''ਕੀ ਲੇਖਿਕਾ ਭਾਰਤ ਅਤੇ ਪਾਕਿਤਸਾਨ ਵਿਚਕਾਰ ਚੱਲ ਰਹੇ ਤਣਾਅ ਬਾਰੇ ਨਹੀਂ ਜਾਣਦੀ ਸੀ? ਕੀ ਹੀਰੋ ਪਾਕਿਸਤਾਨੀ ਮੁੰਡਾ ਨਹੀਂ ਹੋ ਸਕਦਾ ਸੀ?''
ਅਜਿਹੇ ਹੋਰ ਬਹੁਤ ਸਾਰੇ ਸਵਾਲ ਹਨ ਜੋ ਪਾਕਿਸਤਾਨ ਦੇ ਸੋਸ਼ਲ ਮੀਡੀਆ ਯੂਜਰਜ਼ ਭਾਰਤੀ ਵੈੱਬ ਸਟਰੀਮਿੰਗ ਪਲੈਟਫਾਰਮ 'ਤੇ ਪਾਕਿਸਤਾਨ ਦੀ ਮਸ਼ਹੂਰ ਨਾਟਕਕਾਰ ਉਮੈਰਾ ਅਹਿਮਦ ਦੀ ਲਿਖੀ ਗਈ ਵੈੱਬ ਸੀਰੀਜ਼ 'ਧੂਪ ਕੀ ਦੀਵਾਰ' ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਪੁੱਛ ਰਹੇ ਹਨ।
ਇਹ ਵੀ ਪੜ੍ਹੋ:
ਕੁਝ ਲੋਕਾਂ ਨੇ ਤਾਂ ਲੇਖਿਕਾ 'ਤੇ ਦੇਸ਼ਧ੍ਰੋਹ ਅਤੇ ਰਾਸ਼ਟਰ ਵਿਰੋਧੀ ਹੋਣ ਦਾ ਵੀ ਦੋਸ਼ ਲਗਾ ਦਿੱਤਾ ਹੈ ਕਿਉਂਕਿ ਇਹ ਨਾਟਕ ਪਾਕਿਸਤਾਨ ਵਿੱਚ ਨਹੀਂ ਸਗੋਂ ਭਾਰਤ ਦੇ ਵੈੱਬ ਸਟਰੀਮਿੰਗ ਪਲੈਟਫਾਰਮ 'ਜ਼ੀ ਫਾਈਵ' 'ਤੇ ਪ੍ਰਸਾਰਿਤ ਕੀਤਾ ਜਾਣਾ ਹੈ।
ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਇੰਨੀ ਸਖ਼ਤ ਪ੍ਰਕਿਰਿਆ ਸੀ ਕਿ ਨਾਟਕ ਦੀ ਲੇਖਿਕਾ ਨੂੰ ਇਸ ਬਾਰੇ ਇੱਕ ਲੰਬਾ-ਚੌੜਾ ਸਪਸ਼ਟੀਕਰਨ ਜਾਰੀ ਕਰਨਾ ਪਿਆ ਜਿਸ ਵਿੱਚ ਉਨ੍ਹਾਂ ਨੇ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜੋ ਲੋਕਾਂ ਨੇ ਨਾਟਕ ਬਾਰੇ ਚੁੱਕੇ ਸਨ।
ਨਾਟਕ ਦੀ ਕਹਾਣੀ ਕੀ ਹੈ?
ਵੱਡੀ ਗਿਣਤੀ ਵਿੱਚ ਸੋਸ਼ਲ ਮੀਡੀਆ ਯੂਜ਼ਰਜ ਨੇ ਨਾਟਕ ਦੀ ਕਹਾਣੀ 'ਤੇ ਵੀ ਇਤਰਾਜ਼ ਜਤਾਇਆ ਹੈ।
https://twitter.com/ZEE5India/status/1402520036225404930
ਜਾਰੀ ਕੀਤੇ ਗਏ ਟੀਜ਼ਰ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਭਾਰਤੀ ਹਿੰਦੂ ਮੁੰਡੇ ਦੀ ਇੱਕ ਪਾਕਿਸਤਾਨੀ ਮੁਸਲਿਮ ਕੁੜੀ ਨਾਲ ਨਫ਼ਰਤ ਅਤੇ ਲੜਾਈ ਕਿਵੇਂ ਪਿਆਰ ਭਰੇ ਰਿਸ਼ਤੇ ਵਿੱਚ ਬਦਲ ਜਾਂਦੀ ਹੈ।
ਦੋਵਾਂ ਦੇ ਪਿਤਾ ਭਾਰਤ ਅਤੇ ਪਾਕਿਸਤਾਨ ਦੀ ਫੌਜ ਵਿੱਚ ਸ਼ਾਮਲ ਹਨ ਤੇ ਦੋਵੇਂ ਭਾਰਤ-ਪਾਕਿਤਸਾਨ ਸਰਹੱਦ 'ਤੇ ਜਾਰੀ ਤਣਾਅ ਦੌਰਾਨ ਮਾਰੇ ਜਾਂਦੇ ਹਨ।
ਸ਼ੁਰੂਆਤ ਵਿੱਚ ਦੋਵੇਂ ਆਪੋ-ਆਪਣੇ ਪਿਤਾ ਦੀ ਬਹਾਦਰੀ ਦੀਆਂ ਕਹਾਣੀਆਂ ਸੁਣਾਉਂਦੇ ਹਨ ਅਤੇ ਇੱਕ ਦੂਜੇ ਖਿਲਾਫ਼ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਬਿਆਨ ਦੇ ਕੇ ਲੋਕਾਂ ਤੋਂ ਵਾਹ-ਵਾਹੀ ਖੱਟਦੇ ਹਨ। ਪਰ ਹੌਲੀ-ਹੌਲੀ ਉਨ੍ਹਾਂ ਦੀ ਲੜਾਈ ਦੋਸਤੀ ਵਿੱਚ ਬਦਲ ਜਾਂਦੀ ਹੈ ਅਤੇ ਉਨ੍ਹਾਂ ਨੂੰ ਲੱਗਣ ਲੱਗਦਾ ਹੈ ਕਿ ਦੇਸ਼ਾਂ ਵਿਚਕਾਰ ਤਣਾਅ ਲੋਕਾਂ ਦੀ ਆਪਸੀ ਲੜਾਈ ਬਿਲਕੁਲ ਨਹੀਂ ਹੈ।
ਦੋਵੇਂ ਜਿਸ ਦਰਦ ਤੋਂ ਗੁਜ਼ਰਦੇ ਹਨ, ਉਸ ਨੂੰ 'ਯੂਨਾਈਟਿਡ ਗ੍ਰੀਫ਼' ਕਿਹਾ ਗਿਆ ਹੈ। ਹਾਲਾਂਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ।
ਟੀਜ਼ਰ ਦੇ ਅੰਤ ਵਿੱਚ ਨਾਟਕ ਵਿੱਚ ਮੁੱਖ ਭੂਮਿਕਾ ਨਿਭਾਅ ਰਹੇ ਅਦਾਕਾਰ ਅਹਦ ਰਜ਼ਾ ਮੀਰ, ਪਾਕਿਤਸਾਨੀ ਕੁੜੀ ਸਾਰਾ ਦੀ ਭੂਮਿਕਾ ਨਿਭਾ ਰਹੀ ਅਦਾਕਾਰਾ ਸੱਜਲ ਅਲੀ ਲਈ ਅੰਗਰੇਜ਼ੀ ਵਿੱਚ ਗੀਤ ਗਾ ਰਹੇ ਹਨ, ਜਿਸ ਦਾ ਅਰਥ ਹੈ 'ਸਾਰਾ, ਗੁੱਸਾ ਨਾ ਕਰੋ, ਨਹੀਂ ਤਾਂ ਪੂਰਾ ਭਾਰਤ ਅਤੇ ਪਾਕਿਸਤਾਨ ਉਦਾਸ ਹੋ ਜਾਵੇਗਾ।'
ਵਾਘ੍ਹਾ ਬਾਰਡਰ
ਕਿਉਂਕਿ ਇਹ ਇੱਕ ਡਰਾਮਾ ਹੈ, ਇਸ ਲਈ ਟੀਜ਼ਰ ਤੋਂ ਪੂਰੀ ਕਹਾਣੀ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇਸ ਲਈ ਸਾਨੂੰ ਨਾਟਕ ਦੇ ਰਿਲੀਜ਼ ਹੋਣ ਤੱਕ ਇੰਤਜ਼ਾਰ ਕਰਨਾ ਹੋਵੇਗਾ।
ਦੇਸ਼ਧ੍ਰੋਹ ਦਾ ਦੋਸ਼ ਅਤੇ ਲੇਖਿਕਾ ਦਾ ਬਿਆਨ
ਉਮੈਰ ਅਹਿਮਦ ਅੱਜ ਦੇ ਦੌਰ ਵਿੱਚ ਪਾਕਿਸਤਾਨ ਦੇ ਸਭ ਤੋਂ ਜ਼ਿਆਦਾ ਹਰਮਨ ਪਿਆਰੇ ਨਾਵਲਕਾਰਾਂ ਅਤੇ ਲੇਖਕਾਂ ਵਿੱਚੋਂ ਇੱਕ ਹਨ। ਉਨ੍ਹਾਂ ਵੱਲੋਂ ਲਿਖੇ ਗਏ ਕਈ ਨਾਟਕ ਹਿਟ ਹੋ ਚੁੱਕੇ ਹਨ।
ਭਾਰਤੀ ਵੈੱਬ ਸਟਰੀਮਿੰਗ ਪਲੈਟਫਾਰਮ ਲਈ ਵੈੱਬ ਸੀਰੀਜ਼ ਲਿਖਣ 'ਤੇ 'ਦੇਸ਼ਧ੍ਰੋਹੀ' ਅਤੇ 'ਦੇਸ਼ ਦੀ ਦੁਸ਼ਮਣ' ਕਹੇ ਜਾਣ 'ਤੇ ਆਪਣੇ ਸਪਸ਼ਟੀਕਰਨ ਵਿੱਚ ਲੇਖਿਕਾ ਉਮੈਰਾ ਅਹਿਮਦ ਨੇ ਕਿਹਾ ਕਿ ਉਨ੍ਹਾਂ ਨੇ ਜਨਵਰੀ 2019 ਵਿੱਚ 'ਧੂਪ ਕੀ ਦੀਵਾਰ' ਨਾਂ ਦੀ ਵੈੱਬ ਸੀਰੀਜ਼ 'ਤੇ ਕੰਮ ਕਰਨਾ ਸ਼ੁਰੂ ਕੀਤਾ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਉਨ੍ਹਾਂ ਮੁਤਾਬਕ, ਇਸ ਦੀ ਪੂਰੀ ਕਹਾਣੀ ਪਾਕਿਤਸਾਨ ਫੌਜ ਦੇ ਜਨਸੰਪਰਕ ਵਿਭਾਗ ਆਈਐੱਸਪੀਆਰ ਨੂੰ ਭੇਜੀ ਗਈ ਸੀ ਤਾਂ ਕਿ ਜੇ ਕੋਈ ਇਤਰਾਜ਼ਯੋਗ ਸਮੱਗਰੀ ਹੋਵੇ ਤਾਂ ਉਸ ਨੂੰ ਹਟਾਇਆ ਜਾ ਸਕੇ।
ਲੇਖਿਕਾ ਦਾ ਦਾਅਵਾ ਹੈ ਕਿ 'ਇਸ ਵਿਸ਼ੇ ਨੂੰ ਆਈਐੱਸਪੀਆਰ ਨੇ ਓਕੇ ਕਰ ਦਿੱਤਾ ਸੀ' ਅਤੇ ਨਾਲ ਹੀ ਉਨ੍ਹਾਂ ਨੂੰ ਰਾਵਲਪਿੰਡੀ ਬੁਲਾ ਕੇ ਉਨ੍ਹਾਂ ਨਾਲ ਇੱਕ ਮੀਟਿੰਗ ਵੀ ਕੀਤੀ ਗਈ ਸੀ ਅਤੇ ਕਿਹਾ ਗਿਆ ਸੀ ਕਿ ''ਭਾਰਤ-ਪਾਕਿਤਸਾਨ ਸਬੰਧਾਂ 'ਤੇ ਸੈਨਾ ਦਾ ਵੀ ਇਹੀ ਰੁਖ਼ ਹੈ।''
ਕਹਾਣੀ ਦੀ ਅਪਰੂਵਲ ਨਾਲ ਸਬੰਧਿਤ ਜਾਣਕਾਰੀ ਲਈ ਬੀਬੀਸੀ ਨੇ ਆਈਐੱਸਪੀਆਰ ਨਾਲ ਸੰਪਰਕ ਕੀਤਾ ਜਿਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ।
''ਨਾਟਕ ਕਿਸੇ ਭਾਰਤੀ ਚੈਨਲ ਲਈ ਨਹੀਂ ਲਿਖਿਆ ਗਿਆ ਸੀ''
ਇਸ ਡਰਾਮੇ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਜ ਨੂੰ ਇੱਕ ਹੋਰ ਇਤਰਾਜ਼ ਹੈ ਕਿ ਲੇਖਿਕਾ ਨੇ ਪਾਕਿਸਤਾਨੀ ਚੈਨਲਾਂ ਦੇ ਹੁੰਦੇ ਹੋਏ ਭਾਰਤ ਲਈ ਡਰਾਮਾ ਕਿਉਂ ਲਿਖਿਆ ਹੈ।
ਇਸ ਦਾ ਜਵਾਬ ਦਿੰਦੇ ਹੋਏ ਉਮੈਰਾ ਅਹਿਮਦ ਨੇ ਸਾਫ਼ ਤੌਰ 'ਤੇ ਕਿਹਾ ਹੈ ਕਿ ''ਇਹ ਨਾਟਕ ਕਿਸੇ ਭਾਰਤੀ ਚੈਨਲ ਲਈ ਨਹੀਂ ਲਿਖਿਆ ਗਿਆ ਸੀ।''
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ 'ਧੂਪ ਕੀ ਦੀਵਾਰ' ਸਮੇਤ ਤਿੰਨ ਨਾਟਕ ਗਰੁੱਪ ਐੱਮ ਨਾਂ ਦੀ ਪ੍ਰੋਡਕਸ਼ਨ ਕੰਪਨੀ ਨਾਲ 2018 ਵਿੱਚ ਸਾਈਨ ਕੀਤੇ ਸਨ ਜੋ ਇੱਕ ਪਾਕਿਤਸਾਨੀ ਕੰਟੈਂਟ ਕੰਪਨੀ ਹੈ।
ਉਮੈਰਾ ਅਹਿਮਦ ਨੇ ਕਿਹਾ ਕਿ ਗਰੁੱਪ ਐੱਮ ਨੇ ਇਨ੍ਹਾਂ ਵਿੱਚੋਂ ਦੋ ਪ੍ਰਾਜੈਕਟ 'ਅਲਿਫ਼' ਅਤੇ 'ਲਾਲ' ਪਾਕਿਤਸਾਨ ਦੇ ਇੱਕ ਨਿੱਜੀ ਚੈਨਲ ਨੂੰ ਵੇਚੇ ਅਤੇ ਦੋ ਪ੍ਰਾਜੈਕਟ ਅੰਤਰਰਾਸ਼ਟਰੀ ਪਲੈਟਫਾਰਮ 'ਤੇ ਵੇਚਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਜ਼ੀ ਫਾਈਵ, ਨੈੱਟਫਲਿੱਕਸ ਅਤੇ ਕੁਝ ਹੋਰ ਪਲੈਟਫਾਰਮ ਸ਼ਾਮਲ ਹਨ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕਈ ਨਾਟਕ ਜਲਦੀ ਹੀ ਪਾਕਿਤਸਾਨੀ ਚੈਨਲਾਂ 'ਤੇ ਵੀ ਰਿਲੀਜ਼ ਹੋਣ ਵਾਲੇ ਹਨ ਅਤੇ ਜੇ ਕਿਸੇ ਪਾਕਿਸਤਾਨੀ ਲੇਖਕ ਦੇ ਕੰਮ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਰਾਹਿਆ ਜਾਂਦਾ ਹੈ, ਤਾਂ ਇਹ ਉਨ੍ਹਾਂ ਦੀ ਨਜ਼ਰ ਵਿੱਚ ਚੰਗੀ ਗੱਲ ਹੈ।
ਉਨ੍ਹਾਂ ਨੇ ਕਿਹਾ ਕਿ ''ਲੇਖਕ ਦੀ ਲਿਖੀ ਹੋਈ ਚੀਜ਼ ਕਿੱਥੇ ਚੱਲੇਗੀ ਇਸ ਦਾ ਫੈਸਲਾ ਲੇਖਕ ਨਹੀਂ ਕਰਦਾ ਹੈ, ਬਲਕਿ ਨਿਰਮਾਤਾ ਅਤੇ ਚੈਨਲ ਕਰਦਾ ਹੈ। ਉਮੀਦ ਹੈ ਹੁਣ ਇਹ ਗੱਲ ਸਪੱਸ਼ਟ ਹੋ ਗਈ ਹੋਵੇਗੀ ਕਿ ਇਹ ਇੱਕ ਸਥਾਨਕ ਕੰਪਨੀ ਲਈ ਲਿਖਿਆ ਗਿਆ ਹੈ, ਕਿਸੇ ਭਾਰਤੀ ਕੰਪਨੀ ਲਈ ਨਹੀਂ ਲਿਖਿਆ ਗਿਆ ਸੀ।"
"ਇਹ ਪ੍ਰਾਜੈਕਟ ਉਸ ਸਮੇਂ ਲਿਖਿਆ ਗਿਆ ਸੀ ਜਦੋਂ ਪਾਕਿਤਸਾਨ ਅਤੇ ਭਾਰਤ ਵਿਚਕਾਰ ਸਬੰਧ ਇੰਨੇ ਖਰਾਬ ਨਹੀਂ ਸਨ ਅਤੇ ਕਸ਼ਮੀਰ ਵਿੱਚ ਜੋ ਹਾਲੀਆ ਸੰਵਿਧਾਨਕ ਤਬਦੀਲੀ ਕੀਤੀ ਗਈ ਹੈ, ਉਹ ਵੀ ਨਹੀਂ ਕੀਤੀ ਗਈ ਸੀ।''
ਬੀਬੀਸੀ ਨੇ ਇਸ ਮਾਮਲੇ 'ਤੇ ਗੱਲ ਕਰਨ ਲਈ 'ਧੂਪ ਕੀ ਦੀਵਾਰ' ਸੀਰੀਜ਼ ਦੀ ਪ੍ਰੋਡਕਸ਼ਨ ਕੰਪਨੀ ਗਰੁੱਪ ਐੱਮ ਨਾਲ ਸੰਪਰਕ ਕੀਤਾ, ਪਰ ਕੰਪਨੀ ਨੇ ਇਸ ਦਾ ਜਵਾਬ ਨਹੀਂ ਦਿੱਤਾ।
ਕੀ ਪਾਕਿਸਤਾਨੀ ਲੇਖਕ ਭਾਰਤ ਲਈ ਨਹੀਂ ਲਿਖ ਸਕਦਾ?
ਪਾਕਿਤਸਾਨ ਵਿੱਚ ਸਕਰੀਨਪਲੇ ਰਾਈਟਰਜ਼ ਦੇ ਅਧਿਕਾਰਾਂ ਲਈ ਬਣਾਈ ਗਈ ਐਸੋਸੀਏਸ਼ਨ ਦੇ ਮੈਂਬਰ ਅਤੇ ਨਾਟਕਕਾਰ ਇਨਾਮ ਹਸਨ ਨੇ ਬੀਬੀਸੀ ਉਰਦੂ ਦੀ ਤਾਬਿੰਦਾ ਕੋਕਬ ਨਾਲ ਗੱਲ ਕਰਦੇ ਹੋਏ ਕਿਹਾ, ''ਮੈਨੂੰ ਲੱਗਦਾ ਹੈ ਕਿ ਜੇ ਕਿਸੇ ਲੇਖਕ ਕੋਲ ਕੋਈ ਕਹਾਣੀ ਹੈ ਤਾਂ ਉਨ੍ਹਾਂ ਨੂੰ ਇਹ ਕਹਾਣੀ ਸੁਣਾਉਣੀ ਚਾਹੀਦੀ ਹੈ ਅਤੇ ਜੇ ਇਹ ਕਹਾਣੀ ਪਿਆਰ ਦੀ ਹੈ ਤਾਂ ਕਿਉਂ ਨਾ ਸੁਣਾਈ ਜਾਵੇ। ਸਾਨੂੰ ਕਹਾਣੀ ਵਿੱਚ ਸਿਰਫ਼ ਨਫ਼ਰਤ ਪਾਉਣ ਦੀ ਜ਼ਰੂਰਤ ਨਹੀਂ ਹੈ।''
ਉਨ੍ਹਾਂ ਨੇ ਕਿਹਾ, ''ਕਿਸੇ ਨੂੰ ਦੇਸ਼ਧ੍ਰੋਹੀ ਕਹਿਣ ਵਿੱਚ ਵੀ ਮੈਨੂੰ ਕੋਈ ਦੇਸ਼ ਭਗਤੀ ਦਿਖਾਈ ਨਹੀਂ ਦਿੰਦੀ।''
ਇਨਾਮ ਹਸਨ ਨੇ ਕਿਹਾ ਕਿ ਜੇ ਕੋਈ ਲੇਖਕ ਭਾਰਤ ਬਾਰੇ ਗੱਲ ਕਰਦਾ ਹੈ ਤਾਂ ਕਹਾਣੀ ਨੂੰ ਦੇਖੇ ਬਿਨਾਂ ਇਸ ਤਰ੍ਹਾਂ ਦੀ ਰਾਏ ਬਣਾਉਣਾ, ਮੈਨੂੰ ਲੱਗਦਾ ਹੈ ਕਿ ਇਹ ਲੇਖਕ ਦੇ ਅਧਿਕਾਰਾਂ ਦੀ ਉਲੰਘਣਾ ਹੈ।
ਇਨਾਮ ਹਸਨ ਨੇ ਕਿਹਾ ਕਿ ਹਾਲਾਂਕਿ ਭਾਰਤ ਅਤੇ ਪਾਕਿਤਸਾਨ ਦੋਵਾਂ ਦੇ ਕਲਾਕਾਰਾਂ ਦਾ ਸਰਹੱਦ ਪਾਰ ਕੰਮ ਕਰਨਾ ਜਾਂ ਨਾ ਕਰਨ ਦਾ ਫੈਸਲਾ ਰਾਜ ਦੀ ਨੀਤੀ ਤਹਿਤ ਹੁੰਦਾ ਹੈ, ਪਰ ਉਮੈਰਾ ਅਹਿਮਦ ਦੇ ਸੰਦਰਭ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੇ ਤਾਂ ਪਾਕਿਤਸਾਨ ਦੇ ਪ੍ਰੋਡਕਸ਼ਨ ਹਾਊਸ ਲਈ ਹੀ ਕੰਮ ਕੀਤਾ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ, ''ਜੇ ਭਾਰਤ ਤੋਂ ਆਉਣ ਵਾਲਾ ਹਰ ਕੰਮ ਦੇਸ਼ਧ੍ਰੋਹ ਦਾ ਸਰਟੀਫਿਕੇਟ ਲੈ ਕੇ ਆਉਂਦਾ ਹੈ ਤਾਂ ਪੂਰੇ ਪਾਕਿਤਸਾਨ ਵਿੱਚ ਭਾਰਤੀ ਗੀਤਾਂ ਅਤੇ ਮਨੋਰੰਜਨ ਦੇ ਕੰਟੈਂਟ ਨੂੰ ਬੰਦ ਕਰ ਦੇਣਾ ਚਾਹੀਦਾ ਹੈ।'
ਸੋਸ਼ਲ ਮੀਡੀਆ ਯੂਜ਼ਰਜ ਦੀ ਪ੍ਰਤੀਕਿਰਿਆ
ਉਮੈਦਾ ਅਹਿਮਦ ਅਨੁਸਾਰ ਜਿੱਥੇ ਸੋਸ਼ਲ ਮੀਡੀਆ ਯੂਜ਼ਰਜ ਨੇ ਉਨ੍ਹਾਂ ਦੇ ਭਾਰਤੀ ਵੈੱਬ ਸਟਰੀਮਿੰਗ ਪਲੈਟਫਾਰਮ ਲਈ ਨਾਟਕ ਲਿਖਣ ਨੂੰ ਨਾਪਸੰਦ ਕੀਤਾ, ਉੱਥੇ ਕੁਝ ਲੋਕਾਂ ਨੇ ਕਿਹਾ ਕਿ ਜੇ ਪਾਕਿਸਤਾਨੀ ਲੇਖਕ ਅੰਤਰਰਾਸ਼ਟਰੀ ਪਲੈਟਫਾਰਮ 'ਤੇ ਕੰਮ ਕਰਦੇ ਹਨ ਤਾਂ ਇਹ ਚੰਗੀ ਗੱਲ ਹੈ।
ਇੱਕ ਹੋਰ ਫੇਸਬੁੱਕ ਯੂਜ਼ਰ ਹਾਦੀਆ ਜੱਵਾਦ ਨੇ ਕਿਹਾ, ''ਉਂਜ, ਉਹ ਭਾਰਤੀ ਫ਼ਿਲਮਾਂ ਦੇਖਦੇ ਹਨ ਅਤੇ ਉਨ੍ਹਾਂ ਦੇ ਗੀਤਾਂ 'ਤੇ ਡਾਂਸ ਕਰਦੇ ਹਨ। ਉਸ ਸਮੇਂ ਉਨ੍ਹਾਂ ਨੂੰ ਯਾਦ ਨਹੀਂ ਆਉਂਦਾ ਕਿ ਭਾਰਤ ਸਾਡਾ ਦੁਸ਼ਮਣ ਹੈ।''
ਅਜਿਹੇ ਸੋਸ਼ਲ ਮੀਡੀਆ ਯੂਜ਼ਰਜ ਵੀ ਸਨ, ਜਿਨ੍ਹਾਂ ਨੇ ਨਾਟਕ ਬਾਰੇ ਸਮੇਂ ਤੋਂ ਪਹਿਲਾਂ ਸਿੱਟਾ ਕੱਢਣਾ ਜਲਦਬਾਜ਼ੀ ਦੱਸਿਆ।
ਉਨ੍ਹਾਂ ਵਿੱਚੋਂ ਇੱਕ ਜੁਵੈਰੀਆ ਦਾ ਕਹਿਣਾ ਸੀ ਕਿ ''ਮੈਂ ਲੋਕਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਥੋੜ੍ਹਾ ਸਬਰ ਕਰੋ, ਆਪਣੀ ਭਵਿੱਖਬਾਣੀ ਦੇ ਅਧਾਰ 'ਤੇ ਸਿੱਟਾ ਨਾ ਕੱਢੋ। ਇਸ ਸਕ੍ਰਿਪਟ ਨੂੰ ਉਮੈਰਾ ਅਹਿਮਦ ਨੇ ਲਿਖਿਆ ਹੈ। ਉਨ੍ਹਾਂ ਨੇ ਇੱਕ ਅਧਿਆਮਤਮਕ ਨਾਟਕ 'ਅਲਿਫ਼' ਜਲ ਸੈਨਾ ਵੱਲੋਂ ਬਣਾਈ ਗਈ ਟੈਲੀਫਿਲਮ 'ਲਾਲ ਔਰ ਪੀਰ-ਏ-ਕਾਮਿਲ' ਅਤੇ 'ਆਬ-ਏ-ਹਯਾਤ' ਵਰਗੇ ਨਾਵਲ ਲਿਖੇ ਹਨ।''
ਕਈ ਯੂਜ਼ਰਜ ਨੇ ਇਸ ਗੱਲ 'ਤੇ ਇਤਰਾਜ਼ ਕੀਤਾ ਹੈ ਕਿ ਨਾਟਕ ਵਿੱਚ ਯੁੱਧ ਦੇ ਦੌਰਾਨ ਮਾਰੇ ਗਏ ਪਾਕਿਤਸਾਨੀ ਅਤੇ ਭਾਰਤੀ ਦੋਵੇਂ ਸੈਨਿਕਾਂ ਨੂੰ 'ਸ਼ਹੀਦ' ਕਿਹਾ ਗਿਆ ਜੋ ਮੁਸਲਮਾਨਾਂ ਦੀਆਂ ਧਾਰਮਿਕ ਮਾਨਤਾਵਾਂ ਦੇ ਅਨੁਰੂਪ ਨਹੀਂ ਹੈ।
ਇਸ 'ਤੇ ਇਬਤਸਾਮ ਸਮੀਰ ਨਾਂ ਦੇ ਫੇਸਬੁੱਕ ਯੂਜ਼ਰ ਨੇ ਕਮੈਂਟ ਕੀਤਾ ਕਿ 'ਇਸ ਸੀਰੀਜ਼ ਨੂੰ ਦੇਖੇ ਬਿਨਾਂ ਵੀ, ਮੈਨੂੰ ਵਿਸ਼ਵਾਸ ਹੈ ਕਿ ਇੱਕ ਅਜਿਹਾ ਇਨਸਾਨ ਜੋ 'ਪੀਰ-ਏ-ਕਾਮਿਲ' ਅਤੇ 'ਆਬ-ਏ-ਹਯਾਤ' ਵਰਗਾ ਮਾਸਟਰਪੀਸ ਲਿਖ ਸਕਦਾ ਹੈ, ਉਹ ਕਦੇ ਵੀ ਦੇਸ਼ ਅਤੇ ਧਰਮ ਦੇ ਖਿਲਾਫ਼ ਨਹੀਂ ਲਿਖੇਗਾ।''
ਨਾਟਕ ਦੀ ਲੇਖਿਕਾ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਉਨ੍ਹਾਂ ਦੀ ਕਹਾਣੀ ਵਿੱਚ ਲਵ ਸਟੋਰੀ ਨਹੀਂ ਬਲਕਿ ਦੋਸਤੀ ਦਿਖਾਈ ਗਈ ਹੈ।
ਇਸੇ ਤਰ੍ਹਾਂ ਵਜ਼ੀਹਾ ਆਸਿਮ ਸੁਲਤਾਨ ਨਾਂ ਦੀ ਇੱਕ ਯੂਜ਼ਰ ਨੇ ਕਿਹਾ ਕਿ, ''ਇਹ ਮਾਣ ਦੀ ਗੱਲ ਹੈ ਕਿ ਸਾਡੇ ਨਾਟਕਾਂ ਨੂੰ ਦੁਨੀਆ ਭਰ ਵਿੱਚ ਚੁਣਿਆ, ਦੇਖਿਆ ਅਤੇ ਪਸੰਦ ਕੀਤਾ ਜਾਂਦਾ ਹੈ। ਅਤੀਤ ਵਿੱਚ ਵੀ, ਭਾਰਤ ਵਿੱਚ ਸਾਡੇ 'ਧੂਪ ਕਿਨਾਰੇ' ਅਤੇ 'ਤਨਹਾਈਆਂ' ਵਰਗੇ ਨਾਟਕਾਂ ਦੀ ਪ੍ਰਸੰਸਾ ਕੀਤੀ ਗਈ ਹੈ ਅਤੇ ਇਨ੍ਹਾਂ ਕਹਾਣੀਆਂ ਦੀ ਕਾਪੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ ਤੁਸੀਂ ਉਨ੍ਹਾਂ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਜੋ ਚੰਗਾ ਕੰਮ ਕਰ ਰਹੇ ਹਨ।''
ਕੁਝ ਅਜਿਹੇ ਸੋਸ਼ਲ ਮੀਡੀਆ ਯੂਜ਼ਰਜ ਵੀ ਸਨ ਜਿਨ੍ਹਾਂ ਨੇ ਇਸ ਤੋਂ ਹਟ ਕੇ ਇਸ ਮੁੱਦੇ 'ਤੇ ਵੀ ਗੱਲ ਕੀਤੀ ਕਿ ਇਹ ਡਰਾਮਾ ਕਿੱਥੇ ਅਤੇ ਕਿਵੇਂ ਚੱਲੇਗਾ।
ਆਮਨਾ ਨਾਂ ਦੀ ਇੱਕ ਯੂਜ਼ਰ ਨੇ ਕਿਹਾ ਕਿ, ''ਮੈਨੂੰ ਚੰਗਾ ਲੱਗਿਆ ਕਿ ਇਸ ਨਾਟਕ ਦੇ ਟ੍ਰੇਲਰ ਨੇ ਕੁਝ ਬੁਨਿਆਦੀ ਸਮੱਸਿਆਵਾਂ ਦੀ ਨਿਸ਼ਾਨਦੇਹੀ ਕੀਤੀ ਹੈ ਅਤੇ ਮੈਨੂੰ ਨਫ਼ਰਤ ਹੈ ਇਸ ਗੱਲ ਤੋਂ ਕਿ ਲੋਕ ਕਿਤਾਬ ਦੇ ਬਾਰੇ ਇਸ ਦੇ ਕਵਰ ਤੋਂ ਹੀ ਰਾਏ ਬਣਾਉਣ ਲੱਗਦੇ ਹਨ।"
"ਬਿਹਤਰ ਹੋਵੇਗਾ ਕਿ ਉਨ੍ਹਾਂ ਕਾਰਕਾਂ ਬਾਰੇ ਗੱਲ ਕੀਤੀ ਜਾਵੇ ਜਿਨ੍ਹਾਂ ਜ਼ਰੀਏ ਇੱਕ ਖੂਬਸੂਰਤ ਵਿਚਾਰ ਅਤੇ ਪਲਾਟ ਨੂੰ ਉਜਾਗਰ ਕੀਤਾ ਗਿਆ ਅਤੇ ਆਖਿਰਕਾਰ ਇਹ ਉਮੈਰਾ ਅਹਿਮਦ ਨੇ ਲਿਖਿਆ ਹੈ।''
ਇਹ ਵੀ ਪੜ੍ਹੋ:
https://www.youtube.com/watch?v=5D7X043u5S4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '3557fd47-b79d-46af-8c76-df59cf477471','assetType': 'STY','pageCounter': 'punjabi.international.story.57555373.page','title': '\'ਧੂਪ ਕੀ ਦੀਵਾਰ\': ਹਿੰਦੂ ਮੁੰਡੇ ਤੇ ਮੁਸਲਿਮ ਕੁੜੀ \'ਤੇ ਬਣੀ ਡਰਾਮਾ ਸੀਰੀਜ਼ ਤੋਂ ਪਾਕਿਸਤਾਨ ਵਿੱਚ ਕਿਉਂ ਨਾਰਾਜ਼ ਹੋਏ ਲੋਕ?','published': '2021-06-22T07:29:22Z','updated': '2021-06-22T07:29:22Z'});s_bbcws('track','pageView');

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ''ਤੇ ਆਧਾਰਿਤ ''ਗ੍ਰਹਿਣ'' ਸੀਰੀਜ਼ ਬਾਰੇ ਕੀ ਇਤਰਾਜ਼...
NEXT STORY