ੍ਰੈਂਚਾਇਜ਼ੀ ਸਹੀ ਮੌਕੇ 'ਤੇ ਇਸਤੇਮਾਲ ਕਰਨ ਲਈ ਕੁੱਝ ਪੈਸੇ ਬਚਾ ਕੇ ਰੱਖਦੀਆਂ ਹਨ।
ਆਈਪੀਐੱਲ ਨੀਲਾਮੀ ਵਿੱਚ ਕਿੰਨੀ ਤਰ੍ਹਾਂ ਦੇ ਖਿਡਾਰੀ ਹੁੰਦੇ ਹਨ?
ਇੱਕ ਆਈਪੀਐੱਲ ਟੀਮ ਵਿੱਚ ਮੁੱਖ ਤੌਰ 'ਤੇ ਤਿੰਨ ਤਰ੍ਹਾਂ ਦੇ ਖਿਡਾਰੀ ਹੁੰਦੇ ਹਨ- ਕੈਪਡ ਭਾਰਤੀ ਖਿਡਾਰੀ, ਅਨਕੈਪਡ ਭਾਰਤੀ ਖਿਡਾਰੀ ਅਤੇ ਵਿਦੇਸ਼ੀ ਖਿਡਾਰੀ।
ਕੈਪਡ ਖਿਡਾਰੀ ਉਹ ਖਿਡਾਰੀ ਹੁੰਦੇ ਹਨ, ਜਿੰਨ੍ਹਾਂ ਨੇ ਖੇਡ ਦੇ ਕਿਸੇ ਵੀ ਫਾਰਮੈਟ ਵਿੱਚ ਘੱਟੋ-ਘੱਟ ਇੱਕ ਵਾਰ ਭਾਰਤ ਦੀ ਸੀਨੀਅਰ ਟੀਮ ਦੀ ਅਗਵਾਈ ਕੀਤੀ ਹੋਵੇ। ਫਾਰਮੈਟ ਤੋਂ ਭਾਵ ਟੈਸਟ, ਇੱਕ ਰੋਜ਼ਾ ਅਤੇ ਟੀ-20 ਹੈ।
ਦੂਜੇ ਪਾਸੇ ਅਨਕੈਪਡ ਖਿਡਾਰੀ ਤੋਂ ਭਾਵ ਉਸ ਖਿਡਾਰੀ ਤੋਂ ਹੈ, ਜਿਸ ਨੇ ਇੰਨ੍ਹਾਂ-ਤਿੰਨ੍ਹਾਂ ਫਾਰਮੈਟਾਂ ਵਿੱਚ ਆਪਣਾ ਪ੍ਰਦਰਸ਼ਨ ਨਾ ਦਿਖਾਇਆ ਹੋਵੇ। ਉਹ ਇੰਡੀਅਨ ਫਰਸਟ ਕਲਾਸ ਸਰਕਟ ਦੇ ਘਰੇਲੂ ਖਿਡਾਰੀ ਹੁੰਦੇ ਹਨ, ਜਿੰਨ੍ਹਾਂ ਨੇ ਕਦੇ ਵੀ ਭਾਰਤ ਦੀ ਅਗਵਾਈ ਨਹੀਂ ਕੀਤੀ ਹੁੰਦੀ ਹੈ।
ਸਾਰੇ ਹੀ ਗੈਰ-ਭਾਰਤੀ ਖਿਡਾਰੀ ਵਿਦੇਸ਼ੀ ਖਿਡਾਰੀਆਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ।
ਅੰਡਰ-19 ਦੇ ਖਿਡਾਰੀ ਨੂੰ ਉਦੋਂ ਤੱਕ ਅਨਕੈਪਡ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾ ਸਕਦਾ ਹੈ, ਜਦੋਂ ਤੱਕ ਉਸ ਨੇ ਕੋਈ ਫਰਸਟ ਕਲਾਸ ਜਾਂ ਲਿਸਟ-ਏ-ਕ੍ਰਿਕਟ ਨਾ ਖੇਡਿਆ ਹੋਵੇ।
ਤਿੰਨ੍ਹਾਂ ਸ਼੍ਰੇਣੀਆਂ ਦੇ ਖਿਡਾਰੀਆਂ ਦੀ ਨਿਲਾਮੀ ਦੀ ਪ੍ਰਕ੍ਰਿਆ ਇੱਕ ਹੀ ਹੁੰਦੀ ਹੈ। ਸਿਰਫ਼ ਇਹ ਨਿਯਮ ਜ਼ਰੂਰ ਹੈ ਕਿ ਕਿਸੇ ਵੀ ਆਈਪੀਐੱਲ ਟੀਮ ਵਿੱਚ ਵਿਦੇਸ਼ੀ ਖਿਡਾਰੀਆਂ ਦੀ ਗਿਣਤੀ ਅੱਠ ਤੋਂ ਵਧੇਰੇ ਨਹੀਂ ਹੋ ਸਕਦੀ ਹੈ।
ਨੀਲਾਮੀ ਵਿੱਚ ਕਿੰਨੇ ਖਿਡਾਰੀਆਂ ਨੂੰ ਸੂਚੀਬੱਧ ਕੀਤਾ ਜਾਂਦਾ ਹੈ
ਨੀਲਾਮੀ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਗਿਣਤੀ ਤੈਅ ਨਹੀਂ ਹੈ। ਹਰ ਸਾਲ ਹੋਣ ਵਾਲੀ ਨਿਲਾਮੀ ਵਿੱਚ ਖਿਡਾਰੀਆਂ ਦੀ ਗਿਣਤੀ ਵੱਖਰੀ ਹੀ ਰਹੀ ਹੈ।
ਇਹ ਇਸ 'ਤੇ ਵੀ ਨਿਰਭਰ ਕਰਦਾ ਹੈ ਕਿ ਕਿੰਨੇ ਖਿਡਾਰੀਆਂ ਨੇ ਆਪਣੇ ਕ੍ਰਿਕਟ ਬੋਰਡ ਤੋਂ ਐੱਨਓਸੀ ਲੈ ਕੇ ਨੀਲਾਮੀ ਲਈ ਰਜਿਸਟ੍ਰੇਸ਼ਨ ਕਰਵਾਈ ਹੈ।
ਇਸ ਤੋਂ ਬਾਅਦ ਖਿਡਾਰੀਆਂ ਨੂੰ ਕਈ ਕਾਰਕਾਂ ਦੇ ਅਧਾਰ 'ਤੇ ਸ਼ਾਰਟ ਲਿਸਟ ਕੀਤਾ ਜਾਂਦਾ ਹੈ। ਇਹ ਕਾਰਕ ਇਸ 'ਤੇ ਵੀ ਅਧਾਰਤ ਹੁੰਦੇ ਹਨ ਕਿ ਵੱਖ-ਵੱਖ ਤਰ੍ਹਾਂ ਦੇ ਕਿੰਨੇ ਖਿਡਾਰੀ ਉਨ੍ਹਾਂ ਕੋਲ ਮੌਜੁਦ ਹਨ।
ਖਿਡਾਰੀਆਂ ਨੂੰ ਉਨ੍ਹਾਂ ਦੀ ਖੇਡ ਦੇ ਤਰੀਕੇ ਦੇ ਆਧਾਰ 'ਤੇ ਵੱਖ-ਵੱਖ ਪੂਲ 'ਚ ਰੱਖਿਆ ਜਾਂਦਾ ਹੈ, ਮਿਸਾਲ ਦੇ ਤੌਰ 'ਤੇ ਵਿਕੇਟਕੀਪਰ, ਗੇਂਦਬਾਜ਼, ਬੱਲੇਬਾਜ਼, ਅਨਕੈਪਡ, ਆਦਿ।
ਬੇਸ ਮੁੱਲ ਕੀ ਹੁੰਦਾ ਹੈ ਤੇ ਖਿਡਾਰੀਆਂ ਲਈ ਇਹ ਕਿਵੇਂ ਤੈਅ ਹੁੰਦਾ ਹੈ?
ਬੇਸ ਮੁੱਲ ਉਹ ਕੀਮਤ ਹੁੰਦੀ ਹੈ ਜਿਸ ਤੋਂ ਬੋਲੀ ਲੱਗਣੀ ਸ਼ੁਰੂ ਹੁੰਦੀ ਹੈ। ਕੋਈ ਵੀ ਖਿਡਾਰੀ ਬੇਸ ਮੁੱਲ ਤੋਂ ਹੇਠਾਂ ਦੀ ਕੀਮਤ 'ਤੇ ਨਹੀਂ ਵਿਕ ਸਕਦਾ ਹੈ।
ਬੇਸ ਮੁੱਲ ਬੀਸੀਸੀਆਈ ਵੱਲੋਂ ਤੈਅ ਕੀਤਾ ਜਾਂਦਾ ਹੈ ਪਰ ਖਿਡਾਰੀ ਖੁਦ ਵੀ ਆਪਣਾ ਬੇਸ ਮੁੱਲ ਤੈਅ ਕਰ ਸਕਦੇ ਹਨ। ਪਰ ਇੱਥੇ ਇਹ ਨੇਮ ਵੀ ਹੈ ਕਿ ਬੇਸ ਮੁੱਲ 10 ਲੱਖ ਰੁਪਏ ਤੋਂ ਘੱਟ ਅਤੇ 2 ਕਰੋੜ ਰੁਪਏ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ।
ਕੈਪਡ ਅਤੇ ਵਿਦੇਸ਼ੀ ਖਿਡਾਰੀ ਆਮ ਤੌਰ 'ਤੇ ਆਪਣਾ ਬੇਸ ਮੁੱਲ ਵੱਧ ਤੋਂ ਵੱਧ ਸੀਮਾ ਤੱਕ ਰੱਖਦੇ ਹਨ, ਜਦੋਂ ਕਿ ਦੂਜੇ ਪਾਸੇ ਅਨਕੈਪਡ ਭਾਰਤੀ ਖਿਡਾਰੀ ਘੱਟ ਬੇਸ ਮੁੱਲ ਰੱਖਦੇ ਹਨ।
ਬੇਸ ਮੁੱਲ ਤੈਅ ਕਰਦਿਆਂ ਉਨ੍ਹਾਂ ਦਾ ਪ੍ਰਦਰਸ਼ਨ, ਸੋਸ਼ਲ ਮੀਡੀਆ ਫਾਲੋਵਿੰਗ, ਹਾਲੀਆ ਫਾਰਮ ਆਦਿ ਨੂੰ ਵੀ ਧਿਆਨ ਵਿੱਚ ਰੱਖਿਆ ਜਾਂਦਾ ਹੈ, ਨਹੀਂ ਤਾਂ ਬੇਸ ਮੁੱਲ ਬਹੁਤ ਘੱਟ ਜਾਂ ਫਿਰ ਬਹੁਤ ਜ਼ਿਆਦਾ ਰੱਖੇ ਜਾਣ ਦਾ ਜੋਖਮ ਬਣਿਆ ਰਹਿੰਦਾ ਹੈ।
ਕਈ ਵਾਰ ਤਾਂ ਅਜਿਹਾ ਵੀ ਹੋਇਆ ਹੈ ਕਿ ਕਈ ਖਿਡਾਰੀ ਇਸ ਲਈ ਨਹੀਂ ਵਿਕੇ ਕਿਉਂਕਿ ਉਨ੍ਹਾਂ ਨੇ ਆਪਣਾ ਬੇਸ ਮੁੱਲ ਵਧੇਰੇ ਤੈਅ ਕੀਤਾ ਸੀ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਆਈਪੀਐੱਲ ਦੀ ਇੱਕ ਟੀਮ ਵਿੱਚ ਕਿੰਨੇ ਖਿਡਾਰੀ ਹੋ ਸਕਦੇ ਹਨ?
ਹਰ ਫ੍ਰੈਂਚਾਇਜ਼ੀ ਆਪਣੀ ਟੀਮ ਵਿੱਚ ਘੱਟੋ-ਘੱਟ 18 ਅਤੇ ਵੱਧ ਤੋਂ ਵੱਧ 25 ਖਿਡਾਰੀ ਰੱਖ ਸਕਦੀ ਹੈ। ਟੀਮ ਵਿੱਚ ਵਿਦੇਸ਼ੀ ਖਿਡਾਰੀ ਵੀ ਅੱਠ ਤੋਂ ਵੱਧ ਨਹੀਂ ਹੋ ਸਕਦੇ ਹਨ।
ਮਿਸਾਲ ਦੇ ਤੌਰ 'ਤੇ ਜੇਕਰ ਕਿਸੇ ਆਈਪੀਐਲ ਟੀਮ 'ਚ 25 ਖਿਡਾਰੀ ਹਨ ਤਾਂ ਉਨ੍ਹਾਂ 'ਚੋਂ 17 ਭਾਰਤੀ ( ਕੈਪਡ ਅਤੇ ਅਨਕੈਪਡ ) ਅਤੇ ਅੱਠ ਵਿਦੇਸ਼ੀ ਖਿਡਾਰੀ ਹੋ ਸਕਦੇ ਹਨ।
ਅਜਿਹੀ ਵੀ ਸੰਭਾਵਨਾ ਹੈ ਕਿ ਕਿਸੇ ਟੀਮ ਵਿੱਚ 25 ਦੇ 25 ਖਿਡਾਰੀ ਭਾਰਤੀ ਹੀ ਹੋਣ। ਪਰ ਹਰੇਕ ਫ੍ਰੈਂਚਾਇਜ਼ੀ ਵਿਦੇਸ਼ੀ ਖਿਡਾਰੀਆਂ ਨੂੰ ਜ਼ਰੂਰ ਆਪਣੀ ਟੀਮ ਵਿੱਚ ਰੱਖਦੀ ਹੈ ਕਿਉਂਕਿ ਵਿਦੇਸ਼ੀ ਖਿਡਾਰੀ ਵਿਸ਼ਵ ਪੱਧਰ 'ਤੇ ਖੇਡ ਚੁੱਕੇ ਹੁੰਦੇ ਹਨ ਅਤੇ ਉਨ੍ਹਾਂ ਦੇ ਇਸ ਤਜ਼ਰਬੇ ਨੂੰ ਟੀਮ ਆਪਣੇ ਲਾਭ ਲਈ ਵਰਤਣਾ ਚਾਹੁੰਦੀ ਹੈ।
ਜੇਕਰ ਫ੍ਰੈਂਚਾਈਜ਼ੀ ਕੋਲ ਪੈਸਾ ਹੋਵੇ ਤਾਂ ਉਹ ਵਿਦੇਸ਼ੀ ਖਿਡਾਰੀਆਂ 'ਤੇ ਭਾਰੀ ਬੋਲੀ ਵੀ ਲਗਾਉਂਦੀ ਹੈ। ਭਾਵੇਂ ਕਿ ਟੀਮ 'ਚ ਅੱਠ ਵਿਦੇਸ਼ੀ ਖਿਡਾਰੀ ਹੋ ਸਕਦੇ ਹਨ ਪਰ ਮੈਚ ਵਾਲੇ ਦਿਨ 11 ਖਿਡਾਰੀਆਂ ਦੀ ਟੀਮ ਵਿੱਚ ਸਿਰਫ ਚਾਰ ਵਿਦੇਸ਼ੀ ਖਿਡਾਰੀ ਹੀ ਮੈਦਾਨ ਵਿੱਚ ਉਤਰ ਸਕਦੇ ਹਨ।
ਨੀਲਾਮੀ ਕਰਨ ਵਾਲਾ ਕੌਣ ਹੁੰਦਾ ਹੈ?
ਨੀਲਾਮੀ ਕਰਨ ਵਾਲਾ ਉਹ ਵਿਅਕਤੀ ਹੁੰਦਾ ਹੈ, ਜੋ ਕਿ ਨੀਲਾਮੀ ਦਾ ਪੂਰਾ ਪ੍ਰਬੰਧਨ ਕਰਦਾ ਹੈ।
ਨੀਲਾਮੀ ਦੇ ਮੌਕੇ ਨੀਲਾਮੀ ਕਰਨ ਵਾਲਾ ਵਿਅਕਤੀ ਖਿਡਾਰੀ ਦੇ ਨਾਂਅ ਅਤੇ ਬੇਸ ਮੁੱਲ ਦਾ ਐਲਾਨ ਕਰਦਾ ਹੈ। ਜਦੋਂ ਬੋਲੀ ਲੱਗਣੀ ਸ਼ੁਰੂ ਹੁੰਦੀ ਹੈ ਤਾਂ ਵਧੀ ਹੋਈ ਕੀਮਤ ਵੀ ਉਹੀ ਦੱਸਦਾ ਹੈ।
ਉਹ ਹੀ ਨੀਲਾਮੀ ਦੀ ਪੂਰੀ ਪ੍ਰਕ੍ਰਿਆ ਦਾ ਧਿਆਨ ਰੱਖਦਾ ਹੈ। ਕਿਸ ਫ੍ਰੈਂਚਾਈਜ਼ੀ ਨੇ ਪਹਿਲਾਂ ਬੋਲੀ ਲਗਾਈ ਜਾਂ ਕਿਸੇ ਵੀ ਤਰ੍ਹਾਂ ਦੇ ਵਿਵਾਦ ਦੇ ਪੈਦਾ ਹੋਣ 'ਤੇ ਉਸ ਨੂੰ ਸੁਲਝਾਉਂਦਾ ਵੀ ਹੈ।
ਜਦੋਂ ਨਿਲਾਮੀ ਕਰਨ ਵਾਲਾ ਵਿਅਕਤੀ ਐਲਾਨ ਕਰਦਾ ਹੈ - 'ਐਂਡ ਸੋਲਡ' ਤਾਂ ਖਿਡਾਰੀ ਸਭ ਤੋਂ ਵੱਧ ਬੋਲੀ ਲਗਾਉਣ ਵਾਲੀ ਫ੍ਰੈਂਚਾਇਜ਼ੀ ਦੀ ਟੀਮ 'ਚ ਸ਼ਾਮਲ ਹੋ ਜਾਂਦਾ ਹੈ।
ਨੀਲਾਮੀ ਦੇ ਪ੍ਰਬੰਧ ਦੇ ਸ਼ੁਰੂ ਹੋਣ ਤੋਂ ਦੱਸ ਸਾਲ ਤੱਕ ਰਿਚਰਡ ਮੈਡਲੇ ਵੱਲੋਂ ਆਈਪੀਐੱਲ ਦੀ ਨੀਲਾਮੀ ਕੀਤੀ ਗਈ।
ਸਾਲ 2018 ਵਿੱਚ ਬੀਸੀਸੀਆਈ ਨੇ ਉਨ੍ਹਾਂ ਦਾ ਇਕਰਾਰਨਾਮਾ ਖ਼ਤਮ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਜਗ੍ਹਾ ਬ੍ਰਿਟੇਨ ਦੇ ਹਿਊ ਐਡਮਿਡਜ਼ ਨੇ ਲੈ ਲਈ। ਐਡਮਿਡਜ਼ ਇੱਕ ਸੁਤੰਤਰ ਫਾਈਨ ਆਰਟ, ਕਲਾਸਿਕ ਕਾਰ ਅਤੇ ਚੈਰੀਟੀ ਲਈ ਨੀਲਾਮੀ ਕਰਦੇ ਰਹੇ ਹਨ।
ਹੁਣ ਤੱਕ ਕਿਹੜੇ ਖਿਡਾਰੀ ਸਭ ਤੋਂ ਵੱਧ ਕੀਮਤ 'ਤੇ ਵਿਕੇ?
ਇਹ ਵੇਖਣਾ ਦਿਲਚਸਪ ਰਹੇਗਾ ਕਿ ਇਸ ਵਾਰ ਦੀ ਨਿਲਾਮੀ 'ਚ ਸਭ ਤੋਂ ਵੱਧ ਬੋਲੀ ਕਿਸ ਖਿਡਾਰੀ ਦੀ ਲੱਗਦੀ ਹੈ।
ਆਓ ਜਾਣਦੇ ਹਾਂ ਕਿ ਹੁਣ ਤੱਕ ਕਿਹੜੇ ਖਿਡਾਰੀਆਂ ਦੀ ਸਭ ਤੋਂ ਵੱਧ ਬੋਲੀ ਲੱਗ ਚੁੱਕੀ ਹੈ।
2008- ਐਮਐਸ ਧੋਨੀ, 6 ਕਰੋੜ ਰੁਪਏ
2009- ਐਂਡਰਿਊ ਫਿਲੰਟਫ ਅਤੇ ਕੇਵਿਨ ਪੀਟਰਸਨ, ਹਰੇਕ ਨੂੰ 7.35 ਕਰੋੜ
2010- ਕਿਰਨ ਪੋਲਾਰਡ ਅਤੇ ਸ਼ੇਨ ਬਾਂਡ, ਹਰੇਕ ਨੂੰ 3.4 ਕਰੋੜ
2011- ਗੌਤਮ ਗੰਭੀਰ, 11.4 ਕਰੋੜ
2012- ਰਵਿੰਦਰ ਜਡੇਜਾ, 9.72 ਕਰੋੜ
2013- ਗਲੇਨ ਮੈਕਸਵੇਲ, 5.3 ਕਰੋੜ
2014- ਯੁਵਰਾਜ ਸਿੰਘ, 14 ਕਰੋੜ
2015- ਯੁਵਰਾਜ ਸਿੰਘ, 16 ਕਰੋੜ
2016- ਸ਼ੇਨ ਵਾਟਸਨ , 9.5 ਕਰੋੜ
2017- ਬੇਨ ਸ਼ਟੋਕਸ, 14.5 ਕਰੋੜ
2018- ਬੇਨ ਸਟੋਕਸ, 12.50 ਕਰੋੜ
2019- ਜੈਦੇਵ ਉਨਾਦਕਟ ਅਤੇ ਵਰੁਣ ਚੱਕਰਵਤੀ, ਹਰੇਕ ਨੂੰ 8.4 ਕਰੋੜ
2020- ਪੈਟ ਕਮਿੰਸ, 15.5 ਕਰੋੜ
ਇਹ ਵੀ ਪੜ੍ਹੋ:
https://www.youtube.com/watch?v=N_ED2Zld6ic
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'b6941bf7-891d-4e95-9be4-4df0c3883e3d','assetType': 'STY','pageCounter': 'punjabi.india.story.56104231.page','title': 'ਆਈਪੀਐੱਲ 2021: ਨੀਲਾਮੀ ਦੌਰਾਨ ਕਿਵੇਂ ਖਰੀਦੇ ਜਾਂਦੇ ਹਨ ਕ੍ਰਿਕਟਰ','published': '2021-02-18T02:38:47Z','updated': '2021-02-18T02:38:47Z'});s_bbcws('track','pageView');

ਕਿਸਾਨ ਅੰਦੋਲਨ ਯੂਕੇ ਰਹਿੰਦੇ ਭਾਰਤੀਆਂ ਲਈ ਅਹਿਮ ਕਿਉਂ
NEXT STORY