ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਪਿਛਲੀ ਇੱਕ ਪ੍ਰੈਸ ਕਾਨਫਰਸ 'ਚ ਘੱਟ ਗਿਣਤੀ ਆਬਾਦੀ, ਪਰਿਵਾਰ ਨਿਯੋਜਨ, ਆਬਾਦੀ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਬਾਰੇ ਚਰਚਾ ਕੀਤੀ। ਉਨ੍ਹਾਂ ਦੇ ਬਿਆਨਾਂ ਦਾ ਨਿਚੋੜ ਇਹ ਹੈ -
- 'ਜਨਸੰਖਿਆ ਵਿਸਫੋਟ' ਨੂੰ ਰੋਕਣ ਲਈ ਅਪਰਵਾਸੀ ਮੁਸਲਮਾਨਾਂ ਨੂੰ ਪਰਿਵਾਰ ਨਿਯੋਜਨ ਦੇ ਢੰਗ ਤਰੀਕੇ ਅਪਣਾਉਣੇ ਚਾਹੀਦੇ ਹਨ। ਛੋਟੇ ਪਰਿਵਾਰ ਕਿਵੇਂ ਰੱਖੇ ਜਾਣ, ਇਸ 'ਤੇ ਕੰਮ ਹੋਣਾ ਚਾਹੀਦਾ ਹੈ।
- ਜੇ ਆਬਾਦੀ ਵਿਸਫੋਟ ਇਸੇ ਤਰ੍ਹਾਂ ਹੀ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਾਮਾਖਿਆ ਮੰਦਰ ਦੀ ਜ਼ਮੀਨ 'ਤੇ ਵੀ ਕਬਜ਼ਾ ਹੋ ਜਾਵੇਗਾ।
- ਅਸੀਂ ਘੱਟ ਗਿਣਤੀ ਮੁਸਲਿਮ ਭਾਈਚਾਰੇ ਨਾਲ ਮਿਲ ਕੇ ਆਬਾਦੀ ਵਿਸਫੋਟ ਨੂੰ ਕੰਟਰੋਲ ਕਰਨ ਲਈ ਕੰਮ ਕਰਨ ਦੇ ਇੱਛੁਕ ਹਾਂ।
- ਜਨਸੰਖਿਆ ਵਿਸਫੋਟ ਗਰੀਬੀ ਅਤੇ ਕਬਜ਼ੇ ਵਰਗੀਆਂ ਸਮਾਜਿਕ ਬੁਰਾਈਆਂ ਦੀ ਜੜ੍ਹ ਹੈ।
- ਇਸ ਮੁੱਦੇ 'ਤੇ ਬਦਰੂਦੀਨ ਅਜਮਲ ਦੀ ਪਾਰਟੀ ਏਆਈਯੂਡੀਐਫ਼ ਅਤੇ ਆਲ ਅਸਾਮ ਘੱਟ ਗਿਣਤੀ ਸਟੂਡੈਂਟਸ ਯੂਨੀਅਨ, ਏਏਐਮਐਸਯੂ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ:
ਮੁਸਲਮਾਨਾਂ ਦੀ ਆਬਾਦੀ ਬਾਰੇ ਕਈ ਵਾਰ ਕਈ ਦਾਅਵੇ ਨਿਕਲ ਕੇ ਸਾਹਮਣੇ ਆਉਂਦੇ ਰਹੇ ਹਨ। ਆਈਐਸ ਇਸ ਤਾਜ਼ਾ ਬਿਆਨ ਦੇ ਮੱਦੇਨਜ਼ਰ ਅਸਾਮ 'ਚ ਮੁਸਲਮਾਨਾਂ ਦੀ ਵੱਸੋਂ ਦੀ ਸੱਚਾਈ ਦੀ ਜਾਂਚ ਕਰੇ।
ਕੀ ਮੁਸਲਿਮ ਔਰਤਾਂ ਬਹੁਤ ਜ਼ਿਆਦਾ ਬੱਚਿਆਂ ਨੂੰ ਜਨਮ ਦੇ ਰਹੀਆਂ ਹਨ?
ਇੱਥੇ ਪਹਿਲਾ ਸਵਾਲ ਇਹ ਹੈ ਕਿ ਕੀ ਅਸਾਮ 'ਚ ਮੁਸਲਮਾਨਾਂ ਦੀ ਆਬਾਦੀ ਲਗਾਤਾਰ ਵੱਧਦੀ ਜਾ ਰਹੀ ਹੈ?
ਇਸ ਮਾਮਲੇ 'ਚ ਸਭ ਤੋਂ ਮਹੱਤਵਪੂਰਣ ਦਸਤਾਵੇਜ਼ ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ, ਐਨਐਫਐਚਐਸ ਦੀ ਤਿੰਨ ਦਹਾਕਿਆਂ ਦੌਰਾਨ ਤਿਆਰ ਕੀਤੀਆਂ ਪੰਜ ਰਿਪੋਰਟਾਂ ਹਨ। ਇਹ ਰਿਪੋਰਟਾਂ ਬਤੌਰ ਸਬੂਤ ਕਈ ਤੱਥ ਪੇਸ਼ ਕਰਦੀਆਂ ਹਨ। ਇੰਨ੍ਹਾਂ ਰਿਪੋਰਟਾਂ ਦੇ ਮੁਤਾਬਕ ਅਸਾਮ ਦੀ ਜਣਨ/ਪ੍ਰਜਨਨ ਦਰ ਦੇਸ਼ ਦੀ ਔਸਤਨ ਜਣਨ ਦਰ ਨਾਲ ਮੇਲ ਖਾਂਦੀ ਰਹੀ ਹੈ।
ਜਣਨ ਦਰ ਦਾ ਮਤਲਬ ਕਿ ਕਿਸੇ ਆਬਾਦੀ 'ਚ 15-49 ਸਾਲ ਦੀ ਉਮਰ ਦੌਰਾਨ ਕੋਈ ਔਰਤ ਕਿੰਨ੍ਹੇ ਬੱਚਿਆਂ ਨੂੰ ਜਨਮ ਦੇਣ ਦੇ ਯੋਗ ਹੋ ਸਕਦੀ ਹੈ।
ਸਾਲ 2005-06 'ਚ ਜਦੋਂ ਰਾਸ਼ਟਰੀ ਪੱਧਰ 'ਤੇ ਜਣਨ ਦਰ 2.7 ਸੀ ਤਾਂ ਉਸ ਸਮੇਂ ਅਸਾਮ 'ਚ ਜਣਨ ਦਰ 2.4 ਸੀ। ਤਾਜ਼ਾ ਰਿਪੋਰਟ 'ਚ ਤਾਂ ਇਹ ਦਰ 1.87 ਤੱਕ ਪਹੁੰਚ ਗਈ ਹੈ।
ਇਸ ਦਾ ਮਤਲਬ ਇਹ ਹੈ ਕਿ ਜਣਨ ਦਰ 2.1 ਦੀ ਉਸ ਰੇਖਾ ਤੋਂ ਵੀ ਹੇਠਾਂ ਜਾ ਚੁੱਕੀ ਹੈ, ਜਿਸ ਨੂੰ ਹਾਸਲ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਲਈ ਇਹ ਕਹਿ ਸਕਦੇ ਹਾਂ ਕਿ ਅਸਾਮ ਦੀ ਜਣਨ ਦਰ ਜਨਸੰਖਿਆ ਦੇ ਸਥਿਰ ਹੋ ਜਾਣ ਵੱਲ ਵੱਧਦੀ ਵਿਖਾਈ ਦੇ ਰਹੀ ਹੈ।
ਮੁਸਲਮਾਨਾਂ 'ਚ ਤੇਜ਼ੀ ਨਾਲ ਘੱਟਦੀ ਜਣਨ ਦਰ
ਸਵਾਲ ਇਹ ਹੈ ਕਿ ਜਿਸ ਸੂਬੇ 'ਚ ਲਗਭਗ ਇੱਕ ਤਿਹਾਈ ਆਬਾਦੀ ਮੁਸਲਮਾਨਾਂ ਦੀ ਹੈ, ਉਹ ਰਾਜ ਜਣਨ ਦਰ ਨੂੰ ਕਾਬੂ ਕਰਨ ਵੱਲ ਇੰਨ੍ਹੀ ਸਫ਼ਲਤਾ ਕਿਵੇਂ ਹਾਸਲ ਕਰ ਸਕਦਾ ਹੈ?
ਕੀ ਇਹ ਸਿਰਫ ਗੈਰ -ਮੁਸਲਿਮ ਲੋਕਾਂ ਦੇ ਕਾਰਨ ਸੰਭਵ ਹੋਇਆ ਹੈ? ਮਾਹਰਾਂ ਦਾ ਕਹਿਣਾ ਹੈ ਕਿ ਅਜਿਹਾ ਸੰਭਵ ਨਹੀਂ ਹੈ।
ਆਓ ਇੰਨ੍ਹਾਂ ਅੰਕੜਿਆਂ 'ਤੇ ਝਾਤ ਮਾਰਦੇ ਹਾਂ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਲਗਭਗ ਤਿੰਨ ਦਹਾਕਿਆਂ 'ਚ ਅਸਾਮ ਦੀ ਕੁੱਲ ਜਣਨ ਦਰ ਅੱਧੀ ਹੋ ਗਈ ਹੈ। ਸਾਲ 1992-93 'ਚ ਜਣਨ ਦਰ 3.53 ਸੀ। ਪਰ ਹੁਣ ਐਨਐਫਐਚਐਸ ਦੀ ਤਾਜ਼ਾ ਰਿਪੋਰਟ ਅਨੁਸਾਰ 2019-20 'ਚ ਇਹ ਦਰ 187 'ਤੇ ਅੱਪੜ ਗਈ ਹੈ।
ਇਹ ਗੱਲ ਸੋਲ੍ਹਾਂ ਆਨੇ ਸੱਚ ਹੈ ਕਿ ਮੁਸਲਮਾਨਾਂ ਦੀ ਜਣਨ ਦਰ ਦੂਜੇ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਨਾਲੋਂ ਵਧੇਰੇ ਹੈ। ਪਰ ਇਸ ਦਰ ਦੇ ਘੱਟ ਹੋਣ ਦੀ ਰਫ਼ਤਾਰ ਬਹੁਤ ਤੇਜ਼ ਹੈ।
ਅਸਾਮ 'ਚ 15 ਸਾਲਾਂ 'ਚ ਹਿੰਦੂਆਂ ਦੀ ਜਣਨ ਦਰ 0.36 ਅੰਕ ਘੱਟ ਕੇ 2 ਤੋਂ 1.59 ਤੱਕ ਪਹੁੰਚ ਗਈ ਹੈ। ਜਦਕਿ ਮੁਸਲਮਾਨਾਂ ਦੀ ਜਣਨ ਦਰ ਲਗਭਗ ਸਵਾ (1.15) ਅੰਕ ਘੱਟ ਕੇ 3.64 ਤੋਂ 2.38 ਤੱਕ ਪਹੁੰਚ ਗਈ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਦਰ 2.1 ਤੋਂ ਬਹੁਤ ਮਾਮੂਲੀ ਜਿਹੀ ਘੱਟ ਹੈ।
ਉਂਝ ਵੇਖਿਆ ਜਾਵੇ ਤਾਂ ਐਨਐਫਐਚਅੇਸ ਦੀ ਤਾਜ਼ਾ ਰਿਪੋਰਟ ਅਨੁਸਾਰ ਅਸਾਮ 'ਚ ਸਭ ਤੋਂ ਘੱਟ ਜਣਨ ਦਰ ਈਸਾਈ ਲੋਕਾਂ ਦੀ ਹੈ। ਇਸ ਤੋਂ ਬਾਅਦ ਅਨੁਸੂਚਿਤ ਜਨਜਾਤੀ ਅਤੇ ਅਨੁਸੂਚਿਤ ਜਾਤੀ ਦੀ ਜਣਨ ਦਰ ਆਉਂਦੀ ਹੈ। ਉਸ ਤੋਂ ਬਾਅਦ ਹਿੰਦੂ ਅਤੇ ਮੁਸਲਮਾਨ ਆਉਂਦੇ ਹਨ।
ਇਹ ਵੀ ਪੜ੍ਹੋ:
ਇਸ ਲਈ ਘੱਟਦੀ ਜਣਨ ਦਰ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਅਸਾਮ 'ਚ ਮੁਸਲਿਮ ਲੋਕ ਬੱਚੇ ਪੈਦਾ ਕਰਨ 'ਚ ਹੀ ਨਹੀਂ ਰੁੱਝੇ ਹੋਏ ਹਨ। ਉਨ੍ਹਾਂ ਦੀ ਜਣਨ ਦਰ ਵੱਧਦੀ ਨਜ਼ਰ ਨਹੀਂ ਆ ਰਹੀ ਹੈ।
ਪੜ੍ਹਾਈ ਅਤੇ ਜਣਨ ਵਿਚਾਲੇ ਸਬੰਧ
ਕਹਿਣ ਵਾਲੇ ਲੋਕ ਤਾਂ ਕਹਿਣਗੇ….ਪਰ ਮੁਸਲਮਾਨਾਂ ਦੀ ਪ੍ਰਜਨਨ ਦਰ ਬਾਕੀ ਧਰਮ ਦੇ ਲੋਕਾਂ ਨਾਲੋਂ ਜ਼ਿਆਦਾ ਹੈ। ਇਹ ਸੱਚਾਈ ਹੈ, ਪਰ ਇਸ ਦਾ ਸਬੰਧ ਕਈ ਪਹਿਲੂਆਂ ਨਾਲ ਹੈ।
ਉਸ 'ਚੋਂ ਇੱਕ ਹੈ ਸਿੱਖਿਆ ਅਤੇ ਦੂਜੀ ਹੈ ਮੁਸਲਮਾਨਾਂ ਦੀ ਆਰਥਿਕ ਸਥਿਤੀ। ਦੂਜੇ ਧਰਮਾਂ ਦੇ ਲੋਕਾਂ ਦੇ ਮੁਕਾਬਲੇ ਮੁਸਲਮਾਨ ਇਸ 'ਚ ਪਛੜੇ ਹੋਏ ਹਨ।
ਪ੍ਰਜਨਨ ਦਰ ਦੇ ਵਧਣ ਅਤੇ ਘਟਣ ਦਾ ਸਬੰਧ ਔਰਤਾਂ ਦੀ ਸਿੱਖਿਆ ਨਾਲ ਸਾਫ਼ ਵਿਖਾਈ ਦਿੰਦਾ ਹੈ। ਐਨਐਫਐਚਐਸ ਨੇ ਆਪਣੀ ਰਿਪੋਰਟ 'ਚ ਇਸ ਪਹਿਲੂ ਵੱਲ ਖਾਸ ਧਿਆਨ ਦਿੱਤਾ ਹੈ।
ਐਨਐਫਐਚਐਸ ਦੀ ਪੰਜਵੀਂ ਰਿਪੋਰਟ ਅਨੁਸਾਰ 12ਵੀਂ ਪਾਸ ਔਰਤ ਦੀ ਤੁਲਨਾ 'ਚ, ਉਨ੍ਹਾਂ ਔਰਤਾਂ ਨੇ ਵਧੇਰੇ ਬੱਚਿਆਂ ਨੂੰ ਜਨਮ ਦਿੱਤਾ ਹੈ, ਜੋ ਸਕੂਲ ਨਹੀਂ ਗਈਆਂ ਹਨ। ਇਸ ਦਾ ਮਤਲਬ ਇਹ ਹੈ ਕਿ ਜੇ ਕਿਸੇ ਕਮਿਊਨਿਟੀ 'ਚ ਪੜ੍ਹੇ ਲਿਖੇ ਲੋਕਾਂ ਵਿਸ਼ੇਸ਼ ਕਰਕੇ ਪੜ੍ਹੀਆਂ ਲਿਖੀਆਂ ਔਰਤਾਂ ਦੀ ਗਿਣਤੀ ਘੱਟ ਹੈ ਤਾਂ ਉਸ ਕਮਿਊਨਿਟੀ ਦੀ ਜਣਨ ਦਰ ਵਧੇਰੇ ਹੋ ਸਕਦੀ ਹੈ।
ਸਾਲ 2011 ਦੀ ਮਰਦਮਸ਼ੁਮਾਰੀ ਤੋਂ ਇਸ ਸਬੰਧੀ ਕੁਝ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
2011 ਦੀ ਮਰਦਮਸ਼ੁਮਾਰੀ ਮੁਤਾਬਕ ਅਸਾਮ 'ਚ ਹਿੰਦੂਆਂ ਦੀ ਸਾਖਰਤਾ ਦਰ 77.67% ਹੈ। ਦੂਜੇ ਪਾਸੇ ਮੁਸਲਮਾਨਾਂ ਦੀ ਸਾਖਰਤਾ ਦਰ 61.92% ਹੈ। ਮਤਲਬ ਕਿ ਸਾਖਰਤਾ ਦੇ ਮਾਮਲੇ 'ਚ ਦੋਵਾਂ ਭਾਈਚਾਰਿਆਂ ਦੇ ਦਰਮਿਆਨ 15.75% ਦਾ ਵੱਡਾ ਅੰਤਰ ਹੈ।
ਸਿਰਫ ਇਹ ਹੀ ਨਹੀਂ, ਅਸਾਮ 'ਚ ਮੁਸਲਿਮ ਭਾਈਚਾਰੇ 'ਚ ਸਾਖਰਤਾ ਦਰ ਬਾਕੀ ਸਾਰੇ ਧਾਰਮਿਕ ਸਮੂਹਾਂ ਨਾਲੋਂ ਘੱਟ ਹੈ।
ਇਹ ਅੰਤਰ ਮਨੁੱਖ ਦੇ ਸਮਾਜਿਕ ਵਿਕਾਸ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕਰਦਾ ਹੈ। ਭਾਵੇਂ ਕਿ ਉਹ ਆਪਣੇ ਟੱਬਰ ਨੂੰ ਛੋਟਾ ਰੱਖਣ ਜਾਂ ਫਿਰ ਆਪਣੇ ਕੰਟਰੋਲ 'ਚ ਰੱਖਣ ਦਾ ਮਾਮਲਾ ਹੋਵੇ ਜਾਂ ਫਿਰ ਜ਼ਿੰਦਗੀ ਦੇ ਕਿਸੇ ਹੋਰ ਖੇਤਰ 'ਚ ਅੱਗੇ ਵਧਣ ਦਾ ਮਾਮਲਾ ਹੋਵੇ।
ਅਸਾਮ ਦੇ ਮੁਲਮਾਨ ਪਰਿਵਾਰ ਨਿਯੋਜਨ ਦੇ ਤਰੀਕਿਆਂ ਨੂੰ ਕਿਸ ਹੱਦ ਤੱਕ ਅਪਣਾਉਂਦੇ ਹਨ
ਪ੍ਰਜਨਨ ਦਾ ਸਬੰਧ ਚੰਗੀ ਸਿੱਖਿਆ ਅਤੇ ਵਿੱਤੀ ਸਥਿਤੀ ਦੇ ਨਾਲ-ਨਾਲ ਗਰਭ ਧਾਰਨ ਕਰਨ ਨੂੰ ਰੋਕਣ ਦੇ ਤਰੀਕਿਆਂ ਦੀ ਜਾਣਕਾਰੀ ਦੇ ਨਾਲ ਹੈ। ਇੰਨ੍ਹਾਂ ਤਰੀਕਿਆਂ ਦੇ ਆਸਾਨੀ ਨਾਲ ਉਪਲਬਧ ਹੋਣ ਅਤੇ ਇਨ੍ਹਾਂ ਦੀ ਵਰਤੋਂ ਨਾਲ ਵੀ ਹੈ।
ਆਮ ਤੌਰ 'ਤੇ ਇਹ ਧਾਰਨਾ ਮਸ਼ਹੂਰ ਹੈ ਕਿ ਮੁਸਲਿਮ ਲੋਕ ਪਰਿਵਾਰ ਨਿਯੋਜਨ ਕਰਨ ਦੇ ਤਰੀਕਿਆਂ ਨੂੰ ਨਹੀਂ ਅਪਣਾਉਂਦੇ ਹਨ। ਉਹ ਅਜਿਹਾ ਕਿਉਂ ਨਹੀਂ ਕਰਦੇ, ਇਸ ਬਾਰੇ ਵੱਖ-ਵੱਖ ਲੋਕਾਂ ਦੇ ਆਪੋ ਆਪਣੇ ਵਿਚਾਰ ਹਨ। ਅਸਾਮ ਦੀ ਕਹਾਣੀ ਇੱਥੇ ਵੀ ਵੱਖਰੀ ਹੈ।
ਅਸਾਮ 'ਚ ਗਰਭ ਨਿਰੋਧਕਾਂ ਦੀ ਵਰਤੋਂ ਸਾਲ 2005-06 'ਚ ਐਨਐਫਐਚਐਸ-4 ਦੇ ਦੌਰਾਨ ਲਗਭਗ ਰਾਸ਼ਟਰੀ ਔਸਤ ਦੇ ਬਰਾਬਰ ਸੀ। ਮਤਲਬ ਕਿ ਰਾਸ਼ਟਰੀ ਪੱਧਰ 'ਤੇ ਇਹ ਦਰ 56% ਸੀ ਅਤੇ ਅਸਾਮ 'ਚ 57% %।
ਐਨਐਫਐਚਐਸ-4 (52%) ਦੇ ਮੁਕਾਬਲੇ ਐਨਐਫਐਚਐਸ-5 (61%) 'ਚ ਗਰਭ ਨਿਰੋਧਕਾਂ ਦੀ ਵਰਤੋਂ 'ਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਸ਼ਹਿਰੀ ਅਤੇ ਪੇਂਡੂ ਖੇਤਰਾਂ 'ਚ ਵੀ ਗਰਭ ਨਿਰਧੋਕਾਂ ਦਾ ਬਰਾਬਰ ਇਸਤੇਮਾਲ ਹੋਇਆ ਹੈ।
ਐਨਐਫਐਚਐਸ-5 ਦੀ ਰਿਪੋਰਟ ਅਨੁਸਾਰ ਅਸਾਮ 'ਚ ਹਿੰਦੂਆਂ, ਮੁਸਲਮਾਨਾਂ, ਇਸਾਈਆਂ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਵਿਚਾਲੇ ਗਰਭ ਨਿਰੋਧਕ ਦੀ ਵਰਤੋਂ ਸਬੰਧੀ ਅੰਤਰ ਬਹੁਤ ਮਾਮੂਲੀ ਹੈ। ਮੁਸਲਿਮ ਲੋਕਾਂ ਲਈ ਜੋ ਇੱਕ ਤਸਵੀਰ ਸਭਨਾਂ ਦੇ ਮਨਾਂ 'ਚ ਬਣ ਚੁੱਕੀ ਹੈ, ਉਸ ਦੇ ਉਲਟ ਇੱਥੇ ਮੁਸਲਮਾਨ (60.1%) ਹਿੰਦੂਆਂ (61.1%) ਤੋਂ ਮਹਿਜ਼ 1% ਹੀ ਪਿੱਛੇ ਹਨ।
ਹਿੰਦੂਆਂ ਤੋਂ ਵੱਧ ਈਸਾਈ ਅਤੇ ਅਨੁਸੂਚਿਤ ਜਨਜਾਤੀ ਦੀਆਂ ਔਰਤਾਂ ਗਰਭ ਨਿਰੋਧਕ ਤਰੀਕਿਆਂ ਦੀ ਵਰਤੋਂ ਕਰਦੀਆਂ ਹਨ।
ਜੇ ਐਨਐਫਐਚਐਸ-3 ਅਤੇ 5 ਦੇ 15 ਸਾਲਾਂ ਨੂੰ ਵੇਖਿਆ ਜਾਵੇ ਤਾਂ ਹਿੰਦੂ ਪਰਿਵਾਰਾਂ 'ਚ ਪਰਿਵਾਰ ਨਿਯੋਜਨ ਦੇ ਤਰੀਕਿਆਂ ਨੂੰ ਅਪਣਾਉਣ 'ਚ ਕਮੀ ਦਰਜ ਕੀਤੀ ਗਈ ਹੈ। ਦੂਜੇ ਪਾਸੇ ਮੁਸਲਿਮ ਲੋਕਾਂ ਨੇ ਇਸ ਸਬੰਧ 'ਚ 14% ਵਾਧਾ ਦਰਜ ਕੀਤਾ ਹੈ।
ਐਨਐਫਐਚਐਸ-3 ਦੇ ਸਮੇਂ ਹਿੰਦੂ ਪਰਿਵਾਰਾਂ 'ਚ 63.3% ਗਰਭ ਨਿਰੋਧਕ ਤਰੀਕਿਆਂ ਨੂੰ ਅਪਣਾਇਆ ਜਾਂਦਾ ਸੀ ਅਤੇ ਮੁਸਲਿਮ ਪਰਿਵਾਰਾਂ 'ਚ ਇਹ ਪ੍ਰਤੀਸ਼ਤ ਸਿਰਫ 46.1 ਸੀ।
ਮੁਸਲਮਾਨਾਂ 'ਚ ਪਰਿਵਾਰ ਨਿਯੋਜਨ ਦੇ ਤਰੀਕੇ ਅਪਣਾਉਣ ਦੇ ਮਾਮਲੇ ਹਰ ਸਾਲ ਲਗਾਤਾਰ ਵੱਧ ਰਹੇ ਹਨ। ਹੁਣ ਇਹ 60% ਤੱਕ ਪਹੁੰਚ ਗਏ ਹਨ।
ਗਰਭ ਧਾਰਨ ਨਾ ਕਰਨ ਦੇ ਆਧੁਨਿਕ ਤਰੀਕਆਂ ਨੂੰ ਅਪਣਾਉਣ 'ਚ ਮੁਸਲਿਮ ਲੋਕ ਸਭ ਤੋਂ ਅੱਗੇ
ਗਰਭ ਧਾਰਨ ਕਰਨ ਤੋਂ ਬਚਣ ਲਈ ਆਧੁਨਿਕ ਤਰੀਕਿਆਂ ਦੀ ਵਰਤੋਂ ਕਰਨ ਦੇ ਮਾਮਲੇ 'ਚ ਅਸਾਮ ਦੀ ਉਦਾਹਰਣ ਨਾਲ ਇਕ ਹੋਰ ਗੱਲ ਸਮਝ ਆਉਂਦੀ ਹੈ ਕਿ ਗਰਭ ਧਾਰਨ ਨਾ ਹੋਵੇ ਇਸ ਲਈ ਗਰਭ ਨਿਰੋਧਕ ਦੇ ਆਧੁਨਿਕ ਤਰੀਕੇ ਅਪਣਾਉਣ 'ਚ ਸਭ ਤੋਂ ਅੱਗੇ ਮੁਸਲਿਮ ਲੋਕ ਹਨ।
ਜੇ ਪਿਛਲੇ ਢਾਈ ਦਹਾਕਿਆਂ ਦੇ ਅੰਕੜਿਆਂ 'ਤੇ ਝਾਤ ਮਾਰੀ ਜਾਵੇ ਤਾਂ ਮੁਸਲਿਮ ਲੋਕਾਂ 'ਚ ਗਰਭ ਨਿਰੋਧਕਾਂ ਦੇ ਆਧੁਨਿਕ ਤਰੀਕੇ ਅਪਣਾਉਣ ਵਾਲਿਆਂ ਦੀ ਗਿਣਤੀ ਤਿੰਨ ਗੁਣਾ ਵਧੀ ਹੈ।
ਐਨਐਫਐਚਐਸ-2 ਦੇ ਸਮੇਂ ਆਧੁਨਿਕ ਤਰੀਕੇ ਅਪਣਾਉਣ ਵਾਲੇ ਮੁਸਲਿਮ ਲੋਕਾਂ ਦੀ ਗਿਣਤੀ ਸਿਰਫ 14.9% ਹੀ ਸੀ।
ਐਨਐਫਐਚਐਸ-5 ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਅਜਿਹੇ ਮੁਸਲਮਾਨਾਂ ਦੀ ਗਿਣਤੀ 34.7 % ਵੱਧ ਕੇ ਹੁਣ 49.6% ਹੋ ਗਈ ਹੈ।
ਦੂਜੇ ਪਾਸੇ ਇਸੇ ਸਮੇਂ ਦੌਰਾਨ ਹਿੰਦੂ ਲੋਕਾਂ 'ਚ ਗਰਭ ਨਿਰੋਧਕ ਦੇ ਆਧੁਨਿਕ ਤਰੀਕਿਆਂ ਨੂੰ ਅਪਣਾਉਣ ਵਾਲਿਆਂ ਦੀ ਗਿਣਤੀ 33% ਤੋਂ ਵੱਧ ਕੇ 42.8% ਹੋ ਗਈ ਹੈ
ਆਧੁਨਿਕ ਤਰੀਕੇ ਅਪਣਾਉਣ 'ਚ ਅਸਾਮ ਦੇ ਸਾਰੇ ਧਾਰਮਿਕ ਸਮੂਹਾਂ 'ਚੋਂ ਮੁਸਲਿਮ ਸਭ ਤੋਂ ਅਗਾਂਹ ਹਨ।
ਗਰਭ ਧਾਰਨ ਕਰਨ ਤੋਂ ਰੋਕਣ ਦੇ ਆਧੁਨਿਕ ਬਨਾਮ ਰਵਾਇਤੀ ਤਰੀਕੇ
ਅਸਾਮ ਬਾਰੇ ਇਕ ਹੋਰ ਦਿਲਚਸਪ ਗੱਲ ਹੈ ਜੋ ਕਿ ਬਹੁਤ ਅਹਿਮ ਵੀ ਹੈ।
ਐਨਐਫਐਚਐਸ ਦੇ ਸ਼ੁਰੂਆਤੀ ਦੌਰ ਤੋਂ ਵੇਖਿਆ ਗਿਆ ਹੈ ਕਿ ਅਸਾਮ 'ਚ ਗਰਭ ਧਾਰਨ ਕਰਨ ਤੋਂ ਰੋਕਣ ਲਈ ਰਵਾਇਤੀ ਤਰੀਕਿਆਂ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਕਿਤੇ ਵਧੇਰੇ ਹੈ।
ਐਨਐਫਐਚਐਸ-3 ਦੇ ਅਨੁਸਾਰ ਇਸ ਸਬੰਧ 'ਚ ਭਾਰਤ 'ਚ ਸਾਰੇ ਸੂਬਿਆਂ ਦੇ ਮੁਕਾਬਲੇ ਸਭ ਤੋਂ ਵੱਧ ਰਵਾਇਤੀ ਤਰੀਕੇ ਅਸਾਮ 'ਚ ਹੀ ਵਰਤੇ ਜਾਂਦੇ ਹਨ।
ਅਸਾਮ ਦੀ ਖਾਸ ਕਹਾਣੀ ਜੋ ਅਜੇ ਤੱਕ ਬਿਆਨ ਨਹੀਂ ਕੀਤੀ ਗਈ
ਐਨਐਫਐਚਐਸ-5 ਦੀਆਂ ਹੁਣ ਤੱਕ ਆਈਆਂ ਰਿਪੋਰਟਾਂ ਅਨੁਸਾਰ, ਅਸਾਮ 'ਚ -
ਮੁਸਲਿਮ ਲੋਕਾਂ 'ਚ ਪ੍ਰਜਨਨ ਦਰ ਹਰ ਸਾਲ ਲਗਾਤਾਰ ਤੇਜ਼ੀ ਨਾਲ ਘੱਟ ਰਹੀ ਹੈ। ਇਸ ਗਿਰਾਵਟ ਨਾਲ ਉਹ ਆਬਾਦੀ ਸਥਿਰ ਹੋਣ ਦੇ ਅੰਕੜਿਆਂ ਤੱਕ ਪਹੁੰਚ ਗਏ ਹਨ। ਪ੍ਰਜਨਨ ਦਰ 'ਚ ਦਰਜ ਕੀਤੀ ਗਈ ਇਹ ਗਿਰਾਵਟ ਦੂਜੇ ਭਾਈਚਾਰਿਆਂ ਦੇ ਮੁਕਾਬਲੇ ਸਭ ਤੋਂ ਵੱਧ ਹੈ।
- ਸਾਖਰਤਾ ਦਰ 'ਚ ਇੰਨ੍ਹੇ ਵੱਡੇ ਫ਼ਰਕ ਨਾਲ ਪਛੜੇ ਹੋਣ ਦੇ ਬਾਵਜੂਦ ਵੀ ਅਸਾਮ 'ਚ ਮੁਸਲਿਮ ਲੋਕਾਂ ਦੀ ਪ੍ਰਜਨਨ ਦਰ ਦੂਜੇ ਧਰਮ ਦੇ ਲੋਕਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਨਹੀਂ ਹੈ। ਸਿਰਫ ਇਹ ਹੀ ਨਹੀਂ, ਮੁਸਲਿਮ ਲੋਕਾਂ ਵੱਲੋਂ ਇਸ ਦੇ ਵਾਧੇ ਨੂੰ ਵੀ ਰੋਕਿਆ ਗਿਆ ਹੈ ਅਤੇ ਪ੍ਰਜਨਨ ਦਰ ਲਗਾਤਾਰ ਘੱਟ ਰਹੀ ਹੈ।
- ਅਸਾਮ ਨੇ ਮੁਸਲਮਾਨਾਂ ਬਾਰੇ ਰੂੜ ਹੋ ਚੁੱਕੀ ਇੱਕ ਹੋਰ ਧਾਰਨਾ ਅਤੇ ਭਰਮ/ਭੁਲੇਖੇ ਨੂੰ ਤੋੜਿਆ ਹੈ ਕਿ ਉਹ ਪਰਿਵਾਰ ਨਿਯੋਜਨ ਲਈ ਆਧੁਨਿਕ ਤਰੀਕਿਆਂ ਦੀ ਵਰਤੋਂ ਨਹੀਂ ਕਰਦੇ ਹਨ।
- ਅੰਕੜੇ ਦਰਸਾਉਂਦੇ ਹਨ ਕਿ ਸਾਰੇ ਹੀ ਧਾਰਮਿਕ ਸਮੂਹਾਂ ਦੇ ਮੁਕਾਬਲੇ ਮੁਸਲਿਮ ਭਾਈਚਾਰਾ ਹੀ ਆਧੁਨਿਕ ਤਰੀਕਿਆਂ ਨੂੰ ਵਧੇਰੇ ਅਪਣਾ ਰਿਹਾ ਹੈ।
ਇਹ ਵੀ ਪੜ੍ਹੋ:
https://www.youtube.com/watch?v=-fHTjEZ6n-w
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '362d3450-7cef-4fb6-9ccf-d2fff304b45d','assetType': 'STY','pageCounter': 'punjabi.india.story.57555368.page','title': 'ਅਸਾਮ: ਮੁਸਲਮਾਨ ਔਰਤਾਂ ਵੱਲੋਂ ਵਧੇਰੇ ਬੱਚੇ ਪੈਦਾ ਕਰਨ ਬਾਰੇ ਕੀ ਕਹਿੰਦੇ ਹਨ ਅੰਕੜੇ','author': 'ਨਸੀਰੂਦੀਨ','published': '2021-06-22T02:08:27Z','updated': '2021-06-22T02:08:27Z'});s_bbcws('track','pageView');

ਕੁੰਵਰ ਵਿਜੇ ਪ੍ਰਤਾਪ ਦੀ ''ਆਪ'' ''ਚ ਸ਼ਮੂਲੀਅਤ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਸਵਾਲ - 5 ਅਹਿਮ ਖ਼ਬਰਾਂ
NEXT STORY