ਗੋਆ ਦੀ ਇੱਕ ਅਦਾਲਤ ਨੇ ਪੱਤਰਕਾਰ ਅਤੇ ਤਹਿਲਕਾ ਮੈਗਜ਼ੀਨ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਦੇ ਖ਼ਿਲਾਫ਼ ਰੇਪ ਦੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਹੈ।
ਤਰੁਣ ਤੇਜਪਾਲ ਉੱਪਰ ਆਪਣੀ ਸਹਿਕਰਮੀ ਦੇ ਨਾਲ ਬਲਾਤਕਾਰ ਦੇ ਇਲਜ਼ਾਮ ਸਨ।
ਤਰੁਣ ਤੇਜਪਾਲ ਨੇ ਆਪਣੇ-ਆਪ ਨੂੰ ਬੇਕਸੂਰ ਦੱਸਿਆ ਸੀ। ਪੀੜਤਾ ਨੇ ਉਨ੍ਹਾਂ ਉੱਪਰ ਇਹ ਇਲਜ਼ਾਮ ਲਾਇਆ ਸੀ ਕਿ ਨਵੰਬਰ 2013 ਵਿੱਚ ਤਹਿਲਕਾ ਮੈਗਜ਼ੀਨ ਵੱਲੋਂ ਰੱਖੇ ਇੱਕ ਈਵੈਂਟ ਵਿੱਚ ਉਨ੍ਹਾਂ ਦੇ ਨਾਲ ਬਦ ਸਲੂਕੀ ਕੀਤੀ ਗਈ ਸੀ।
https://twitter.com/barandbench/status/1395611885353848835
https://twitter.com/LiveLawIndia/status/1395610926577950721
ਇਹ ਵੀ ਪੜ੍ਹੋ
ਕੀ ਹੈ ਮਾਮਲਾ?
ਤਰੁਣ ਤੇਜਪਾਲ ਨੂੰ ਕੇਸ ਵਿੱਚ 30 ਨਵੰਬਰ 2013 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਉੱਪਰ ਆਈਪੀਸੀ ਦੀ ਧਾਰਾ 341 ਤਹਿਤ (ਗ਼ਲਤ ਤਰੀਕੇ ਨਾਲ ਕਾਬੂ ਕਰਨਾ) ਧਾਰਾ 342 ( ਗ਼ਲਤ ਤਰੀਕੇ ਨਾਲ ਬੰਦੀ ਬਣਾਉਣਾ), ਧਾਰਾ 354-ਏ ( ਕਿਸੇ ਔਰਤ ਨਾਲ ਜਿਣਸੀ ਦੁਰਵਿਹਾਰ ਅਤੇ ਕੁਆਰ ਭੰਗ ਕਰਨ ਦੀ ਕੋਸ਼ਿਸ਼),ਧਾਰਾ 376 (ਬਲਾਤਕਾਰ) ਲਾਈਆਂ ਗਈਆਂ ਸਨ।
ਗੋਆ ਕ੍ਰਾਈਮ ਬਰਾਂਚ ਦਾ ਕਹਿਣਾ ਸੀ ਕਿ ਹੋਟਲ ਦੀ ਲਿਫ਼ਟ ਦੇ ਅੰਦਰਲੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਸਨ ਪਰ ਲਿਫ਼ਟ ਦੇ ਬਾਹਰ ਲੱਗੇ ਕੈਮਰਿਆਂ ਤੋਂ ਜੁਰਮ ਦੇ ਹੋਣ ਬਾਰੇ ਪਤਾ ਲਗਦਾ ਹੈ।
ਤੇਜਪਾਲ ਉੱਪਰ ਅਪਰਾਧਿਕ ਸੋਧ ਕਾਨੂੰਨ 2013 ਦੀ ਧਾਰਾ 376 (2) (ਕੇ) ਦੇ ਅਧੀਨ ਵੀ ਇਲਜ਼ਾਮ ਲਾਇਆ ਗਿਆ ਹੈ। ਇਸ ਦਾ ਮਤਲਬ ਹੈ ਕਿ ਇੱਕ ਅਜਿਹੇ ਵਿਅਕਤੀ ਵੱਲੋਂ ਰੇਪ ਕਰਨ ਦੀ ਕੋਸ਼ਿਸ਼ ਕੀਤੀ ਗਈ ਜੋ ਔਰਤ ਨੂੰ ਕਾਬੂ ਕਰ ਸਕਣ ਦੀ ਸਥਿਤੀ ਵਿੱਚ ਹੋਵੇ।
ਉਨ੍ਹਾਂ ਉੱਪਰ ਇਹ ਇਲਜ਼ਾਮ ਵੀ ਲਾਇਆ ਗਿਆ ਕਿ ਉਨ੍ਹਾਂ ਨੇ ਇੱਕ ਅਜਿਹੀ ਔਰਤ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਜੋ ਉਨ੍ਹਾਂ ਨੂੰ ਆਪਣਾ ਰਾਖਾ ਮੰਨਦੀ ਸੀ।
ਕੌਣ ਹਨ ਤਰੁਣ ਤੇਜਪਾਲ?
ਤਹਿਲਕਾ ਮੈਗਜ਼ੀਨ ਦੇ ਇੱਕ ਸਟਿੰਗ ਨੇ ਤਤਕਾਲੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੂੰ ਮੁਸ਼ਕਿਲਾਂ 'ਚ ਪਾ ਦਿੱਤਾ ਸੀ।
ਉਸ ਵੇਲੇ ਦੀ ਰੱਖਿਆ ਮੰਤਰੀ ਜਾਰਜ ਫਰਨਾਂਡਿਸ ਨੂੰ ਆਪਣੇ ਅਹੁਦੇ ਤੋਂ ਅਸਤੀਆ ਵੀ ਦੇਣਾ ਪਿਆ ਸੀ।
ਉਸੇ ਸਾਲ ਏਸ਼ਿਆਵੀਕ ਮੈਗਜ਼ੀਨ ਨੇ ਤੇਜਪਾਲ ਨੂੰ ਏਸ਼ਿਆ ਦੇ 50 ਸਭ ਤੋਂ ਤਾਕਤਵਰ ਪੱਤਰਕਾਰਾਂ ਵਿੱਚੋਂ ਇੱਕ ਮੰਨਿਆ ਸੀ। ਤਹਿਲਕਾ ਮੈਗਜ਼ੀਨ ਦੇ ਸਟਿੰਗ ਦੀ ਤੁਲਨਾ ਬ੍ਰਿਟੇਨ ਦੇ ਗਾਰਡਿਅਨ ਅਖ਼ਬਾਰ ਨੇ ਅਮਰੀਕਾ ਦੇ 'ਵਾਟਰਗੇਟ' ਮਾਮਲੇ ਨਾਲ ਕੀਤੀ।
ਸਾਬਕਾ ਫੌਜੀ ਅਫ਼ਸਰ ਦੇ ਪੁੱਤਰ ਤਰੁਣ ਤੇਜਪਾਲ ਨੇ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਤਹਿਲਕਾ ਤੋਂ ਪਹਿਲਾਂ ਉਹ ਆਊਟਲੁੱਕ ਤੇ ਇੰਡੀਆ ਟੁਡੇ 'ਚ ਕੰਮ ਕਰ ਚੁੱਕੇ ਸਨ।
https://www.youtube.com/watch?v=FaHBGgcIZsY
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '13b1aef3-4e7a-4acb-889c-b7535bc71a95','assetType': 'STY','pageCounter': 'punjabi.india.story.57076980.page','title': 'ਤਰੁਣ ਤੇਜਪਾਲछ ਤਹਿਲਕਾ ਮੈਗਜ਼ੀਨ ਦੇ ਸਾਬਕਾ ਸੰਪਾਦਕ ਬਲਾਤਕਾਰ ਦੇ ਸਾਰੇ ਇਲਜ਼ਾਮਾਂ ਤੋਂ ਬਰੀ','published': '2021-05-21T05:42:41Z','updated': '2021-05-21T05:49:41Z'});s_bbcws('track','pageView');
ਕਾਲੀ ਫੰਗਸ ਤੋਂ ਬਾਅਦ ਚਿੱਟੀ ਫੰਗਸ ਦੇ ਖ਼ਦਸ਼ੇ ਕਾਰਨ ਕੰਨ ਖੜ੍ਹੇ ਹੋਏ- ਪ੍ਰੈੱਸ ਰੀਵਿਊ
NEXT STORY