ਸੈਂਕੜੇ ਵਿਦਿਆਰਥੀ ਅੱਜ ਮਸ਼ਹੂਰ ਵੈੱਬਸਾਈਟ ਵਿਕੀਪੀਡੀਆ 'ਤੇ ਭਾਰਤੀ ਖਿਡਾਰਨਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਵਾਲੇ ਪੇਜ ਜੋੜਨਗੇ।
ਬੀਬੀਸੀ ਸਪੋਰਟਸ ਵੂਮੈਨ ਆਫ਼ ਦਿ ਈਅਰ ਪ੍ਰੋਜੈਕਟ ਅਧੀਨ ਕੀਤੀ ਗਈ ਪਹਿਲਕਦਮੀ ਤਹਿਤ 50 ਭਾਰਤੀ ਖਿਡਾਰਨਾਂ ਬਾਰੇ ਵਿਕੀਪੀਡੀਆ 'ਤੇ ਪਹਿਲਾਂ ਤੋਂ ਮੌਜੂਦ ਪ੍ਰੋਫ਼ਾਇਲਜ਼ ਬਾਰੇ ਵਧੇਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਅਤੇ ਜਿਨ੍ਹਾਂ ਖਿਡਾਰਨਾਂ ਬਾਰੇ ਜਾਣਕਾਰੀ ਨਹੀਂ ਹੈ, ਉਨ੍ਹਾਂ ਬਾਰੇ ਨਵੀਂ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਕਈ ਲੋਕਾਂ ਲਈ ਜਾਣਕਾਰੀ ਹਾਸਿਲ ਕਰਨ ਲਈ ਵਿਕੀਪੀਡੀਆ ਸਭ ਤੋਂ ਆਮ ਸਾਧਨ ਹੈ। ਪਰ ਇਸ ਵਿੱਚ ਲਿੰਗ ਦੇ ਆਧਾਰ 'ਤੇ ਨਾਬਰਾਬਰੀ ਹੈ। ਅੰਗਰੇਜ਼ੀ ਵਿਕੀਪੀਡੀਆ 'ਤੇ ਮਹਿਜ਼ 17 ਫ਼ੀਸਦ ਲੇਖ ਔਰਤਾਂ ਨਾਲ ਸਬੰਧਤ ਹਨ।
Click here to see the BBC interactive
ਇਸ ਲਈ ਬੀਬੀਸੀ, ਵਿਕੀਪੀਡੀਆ ਨਾਲ ਮਿਲਕੇ ਆਪੋ-ਆਪਣੇ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਭਾਰਤੀ ਖਿਡਾਰਨਾਂ ਬਾਰੇ ਜਾਣਕਾਰੀ ਦਰਜ ਕਰਨ ਵਿੱਚ ਮਦਦ ਕਰੇਗਾ।
ਇਨ੍ਹਾਂ ਖਿਡਾਰਨਾਂ ਦੀ ਚੋਣ ਉੱਘੇ ਖੇਡ ਪੱਤਰਕਾਰਾਂ, ਮਾਹਰਾਂ ਅਤੇ ਬੀਬੀਸੀ ਦੇ ਸੰਪਾਦਕਾਂ ਦੀ ਇੱਕ ਜੂਰੀ ਵਲੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ-
50 ਵਿੱਚੋਂ ਜ਼ਿਆਦਾਤਰ ਸਫ਼ਲ ਖਿਡਾਰਨਾਂ ਬਾਰੇ ਵਿਕੀਪੀਡੀਆ 'ਤੇ ਭਾਰਤੀ ਭਾਸ਼ਾਵਾਂ ਵਿੱਚ ਜਾਣਕਾਰੀ ਮੌਜੂਦ ਨਹੀਂ ਹੈ, ਕਈਆਂ ਦੇ ਅੰਗਰੇਜ਼ੀ ਵਿਕੀਪੀਡੀਆ 'ਤੇ ਵੀ ਪੇਜ਼ ਨਹੀਂ ਹਨ।
ਭਾਰਤ ਵਿੱਚ ਬੀਬੀਸੀ ਅੰਗਰੇਜ਼ੀ ਅਤੇ ਛੇ ਭਾਰਤੀ ਭਾਸ਼ਾਵਾਂ ਹਿੰਦੀ, ਪੰਜਾਬੀ, ਗੁਜਰਾਤੀ, ਮਰਾਠੀ, ਤੇਲੁਗੂ ਅਤੇ ਤਾਮਿਲ ਵਿੱਚ ਕੰਮ ਕਰਦਾ ਹੈ। ਇਸ ਪਹਿਲਕਦਮੀ ਦਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਹੁਣ ਵਿਕੀਪੀਡੀਆ 'ਤੇ ਇਨ੍ਹਾਂ 50 ਖਿਡਾਰਨਾਂ ਬਾਰੇ ਸੱਤਾਂ ਭਾਸ਼ਾਵਾਂ ਵਿੱਚ ਜਾਣਕਾਰੀ ਮੋਜੂਦ ਹੋਵੇ।
ਖਿਡਾਰਨਾਂ ਦੇ ਇੰਟਰਵਿਊ ਕਰਕੇ ਕਹਾਣੀਆਂ ਸੰਜੋਈਆਂ
ਇਨ੍ਹਾਂ 50 ਖਿਡਾਰਨਾਂ ਬਾਰੇ ਬੀਬੀਸੀ ਦੁਆਰਾ ਇੰਟਰਨੈੱਟ 'ਤੇ ਕੀਤੀ ਗਈ ਖੋਜ ਤੋਂ ਪਤਾ ਲੱਗਿਆ ਕਿ ਇਨ੍ਹਾਂ ਬਾਰੇ ਬਹੁਤ ਥੋੜ੍ਹੀ ਜਾਣਕਾਰੀ ਮੌਜੂਦ ਹੈ।
ਜਾਣਕਾਰੀ ਦੇ ਇਸ ਪਾੜੇ ਨੂੰ ਦੂਰ ਕਰਨ ਲਈ ਬੀਬੀਸੀ ਨੇ 50 ਵਿੱਚੋਂ 26 ਖਿਡਾਰਨਾਂ ਦੀਆਂ ਇੰਟਰਵਿਊਜ਼ ਕੀਤੀਆਂ ਅਤੇ ਉਨ੍ਹਾਂ ਦੇ ਪ੍ਰੋਫ਼ਾਇਲ ਬੀਬੀਸੀ ਦੀਆਂ ਨਿਊਜ਼ ਵੈੱਬਸਾਈਟਾਂ 'ਤੇ ਛਾਪੇ।
ਉਨ੍ਹਾਂ ਦੀਆਂ ਜ਼ਿੰਦਗੀਆਂ ਦੀਆਂ ਕਹਾਣੀਆਂ ਦੱਸਦੀਆਂ ਹਨ ਕਿ ਇਨ੍ਹਾਂ ਖਿਡਾਰਨਾਂ ਨੇ ਖੇਡਾਂ ਦੇ ਬੁਨਿਆਦੀ ਢਾਂਚੇ ਦੀ ਘਾਟ, ਨਿੱਜੀ ਵਿੱਤੀ ਦਿੱਕਤਾਂ ਅਤੇ ਲਿੰਗਵਾਦ ਅਤੇ ਰਵਾਇਤੀ ਜਿਣਸੀ ਭੂਮਿਕਾ ਸਮੇਤ ਅਣਗਿਣਤ ਚੁਣੌਤੀਆਂ ਦਾ ਸਾਹਮਣਾ ਕੀਤਾ।
ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਖਿਡਾਰਨਾਂ ਨੇ ਕਈ ਵਾਰ ਮਿਲੀ ਨਾਕਾਮਯਾਬੀ ਦੇ ਬਾਵਜੂਦ ਖੇਡ ਸਿਖਲਾਈ ਜਾਰੀ ਰੱਖੀ। ਉਹ ਵੀ ਅਕਸਰ ਸ਼ੁੱਭਚਿੰਤਕਾਂ ਅਤੇ ਸੰਸਥਾਵਾਂ ਦੁਆਰਾ ਦਿੱਤੀ ਗਈ ਮਦਦ 'ਤੇ ਨਿਰਭਰ ਕਰਦਿਆਂ ਹਨ।
ਉਨ੍ਹਾਂ ਵਿੱਚੋਂ ਬਹੁਤੀਆਂ ਖਿਡਾਰਨਾਂ ਨੇ ਖਿਡਾਰੀਆਂ ਖ਼ਾਸਕਰ ਮਹਿਲਾ ਖਿਡਾਰਨਾਂ ਲਈ ਸੰਸਥਾਵਾਂ ਅਤੇ ਟਰੇਨਿੰਗ ਮੈਦਾਨ ਬਣਵਾਉਣ ਦੀ ਲੋੜ ਬਾਰੇ ਕਿਹਾ, ਜਦੋਂਕਿ ਇਨ੍ਹਾਂ ਖਿਡਾਰਨਾਂ ਨੇ ਉਨ੍ਹਾਂ ਦੇ ਖੇਡ ਸਫ਼ਰ ਵਿੱਚ ਪਰਿਵਾਰਾਂ ਦੇ ਸਹਿਯੋਗ ਅਤੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਦੀ ਅਹਿਮ ਭੂਮਿਕਾ ਬਾਰੇ ਵੀ ਦੱਸਿਆ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਇਹ ਵੀ ਪੜ੍ਹੋ-
ਪੱਤਰਕਾਰਤਾ ਦੇ ਵਿਦਿਆਰਥੀਆਂ ਨਾਲ ਸਾਂਝੇਦਾਰੀ
ਇਸ ਪ੍ਰੋਜੇਕਟ ਵਿੱਚ ਬੀਬੀਸੀ ਨੇ ਦੇਸ ਭਰ ਤੋਂ 13 ਵੱਖ-ਵੱਖ ਸੰਸਥਾਵਾਂ ਵਿੱਚ ਪੱਤਰਕਾਰੀ ਦੀ ਪੜ੍ਹਾਈ ਕਰਦੇ 300 ਤੋਂ ਵੱਧ ਵਿਦਿਆਰਥੀਆਂ ਦਾ ਸਹਿਯੋਗ ਲਿਆ।
ਉੱਤਰ ਭਾਰਤ ਵਿੱਚ ਦਿੱਲੀ ਸਕੂਲ ਆਫ਼ ਜਰਨਲਿਜ਼ਮ, ਦਿੱਲੀ ਯੂਨੀਵਰਸਿਟੀ, ਸੈਂਟਰਲ ਯੂਨੀਵਰਸਿਟੀ ਆਫ਼ ਰਾਜਸਥਾਨ, ਅਜਮੇਰ, ਦੁਆਬਾ ਕਾਲਜ, ਜਲੰਧਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਹਿੱਸਾ ਲਿਆ।
ਪੱਛਮ ਵਿੱਚ ਗੁਜਰਾਤ ਯੂਨੀਵਰਸਿਟੀ, ਅਹਿਮਦਾਬਾਦ, ਵੀਰ ਨਰਮਦ ਸਾਊਥ ਗੁਜਰਾਤ ਯੂਨੀਵਰਸਿਟੀ, ਸੂਰਤ, ਪਾਰੇਲ ਤਿਲਕ ਵਿਦਿਆਲਿਆ ਐਸੋਸੀਏਸ਼ਨਜ਼ ਸਥਾਈ ਕਾਲਜ, ਮੁੰਬਈ ਅਤੇ ਰਾਸ਼ਟਰਾਸੰਤ ਤੁਕੜੁਜੀ ਮਹਾਰਾਜ ਨਾਗਪੁਰ ਯੂਨੀਵਰਸਿਟੀ, ਨਾਗਪੁਰ ਨੇ ਹਿੱਸਾ ਲਿਆ।
ਦੱਖਣ ਵਿੱਚ ਅਵਿਨਾਸ਼ਲਿੰਗਮ ਇੰਸਟੀਚਿਊਟ, ਕੋਇੰਬਟੂਰ, ਭਾਰਾਥਿਆਰ ਯੂਨੀਵਰਸਿਟੀ, ਕੋਇੰਬਟੂਰ ਪੁਡੂਚਰੀ ਦੀ ਪੋਂਡੂਚੇਰੀ ਯੂਨੀਵਰਸਿਟੀ, ਭਵਨਜ਼ ਵਿਵੇਕਾਨੰਦਾ ਕਾਲਜ ਆਫ਼ ਸਾਇੰਸਿਜ਼, ਹਿਊਮੈਨਿਟੀਜ਼ ਐਂਡ ਕੌਮਰਸ, ਸਿਕੰਦਰਾਬਾਦ ਅਤੇ ਆਂਧਰਾ ਯੂਨੀਵਰਸਿਟੀ, ਵਿਸ਼ਾਖਾਪਟਨਮ ਹਿੱਸਾ ਲੈ ਰਹੇ ਹਨ।
ਵਿਕੀਪੀਡੀਆ ਨੇ ਇਸ ਦੇ ਪਲੇਟਫ਼ਾਰਮ 'ਤੇ ਐਂਟਰੀਜ਼ ਬਣਾਉਣ ਅਤੇ ਪਹਿਲਾਂ ਤੋਂ ਮੌਜੂਦ ਪ੍ਰੋਫ਼ਾਇਲਜ਼ ਵਿੱਚ ਹੋਰ ਜਾਣਕਾਰੀ ਪਾਉਣ ਦੀ ਹਿੱਸਾ ਲੈ ਰਹੇ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਹੈ।
ਸਪੋਰਟਸ ਹੈਕਾਥਨ ਨੂੰ ਬੀਬੀਸੀ ਦੀਆਂ ਭਾਰਤੀ ਭਾਸ਼ਾਵਾਂ ਦੀਆਂ ਸਰਵਿਸਜ਼ ਦੇ ਸੋਸ਼ਲ ਮੀਡੀਆ ਪਲੇਟਫ਼ਾਰਮਜ਼ 'ਤੇ ਅੱਜ ਲਾਈਵ ਦੇਖਣ ਲਈ ਮੁਹੱਈਆ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ:
https://www.youtube.com/watch?v=N_ED2Zld6ic
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'cc4fabc3-a316-45fc-87e0-1271274da2a1','assetType': 'STY','pageCounter': 'punjabi.india.story.56100057.page','title': '#BBCISWOTY: ਬੀਬੀਸੀ ਸਪੋਰਟਸ ਹੈਕਾਥਾਨ ਕੀ ਹੈ ਜਿਸ ਵਿੱਚ ਅੱਜ ਵਿਦਿਆਰਥੀ ਕਰਨਗੇ ਹੈਕਿੰਗ','published': '2021-02-18T03:33:16Z','updated': '2021-02-18T03:33:16Z'});s_bbcws('track','pageView');

ਆਈਪੀਐੱਲ 2021: ਨੀਲਾਮੀ ਦੌਰਾਨ ਕਿਵੇਂ ਖਰੀਦੇ ਜਾਂਦੇ ਹਨ ਕ੍ਰਿਕਟਰ
NEXT STORY