ਸ਼ਿਖਾ ਗੋਇਲ ਨੂੰ ਤਿੰਨ ਮਹੀਨੇ ਪਹਿਲਾਂ ਛਾਤੀ ਦੇ ਕੈਂਸਰ ਦਾ ਪਤਾ ਚੱਲਿਆ ਸੀ
ਜਦੋਂ ਤਿੰਨ ਮਹੀਨੇ ਪਹਿਲਾਂ 37 ਸਾਲਾ ਸ਼ਿਖਾ ਗੋਇਲ ਨੂੰ ਛਾਤੀ ਦਾ ਕੈਂਸਰ ਹੋਣ ਬਾਰੇ ਪਤਾ ਲੱਗਿਆ ਤਾਂ ਜ਼ਿੰਦਗੀ ਰੁਕ ਜਿਹੀ ਗਈ ਸੀ।
ਇੱਕ ਫ਼ੈਸ਼ਨ ਲੇਬਲ ਇਲਕ ਦੀ ਸੰਸਥਾਪਕ, ਦਿੱਲੀ ਵਾਸੀ ਸ਼ਿਖਾ ਨੂੰ ਆਪਣੇ ਆਲੇ ਦੁਆਲੇ ਦੀ ਹਰ ਚੀਜ਼ ਨੂੰ ਮੁੜ ਤੋਂ ਵਿਉਂਤਣਾ ਪਿਆ।
ਉਨ੍ਹਾਂ ਦਾ ਕੰਮ, ਉਨ੍ਹਾਂ ਦੇ ਦੋਸਤ ਅਤੇ ਭਵਿੱਖ ਦੀਆਂ ਯੋਜਨਵਾਂ ਹਰ ਯੋਜਨਾ ਪਿੱਛੇ ਪੈ ਗਈ।
ਸ਼ੁਰੂਆਤੀ ਝਟਕੇ ਨਾਲ ਨਜਿੱਠਣਾ ਔਖਾ ਸੀ ਪਰ ਉਨ੍ਹਾਂ ਨੇ ਆਪਣਾ ਆਪ ਸੰਭਾਲਿਆ ਅਤੇ ਪਰਿਵਾਰ ਅਤੇ ਦੋਸਤਾਂ ਦੇ ਸਹਿਯੋਗ ਨਾਲ ਬੀਮਾਰੀ ਨਾਲ ਲੜਨ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਔਰਤਾਂ ਨੂੰ ਨਿਯਮਿਤ ਤੌਰ 'ਤੇ ਬ੍ਰੈਸਟ ਕੈਂਸਰ ਦਾ ਪਤਾ ਕਰਵਾਉਣ ਲਈ ਲੋੜੀਂਦੀ ਜਾਂਚ, ਸਕ੍ਰੀਨਿੰਗ ਕਰਵਾਉਣ ਲਈ ਉਤਸ਼ਾਹਿਤ ਕਰਨ ਲਈ ਸੋਸ਼ਲ ਮੀਡੀਆ 'ਤੇ ਪਹਿਲਕਦਮੀ ਕੀਤੀ। ਇਸ ਤੋਂ ਬਾਅਦ ਇੱਕ ਜ਼ਰੂਰੀ ਸਰਜਰੀ ਅਤੇ ਫ਼ਿਰ ਕੀਮੋਥੈਰੇਪੀ ਦੇ ਲੰਬੇ ਦੌਰ ਸਨ।
ਉਹ ਪਹਿਲੇ ਮਹੀਨੇ ਕਈ ਵਾਰ ਹਸਪਤਾਲ ਗਏ ਅਤੇ ਸਭ ਕੁਝ ਠੀਕ ਚੱਲ ਰਿਹਾ ਸੀ। ਫ਼ਿਰ ਦਿੱਲੀ ਸਮੇਤ ਕਈ ਸੂਬਿਆਂ ਵਿੱਚ ਕੋਵਿਡ-19 ਦੇ ਮਾਮਲੇ ਆਉਣ ਲੱਗੇ।
ਉਨ੍ਹਾਂ ਨੇ ਕੋਵਿਡ-19 ਅਤੇ ਕੈਂਸਰ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਬਹੁਤ ਦ੍ਰਿੜਤਾ ਨਾਲ ਇੰਟਰਨੈੱਟ ਖੰਘਾਲਣਾ ਸ਼ੁਰੂ ਕਰ ਦਿੱਤਾ।
ਜਲਦ ਹੀ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਕੋਵਿਡ-19 ਦੀ ਲਾਗ਼ ਲੱਗਣ ਦਾ ਵਧੇਰੇ ਖ਼ਤਰਾ ਹੈ ਅਤੇ ਜੇ ਉਨ੍ਹਾਂ ਨੂੰ ਕੋਰੋਨਾਵਾਇਰਸ ਨੇ ਪ੍ਰਭਾਵਿਤ ਕੀਤਾ ਤਾਂ ਨਤੀਜੇ ਖ਼ਤਰਨਾਕ ਹੋ ਸਕਦੇ ਹਨ।
ਦੂਹਰੀ ਮਾਰ ਦੀ ਸੰਭਵਾਨਾ ਨੇ ਉਨ੍ਹਾਂ ਨੂੰ ਡਰਾ ਦਿੱਤਾ ਪਰ ਨਾਲ ਹੀ ਉਨ੍ਹਾਂ ਨੇ ਹਸਪਤਾਲ ਜਾਣ ਸਮੇਂ ਕੀਤੇ ਬਚਾਅ ਉਪਾਵਾਂ ਨੂੰ ਵੀ ਮਜ਼ਬੂਤ ਕੀਤਾ।
ਉਨ੍ਹਾਂ ਦਾ ਕਹਿਣਾ ਹੈ ਕਿ ਕੋਵਿਡ ਨੂੰ ਦੂਰ ਰੱਖਣ ਦਾ ਵੈਕਸਿਨ ਵਧੇਰੇ "ਸੁਰੱਖਿਅਤ ਤਰੀਕਾ" ਹੈ ਪਰ ਉਹ ਟੀਕਾ ਨਹੀਂ ਲਗਵਾ ਸਕਦੇ ਕਿਉਂਕਿ ਉਹ ਇਸਦੇ ਯੋਗ ਨਹੀਂ ਹਨ।
ਕੈਂਸਰ ਪੀੜਤ ਅਤੇ ਕੋਰੋਨਾ ਦਾ ਖ਼ਤਰਾ
ਪਰ ਉਹ ਇਕੱਲੇ ਨਹੀਂ ਹਨ, ਭਾਰਤ ਵਿੱਚ ਹਜ਼ਾਰਾਂ ਨੌਜਵਾਨ ਮਰੀਜ਼ ਹਨ ਜੋ ਵਧੇਰੇ ਜੋਖ਼ਮ ਵਾਲੇ ਵਰਗ ਵਿੱਚ ਆਉਂਦੇ ਹਨ ਅਤੇ ਉਨ੍ਹਾਂ ਨੂੰ ਤੁਰੰਤ ਵੈਕਸੀਨ ਦੀ ਲੋੜ ਹੈ।
ਪਰ ਭਾਰਤ ਵੱਲੋਂ ਹਾਲੇ 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਮਨਜ਼ੂਰੀ ਦੇਣਾ ਬਾਕੀ ਹੈ, ਚਾਹੇ ਉਹ ਜਾਨਲੇਵਾ ਬੀਮਾਰੀਆਂ ਤੋਂ ਪੀੜਤ ਹੋਣ ਜੋ ਕਿ ਉਨ੍ਹਾਂ ਨੂੰ ਕੋਵਿਡ ਲਾਗ਼ ਲੱਗਣ ਦਾ ਖ਼ਤਰਾ ਵਧਾਉਂਦੀਆਂ ਹਨ।
ਸ਼ਿਖਾ ਮੁਤਾਬਕ ਸਰਕਾਰ ਨੂੰ ਉਨ੍ਹਾਂ ਨੌਜਵਾਨਾਂ ਲਈ ਟੀਕਾਕਰਨ ਦੀ ਇਜਾਜ਼ਤਦੇਣੀ ਚਾਹੀਦੀ ਹੈ ਜੋ ਵਧੇਰੇ ਖਤਰੇ ਵਾਲੀ ਸ਼੍ਰੇਣੀ ਵਿੱਚ ਹਨ
ਸ਼ਿਖਾ ਲਈ ਇਹ ਦਿਲ ਤੋੜਨ ਵਾਲਾ ਸੀ, ਜਿਨ੍ਹਾਂ ਨੇ ਵੈਕਸੀਨ ਲਈ ਕਈ ਹਸਪਤਾਲਾਂ ਨਾਲ ਰਾਬਤਾ ਕੀਤਾ ਪਰ ਸਫ਼ਲਤਾ ਨਾ ਮਿਲੀ।
ਉਹ ਕਹਿੰਦੇ ਹਨ, "ਉਹ ਕੋਸ਼ਿਸ਼ ਕਰਦੇ ਰਹਿਣਗੇ, ਜਦੋਂ ਤੱਕ ਰਾਹ ਨਹੀਂ ਮਿਲਦਾ ਉਹ ਵੱਖ-ਵੱਖ ਹਸਪਾਤਾਲਾਂ ਤੋਂ ਪਤਾ ਕਰਦੇ ਰਹਿਣਗੇ।"
ਉਹ ਕਹਿੰਦੇ ਹਨ, "ਮੈਂ ਭਿਆਨਕ ਕੈਂਸਰ ਨੂੰ ਮਾਤ ਦੇਣ ਲਈ ਚੰਗਾ ਕਰ ਰਹੀ ਹਾਂ ਅਤੇ ਮੈਂ ਠੀਕ ਹੋ ਰਹੀ ਹਾਂ ਪਰ ਕੋਵਿਡ ਹੋਣ ਦਾ ਡਰ ਮੈਨੂੰ ਸੋਣ ਨਹੀਂ ਦਿੰਦਾ।"
ਹਾਲੇ ਉਨ੍ਹਾਂ ਦੇ ਕੀਮੋਥੈਰੇਪੀ ਲੱਗਣ ਦੇ ਕਈ ਦੌਰ ਬਾਕੀ ਹਨ, ਜੋ ਕਿ ਸਿਰਫ਼ ਹਸਪਤਾਲ ਵਿੱਚ ਹੀ ਲੱਗ ਸਕਦੇ ਹਨ ਜਿੱਥੇ ਕਿ ਕੋਵਿਡ ਹੋਣ ਦਾ ਖ਼ਤਰਾ ਬਹੁਤ ਜ਼ਿਆਦਾ ਹੈ।
ਉਨ੍ਹਾਂ ਵਰਗੇ ਕੈਂਸਰ ਮਰੀਜ਼ ਖ਼ਾਸਕਰ ਵਧੇਰੇ ਕਮਜ਼ੋਰ ਹਨ।
ਕੈਂਸਰ ਪੀੜਤਾਂ ਨੂੰ ਵੈਕਸੀਨ ਦੇਣ ਦੀ ਸਿਫ਼ਾਰਿਸ਼
ਦਿ ਯੂਰਪੀਅਨ ਸੁਸਾਇਟੀ ਫ਼ਾਰ ਮੈਡੀਕਲ ਓਨਕੋਲੋਜੀ ਨੇ ਦੁਨੀਆਂ ਭਰ ਵਿੱਚ ਸਰਕਾਰਾਂ ਨੂੰ ਸਲਾਹ ਦਿੱਤੀ ਹੈ ਕਿ ਕੋਵਿਡ ਟੀਕਾਕਰਨ ਦੌਰਾਨ ਕੈਂਸਰ ਦੇ ਮਰੀਜ਼ਾਂ ਨੂੰ ਤਰਜ਼ੀਹ ਦਿੱਤੀ ਜਾਵੇ, ਉਨ੍ਹਾਂ ਦੀ ਉਮਰ ਚਾਹੇ ਕਿੰਨੀ ਵੀ ਹੋਵੇ।
ਨੇਚਰ ਰਸਾਲੇ ਵਿੱਚ ਛਪੇ ਇੱਕ ਅਧਿਐਨ ਵਿੱਚ ਵੀ ਦੇਸਾਂ ਨੂੰ ਟੀਕਾਕਰਨ ਦੌਰਾਨ ਖ਼ਾਸ ਕਿਸਮ ਦੇ ਕੈਂਸਰਾਂ ਲਈ ਤਰਜ਼ੀਹ ਦੇਣ ਦੀ ਸਲਾਹ ਦਿੱਤੀ ਗਈ ਹੈ।
ਯੂਕੇ ਵਰਗੇ ਕਈ ਦੇਸ ਵਧੇਰੇ ਜੋਖ਼ਮ ਵਾਲੇ ਵਰਗਾਂ ਜਿਵੇਂ ਕਿ ਖ਼ਾਸ ਕੈਂਸਰ ਤੋਂ ਪੀੜਤ ਮਰੀਜ਼ਾਂ ਨੂੰ ਤਰਜ਼ੀਹ ਦੇ ਰਹੇ ਹਨ।
ਦਿ ਯੂਐੱਸ ਸੈਂਟਰਜ਼ ਫ਼ਾਰ ਡੀਜ਼ੀਜ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਵੀ 16 ਤੋਂ 64 ਸਾਲ ਦੇ ਉਨ੍ਹਾਂ ਲੋਕਾਂ ਦਾ ਟੀਕਾਕਰਨ ਕਰਨ ਦੀ ਸਿਫ਼ਾਰਿਸ਼ ਕੀਤੀ ਹੈ, ਜੋ ਅਜਿਹੀ ਬੀਮਾਰੀ ਨਾਲ ਜੂਝ ਰਹੇ ਹਨ ਜਿਸ ਨਾਲ ਕੋਵਿਡ-19 ਲਾਗ਼ ਲੱਗਣ 'ਤੇ ਗੰਭੀਰ, ਜਾਨਲੇਵਾ ਮੁਸ਼ਕਿਲਾਂ ਵਧਾ ਸਕਦੀਆਂ ਹਨ।
ਉੱਘੇ ਭਾਰਤੀ ਓਨਕੋਲੋਜਿਸਟ, ਜਿਨ੍ਹਾਂ ਨੇ ਸੈਂਕੜੇ ਕੈਂਸਰ ਪੀੜਤਾਂ ਦਾ ਇਲਾਜ ਕੀਤਾ ਹੈ, ਡਾ. ਗਨਪਥੀ ਭੱਟ ਕਹਿੰਦੇ ਹਨ, ਇਹ ਚਿੰਤਾ ਵਾਲਾ ਹੈ ਕਿ ਸਰਕਾਰ ਨੇ ਜਵਾਨ ਕੈਂਸਰ ਦੇ ਮਰੀਜ਼ਾਂ ਨੂੰ ਵੈਕਸੀਨ ਲਗਵਾਉਣ ਦੀ ਇਜਾਜ਼ਤ ਨਹੀਂ ਦਿੱਤੀ।
ਉਹ ਕਹਿੰਦੇ ਹਨ ਕਿ ਕੈਂਸਰ ਦੇ ਮਰੀਜ਼ਾਂ ਦੀ ਰੋਗਰੋਧਕ ਸਮਰੱਥਾ ਬਹੁਤ ਘੱਟ ਹੁੰਦੀ ਹੈ ਅਤੇ ਉਹ ਗੰਭੀਰ ਕੋਵਿਡ-19 ਇੰਨਫ਼ੈਕਸ਼ਨ ਦੇ ਵਧੇਰੇ ਖ਼ਤਰੇ ਵਿੱਚ ਹੁੰਦੇ ਹਨ। ਨਤੀਜੇ ਵਜੋਂ ਸਿਹਤਯਾਬ ਹੋਣ ਵਿੱਚ ਦੇਰੀ ਅਤੇ ਮੌਤ ਦਰ ਵਧ ਸਕਦਾ ਹੈ।
ਉਹ ਕਹਿੰਦੇ ਹਨ, "ਇਸ ਲਈ ਉਨ੍ਹਾਂ ਦੀ ਸਿਹਤ ਨੂੰ ਬਚਾਉਣਾ ਸਭ ਤੋਂ ਅਹਿਮ ਪ੍ਰਾਥਮਿਕਤਾ ਹੈ ਤਾਂ ਕਿ ਉਹ ਬਿਨਾਂ ਕਿਸੇ ਰੁਕਾਵਟ ਦੇ ਆਪਣਾ ਇਲਾਜ ਜਾਰੀ ਰੱਖਣ।"
ਕਈ ਦਲੀਲ ਦਿੰਦੇ ਹਨ ਕਿ ਕੈਂਸਰ ਦੇ ਮਰੀਜ਼ਾਂ ਨੂੰ ਵੈਕਸੀਨ ਲਗਵਾਉਣ ਲਈ ਵੱਖਰੇ ਤੌਰ 'ਤੇ ਮਨਜ਼ੂਰੀ ਦੇਣਾ ਸੰਭਵ ਨਹੀਂ ਹੈ।
ਡਾ ਭੱਟ ਕਹਿੰਦੇ ਹਨ ਕਿ ਤੀਬਰ ਲਿਊਕੋਮੀਆ ਦੇ ਮਰੀਜ਼ ਅਤੇ ਸਟੈਮ ਸੈੱਲ ਟ੍ਰਾਂਸਪਲਾਂਟ ਕਰਵਾ ਰਹੇ ਮਰੀਜ਼ਾਂ ਨੂੰ ਕੋਵਿਡ ਤੋਂ ਬਚਾਅ ਲਈ ਟੀਕਾ ਲਗਵਾਉਣ ਤੋਂ ਪਹਿਲਾਂ ਮਾਹਰ ਦੀ ਸਲਾਹ ਲੈਣ ਦੀ ਲੋੜ ਹੁੰਦੀ ਹੈ।
ਨੇਚਰ ਰਸਾਲੇ ਵਿੱਚ ਛਪੇ ਇੱਕ ਅਧਿਐਨ ਮੁਤਾਬਕ ਟੀਕਾਕਰਨ ਦੌਰਾਨ ਖ਼ਾਸ ਕਿਸਮ ਦੇ ਕੈਂਸਰਾਂ ਲਈ ਤਰਜ਼ੀਹ ਦੇਣ ਦੀ ਸਲਾਹ ਦਿੱਤੀ ਹੈ
ਪਰ ਹਾਲ ਦੀ ਘੜੀ ਡਾਕਟਰਾਂ ਨੂੰ ਇਹ ਫ਼ੈਸਲਾ ਲੈਣ ਦੀ ਇਜਾਜ਼ਤ ਨਹੀਂ ਹੈ।
ਡਾ. ਭੱਟ ਕਹਿੰਦੇ ਹਨ ਇਲਾਜ ਕਰ ਰਹੇ ਓਨਕੋਲੋਜਿਸਟ ਕੋਲ ਆਪਣੇ ਜਵਾਨ ਮਰੀਜ਼ਾਂ ਦੀ ਕਲੀਨਿਕਲ ਜਾਂਚ ਕਰਨ ਤੋਂ ਬਾਅਦ ਇਹ ਚੋਣ ਹੋਣੀ ਚਾਹੀਦੀ ਹੈ ਕਿ ਉਹ ਕੋਵਿਡ ਟੀਕਾਕਰਨ ਲਗਵਾਉਣ ਲਈ ਲਿਖ ਕੇ ਦੇ ਸਕਣ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਸ਼ਿਖਾ ਕਹਿੰਦੇ ਹਨ ਕਿ ਉਨ੍ਹਾਂ ਦੇ ਡਾਕਟਰ ਨੇ ਸਲਾਹ ਦਿੱਤੀ ਹੈ ਕਿ ਜਿੰਨੀ ਜਲਦੀ ਸੰਭਵ ਹੈ ਉਹ ਵੈਕਸੀਨ ਲਗਵਾਉਣ ਕਿਉਂਕਿ ਉਹ ਬਹੁਤ ਚਿੰਤਿਤ ਹਨ।
ਉਹ ਕਹਿੰਦੇ ਹਨ, "ਟੀਕੇ ਦੀ ਭਾਲ ਜਾਰੀ ਰਹੀ ਹੈ ਅਤੇ ਕੈਂਸਰ ਕਾਰਨ ਮਾਨਸਿਕ ਤਣਾਅ ਵਧ ਰਿਹਾ ਹੈ।"
ਉਨ੍ਹਾਂ ਅੱਗੇ ਕਿਹਾ, "ਪਰ ਵੈਕਸਿਨ ਨਾ ਮਿਲਣਾ ਤਣਾਅ ਨੂੰ ਹਜ਼ਾਰਾਂ ਗੁਣਾ ਵਧਾ ਰਿਹਾ ਹੈ। ਅਸੀਂ ਬਿਹਤਰ ਦੇਖਭਾਲ ਦੇ ਹੱਕਦਾਰ ਹਾਂ।"
ਭਾਰਤ ਸਰਕਾਰ ਨੇ ਮੰਗਲਵਾਰ ਨੂੰ 45 ਤੋਂ 59 ਦੀ ਉਮਰ ਦੇ ਲੋਕਾਂ ਨੂੰ ਕੋਵਿਡ ਖ਼ਿਲਾਫ਼ ਟੀਕਾਕਰਨ ਦੀ ਪ੍ਰਵਾਨਗੀ ਦਿੱਤੀ ਹੈ ਪਰ ਸਰਕਾਰ ਵਲੋਂ ਵਧੇਰੇ ਖ਼ਤਰੇ ਵਾਲੇ ਵਰਗਾਂ ਬਾਰੇ ਕੁਝ ਨਹੀਂ ਕਿਹਾ ਗਿਆ।
ਇਸ ਵਿੱਚ ਕਿਹਾ ਗਿਆ ਕਿ ਮੌਜੂਦਾ ਪੜਾਅ ਮੁਕੰਮਲ ਹੋਣ ਤੋਂ ਬਾਅਦ ਅਗਾਊਂ ਢਿੱਲ ਸਬੰਧੀ ਐਲਾਨ ਕੀਤਾ ਜਾਵੇਗਾ।
ਡਾਕਟਰ ਸਹਿਮਤ ਹਨ ਕਿ ਕੈਂਸਰ ਦੇ ਮਰੀਜ਼ਾਂ ਨੂੰ ਵਧੇਰੇ ਖ਼ਤਰਾ ਹੈ ਕਿਉਂਕਿ ਹਸਪਤਾਲਾਂ ਤੋਂ ਕੋਵਿਡ ਪ੍ਰਭਾਵਿਤ ਹੋਣਾ ਇੱਕ ਸੱਚਾਈ ਹੈ।
ਇਲਾਜ ਲਈ ਹਸਪਤਾਲ ਜਾਣਾ ਅਤੇ ਕੋਵਿਡ ਦਾ ਖ਼ਤਰਾ
ਲਾਗ਼ ਦੀਆਂ ਬੀਮਾਰੀਆਂ ਦੇ ਉੱਘੇ ਮਾਹਰ ਡਾ. ਓਮ ਸ਼੍ਰੀਵਾਸਤਵ ਨੇ ਕਿਹਾ ਕਿ ਬਹੁਤ ਸਾਰੇ ਮਰੀਜ਼ ਜਿਹੜੇ ਅਜਿਹੀਆਂ ਬੀਮਾਰੀਆਂ ਤੋਂ ਪੀੜਤ ਹਨ ਜਿਨ੍ਹਾਂ ਤੋਂ ਜਾਨ ਨੂੰ ਖ਼ਤਰਾ ਹੈ, ਲਈ ਕੀਮੋਥੈਰੇਪੀ ਵਰਗੇ ਇਲਾਜ ਜਾਰੀ ਰੱਖਣ ਲਈ ਹਸਪਤਾਲ ਜਾਣਾ ਲਾਜ਼ਮੀ ਹੈ।
ਉਨ੍ਹਾਂ ਕਿਹਾ, "ਉਹ ਹਰ ਵੇਲੇ ਹਸਪਤਾਲ ਵਿੱਚ ਕੋਵਿਡ ਲਾਗ਼ ਲੱਗਣ ਦੇ ਖ਼ਤਰੇ ਵਿੱਚ ਹਨ ਅਤੇ ਉਨ੍ਹਾਂ ਦਾ ਟੀਕਾਕਰਨ ਤੁਰੰਤ ਕਰਨਾ ਚਾਹੀਦਾ ਹੈ।"
ਹਾਲ ਹੀ ਦੇ ਕੁਝ ਹਫ਼ਤਿਆਂ ਵਿੱਚ ਭਾਰਤ ਵਿੱਚ ਕੋਰੋਨਾ ਦੇ ਮਾਮਲੇ ਵਧੇ ਹਨ
ਪਰ ਉਨ੍ਹਾਂ ਇਹ ਵੀ ਕਿਹਾ ਕਿ ਉਹ ਸਮਝਦੇ ਹਨ ਕਿ ਸਰਕਾਰ ਨੇ ਮੈਡੀਕਲ ਹਾਲਾਤ ਵਾਲੇ ਨੌਜਵਾਨ ਲੋਕਾਂ ਨੂੰ ਟੀਕਾਕਰਨ ਦੇ ਪਹਿਲੇ ਗੇੜ ਵਿੱਚ ਸ਼ਾਮਿਲ ਕਿਉਂ ਨਹੀਂ ਕੀਤਾ।
ਉਹ ਕਹਿੰਦੇ ਹਨ, "ਸ਼ੁਰੂਆਤ ਵਿੱਚ ਸਪਲਾਈ ਸੀਮਤ ਸੀ ਅਤੇ ਉਨ੍ਹਾਂ ਨੇ ਅਨੁਕੂਲ ਬਣਾਉਣਾ ਸੀ।"
ਹੁਣ ਤੱਕ ਕੋਰੋਨਾਵਾਇਰਸ ਵੈਕਸੀਨ ਦੀਆਂ 55 ਕਰੋੜ ਤੋਂ ਵਧੇਰੇ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। 4 ਕਰੋੜ ਦੇ ਕਰੀਬ ਲੋਕ ਵੈਕਸੀਨ ਲਗਵਾ ਚੁੱਕੇ ਹਨ ਅਤੇ 80 ਲੱਖ ਤੋਂ ਵੱਧ ਲੋਕ ਦੋ ਖ਼ੁਰਾਕਾਂ ਲੈ ਕੇ ਵੈਕਸੀਨ ਦਾ ਕੋਰਸ ਮੁਕੰਮਲ ਕਰ ਚੁੱਕੇ ਹਨ।
ਇਹ ਵੀ ਪੜ੍ਹੋ:
ਡਾ. ਸ਼੍ਰੀਵਾਸਤਵ ਮੰਨਦੇ ਹਨ, "ਹੁਣ 45 ਸਾਲ ਤੋਂ ਘੱਟ ਉਮਰ ਦੇ ਕਮਜ਼ੋਰ ਲੋਕਾਂ ਬਾਰੇ ਸੋਚਣ ਦਾ ਸਮਾਂ ਹੈ।"
ਡਾ. ਭੱਟ ਨੇ ਸਹਿਮਤ ਹੁੰਦਿਆਂ ਕਿਹਾ ਕਿ ਕੈਂਸਰ ਦੇ ਮਰੀਜ਼ਾਂ ਲਈ ਇੱਕ ਵੱਖਰੀ ਨੀਤੀ ਬਣਾਈ ਜਾਣੀ ਚਾਹੀਦੀ ਹੈ, ਜੋ ਕਿ ਇਹ ਧਿਆਨ ਰੱਖਏ ਕਿ ਭਾਰਤ ਵਿੱਚ ਮਨਜ਼ੂਰ ਟੀਕਿਆਂ ਕੋਵਿਸ਼ਿਲਡ (ਐਸਟ੍ਰਾਜ਼ਨੇਕਾ) ਅਤੇ ਕੋਵੈਕਸਿਨ ਦੀਆਂ ਦੋ ਖ਼ੁਰਾਕਾਂ ਵਿਚਾਲੇ ਲੋੜੀਂਦੇ ਸਹੀ ਅੰਤਰਾਲ ਦਾ ਪਤਾ ਲਾਏ।
ਲੰਡਨ ਦੇ ਕਿੰਗਜ਼ ਕਾਲਜ ਅਤੇ ਫ਼੍ਰੈਂਨਸਿਸ ਕ੍ਰਿਕ ਇੰਸਟੀਚਿਊਟ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ, "ਵੈਕਸੀਨ ਦੀ ਪਹਿਲੀ ਖ਼ੁਰਾਕ ਤੋਂ ਤਿੰਨ ਹਫ਼ਤੇ ਬਾਅਦ ਕੈਂਸਰ ਤੋਂ ਬਗ਼ੈਰ ਲੋਕਾਂ ਵਿੱਚ ਐਂਟੀਬਾਡੀਜ਼ ਦੇ 97 ਫ਼ੀਸਦ ਪ੍ਰਤੀਕਰਮ ਦੇ ਮੁਕਾਬਲੇ ਸੌਲਿਡ ਅੇਤ ਹੈਮਾਟੋਲੋਜੀਕਲ ਕੈਂਸਰ ਦੇ ਮਰੀਜ਼ਾਂ ਵਿੱਚ ਸਿਰਫ਼ 39 ਫ਼ੀਸਦ ਅਤੇ 13 ਫ਼ੀਸਦ ਸੀ।"
ਪਰ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜਦੋਂ ਉਨ੍ਹਾਂ ਮਰੀਜ਼ਾਂ ਨੂੰ ਹੀ ਪਹਿਲੇ ਟੀਕੇ ਤੋਂ ਤਿੰਨ ਹਫ਼ਤਿਆਂ ਬਾਅਦ ਦੂਜਾ ਟੀਕਾ ਲਗਾਇਆ ਤਾਂ ਸੌਲਿਡ ਕੈਂਸਰ ਦੇ ਮਰੀਜ਼ਾਂ ਵਿੱਚ ਮਹਿਜ਼ ਦੋ ਹਫ਼ਤਿਆਂ ਦੇ ਵਿੱਚ ਪਤਾ ਲੱਗਣ ਵਾਲੇ ਰੋਗਰੋਧਕ ਪਾਏ ਗਏ ਅਤੇ ਇਮੀਊਨ ਰਿਸਪੋਂਸ ਵਿੱਚ 95 ਫ਼ੀਸਦ ਨਾਲ ਅਹਿਮ ਸੁਧਾਰ ਹੋਇਆ।
ਡਾਕਟਰ ਸਹਿਮਤ ਹਨ ਕਿ ਕੈਂਸਰ ਦੇ ਮਰੀਜ਼ਾਂ ਨੂੰ ਵਧੇਰੇ ਖ਼ਤਰਾ ਹੈ ਕਿਉਂਕਿ ਹਸਪਤਾਲਾਂ ਤੋਂ ਕੋਵਿਡ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ
ਇਸ ਵਿੱਚ ਸਿੱਟਾ ਕੱਢਿਆ ਗਿਆ, "ਇਸ ਦੇ ਉੱਲਟ ਜਿਨ੍ਹਾਂ ਨੇ ਤਿੰਨ ਹਫ਼ਤਿਆਂ ਬਾਅਦ ਵੈਕਸੀਨ ਬੂਸਟ ਦੀ ਖ਼ੁਰਾਕ ਨਹੀਂ ਲਈ ਉਨ੍ਹਾਂ ਵਿੱਚ ਅਸਲੋਂ ਕੋਈ ਸੁਧਾਰ ਨਹੀਂ ਦੇਖਿਆ ਗਿਆ।"
ਭਾਰਤ ਨੇ ਹਾਲ ਹੀ ਵਿੱਚ ਦੋ ਟੀਕਿਆਂ ਵਿਚਲਾ ਵਕਫ਼ਾ ਚਾਰ ਤੋਂ ਛੇ ਹਫ਼ਤਿਆਂ ਤੋਂ 4-8 ਹਫ਼ਤਿਆਂ ਤੱਕ ਵਧਾਇਆ ਹੈ, ਪਰ ਕਿਸੇ ਵੀ ਉਮਰ ਵਰਗ ਦੇ ਵਧੇਰੇ ਖ਼ਤਰੇ ਵਾਲੇ ਲੋਕਾਂ ਲਈ ਫ਼ਿਲਹਾਲ ਕੋਈ ਨੀਤੀ ਨਹੀਂ ਹੈ।
ਅਤੇ ਇਹ ਸਿਰਫ਼ ਕੈਂਸਰ ਦੇ ਜਵਾਨ ਮਰੀਜ਼ ਹੀ ਨਹੀਂ ਹਨ ਜਿਨ੍ਹਾਂ ਨੂੰ ਤੁਰੰਤ ਵੈਕਸੀਨ ਦੀ ਲੋੜ ਹੈ। ਭਾਰਤ ਵਿੱਚ ਹਜ਼ਾਰਾਂ ਗੰਭੀਰ ਗੁਰਦਿਆਂ ਦੀਆਂ ਬੀਮਾਰੀਆਂ ਦੇ ਮਰੀਜ਼ ਹਨ ਜਿਨ੍ਹਾਂ ਨੂੰ ਡਾਇਲੇਸਿਸ ਲਈ ਵਾਰ ਵਾਰ ਹਸਪਤਾਲ ਆਉਣਾ ਪੈਂਦਾ ਹੈ।
ਕੇਰਲ ਦੇ ਏਰਨਾਕੁਲਮ ਮੈਡੀਕਲ ਕਾਲਜ ਵਿੱਚ ਪੁਲਮੋਨੋਲੋਜੀ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਏ ਫ਼ੇਥਾਰੁਦੀਨ ਕਹਿੰਦੇ ਹਨ ਕਿ ਉਨ੍ਹਾਂ ਨੇ ਅਜਿਹੇ ਕਈ ਮਰੀਜ਼ ਦੇਖੇ ਹਨ ਜਿਹੜੇ ਜੂਨ ਮਹੀਨੇ ਮਹਾਂਮਾਰੀ ਦੀ ਪਹਿਲੀ ਲਹਿਰ ਦੌਰਾਨ ਹਸਪਤਾਲ ਤੋਂ ਕੋਰੋਨਾ ਪ੍ਰਭਾਵਿਤ ਹੋਏ ਸਨ।
ਉਹ ਕਹਿੰਦੇ ਹਨ, "ਅਜਿਹੇ ਮਰੀਜ਼ਾਂ (ਜਿਹੜੇ 45 ਸਾਲ ਦੀ ਉਮਰ ਤੋਂ ਘੱਟ ਦੇ ਹਨ) ਨੂੰ ਤੁਰੰਤ ਤਰਜ਼ੀਹ ਦੀ ਲੋੜ ਹੈ। ਬਹੁਤੇ ਘਰਾਂ ਵਿੱਚ ਡਾਇਲੇਸਿਸ ਕਰਵਾਉਣ ਦਾ ਖ਼ਰਚਾ ਨਹੀਂ ਚੁੱਕ ਸਕਦੇ ਅਤੇ ਅਸੀਂ ਉਨ੍ਹਾਂ ਨੂੰ ਕਿਸਮਤ 'ਤੇ ਨਹੀਂ ਛੱਡ ਸਕਦੇ ਉਨ੍ਹਾਂ ਨੂੰ ਸਾਡੀ ਮਦਦ ਦੀ ਲੋੜ ਹੈ।"
"ਮੈਂ ਇਹ ਦਲੀਲ ਦੇ ਸਕਦਾ ਹਾਂ ਕਿ ਇੱਕ 30 ਸਾਲਾਂ ਦਾ ਕੈਂਸਰ ਜਾਂ ਗੰਭੀਰ ਗੁਰਦਿਆਂ ਦੀ ਗੰਭੀਰ ਬੀਮਾਰੀ ਦਾ ਮਰੀਜ਼, 50 ਸਾਲਾਂ ਦੇ ਉਸ ਮਰੀਜ਼ ਜਿੰਨੇ ਹੀ ਖ਼ਤਰੇ ਵਿੱਚ ਹੈ ਜਿਸ ਦੀ ਬੀਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ।"
33 ਸਾਲਾ ਸਾਰਥ ਕੇਬੀ, ਇੱਕ ਅਜਿਹੇ ਮਰੀਜ਼ ਹਨ। ਉਨ੍ਹਾਂ ਨੂੰ ਹਰ ਹਫ਼ਤੇ ਤਿੰਨ ਵਾਰ ਡਾਇਲੇਸਿਸ ਕਰਵਾਉਣ ਦੀ ਲੋੜ ਪੈਂਦੀ ਹੈ ਅਤੇ ਕੋਵਿਡ ਲਾਗ਼ ਲੱਗਣ ਦਾ ਖ਼ਤਰਾ ਉਨ੍ਹਾਂ ਨੂੰ ਪਰੇਸ਼ਾਨ ਕਰਦਾ ਹੈ।
ਉਹ ਕਹਿੰਦੇ ਹਨ, "ਮੈਂ ਚਾਹੁੰਦਾ ਹਾਂ ਕਿ ਸਰਕਾਰ ਕੋਈ ਵੀ ਉਮਰ ਵਰਗ ਹੋਵੇ ਵੱਧ ਜੋਖ਼ਮ ਵਾਲੇ ਮਰੀਜ਼ਾਂ ਲਈ ਟੀਕਾਕਰਨ ਸ਼ੁਰੂ ਕਰੇ।"
ਸ਼ਿਖਾ ਸਹਿਮਤ ਹਨ।
"ਅਸੀਂ ਇੱਕ ਸਮੇਂ ਇੱਕ ਚੀਜ਼ ਬਾਰੇ ਚਿੰਤਾ ਕਰ ਸਕਦੇ ਹਾਂ, ਸਾਨੂੰ ਕੋਵਿਡ ਖ਼ਿਲਾਫ਼ ਲੜਾਈ ਦਾ ਮੌਕਾ ਦਿਉ।"
ਇਹ ਵੀ ਪੜ੍ਹੋ:
https://www.youtube.com/watch?v=15ZbRNaNTaE&t=22s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '674cc81a-f011-41ed-ae3a-5aed5d48038b','assetType': 'STY','pageCounter': 'punjabi.india.story.56577109.page','title': 'ਕੋਰੋਨਾਵਾਇਰਸ ਵੈਕਸੀਨ : \'ਮੈਂ ਕੈਂਸਰ ਤੋਂ ਤਾਂ ਠੀਕ ਹੋ ਰਹੀ ਹਾਂ ਪਰ ਕੋਰੋਨਾ ਮੈਨੂੰ ਸੌਣ ਨਹੀਂ ਦਿੰਦਾ\'','author': 'ਵਿਕਾਸ ਪਾਂਡੇ','published': '2021-03-31T14:02:48Z','updated': '2021-03-31T14:03:29Z'});s_bbcws('track','pageView');

ਦੀਪ ਸਿੱਧੂ ਨੂੰ ਜਮਾਨਤ ਦੇਣ ਦਾ ਮਾਮਲਾ ਅਦਾਲਤ ਵਿਚ ਅੱਗੇ ਕਿਉਂ ਪਿਆ
NEXT STORY