ਯੂਕੇ ਵਿੱਚ 24 ਮਾਰਚ ਤੱਕ ਕੁੱਲ 1.8 ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਗਿਆ
ਯੂਕੇ ਵਿੱਚ ਆਕਸਫੋਰਡ-ਐਸਟਰਾਜ਼ੇਨੇਕਾ ਲਗਵਾਉਣ ਤੋਂ ਬਆਦ ਅਸਧਾਰਨ ਤਰੀਕੇ ਨਾਲ ਖ਼ੂਨ ਜੰਮਣ (ਬਲੱਡ ਕਲੌਟਿੰਗ) ਤੋਂ ਬਾਅਦ 7 ਲੋਕਾਂ ਦੀ ਮੌਤ ਹੋਈ ਹੈ।
ਬੀਬੀਸੀ ਨੂੰ ਇਸ ਦੀ ਪੁਸ਼ਟੀ ਯੂਕੇ ਦੀ ਮੈਡੀਸਨਜ਼ ਰੈਗੂਲੇਟਰ ਏਜੰਸੀ ਨੇ ਕੀਤੀ।
ਯੂਕੇ ਵਿੱਚ 24 ਮਾਰਚ ਤੱਕ ਕੁੱਲ 1.8 ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਜਿਨ੍ਹਾਂ ਵਿੱਚੋਂ 30 ਲੋਕਾਂ ਵਿੱਚ ਖ਼ੂਨ ਜੰਮਣ ਦਾ ਮਾਮਲਾ ਸਾਹਮਣੇ ਆਇਆ।
ਇਹ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਵੈਕਸੀਨ ਦਾ ਉੱਲਟ ਪ੍ਰਭਾਵ (ਸਾਈਡ ਇਫ਼ੈਕਟ) ਹੀ ਹੈ ਜਾਂ ਫ਼ਿਰ ਸਬੱਬ ਕਿ ਉਨ੍ਹਾਂ ਲੋਕਾਂ ਨੂੰ ਵਿੱਚ ਵੈਕਸੀਨ ਤੋਂ ਬਾਅਦ ਬਲੱਡ ਕਲੌਟਿੰਗ ਹੋਈ।
ਇਹ ਵੀ ਪੜ੍ਹੋ-
ਯੂਕੇ ਦੀ ਮੈਡੀਸਨ ਐਂਡ ਹੈਲਥਕੇਅਰ ਪ੍ਰੋਡਕਟ ਰੈਗੂਲੇਟਰੀ ਏਜੰਸੀ ਦਾ ਕਹਿਣਾ ਹੈ ਕਿ ਕਿਸੇ ਵੀ ਕਿਸਮ ਦੇ ਜੋਖ਼ਮ ਨਾਲੋਂ ਫ਼ਾਇਦੇ ਵਧੇਰੇ ਹਨ।
ਵਿਸ਼ਵ ਸਿਹਤ ਸੰਗਠਨ ਅਤੇ ਯੂਰਪੀਅਨ ਮੈਡੀਸਨ ਏਜੰਸੀ ਨੇ ਵੀ ਇਸ ਸਿੱਟੇ 'ਤੇ ਹਾਮੀਂ ਭਰੀ ਹੈ।
ਐਸਟਰਾਜ਼ੇਨੇਕਾ ਦੇ ਇੱਕ ਬੁਲਾਰੇ ਨੇ ਕਿਹਾ, "ਮਰੀਜ਼ਾਂ ਦੀ ਸੁਰੱਖਿਆ ਕੰਪਨੀ ਦੀ ਸਭ ਤੋਂ ਪਹਿਲੀ ਤਰਜੀਹ ਰਹੇਗੀ।"
ਯੂਕੇ ਦੀ ਮੈਡੀਸਨ ਐਂਡ ਹੈਲਥਕੇਅਰ ਪ੍ਰੋਡਕਟ ਰੈਗੂਲੇਟਰੀ ਏਜੰਸੀ ਦਾ ਕਹਿਣਾ ਹੈ ਕਿ ਕਿਸੇ ਵੀ ਕਿਸਮ ਦੇ ਜੋਖ਼ਮ ਨਾਲੋਂ ਫ਼ਾਇਦੇ ਵਧੇਰੇ ਹਨ
ਫ਼ਿਰ ਵੀ ਹੋਰ ਦੇਸਾਂ ਵਿੱਚ ਵੀ ਇਸ ਮਾਮਲੇ ਨਾਲ ਚਿੰਤਾ ਦੇ ਬੱਦਲ ਛਾਏ ਹਨ, ਜਿੰਨਾਂ ਵਿੱਚ ਜਰਮਨੀ, ਫ਼ਰਾਂਸ, ਨੀਦਰਲੈਂਡਸ ਅਤੇ ਕੈਨੇਡਾ ਸ਼ਾਮਿਲ ਹਨ। ਇੰਨਾਂ ਦੇਸਾਂ ਨੇ ਟੀਕਾਕਰਨ ਸਿਰਫ਼ ਵੱਡੀ ਉਮਰ ਦੇ ਲੋਕਾਂ ਤੱਕ ਸੀਮਤ ਕਰ ਦਿੱਤਾ ਹੈ।
ਕੀ ਹੈ ਸੰਭਾਵਨਾ
ਐੱਮਐੱਚਆਰਏ ਵਲੋਂ ਸ਼ੁੱਕਰਵਾਰ ਨੂੰ ਸਾਂਝੇ ਕੀਤਾ ਗਿਆ ਡਾਟਾ ਦਰਸਾਉਂਦਾ ਹੈ ਕਿ 22 ਮਾਮਲਿਆਂ ਵਿੱਚ ਸੈਰੇਬਰਲ ਵੇਨਸ ਸਾਈਨਸ ਥ੍ਰੋਮਬੋਸਿਸ (ਸੀਵੀਐੱਸਟੀ) ਇੱਕ ਤਰ੍ਹਾਂ ਦੇ ਦਿਮਾਗ ਵਿੱਚ ਬਣਨ ਵਾਲੇ ਬਲੱਡ ਕਲੌਟ ਹਨ।
ਇੰਨਾਂ ਦੇ ਨਾਲ ਹੀ ਪਲੇਟਲੈਟਸ ਦਾ ਪੱਧਰ ਵੀ ਘੱਟ ਜਾਂਦਾ ਹੈ ਜੋ ਕਿ ਸਰੀਰ 'ਚ ਖ਼ੂਨ ਦੇ ਜੰਮਣ ਵਿੱਚ ਮਦਦਗਾਰ ਹੁੰਦਾ ਹੈ।
ਐੱਮਐੱਚਆਰਏ ਨੇ ਅੱਠ ਲੋਕਾਂ ਵਿੱਚ ਪਲੇਟਲੈਟਸ ਦਾ ਪੱਧਰ ਘੱਟ ਹੋਣ ਦੇ ਨਾਲ ਨਾਲ ਹੋਰ ਖ਼ੂਨ ਜੰਮਣ ਦੀਆਂ ਹੋਰ ਸਮੱਸਿਆਂਵਾ ਵੀ ਪਾਈਆਂ।
ਹੁਣ ਐੱਮਐੱਚਆਰਏ ਨੇ ਬੀਬੀਸੀ ਨੂੰ ਇੱਕ ਈਮੇਲ ਰਾਹੀਂ ਪੁਸ਼ਟੀ ਕੀਤੀ ਹੈ ਕਿ "ਦੁੱਖ਼ ਦੀ ਗੱਲ ਹੈ ਕਿ ਸੱਤ ਲੋਕਾਂ ਦੀ ਮੌਤ ਹੋ ਗਈ।"
ਐੱਮਐੱਚਆਰਏ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਕੂਨ ਰੈਨੇ ਨੇ ਕਿਹਾ, "ਫ਼ਾਇਦੇ...ਕੋਵਿਡ-19 ਲਾਗ਼ ਅਤੇ ਇਸ ਦੀਆਂ ਪੇਚੇਦਗੀਆਂ ਨੂੰ ਰੋਕਣ ਵਿੱਚ ਜ਼ਾਰੀ ਰਹਿਣਗੇ, ਇਹ ਕਿਸੇ ਵੀ ਜੋਖ਼ਮ ਤੋਂ ਵੱਧ ਹਨ ਅਤੇ ਲੋਕਾਂ ਨੂੰ ਜਦੋਂ ਬੁਲਾਇਆ ਜਾਵੇ ਵੈਕਸੀਨ ਲਈ ਜ਼ਰੂਰ ਆਉਣਾ ਚਾਹੀਦਾ ਹੈ।"
ਜਾਂਚ ਕਰਤਾ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ, ਕੀ ਐਸਟਰਾਜ਼ੇਨੇਕਾ ਵੈਕਸੀਨ ਇਸ ਬਹੁਤ ਹੀ ਦੁਰਲੱਭ ਖ਼ੂਨ ਦੇ ਜਮ੍ਹਾ ਹੋਣ ਦਾ ਕਾਰਨ ਬਣ ਰਹੀ ਹੈ।
ਜਰਮਨੀ ਵਿੱਚ ਵੈਕਸੀਨ ਲਗਵਾਉਣ ਵਾਲੇ 27 ਲੱਖ ਲੋਕਾਂ ਵਿੱਚ 31 ਸੀਵੀਐੱਸਟੀ ਦੀ ਮਾਮਲੇ ਸਾਹਮਣੇ ਆਏ
ਇਸ ਹਫ਼ਤੇ ਪਹਿਲਾਂ ਯੂਰਪੀਅਨ ਮੈਡੀਸਨਜ਼ ਏਜੰਸੀ ਨੇ ਕਿਹਾ ਸੀ ਕਿ "ਇਹ ਪ੍ਰਮਾਣਿਤ ਨਹੀਂ, ਪਰ ਸੰਭਵ ਹੈ।"
ਜੋ ਮਸਲੇ ਰਹੱਸਮਈ ਬਣ ਰਹੇ ਹਨ। ਇੱਕ ਕਲੌਟ ਦਾ ਅਸਧਾਰਨ ਹੋਣਾ ਜਿਸ ਵਿੱਚ ਖ਼ੂਨ ਵਿੱਚ ਪਲੇਟਲੈਟਸ ਦਾ ਨੀਵਾਂ ਪੱਧਰ ਹੋਣਾ ਅਤੇ ਦੁਰਲੱਭ ਐਂਟੀਬਾਡੀਜ਼ ਦਾ ਹੋਣਾ ਜੋ ਕਿ ਹੋਰ ਕਲੌਟਿੰਗ ਵਿਗਾੜਾਂ ਨਾਲ ਜੁੜੇ ਹੋਏ ਹਨ।
ਯੂਸੀਐੱਲ ਇੰਸਟੀਚਿਊਟ ਆਫ਼ ਨਿਊਰੋਲੋਜ਼ੀ ਦੇ ਪ੍ਰੋਫ਼ੈਸਰ ਡੇਵਿਡ ਵੈਰਿੰਗ ਦਾ ਕਹਿਣਾ ਹੈ, "ਇਹ ਸੰਭਾਵਨਾ ਵਧਾਉਂਦੀ ਹੈ ਕਿ ਵੈਕਸੀਨ ਸੀਵੀਐੱਸਟੀ ਦੇ ਇਨ੍ਹਾਂ ਦੁਰਲੱਭ ਅਤੇ ਅਸਧਾਰਨ ਮਾਮਲਿਆਂ ਵਿੱਚ ਇੱਕ ਆਮ ਕਾਰਨ ਹੋ ਸਕਦੀ ਹੈ, ਹਾਲਾਂਕਿ ਸਾਨੂੰ ਹਾਲੇ ਇਸ ਬਾਰੇ ਪਤਾ ਨਹੀਂ, ਇਸ ਲਈ ਫੌਰੀ ਤੌਰ 'ਤੇ ਵਧੇਰੇ ਖੋਜ ਦੀ ਲੋੜ ਹੈ।"
ਦੂਜਾ ਮਾਸਲਾ ਹੈ ਆਕਸਫੋਰਡ ਐਸਟਰਾਜ਼ੇਨੇਕਾ ਅਤੇ ਫ਼ਾਈਜ਼ਰ ਬਾਇਓਟੈਕ ਦੀ ਬਣਾਈ ਵੈਕਸੀਨ ਵਿੱਚਲਾ ਫ਼ਰਕ।
ਯੂਕੇ ਵਿੱਚ ਫ਼ਾਈਜ਼ਰ ਟੀਕਾ ਲਗਵਾਉਣ ਤੋਂ ਬਾਅਦ ਐੱਸਵੀਐੱਸਟੀ ਦੇ ਦੋ ਮਾਮਲੇ ਸਾਹਮਣੇ ਆਏ, ਇਹ ਮਾਮਲੇ ਉਨ੍ਹਾਂ ਇੱਕ ਕਰੋੜ ਲੋਕਾਂ ਵਿੱਚੋਂ ਸਨ, ਜਿਨ੍ਹਾਂ ਨੂੰ ਟੀਕਾ ਲਗਾਇਆ ਗਿਆ ਸੀ, ਪਰ ਇਨ੍ਹਾਂ ਵਿੱਚੋਂ ਕਿਸੇ ਦਾ ਵੀ ਪਲੇਟਲੈਟਸ ਦਾ ਪੱਧਰ ਨਹੀਂ ਸੀ ਘਟਿਆ।
ਹਾਲਾਂਕਿ, ਇਸ ਗੱਲ ਬਾਰੇ ਵੀ ਅਨਿਸ਼ਚਿਤਤਾ ਬਣੀ ਹੋਈ ਹੈ ਕਿ ਇਹ ਕਲੌਟ ਕਿੰਨੇ ਕੁ ਆਮ ਹਨ।
ਅੰਦਾਜ਼ਿਆਂ ਵਿੱਚ ਇਹ ਹਰ ਸਾਲ ਦੱਸ ਲੱਖ ਲੋਕਾਂ ਵਿੱਚੋਂ ਦੋ ਮਾਮਲਿਆਂ ਤੋਂ ਲੈ ਕਿ ਹਰ 10 ਲੱਖ ਲੋਕਾਂ ਵਿੱਚ 16 ਮਾਮਲਿਆਂ ਤੱਕ ਦਰਸਾਉਂਦੇ ਹਨ। ਤੇ ਹੁਣ ਇਸ ਅਸਧਾਰਨ ਖ਼ੂਨ ਦੇ ਜਮ੍ਹਾ ਨਾਲ ਕੋਰੋਨਾਵਾਇਰਸ ਨੂੰ ਜੋੜ ਦਿੱਤਾ ਗਿਆ ਹੈ, ਜੋ ਕਿ ਸ਼ਾਇਦ ਇੰਨਾਂ ਕਲੌਟਸ ਨੂੰ ਵਧੇਰੇ ਆਮ ਬਣਾ ਦੇਵੇ।
ਹਾਲੇ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਵੈਕਸੀਨ ਦਾ ਉੱਲਟ ਪ੍ਰਭਾਵ (ਸਾਈਡ ਇਫ਼ੈਕਟ) ਹੀ ਹੈ ਜਾਂ ਫ਼ਿਰ ਸਬੱਬ
ਜਰਮਨੀ ਵਿੱਚ ਵੈਕਸੀਨ ਲਗਵਾਉਣ ਵਾਲੇ 27 ਲੱਖ ਲੋਕਾਂ ਵਿੱਚ 31 ਸੀਵੀਐੱਸਟੀ ਦੀ ਮਾਮਲੇ ਸਾਹਮਣੇ ਆਏ ਅਤੇ ਇਥੇ ਨੌ ਮੌਤਾਂ ਵੀ ਹੋਈਆਂ, ਇਨ੍ਹਾਂ ਵਿੱਚ ਬਹੁਤੇ ਮਾਮਲਿਆਂ ਵਿੱਚ ਨੌਜਵਾਨ ਅਤੇ ਅੱਧਖੜ੍ਹ ਉਮਰ ਦੀਆਂ ਔਰਤਾਂ ਸ਼ਾਮਿਲ ਸਨ।
ਇਸੇ ਤਰ੍ਹਾਂ ਦਾ ਇੱਕ ਡਾਟਾ ਕਿ ਯੂਕੇ ਵਲੋਂ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ ਕਿ ਯੂਕੇ ਵਿੱਚ ਕੌਣ ਪ੍ਰਭਾਵਿਤ ਹੋਇਆ, ਪਰ ਇਹ ਮੰਨਿਆ ਜਾਂਦਾ ਹੈ ਕਿ ਇਥੇ ਵੱਖ ਵੱਖ ਵਰਗਾਂ ਤੋ ਲੋਕ ਪ੍ਰਭਾਵਿਤ ਹੋਏ।
ਅਧਿਐਨ- ਕੀ ਟੀਕਾਕਰਨ ਦੇ ਸਾਈਡ ਇਫ਼ੈਕਟ ਆਮ ਹਨ?
ਵੈਕਸੀਨ ਤੋਂ ਲੈ ਕੇ ਆਮ ਬੁਖ਼ਾਰ ਦੇ ਇਲਾਜ ਲਈ ਖਾਧੀ ਜਾਣ ਵਾਲੀ ਪੈਰਾਸੀਟਾਮੋਲ ਦੀ ਗੋਲੀ ਤੱਕ ਦੇ ਬਹੁਤ ਗੰਭੀਰ ਸਾਈਡ ਇਫ਼ੈਕਟ ਹਨ।
ਮੌਸਮੀ ਜ਼ੁਕਾਮ ਤੋਂ ਬਚਾਅ ਲਈ ਲਗਾਏ ਜਾਣ ਵਾਲੇ ਟੀਕੇ ਨਾਲ ਹਰ ਦੱਸ ਲੱਖ ਵਿੱਚੋਂ ਇੱਕ ਵਿਅਕਤੀ ਨੂੰ ਨਰਵ ਡਿਸਔਰਡਰ (ਨਸਾਂ ਦਾ ਵਿਕਾਰ) ਗੁਇਲਿਨ-ਬੈਰੇ ਸਿੰਡਰੋਮ ਹੋਣ ਦਾ ਖ਼ਦਸ਼ਾ ਰਹਿੰਦਾ ਹੈ।
ਤਾਂ ਅਸਲ ਸਵਾਲ ਇਹ ਹੈ ਕਿ ਕੀ ਇਹ ਜੋਖ਼ਮ ਲਾਭ ਦੇ ਯੋਗ ਹੈ?
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਵੈਕਸੀਨ ਦੇ ਫ਼ਾਇਦੇ ਖ਼ਤਰੇ ਤੋਂ ਵੱਧ
ਚਾਹੇ ਵੈਕਸੀਨ ਕਾਰਨ ਸੀ ਅਤੇ ਇਹ ਹਾਲੇ ਤੱਕ ਸਾਬਤ ਨਹੀਂ ਹੋਇਆ, ਅੰਕੜੇ ਦੱਸਦੇ ਹਨ ਕਿ ਇਸ ਨਾਲ ਹਰ 25 ਲੱਖ ਲੋਕਾਂ ਪਿੱਛੇ ਕਰੀਬ ਇੱਕ ਮੌਤ ਦੀ ਸੰਭਾਵਨਾ ਹੈ।
ਪਰ ਇਸ ਨੂੰ ਕੋਰੋਨਾਵਾਇਰਸ ਦੇ ਖ਼ਤਰੇ ਦੀ ਤੁਲਣਾ ਵਿੱਚ ਰੱਖਣਾ ਹੋਵੇਗਾ।
ਜੇ 60 ਸਾਲ ਤੋਂ ਵੱਧ ਉਮਰ ਦੇ 25 ਲੱਖ ਲੋਕਾਂ ਨੂੰ ਕੋਰੋਨਾ ਲਾਗ਼ ਲੱਗ ਜਾਵੇ ਤਾਂ ਕਰੀਬ 50,000 ਦੀ ਮੌਤ ਹੋ ਸਕਦੀ ਹੈ।
ਜੇ ਉਹ 40 ਸਾਲਾਂ ਦੀ ਉਮਰ ਦੇ ਹੋਣ ਤਾਂ ਕਰੀਬ 25,00 ਲੋਕ ਮਾਰੇ ਜਾਣਗੇ।
ਜੋਖ਼ਮ ਅਤੇ ਲਾਭ ਦੇ ਇੰਨਾਂ ਅੰਕੜਿਆਂ ਦਾ ਸੰਤੁਲਨ ਲਗਾਤਾਰ ਮਾਪਿਆ ਜਾਵੇਗਾ ਜਦੋਂ ਸੁਰੱਖਿਆ ਦੇ ਹੋਰ ਅੰਕੜੇ ਆਉਣਗੇ ਅਤੇ ਜਵਾਨ ਲੋਕਾਂ ਦਾ ਟੀਕਾਕਰਣ ਵੀ ਹੋਣ ਲੱਗੇਗਾ, ਜਿਨ੍ਹਾਂ ਨੂੰ ਕੋਵਿਡ-19 ਲਾਗ਼ ਲੱਗਣ ਦਾ ਖ਼ਤਰਾ ਘੱਟ ਹੈ।
ਇੱਕ ਵਿਗਿਆਨੀ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਗੱਲ ਦੇ ਸਬੂਤ ਵਧ ਰਹੇ ਹਨ ਕਿ ਬਲੱਡ ਕਲੌਟ ਦੇ ਮਾਮਲੇ ਅਸਧਾਰਨ ਤੌਰ 'ਤੇ ਸਬੰਧਿਤ ਹਨ, ਹਾਲਾਂਕਿ ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਾਲੇ ਵੀ ਐਸਟਰਾਜ਼ੇਨੇਕਾ ਵੈਕਸੀਨ ਲਗਵਾਉਣ ਦੇ ਫ਼ਾਇਦੇ, ਟੀਕਾ ਨਾ ਲਗਵਾਉਣ ਦਾ ਖ਼ਤਰਾ ਮੁੱਲ ਲੈਣ ਤੋਂ ਵਧੇਰੇ ਹਨ।
ਵੈਕਸੀਨ ਤੋਂ ਲੈ ਕੇ ਆਮ ਬੁਖ਼ਾਰ ਦੇ ਇਲਾਜ ਲਈ ਖਾਧੀ ਜਾਣ ਵਾਲੀ ਪੈਰਾਸੀਟਾਮੋਲ ਦੀ ਗੋਲੀ ਤੱਕ ਦੇ ਬਹੁਤ ਗੰਭੀਰ ਸਾਈਡ ਇਫ਼ੈਕਟ ਹਨ
ਯੂਨੀਵਰਸਿਟੀ ਆਫ਼ ਈਸਟ ਐਂਗਲੀਆ ਦੇ ਮੈਡੀਕਲ ਮਾਈਕ੍ਰੋਬਾਇਓਲੋਜਿਸਟ ਪ੍ਰੋਫੈਸਰ ਪੌਲ ਹੰਟਰ ਨੇ ਬੀਬੀਸੀ ਰੇਡੀਓ 4 ਦੇ ਟੂਡੇ ਪ੍ਰੋਗਰਾਮ ਨੂੰ ਦੱਸਿਆ, "ਸੰਜੋਗ ਵਜੋਂ ਦੁਰਲੱਭ ਘਟਨਾਵਾਂ ਦਾ ਵੱਡੇ ਪੈਮਾਨੇ 'ਤੇ ਵਾਪਰ ਜਾਣਾ ਕੋਈ ਅਸਧਾਰਨ ਗੱਲ ਨਹੀਂ ਹੈ।"
"ਜਦੋਂ ਤੁਸੀਂ ਇਸ ਝੁੰਡ ਨੂੰ ਇੱਕ ਜਨਸੰਖਿਆ ਵਿੱਚ ਪਾਉਂਦੇ ਹੋ ਅਤੇ ਫ਼ਿਰ ਦੂਜੇ ਵਿੱਚ ਪੈਦਾ ਹੁੰਦੇ ਦੇਖਦੇ ਹੋ ਜਿਵੇਂ ਕਿ ਪਹਿਲਾਂ ਜਰਮਨ ਵਿੱਚ ਤੇ ਹੁਣ ਯੂਕੇ ਵਿੱਚ ਤਾਂ ਮੈਂ ਸੋਚਦਾਂ ਹਾ ਕਿ ਇਸ ਅਚਾਨਕ ਜੋੜ ਦਾ ਸਬੱਬੀ ਹੋਣਾ ਘੱਟ, ਬਹੁਤ ਘੱਟ ਹੈ।"
"ਸਪੱਸ਼ਟ ਤੌਰ 'ਤੇ ਹੋਰ ਕੰਮ ਕੀਤੇ ਜਾਣ ਦੀ ਲੋੜ ਹੈ, ਪਰ ਮੇਰੇ ਖ਼ਿਆਲ ਨਾਲ, ਹਾਲ ਦੀ ਘੜੀ ਸਬੂਤ ਬਹੁਤ ਹੀ ਆਮ ਤਰੀਕੇ ਨਾਲ ਇਸ ਨਾਲ ਸਬੰਧਿਤ ਹੋਣ ਵੱਲ ਰੁਖ਼ ਕਰ ਰਹੇ ਹਨ।"
ਹਾਲਾਂਕਿ, ਯੂਨੀਵਰਸਿਟੀ ਆਫ਼ ਇਡਨਬਰਗ ਦੇ ਜਨਤਕ ਸਿਹਤ ਮਾਹਰ ਪ੍ਰੋਫ਼ੈਸਰ ਲਿੰਡਾ ਬੌਲਡ ਨੇ ਬੀਬੀਸੀ ਬਰੇਕਫ਼ਾਸਟ ਨੂੰ ਦੱਸਿਆ, "ਮਾਮਲੇ ਬਹੁਤ ਹੀ ਦੁਰਲੱਭ ਹਨ ਅਤੇ ਜ਼ੋਰ ਦਿੱਤਾ ਕਿ ਹਾਲੇ ਤੱਕ ਆਮ ਸਬੰਧ ਦਾ ਕੋਈ ਵੀ ਮਾਮਲਾ ਨਹੀਂ ਹੈ-ਕਿ ਵੈਕਸੀਨ ਅਜਿਹੇ ਨਤੀਜਿਆਂ ਨਾਲ ਸਿੱਧੇ ਤੌਰ 'ਤੇ ਸਬੰਧਿਤ ਹੈ।"
ਉਨ੍ਹਾਂ ਨੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਲਈ ਆਉਂਦੇ ਰਹਿਣ ਦੀ ਅਪੀਲ ਕਰਦਿਆਂ ਕਿਹਾ, "ਕੋਵਿਡ ਆਪਣੇ ਆਪ ਵਿੱਚ ਵੀ ਬਲੱਡ ਕਲੌਟ ਦੇ ਜੋਖ਼ਮ ਬਹੁਤ ਜ਼ਿਆਦਾ ਅਹਿਮ ਤਰੀਕੇ ਨਾਲ ਵਧਾਉਂਦਾ ਹੈ ਅਤੇ ਹੋ ਸਕਦਾ ਹੈ ਇਹ ਇਸ ਵਿਆਖਿਆ ਦਾ ਹਿੱਸਾ ਹੋਵੇ,ਅਸੀਂ ਇਸ ਨੂੰ ਕਿਉਂ ਦੇਖ ਰਹੇ ਹਾਂ?"
ਇਹ ਵੀ ਪੜ੍ਹੋ:
https://www.youtube.com/watch?v=g9iIdFIz9kw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '0cf60ce0-505c-46fb-8aeb-ffdaa5bbc251','assetType': 'STY','pageCounter': 'punjabi.international.story.56649405.page','title': 'ਕੋਰੋਨਾਵਾਇਰਸ ਵੈਕਸੀਨ: ਯੂਕੇ \'ਚ ਐਸਟਰਾਜ਼ੇਨੇਕਾ ਵੈਕਸੀਨ ਲਗਵਾਉਣ ਤੋਂ ਬਾਅਦ ਹੋਈਆਂ 7 ਮੌਤਾਂ ਤੋਂ ਕੀ ਸਮਝਣ ਦੀ ਲੋੜ ਹੈ','author': ' ਜੇਮਜ਼ ਗੈਲਹਰ','published': '2021-04-06T11:53:06Z','updated': '2021-04-06T11:53:06Z'});s_bbcws('track','pageView');

ਛੱਤੀਸਗੜ੍ਹ ਹਮਲਾ: ਮਾਂ ਤਾਂ ਪੁੱਤ ਦੇ ਤਬਾਦਲੇ ਲਈ ਗੇੜੇ ਕੱਟ ਰਹੀ ਸੀ ਪਰ ਟੀਵੀ ਤੋਂ ਉਸ ਦੀ ਮੌਤ ਦੀ ਖ਼ਬਰ...
NEXT STORY