ਹਿੰਦੁਸਤਾਨ ਟਾਈਮਜ਼ ਮੁਤਾਬਕ ਅਸਾਮ ਦੇ ਸਿਹਤ ਮੰਤਰੀ ਹੇਮੰਤ ਬਿਸਵਾ ਸਰਮਾ ਦਾ ਕਹਿਣਾ ਹੈ ਕਿ ਕੋਵਿਡ -19 ਤੋਂ ਬਚਾਅ ਲਈ ਚਿਹਰੇ 'ਤੇ ਮਾਸਕ ਪਹਿਨਣ ਦੀ ਜ਼ਰੂਰਤ ਨਹੀਂ ਹੈ। ਸਰਮਾ ਦੀਆਂ ਟਿੱਪਣੀਆਂ ਇੱਕ ਖ਼ਬਰ ਅਦਾਰੇ ਨਾਲ ਇੱਕ ਇੰਟਰਵਿਊ ਦੌਰਾਨ ਸਾਹਮਣੇ ਆਈਆਂ।
ਹੇਮੰਤ ਬਿਸਵਾ ਨੇ ਕਿਹਾ, "ਕੇਂਦਰ ਆਪਣੇ ਨਿਰਦੇਸ਼ ਦੇ ਸਕਦਾ ਹੈ ਪਰ ਅਸਾਮ ਦੇ ਸੰਦਰਭ ਵਿੱਚ ਮੌਜੂਦਾ ਵੇਲੇ ਕੋਵਿਡ ਲਗਪਗ ਹੈ ਹੀ ਨਹੀਂ। ਫਿਰ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਦੀ ਕੀ ਲੋੜ ਹੈ?"
"ਜਦੋਂ ਮਾਸਕ ਪਹਿਨਣ ਦੀ ਲੋੜ ਹੋਵੇਗੀ, ਮੈਂ ਲੋਕਾਂ ਨੂੰ ਅਜਿਹਾ ਕਰਨ ਲਈ ਕਹਾਂਗਾ। ਇਸ ਸਮੇਂ ਸਾਨੂੰ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ 'ਤੇ ਧਿਆਨ ਦੇਣਾ ਹੈ। ਜੇ ਲੋਕ ਮਾਸਕ ਪਾਉਣਗੇ ਤਾਂ ਬਿਊਟੀ ਪਾਰਲਰ ਕਿਵੇਂ ਚੱਲਣਗੇ? ਉਨ੍ਹਾਂ ਨੂੰ ਵੀ ਕਾਇਮ ਰੱਖਣ ਦੀ ਲੋੜ ਹੈ।"
ਦੋ ਅਸਾਮੀਆਂ ਤੇ 22 ਅਧਿਆਪਕ ਟਰਾਂਸਫ਼ਰ
ਦਿ ਟ੍ਰਿਬਿਊਨ ਮੁਤਾਬਕ ਹਾਲ ਹੀ ਵਿੱਚ 22 ਅਧਿਆਪਕਾਂ ਨੂੰ ਦੋ ਖਾਲੀ ਅਸਾਮੀਆਂ ਲਈ ਬਠਿੰਡਾ ਦੇ ਇੱਕ ਸਰਕਾਰੀ ਸਕੂਲ ਵਿੱਚ ਟਰਾਂਸਫ਼ਰ ਕਰ ਦਿੱਤਾ ਗਿਆ ਹੈ।
ਸਰਕਾਰੀ ਆਦਰਸ਼ ਪ੍ਰਾਇਮਰੀ ਸਕੂਲ ਨਹਿਰ ਕਲੋਨੀ ਵਿਖੇ ਅਧਿਆਪਕਾਂ ਦੀਆਂ 30 ਮਨਜੂਰਸ਼ੁਦਾ ਅਸਾਮੀਆਂ ਸਨ, ਜਿਨ੍ਹਾਂ ਵਿੱਚੋਂ 28 ਭਰੀਆਂ ਗਈਆਂ ਹਨ।
ਵਿਭਾਗ ਵੱਲੋਂ ਜਾਰੀ ਇੱਕ ਪੱਤਰ ਵਿੱਚ ਪ੍ਰਿੰਸੀਪਲ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ 22 ਅਧਿਆਪਕਾਂ ਨੂੰ ਸਕੂਲ ਵਿੱਚ ਸ਼ਾਮਲ ਕਰਨ, ਜਿਸ ਨਾਲ ਅਧਿਕਾਰੀਆਂ ਨੂੰ ਪਰੇਸ਼ਾਨੀ ਹੋ ਰਹੀ ਹੈ।
ਇਹ ਅਜਿਹੇ ਸਮੇਂ ਵਿੱਚ ਆਇਆ ਹੈ, ਜਦੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕ-ਵਿਦਿਆਰਥੀ ਅਨੁਪਾਤ ਕਾਫ਼ੀ ਮਾੜਾ ਹੈ।
ਡੈਮੋਕਰੇਟਿਕ ਟੇਕਰਜ਼ ਫਰੰਟ ਦੇ ਪ੍ਰਧਾਨ ਰੇਸ਼ਮ ਸਿੰਘ ਖੇਮੂਆਣਾ ਨੇ ਕਿਹਾ, "ਇਕ ਪਾਸੇ ਤਾਂ ਸਿੱਖਿਆ ਮੰਤਰੀ ਅਤੇ ਸੀਨੀਅਰ ਵਿਭਾਗ ਦੇ ਅਧਿਕਾਰੀ ਪਾਰਦਰਸ਼ੀ ਆਨਲਾਈਨ ਟ੍ਰਾਂਸਫਰ ਨੀਤੀ ਦੇ ਦਾਅਵੇ ਕਰਦੇ ਹਨ, ਜਦੋਂ ਕਿ ਦੂਜੇ ਪਾਸੇ 22 ਅਧਿਆਪਕਾਂ ਨੂੰ ਇੱਕ ਸਕੂਲ ਵਿੱਚ ਤਬਦੀਲ ਦਿੱਤਾ ਗਿਆ ਹੈ। ਹਾਲਾਂਕਿ 28 ਅਧਿਆਪਕ ਉੱਥੇ ਪਹਿਲਾਂ ਹੀ ਸੇਵਾ ਕਰ ਰਹੇ ਹਨ ਜਿਸ ਨਾਲ ਉਨ੍ਹਾਂ ਦੇ ਕੰਮਕਾਜ ਉੱਤੇ ਗੰਭੀਰ ਸਵਾਲੀਆ ਨਿਸ਼ਾਨ ਖੜਾ ਹੁੰਦਾ ਹੈ।"
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਖੱਟਰ ਦਾ ਘਿਰਾਓ ਕਰਨ ਗਏ ਕਿਸਾਨਾਂ 'ਤੇ ਲਾਠੀਚਾਰਜ
ਪੰਜਾਬੀ ਟ੍ਰਿਬਿਊਨ ਮੁਤਾਬਕ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਰੋਹਤਕ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਰੋਹਤਕ ਵਿੱਚ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਕਿਸਾਨਾਂ ਤੇ ਪੁਲੀਸ ਵਿਚਾਲੇ ਝੜਪ ਹੋ ਗਈ।
ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਵਿੱਚ ਤਿੰਨ ਕਿਸਾਨ ਜ਼ਖ਼ਮੀ ਹੋ ਗਏ।
ਮਨੋਹਰ ਲਾਲ ਖੱਟਰ ਨੇ ਸੰਸਦ ਮੈਂਬਰ ਅਰਵਿੰਦ ਸ਼ਰਮਾ ਦੇ ਪਿਤਾ ਦੀ ਬਰਸੀ ਮੌਕੇ ਪਹੁੰਚਣਾ ਸੀ ਪਰ ਕਿਸਾਨ ਘਿਰਾਓ ਕਰਨ ਪਹੁੰਚ ਗਏ
ਦਰਅਸਲ ਮਨੋਹਰ ਲਾਲ ਖੱਟਰ ਨੇ ਸੰਸਦ ਮੈਂਬਰ ਅਰਵਿੰਦ ਸ਼ਰਮਾ ਦੇ ਪਿਤਾ ਦੀ ਬਰਸੀ ਮੌਕੇ ਰੱਖੇ ਗਏ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚਣਾ ਸੀ।
ਉਨ੍ਹਾਂ ਦਾ ਹੈਲੀਕੌਪਟਰ ਬਾਬਾ ਮਸਤਨਾਥ ਮੱਠ ਵਿੱਚ ਉਤਰਨਾ ਸੀ। ਇਸ ਬਾਰੇ ਜਾਣਕਾਰੀ ਮਿਲਦੇ ਹੀ ਹਰਿਆਣਾ ਦੇ ਵੱਡੀ ਗਿਣਤੀ ਕਿਸਾਨ ਮੁੱਖ ਮੰਤਰੀ ਦਾ ਘਿਰਾਓ ਕਰਨ ਲਈ ਪਹੁੰਚ ਗਏ।
ਜ਼ਖ਼ਮੀ ਕਿਸਾਨਾਂ ਵਿੱਚ 80 ਸਾਲਾਂ ਦਾ ਬਜ਼ੁਰਗ ਵੀ ਸ਼ਾਮਲ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਕਰਨ ਲਈ ਗਏ ਸਨ ਪਰ ਪੁਲੀਸ ਵੱਲੋਂ ਲਾਠੀਚਾਰਜ ਕਰਨ 'ਤੇ ਕਿਸਾਨਾਂ ਨੇ ਵੀ ਵਿਰੋਧ ਵਿੱਚ ਪਥਰਾਅ ਕੀਤਾ।
ਇਹ ਵੀ ਪੜ੍ਹੋ:
https://www.youtube.com/watch?v=hJMBKaJgdHQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '9c8c90ed-f083-4e30-8178-4bcb7db78cb5','assetType': 'STY','pageCounter': 'punjabi.india.story.56629384.page','title': 'ਕੋਰੋਨਾਵਾਇਰਸ: ਕੋਵਿਡ -19 ਤੋਂ ਬਚਾਅ ਲਈ ਮਾਸਕ ਪਾਉਣ ਦੀ ਲੋੜ ਨਹੀਂ : ਅਸਾਮ ਦੇ ਸਿਹਤ ਮੰਤਰੀ -ਪ੍ਰੈਸ ਰੀਵਿਊ','published': '2021-04-04T02:56:39Z','updated': '2021-04-04T02:56:39Z'});s_bbcws('track','pageView');

ਪੰਜਾਬ ''ਚ ਪਰਵਾਸੀ ਮਜ਼ਦੂਰਾਂ ਨੂੰ ਨਸ਼ੇ ਦੇ ਕੇ ਮਜ਼ਦੂਰੀ ਕਰਵਾਉਣ ਵਾਲੀ ਚਿੱਠੀ ''ਤੇ ਕੇਂਦਰ ਨੇ ਕੀ ਦਿੱਤੀ...
NEXT STORY