ਇੱਕ ਪਾਸੇ ਜਿੱਥੇ ਭਾਰਤ ਕੋਰੋਨਾਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦਾ ਮੁਕਾਬਲਾ ਕਰ ਰਿਹਾ ਹੈ, ਕ੍ਰਿਕਟ ਦਾ ਮਸ਼ਹੂਰ ਅਤੇ ਸਭ ਤੋਂ ਅਮੀਰ ਅਤੇ ਸਜਧੱਜ ਵਾਲਾ ਟੂਰਨਾਮੈਂਟ ਵੀ ਹੋਣ ਜਾ ਰਿਹਾ ਹੈ।
ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਹੇ ਇਸ ਟੂਰਨਾਮੈਂਟ ਵਿੱਚ ਅੱਠ ਟੀਮਾਂ 52 ਮੈਚਾਂ ਵਿੱਚ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ ਪਰ ਦਰਸ਼ਕ ਸਟੇਡੀਅਮ ਵਿੱਚ ਬੈਠ ਕੇ ਮੈਚ ਨਹੀਂ ਦੇਖਣਗੇ। ਫਾਈਨਲ ਭੇੜ 30 ਮਈ ਨੂੰ ਹੋਣਾ ਤੈਅ ਕੀਤਾ ਗਿਆ ਹੈ।
ਮੈਚ ਚੇਨਈ, ਬੰਗਲੁਰੂ, ਦਿੱਲੀ, ਮੁੰਬਈ, ਕੋਲਕਾਤਾ ਅਤੇ ਅਹਿਮਦਾਬਾਦ ਵਿੱਚ ਹੋਣਗੇ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸ਼ਹਿਰਾਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਪਿਛਲੇ ਰਿਕਾਰਡ ਤੋੜ ਕੇ ਵੱਧ ਰਹੇ ਹਨ।
ਇਹ ਵੀ ਪੜ੍ਹੋ:
ਭਾਰਤ ਵਿੱਚ ਕੋਰੋਨਾਵਾਇਰਸ ਕਾਰਨ 1,65,000 ਜਣਿਆਂ ਦੀ ਜਾਨ ਜਾ ਚੁੱਕੀ ਹੈ ਅਤੇ 1.25 ਕਰੋੜ ਪੁਸ਼ਟ ਕੇਸ ਹਨ। ਇਸ ਮਹੀਨੇ ਦੇ ਪਹਿਲੇ ਹਫ਼ਤੇ ਦੌਰਾਨ ਦੇਸ਼ ਵਿੱਚ ਕੋਰੋਨਾਵਾਇਰਸ ਦੇ 90,000 ਤੋਂ ਵਧੇਰੇ ਕੇਸ ਰੋਜ਼ਾਨਾ ਦਰਜ ਕੀਤੇ ਜਾ ਰਹੇ ਹਨ।
ਮਾਮਲਿਆਂ ਵਿੱਚ ਹੋ ਰਹੇ ਇਸ ਤੇਜ਼ ਅਤੇ ਤਿੱਖੇ ਵਾਧੇ ਪਿੱਛੇ ਲੋਕਾਂ ਵੱਲੋਂ ਕੋਵਿਡ-19 ਪ੍ਰਤੀ ਦੱਸੀਆਂ ਜਾ ਰਹੀਆਂ ਸਾਵਧਾਨੀਆਂ ਤੋਂ ਅਣਗਹਿਲੀ ਵੀ ਇੱਕ ਵੱਡੀ ਵਜ੍ਹਾ ਦੱਸੀ ਜਾ ਰਹੀ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਆਈਪੀਐਲ ਦੀ ਬਾਰ੍ਹਵੀਂ ਐਡੀਸ਼ਨ "ਬਿਨਾਂ ਕਿਸੇ ਦਿੱਕਤ ਦੇ" ਹੋਵੇਗੀ।
ਬੋਰਡ ਦੇ ਉਪ-ਚੇਅਰਮੈਨ ਰਾਜੀਵ ਸ਼ੁਕਲਾ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਖਿਡਾਰੀਆਂ ਅਤੇ ਟੂਰਨਾਮੈਂਟ ਨਾਲ ਜੁੜੇ ਹੋਰ ਲੋਕਾਂ ਲਈ ਸੁਰੱਖਿਅਤ ਬਾਇਓ ਬਬਲਜ਼ ਬਣਾਏ ਗਏ ਹਨ ਅਤੇ ਉਨ੍ਹਾਂ ਦੀ ਵਾਇਰਸ ਲਈ ਜਾਂਚ ਕੀਤੀ ਜਾ ਰਹੀ ਹੈ।
ਹਰ ਕਿਸੇ ਨੂੰ ਇੰਨਾ ਭਰੋਸਾ ਨਹੀਂ ਹੈ
ਚਾਰ ਖਿਡਾਰੀਆਂ ਸਮੇਤ ਇੱਕ ਟੀਮ ਦਾ ਸਲਾਹਕਾਰ ਵੀ ਕੋਵਿਡ-19 ਪੌਜ਼ੀਟਿਵ ਪਾਇਆ ਗਿਆ ਹੈ। ਇਨ੍ਹਾਂ ਨੂੰ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ।
ਦੇਵਦੱਤ ਪਦੀਕਕਲ ਬੰਗਲੁਰੂ ਦੇ ਇੱਕ ਸ਼ੁਰੂਆਤੀ ਬੱਲੇਬਾਜ਼ ਹਨ ਅਤੇ ਘਰੇ ਇਕਾਂਤਵਾਸ ਪੂਰਾ ਕਰ ਰਹੇ ਹਨ।
ਦਿੱਲੀ ਕੈਪੀਟਲ ਦੇ ਅਗਜ਼ਰ ਪਟੇਲ ਅਤੇ ਕੋਲਕਾਤਾ ਨਾਈਟ ਰਾਈਡਰਜ਼ ਜੇ ਨਿਤਿਸ਼ ਰਾਣਾ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ ਸਾਬਕਾ ਭਾਰਤੀ ਵਿਕਟ ਕੀਪਰ ਕਿਰਨ ਮੋਰੇ ਅਤੇ ਮੁੰਬਈ ਇੰਡੀਅਨਜ਼ ਦੇ ਸਲਾਹਕਾਰ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਅਲਬੱਤਾ ਉਹ ਬਾਇਓ ਬਬਲ ਵਿੱਚ ਰਹਿੰਦਿਆਂ ਵੀ ਪੌਜ਼ੀਟਿਵ ਪਾਏ ਜਾਣ ਵਾਲੇ ਕਿਸੇ ਟੀਮ ਦੇ ਪਹਿਲੇ ਨੁਮਾਇੰਦੇ ਸਨ।
ਬੁੱਧਵਾਰ ਨੂੰ ਆਸਟਰੇਲੀਆ ਦੇ ਹਰਫ਼ਨਮੌਲਾ ਖਿਡਾਰੀ ਡੈਨੀਅਲ ਸੈਮਸ ਜੋ ਕਿ ਰੌਇਲ ਚੈਲੰਜ ਵੱਲੋਂ ਖੇਡਦੇ ਹਨ। ਚੇਨਈ ਪਹੁੰਚਣ ਤੋਂ ਬਾਅਦ ਕੋਵਿਡ ਪੌਜ਼ੀਟਿਵ ਪਾਏ ਜਾਣ ਵਾਲੇ ਪਹਿਲੇ ਵਿਦੇਸ਼ੀ ਖਿਡਾਰੀ ਹਨ।
ਮੁੰਬਈ ਦੇ ਵਾਨਖੇੜੇ ਸਟੇਡੀਅਮ ਜਿੱਥੇ ਕਿ 10 ਮੈਚ ਖੇਡੇ ਜਾਣੇ ਹਨ, ਦੇ ਗਰਾਊਂਡ ਸਟਾਫ਼ ਵਿੱਚੋਂ ਵੀ 10 ਜਣੇ ਪੌਜ਼ੀਟਿਵ ਪਾਏ ਗਏ ਹਨ।
ਫ਼ਿਲਹਾਲ ਅੱਠ ਵਿੱਚੋਂ ਪੰਜ ਟੀਮਾਂ ਮੁੰਬਈ ਦੇ ਵੱਖੋ-ਵੱਖ ਮੈਦਾਨਾਂ ਵਿੱਚ ਅਭਿਆਸ ਕਰ ਰਹੀਆਂ ਹਨ, ਜੋ ਕਿ ਦੇਸ਼ ਵਿੱਚ ਕੋਰੋਨਾਵਇਰਸ ਦੇ ਦੂਜੇ ਉਬਾਲ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸ਼ਹਿਰਾਂ ਵਿੱਚੋਂ ਹੈ।
ਦਿ ਟਾਈਮਜ਼ ਆਫ਼ ਇੰਡੀਆ ਨੇ ਇੱਕ ਸੁਰਖੀ ਪ੍ਰਕਾਸ਼ਿਤ ਕੀਤੀ, "ਕੋਵਿਡ ਦਾ ਕਾਲਾ ਬੱਦਲ ਆਈਪੀਐੱਲ ਉੱਪਰ ਮੰਡਰਾ ਰਿਹਾ ਹੈ।"
ਅਖ਼ਬਾਰ ਨੇ ਹੋਰ ਵੀ ਕਈ ਬੁਨਿਆਦੀ ਸਵਾਲ ਚੁੱਕੇ ਹਨ- ਜਦੋਂ ਦਰਸ਼ਕਾਂ ਨੂੰ ਮੈਚ ਦੇਖਣ ਦੀ ਇਜਾਜ਼ਤ ਹੀ ਨਹੀਂ ਤਾਂ ਟੂਰਨਾਮੈਂਟ ਛੇ ਸ਼ਹਿਰਾਂ ਵਿੱਚ ਕਿਉਂ ਕਰਵਾਇਆ ਜਾ ਰਿਹਾ ਹੈ? ਪਿਛਲੇ ਸਾਲ ਵਾਂਗ ਮੁਕਾਬਲਾ ਸੰਯੁਕਤ ਰਾਸ਼ਟਰ ਅਰਬ ਅਮੀਰਾਤ ਵਿੱਚ ਕਿਉਂ ਨਹੀਂ ਕਰਵਾਇਆ ਜਾ ਰਿਹਾ? ਕੀ ਇਹ ਟੂਰਨਾਮੈਂਟ ਇੱਕ ਚਲਦਾ ਹੋਇਆ ਟਾਈਮ ਬੰਬ ਹੈ?
ਹਰ ਦੂਜੇ ਦਿਨ ਕੋਵਿਡ ਟੈਸਟ
ਕਿਹਾ ਜਾ ਰਿਹਾ ਹੈ ਕਿ ਟੀਮਾਂ ਸੁਰੱਖਿਅਤ ਵਾਤਾਵਰਣ ਵਿੱਚ ਹਨ ਅਤੇ ਬਬਲ ਤੋਂ ਬਾਹਰਲੇ ਕਿਸੇ ਵੀ ਵਿਅਕਤੀ ਦੇ ਸੰਪਰਕ ਵਿੱਚ ਨਹੀਂ ਆ ਰਹੇ। ਇੱਕ ਰਿਪੋਰਟ ਮੁਤਾਬਕ ਕ੍ਰਿਕਟ ਬੋਰਡ ਨੇ ਹਰੇਕ ਟੀਮ ਦੇ ਬਬਲ ਦੀ ਨਿਗਰਾਨੀ ਲਈ ਮੈਨੇਜਰ ਰੱਖੇ ਹਨ। ESPNCricinfo ਮੁਤਾਬਕ ਮੁੰਬਈ ਦੇ ਸਟੇਡੀਅਮ ਦੇ ਹਰ ਦੂਜੇ ਦਿਨ ਕੋਵਿਡ ਟੈਸਟ ਕਰਵਾਏ ਜਾ ਰਹੇ ਹਨ।
ਫਿਰ ਵੀ ਕਈਆਂ ਦਾ ਮੰਨਣਾ ਹੈ ਕਿ ਕਿਸੇ ਵੀ ਤਰ੍ਹਾਂ ਬਬਲ ਨੂੰ ਬਿਲਕੁਲ ਮਹਿਫ਼ੂਜ਼ ਰੱਖਣਾ ਸੰਭਵ ਨਹੀਂ ਹੋਵੇਗਾ।
ਦਿੱਲੀ ਕੈਪੀਟਲ ਦੇ ਅਗਜ਼ਰ ਪਟੇਲ ਪੌਜ਼ਿਟੀਵ ਪਾਏ ਗਏ ਹਨ
ਇਨ੍ਹਾਂ ਬਬਲਜ਼ ਵਿੱਚ ਲਗਭਗ 200 ਖਿਡਾਰੀ ਹਨ ਅਤੇ ਸੈਂਕੜਿਆਂ ਦੇ ਹਿਸਾਬ ਨਾਲ ਹੋਰ ਸਟਾਫ਼ ਹੈ।
ਇਸ ਟੂਰਨਾਮੈਂਟ ਨੂੰ ਪ੍ਰਸਾਰਿਤ ਕਰਨ ਜਾ ਰਹੇ ਸਟਾਰ ਸਪੋਰਟਸ ਦੀ ਜੇ ਗੱਲ ਕਰੀਏ ਤਾਂ ਚੈਨਲ ਦੇ 700 ਕਰਿਊ ਮੈਂਬਰ ਅਤੇ ਸੌ ਕਮੈਂਟੇਟਰ, ਅੱਠ ਵੱਖੋ-ਵੱਖ ਬਬਲਜ਼ ਵਿੱਚ ਰਹਿ ਰਹੇ ਹਨ।
ਆਈਪੀਐੱਲ ਦੇ ਨਾਲ ਜੁੜੇ ਰਹੇ ਬੋਰਡ ਦੇ ਇੱਕ ਸਾਬਕਾ ਅਧਿਕਾਰੀ ਨੇ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ, "ਅਧਿਕਾਰੀਆਂ ਨੇ ਵੱਡਾ ਖ਼ਤਰਾ ਲਿਆ ਹੈ। ਇੱਕ ਵੀ ਸੁਰੱਖਿਆ ਬਬਲ ਟੁੱਟਿਆ ਤਾਂ ਟੂਰਨਾਮੈਂਟ ਲਈ ਤਬਾਹੀ ਸਾਬਤ ਹੋਵੇਗਾ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਬੋਰਡ ਦੇ ਮੁਖੀ ਅਤੇ ਸਾਬਕਾ ਕ੍ਰਿਕਟ ਖਿਡਾਰੀ ਨੇ ਇੱਕ ਜਗ੍ਹਾ ਕਿਹਾ ਕਿ ਯੂਏਈ ਦਾ "ਪਿਛਲੇ ਸਾਲ ਦਾ ਟੂਰਨਾਮੈਂਟ ਦਰਸਾਉਂਦਾ ਹੈ ਕਿ ਜਦੋਂ ਸਭ ਸੈਟਲ ਹੋ ਜਾਵੇ ਅਤੇ ਬਬਲ ਦੇ ਅੰਦਰ ਹੋਵੇ ਤਾਂ ਚੀਜ਼ਾਂ ਕਾਬੂ ਵਿੱਚ ਰਹਿੰਦੀਆਂ ਹਨ।"
(ਪਰ) ਭਾਰਤ ਜਿੱਥੇ ਕ੍ਰਿਕਟ ਖਿਡਾਰੀਆਂ ਨੂੰ ਸੂਪਰਸਟਾਰਜ਼ ਵਾਂਗ ਦੇਖਿਆ ਜਾਂਦਾ ਹੋਵੇ ਉੱਥੇ ਇਸ ਤਰ੍ਹਾਂ ਦੀ ਸੁਰੱਖਿਆ ਦੇਣਾ ਬਹੁਤ ਟੇਢੀ ਖੀਰ ਹੈ।
ਜਦੋਂ ਪਿਛਲੇ ਸਾਲ ਆਪੀਐੱਲ ਨੂੰ ਯੂਏਈ ਲਿਜਾਇਆ ਗਿਆ ਸੀ ਤਾਂ ਉੱਥੇ ਲਾਗ ਦੀ ਦਰ ਭਾਰਤ ਦੀ ਮੌਜੂਦਾ ਦਰ ਦੇ ਮੁਕਾਬਲੇ ਬਹੁਤ ਘੱਟ ਸੀ।
ਪਿਛਲੇ ਸਾਲ ਆਈਪੀਐੱਲ ਯੂਏਈ ਵਿੱਚ ਖੇਡਿਆ ਗਿਆ
ਖੇਡਾਂ ਸਿਰਫ਼ ਤਿੰਨ ਥਾਵਾਂ ਤੇ ਹੋਈਆਂ ਸਨ- ਦੁਬਈ, ਆਬੂਧਾਬੀ ਅਤੇ ਸ਼ਾਰਜਾਹ। ਕੋਈ ਹਵਾਈ ਸਫ਼ਰ ਨਹੀਂ ਕੀਤਾ ਗਿਆ ਸੀ ਜਿਵੇਂ ਕਿ ਇਸ ਵਾਰ ਕੀਤਾ ਜਾਣਾ ਹੈ।
ਇਹ ਸੱਚ ਹੈ ਕਿ ਇਸ ਵਾਰ ਟੂਰਨਾਮੈਂਟ ਰੱਦ ਕਰਨ ਨਾਲ ਬੀਸੀਸੀਆਈ ਨੂੰ ਬਹੁਤ ਵੱਡਾ ਵਿੱਤੀ ਹਰਜਾ ਝੱਲਣਾ ਪਵੇਗਾ। ਇੱਕ ਕਿਆਸ ਮੁਤਾਬਕ ਜੇ ਪਿਛਲੇ ਵਾਰ ਵੀ ਇਸ ਨੂੰ ਰੱਦ ਕੀਤਾ ਜਾਂਦਾ ਤਾਂ ਸਿਰਫ਼ ਪ੍ਰਸਾਰਣ ਹੱਕਾਂ ਤੋਂ ਹੀ ਬੋਰਡ ਨੂੰ 500 ਮਿਲੀਅਨ ਡਾਲਰ ਦਾ ਘਾਟਾ ਪੈਣਾ ਸੀ।
‘ਪਿਛਲੇ ਸਾਲ ਅਸੀਂ ਖ਼ੁਸ਼ਨਸੀਬ ਸੀ’
ਵਿਜ਼ਡਨ ਇੰਡੀਆ ਆਲਮਨੈਕ ਦੇ ਸੰਪਾਦਕ ਸੁਰੇਸ਼ ਮੈਨਨ ਨੇ ਬੀਬੀਸੀ ਨੂੰ ਦੱਸਿਆ, "ਇਹ ਸੱਚ ਹੈ ਕਿ ਟੂਰਨਾਮੈਂਟ ਉੱਪਰ ਬਹੁਤ ਸਾਰਾ ਪੈਸਾ ਲਾਇਆ ਗਿਆ ਹੈ। ਆਈਪੀਐੱਲ ਨਾਲ ਘਰੇਲੂ ਕ੍ਰਿਕਟ ਵਿੱਚ ਵੀ ਬਹੁਤ ਸਾਰਾ ਪੈਸਾ ਆਉਂਦਾ ਹੈ। (ਪਰ) ਮੈਨੂੰ ਨਿੱਜੀ ਤੌਰ 'ਤੇ ਲਗਦਾ ਹੈ ਕਿ ਉਨ੍ਹਾਂ ਨੂੰ ਟੂਰਨਾਮੈਂਟ ਨਹੀਂ ਖੇਡਣਾ ਚਾਹੀਦਾ।"
ਉਨ੍ਹਾਂ ਨੇ ਕਿਹਾ ਕਿ ਜੇ ਬਬਲਜ਼ ਦੇ ਅੰਦਰ ਵੱਡਾ ਆਊਟ ਬਰੇਕ ਹੋਇਆ ਤਾਂ ਟੂਰਨਾਮੈਂਟ ਰੱਦ ਕਰਨਾ ਪਵੇਗਾ। ਭਾਰਤ ਦਾ ਹੁਣ ਦੇ ਆਈਪੀਐੱਲ ਤੋਂ ਲੈਕੇ ਅਗਲੇ ਆਈਪੀਐੱਲ-2022 ਤੱਕ ਦਾ ਕਲੰਡਰ ਪੂਰਾ ਭਰਿਆ ਹੋਇਆ ਹੈ।
ਇਸ ਦੌਰਾਨ 14 ਟੈਸਟ ਮੈਚ, 12 ਵਨਡੇ ਮੈਚ ਅਤੇ 22 20-20 ਮੈਚ ਖੇਡੇ ਜਾਣੇ ਹਨ। ਇਸ ਦੇ ਨਾਲ ਅਕਤੂਬਰ ਵਿੱਚ ਟਵੰਟੀ20 ਵਿਸ਼ਵ ਕੱਪ ਵੀ ਭਾਰਤ ਵਿੱਚ ਹੋਣਾ ਹੈ।
ਮੈਨਨ ਨੇ ਕਿਹਾ, "ਚੰਗੀ ਤਰ੍ਹਾਂ ਯੋਜਨਾਬੱਧ ਬਬਲਜ਼, ਖਿਡਾਰੀਆਂ ਦੇ ਅਨੁਸ਼ਾਸਨ ਅਤੇ ਚੰਗੀ ਕਿਸਮਤ ਦੇ ਸਦਕਾ ਭਾਰਤ ਨੇ ਮਹਾਮਾਰੀ ਦੇ ਦੌਰਾਨ ਵੀ ਸਾਲ 2020 ਵਿੱਚ ਮੈਚ ਖੇਡੇ। ਜਿੱਥੋਂ ਤੱਕ ਸਾਨੂੰ ਪਤਾ ਹੈ ਕੋਈ ਜਾਨੀ ਨੁਕਸਾਨ ਵੀ ਨਹੀਂ ਹੋਇਆ। (ਪਰ) ਇਨ੍ਹਾਂ ਸਥਿਤੀਆਂ ਵਿੱਚ ਖੇਡਣ ਦਾ ਦਬਾਅ ਵਧਾਇਆ ਨਹੀਂ ਜਾਣਾ ਚਾਹੀਦਾ"
ਉਨ੍ਹਾਂ ਨੇ ਕਿਹਾ, "ਪਿਛਲੇ ਸਾਲ ਅਸੀਂ ਬਹੁਤ ਕਿਸਮਤ ਵਾਲੇ ਰਹੇ।"
ਇਹ ਵੀ ਪੜ੍ਹੋ:
https://www.youtube.com/watch?v=hvTsm0sPhzk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'e9d6dd61-55eb-459d-b079-846d77a41565','assetType': 'STY','pageCounter': 'punjabi.india.story.56673234.page','title': 'ਕੋਰੋਨਾਵਾਇਰਸ: ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ IPL ਕਿਤੇ \'ਟਾਈਮ ਬੰਬ\' ਤਾਂ ਨਹੀਂ ਬਣ ਜਾਵੇਗਾ','published': '2021-04-08T07:27:32Z','updated': '2021-04-08T07:27:32Z'});s_bbcws('track','pageView');

ਕੋਰੋਨਾਵਾਇਰਸ: ਨਿਊਜ਼ੀਲੈਂਡ ਵੱਲੋਂ ਭਾਰਤ ਤੋਂ ਜਾਣ ਵਾਲਿਆਂ ਦੇ ਦੇਸ਼ ਦਾਖ਼ਲੇ ’ਤੇ ਪਾਬੰਦੀ - ਅਹਿਮ ਖ਼ਬਰਾਂ
NEXT STORY