ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕੈਰਨਲ ਯੂਨੀਵਰਸਿਟੀ ਦੇ ਉੱਘੇ ਅਰਸ਼ਸ਼ਾਸਤਰੀ ਪ੍ਰੋਫ਼ੈਸਰ ਕੌਸ਼ਿਕ ਬਾਸੂ ਨਾਲ ਗੱਲਬਾਤ ਦੌਰਾਨ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਾਉਣ ਦਾ ਫ਼ੈਸਲਾ ਇੱਕ ਭੁੱਲ ਸੀ।
ਰਾਹੁਲ ਨੇ ਕਿਹਾ ਕਿ 1975 ਤੋਂ 77 ਦੇ ਦਰਮਿਆਨ 21 ਮਹੀਨਿਆਂ ਲਈ ਐਂਮਰਜੈਂਸੀ ਦੌਰਾਨ ਜੋ ਕੁਝ ਵੀ ਹੋਇਆ ਉਹ ਗ਼ਲਤ ਸੀ।
ਇਹ ਵੀ ਪੜ੍ਹੋ:
ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਐਮਰਜੈਂਸੀ ਦੇ ਦੌਰਾਨ ਸੰਵਿਧਾਨਕ ਹੱਕ ਅਤੇ ਨਾਗਰਿਕ ਅਜ਼ਾਦੀ ਮਨਸੂਖ ਕਰ ਦਿੱਤੇ ਗਏ ਸਨ, ਪ੍ਰੈੱਸ ਉੱਪਰ ਰੋਕ ਲਗਾ ਦਿੱਤੀ ਗਈ ਸੀ ਅਤੇ ਵੱਡੀ ਸੰਖਿਆ ਵਿੱਚ ਵਿਰੋਧੀ ਧਿਰ ਦੇ ਆਗੂਆਂ ਨੂੰ ਜ਼ੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ। (ਪਰ) ਇਹ ਸਾਰੀਆਂ ਚੀਜ਼ਾਂ ਅਜੋਕੇ ਮਾਹੌਲ ਤੋਂ ਵੱਖਰੀਆਂ ਸਨ।
ਉਨ੍ਹਾਂ ਨੇ ਕਿਹਾ,"ਮੈਂ ਮੰਨਦਾ ਹਾਂ ਕਿ ਉਹ ਇੱਕ ਭੁੱਲ ਸੀ। ਪੂਰੀ ਤਰ੍ਹਾਂ ਗ਼ਲਤ ਫ਼ੈਸਲਾ ਸੀ ਅਤੇ ਮੇਰੀ ਦਾਦੀ (ਇੰਦਰਾ ਗਾਂਧੀ) ਨੇ ਵੀ ਅਜਿਹਾ ਕਿਹਾ ਸੀ। (ਪਰ) ਉਸ ਸਮੇਂ ਵੀ ਕਾਂਗਰਸ ਨੇ ਸੰਵਿਧਾਨਿਕ ਢਾਂਚੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਸੱਚ ਕਹੀਏ ਤਾਂ ਇਹ ਸਮਰੱਥਾ ਵੀ ਨਹੀਂ ਹੈ। ਕਾਂਗਰਸ ਦੀ ਵਿਚਾਰਧਾਰਾ ਸਾਨੂੰ ਅਜਿਹਾ ਕਰਨ ਦੀ ਆਗਿਆ ਵੀ ਨਹੀਂ ਦਿੰਦੀ ਹੈ।"
https://twitter.com/RahulGandhi/status/1366760150967623687
ਭਾਜਪਾ ਦੇ ਜਿਹੜੇ ਆਗੂ ਐਮਰਜੈਂਸੀ ਵਿੱਚ ਜ਼ੇਲ੍ਹ ਵਿੱਚ ਬੰਦ ਕਰ ਦਿੱਤੇ ਗਏ ਸਨ ਉਹ ਹਮੇਸ਼ਾ ਕਾਂਗਰਸ ਨੂੰ ਇਸ ਬਾਰੇ ਘੇਰਦੇ ਰਹੇ ਹਨ। ਖ਼ਾਸ ਕਰ ਕੇ ਜਦੋਂ ਕਾਂਗਰਸ ਭਾਜਪਾ ਉੱਪਰ ਪ੍ਰਗਟਾਵੇ ਦੀ ਅਜ਼ਾਦੀ ਅਤੇ ਅਸਹਿਮਤੀ ਦੇ ਹੱਕ ਬਾਰੇ ਸਵਾਲ ਪੁਛਦੀ ਹੈ।
ਪਿਛਲੇ ਸਾਲ ਜੂਨ ਮਹੀਨੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਅਤੇ ਨਹਿਰੂ-ਗਾਂਧੀ ਪਰਿਵਾਰ ਉੱਪਰ ਹਮਲਾ ਕਰਦਿਆਂ ਕਿਹਾ ਸੀ ਕਿ ਇੱਕ ਪਰਿਵਾਰ ਦੇ ਸੱਤਾ ਦੇ ਲਾਲਤ ਨੇ ਰਾਤੋ-ਰਾਤ ਪੂਰੇ ਦੇਸ਼ ਨੂੰ ਇੱਕ ਜ਼ੇਲ੍ਹ ਬਣਾ ਦਿੱਤਾ ਸੀ।
ਰਾਹੁਲ ਗਾਂਧੀ ਨੇ ਮੰਗਲਾਵਾਰ ਨੂੰ ਕਿਹਾ ਕਿ ਐਮਰਜੈਂਸੀ ਅਤੇ ਅੱਜ ਜੋ ਕੁਝ ਹੋ ਰਿਹਾ ਹੈ, ਉਸ ਵਿੱਚ ਬੁਨਿਆਦੀ ਫ਼ਰਕ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਰਾਹੁਲ ਨੇ ਕਿਹਾ,"ਆਰਐੱਸਐੱਸ ਸੰਸਥਾਵਾਂ ਵਿੱਚ ਆਪਣੇ ਬੰਦੇ ਭਰ ਰਿਹਾ ਹੈ। ਜੇ ਅਸੀਂ ਭਾਜਪਾ ਨੂੰ ਹਰਾ ਵੀ ਦਿੱਤਾ ਤਾਂ ਵੀ ਅਸੀਂ ਸੰਸਥਾਵਾਂ ਦੇ ਢਾਂਚੇ ਵਿੱਚ ਬੈਠੇ ਉਨ੍ਹਾਂ ਦੇ ਲੋਕਾਂ ਤੋਂ ਅਜ਼ਾਦ ਨਹੀਂ ਹੋ ਸਕਾਂਗੇ।"
ਰਾਹੁਲ ਨੇ ਕਿਹਾ,"ਆਧੁਨਿਕ ਲੋਕਤੰਤਰੀ ਪ੍ਰਣਾਲੀ ਸੰਸਥਾਵਾਂ ਦੇ ਸੰਤੁਲਨ ਕਾਰਨ ਹੈ। ਸੰਸਥਾਵਾਂ ਅਜ਼ਾਦ ਰੂਪ ਵਿੱਚ ਕੰਮ ਕਰਦੀਆਂ ਹਨ। ਸੰਸਥਾਵਾਂ ਦੀ ਅਜ਼ਾਦੀ ਉੱਪਰ ਭਾਰਤ ਦਾ ਸਭ ਤੋਂ ਵੱਡਾ ਸੰਗਠਨ, ਜਿਸ ਨੂੰ ਆਰਐੱਸਐੱਸ ਕਿਹਾ ਜਾਂਦਾ ਹੈ ਹਮਲਾ ਕਰ ਰਿਹਾ ਹੈ। ਇਹ ਵਿਉਂਤਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਅਸੀਂ ਇਹ ਨਹੀਂ ਕਹਾਂਗੇ ਕਿ ਲੋਕਤੰਤਰ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਸਗੋਂ ਇਸ ਨੂੰ ਨਸ਼ਟ ਕੀਤਾ ਜਾ ਰਿਹਾ ਹੈ।"
https://twitter.com/RahulGandhi/status/1365972957923663872
ਰਾਹੁਲ ਗਾਂਧੀ ਨੇ ਕੌਸ਼ਿਕ ਬਾਸੂ ਨਾਲ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨਾਲ ਹੋਈ ਇੱਕ ਗੱਲ ਸਾਂਝੀ ਕੀਤੀ।
ਰਾਹੁਲ ਨੇ ਕਿਹਾ,"ਜਦੋਂ ਕਮਲ ਨਾਥ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਸਰਕਾਰ ਦੇ ਸੀਨੀਅਰ ਨੌਕਰਸ਼ਾਹ ਉਨ੍ਹਾਂ ਦੇ ਹੁਕਮ ਨਹੀਂ ਮੰਨਦੇ ਕਿਉਂਕਿ ਉਹ ਸਾਰੇ ਆਰਐੱਸਐੱਸ ਨਾਲ ਜੁੜੇ ਹੋਏ ਹਨ। ਇਸ ਲਈ ਜੋ ਕੁਝ ਵੀ ਹੋ ਰਿਹਾ ਹੈ ਉਹ ਐਮਰਜੈਂਸੀ ਤੋਂ ਬਿਲਕੁਲ ਵੱਖਰਾ ਹੈ।"
ਰਾਹੁਲ ਗਾਂਧੀ ਕਾਂਗਰਸ ਦੇ ਅੰਦਰੂਨੀ ਲੋਕਤੰਤਰ ਬਾਰੇ ਵੀ ਬੋਲੇ। ਸੀਨੀਅਰ ਕਾਂਗਰਸੀ ਆਗੂ ਆਨੰਦ ਸ਼ਰਮਾ ਅਤੇ ਪੱਛਮੀ ਬੰਗਾਲ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਦੇ ਵਿਚਕਾਰ ਵਿਧਾਨ ਸਭਾ ਚੋਣਾਂ ਵਿੱਚ ਸਮਝੌਤੇ ਬਾਰੇ ਕਹਾਸੁਣੀ ਹੋਈ ਹੈ। ਆਨੰਦ ਸ਼ਰਮਾ ਜੀ-23 ਦੇ ਮੈਂਬਰ ਰਹੇ ਹਨ ਅਤੇ ਇਸ ਸਮੂਹ ਦੇ ਜ਼ਿਆਦਾਤਰ ਆਗੂ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਤੋਂ ਨਰਾਜ਼ ਚੱਲ ਰਹੇ ਹਨ।
ਰਾਹੁਲ ਗਾਂਧੀ ਨੇ ਕਿਹਾ,"ਮੈਂ ਪਹਿਲਾ ਵਿਅਕਤੀ ਹਾਂ ਜਿਸ ਨੇ ਪਾਰਟੀ ਦੇ ਅੰਦਰ ਲੋਕਤੰਤਰੀ ਚੋਣਾਂ ਦੀ ਗੱਲ ਕੀਤੀ। ਦਿਲਚਸਪ ਹੈ ਕਿ ਇਸ ਤਰ੍ਹਾਂ ਦੇ ਸਵਾਲ ਹੋਰ ਪਾਰਟੀਆਂ ਵਿੱਚ ਉਠਦੇ ਹੀ ਨਹੀਂ। ਭਾਜਪਾ, ਬੀਐੱਸਪੀ ਅਤੇ ਸਮਾਜਵਾਦੀ ਪਾਰਟੀ ਵਿੱਚ ਅੰਦਰੂਨੀ ਲੋਕਤੰਤਰ ਦੀ ਕੋਈ ਗੱਲ ਹੀ ਨਹੀਂ ਚੁਕਦਾ। ਮੈਂ ਯੂਥ ਕਾਂਗਰਸ ਵਿੱਚ ਚੋਣਾਂ ਕਰਵਾਈਆਂ ਅਤੇ ਪਾਰਟੀ ਦੇ ਅੰਦਰ ਵੀ ਇਸ ਦੀ ਵਕਾਲਤ ਕੀਤੀ।"
ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦਾ ਲੋਕਤੰਤਰ ਇੱਕ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ।
ਰਾਹੁਲ ਨੇ ਕਿਹਾ,"ਇੱਕ ਲੋਕਤੰਤਰ ਉਸ ਦੀਆਂ ਸੰਸਥਾਵਾਂ ਦੀ ਅਜ਼ਾਦੀ ਨਾਲ ਚਲਦਾ ਹੈ ਪਰ ਭਾਰਤ ਦੀ ਮੌਜੂਦਾ ਪ੍ਰਣਾਲੀ ਵਿੱਚ ਇਸ ਅਜ਼ਾਦੀ ਉੱਪਰ ਹਮਲਾ ਕੀਤਾ ਜਾ ਰਿਹਾ ਹੈ। ਆਰਐੱਸਐੱਸ ਸਰੀਆਂ ਸੰਸਥਾਵਾਂ ਉੱਪਰ ਹਮਲਾ ਕਰ ਰਿਹਾ ਹੈ। ਨਿਆਂ ਪਾਲਿਕਾ, ਚੋਣ ਕਮਿਸ਼ਨ, ਨੌਕਰਸ਼ਾਹੀ ਅਤੇ ਪ੍ਰੈੱਸ ਵਿੱਚ ਆਰਐੱਸਐੱਸ ਆਪਣੇ ਲੋਕਾਂ ਨੂੰ ਬਿਠਾ ਰਿਹਾ ਹੈ। ਇੱਕ ਆਗੂ ਵਜੋਂ ਮੈਂ ਆਪਣਾ ਕੰਮ ਤਾਂ ਹੀ ਕਰ ਸਕਦਾ ਹਾਂ ਜਦੋਂ ਮੈਨੂੰ ਇਨ੍ਹਾਂ ਸੰਸਥਾਵਾਂ ਦੀ ਮਦਦ ਮਿਲੇਗੀ। ਜੇ ਮੈਨੂੰ ਨਿਆਂ ਪਾਲਿਕਾ, ਚੋਣ ਕਮਿਸ਼ਨ ਅਤੇ ਹੋਰ ਸੰਸਥਾਵਾਂ ਤੋਂ ਮਦਦ ਮਿਲੇਗੀ ਤਾਂ ਹੀ ਆਪਣਾ ਕੰਮ ਕਰ ਸਕਾਂਗਾ। ਨਹੀਂ ਤਾਂ ਸੰਭਵ ਨਹੀਂ ਹੈ। ਸੰਸਦ ਵਿੱਚ ਬਹਿਸ ਨਹੀਂ ਹੋਣ ਦਿੱਤੀ ਜਾ ਰਹੀ ਹੈ।"
ਰਾਹੁਲ ਨੇ ਕੌਸ਼ਿਕ ਬਾਸੂ ਨੂੰ ਕਿਹਾ, ਮਿਸਰ ਵਿੱਚ ਹੁਸਨੀ ਮੁਬਾਰਕ 97 ਫ਼ੀਸਦੀ ਵੋਟਾਂ ਨਾਲ ਜਿਤਦੇ ਸਨ। ਮੇਰੇ ਲਈ ਇਹ ਹੈਰਾਨ ਕਰਨ ਵਾਲਾ ਹੁੰਦਾ ਸੀ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਮੈਂ ਇਸ ਬਾਰੇ ਜਾਨਣਾ ਚਾਹੁੰਦਾ ਸੀ। ਮੈਨੂੰ ਲਗਦਾ ਸੀ ਕਿ ਕਿ ਪੋਲਿੰਗ ਬੂਥ ਨਾਲ ਇਨ੍ਹਾਂ ਦੀ ਮਿਲੀਭੁਗਤ ਰਹਿੰਦੀ ਹੋਵੇਗੀ। ਸੰਜੋਗ ਨਾਲ ਮੈਂ ਮਿਸਰ ਵਿੱਚ ਕਾਨਫਰੰਸ ਵਿੱਚ ਗਿਆ। ਮੈਂ ਦੇਖਿਆ ਕਿ ਸਿਆਸੀ ਕਾਨਫ਼ਰੰਸ ਵਿੱਚ ਉੱਥੋਂ ਦੇ ਜੱਜ ਬੈਠੇ ਹੋਏ ਸਨ। ਮੈਨੂੰ ਲੱਗਿਆ ਕਿ ਇਹ ਜੱਜ ਕਿਉਂ ਬੈਠੇ ਹੋਏ ਹਨ। ਮਿਸਰ ਵਿੱਚ ਸਰਕਾਰ ਦੇ ਸਾਹਮਣੇ ਕੋਈ ਸੰਸਥਾ ਨਹੀਂ ਰਹੀ ਸੀ। ਭਾਰਤ ਵਿੱਚ ਵੀ ਇਹੀ ਹੋ ਰਿਹਾ ਹੈ। ਪੌਂਡੂਚੇਰੀ ਵਿੱਚ ਰਾਜਪਾਲ ਕੋਈ ਕੰਮ ਨਹੀਂ ਕਰਨ ਦੇ ਰਹੀ ਸੀ ਕਿਉਂਕਿ ਉਹ ਆਰਐੱਸਐੱਸ ਦੀ ਸੀ। ਮਣੀਪੁਰ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ।"
ਇਹ ਵੀ ਪੜ੍ਹੋ:
https://www.youtube.com/watch?v=N2jhDfnR7YE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '35462642-6ce9-426a-87ad-edf6a8c4d815','assetType': 'STY','pageCounter': 'punjabi.india.story.56261633.page','title': 'ਰਾਹੁਲ ਗਾਂਧੀ : \'\'ਐਮਰਜੈਂਸੀ ਭੁੱਲ ਸੀ ਪਰ ਮੌਜੂਦਾ ਸਰਕਾਰ ਸੰਵਿਧਾਨਕ ਢਾਂਚਾ ਤਬਾਹ ਕਰ ਰਹੀ\'\'','published': '2021-03-03T06:50:22Z','updated': '2021-03-03T06:58:34Z'});s_bbcws('track','pageView');

ਕਿਸਾਨ ਅੰਦੋਲਨ ਉੱਤੇ ਰਾਕੇਸ਼ ਟਿਕੈਤ ਦੇ ਹਾਵੀ ਹੋਣ ਤੇ ਲੱਖਾ ਸਿਧਾਣਾ ਨਾਲ ਮਿਲਣੀ ਬਾਰੇ ਕੀ ਬੋਲੇ ਬਲਬੀਰ...
NEXT STORY