ਗਾਜ਼ਾ 'ਚ ਮਾਰੇ ਗਏ 219 ਲੋਕਾਂ 'ਚੋਂ ਘੱਟੋ-ਘੱਟ 63 ਬੱਚੇ ਹਨ। ਇਸ ਗੱਲ ਦੀ ਪੁਸ਼ਟੀ ਇੱਥੋਂ ਦੇ ਸਿਹਤ ਮੰਤਰਾਲੇ ਵੱਲੋਂ ਕੀਤੀ ਗਈ ਹੈ।
ਇਸ ਤੋਂ ਇਲਾਵਾ ਇਜ਼ਰਾਈਲ 'ਚ 2 ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਦੀ ਮੈਡੀਕਲ ਸੇਵਾ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਇਸ ਰਿਪੋਰਟ 'ਚ ਉਨ੍ਹਾਂ ਕੁਝ ਬੱਚਿਆਂ ਦੀਆਂ ਕਹਾਣੀਆਂ ਹਨ, ਜੋ ਇਸ ਸੰਘਰਸ਼ ਦਾ ਸ਼ਿਕਾਰ ਹੋਏ ਹਨ।
ਇਹ ਵੀ ਪੜ੍ਹੋ-
ਅਲ-ਕਵਾਲੇਕ ਪਰਿਵਾਰ ਦੇ ਬੱਚੇ, ਉਮਰ 5-17 ਸਾਲ
ਜਦੋਂ ਐਤਵਾਰ ਤੜਕਸਾਰ ਕੇਂਦਰੀ ਗਾਜ਼ਾ ਸ਼ਹਿਰ ਦੀ ਅਲ-ਵਿਹਦਾ ਗਲੀ 'ਤੇ ਇੱਕ ਇਜ਼ਰਾਈਲੀ ਹਵਾਈ ਹਮਲਾ ਹੋਇਆ ਤਾਂ ਮੰਨਿਆ ਜਾ ਰਿਹਾ ਹੈ ਕਿ ਉਸ 'ਚ ਅਲ-ਕਵਾਲੇਕ ਪਰਿਵਾਰ ਦੇ ਘੱਟੋ-ਘੱਟ 13 ਮੈਂਬਰ ਮਾਰੇ ਗਏ ਸਨ ਜਾਂ ਫਿਰ ਆਪਣੇ ਹੀ ਘਰ ਦੇ ਮਲਬੇ ਹੇਠ ਆ ਕੇ ਦਮ ਤੋੜ ਗਏ ਸਨ।
ਮਾਰੇ ਗਏ ਲੋਕਾਂ 'ਚੋਂ ਵਧੇਰੇ ਬੱਚੇ ਸਨ, ਜਿੰਨ੍ਹਾਂ 'ਚੋਂ ਇੱਕ ਤਾਂ ਸਿਰਫ਼ ਛੇ ਮਹੀਨਿਆਂ ਦਾ ਹੀ ਸੀ।
ਇਸ ਪਰਿਵਾਰ ਦੇ ਬਚੇ ਹੋਏ ਮੈਂਬਰਾਂ 'ਚੋਂ ਇੱਕ, ਸਨਾ ਅਲ-ਕਵਾਲੇਕ ਨੇ ਫਲਸਤੀਨ ਆਨਲਾਈਨ ਨੂੰ ਦੱਸਿਆ, "ਅਸੀਂ ਧੂੰਏ ਤੋਂ ਇਲਾਵਾ ਕੁਝ ਵੀ ਨਹੀਂ ਵੇਖਿਆ। ਮੈਂ ਆਪਣੇ ਨਜ਼ਦੀਕ ਆਪਣੇ ਬੇਟੇ ਨੂੰ ਵੀ ਨਹੀਂ ਵੇਖ ਪਾ ਰਹੀ ਸੀ। ਮੈਂ ਉਸ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਮੈਂ ਉਸ ਨੂੰ ਵੇਖ ਨਹੀਂ ਪਾ ਰਹੀ ਸੀ।"
ਇਜ਼ਰਾਈਲ ਰੱਖਿਆ ਬਲਾਂ, ਆਈਡੀਐਫ ਨੇ ਇਸ ਬੰਬ ਧਮਾਕੇ ਨੂੰ 'ਅਸਧਾਰਨ' ਦੱਸਿਆ ਹੈ ਅਤੇ ਕਿਹਾ ਕਿ ਨਾਗਰਿਕਾਂ ਦੀ ਮੌਤ ਅਣਜਾਣੇ 'ਚ ਹੋਈ ਹੈ।
ਇੱਕ ਬੁਲਾਰੇ ਨੇ ਕਿਹਾ ਕਿ ਹਵਾਈ ਹਮਲਿਆਂ ਕਾਰਨ ਇੱਕ ਸੁਰੰਗ ਢਹਿ ਗਈ ਸੀ, ਜਿਸ ਕਾਰਨ ਉਸ ਦੇ ਨਾਲ ਇੱਕ ਮਕਾਨ ਵੀ ਢਹਿ ਗਿਆ।
ਇਸ ਹਵਾਈ ਹਮਲੇ 'ਚ ਮਾਰੇ ਗਏ ਲੋਕਾਂ 'ਚ ਯਾਰਾ (9 ਸਾਲ) ਅਤੇ ਰੂਲਾ (5 ਸਾਲ) ਦੋ ਭੈਣਾਂ ਸ਼ਾਮਲ ਸਨ। ਦੋਵੇਂ ਹੀ ਨੋਰਵੇਜੀਅਨ ਸ਼ਰਨਾਰਥੀ ਕੌਂਸਲ, ਐਨਆਰਸੀ ਤੋਂ ਸਦਮੇ ਦਾ ਇਲਾਜ ਕਰਵਾ ਰਹੀਆਂ ਸਨ।
ਮ੍ਰਿਤਕ ਕੁੜੀਆਂ ਦੇ ਇੱਕ ਅਧਿਆਪਕ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ ਕਿ ਉਹ ਦੋਵੇਂ ਹੀ ਬਹੁਤ ਸ਼ਿਸ਼ਟ ਅਤੇ ਵਧੀਆ ਵਿਵਹਾਰ ਵਾਲੀਆਂ ਸਨ। ਉਹ ਦੋਵੇਂ ਹੀ ਆਪਣਾ ਸਕੂਲੋਂ ਮਿਲਿਆ ਕੰਮ ਸਮੇਂ ਸਿਰ ਖ਼ਤਮ ਕਰ ਲੈਂਦੀਆਂ ਸਨ।
ਆਨਲਾਈਨ ਮੰਚ 'ਤੇ ਸਰਕੁਲੇਟ ਹੋ ਰਹੀ ਤਸਵੀਰ 'ਚ 10 ਸਾਲਾ ਅਜ਼ੀਜ਼ ਅਲ-ਕਵਾਲੇਕ, ਜੋ ਕਿ ਇਸ ਹਾਦਸੇ 'ਚ ਬੱਚ ਗਿਆ ਹੈ, ਆਪਣੀ ਮ੍ਰਿਤਕ ਮਾਂ ਦੀ ਲਾਸ਼ ਦੇ ਨਜ਼ਦੀਕ ਬੈਠਾ ਨਜ਼ਰ ਆਇਆ।
https://twitter.com/Dina_Ferwana/status/1393940389112041472
ਇਦੋ ਅਵੀਗਲ, ਉਮਰ 5 ਸਾਲ
ਇਜ਼ਰਾਈਲ 'ਚ ਇਸ ਹਿੰਸਾ ਦਾ ਸ਼ਿਕਾਰ ਹੋ ਰਹੇ ਲੋਕਾਂ 'ਚੋਂ ਸਭ ਤੋਂ ਛੋਟੀ ਉਮਰ ਦਾ ਇਡੋ ਅਵੀਗਲ ਮੰਨਿਆ ਜਾ ਰਿਹਾ ਹੈ, ਜੋ ਕਿ ਬੀਤੇ ਬੁੱਧਵਾਰ ਨੂੰ ਦੱਖਣੀ ਕਸਬੇ ਸੇਡਰੋਟ ਵਿਖੇ ਹੋਏ ਹਮਲੇ 'ਚ ਮਾਰਿਆ ਗਿਆ ਸੀ। ਉਸ ਦੀ ਉਮਰ ਮਹਿਜ਼ 5 ਸਾਲ ਦੀ ਹੀ ਸੀ।
ਅਵੀਗਲ ਦੀ ਮੌਤ ਇੱਕ ਕਿਲ੍ਹਾਬੰਦ ਕਮਰੇ ਦੇ ਅੰਦਰ ਹੋਈ ਸੀ, ਜਿਸ ਨੂੰ ਕਿ ਇਜ਼ਰਾਈਲੀ ਫੌਜ ਨੇ ਇੱਕ 'ਅਵਿਸ਼ਵਾਸਯੋਗ ਦੁਰਲੱਭ' ਘਟਨਾ ਕਰਾਰ ਦਿੱਤਾ ਸੀ।
ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਮੁਤਾਬਕ ਬੁੱਧਵਾਰ ਦੀ ਸ਼ਾਮ ਨੂੰ ਸੇਡਰੋਟ ਵਿਖੇ ਰਾਕੇਟ ਸਾਇਰਨ ਦੇ ਵੱਜਣ 'ਤੇ ਅਵੀਗਲ ਦੀ ਮਾਂ ਉਸ ਨੂੰ ਇਕ ਕਿਲ੍ਹਾਬੰਦ ਕਮਰੇ 'ਚ ਲੈ ਗਈ ਸੀ।
ਜਿਸ ਕਮਰੇ 'ਚ ਉਹ ਮੌਜੂਦ ਸਨ, ਉਸ ਕਮਰੇ ਦੀ ਖਿੜਕੀ ਨੂੰ ਢੱਕਣ ਵਾਲੀ ਧਾਤ ਨੂੰ ਚੀਰਦਿਆਂ ਰਾਕੇਟ ਦੇ ਟੁੱਕੜੇ ਅੰਦਰ ਆ ਕੇ ਟਕਰਾਏ, ਜਿਸ ਨਾਲ ਉਹ, ਉਸ ਦੀ ਮਾਂ ਅਤੇ 7 ਸਾਲਾ ਭੈਣ ਗੰਭੀਰ ਜ਼ਖਮੀ ਹੋ ਗਏ।
ਕੁਝ ਘੰਟਿਆਂ ਬਾਅਦ ਜ਼ਖਮਾਂ ਦਾ ਤਾਪ ਨਾ ਝੱਲਦਿਆਂ ਅਵੀਗਲ ਨੇ ਦਮ ਤੋੜ ਦਿੱਤਾ।
ਆਈਡੀਐਫ ਦੇ ਬੁਲਾਰੇ ਹਿਦਾਈ ਜ਼ਿਲਬਰਮੈਨ ਨੇ ਇਸ ਘਟਨਾ ਬਾਰੇ ਕਿਹਾ, "ਇਹ ਰਾਕੇਟ ਦਾ ਟੁੱਕੜਾ ਸੀ, ਜੋ ਕਿ ਇੱਕ ਖਾਸ ਐਂਗਲ, ਇੱਕ ਖਾਸ ਗਤੀ ਅਤੇ ਇੱਕ ਖਾਸ ਬਿੰਦੂ 'ਤੇ ਆ ਕੇ ਟਕਰਾਇਆ ਸੀ।"
ਇਦੋ ਅਵੀਗਲ ਦੇ ਪਿਤਾ ਅਸਫ ਅਵੀਗਲ ਨੇ ਚੈਨਲ13 ਨੂੰ ਦੱਸਿਆ, "ਅਸੀਂ ਘਰ 'ਚ ਹੀ ਸੀ ਅਤੇ ਬੱਚੇ ਥੋੜ੍ਹੇ ਬੋਰ (ਉੱਕ) ਹੋ ਰਹੇ ਸਨ, ਜਿਸ ਕਰਕੇ ਮੇਰੀ ਪਤਨੀ ਸ਼ਾਨੀ ਬੱਚਿਆਂ ਨੂੰ ਲੈ ਕੇ ਆਪਣੀ ਭੈਣ ਦੇ ਘਰ ਗਈ ਹੋਈ ਸੀ। ਉਨ੍ਹਾਂ ਦਾ ਘਰ ਸਾਡੇ ਘਰ ਤੋਂ ਦੋ ਬਿੰਲਡਿੰਗਾਂ ਦੂਰ ਹੀ ਸੀ।"
ਅਸਫ ਨੇ ਆਪਣੇ ਪੁੱਤਰ ਇਦੋ ਦੇ ਅੰਤਿਮ ਸਸਕਾਰ ਮੌਕੇ ਕਿਹਾ, "ਮੈਨੂੰ ਅਫ਼ਸੋਸ ਹੈ ਕਿ ਮੈਂ ਉਸ ਸਮੇਂ ਤੇਰੀ ਜਗ੍ਹਾ 'ਤੇ ਨਹੀਂ ਸੀ।"
"ਕੁਝ ਦਿਨ ਪਹਿਲਾਂ ਹੀ ਤੂੰ ਮੈਨੂੰ ਪੁੱਛਿਆ ਸੀ ਕਿ "ਡੈਡ, ਜੇਕਰ ਅਸੀਂ ਬਾਹਰ ਹੋਈਏ ਅਤੇ ਸਾਇਰਨ ਵੱਜ ਜਾਵੇ ਤਾਂ ਕੀ ਹੋਵੇਗਾ? ਮੈਂ ਤੈਨੂੰ ਕਿਹਾ ਸੀ ਕਿ ਜਦੋਂ ਤੱਕ ਤੂੰ ਮੇਰੇ ਨਾਲ ਹੈ, ਮੈਂ ਤੇਰੀ ਹਿਫ਼ਾਜ਼ਤ ਕਰਾਂਗਾ। ਮੈਂ ਉਹ ਸਭ ਝੂਠ ਬੋਲਿਆ ਸੀ..।"
ਅਸਫ ਅੱਗੇ ਕਹਿੰਦੇ ਹਨ, "ਕੁਝ ਮਹੀਨੇ ਪਹਿਲਾਂ ਮੈਂ ਅਤੇ ਮੇਰੀ ਪਤਨੀ ਇਦੋ ਬਾਰੇ ਹੀ ਗੱਲ ਕਰ ਰਹੇ ਸੀ ਕਿ ਇਹ ਕਿੰਨ੍ਹਾਂ ਹੁਸ਼ਿਆਰ ਅਤੇ ਸਮਝਦਾਰ ਬੱਚਾ ਹੈ, ਜਿਵੇਂ ਕਿ 5 ਸਾਲ ਦੇ ਇਦੋ 'ਚ 50 ਸਾਲ ਦੇ ਵਿਅਕਤੀ ਦਾ ਵਾਂਗ ਹੋਵੇ।"
ਇਦੋ ਅਕਸਰ ਹੀ ਆਪਣੇ ਪਿਤਾ ਨੂੰ ਕੰਪਿਊਟਰ ਛੱਡ ਕੇ ਉਸ ਨਾਲ ਖੇਡਣ, ਵਧੇਰੇ ਸਮਾਂ ਬਿਤਾਉਣ ਲਈ ਕਿਹਾ ਕਰਦਾ ਸੀ।
ਉਹ ਕਹਿੰਦਾ ਸੀ, "ਬਹੁਤ ਹੋ ਗਿਆ ਕੰਪਿਊਟਰ 'ਤੇ ਕੰਮ, ਹੁਣ ਮੇਰੇ ਨਾਲ ਸਮਾਂ ਬਿਤਾਓ।"
ਇਦੋ ਦੀ ਮਾਂ ਅਜੇ ਵੀ ਹਸਪਤਾਲ 'ਚ ਜ਼ੇਰੇ ਇਲਾਜ ਹੈ।
ਨਦੀਨ ਅਵਦ, ਉਮਰ 16 ਸਾਲ
ਨਦੀਨ ਅਵਦ, 16 ਸਾਲਾਂ ਦੀ ਅਰਬ-ਇਜ਼ਰਾਈਲੀ ਸਕੂਲ ਜਾਣ ਵਾਲੀ ਕੁੜੀ ਸੀ। ਬੀਤੇ ਬੁੱਧਵਾਰ ਨੂੰ ਸਵੇਰ ਦੇ ਸਮੇਂ ਇੱਕ ਰਾਕੇਟ ਉਨ੍ਹਾਂ ਦੀ ਕਾਰ ਅਤੇ ਘਰ ਨਾਲ ਟਕਰਾਇਆ, ਜਿਸ 'ਚ ਨਦੀਨ ਅਤੇ ਉਸ ਦੇ 52 ਸਾਲਾ ਪਿਤਾ ਦੀ ਮੌਤ ਹੋ ਗਈ ਸੀ। ਨਦੀਨ ਦੀ ਮਾਂ ਜੋ ਕਿ ਉਸ ਸਮੇਂ ਕਾਰ 'ਚ ਹੀ ਮੌਜੂਦ ਸੀ, ਗੰਭੀਰ ਰੂਪ ਨਾਲ ਜ਼ਖਮੀ ਹੈ।
https://twitter.com/AviMayer/status/1392403127870033923
ਨਦੀਨ ਦੇ ਕਜ਼ਨ ਅਹਿਮਦ ਇਸਮਾਈਲ ਨੇ ਕਿਹਾ ਕਿ ਉਸ ਨੇ ਇੱਕ ਰਾਕੇਟ ਦੇ ਟਕਰਾਉਣ ਦੀ ਆਵਾਜ਼ ਸੁਣੀ ਸੀ।
ਉਹ ਤੇਲ ਅਵੀਵ ਨਜ਼ਦੀਕ ਲੋਡ ਸ਼ਹਿਰ 'ਚ ਰਹਿੰਦੇ ਹਨ, ਜਿੱਥੇ ਕਿ ਅਰਬ ਅਤੇ ਯਹੂਦੀ ਇਜ਼ਰਾਈਲੀ ਇੱਕਠੇ ਰਹਿੰਦੇ ਹਨ।
ਅਹਿਮਦ ਨੇ ਪਬਲਿਕ ਪ੍ਰਸਾਰਕ ਕਾਨ ਨੂੰ ਦੱਸਿਆ, "ਇਹ ਸਭ ਬਹੁਤ ਹੀ ਜਲਦੀ 'ਚ ਵਾਪਰਿਆ ਸੀ। ਜੇਕਰ ਅਸੀਂ ਕਿਸੇ ਪਾਸੇ ਭੱਜਣ ਦੀ ਵੀ ਕੋਸ਼ਿਸ਼ ਕਰਦੇ ਤਾਂ ਸਾਡੇ ਕੋਲ ਕੋਈ ਸੁਰੱਖਿਅਤ ਕਮਰਾ ਨਹੀਂ ਸੀ।"
ਨਦੀਨ ਨੂੰ ਜਾਣਨ ਵਾਲਿਆਂ ਦਾ ਕਹਿਣਾ ਹੈ ਕਿ ਉਹ ਇੱਕ ਖਾਸ ਕੁੜੀ ਸੀ। ਇਸ ਸਮੇਂ ਉਹ ਹਾਈ ਸਕੂਲ ਦੇ ਪਹਿਲੇ ਸਾਲ 'ਚ ਸੀ ਅਤੇ ਵੱਡੇ ਹੋ ਕੇ ਡਾਕਟਰ ਬਣਨਾ ਚਾਹੁੰਦੀ ਸੀ।
ਇਹ ਵੀ ਪੜ੍ਹੋ-
ਉਸ ਦੇ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਨਦੀਨ ਦੁਨੀਆ ਬਦਲਣ ਦੇ ਸੁਪਨੇ ਵੇਖਦੀ ਸੀ।
ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਅਨੁਸਾਰ ਸ਼ਰੀਨ ਨਾਟੂਰ ਹਾਫੀ ਨੇ ਸਥਾਨਕ ਰੇਡਿਓ ਨੂੰ ਦੱਸਿਆ, "ਉਹ ਅਸਲ 'ਚ ਇੱਕ ਹੋਣਹਾਰ ਕੁੜੀ ਸੀ। ਉਹ ਪੂਰੀ ਦੁਨੀਆ ਜਿੱਤਣਾ ਚਾਹੁੰਦੀ ਸੀ।"
ਹਾਫੀ ਨੇ ਦੱਸਿਆ ਕਿ ਨਦੀਨ ਇਲਾਕੇ ਦੇ ਯਹੂਦੀ ਸਕੂਲਾਂ ਨਾਲ ਕਈ ਸਾਇੰਸ ਅਤੇ ਸਮਾਜਿਕ ਪ੍ਰਾਜੈਕਟਾਂ ਨਾਲ ਜੁੜੀ ਹੋਈ ਸੀ ਅਤੇ ਉਸ ਨੇ ਬਾਇਓਮੈਡੀਕਲ ਅਧਿਐਨ ਪ੍ਰੋਗਰਾਮ 'ਚ ਹਿੱਸਾ ਲੈਣ ਦੀ ਯੋਜਨਾ ਬਣਾਈ ਸੀ।"
ਅਲ-ਹਦੀਦੀ ਪਰਿਵਾਰ ਦੇ ਬੱਚੇ, ਉਮਰ 6-13 ਸਾਲ
ਸ਼ੁੱਕਰਵਾਰ ਨੂੰ ਮੁਹੰਮਦ ਅਲ-ਹਦੀਦੀ ਪਰਿਵਾਰ ਦੇ ਚਾਰ ਬੱਚੇ- ਸੁਹੇਬ (13), ਯਾਹੀਆ (11), ਅਬਦਰਹਿਮਾਨ (8) ਅਤੇ ਓਸਾਮਾ (6) ਨਵੇਂ ਕੱਪੜੇ ਪਾ ਕੇ ਆਪਣੇ ਕਜ਼ਨਜ਼ ਨਾਲ ਈਦ ਦੇ ਜਸ਼ਨ ਮਨਾਉਣ ਲਈ ਉਨ੍ਹਾਂ ਦੇ ਘਰ ਗਏ ਸਨ।
ਉਨ੍ਹਾਂ ਦਾ ਘਰ ਗਾਜ਼ਾ ਸ਼ਹਿਰ ਦੇ ਬਾਹਰਵਾਰ ਸ਼ਤੀ ਸ਼ਰਨਾਰਥੀ ਕੈਂਪ 'ਚ ਸੀ। ਇਹ ਰਮਜ਼ਾਨ ਦੇ ਖ਼ਤਮ ਹੋਣ ਦਾ ਮੌਕਾ ਸੀ।
ਉਨ੍ਹਾਂ ਦੇ 37 ਸਾਲਾ ਪਿਤਾ ਨੇ ਪੱਤਰਕਾਰਾਂ ਨੂੰ ਦੱਸਿਆ, "ਬੱਚਿਆਂ ਨੇ ਈਦ ਦੇ ਕੱਪੜੇ ਪਾਏ ਅਤੇ ਆਪਣੇ ਖਿਡੌਣੇ ਚੁੱਕੇ ਤੇ ਜਸ਼ਨ ਮਨਾਉਣ ਲਈ ਆਪਣੇ ਅੰਕਲ ਦੇ ਘਰ ਚਲੇ ਗਏ ਸਨ।"
"ਉਨ੍ਹਾਂ ਨੇ ਸ਼ਾਮ ਨੂੰ ਮੈਨੂੰ ਫੋਨ ਕੀਤਾ ਅਤੇ ਉੱਥੇ ਹੀ ਰਾਤ ਰਹਿਣ ਲਈ ਗੁਜ਼ਾਰਿਸ਼ ਕੀਤੀ। ਮੈਂ ਵੀ ਮਨਜ਼ੂਰੀ ਦੇ ਦਿੱਤੀ।"
ਅਗਲੇ ਦਿਨ, ਜਿਸ ਇਮਾਰਤ 'ਚ ਉਹ ਸਭ ਸਨ, ਉਸ ਨਾਲ ਇੱਕ ਰਾਕੇਟ ਟਕਰਾਇਆ।
ਪਰਿਵਾਰ 'ਚ ਸਿਰਫ ਪੰਜ ਮਹੀਨਿਆਂ ਦਾ ਬੱਚਾ ਉਮਰ ਹੀ ਜਿਉਂਦਾ ਬਚਿਆ ਸੀ। ਉਸ ਨੂੰ ਮਲਬੇ ਹੇਠੋਂ ਆਪਣੀ ਮ੍ਰਿਤਕ ਮਾਂ ਦੇ ਨੇੜਿਓਂ ਲੱਭਿਆ ਗਿਆ ਸੀ।
ਹਦੀਦੀ ਨੇ ਆਪਣੇ ਬੱਚਿਆਂ ਬਾਰੇ ਕਿਹਾ, "ਉਹ ਆਪਣੇ ਘਰਾਂ 'ਚ ਸੁਰੱਖਿਅਤ ਸਨ, ਉਨ੍ਹਾਂ ਕੋਲ ਹਥਿਆਰ ਨਹੀਂ ਸਨ ਅਤੇ ਨਾ ਹੀ ਉਨ੍ਹਾਂ ਰਾਕੇਟ ਦਾਗੇ ਸਨ। ਫਿਰ ਉਨ੍ਹਾਂ ਨਾਲ ਇੰਝ ਕਿਉਂ ਵਾਪਰਿਆ? ਅਸੀਂ ਆਮ ਨਾਗਰਿਕ ਹੀ ਹਾਂ।"
ਮਲਬੇ ਹੇਠ ਬੱਚਿਆਂ ਦੇ ਖਿਡੌਣੇ ਸਨ ਖੇਡ ਅਤੇ ਰਸੋਈ ਦੇ ਕਾਊਂਟਰ 'ਤੇ ਪਈਆਂ ਪਲੇਟਾਂ 'ਚ ਬਚਿਆ ਖਾਣਾ ਆਦਿ ਪਿਆ ਸੀ।
ਹਦੀਦੀ ਨੇ ਲੰਡਨ 'ਚ ਦ ਟਾਈਮਜ਼ ਅਖ਼ਬਾਰ ਦੱਸਿਆ, "ਜਦੋਂ ਮੇਰੇ ਬੱਚੇ ਸੌਣ ਲਈ ਜਾਂਦੇ ਸਨ ਤਾਂ ਉਹ ਉਮੀਦ ਕਰਦੇ ਸਨ ਕਿ ਜਦੋਂ ਉਹ ਸਵੇਰੇ ਉੱਠਣਗੇ ਤਾਂ ਇਹ ਸਭ ਖ਼ਤਮ ਹੋ ਜਾਵੇਗਾ। ਪਰ ਹੁਣ ਇੱਥੋਂ ਜਾ ਚੁੱਕੇ ਹਨ। ਮੇਰੇ ਕੋਲ ਹੁਣ ਸਿਰਫ ਉਨ੍ਹਾਂ ਦੀਆਂ ਯਾਦਾਂ ਹੀ ਹਨ ਅਤੇ ਘਰ 'ਚ ਉਨ੍ਹਾਂ ਦੇ ਹੋਣ ਦਾ ਅਹਿਸਾਸ।"
ਇਬਰਾਹਿਮ ਅਲ-ਮਸਰੀ, ਉਮਰ 14 ਸਾਲ
ਰਿਪੋਰਟਾਂ ਅਨੁਸਾਰ ਇਬਰਾਹਿਮ ਅਲ-ਮਸਰੀ ਪਿਛਲੇ ਹਫ਼ਤੇ ਗਾਜ਼ਾ ਦੇ ਇੱਕ ਉੱਤਰੀ ਹਿੱਸੇ 'ਚ ਸਥਿਤ ਆਪਣੇ ਘਰ ਦੇ ਵਿਹੜੇ 'ਚ ਆਪਣੇ ਭੈਣ-ਭਰਾਵਾਂ ਨਾਲ ਖੇਡ ਰਿਹਾ ਸੀ ਕਿ ਅਚਾਨਕ ਇੱਕ ਹਵਾਈ ਹਮਲਾ ਹੋਇਆ।
https://www.facebook.com/bhpbc2013/photos/a.1078894652150831/5753124108061172/?type=3
ਇਬਰਾਹਿਮ ਅਤੇ ਉਸ ਦਾ ਭਰਾ ਮਾਰਵਨ ਅਤੇ ਕਈ ਹੋਰ ਰਿਸ਼ਤੇਦਾਰ ਮੌਕੇ 'ਤੇ ਹੀ ਮਾਰੇ ਗਏ।
ਉਸ ਦੇ ਪਿਤਾ ਯੂਸਫ਼ ਅਲ-ਮਸਰੀ ਨੇ ਦਿ ਇੰਡੀਪੈਂਡੇਂਟ ਨੂੰ ਦੱਸਿਆ, "ਰਮਜ਼ਾਨ ਦੇ ਹਰੇਕ ਦਿਨ ਉਹ ਇਫ਼ਤਾਰ ਤੋਂ ਪਹਿਲਾਂ ਇਸ ਵੇਲੇ ਗਲੀ 'ਚ ਖੇਡਿਆ ਕਰਦੇ ਸਨ।"
"ਅਸੀਂ ਉਸ ਨੂੰ ਆਉਂਦਿਆਂ ਨਹੀਂ ਵੇਖਿਆ, ਸਿਰਫ ਦੋ ਧਮਾਕੇ ਹੀ ਸੁਣਾਈ ਦਿੱਤੇ ਸਨ….। ਹਰ ਕੋਈ ਗਲੀ ਵੱਲ ਭੱਜ ਰਿਹਾ ਸੀ, ਬੱਚਿਆਂ ਦੇ ਖੂਨ ਵੱਗ ਰਿਹਾ ਸੀ ਅਤੇ ਮਾਵਾਂ ਰੋ ਰਹੀਆਂ ਸਨ। ਹਰ ਪਾਸੇ ਖੂਨ ਹੀ ਖੂਨ ਸੀ।"
ਉਸ ਦਾ ਭਰਾ, ਜਿਸ ਦਾ ਨਾਂਅ ਵੀ ਇਬਰਾਹਿਮ ਹੈ, ਨੇ ਦੱਸਿਆ ਕਿ ਉਹ ਸਥਾਨਕ ਬਾਜ਼ਾਰ 'ਚ ਵੇਚਣ ਲਈ ਤੂੜੀ ਦੀਆਂ ਬੋਰੀਆਂ ਭਰ ਰਹੇ ਸਨ।
ਉਸ ਨੇ ਏਐਫਪੀ ਨਿਊਜ਼ ਏਜੰਸੀ ਨੂੰ ਦੱਸਿਆ, "ਕੰਮ ਦੇ ਨਾਲ-ਨਾਲ ਅਸੀਂ ਹੱਸ-ਖੇਡ ਰਹੇ ਸੀ ਕਿ ਅਚਾਨਕ ਹੀ ਸਾਡੇ 'ਤੇ ਬੰਬ ਡਿੱਗਣ ਲੱਗੇ। ਹਰ ਪਾਸੇ ਅੱਗ ਹੀ ਅੱਗ ਵਿਖਾਈ ਦੇ ਰਹੀ ਸੀ।"
"ਮੈਂ ਆਪਣੇ ਚਚੇਰੇ ਭਰਾਵਾਂ ਨੂੰ ਅੱਗ ਨਾਲ ਸੜਦਿਆਂ ਵੇਖਿਆ, ਜਿੰਨ੍ਹਾਂ ਦੇ ਸਰੀਰ ਦੇ ਟੁੱਕੜੇ ਟੁੱਕੜੇ ਹੋ ਗਏ ਸਨ।"
ਹਮਜ਼ਾ ਨਸਾਰ, ਉਮਰ 12 ਸਾਲ
ਹਾਸਲ ਖ਼ਬਰਾਂ ਮੁਤਾਬਕ ਗਾਜ਼ਾ ਵਿਖੇ ਹਮਜ਼ਾ ਨਸਾਰ ਬੀਤੇ ਬੁੱਧਵਾਰ ਦੀ ਸ਼ਾਮ ਨੂੰ ਬਾਜ਼ਾਰ ਕੁਝ ਸਬਜ਼ੀਆਂ ਖਰੀਦਣ ਲਈ ਗਿਆ ਸੀ ਤਾਂ ਜੋ ਉਸ ਦੀ ਮਾਂ ਰਮਜ਼ਾਨ ਦਾ ਰੋਜ਼ਾ ਤੋੜਨ ਲਈ ਕੁਝ ਖਾਣ ਲਈ ਬਣਾ ਸਕੇ। ਪਰ ਉਹ ਕਦੇ ਘਰ ਵਾਪਸ ਨਾ ਪਰਤਿਆ ।
ਅਲ ਜਜ਼ੀਰਾ ਦੀਆਂ ਰਿਪੋਰਟ ਅਨੁਸਾਰ ਅਬੂ ਅਲ-ਕਾਸ ਕਬਰਿਸਤਾਨ ਨਜ਼ਦੀਕ ਇਜ਼ਰਾਈਲੀ ਹਮਲੇ ਸ਼ੁਰੂ ਹੋਏ, ਜਿਸ 'ਚ ਹਮਜ਼ਾ ਵੀ ਮਾਰਿਆ ਗਿਆ।
ਉਸ ਦੇ ਪਿਤਾ ਨੇ ਅਲ ਜਜ਼ੀਰਾ ਨੂੰ ਦੱਸਿਆ, "ਉਹ ਇੱਕ ਨੇਕ ਅਤੇ ਹੋਣਹਾਰ ਬੱਚਾ ਸੀ।"
ਤਾਲਾ ਅਬੂ ਅਲ-ਓਫ਼, ਉਮਰ 13 ਸਾਲ
ਜਿਸ ਹਵਾਈ ਹਮਲੇ ਨੇ ਅਲ-ਕਵਾਲੇਕ ਦੇ ਘਰ 'ਤੇ ਵਾਰ ਕੀਤਾ ਸੀ, ਉਸ 'ਚ 13 ਸਾਲਾ ਤਾਲਾ ਅਬੂ ਅਲ-ਓਫ਼ ਦੀ ਵੀ ਮੌਤ ਹੋਈ ਸੀ। ਇਹ ਹਮਲਾ ਤਾਲਾ ਦੇ 17 ਸਾਲਾ ਭਰਾ ਤੌਫੀਕ ਦੀ ਵੀ ਮੌਤ ਦਾ ਕਾਰਨ ਬਣਿਆ ਸੀ।
ਉਸ ਦੇ ਪਿਤਾ ਡਾ. ਅਯਮਾਨ ਅਬੂ-ਅਲ-ਓਫ਼ ਵੀ ਇਸ ਹਮਲੇ 'ਚ ਮਾਰੇ ਗਏ ਸਨ। ਉਹ ਗਾਜ਼ਾ ਸ਼ਹਿਰ ਦੇ ਅਲ-ਸ਼ੀਫਾ ਹਸਪਤਾਲ 'ਚ ਅੰਦਰੂਨੀ ਮੈਡੀਸਨ ਦੇ ਮੁੱਖੀ ਸਨ। ਇਸ ਦੇ ਨਾਲ ਹੀ ਉਹ ਕੋਰੋਨਾ ਵਾਇਰਸ ਪ੍ਰਤੀਕਿਰਿਆ ਦੇ ਇੰਚਾਰਜ ਵੀ ਸਨ।
ਇਸ ਪਰਿਵਾਰ ਦੇ ਨਜ਼ਦੀਕੀ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਹਮਲੇ ਤੋਂ ਪਹਿਲਾਂ ਡਾ. ਅਬੂ ਅਲ-ਓਫ਼ ਲੰਮੇ ਸਮੇਂ ਅਤੇ ਘੰਟਿਆਂ ਬੱਧੀ ਹਸਪਤਾਲ 'ਚ ਹੀ ਕੰਮ ਕਰ ਰਹੇ ਸਨ।
ਤਾਲਾ ਦੀ ਇੱਕ ਅਧਿਆਪਕ, ਜਿਸ ਨੇ ਕਿ ਆਪਣਾ ਨਾਂਅ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਉਹ ਸੱਤਵੀ ਜਮਾਤ ਦੀ ਇੱਕ ਹੌਣਹਾਰ ਵਿਦਿਆਰਥਣ ਸੀ।
ਅਧਿਆਪਕ ਨੇ ਬੀਬੀਸੀ ਨੂੰ ਦੱਸਿਆ, "ਤਾਲਾ ਧਾਰਮਿਕ ਜਮਾਤਾਂ 'ਚ ਦਿਲਚਸਪੀ ਰੱਖਦੀ ਸੀ ਅਤੇ ਉਸ ਨੂੰ ਕੁਰਾਨ ਪੜ੍ਹਣਾ ਅਤੇ ਯਾਦ ਕਰਨਾ ਪਸੰਦ ਸੀ।"
"ਉਹ ਹਮੇਸ਼ਾ ਹੀ ਹਰ ਤਰ੍ਹਾਂ ਦੇ ਇਮਤਿਹਾਨ ਲਈ ਤਿਆਰ ਰਹਿੰਦੀ ਸੀ।"
ਉਹ ਐਨਆਰਸੀ ਦੇ ਬੱਚਿਆਂ ਨੂੰ ਸਦਮੇ 'ਚੋਂ ਬਾਹਰ ਲਿਆਉਣ ਲਈ ਬਣੇ ਪ੍ਰੋਗਰਾਮ 'ਚ ਸ਼ਿਰਕਤ ਕਰਦੀ ਸੀ।
ਸ਼ਰਨਾਰਥੀ ਕੌਂਸਲ ਦੇ ਖੇਤਰ ਦੀ ਫੀਲਡ ਮੈਨੇਜਰ ਹੋਜ਼ੇਫਾ ਯਾਜ਼ਜੀ ਨੇ ਬੀਬੀਸੀ ਨੂੰ ਦੱਸਿਆ, "ਉਹ ਪਹਿਲਾਂ ਤੋਂ ਹੀ ਬਹੁਤ ਦੁੱਖ ਝੇਲ ਰਹੇ ਸਨ।"
"ਇਹ ਪਾਗਲਪਨ ਫੌਰੀ ਤੌਰ 'ਤੇ ਬੰਦ ਹੋਣਾ ਚਾਹੀਦਾ ਹੈ…ਇੰਨ੍ਹਾਂ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਹਿੰਸਾ ਨੂੰ ਰੋਕਣਾ ਜ਼ਰੂਰੀ ਹੈ।"
ਇਹ ਵੀ ਪੜ੍ਹੋ:
https://www.youtube.com/watch?v=zfqIOmb_0xs
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'cfd9ade5-a0c8-4a67-872b-4c896881138a','assetType': 'STY','pageCounter': 'punjabi.international.story.57186710.page','title': 'ਇਜ਼ਰਾਈਲ-ਗਾਜ਼ਾ ਸੰਘਰਸ਼: ਇਸ ਹਿੰਸਾ ਦਾ ਸ਼ਿਕਾਰ ਹੋਏ ਬੱਚਿਆਂ ਦੀਆਂ ਕਹਾਣੀਆਂ','author': 'ਜੈਕ ਹੰਟਰ ਅਤੇ ਅਲੈਗਜ਼ੈਂਡਰਾ ਫੋਚੇ ਅਤੇ ਐਂਜੀ ਗਮੰਨ','published': '2021-05-20T13:16:48Z','updated': '2021-05-20T13:16:48Z'});s_bbcws('track','pageView');
ਸੁਸ਼ੀਲ ਕੁਮਾਰ: ਉਹ ਓਲੰਪੀਅਨ ਜਿਸ ''ਤੇ ਹੁਣ ਹੈ ਇੱਕ ਭਲਵਾਨ ਦੇ ਕਤਲ ਦਾ ਇਲਜ਼ਾਮ
NEXT STORY