ਪੰਜਾਬੀ ਮੂਲ ਦੇ ਕੈਨੇਡੀਅਨ ਪਹਿਲਵਾਨ ਅਰਜਨ ਸਿੰਘ ਭੁੱਲਰ ਨੇ ਲੰਬੇ ਸਮੇਂ ਤੋਂ ਹੈਵੀਵੇਟ ਚੈਂਪੀਅਨ ਬਣੇ ਰਹਿਣ ਵਾਲੇ ਬ੍ਰੈਂਡਨ ਵੇਰਾ ਨੂੰ ਦੂਜੇ ਰਾਊਂਡ ਵਿੱਚ ਤਕਨੀਕੀ ਤੌਰ 'ਤੇ ਨੌਕਆਊਟ ਕਰਕੇ ਇਤਿਹਾਸ ਵਿੱਚ ਪਹਿਲੇ ਭਾਰਤੀ ਮਿਕਸਡ ਮਾਰਸ਼ਲ ਆਰਟਸ (MMA) ਵਰਲਡ ਚੈਂਪੀਅਨ ਹੋਣ ਦਾ ਮਾਣ ਹਾਸਿਲ ਕਰ ਲਿਆ ਹੈ।
ਭੁੱਲਰ ਨੇ ਵੇਰਾ ਨੂੰ ਪਹਿਲੇ ਰਾਊਂਡ ਵਿੱਚ ਸਾਵਧਾਨੀ ਨਾਲ ਪਰਖਿਆ ਅਤੇ ਦੂਜੇ ਰਾਊਂਡ ਵਿੱਚ ਮੈਟ ਉੱਤੇ ਸੁੱਟ ਲਿਆ ਅਤੇ ਤਕਨੀਕੀ ਤੌਰ 'ਤੇ ਨੌਕਆਊਟ ਕਰਕੇ ਸ਼ਾਨਦਾਰ ਜਿੱਤ ਹਾਸਿਲ ਕਰ ਲਈ।
ਇਹ ਵੀ ਪੜ੍ਹੋ-
ਸਿੰਗਾਪੁਰ ਵਿਖੇ ਹੋਈ ਵਨ (ONE) ਚੈਂਪੀਅਨਸ਼ਿੱਪ ਵਿੱਚ 34 ਸਾਲ ਦੇ ਭੁੱਲਰ ਬ੍ਰੈਂਡਨ ਵੇਰਾ ਨੂੰ ਹਰਾ ਕੇ ਭਾਰਤੀ ਮੂਲ ਦੇ ਪਹਿਲੇ ਫਾਈਟਰ ਅਤੇ ਮਿਕਸਡ ਮਾਰਸ਼ਲ ਆਰਟਸ ਦੇ ਵਿਸ਼ਵ ਜੇਤੂ ਬਣ ਗਏ ਹਨ। ਕੌਣ ਹੈ ਅਰਜੁਨ ਭੁੱਲਰ ਜਾਣਨ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ: 'ਪੰਜਾਬ 'ਚ ਆਕਸੀਜਨ ਤੇ ਵੈਕਸੀਨ ਦੀ ਘਾਟ, ਸਪਲਾਈ ਵਧਾਓ'
ਕੈਪਟਨ ਅਮਰਿੰਦਰ ਨੇ ਪੰਜਾਬ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ ਇਸ ਵੇਲੇ ਆਕਸੀਜਨ ਤੇ ਕੋਰੋਨਾਵਾਇਰਸ ਦੀ ਵੈਕਸੀਨ ਦੀ ਭਾਰੀ ਕਮੀ ਹੈ।
ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਸੂਬੇ ਵਿੱਚ ਕੋਰੋਨਾ ਦੇ ਮਾਮਲਿਆਂ ਨੂੰ ਵੇਖਦਿਆਂ ਹੋਇਆਂ ਪੰਜਾਬ ਨੂੰ ਹੋਰ ਆਕਸੀਜਨ ਅਤੇ ਵੈਕਸੀਨ ਦੀ ਸਪਲਾਈ ਦਿੱਤੀ ਜਾਵੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪਹਿਲਾਂ ਸੂਬੇ ਨੂੰ ਸੜਕ ਰਾਹੀਂ ਆਕਸੀਜਨ ਦੀ ਸਪਲਾਈ ਹੋ ਰਹੀ ਸੀ ਅਤੇ ਭਾਰਤੀ ਹਵਾਈ ਫੌਜ ਨੇ ਵੀ ਆਕਸੀਜਨ ਨੂੰ ਸਪਲਾਈ ਕੀਤਾ ਸੀ ਪਰ ਉਹ ਕਾਫੀ ਨਹੀਂ ਪੈ ਰਹੀ ਸੀ। ਬੀਤੇ ਦਿਨ ਦੀ ਖ਼ਾਸ ਖ਼ਬਰਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਹਰਿਆਣਾ: ਪੁਲਿਸ ਅਤੇ ਕਿਸਾਨ ਹੋਏ ਇਨ੍ਹਾਂ ਗੱਲਾਂ 'ਤੇ ਸਹਿਮਤ
ਹਿਸਾਰ ਵਿੱਚ ਕਿਸਾਨਾਂ ਦੇ ਪੁਲਿਸ ਵਿਚਾਲੇ ਸਮਝੌਤਾ ਹੋ ਗਿਆ ਹੈ ਜਿਸ ਮਗਰੋਂ ਕਿਸਾਨਾਂ ਨੇ ਆਪਣੇ ਪ੍ਰਦਰਸ਼ਨ ਨੂੰ ਖ਼ਤਮ ਕਰ ਦਿੱਤਾ ਹੈ।
ਐਤਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜਦੋਂ ਇੱਕ ਕੋਵਿਡ ਸੈਂਟਰ ਦਾ ਉਦਘਾਟਨ ਕਰਨ ਹਿਸਾਰ ਪਹੁੰਚੇ ਤਾਂ ਕਿਸਾਨਾਂ ਨੇ ਉਨ੍ਹਾਂ ਨੂੰ ਦਾ ਵਿਰੋਧ ਕੀਤਾ ਅਤੇ ਘੇਰਨ ਦੀ ਕੋਸ਼ਿਸ਼ ਕੀਤੀ।
ਪੁਲਿਸ ਨੇ ਭੀੜ ਖਿੰਡਾਉਣ ਲਈ ਮੁਜ਼ਾਹਰਾਕਾਰੀ ਕਿਸਾਨਾਂ ਉੱਪਰ ਅੱਥਰੂ ਗੈਸ ਦੀ ਵਰਤੋਂ ਕੀਤੀ ਅਤੇ ਲਾਠੀਚਾਰਜ ਵੀ ਕੀਤਾ ਸੀ।
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ, "ਕਿਸਾਨਾਂ ਤੇ ਪੁਲਿਸ ਵਿਚਾਲੇ ਸਮਝੌਤਾ ਹੋ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਉਹ ਹਿਰਾਸਤ ਵਿੱਚ ਲਏ ਕਰੀਬ 85 ਕਿਸਾਨਾਂ ਨੂੰ ਛੱਡ ਦੇਣਗੇ ਤੇ ਜ਼ਬਤ ਕੀਤੀਆਂ ਗੱਡੀਆਂ ਨੂੰ ਵੀ ਛੱਡਿਆ ਜਾਵੇਗਾ।" ਵਿਸਥਾਰ 'ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਸਰਕਾਰੀ ਨੌਕਰੀ ਦੀ ਮੰਗ ਲਈ 50 ਤੋਂ ਵੱਧ ਦਿਨਾਂ ਤੋਂ ਟਾਵਰ 'ਤੇ ਬੈਠੇ ਨੌਜਵਾਨ ਕਿਸ ਹਾਲਾਤ 'ਚ
ਪਟਿਆਲਾ ਵਿੱਚ ਪਿੱਛਲੇ ਕਰੀਬ 56 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈਕੇ ਟਾਵਰ 'ਤੇ ਚੜੇ 2 ਬੇਰੁਜ਼ਗਾਰ ਨੌਜਵਾਨਾਂ ਦੀ ਸਿਹਤ ਖਰਾਬ ਹੋ ਰਹੀ ਹੈ।
ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆ ਲੱਗ ਰਹੀਆਂ ਹਨ। 56 ਦਿਨ ਬੀਤਣ ਤੋਂ ਬਾਅਦ ਅਤੇ ਸਿਹਤ ਢਿੱਲੀ ਹੋਣ ਦੇ ਬਾਵਜੂਦ ਇਹ ਦੋਵੇਂ ਨੌਜਵਾਨ ਟਾਵਰ ਤੋਂ ਉਤਰਨ ਤੋਂ ਇਨਕਾਰੀ ਹੋ ਰਹੇ ਹਨ।
ਇਹ ਮਸਲਾ ਪਟਿਆਲਾ ਵਿੱਚ ਪੈਂਦੇ ਲੀਲਾ ਭਵਨ ਵਿੱਚ ਬੀਐੱਸਐੱਨਐਲ ਟਾਵਰ 'ਤੇ ਚੜੇ 2 ਨੌਜਵਾਨਾਂ ਦਾ ਹੈ ਜੋ ਈਟੀਟੀ ਟੈੱਟ ਪਾਸ ਹਨ। ਉਹ ਸਰਕਾਰੀ ਨੌਕਰੀ ਦੀ ਮੰਗ ਕਰਦੇ ਹੋਏ ਟਾਵਰ 'ਤੇ ਕਰੀਬ 80 ਫੁੱਟ ਉੱਤੇ ਚੜੇ ਸਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੋਵੀਸ਼ੀਲਡ ਦੀ ਦੂਜੀ ਡੋਜ਼ ਦਾ ਸਮਾਂ ਬਦਲਣ ਨਾਲ ਕੀ ਫਰਕ ਪਵੇਗਾ
ਭਾਰਤ ਵਿਚ ਇੱਕ ਸਰਕਾਰੀ ਪੈਨਲ ਨੇ ਸਿਫਾਰਿਸ਼ ਕੀਤੀ ਹੈ ਕਿ ਐਸਟਰਾਜ਼ੇਨੇਕਾ ਜਾਂ ਕੋਵਾਸ਼ੀਲਡ ਟੀਕੇ ਦੀਆਂ ਦੋ ਖੁਰਾਕਾਂ ਵਿੱਚ 12 ਤੋਂ 16 ਹਫ਼ਤਿਆਂ ਦਾ ਵਕਫਾ ਹੋਣਾ ਚਾਹੀਦਾ ਹੈ।
ਇਸ ਸਿਫ਼ਾਰਿਸ਼ ਤੋਂ ਪਹਿਲਾਂ ਕੋਵੀਸ਼ੀਲਡ ਦੀਆਂ ਦੋ ਖ਼ੁਰਾਕਾਂ 6 ਤੋਂ 8 ਹਫਤਿਆਂ ਦੇ ਵਕਫ਼ੇ ਪਿੱਛੋਂ ਲਾਈਆਂ ਜਾਂਦੀਆਂ ਸਨ। ਉਸ ਤੋਂ ਪਹਿਲਾਂ ਇਹ ਸਮਾਂ 4 ਤੋਂ 6 ਹਫ਼ਤਿਆਂ ਦਾ ਸੀ।
ਇਸ ਪੈਨਲ ਨੇ ਇਹ ਵੀ ਕਿਹਾ ਹੈ ਕਿ ਕੋਰੋਨਾਵਾਇਰਸ ਦੀ ਬਿਮਾਰੀ ਤੋਂ ਠੀਕ ਹੋਣ ਤੋਂ ਤਕਰੀਬਨ ਛੇ ਮਹੀਨਿਆਂ ਬਾਅਦ ਟੀਕਾ ਲਗਵਾਉਣ। ਪਰ ਇਸ ਨਾਲ ਕੀ ਪਵੇਗਾ ਫਰਕ ਇਹ ਜਾਣਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
https://www.youtube.com/watch?v=uSgSU9K7lgM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'c4a3c0fe-952a-408d-8d81-279f49b43361','assetType': 'STY','pageCounter': 'punjabi.india.story.57139468.page','title': 'ਅਰਜੁਨ ਸਿੰਘ ਭੁੱਲਰ: ਪੰਜਾਬੀ ਨੌਜਵਾਨ ਜੋ ਵਰਲਡ ਚੈਂਪੀਅਨ ਬਣਨ ਵਾਲਾ ਪਹਿਲਾ ਭਾਰਤੀ ਬਣਿਆ- 5 ਅਹਿਮ ਖ਼ਬਰਾਂ','published': '2021-05-17T01:59:36Z','updated': '2021-05-17T01:59:36Z'});s_bbcws('track','pageView');
ਇਜ਼ਰਾਈਲ-ਗਜ਼ਾ ਹਿੰਸਾ: UNO ''ਚ ਭਾਰਤ ਨੇ ਕੀਤੀ ਨਿੰਦਾ ਤੇ ਦੱਸਿਆ ਕਿਵੇਂ ਹੋਵੇ ਮਸਲਾ ਹੱਲ
NEXT STORY