ਭਾਰਤ ਅਤੇ ਮਿਆਂਮਾਰ ਸੀਮਾ 'ਤੇ ਦੋ ਮਹੀਨੇ ਪਹਿਲਾਂ ਫੜੀ ਗਈ ਮੁੰਡਨ ਵਾਲੇ ਵਾਲਾਂ ਦੀ ਖੇਪ ਦੇ ਮੁੱਦੇ ਨੇ ਆਂਧਰਾ ਪ੍ਰਦੇਸ਼ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ।
ਸ਼ੱਕ ਹੈ ਕਿ ਵਾਲ ਤਿਰੂਮਲਾ ਤਿਰੂਪਤੀ ਦੇਵਸਥਾਨਮ (ਟੀਟੀਡੀ) ਤੋਂ ਤਸਕਰੀ ਕੀਤੇ ਜਾ ਰਹੇ ਸਨ। ਇਹ ਮੰਦਿਰ ਲੋਕਾਂ ਦੀਆਂ ਭਾਵਨਾਵਾਂ ਨਾਲ ਵੀ ਜੁੜਿਆ ਹੋਇਆ ਹੈ।
ਹੁਣ ਵਾਲਾਂ ਦੀ ਤਸਕਰੀ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਵੀ ਚਰਚਾ ਹੋਣ ਲੱਗੀ ਹੈ। ਫੜੇ ਗਏ ਵਾਲਾਂ ਦੀ ਕੀਮਤ ਕਰੀਬ 1.8 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ-
ਸਵਾਲ ਪੁੱਛਿਆ ਜਾ ਰਿਹਾ ਹੈ ਕਿ ਤਸਕਰੀ ਦਾ ਪਤਾ ਲੱਗਣ ਤੋਂ ਬਾਅਦ ਅਧਿਕਾਰੀਆਂ ਨੇ ਕੀ ਕੀਤਾ?
ਸਵਾਲ ਇਹ ਵੀ ਹੈ ਕਿ ਤਿਰੂਮਲਾ ਵਿੱਚ ਕੁਝ ਸੋਸ਼ਲ ਮੀਡੀਆ ਅਕਾਊਂਟ ਅਤੇ ਟੀਵੀ ਚੈਨਲਾਂ ਖ਼ਿਲਾਫ਼ ਕੇਸ ਕਿਉਂ ਦਰਜ ਕੀਤਾ ਗਿਆ ਹੈ?
ਮੁੰਡਨ ਦੇ ਇਹ ਵਾਲ ਦੋ ਮਹੀਨੇ ਪਹਿਲਾਂ ਫੜ੍ਹੇ ਗਏ ਸਨ। ਅਸਮ ਰਾਈਫਲਸ ਦੀ ਇੱਕ ਸਰਚ ਪਾਰਟੀ ਨੇ ਵਾਲਾਂ ਦੀ ਇਹ ਖੇਪ ਮਿਜ਼ੋਰਮ ਨਾਲ ਲਗਦੀ ਮਿਆਂਮਾਰ ਸੀਮਾ 'ਤੇ ਫੜ੍ਹੀ ਗਈ ਸੀ। ਪਰ ਇਸ 'ਤੇ ਚਰਚਾ ਹੁਣ ਜ਼ਿਆਦਾ ਹੋ ਰਹੀ ਹੈ।
ਆਮ ਤੌਰ 'ਤੇ ਇਸ ਇਲਾਕੇ ਵਿੱਚ ਸੋਨੇ ਅਤੇ ਜੰਗਲੀ ਜਾਨਵਰਾਂ ਦੀ ਤਸਕਰੀ ਕੀਤੀ ਜਾਂਦੀ ਹੈ। ਪਰ ਪਹਿਲੀ ਵਾਰ ਸੁਰੱਖਿਆ ਬਲਾਂ ਨੂੰ ਇਨਸਾਨ ਦੇ ਵਾਲਾਂ ਨਾਲ ਭਰੀਆਂ 120 ਬੋਰੀਆਂ ਮਿਲੀਆਂ ਸਨ।
ਹਰ ਬੋਰੀ ਵਿੱਚ ਕਰੀਬ 50 ਕਿੱਲੋ ਵਾਲ ਸਨ। ਇਸ ਦੀ ਬਰਾਮਦਗੀ ਨੂੰ ਲੈ ਕੇ ਵਿਵਾਦ ਵੀ ਹੋਇਆ।
ਵਾਲਾਂ ਨਾਲ ਭਰੀਆਂ 120 ਬੋਰੀਆਂ
20 ਮਾਰਚ ਨੂੰ ਜਾਰੀ ਕੀਤੇ ਗਏ ਇੱਕ ਅਧਿਕਾਰਤ ਬਿਆਨ ਵਿੱਚ ਇਹ ਕਿਹਾ ਗਿਆ ਹੈ ਕਿ ਸੁਰੱਖਿਆ ਬਲਾਂ ਨੇ ਵਾਲਾਂ ਦੀ ਇਹ ਖੇਪ ਇੱਕ ਟਰੱਕ 'ਚੋਂ ਫੜ੍ਹੀ ਗਈ ਸੀ।
ਕੁਝ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਸੀ ਕਿ ਟਰੱਕ ਚਲਾ ਰਹੇ ਡਰਾਈਵਰਾਂ ਨੇ ਦਾਅਵਾ ਕੀਤਾ ਸੀ ਕਿ ਇਹ ਵਾਲ ਤਿਰੂਪਤੀ ਤੋਂ ਲਿਆਂਦੇ ਜਾ ਰਹੇ ਸਨ।
ਅਧਿਕਾਰੀਆਂ ਮੁਤਾਬਕ ਡਰਾਈਵਰ ਨੇ ਕਿਹਾ ਸੀ ਕਿ ਉਸ ਨੂੰ ਐਜ਼ਵਾਲ ਦੀ ਇੱਕ ਮਾਰੂਯਤਿ ਨਾਮ ਦੀ ਔਰਤ ਨੇ ਤਿਰੂਪਤੀ ਤੋਂ ਵਾਲ ਲੈ ਕੇ ਆਉਣ ਦਾ ਠੇਕਾ ਦਿੱਤਾ ਸੀ।
ਅੰਗਰੇਜ਼ੀ ਅਖ਼ਬਾਰ ਹਿੰਦੂ ਦੀ ਇੱਕ ਰਿਪੋਰਟ ਵਿੱਚ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਵੀ ਕਿਹਾ ਗਿਆ ਸੀ ਕਿ ਟਰੱਕਾਂ ਰਾਹੀਂ ਦੇਸ਼ ਦੇ ਕਈ ਮੰਦਿਰਾਂ ਤੋਂ ਵਾਲ ਜਾਣੇ ਸੀ, ਪਰ ਜੋ ਟਰੱਕ ਜ਼ਬਤ ਕੀਤਾ ਗਿਆ ਸੀ, ਉਸ ਵਿੱਚ ਤਿਰੂਪਤੀ ਤੋਂ ਲਿਆਂਦੇ ਗਏ ਵਾਲ ਸਨ।
ਟਰੱਕ ਦੇ ਡਰਾਈਵਰ ਮੁੰਗਯਾਨ ਸਿੰਘ ਤੋਂ ਪੁਲਿਸ ਨੇ ਸਖ਼ਤ ਪੁੱਛਗਿੱਛ ਕੀਤੀ ਸੀ। ਇਹ ਟਰੱਕ ਭਾਰਤੀ ਸੀਮਾ ਦੇ 7 ਕਿਲੋਮੀਟਰ ਅੰਦਰ ਫੜਿਆ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਸੀ ਕਿ ਟਰੱਕ ਤੋਂ ਜ਼ਬਤ ਕੀਤੇ ਗਏ ਵਾਲਾਂ ਦੀ ਕੀਮਤ 1.8 ਕਰੋੜ ਰੁਪਏ ਤੱਕ ਹੋ ਸਕਦੀ ਹੈ।
ਭਾਰਤ ਤੋਂ ਇਹ ਵਾਲ ਤਸਕਰੀ ਕਰ ਕੇ ਮਿਆਂਮਾਰ ਲੈ ਕੇ ਜਾਂਦੇ ਹਨ। ਫਿਰ ਇਹ ਥਾਈਲੈਂਡ ਪਹੁੰਚਦੇ ਹਨ ਜਿੱਥੇ ਇਨ੍ਹਾਂ ਨੂੰ ਤਿਆਰ ਕਰਕੇ ਚੀਨ ਭੇਜ ਦਿੱਤਾ ਜਾਂਦਾ ਹੈ।
ਚੀਨ ਵਿੱਚ ਵਿਗ ਬਣਾਉਣ ਦਾ ਕਾਰੋਬਾਰ
ਅਧਿਕਾਰੀਆਂ ਮੁਤਾਬਕ ਚੀਨ ਵਿੱਚ ਇਨ੍ਹਾਂ ਵਾਲਾਂ ਦੇ ਵਿਗ ਬਣਾਏ ਜਾਂਦੇ ਹਨ ਅਤੇ ਫਿਰ ਪੂਰੀ ਦੁਨੀਆਂ ਦੇ ਬਾਜ਼ਾਰਾਂ ਵਿੱਚ ਭੇਜਿਆ ਜਾਂਦਾ ਹੈ।
ਬਾਜ਼ਾਰ 'ਤੇ ਨਜ਼ਰ ਰੱਖਣ ਵਾਲੇ ਮਾਹਰਾਂ ਮੁਤਾਬਕ ਵਿਗ ਬਣਾਉਣ ਦੇ 70 ਫੀਸਦ ਕਾਰੋਬਾਰ 'ਤੇ ਚੀਨ ਦਾ ਕਬਜ਼ਾ ਹੈ। ਸਿਰ ਦੇ ਵਾਲਾਂ ਦਾ ਬਾਜ਼ਾਰ ਪੂਰੀ ਦੁਨੀਆਂ ਵਿੱਚ ਹੈ।
ਖ਼ਾਸ ਕਰਕੇ ਭਾਰਤ ਵਿੱਚ ਕੁਝ ਮੰਦਰਾਂ ਵਿੱਚ ਵਾਲ ਚੜਾਏ ਜਾਣ ਦੀ ਪ੍ਰਥਾ ਹੈ। ਇਸ ਕਾਰਨ ਇੱਥੇ ਵਾਲ ਆਸਾਨੀ ਨਾਲ ਉਪਲਬਧ ਰਹਿੰਦੇ ਹਨ। ਵਿਗ ਕਾਰੋਬਾਰ ਲਈ ਕੱਚਾ ਮਾਲ ਭਾਰਤ ਤੋਂ ਹੀ ਮਿਲ ਜਾਂਦਾ ਹੈ।
ਭਾਰਤ ਵਿੱਚ ਸਿਰ ਦੇ ਵਾਲ ਸਭ ਤੋਂ ਜ਼ਿਆਦਾ ਤਿਰੂਪਤੀ ਮੰਦਰ ਵਿੱਚ ਹੀ ਦਾਨ ਕੀਤੇ ਜਾਂਦੇ ਹਨ। ਇੱਥੇ ਰੋਜ਼ਾਨਾ ਔਸਤਨ 50 ਹਜ਼ਾਰ ਸ਼ਰਧਾਲੂ ਦਰਸ਼ਨ ਕਰਨ ਆਉਂਦੇ ਹਨ।
ਇਨ੍ਹਾਂ ਵਿੱਚ ਘੱਟੋ-ਘੱਟ ਇੱਕ ਤਿਹਾਈ ਇੱਥੇ ਆਪਣੇ ਵਾਲਾਂ ਦਾ ਦਾਨ ਕਰਦੇ ਹਨ।
ਵਿੱਤੀ ਸਾਲ 2020-21 ਵਿੱਚ ਟੀਟੀਡੀ ਨੂੰ ਵਾਲਾਂ ਤੋਂ 131 ਕਰੋੜ ਰੁਪਏ ਦੀ ਆਮਦਨੀ ਹੋਈ। ਟੀਟੀਡੀ ਦਾ ਸਾਲਾਨਾ ਬਜਟ ਕਰੀਬ ਤਿੰਨ ਹਜ਼ਾਰ ਕਰੋੜ ਰੁਪਏ ਦਾ ਰਹਿੰਦਾ ਹੈ।
ਅਧਿਕਾਰਤ ਅੰਕੜਿਆਂ ਮੁਤਾਬਕ ਟੀਟੀਡੀ ਨੂੰ ਟਿਕਟਾਂ ਦੀ ਵਿਕਰੀ ਤੋਂ ਇਲਾਵਾ ਮੁੰਡਨ ਦੇ ਵਾਲਾਂ ਦੀ ਵਿਕਰੀ ਤੋਂ ਵੀ ਚੰਗੀ ਆਮਦਨ ਹੁੰਦੀ ਹੈ।
ਸਭ ਤੋਂ ਜ਼ਿਆਦਾ ਵਾਲ ਵੇਚਦਾ ਹੈ ਟੀਟੀਡੀ
ਪਹਿਲਾਂ ਤਿਰੂਮਲਾ ਵਿੱਚ ਹਰ ਮਹੀਨੇ ਹੋਣ ਵਾਲੀ ਨਿਲਾਮੀ ਵਿੱਚ ਮੁੰਡਨ ਦੇ ਵਾਲਾਂ ਦੀ ਵਿਕਰੀ ਹੁੰਦੀ ਸੀ। ਵਾਲਾਂ ਨੂੰ ਤਿਰੂਮਲਾ ਤੋਂ ਤਿਰੂਪਤੀ ਦੇ ਭੰਡਾਰ ਕੇਂਦਰ ਲੈ ਕੇ ਜਾਂਦੇ ਅਤੇ ਫਿਰ ਵਾਲਾ ਦੇ ਰੰਗ ਅਤੇ ਲੰਬਾਈ ਦੇ ਹਿਸਾਬ ਨਾਲ ਉਨ੍ਹਾਂ ਦੀ ਨਿਲਾਮੀ ਕੀਤੀ ਜਾਂਦੀ ਹੈ
ਵਾਲਾਂ ਨੂੰ ਪੰਜ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਲੰਬੇ ਵਾਲਾਂ ਤੋਂ ਵਧੇਰੇ ਪੈਸੇ ਮਿਲਦੇ ਹਨ।
ਟੀਟੀਡੀ ਨੇ ਅਧਿਕਾਰਤ ਬਿਆਨ ਵਿੱਚ ਦੱਸਿਆ ਸੀ ਕਿ ਸਾਲ 2019 ਵਿੱਚ ਉਸ ਨੂੰ ਵਾਲਾਂ ਦੀ ਵਿਕਰੀ ਤੋਂ 74 ਕਰੋੜ ਰੁਪਏ ਦੀ ਆਮਦਨ ਹੋਈ ਸੀ। ਦਸੰਬਰ 2019 ਵਿੱਚ 54,500 ਕਿਲੋ ਵਾਲ 37.26 ਕਰੋੜ ਰੁਪਏ ਵਿੱਚ ਨਿਲਾਮ ਹੋਏ ਸਨ।
ਹੁਣ ਪਤਾ ਲੱਗਾ ਹੈ ਕਿ ਵਾਲਾਂ ਦੀ ਨਿਲਾਮੀ ਤਿੰਨ ਮਹੀਨਿਆਂ ਵਿੱਚ ਇੱਕ ਵਾਰ ਹੀ ਹੁੰਦੀ ਹੈ।
ਟੀਟੀਡੀ ਨੇ ਤਾਜ਼ਾ ਨਿਲਾਮੀ ਅਤੇ ਵਾਲ ਵੇਚਣ ਦੀ ਸ਼ਰਤਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। ਇਸ ਦੀ ਪੁਸ਼ਟੀ ਲਈ ਬੀਬੀਸੀ ਨੇ ਕਈ ਵਾਰ ਟੀਟੀਡੀ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਪਰ ਅਧਿਕਾਰੀਆਂ ਨੇ ਇਹੀ ਕਿਹਾ ਕਿ ਇਸ ਸਬੰਧ ਵਿੱਚ ਜਾਣਕਾਰੀ ਉਨ੍ਹਾਂ ਕੋਲ ਉਪਲਬਧ ਨਹੀਂ ਹੈ।
ਟੀਟੀਡੀ ਦਾ ਕਹਿਣਾ ਹੈ ਕਿ ਇਹ ਉਸ ਦੇ ਕਾਰਜ ਖੇਤਰ ਵਿੱਚ ਨਹੀਂ ਆਉਂਦਾ ਹੈ ਕਿ ਨਿਲਾਮੀ ਵਿੱਚ ਵਾਲ ਖਰੀਦਣ ਵਾਲੇ ਅੱਗੇ ਕਿੱਥੇ ਵਾਲ ਵੇਚਦੇ ਹਨ ਜਾਂ ਭੇਜਦੇ ਹਨ।
ਅਧਿਕਾਰਤ ਬਿਆਨ ਵਿੱਚ ਟੀਟੀਡੀ ਦੇ ਜਨ ਸੰਪਰਕ ਅਧਿਕਾਰੀ ਟੀ ਰਵੀ ਨੇ ਦੱਸਿਆ, "ਟੀਟੀਡੀ ਈ-ਟੈਂਡਰਾਂ ਦੇ ਰਾਹੀਂ ਤਿੰਨ ਮਹੀਨਿਆਂ ਵਿੱਚ ਇੱਕ ਵਾਰ ਮੁੰਡਨ ਕੀਤੇ ਗਏ ਵਾਲਾਂ ਦੀ ਨਿਲਾਮੀ ਕਰਦੀ ਹੈ।"
"ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਕਾਰੋਬਾਰੀ ਤੋਂ ਜੀਐੱਸਟੀ ਟੈਕਸ ਹਾਸਲ ਕਰਨ ਤੋਂ ਬਾਅਦ ਵਾਲ ਉਸ ਨੂੰ ਸੌਂਪ ਦਿੱਤੇ ਜਾਂਦੇ ਹਨ।
ਵਾਲ ਖਰੀਦਣ ਵਾਲਿਆਂ ਕੋਲ ਵਾਲਾਂ ਦੇ ਬਰਾਮਦ ਦਾ ਲਾਇਸੰਸ ਹਨ ਜਾਂ ਨਹੀਂ ਉਹ ਇਨ੍ਹਾਂ ਵਾਲਾਂ ਦਾ ਕੀ ਕਰੇਗਾ, ਇਹ ਟੀਟੀਡੀ ਦੇ ਕਾਰਜ ਖੇਤਰ ਵਿੱਚ ਨਹੀਂ ਆਉਂਦਾ ਹੈ। ਭਾਰਤ ਦੇ ਕਈ ਦੂਜੇ ਮੰਦਿਰਾਂ ਵਿੱਚ ਵੀ ਮੁੰਡਨ ਦੇ ਵਾਲ ਵੇਚੇ ਜਾਂਦੇ ਹੈ।"
"ਇਸੇ ਤਰ੍ਹਾਂ ਟੀਟੀਡੀ ਵੀ ਹਰ ਤਿੰਨ ਮਹੀਨਿਆਂ ਵਿੱਚ ਇੱਕ ਵਾਰ ਈ-ਟੈਂਡਰ ਨਾਲ ਵਾਲਾਂ ਦੀ ਵਿਕਰੀ ਕਰਦਾ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਵਿਵਾਦ ਕੀ ਹੈ?
ਵਿਰੋਧੀ ਧਿਰ ਤੇਲੁਗੂਦੇਸ਼ਮ ਪਾਰਟੀ ਦਾ ਕਹਿਣਾ ਹੈ ਕਿ ਟੀਟੀਡੀ ਦੇ ਅਧਿਕਾਰੀਆਂ ਨੂੰ ਮਿਆਂਮਾਰ ਦੀ ਸੀਮਾ ਤੋਂ ਮੁੰਡਨ ਦੇ ਵਾਲ ਫੜੇ ਜਾਣ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।
ਬੀਬੀਸੀ ਨਾਲ ਗੱਲ ਕਰਦਿਆਂ ਹੋਇਆ ਪਾਰਟੀ ਨੇਤਾ ਬੰਡਾਰੂ ਸੱਤਿਆਨਾਰਾਇਣ ਮੂਰਤੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਕੇ ਜ਼ਰੂਰੀ ਕਾਰਵਾਈ ਕੀਤੀ ਜਾਣੀ ਚਾਹੀਦੀ।
ਉਨ੍ਹਾਂ ਨੇ ਕਿਹਾ, "ਟੀਟੀਡੀ ਵਿੱਚ ਐਨੇ ਰਾਜ਼ ਕਿਉਂ ਹਨ? ਟੀਟੀਡੀ ਦੇ ਅਧਿਕਾਰੀ ਕਹਿੰਦੇ ਹਨ ਕਿ ਲੱਖਾਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨਾਲ ਜੁੜੇ ਇਸ ਮਾਮਲੇ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਇਹ ਸ਼ਰਮਨਾਕ ਹੈ।''
''ਕੀ ਅਧਿਕਾਰੀਆਂ ਨੂੰ ਉਨ੍ਹਾਂ ਸੰਸਥਾਵਾਂ ਬਾਰੇ ਪਤੀ ਨਹੀਂ ਹੈ, ਜਿਨ੍ਹਾਂ ਨੇ ਵਾਲ ਖਰੀਦਣ ਦਾ ਠੇਕਾ ਲਿਆ ਸੀ?"
"ਕੀ ਉਨ੍ਹਾਂ ਨਹੀਂ ਪਤਾ ਕਿ ਲੋਕ ਵਾਲ ਖਰੀਦ ਕੇ ਉਨ੍ਹਾਂ ਦਾ ਕੀ ਕਰਦੇ ਹਨ। ਕੀ ਬਿਨਾਂ ਪੂਰੀ ਜਾਂਚ ਪੜਤਾਲ ਦੇ ਹੀ ਠੇਕਾ ਦੇ ਦਿੱਤਾ ਗਿਆ ਸੀ? ਟੀਟੀਡੀ ਪ੍ਰਸ਼ਾਸਨਿਕ ਕਮੇਟੀ ਨੂੰ ਤੁਰੰਤ ਰੱਦ ਕਰਕੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।"
ਬੀਤੇ ਦੋ ਸਾਲਾਂ ਤੋਂ ਟੀਟੀਡੀ ਕਈ ਵਿਵਾਦਾਂ ਵਿੱਚ ਫਸ ਗਈ ਹੈ। ਹੁਣ ਮੁੰਡਨ ਦੇ ਵਾਲਾਂ ਨੂੰ ਲੈ ਕੇ ਇਸ ਨਵੇਂ ਵਿਵਾਦ ਨੇ ਵਿਵਾਦ ਨੂੰ ਹੋਰ ਵਧਾ ਦਿੱਤਾ ਹੈ। ਟੀਟੀਡੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਸਬੰਧਿਤ ਖਰੀਦਦਾਰ ਨੂੰ ਬਲੈਕਲਿਸਟ ਕੀਤਾ ਜਾਵੇਗਾ।
ਟੀਟੀਡੀ ਦੀ ਸ਼ਿਕਾਇਤ
ਟੀਟੀਡੀ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਇੱਕ ਵਾਰ ਨਿਲਾਮੀ ਵਿੱਚ ਠੇਕਾ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਵਾਲਾਂ ਨੂੰ ਕਿੱਥੇ ਵੇਚਿਆ ਜਾਂਦਾ ਹੈ।
ਪਰ ਬਾਅਦ ਵਿੱਚ ਵੀ ਟੀਟੀਡੀ ਨੇ ਕਿਹਾ ਹੈ ਕਿ ਜੇਕਰ ਤਸਕਰੀ ਕਰਨ ਵਾਲੀਆਂ ਕੰਪਨੀਆਂ ਦੇ ਨਾਮ ਪਤਾ ਲੱਗਣਗੇ ਤਾਂ ਉਨ੍ਹਾਂ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ।
ਉੱਥੇ ਹੀ ਸੋਸ਼ਲ ਮੀਡੀਆ 'ਤੇ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਟੀਟੀਡੀ ਰਾਹੀਂ ਹੀ ਵਾਲਾਂ ਦੀ ਤਸਕਰੀ ਹੋਈ ਹੈ। ਆਂਧਰਾ ਪ੍ਰਦੇਸ਼ ਦੇ ਵਿਜੀਲੈਂਸ ਵਿਭਾਗ ਨੇ ਇਸ ਸਬੰਧ ਵਿੱਚ ਸ਼ਿਕਾਇਤ ਦਾ ਨੋਟਿਸ ਵੀ ਲਿਆ ਹੈ।
ਟੀਟੀਡੀ ਦੀ ਸ਼ਿਕਾਇਤ 'ਤੇ ਤਿਰੂਪਤੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਪੁਲਿਸ ਅਧਿਕਾਰੀ ਬੀ ਸ਼ਿਵਾ ਪ੍ਰਸਾਦ ਰੇੱਡੀ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਟੀਟੀਡੀ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਫੇਸਬੁਕ 'ਤੇ ਉਸਦੇ ਖ਼ਿਲਾਫ਼ ਲਿਖੇ ਜਾ ਰਹੇ ਪੋਸਟ ਨਾਲ ਬਦਨਾਮੀ ਹੋ ਰਹੀ ਹੈ।
ਪੁਲਿਸ ਨੇ ਟੀਡੀਪੀ ਪਾਰਟੀ 'ਤੇ ਕੇਸ ਦਰਜ ਕੀਤਾ ਹੈ। ਇਸ ਤੋਂ ਇਲਾਵਾ ਕਈ ਲੋਕਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਸ਼ਿਕਾਇਤ ਵਿੱਚ ਇਹ ਕਿਹਾ ਗਿਆ ਹੈ ਕਿ ਆਂਧਰਾ ਜਯੋਤੀ ਚੈਨਲ ਵਿੱਚ ਵੀ ਅਜਿਹੀਆਂ ਖ਼ਬਰਾਂ ਪ੍ਰਸਾਰਿਤ ਕੀਤੀਆਂ ਗਈਆਂ ਹਨ।
ਪੁਲਿਸ ਮੁਤਾਬਕ ਆਂਧਰਾ ਜਯੋਤੀ ਦਾ ਨਾਮ ਵੀ ਐੱਫਆਈਆਰ ਵਿੱਚ ਸ਼ਾਮਲ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ, "ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਮਾਮਲੇ ਵਿੱਚ ਕਿਸ ਦੀ ਕੀ ਭੂਮਿਕਾ ਹੈ।"
ਉੱਥੇ ਸੀਪੀਐੱਮ ਨੇਤਾ ਅਤੇ ਟੀਟੀਡੀ ਠੇਕਾ ਕਰਮਚਾਰੀ ਯੂਨੀਅਨ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਟੀਟੀਡੀ ਦੀ ਆਮਦਨੀ ਵਿੱਚ ਹੋਰ ਕਮੀ ਅਤੇ ਤਸਕਰੀ ਵਿਚਾਲੇ ਸਬੰਧ ਦੀ ਖੋਜ ਕੀਤੀ ਜਾਣੀ ਚਾਹੀਦੀ ਹੈ।
ਇੱਕ ਨੇਤਾ ਨੇ ਕਿਹਾ, "ਮੁੰਡਨ ਵਾਲਾਂ ਦੀ ਗ਼ੈਰ-ਕਾਨੂੰਨੀ ਤਸਕਰੀ ਦੇ ਮਾਮਲੇ ਦੀ ਵਿਸਥਾਰ ਵਿੱਚ ਜਾਣਕਾਰੀ ਹੋਣੀ ਚਾਹੀਦੀ ਹੈ। ਵਾਲਾਂ ਦੀ ਵਿਕਰੀ ਤੋਂ ਟੀਟੀਡੀ ਤੋਂ ਘੱਟੋ-ਘੱਟ ਇੱਕ ਹਜ਼ਾਰ ਕਰੋੜ ਦੀ ਆਮਦਨ ਹੋਣੀ ਚਾਹੀਦੀ ਸੀ।"
"ਪਰ ਬੀਤੇ 12 ਸਾਲ ਤੋਂ ਆਮਦਨ ਨਹੀਂ ਵਧੀ ਹੈ। ਘੱਟ ਹੋਈ ਆਮਦਨ ਅਤੇ ਟੀਟੀਡੀ ਤੋਂ ਵਾਲਾਂ ਦੀ ਗ਼ੈਰ-ਕਾਨੂੰਨੀ ਤਸਕਰੀ ਸਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ। ਸਰਕਾਰ ਨੂੰ ਵਿਸਥਾਰ ਜਾਂਚ ਦਾ ਐਲਾਨ ਕਰਨਾ ਚਾਹੀਦਾ ਹੈ ਤਾਂ ਜੋ ਸਾਰੇ ਤੱਥ ਸਾਹਮਣੇ ਆ ਜਾਣ।"
ਇਹ ਵੀ ਪੜ੍ਹੋ:
https://www.youtube.com/watch?v=g9iIdFIz9kw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '6dbe638e-1cb3-446f-a50d-05d64320b655','assetType': 'STY','pageCounter': 'punjabi.india.story.56636799.page','title': 'ਤਿਰੂਪਤੀ ਮੰਦਰ ਤੋਂ ਵਾਲਾਂ ਦੀ ਤਸਕਰੀ ਦਾ ਚੀਨ ਨਾਲ ਕਨੈਕਸ਼ਨ, ਕੀ ਹੈ ਪੂਰਾ ਮਾਮਲਾ','author': 'ਵੀ ਸ਼ੰਕਰ','published': '2021-04-05T14:09:11Z','updated': '2021-04-05T14:09:11Z'});s_bbcws('track','pageView');

ਛੱਤੀਸਗੜ੍ਹ ਵਿੱਚ ਨਕਸਲ ਸਮੱਸਿਆ ਨੂੰ ਲੈ ਕੇ ਕੀ ਹੈ ਨੀਤੀ, ਕਿਉਂ ਨਹੀਂ ਰੁੱਕ ਰਹੀ ਹਿੰਸਾ
NEXT STORY