ਕੋਰੋਨਾਵਾਇਰਸ ਦੀ ਦੂਜੀ ਲਹਿਰ ਪਹਿਲੀ ਲਹਿਰ ਤੋਂ ਇਸ ਕਾਰਨ ਵੀ ਵੱਖ ਹੈ ਕਿਉਂਕਿ ਇਸ ਦੇ ਨਾਲ ਨੌਜਵਾਨ ਤੇ ਇੱਥੋਂ ਤੱਕ ਕਿ ਬੱਚਿਆਂ ਉੱਤੇ ਵੀ ਇਸ ਦਾ ਅਸਰ ਪਹਿਲਾਂ ਨਾਲੋਂ ਵੱਧ ਵੇਖਣ ਨੂੰ ਮਿਲ ਰਿਹਾ ਹੈ।
ਕੁਝ ਮਾਹਰ ਇਹ ਵੀ ਕਹਿ ਰਹੇ ਹਨ ਕਿ ਕੋਵਿਡ ਦੀ ਤੀਜੀ ਲਹਿਰ ਬੱਚਿਆਂ ਉੱਤੇ ਖ਼ਾਸ ਤੌਰ 'ਤੇ ਅਸਰ ਕਰ ਸਕਦੀ ਹੈ।
ਇਸ ਦੌਰਾਨ ਮਾਪਿਆਂ ਵਿੱਚ ਬੱਚਿਆਂ ਦੇ ਕੋਵਿਡ ਬਾਰੇ ਕਈ ਕਿਸਮ ਦੇ ਸਵਾਲ ਹਨ ਜਿਵੇਂ-ਬੱਚਿਆਂ 'ਤੇ ਅਸਰ ਕੀ ਹੋ ਸਕਦਾ ਹੈ? ਇਹ ਕਿੰਨਾ ਖ਼ਤਰਨਾਕ ਹੋ ਸਕਦਾ ਹੈ? ਬੱਚਿਆਂ ਨੂੰ ਇਸ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ?
ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਬੀਬੀਸੀ ਪੰਜਾਬੀ ਨੇ ਪੀਜੀਆਈ ਚੰਡੀਗੜ੍ਹ ਦੇ ਡਾਕਟਰ ਜੈਸ਼੍ਰੀ ਨਾਲ ਗੱਲਬਾਤ ਕੀਤੀ।
ਡਾਕਟਰ ਜੈ ਸ਼੍ਰੀ ਪੀਜੀਆਈ ਚੰਡੀਗੜ੍ਹ ਵਿੱਚ ਬੱਚਿਆਂ ਦੇ ਮਾਹਰ ਹਨ ਅਤੇ ਐਡਵਾਂਸਡ ਪੀਡੀਆਟ੍ਰਿਕਸ ਸੈਂਟਰ (APC) ਕੋਵਿਡ ਕਮੇਟੀ, ਪੀਜੀਆਈ ਚੰਡੀਗੜ੍ਹ ਦੇ ਚੇਅਰਪਰਸਨ ਹਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਅਮੀਰ ਦੇਸ਼ਾਂ ਵੱਲੋਂ ਖ਼ਰੀਦੀ ਫਾਲਤੂ ਵੈਕਸੀਨ ਕਾਰਨ ਬਾਕੀਆਂ ਕੋਲ ਕਮੀ ਹੋ ਰਹੀ ਹੈ
ਭਾਰਤ 'ਚ ਲਗਾਤਾਰ ਜਾਰੀ ਕੋਵਿਡ ਸੰਕਟ ਦੇ ਮੱਦੇਨਜ਼ਰ ਕੋਵਿਡ-19 ਦੇ ਟੀਕਿਆਂ ਦੀ ਸਾਵੀਂ ਪਹੁੰਚ ਯਕੀਨੀ ਬਣਾਉਣ ਵਾਲੀ ਕੌਮਾਂਤਰੀ ਯੋਜਨਾ ਪ੍ਰਭਾਵਿਤ ਹੋਈ ਹੈ। ਭਾਰਤ ਦੇ ਕੋਵਿਡ ਸੰਕਟ ਕਾਰਨ ਇਸ ਯੋਜਨਾ ਦੀਆਂ 140 ਮਿਲੀਅਨ ਖੁਰਾਕਾਂ ਘੱਟ ਹੋਈਆਂ ਹਨ।
ਇਸ ਸਥਿਤੀ ਨਾਲ ਨਿਪਟਣ ਲਈ ਯੂਨੀਸੈਫ਼ ਦਾ ਕਹਿਣਾ ਹੈ ਕਿ ਉਸ ਵੱਲੋਂ ਇੱਕਠੇ ਕੀਤੇ ਗਏ ਡਾਟਾ ਤੋਂ ਪਤਾ ਚਲਦਾ ਹੈ ਕਿ ਜੀ-7 ਦੇਸ਼ ਇੱਕਠੇ ਮਿਲ ਕੇ 153 ਮਿਲੀਅਨ ਖੁਰਾਕਾਂ ਦਾਨ ਕਰ ਸਕਦੇ ਹਨ। ਭਾਵੇਂ ਕਿ ਇਹ ਆਪਣੇ ਦੇਸ ਦੀ ਆਬਾਦੀ ਦੇ ਟੀਕਾਕਰਨ ਮਹਿੰਮ ਪ੍ਰਤੀ ਆਪਣੀਆਂ ਵੱਚਨਬੱਧਤਾਵਾਂ ਨੂੰ ਵੀ ਪੂਰਾ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਯੂਕੇ, ਅਮਰੀਕਾ ਅਤੇ ਕੈਨੇਡਾ ਸਮੇਤ ਹੋਰ ਕਈ ਦੇਸਾਂ ਨੇ ਆਪਣੀ ਕੁੱਲ ਆਬਾਦੀ ਤੋਂ ਕਈ ਗੁਣਾ ਵਧੇਰੇ ਵੈਕਸੀਨ ਦਾ ਭੰਡਾਰ ਕੀਤਾ ਹੋਇਆ ਹੈ।
ਤਾਂ ਕੀ ਅਮੀਰ ਦੇਸ਼ਾਂ ਨੇ ਕੋਰੋਨਾਵਾਇਰਸ ਵੈਕਸੀਨ ਦੀ ਲੋੜ ਤੋਂ ਵੱਧ ਖ਼ਰੀਦ ਕਰ ਕੇ ਦੁਨੀਆਂ ਵਿੱਚ ਵੈਕਸੀਨ ਦੇ ਘਾਟ ਪੈਦਾ ਕਰ ਦਿੱਤੀ ਹੈ ਅਤੇ ਗ਼ਰੀਬ ਦੇਸ਼ਾਂ ਦੇ ਟੀਕਾਕਰਨ ਪ੍ਰੋਗਰਾਮਾਂ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਪੜੋ ਇਸ ਰਿਪੋਰਟ ਵਿੱਚ ਇੱਥੇ ਕਲਿੱਕ ਕਰਕੇ ਪੜ੍ਹੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਲਿਵ-ਇਨ ਰਿਸ਼ਤੇ ਨੈਤਿਕ ਅਤੇ ਸਮਾਜਿਕ ਤੌਰ 'ਤੇ ਸਵੀਕਾਰ ਨਹੀਂ: ਹਾਈ ਕੋਰਟ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਨੌਜਵਾਨ ਲਿਵ-ਇਨ (ਵਿਆਹ ਬਿਨਾ ਜੋੜੇ ਦਾ ਇਕੱਠੇ ਰਹਿਣਾ) ਜੋੜੇ ਦੀ ਸੁਰੱਖਿਆ ਦੀ ਅਪੀਲ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਹੈ ਕਿ ਇਹ 'ਨੈਤਿਕ ਅਤੇ ਸਮਾਜਿਕ ਤੌਰ 'ਤੇ ਸਵੀਕਾਰ ਨਹੀਂ ਹੈ'।
ਜਸਟਿਸ ਐਚਐਸ ਮਦਾਨ ਨੇ ਪਿਛਲੇ ਹਫ਼ਤੇ ਜਾਰੀ ਕੀਤੇ ਗਏ ਇੱਕ ਆਦੇਸ਼ ਵਿੱਚ ਪਟੀਸ਼ਨ ਵਿੱਚ ਸੁਰੱਖਿਆ ਦੇਣ ਤੋਂ ਮਨਾ ਕਰ ਦਿੱਤਾ।
ਜੋੜੇ ਦੇ ਵਕੀਲ ਜੇ ਐੱਸ ਠਾਕੁਰ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਜਲਦੀ ਹੀ ਸੁਪਰੀਮ ਕੋਰਟ ਵਿੱਚ ਆਦੇਸ਼ ਨੂੰ ਚੁਣੌਤੀ ਦੇਣਗੇ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਆਯੁਸ਼ਮਾਨ ਭਾਰਤ ਯੋਜਨਾ ਦਾ ਲੋੜਵੰਦਾਂ ਨੂੰ ਕਿੰਨਾ ਫਾਇਦਾ ਮਿਲ ਰਿਹਾ ਹੈ?
ਆਯੁਸ਼ਮਾਨ ਕਾਰਡ ਭਾਵ ਮੋਦੀ ਸਰਕਾਰ ਦੀ ਇੱਕ ਮਹੱਤਵਪੂਰਨ ਯੋਜਨਾ ਆਯੁਸ਼ਮਾਨ ਭਾਰਤ ਦਾ ਕਾਰਡ ਹੈ। ਆਯੁਸ਼ਮਾਨ ਭਾਰਤ ਯੋਜਨਾ ਦੇ ਦੋ ਹਿੱਸੇ ਹਨ। ਇਕ ਹੈ ਸਿਹਤ ਬੀਮਾ ਯੋਜਨਾ, ਜਿਸ ਨੂੰ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਸਿਹਤ ਯੋਜਨਾ, PMJAY ਅਤੇ ਦੂਜੀ ਹੈ ਸਿਹਤ ਅਤੇ ਵੈਲਨੈੱਸ ਸੈਂਟਰ ਸਕੀਮ।
ਆਯੁਸ਼ਮਾਨ ਭਾਰਤ- PMJAY ਦੇਸ਼ ਦੀ ਹੀ ਨਹੀਂ ਬਲਕਿ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਹੈ। ਇਹ ਦਾਅਵਾ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਹੈ।
ਦੇਸ਼ ਭਰ 'ਚ ਕੋਰੋਨਾ ਦੇ ਇਲਾਜ ਲਈ ਮਕਾਨ, ਜ਼ਮੀਨ ਅਤੇ ਗਹਿਣੇ ਤੱਕ ਵੇਚਣ ਦੀਆਂ ਕਈ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਪਰ ਜਿੰਨ੍ਹਾਂ ਲੋਕਾਂ ਕੋਲ ਵੇਚਣ ਲਈ ਹੀ ਕੁਝ ਨਹੀਂ ਹੈ, ਉਨ੍ਹਾਂ ਲਈ ਇਹ ਕਾਰਡ ਕਿੰਨਾ ਲਾਭਦਾਇਕ ਹੋਵੇਗਾ, ਇਸ ਦਾ ਬਿਆਨ ਕਰਦਿਆਂ ਕੇਂਦਰ ਸਰਕਾਰ ਥੱਕਦੀ ਨਹੀਂ ਸੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੀ ਮਾਹਵਾਰੀ 'ਚ ਤਬਦੀਲੀ ਕੋਵਿਡ ਵੈਕਸੀਨ ਦਾ ਸਾਈਡ-ਇਫੈਕਟ ਹੋ ਸਕਦਾ ਹੈ
ਕੋਵਿਡ ਵੈਕਸੀਨ ਲੈਣ ਸਮੇਂ ਤੁਹਾਨੂੰ ਸ਼ਾਇਦ ਇਸ ਦੇ ਸੰਭਾਵੀ ਖ਼ਤਰਿਆਂ ਬਾਰੇ ਦੱਸਿਆ ਜਾਵੇ- ਜਿਵੇਂ ਬੁਖਾਰ, ਸਿਰ ਦਰਦ, ਇੱਕ ਜਾਂ ਦੋ ਦਿਨਾਂ ਤੱਕ ਬਾਂਹ ਵਿੱਚ ਦਰਦ। ਹਾਲਾਂਕਿ ਮਾਹਵਾਰੀ ਵਿੱਚ ਤਬਦੀਲੀ ਇਸ ਵਿੱਚ ਸ਼ਾਮਲ ਨਹੀਂ ਹਨ।
ਪਰ ਦੁਨੀਆ ਭਰ ਦੀਆਂ ਔਰਤਾਂ ਨੇ ਇਹ ਪੁੱਛਣਾ ਸ਼ੁਰੂ ਕਰ ਦਿੱਤਾ ਹੈ ਕਿ ਕੀ ਇਸ ਨਾਲ ਜਲਦੀ ਮਾਹਵਾਰੀ, ਜ਼ਿਆਦਾ ਵਹਾਅ ਜਾਂ ਦਰਦ ਇਸ ਦੀ ਡੋਜ਼ ਦਾ ਅਣਦੱਸਿਆ ਜਾਂ ਸੂਚੀ ਤੋਂ ਬਾਹਰਾ ਸਾਈਡ-ਇਫੈਕਟ ਹੋ ਸਕਦਾ ਹੈ।
ਇੱਕ ਮੈਡੀਕਲ ਮਾਨਵ-ਵਿਗਿਆਨੀ ਡਾਕਟਰ ਕੇਟ ਕਲੇਂਸੀ ਨੇ ਟਵਿੱਟਰ 'ਤੇ ਮੌਡਰਨਾ ਵੈਕਸੀਨ ਲੈਣ ਤੋਂ ਬਾਅਦ ਅਸਧਾਰਨ ਤੌਰ 'ਤੇ ਤੇਜ਼ ਖੂਨ ਦੇ ਵਹਾ ਵਾਲੇ ਮਾਸਿਕ ਧਰਮ ਦੇ ਤਜ਼ਰਬੇ ਨੂੰ ਸਾਂਝਾ ਕੀਤਾ, ਅਤੇ ਇਸ ਦੇ ਜਵਾਬ ਵਿੱਚ ਦਰਜਨਾਂ ਮਿਲਦੀਆਂ ਜੁਲਦੀਆਂ ਪ੍ਰਤੀਕਿਰਿਆਵਾਂ ਹਾਸਲ ਹੋਈਆਂ।
ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
https://www.youtube.com/watch?v=e8WHhhxZm8g
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'ae15574d-2378-43ba-932a-2ad20cd23301','assetType': 'STY','pageCounter': 'punjabi.india.story.57166874.page','title': 'ਕੋਰੋਨਾਵਾਇਰਸ : ਜੇਕਰ ਤੁਹਾਡੇ ਘਰ ਛੋਟੇ ਬੱਚੇ ਹਨ ਤਾਂ ਪੀਜੀਆਈ ਦੇ ਮਾਹਰ ਤੋਂ ਜਾਣੋ ਕਿ ਤੁਹਾਨੂੰ ਕੀ ਕਰਨ ਦੀ ਲੋੜ - 5 ਅਹਿਮ ਖ਼ਬਰਾਂ','published': '2021-05-19T02:03:12Z','updated': '2021-05-19T02:03:12Z'});s_bbcws('track','pageView');
ਅਮਰੀਕਾ ਦੇ ਹਿੰਦੂ ਮੰਦਰ ''ਚ ਦਲਿਤ ਮਜ਼ਦੂਰਾਂ ਨੂੰ ''ਬੰਧੂਆ'' ਬਣਾਉਣ ਦਾ ਕੀ ਹੈ ਪੂਰਾ ਮਾਮਲਾ
NEXT STORY